ਕੋਰੋਨਾਵਾਇਰਸ: ਇੰਦੌਰ ਦੇ ਵਾਇਰਲ ਵੀਡੀਓ ਦਾ ਸੱਚ ਕੀ - ਫੈਕਟ ਚੈੱਕ

04/04/2020 9:59:24 PM

ਦੇਸ ਵਿੱਚ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 3000 ਤੋਂ ਪਾਰ ਜਾ ਚੁੱਕੀ ਹੈ ਤੇ 75 ਲੋਕਾਂ ਦੀ ਮੌਤ ਹੋ ਚੁੱਕੀ ਹੈ

ਕੋਰੋਨਾਵਾਇਰਸ ਨਾਲ ਜੁੜੇ ਵੱਖ-ਵੱਖ ਮੈਸੇਜ ਅਤੇ ਵੀਡੀਓ ਕਈ ਦਾਅਵਿਆਂ ਦੇ ਨਾਲ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਜਾ ਰਹੇ ਹਨ।

ਅਜਿਹਾ ਹੀ ਇੱਕ ਵੀਡੀਓ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸਾਹਮਣੇ ਆਇਆ ਹੈ।

1 ਮਿੰਟ 12 ਸਕਿੰਟ ਦਾ ਇਹ ਵੀਡੀਓ ਇੰਦੌਰ ਦੇ ਸਿਲਾਵਟਪੁਰਾ ਦਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਵੀਡੀਓ ਵਿੱਚ ਹੈਜਮੇਟ ਸੂਟ (ਕੋਰੋਨਾਵਾਇਰਸ ਦੇ ਇਲਾਜ ਕਰਨ ਲਈ ਪਾਇਆ ਜਾਣ ਵਾਲਾ ਮੈਡੀਕਲ ਕੋਟ) ਪਾਏ ਹੋਏ ਸਿਹਤ ਮੁਲਾਜ਼ਮ ਇੱਕ ਗਲੀ ਵਿੱਚ ਦੌੜਦੇ ਹੋਏ ਬਾਹਰ ਨਿਕਲਦੇ ਹਨ।

ਉਨ੍ਹਾਂ ਪਿੱਛੇ ਕੁੱਝ ਮੁੰਡੇ ਪੱਥਰ ਲੈ ਕੇ ਭੱਜ ਰਹੇ ਹਨ, ਉਨ੍ਹਾਂ ’ਤੇ ਪੱਥਰ ਸੁੱਟ ਵੀ ਰਹੇ ਹਨ। ਵੀਡੀਓ ਉਚਾਈ ਤੋਂ ਬਣਾਇਆ ਗਿਆ ਹੈ ਅਤੇ ਕਾਫੀ ਰੌਲਾ ਵੀ ਪੈ ਰਿਹਾ ਹੈ।

https://twitter.com/Iyervval/status/1245404325355982849

ਵੀਡੀਓ ਦੀ ਜਾਂਚ

ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਦੌਰ ਦੇ ਇਸ ਖੇਤਰ ਵਿੱਚ ਸਿਹਤ ਕਰਮਚਾਰੀ ਇੱਕ ਵਿਅਕਤੀ ਦੀ ਕੋਵਿਡ -19 ਦੀ ਸਕ੍ਰੀਨਿੰਗ ਕਰਨ ਆਏ ਸਨ। ਪਰ ਭੀੜ ਨੇ ਉਨ੍ਹਾਂ ''ਤੇ ਹਮਲਾ ਕਰ ਦਿੱਤਾ।

ਬੀਬੀਸੀ ਨੇ ਸੱਚ ਜਾਣਨ ਲਈ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ।

ਅਸੀਂ ਇੰਦੌਰ ਦੇ ਡੀਆਈਜੀ ਹਰੀਨਾਰਾਇਣ ਚਾਰੀ ਮਿਸ਼ਰਾ ਨਾਲ ਸੰਪਰਕ ਕੀਤਾ।

ਉਨ੍ਹਾਂ ਨੇ ਦੱਸਿਆ, "ਇਹ ਮਾਮਲਾ ਟਾਟਪੱਤੀ ਬਾਖਲ ਖੇਤਰ ਦਾ ਹੈ। ਇਸ ਮਾਮਲੇ ਵਿੱਚ ਇੱਕ ਐੱਫਆਈਆਰ ਦਰਜ ਹੋ ਚੁੱਕੀ ਹੈ। 8 ਲੋਕਾਂ ਦੇ ਨਾਮ ਦਰਜ ਹਨ ਜਿਨ੍ਹਾਂ ਵਿੱਚੋਂ 7 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।"

ਇਸ ਤੋਂ ਬਾਅਦ ਅਸੀਂ ਇਸ ਸਾਰੇ ਮਾਮਲੇ ਬਾਰੇ ਐਸਪੀ ਇੰਦੌਰ ਵੈਸਟ ਮਹੇਸ਼ ਚੰਦ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ।

ਉਨ੍ਹਾਂ ਅਨੁਸਾਰ, ਕੋਵਿਡ -19 ਦੀ ਰੈਪਿਡ ਐਕਸ਼ਨ ਟੀਮ ਬੁੱਧਵਾਰ ਦੁਪਹਿਰ 1.30 ਵਜੇ ਦੇ ਕਰੀਬ ਟਾਟਪੱਟੀ ਬਾਖਲ ਪਹੁੰਚੀ।

ਇੱਕ ਵਿਅਕਤੀ ਦੇ ਕੋਵਿਡ -19 ਦੇ ਇਨਫੈਕਸ਼ਨ ਦੇ ਲੱਛਣ ਮਿਲਣ ਦੀ ਖ਼ਬਰ ਮਿਲੀ ਸੀ। ਜਦੋਂ ਟੀਮ ਉਸ ਵਿਅਕਤੀ ਦੇ ਘਰ ਪਹੁੰਚੀ ਤਾਂ ਉੱਥੇ ਉਸਦੀ ਬਜ਼ੁਰਗ ਮਾਂ ਸੀ।

ਸਿਹਤ ਮੁਲਾਜ਼ਮਾਂ ਦੀ ਟੀਮ ਬਜ਼ੁਰਗ ਔਰਤ ਨਾਲ ਗੱਲ ਕਰ ਰਹੀ ਸੀ ਕਿ ਲੋਕਾਂ ਨੂੰ ਲੱਗਿਆ ਕਿ ਡਾਕਟਰ ਉਨ੍ਹਾਂ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਜਾ ਰਹੇ ਹਨ।

ਭੀੜ ਨੇ ਹਮਲਾ ਕੀਤਾ

ਦੇਖਦੇ ਦੇਖਦੇ ਭੀੜ ਇਕੱਠੀ ਹੋ ਗਈ ਅਤੇ ਡਾਕਟਰਾਂ ਸਣੇ ਸਿਹਤ ਮੁਲਾਜ਼ਮਾਂ ''ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਮੈਡੀਕਲ ਸਟਾਫ ਨੇ ਭੱਜਕੇ ਖੁਦ ਨੂੰ ਬਚਾ ਲਿਆ।

“ਕਿਉਂਕਿ ਇਹ ਮੈਡੀਕਲ ਸਟਾਫ ਕਿਸੇ ਵੀ ਸ਼ਰਾਰਤੀ ਨੂੰ ਪਛਾਣਦਾ ਨਹੀਂ ਸੀ ਇਸ ਲਈ ਅਸੀਂ ਆਈਪੀਸੀ ਦੀ ਧਾਰਾ 353 ਤਹਿਤ ਅਣਪਛਾਤੇ ਲੋਕਾਂ ਖਿਲਾਫ਼ ਐਫਆਈਆਰ ਦਰਜ ਕੀਤੀ। ਸੀਸੀਟੀਵੀ ਫੁਟੇਜ ਰਾਹੀਂ 8-10 ਅਣਪਛਾਤੇ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਸ ਵਿੱਚ ਵੀਰਵਾਰ ਦੁਪਹਿਰ ਤੱਕ 7 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।”

https://www.youtube.com/watch?v=mjsyHxCNtJc

ਇੰਦੌਰ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਪ੍ਰਵੀਨ ਜਾਡੀਆ ਨੇ ਕਿਹਾ, “ਕੋਵਿਡ -19 ਰੈਪਿਡ ਮੈਡੀਕਲ ਟੀਮ ਦੇ ਕੁੱਲ 6 ਲੋਕ ਟਾਟਪੱਟੀ ਬਖਲ ਪਹੁੰਚੇ ਸਨ। ਜਿਸ ਵਿੱਚ ਦੋ ਡਾਕਟਰ, ਦੋ ਮੈਡੀਕਲ ਪੈਰਾ ਸਟਾਫ ਅਤੇ ਆਂਗਣਵਾੜੀ ਆਸ਼ਾ ਵਰਕਰ ਸਨ।"

"ਇਸ ਦੌਰਾਨ ਡਾਕਟਰਾਂ ਦੇ ਪੈਰਾਂ ਵਿੱਚ ਸੱਟਾਂ ਲੱਗੀਆਂ ਹਨ, ਹਾਲਾਂਕਿ ਸੱਟਾਂ ਸਭ ਠੀਕ ਹੋ ਗਈਆਂ ਹਨ। ਹੁਣ ਤੱਕ ਇਸ ਖੇਤਰ ਵਿੱਚ ਦੋ ਕੋਰੋਨਾਵਾਇਰਸ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ ਅਤੇ 54 ਪਰਿਵਾਰਾਂ ਨੂੰ ਕੁਆਰੰਟਾਈਨ ਵਿੱਚ ਰੱਖਿਆ ਗਿਆ ਹੈ।"

ਯਾਨਿ ਕਿ ਇਹ ਤਾਂ ਸਪਸ਼ਟ ਹੈ ਕਿ ਇੰਦੌਰ ਦੇ ਟਾਟਪੱਟੀ ਬਾਖਲ ਵਿੱਚ ਸਿਹਤ ਮੁਲਾਜ਼ਮਾਂ ਤੇ ਸ਼ਰਾਰਤੀ ਅਨਸਰਾਂ ਦੀ ਭੀੜ ਨੇ ਹਮਲਾ ਕੀਤਾ ਸੀ।

ਵਟਸਐਪ ''ਤੇ ਵਾਇਰਲ

ਇਸ ਘਟਨਾ ਤੋਂ ਠੀਕ ਪਹਿਲਾਂ ਮੰਗਲਾਵਰ ਤੋਂ ਇੰਦੌਰ ਵਿੱਚ ਇੱਕ ਮੈਸੇਜ ਵਟਸਐਪ ''ਤੇ ਵਾਇਰਲ ਹੋ ਰਿਹਾ ਸੀ।

ਬੀਬੀਸੀ ਨੂੰ ਇਸ ਮੈਸੇਜ ਦਾ ਸਕਰੀਨ ਸ਼ਾਟ ਮਿਲਿਆ ਹੈ। ਇਸ ਮੈਸੇਜ ਵਿੱਚ ਕਿਹਾ ਜਾ ਰਿਹਾ ਹੈ ਕਿ ਮੁਸਲਮਾਨਾਂ ਨੂੰ ਫਸਾਇਆ ਜਾ ਰਿਹਾ ਹੈ ਅਤੇ ਮੁਸਲਮਾਨਾਂ ਨੂੰ ਕੋਰੋਨਾਵਾਇਰਸ ਪੌਜ਼ੀਟਿਵ ਟੀਕੇ ਲਾਏ ਜਾ ਰਹੇ ਹਨ।

https://www.youtube.com/watch?v=JztOcIAs2_w

ਇੰਦੌਰ ਦੇ ਸਿਹਤ ਅਧਿਕਾਰੀ ਪ੍ਰਵੀਨ ਜਾਦੀਆ ਅਤੇ ਐੱਸਪੀ ਇੰਦੌਰ ਵੈਸਟ ਮਹੇਸ਼ ਚੰਦ ਦੋਨੋਂ ਮੰਨਦੇ ਹਨ ਕਿ ਅਜਿਹੇ ਮੈਸੇਜ ਵਾਇਰਲ ਹੋਏ ਸਨ ਅਤੇ ਇਸ ਤਰ੍ਹਾਂ ਦੇ ਫੇਕ ਮੈਸੇਜ ਲੋਕਾਂ ਨੂੰ ਪ੍ਰਸ਼ਾਸਨ ਖਿਲਾਫ਼ ਭੜਕਾਉਣ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ:

ਇੰਦੌਰ ਦੇ ਸਥਾਨਕ ਪੱਤਰਕਾਰ ਆਦਿਲ ਸਈਦ ਨੇ ਬੀਬੀਸੀ ਨੂੰ ਇਸ ਖੇਤਰ ਦੀ ਡੈਮੋਗ੍ਰਾਫੀ ਸਮਝਾਈ।

ਉਨ੍ਹਾਂ ਅਨੁਸਾਰ, “ਟਾਟਪੱਤੀ ਬਾਖਲ ਖੇਤਰ ਸ਼ਹਿਰ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਹੈ ਪਰ ਇੱਥੋਂ ਦੀ ਆਬਾਦੀ ਕਾਫ਼ੀ ਪਛੜੀ ਹੋਈ ਹੈ। ਇੱਥੇ ਜ਼ਿਆਦਾਤਰ ਮਜ਼ਦੂਰ ਅਤੇ ਕਾਰੀਗਰ ਰਹਿੰਦੇ ਹਨ। ਇੱਥੇ ਲੋਕਾਂ ਵਿੱਚ ਫੇਕ ਨਿਊਜ਼ ਬਹੁਤ ਫੈਲਦੀਆਂ ਹਨ ਕਿਉਂਕਿ ਕੋਈ ਪੜ੍ਹਿਆ-ਲਿਖਿਆ ਨਹੀਂ ਹੁੰਦਾ।"

ਬੀਬੀਸੀ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਇੰਦੌਰ ਵਿੱਚ ਸਿਹਤ ਮੁਲਾਜ਼ਮਾਂ ’ਤੇ ਭੀੜ ਦੇ ਹਮਲੇ ਦੀ ਇਹ ਵੀਡੀਓ ਸਹੀ ਹੈ।

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=wfV8rc0mesU

https://www.youtube.com/watch?v=RNgzkeMVe8U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News