ਕੋਰੋਨਾਵਾਇਰਸ ਲੌਕਡਾਊਨ: ਕੀ ਰਾਤ 9 ਵਜੇ ਬੱਤੀ ਬੁਝਾਉਣ ਨਾਲ ਬਿਜਲੀ ਦੇ ਗ੍ਰਿਡ ਫੇਲ੍ਹ ਹੋ ਸਕਦੇ ਹਨ

04/05/2020 3:44:26 PM

ਗ੍ਰਿਡ
Getty Images

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪੀਲ ਕੀਤੀ ਹੈ ਕਿ ਸਾਰੇ ਭਾਰਤੀ ਨਾਗਰਿਕ ਪੰਜ ਅਪ੍ਰੈਲ ਨੂੰ ਸ਼ਾਮ 9 ਵਜੇ, 9 ਮਿੰਟ ਲਈ ਆਪਣੇ ਘਰਾਂ ਦੀਆਂ ਬੱਤੀਆਂ ਬੁਝਾ ਕੇ ਮੋਮਬੱਤੀ, ਦੀਵਾ ਜਾਂ ਟਾਰਚ ਅਤੇ ਮੋਬਾਈਲ ਦੀ ਫਲੈਸ਼ ਲਾਈਟ ਜਗਾਉਣਗੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਚਾਰੇ ਪਾਸੇ ਹਰ ਵਿਅਕਤੀ ਜਦੋਂ ਇੱਕ-ਇੱਕ ਦੀਵਾ ਜਗਾਵੇਗਾ, ਉਦੋਂ ਪ੍ਰਕਾਸ਼ ਦੀ ਇਸ ਮਹਾਸ਼ਕਤੀ ਦਾ ਅਹਿਸਾਸ ਹੋਵੇਗਾ ਜਿਸ ਵਿੱਚ ਇਹ ਉਜਾਗਰ ਹੋਵੇਗਾ ਕਿ ਅਸੀਂ ਇੱਕ ਹੀ ਮਕਸਦ ਨਾਲ (ਕੋਰੋਨਾਵਾਇਰਸ ਦੇ ਖ਼ਿਲਾਫ਼) ਲੜ ਰਹੇ ਹਾਂ।

ਪਰ ਇਸ ਅਪੀਲ ਨਾਲ ਇੱਕ ਸਵਾਲ ਅਤੇ ਚਿੰਤਾ ਪੈਦਾ ਹੋਈ ਹੈ ਕਿ, ਕਿਤੇ ਅਚਾਨਕ ਬਿਜਲੀ ਦੀ ਖ਼ਪਤ ਘੱਟ ਹੋਣ ਅਤੇ ਫਿਰ 9 ਮਿੰਟ ਅੰਦਰ ਵਧਣ ਨਾਲ ਗ੍ਰਿਡ ''ਤੇ ਕੀ ਅਸਰ ਪਵੇਗਾ?

ਕੋਰੋਨਾਵਾਇਰਸ ''ਤੇ ਦੇਸ-ਦੁਨੀਆਂ ਤੋਂ LIVE ਅਪਡੇਟਸ

https://twitter.com/PMOIndia/status/1245918137775575044

ਆਖ਼ਿਰ ਗ੍ਰਿਡ ਫੇਲ੍ਹ ਹੋਣ ਦੀ ਗੱਲ ਕਿਉਂ ਹੋ ਰਹੀ ਹੈ?

ਮਹਾਰਾਸ਼ਟਰ ਦੇ ਊਰਜਾ ਮੰਤਰੀ ਨਿਤਿਨ ਰਾਊਤ ਨੇ ਕਿਹਾ ਹੈ ਕਿ ਜੇਕਰ ਅਚਾਨਕ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਤਾਂ ਗ੍ਰਿਡ ਫੇਲ੍ਹ ਹੋ ਸਕਦਾ ਹੈ, ਸਾਡੀਆਂ ਐਮਰਜੈਂਸੀ ਸੇਵਾਵਾਂ ਬੰਦ ਹੋ ਸਕਦੀਆਂ ਹਨ।

ਇਸ ਤੋਂ ਬਾਅਦ ਬਿਜਲੀ ਦੀ ਸਪਲਾਈ ਠੀਕ ਹੋਣ ਵਿੱਚ ਇੱਕ ਹਫ਼ਤੇ ਦਾ ਸਮਾਂ ਲਗ ਸਕਦਾ ਹੈ।

ਉਨ੍ਹਾਂ ਨੇ ਬਿਨਾਂ ਬੱਤੀਆਂ ਬੁਝਾਏ ਮੋਮਬੱਤੀਆਂ ਜਗਾਉਣ ਦੀ ਅਪੀਲ ਕੀਤੀ ਹੈ।

ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਵੀ ਇਸ ਮੁੱਦੇ ''ਤੇ ਆਪਣੀ ਚਿੰਤਾ ਜਤਾਈ ਹੈ।

ਉਨ੍ਹਾਂ ਨੇ ਟਵਿੱਟਰ ''ਤੇ ਲਿਖਿਆ ਹੈ ਕਿ ਊਰਜਾ ਖੇਤਰ ਨਾਲ ਲਗਭਗ ਤਿੰਨ ਦਹਾਕਿਆਂ ਤੱਕ ਜੁੜੇ ਰਹਿਣ ਅਤੇ ਮੰਤਰੀ ਵਜੋਂ ਕੰਮ ਕਰਨ ਵਾਲੇ ਸ਼ਖ਼ਸ ਵਜੋਂ ਉਨ੍ਹਾਂ ਲਗਦਾ ਹੈ ਕਿ ਪੰਜ ਅਪ੍ਰੈਲ ਨੂੰ 9 ਵਜ ਕੇ 9 ਮਿੰਟ ਲਈ ਹਨੇਰਾ ਕਰਨ ਤੋਂ ਗ੍ਰਿਡ ਅਤੇ ਉਸ ਦੇ ਸੰਤੁਲਨ ''ਤੇ ਡੂੰਘਾ ਅਸਰ ਪੈ ਸਕਦਾ ਹੈ।

ਉਹ ਆਸ ਕਰਦੇ ਹਨ ਕਿ ਇਸ ਗੱਲ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ।

https://twitter.com/Jairam_Ramesh/status/1246328679572992001

ਪਰ ਜੈਰਾਮ ਰਮੇਸ਼ ਸਣੇ ਕਈ ਜਾਣਕਾਰ ਗ੍ਰਿਡ ਫੇਲ੍ਹ ਹੋਣ ਦੇ ਸ਼ੱਕ ਕਿਉਂ ਜਤਾ ਰਹੇ ਹਨ।

ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਵਿੱਚ ਛਪੇ ਲੇਖ ਮੁਤਾਬਕ, ਭਾਰਤ ਦੁਨੀਆਂ ਦਾ ਅਜਿਹਾ ਦੇਸ਼ ਹੈ ਜਿੱਥੇ ਬਿਜਲੀ ਦੀ ਊਰਜਾ ਪੂਰਤੀ ਪ੍ਰਤੀਦਿਨ 150 ਗੀਗਾਵਾਟ ਤੋਂ ਵੱਧ ਹੈ।

ਪਾਵਰ ਸਿਸਟਮ ਆਰਗੇਨਾਈਜੇਸ਼ਨ ਕਾਰਪੋਰੇਸ਼ਨ ਲਿਮੀਟਡ ਉਹ ਸੰਸਥਾ ਹੈ ਜੋ ਭਾਰਤ ਵਿੱਚ ਊਰਜਾ ਦੀ ਗ੍ਰਿਡ ਦਾ ਸੰਚਾਲਨ ਕਰਦੀ ਹੈ।

ਇਹ ਸੰਸਥਾ ਰੋਜ਼ਾਨਾ ਦਿਨ ਦੀ ਮੰਗ ਦਾ ਮੁਲਾਂਕਣ ਕਰਕੇ ਜ਼ਰੂਰਤ ਮੁਤਾਬਕ ਬਿਜਲੀ ਪੈਦਾ ਕਰਨ ਵਾਲੇ ਪਲਾਂਟਾਂ ਤੋਂ ਬਿਜਲੀ ਲੈਂਦੀ ਹੈ।

ਇਸ ਪ੍ਰਕਿਰਿਆ ਦੇ ਤਹਿਤ ਪਾਵਰ ਸਿਸਟਮ ਆਰਗੇਨਾਈਜੇਸ਼ਨ ਕਾਰਪੋਰੇਸ਼ਨ ਮੰਗ ਅਤੇ ਪੂਰਤੀ ਵਿੱਚ ਸੰਤੁਲਨ ਸਥਾਪਿਤ ਕਰਦੀ ਹੈ।

ਇਹ ਸੰਤੁਲਨ (ਫ੍ਰਿਕਵੈਂਸੀ) 50 ਹਰਾਟਜ਼ ਹੁੰਦਾ ਹੈ, ਜਿਸ ਦੇ ਤਹਿਤ ਹੀ ਬਿਜਲੀ ਨਾਲ ਤੁਰਨ ਵਾਲੇ ਉਤਪਾਦ ਕੰਮ ਕਰਦੇ ਹਨ।

ਕੋਰੋਨਾਵਾਇਰਸ
BBC

ਇਹ ਸੰਤੁਲਨ ਵਿਗੜਨ ਕਾਰਨ ਪੂਰਤੀ ਜ਼ਿਆਦਾ ਹੋਵੇਗੀ ਤਾਂ ਸਾਡੇ ਘਰਾਂ ਵਿੱਚ ਘਰਾਂ ਵੋਲਟੇਜ਼ ਵਿੱਚ ਵਾਧਾ ਦੇਖਿਆ ਜਾਵੇਗਾ ਅਤੇ ਮੰਗ ਵਧਣ ''ਤੇ ਵੋਲਟੇਜ ਵਿੱਚ ਕਮੀ ਦੇਖੀ ਜਾਵੇਗੀ।

ਬਿਜਲੀ ਦੇ ਉਤਪਾਦਨ ਵਿੱਚ ਕਮੀ ਆਉਣ ''ਤੇ ਗ੍ਰਿਡ ਆਪਰੇਟਰ ਨੂੰ ਬਿਜਲੀ ਦੀ ਕਟੌਤੀ ਕਰਕੇ ਪੂਰਤੀ ਨੂੰ ਘਟਾਉਣਾ ਪੈਂਦਾ ਹੈ, ਜਿਸ ਨਾਲ ਸੰਤੁਲਨ ਬਣਿਆ ਰਹਿ ਸਕੇ।

ਬੀਬੀਸੀ ਨੇ ਆਲ ਇੰਡੀਆ ਪਾਵਰ ਫੈਡਰੇਸ਼ਨ ਦੇ ਪ੍ਰਧਾਨ ਸ਼ੈਲੇਂਦਰ ਦੁਬੇ ਨਾਲ ਇਸ ਦੇ ਤਕਨੀਕੀ ਪਹਿਲੂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।

ਸ਼ੈਲੇਂਦਰ ਦੁਬੇ ਦੱਸਦੇ ਹਨ, "ਬਿਜਲੀ ਇੱਕ ਅਜਿਹੀ ਕਮੋਡਿਟੀ ਹੈ ਜਿਸ ਨੂੰ ਇਕੱਠਾ ਨਹੀਂ ਕੀਤਾ ਜਾ ਸਕਦਾ ਹੈ। ਅਜਿਹੇ ਵਿੱਚ ਜਿੰਨਾ ਉਤਪਾਦਨ ਕੀਤਾ ਜਾਂਦਾ ਹੈ, ਉਸ ਨੂੰ ਇਸਤੇਮਾਲ ਕੀਤਾ ਜਾਣਾ ਜ਼ਰੂਰੀ ਹੈ। ਇਸ ਸਮੇਂ ਪੂਰੇ ਦੇਸ ਵਿੱਚ ਲੌਕਡਾਊਨ ਹੋਣ ਕਾਰਨ ਉਤਪਾਦਨ ਘਟਾ ਕੇ 120000 ਮੈਗਾਵਾਟ ਹੋ ਰਿਹਾ ਹੈ। ਸਾਧਾਰਨ ਤੌਰ ''ਤੇ ਇਹ ਉਤਪਾਦਨ 167000 ਮੈਗਾਵਾਟ ਹੁੰਦਾ ਹੈ।"

"ਅਜਿਹੇ ਵਿੱਚ ਐਤਵਾਰ ਨੂੰ ਜਦੋਂ ਲੋਕ ਰਾਤ 9 ਵਜੇ ਅਚਾਨਕ ਬੱਤੀਆਂ ਬੰਦ ਕਰਨਗੇ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਖਪਤ ਵਿੱਚ 17000 ਮੈਗਾਵਾਟ ਦੀ ਕਮੀ ਆਵੇਗੀ। ਜਦੋਂ ਅਚਾਨਕ ਬਿਜਲੀ ਦੀ ਖਪਤ ਘੱਟ ਹੁੰਦੀ ਹੈ ਤਾਂ ਵੋਲਟੇਜ ਅਚਾਨਕ ਵਧ ਜਾਂਦਾ ਹੈ।"

"ਇਸ ਨਾਲ ਫ੍ਰਿਕੁਐਂਸੀ ਜੋ ਕਿ 50 ਹਾਰਟਜ਼ ਰਹਿੰਦੀ ਹੈ ਇਸ ਦੇ ਵਧਣ ਦੀ ਸੰਭਾਵਨਾ ਰਹਿੰਦੀ ਹੈ ਅਤੇ ਫ੍ਰਿਕੁਐਂਸੀ ਜ਼ਿਆਦਾ ਜਾਂ ਘੱਟ ਹੋਣ ਨਾਲ ਗ੍ਰਿਡ ਫੇਲ੍ਹ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।"

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਕੋਰੋਨਾਵਾਇਰਸ
BBC

ਗ੍ਰਿਡ ਫੇਲ੍ਹ ਹੋਣ ਦਾ ਸ਼ੱਕ ਕਿਉਂ?

ਭਾਰਤ ਵਿੱਚ ਪੈਦਾ ਹੋਣ ਵਾਲੀ ਬਿਜਲੀ ਦਾ ਇੱਕ ਤਿਹਾਈ ਹਿੱਸਾ ਲੋਕਾਂ ਦੇ ਘਰਾਂ ਵਿੱਚ ਖਰਚ ਹੁੰਦਾ ਹੈ ਅਤੇ ਇਹ ਖਰਚ ਘਰਾਂ ਵਿੱਚ ਏਸੀ, ਕੂਲਰ, ਪੱਖੇ, ਫਰਿਜ ਅਤੇ ਇਲੈਕਟ੍ਰਿਕ ਓਵਨ ਵਰਗੇ ਉਤਪਾਦਾਂ ਵਿੱਚ ਖਰਚ ਹੁੰਦਾ ਹੈ।

ਸ਼ੈਲੇਂਦਰ ਦੁਬੇ ਮੰਨਦੇ ਹਨ ਕਿ ਜੇਕਰ ਖਪਤ ਅਚਾਨਕ ਘੱਟ ਹੋ ਜਾਵੇ ਤਾਂ ਗ੍ਰਿਡ ਫੇਲ ਹੋਣ ਦਾ ਖ਼ਤਰਾ ਰਹਿੰਦਾ ਹੈ।

ਉਹ ਕਹਿੰਦੇ ਹਨ, ਕਿਉਂਕਿ ਸਾਨੂੰ ਇਸ ਬਾਰੇ ਪਹਿਲਾਂ ਤੋਂ ਪਤਾ ਹੈ, ਇਸ ਲਈ ਅਸੀਂ ਇਸ ਲਈ ਪਹਿਲਾਂ ਤੋਂ ਕਦਮ ਚੁੱਕ ਰਹੇ ਹਾਂ ਤਾਂ ਜੋ ਅਜਿਹੇ ਹਾਲਾਤ ਸਾਹਮਣਾ ਨਾ ਕਰਨਾ ਪਵੇ।"

ਪਰ ਇੱਕ ਚਿੰਤਾ ਇਹ ਵੀ ਜਤਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਜੇਕਰ ਵੱਡੇ ਰਿਹਾਇਸ਼ੀ ਇਲਾਕਿਆਂ ਵਿੱਚ, ਹਾਊਸਿੰਗ ਕੌਂਪਲੈਕਸ ਵਾਲਿਆਂ ਨੇ ਅਤੇ ਬਹੁਮੰਜ਼ਲਾਂ ਇਮਾਰਤਾਂ ਨੇ ਬੜੇ ਉਤਸ਼ਾਹ ਨਾਲ ਅਚਾਨਕ ਮੇਨ ਲਾਈਨ ਨੂੰ ਬੰਦ ਕਰ ਦਿੱਤਾ ਤਾਂ ਉਸ ਤੋਂ ਬਾਅਦ ਕੀ ਹੋਵੇਗਾ?

ਇਸ ਤੋਂ ਪਹਿਲਾਂ ਅਜਿਹਾ ਉਤਸ਼ਾਹ ਥਾਲੀ ਵਜਾਉਣ ਦੀ ਅਪੀਲ ਵੇਲੇ ਦੇਖਿਆ ਗਿਆ ਸੀ।

ਸ਼ੈਲੇਂਦਰ ਦੁਬੇ ਦੱਸਦੇ ਹਨ, "ਇਹ ਗੱਲ ਸਹੀ ਹੈ ਕਿ ਜੇਕਰ ਲਾਈਟਾਂ ਬੰਦ ਕਰਨ ਦੀ ਥਾਂ ਸਮੂਹਿਕ ਤੌਰ ''ਤੇ ਬਿਜਲੀ ਬੰਦ ਕੀਤੀ ਗਈ ਤਾਂ ਜਿਸ ਖ਼ਪਤ ਦਾ ਮੁਲਾਂਕਣ ਅਸੀਂ ਕਰ ਰਹੇ ਹਾਂ, ਖਪਤ ਇਸ ਤੋਂ ਜ਼ਿਆਦਾ ਘੱਟ ਹੋ ਜਾਵੇਗੀ ਅਤੇ ਅਜਿਹੇ ਹਾਲਾਤ ਵਿੱਚ ਗ੍ਰਿਡ ਫੇਲ੍ਹ ਹੋਣ ਦਾ ਖ਼ਤਰਾ ਪੈਦਾ ਹੋ ਜਾਵੇਗਾ।"

ਊਰਜਾ ਮੰਤਰਾਲੇ ਨੇ ਆਪਣੇ ਟਵੀਟਸ ਵਿੱਚ ਇਹ ਸਪੱਸ਼ਟ ਕੀਤਾ ਹੈ ਕਿ ਬਿਜਲੀ ਦੀ ਖਪਤ ਵਿੱਚ ਆਉਣ ਵਾਲੇ ਅਚਾਨਕ ਬਦਲਾਅ ਨਾਲ ਨਜਿੱਠਣ ਲਈ ਸਾਰੇ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ 9 ਵੱਜ ਕੇ 9 ਮਿੰਟ ਬੱਤੀਆਂ ਬੰਦ ਕਰਨ ਤੋਂ ਬਾਅਦ ਗ੍ਰਿਡ ਨੂੰ ਸੰਤੁਲਿਤ ਰੱਖਿਆ ਜਾ ਸਕੇ।

https://twitter.com/airnewsalerts/status/1246405731580088321

ਪੱਖੇ ਬੰਦ ਨਾ ਕੀਤੇ ਜਾਣ

ਇਸ ਤੋਂ ਇਲਾਵਾ ਊਰਜਾ ਮੰਤਰਾਲੇ ਨੇ ਸਪੱਸ਼ਟ ਤੌਰ ''ਤੇ ਅਪੀਲ ਦੇ ਮਾਅਨੇ ਸਮਝਾਉਣ ਲਈ ਸਿਲਸਿਲੇਵਾਰ ਟਵੀਟ ਕੀਤੇ ਹਨ।

ਊਰਜਾ ਮੰਤਰਾਲੇ ਨੇ ਸਫਾਈ ਦਿੰਦਿਆਂ ਕਿਹਾ ਹੈ, "ਪ੍ਰਧਾਨ ਮੰਤਰੀ ਦੀ ਅਪੀਲ 5 ਅਪ੍ਰੈਲ ਨੂੰ ਰਾਤ 9 ਵਜ ਕੇ 9 ਮਿਟ ਤੱਕ ਕੇਵਲ ਲਾਈਟ ਆਫ ਕਰਨ ਲਈ ਹੈ। ਸਟ੍ਰਈਟ ਲਾਈਟ ਜਾਂ ਕੰਪਿਊਟਰ, ਟੀਵੀ, ਪੱਖਾ, ਫਰਿਜ ਅਤੇ ਏਸੀ ਆਫ ਕਰਨ ਲਈ ਨਹੀਂ ਕਿਹਾ ਗਿਆ ਹੈ।"

"ਕੇਵਲ ਲਾਈਟ ਆਫ ਕਰਨ ਦੀ ਅਪੀਲ ਕੀਤੀ ਗਈ ਹੈ। ਹਸਪਤਾਲ, ਪੁਲਿਸ ਸਟੇਸ਼ਨ, ਨਗਰ ਨਿਗਮ ਸੇਵਾਵਾਂ ਅਤੇ ਉਤਪਾਦਨ ਸੇਵਾਵਾਂ ਵਿੱਚ ਇਹ ਅਪੀਲ ਲਾਗੂ ਨਹੀਂ ਹੁੰਦੀ ਹੈ। ਪੀਐੱਮ ਦੀ ਅਪੀਲ ਕੇਵਲ ਘਰਾਂ ਲਈ ਹੈ। ਸਾਰੀਆਂ ਲੋਕਲ ਬਾਡੀਜ਼ ਨੂੰ ਕਿਹਾ ਗਿਆ ਹੈ ਕਿ ਸਟ੍ਰੀਟ ਲਾਈਟ ਆਨ ਰੱਖੀਆਂ ਜਾਣ।

ਸ਼ੈਲੇਂਦਰ ਦੁਬੇ ਨੇ ਵੀ ਇਨ੍ਹਾਂ ਉਪਾਅ ਬਾਰੇ ਦੱਸਿਆ ਹੈ, ਜਿਸ ਵਿੱਚ ਗ੍ਰਿਡ ਫੇਲ੍ਹ ਹੋਣ ਦੇ ਖ਼ਤਰੇ ਨੂੰ ਟਾਲਿਆ ਜਾ ਰਿਹਾ ਹੈ।

ਉਹ ਕਹਿੰਦੇ ਹਨ, "ਅਸੀਂ 9 ਵਜੇ ਬਿਜਲੀ ਦੀ ਖਪਤ ਅਚਾਨਕ ਘੱਟ ਨਾ ਹੋਵੇ ਇਸ ਲਈ ਪਹਿਲਾਂ ਤੋਂ ਬਿਜਲੀ ਕੱਟਣ ਦੀ ਯੋਜਨਾ ਬਣਾ ਰਹੇ ਹਨ। ਉਦਾਹਰਨ ਵਜੋਂ ਉੱਤਰ ਪ੍ਰਦੇਸ਼ ਵਿੱਚ ਬਿਜਲੀ ਦੀ ਖਪਤ 300 ਮੈਗਾਵਾਟ ਘੱਟ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।"

"ਅਜਿਹੇ ਵਿੱਚ ਇਸ ਦਾ ਝਟਕਾ ਗ੍ਰਿਡ ''ਤੇ ਨਾ ਪਏ ਇਸ ਲਈ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਸ਼ਾਮ 8 ਵਜੇ ਹੀ ਬਿਜਲੀ ਗ੍ਰਿਡ ''ਤੇ ਨਾ ਪਏ ਇਸ ਲਈ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਸ਼ਾਮ ਅੱਠ ਵਜੇ ਨਾਲ ਹੀ ਬਿਜਲੀ ਕਟੌਤੀ ਸ਼ੁਰੂ ਕਰਕੇ ਖਪਤ ਨੂੰ ਘੱਟ ਕਰੇਗਾ।”

“ਅਜਿਹੇ ਵਿੱਚ ਜਦੋਂ ਨੌ ਵਜੇ ਬਿਜਲੀ ਦੀ ਖਪਤ ਘੱਟ ਹੋਵੇਗੀ ਤਾਂ ਉਹ ਤਿੰਨ ਹਜ਼ਾਰ ਮੈਗਵਾਟ ਨਾ ਹੋ ਕੇ ਕਾਫੀ ਘੱਟ ਹੋਵੇਗੀ, ਜਿਸ ਨਾਲ ਗ੍ਰਿਡ ''ਤੇ ਕੋਈ ਨਕਾਰਾਤਮਕ ਅਸਰ ਨਹੀਂ ਪਵੇਗਾ।"

ਪਹਿਲਾਂ ਕਦੋਂ ਫੇਲ੍ਹ ਹੋਇਆ ਸੀ ਗ੍ਰਿਡ?

ਇਸ ਤੋਂ ਪਹਿਲਾਂ ਸਾਲ 2012 ਵਿੱਚ ਉਹ ਮੌਕਾ ਆਇਆ ਸੀ ਜਦੋਂ ਗ੍ਰਿਡ ਫੇਲ੍ਹ ਹੋਣ ਕਾਰਨ ਭਾਰਤ ਦਾ ਇੱਕ ਵੱਡਾ ਹਿੱਸਾ ਹਨੇਰੇ ਵਿੱਚ ਡੁੱਬ ਗਿਆ ਸੀ।

ਰੇਲਗੱਡੀਆਂ ਰਸਤੇ ਵਿਚਕਾਰ ਖੜ੍ਹੀਆਂ ਹੋ ਗੀਆਂ ਸਨ ਅਤੇ ਕਾਰਖ਼ਾਨਿਆਂ ਦੇ ਉਤਪਾਦਨ ''ਤੇ ਇਸ ਦਾ ਕਾਫੀ ਅਸਰ ਪਿਆ ਸੀ।

ਗ੍ਰਿਡ
Getty Images
ਸਾਲ ਤੋਂ 2012 ਵਿੱਚ ਪਹਿਲੀ ਵਾਰ ਗ੍ਰਿਡ ਫੇਲ੍ਹ ਹੋਏ ਸਨ

2012 ਵਿੱਚ ਗ੍ਰਿਡ ਫੇਲ੍ਹ ਹੋਣ ਕਾਰਨ ਬੀਨਾ-ਗਵਾਲੀਅਰ ਲਾਈਨ ਦਾ ਟ੍ਰਿਪ ਹੋਣਾ ਸੀ। ਇਸ ਲਾਈਨ ਦੇ ਟ੍ਰਿਪ ਹੋਣ ਤੋਂ ਬਾਅਦ ਆਗਰਾ-ਬਰੇਲੀ ਟਰਾਂਸਮਿਸ਼ਨ ਸੈਕਸ਼ਨ ਵਿੱਚ ਵੀ ਸਰਕਿਟਸ ਟ੍ਰਿਪ ਹੋ ਗਏ।

ਉਸ ਤੋਂ ਬਾਅਦ ਦੇਖਦਿਆਂ ਹੀ ਦੇਖਦਿਆਂ ਭਾਰਤ ਦੇ ਕਈ ਪਾਵਰ ਗ੍ਰਿਡ ਫੇਲ੍ਹ ਹੋ ਗਏ ਜਿਸ ਨੂੰ ਠੀਕ ਕਰਨ ਵਿੱਚ 15 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਾ ਸੀ।

ਪਰ ਇਸ ਨਾਲ ਪਹਿਲਾ ਮੌਕਾ ਕਦੇ ਨਹੀਂ ਆਇਆ ਹੈ, ਜਦੋਂ ਪੂਰਾ ਦੇਸ਼ ਇਕੋ ਵੇਲੇ ਬੱਤੀਆਂ ਬਝਾਉਣ ਵੱਲ ਵਧ ਰਿਹਾ ਹੋਵੇ।

ਗ੍ਰਿਡ ਸੰਤੁਲਨ ਇਸ ਗੱਲ ''ਤੇ ਨਿਰਭਰ ਕਰੇਗਾ ਕਿ ਪ੍ਰਧਾਨ ਮੰਤਰੀ ਦੀ ਅਪੀਲ ਦਾ ਉਸੇ ਤਰ੍ਹਾਂ ਪਾਲਣ ਨਾ ਕੀਤਾ ਜਾਵੇ ਜਿਸ ਤਰ੍ਹਾਂ ਉਨ੍ਹਾਂ ਨੇ ਕਿਹਾ ਹੈ ਅਤੇ ਗ੍ਰਿਡ ਦੇ ਸੰਤੁਲਨ ਨੂੰ ਕਾਇਮ ਰੱਖਣ ਦੀ ਯੋਜਨਾ ਨੂੰ ਠੀਕ ਢੰਗ ਨਾਲ ਲਾਗੂ ਕੀਤਾ ਜਾਵੇ।

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

https://www.youtube.com/watch?v=wfV8rc0mesU

https://www.youtube.com/watch?v=RNgzkeMVe8U

https://www.youtube.com/watch?v=7Lm_Oy9gU5E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News