ਕੋਰੋਨਾਵਾਇਰਸ: ਤਬਲੀਗ਼ੀ ਜਮਾਤ ਨਾਲ ਸਬੰਧਤ 22 ਹਜ਼ਾਰ ਮੈਂਬਰ ਕੁਆਰੰਟੀਨ-5 ਅਹਿਮ ਖ਼ਬਰਾਂ

04/05/2020 7:14:25 AM

ਸਰਕਾਰ ਮੁਤਾਬਕ ਪੂਰੇ ਦੇਸ ਵਿੱਚ ਤਬਲੀਗ਼ੀ ਜਮਾਤ ਦੇ ਮੈਂਬਰ ਤੇ ਉਨ੍ਹਾਂ ਦੇ ਸੰਪਰਕ ਵਾਲੇ 22 ਹਜ਼ਾਰ ਲੋਕਾਂ ਨੂੰ ਹੁਣ ਤੱਕ ਕੁਆਰੰਟੀਨ ਕੀਤਾ ਗਿਆ ਹੈ।

ਦਿ ਟ੍ਰਿਬਿਊਨ ਨੇ ਗ੍ਰਹਿ ਮੰਤਰਾਲੇ ਦੀ ਜੁਆਇੰਟ ਸਕੱਤਰ ਪੁੰਨਿਆ ਸਾਲੀਆ ਸ਼੍ਰੀਵਾਸਤਵ ਦੇ ਹਵਾਲੇ ਨਾਲ ਲਿਖਿਆ ਹੈ ਕਿ ਸਰਕਾਰ ਨੇ ਸੂਬਿਆਂ ਨਾਲ ਮਿਲ ਕੇ ਵੱਡੇ ਪੱਧਰ ''ਤੇ ਅਜਿਹੀ ਕੋਸ਼ਿਸ਼ ਕੀਤੀ ਤਾਂ ਜੋ ਇਨਫੈਕਸ਼ ਨੂੰ ਕਾਬੂ ''ਚ ਕੀਤਾ ਜਾ ਸਕੇ।

ਭਾਰਤ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 3113 ਹੋ ਗਈ ਹੈ। ਮਰਨ ਵਾਲਿਆਂ ਦਾ ਅੰਕੜਾ ਹੁਣ ਤੱਕ 75 ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ: ਸੰਸਾਰ ਵਿੱਚ 64 ਹਜ਼ਾਰ ਤੋਂ ਵੱਧ ਮੌਤਾਂ ਕਰੀਬ 12 ਲੱਖ ਮਰੀਜ਼

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਰੀਬ ਲੱਖ ਪਹੁੰਚ ਗਈ ਹੈ।

ਇਸ ਮਹਾਂਮਾਰੀ ਨੇ ਹੁਣ ਤੱਕ ਪੂਰੇ ਸੰਸਾਰ ਵਿੱਚ 64,600 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ।

ਇਟਲੀ ਵਿੱਚ ਸ਼ਨਿੱਚਵਾਰ ਨੂੰ 681 ਲੋਕਾਂ ਦੀ ਮੌਤ ਹੋਣ ਕਰਕੇ ਮਰਨ ਵਾਲਿਆਂ ਦਾ ਅੰਕੜਾਂ 15,362 ਤੱਕ ਹੋ ਗਿਆ ਹੈ।

ਕੋਰੋਨਾਵਾਇਰਸ
BBC
ਅਮਰੀਕਾ ਵਿੱਚ ਪ੍ਰਭਾਵਿਤ ਲੋਕਾਂ ਅੰਕੜਾਂ ਤਿੰਨ ਲੱਖ ਤੋਂ ਪਾਰ

ਉੱਥੇ ਸਪੇਨ ਵਿੱਚ ਬੀਤੇ 24 ਘੰਟਿਆਂ ਵਿੱਚ 806 ਲੋਕਾਂ ਦੀ ਮੌਤ ਹੋਈ ਹੈ ਅਤੇ ਹੁਣ ਤੱਕ ਉੱਥੇ 11,947 ਲੋਕ ਮਾਰੇ ਗਏ ਹਨ।

ਸਪੇਨ ਦੇ ਪ੍ਰਧਾਨ ਮੰਤਰੀ ਨੇ ਦੇਸ ਵਿੱਚ 26 ਅਪ੍ਰੈਲ ਤੱਕ ਲੌਕਡਾਊਨ ਵਧਾ ਦਿੱਤਾ ਹੈ।

ਅਮਰੀਕਾ ਦੇ ਨਿਊਯਾਰਕ ਵਿੱਚ ਬੀਤੇ 24 ਘੰਟਿਆਂ ਵਿੱਚ 630 ਮੌਤਾਂ ਹੋਈਆਂ ਹਨ। ਅਮਰੀਕਾ ਵਿੱਚ ਪ੍ਰਭਾਵਿਤ ਲੋਕਾਂ ਦੀ ਗਿਣਤੀ ਤਿੰਨ ਲੱਖ ਤੋਂ ਪਾਰ ਹੋ ਗਈ ਹੈ। ਦੇਸ਼-ਵਿਦੇਸ਼ ਵਿੱਚ ਕੋਰੋਨਾਵਾਇਰਸ ਸਬੰਧੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਕੋਰੋਨਾਵਾਇਰਸ: ਪੋਲਟਰੀ ਕਾਰੋਬਾਰੀਆਂ ''ਤੇ ਵੱਡੀ ਮਾਰ

ਲੌਕਡਾਊਨ ਕਰਕੇ ਪੋਲਟਰੀ ਦਾ ਧੰਦਾ ਕਰਨ ਵਾਲੇ ਪੰਜਾਬ ਦੇ ਕਿਸਾਨ ਅਤੇ ਪੋਲਟਰੀ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ''ਤੇ ਉਹ ਮਾਰ ਪੈ ਰਹੀ ਹੈ ਜੋ ਕਦੇ ਬਰਡ ਫਲੂ ਦੇ ਸਮੇ ਉਨ੍ਹਾਂ ਨੂੰ ਹੰਢਾਉਣੀ ਪਈ ਸੀ।

ਬਟਾਲਾ ਦੇ ਪੋਲਟਰੀ ਕਿਸਾਨ ਅਤੇ ਕਾਰੋਬਾਰੀ ਜਤਿੰਦਰ ਸਿੰਘ ਆਖਦੇ ਹਨ ਕਿ ਅਜਿਹੇ ਹਾਲਾਤ ਹੋ ਚੁੱਕੇ ਹਨ ਕਿ ਲੌਕਡਾਊਨ ਨੇ ਉਨ੍ਹਾਂ ਨੂੰ 10 ਸਾਲ ਪਿੱਛੇ ਧੱਕ ਦਿਤਾ ਹੈ।

ਉਹ ਆਖਦੇ ਹਨ ਹਾਲਾਤ ਇਹ ਹਨ ਕਿ ਹੁਣ ਪੰਛੀਆਂ ਨੂੰ ਫੀਡ ਦੇਣ ਲਈ ਪੈਸੇ ਨਹੀਂ ਹਨ। ਅਜਿਹੇ ਹੋਰ ਪੋਲਟਰੀ ਫਾਰਮ ਚਲਾਉਣ ਵਾਲਿਆਂ ਦੀ ਕੀ ਕਹਿਣਾ ਹੈ ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ: ਯੂਕੇ ''ਚ ਇਹ ਪੰਜਾਬੀ ਇੰਝ ਕਰ ਰਿਹਾ ਹੈ ਸਿਹਤ ਕਰਮੀਆਂ ਦੀ ਮਦਦ

ਯੂਕੇ ''ਚ ਰਹਿਣ ਵਾਲੇ ਬੌਬੀ ਸਿੰਘ ਨੈਸ਼ਨਲ ਹੈਲਥ ਸਰਵਿਸ ਦੇ ਕਰਮੀਆਂ ਦੀ ਮਦਦ ਲਈ ਅੱਗੇ ਆਏ ਹਨ। ਉਹ ਪੇਸ਼ੇ ਵਜੋਂ ਅਸਟੇਟ ਏਜੰਟ ਦਾ ਕੰਮ ਕਰ ਰਹੇ ਹਨ।

ਕੋਰੋਵਾਇਰਸ ਦੇ ਦੌਰ ਵਿੱਚ ਵਧਦੀਆਂ ਗ਼ਲਤਫਹਿਮੀਆਂ ਕਾਰਨ ਜਿੱਥੇ ਲੋਕ ਸਿਹਤ ਕਰਮੀਆਂ ਨੂੰ ਲਾਗ ਦੇ ਡਰੋਂ ਆਪਣੇ ਮਕਾਨ ਖਾਲੀ ਕਰਨ ਲਈ ਕਹਿ ਰਹੇ ਹਨ ਅਤੇ ਉੱਥੇ ਬੌਬੀ ਸਿੰਘ ਤੇ ਕਈ ਹੋਰ ਉਨ੍ਹਾਂ ਦੀ ਮੁਫ਼ਤ ਰਿਹਾਇਸ਼ ਦਾ ਪ੍ਰਬੰਧ ਕਰਨ ''ਚ ਲੱਗੇ ਹੋਏ ਹਨ, ਪੜ੍ਹੋ ਪੂਰੀ ਖ਼ਬਰ

ਕੋਰੋਨਾਵਾਇਰਸ: ਉਹ 5 ਮੁਲਕ ਜਿਨ੍ਹਾਂ ਨੇ ਮਹਾਂਮਾਰੀ ਦਾ ਸਫ਼ਲਤਾ ਨਾਲ ਮੁਕਾਬਲਾ ਕੀਤਾ

ਹਰ ਦੇਸ ਵੱਲੋਂ ਕੋਰੋਨਾਵਾਇਰਸ ਮਹਾਂਮਾਰੀ ਦੇ ਟਾਕਰੇ ਲਈ ਅਪਣਾਇਆ ਰੱਦੋ-ਅਮਲ ਵੱਖਰਾ ਹੈ। ਫਿਰ ਵੀ ਇੱਕ ਸਾਂਝ ਜ਼ਰੂਰ ਹੈ, ਵੱਧ ਤੋਂ ਵੱਧ ਟੈਸਟ, ਕੁਆਰੰਟੀਨ ਦੀਆਂ ਵਿਆਪਕ ਸੁਵਿਧਾਵਾਂ।

ਬੀਬੀਸੀ ਨੇ ਪੰਜ ਅਜਿਹੇ ਦੇਸਾਂ ਦਾ ਜਾਇਜ਼ਾ ਲਿਆ ਕਿ ਕਿਹੜੇ ਦੇਸਾਂ ਨੇ ਇਸ ''ਚ ਸਫ਼ਲਤਾ ਹਾਸਲ ਕੀਤੀ ਹੋਈ ਹੈ। ਜਿਨ੍ਹਾਂ ਵਿੱਚ ਜਰਮਨੀ, ਜਾਪਾਨ, ਸਿੰਗਾਪੁਰ, ਇਟਲੀ ਦਾ ਇੱਕ ਪਿੰਡ ਤੇ ਦੱਖਣੀ ਕੋਰੀਆ ਸ਼ਾਮਿਲ ਹਨ।

ਦੇਖਣ ਵਿੱਚ ਇਹ ਆਇਆ ਕਿ ਇਨ੍ਹਾਂ ਦੇਸਾਂ ਨੇ ਨਾ ਸਿਰਫ਼ ਗੰਭੀਰ ਮਰੀਜ਼ਾਂ ਦੇ, ਸਗੋਂ ਥੋਕ ਵਿੱਚ ਆਪਣੇ ਲੋਕਾਂ ਦੇ ਟੈਸਟ ਵੀ ਕੀਤੇ ਹਨ। ਵਿਸਥਾਰ ''ਚ ਜਾਣਕਾਰੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

https://www.youtube.com/watch?v=wfV8rc0mesU

https://www.youtube.com/watch?v=RNgzkeMVe8U

https://www.youtube.com/watch?v=7Lm_Oy9gU5E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News