ਕੋਰੋਨਾਵਾਇਰਸ: ਉਹ 5 ਮੁਲਕ ਜਿਨ੍ਹਾਂ ਨੇ ਮਹਾਂਮਾਰੀ ਦਾ ਸਫ਼ਲਤਾ ਨਾਲ ਮੁਕਾਬਲਾ ਕੀਤਾ

04/04/2020 1:44:23 PM

ਦੱਖਣੀ ਕੋਰੀਆ ਦੇ ਕੁਝ ਉਪਰਾਲਿਆਂ ਦੀ ਆਲੋਚਨਾ ਵੀ ਹੋਈ ਹੈ
GETTY IMAGES
ਦੱਖਣੀ ਕੋਰੀਆ ਦੇ ਕੁਝ ਉਪਰਾਲਿਆਂ ਦੀ ਆਲੋਚਨਾ ਵੀ ਹੋਈ ਹੈ

ਸ਼ਾਇਦ ਹੀ ਅਜਿਹਾ ਕੋਈ ਜੀਅ ਮਿਲੇ ਜੋ ਕੋਵਿਡ-19 ਮਹਾਂਮਾਰੀ ਨੂੰ ਮੌਜੂਦਾ ਦੁਨੀਆਂ ਲਈ ਭਿਆਨਕ ਸੰਕਟ ਨਾ ਮੰਨਦਾ ਹੋਵੇ। ਇਸ ਮਹਾਂਮਾਰੀ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਸਮੇਂ ਦਾ ਸਭ ਤੋਂ ਭਿਆਨਕ ਸੰਕਟ ਮੰਨਿਆ ਜਾ ਰਿਹਾ ਹੈ।

ਚੀਨ ਤੋਂ ਸ਼ੁਰੂ ਹੋਈ ਇਸ ਮਹਾਂਮਾਰੀ ਤੋਂ ਕੁਝ ਦੇਸ ਬਹੁਤ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਏ ਹਨ - ਚੀਨ, ਇਟਲੀ, ਸਪੇਨ ਅਤੇ ਅਮਰੀਕਾ। ਦੂਜੇ ਕਈ ਦੇਸਾਂ ਨੇ ਅਜਿਹੇ ਕਦਮ ਚੁੱਕੇ ਕਿ ਉੱਥੇ ਇਸ ਮਹਾਂਮਾਰੀ ਦੇ ਫੈਲਾਅ ਦੀ ਗਤੀ ਕੁਝ ਮੱਧਮ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ

ਹਰ ਦੇਸ ਵੱਲੋਂ ਮਹਾਂਮਾਰੀ ਦੇ ਟਾਕਰੇ ਲਈ ਅਪਣਾਇਆ ਰੱਦੋ-ਅਮਲ ਵੱਖਰਾ ਹੈ। ਫਿਰ ਵੀ ਇੱਕ ਸਾਂਝ ਜ਼ਰੂਰ ਹੈ। ਵੱਧ ਤੋਂ ਵੱਧ ਟੈਸਟ। ਕੁਆਰੰਟੀਨ ਦੀਆਂ ਵਿਆਪਕ ਸੁਵਿਧਾਵਾਂ।

https://www.youtube.com/watch?v=PY2x_AZWlCA

ਇਸ ਤੋਂ ਇਲਾਵਾ ਉਨ੍ਹਾਂ ਵਰਗਾਂ ਦੀ ਨਜ਼ਰਸਾਨੀ ਜਿਨ੍ਹਾਂ ਨੂੰ ਇਸ ਤੋਂ ਸਭ ਤੋਂ ਪਹਿਲਾਂ ਤੇ ਸਭ ਤੋਂ ਵਧੇਰੇ ਖ਼ਤਰਾ ਹੋ ਸਕਦਾ ਹੈ।

ਬੀਬੀਸੀ ਮੁੰਡੋ ਸੇਵਾ ਨੇ ਪੰਜ ਅਜਿਹੇ ਦੇਸਾਂ ਦਾ ਜਾਇਜ਼ਾ ਲਿਆ ਕਿ ਕਿਹੜੇ ਦੇਸਾਂ ਨੇ ਇਸ ’ਚ ਸਫ਼ਲਤਾ ਹਾਸਲ ਕੀਤੀ ਹੋਈ ਹੈ।

ਦੇਖਣ ਵਿੱਚ ਇਹ ਆਇਆ ਕਿ ਇਨ੍ਹਾਂ ਦੇਸਾਂ ਨੇ ਨਾ ਸਿਰਫ਼ ਗੰਭੀਰ ਮਰੀਜ਼ਾਂ ਦੇ, ਸਗੋਂ ਥੋਕ ਵਿੱਚ ਆਪਣੇ ਲੋਕਾਂ ਦੇ ਟੈਸਟ ਵੀ ਕੀਤੇ ਹਨ।

ਜਰਮਨੀ ਵਿੱਚ ਫ਼ੌਤ ਹੋਣ ਵਾਲਿਆਂ ਦਾ ਅੰਕੜਾ ਦੂਜੇ ਦੇਸ਼ਾਂ ਨਾਲੋਂ ਘੱਟ ਕਿਉਂ?

ਜਰਮਨੀ ਲਾਗ ਦੇ ਮਾਮਲਿਆਂ ਵਿੱਚ ਪੰਜਵਾਂ ਸਭ ਤੋਂ ਪ੍ਰਭਾਵਿਤ ਦੇਸ ਹੈ। ਇਸ ਤੋਂ ਉਲਟ ਇੱਥੇ ਹੋਈਆਂ ਮੌਤਾਂ ਦਾ ਅਨੁਪਾਤ ਦੂਜੇ ਦੇਸਾਂ ਦੇ ਮੁਕਾਬਲੇ ਜਿਵੇਂ ਸਪੇਨ, ਇਟਲੀ ਤੇ ਬ੍ਰਿਟੇਨ ਨਾਲੋਂ ਕਿਤੇ ਘੱਟ ਹੈ।

ਕੋਰੋਨਾਵਾਇਰਸ
BBC

ਹਾਲਾਂਕਿ ਅਸੀਂ ਇਸ ਦੀ ਸਪਸ਼ਟ ਵਜ੍ਹਾ ਤਾਂ ਨਹੀਂ ਜਾਣਦੇ। ਜਰਮਨੀ ਦੇ ਰੌਬਰਟ ਕੌਸ਼ ਇੰਸਟੀਚਿਊਟ ਆਫ਼ ਵਾਇਰੌਲੋਜੀ ਨੇ ਜਰਮਨੀ ਵਿੱਚ ਮਹਾਂਮਾਰੀ ਦੇ ਟਾਕਰੇ ਲਈ ਰਣਨੀਤੀ ਤਿਆਰ ਕੀਤੀ।

ਸੰਸਥਾ ਨੇ ਬੀਬੀਸੀ ਮੁੰਡੋ ਨੂੰ ਦੱਸਿਆ, ‘ਜਦੋਂ ਹੀ ਅਸੀਂ ਐਮਰਜੈਂਸੀ ਬਾਰੇ ਸਾਵਧਾਨ ਹੋਏ ਅਸੀਂ ਵਸੋਂ ਵਿੱਚ ਟੈਸਟਾਂ ਦੀ ਗਿਣਤੀ ਨੂੰ ਵਧਾਇਆ। ਇਸ ਤਰ੍ਹਾਂ ਅਸੀਂ ਲਾਗ ਦੀ ਸੰਭਾਵਨਾ ਨੂੰ ਘਟਾਇਆ।’

ਨੀਵੀਂ ਮੌਤ ਦਰ ਦੀ ਇੱਕ ਵਜ੍ਹਾ ਲਾਗ ਫੈਲਾਉਣ ਵਾਲਿਆਂ ਦੀ ਜਲਦੀ ਤੋਂ ਜਲਦੀ ਨਿਸ਼ਾਨਦੇਹੀ ਹੋ ਸਕਦੀ ਹੈ। ਜਿਸ ਨਾਲ ਲਾਗ ਦੀ ਰਫ਼ਤਾਰ ਮੱਧਮ ਪੈ ਗਈ।

ਜਰਮਨ ਅਧਿਕਾਰੀਆਂ ਮੁਤਾਬਕ ਉਹ ਪ੍ਰਤੀਦਿਨ 160,000 ਟੈਸਟ ਕਰ ਸਕਣ ਦੇ ਸਮਰੱਥ ਹਨ।

ਦੂਜੇ ਕਈ ਦੇਸਾਂ ਵਿੱਚ ਹਜ਼ਾਰਾਂ ਪੁਸ਼ਟੀਸ਼ੁਦਾ ਮਰੀਜ਼ ਹਨ। ਉਨ੍ਹਾਂ ਵਿੱਚ ਪ੍ਰਯੋਗਸ਼ਾਲਾ ਟੈਸਟ ਸਿਰਫ਼ ਉਨ੍ਹਾਂ ਮਰੀਜ਼ਾਂ ਦੇ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਲੱਛਣ ਗੰਭੀਰ ਹਨ। ਕੁਝ ਦੇਸ ਤਾਂ ਹਲਕੇ ਲੱਛਣਾਂ ਵਾਲਿਆਂ ਦੇ ਵੀ ਟੈਸਟ ਨਹੀਂ ਕਰ ਰਹੇ।

ਜਰਮਨੀ ਦਾ ਦਾਅਵਾ ਹੈ ਕਿ ਉਹ ਮਹਾਂਮਾਰੀ ਨੂੰ ਰੋਕਣ ਲਈ ਇੱਕ ਹਫ਼ਤੇ ਵਿੱਚ 1.6 ਲੱਖ ਟੈਸਟ ਕਰ ਸਕਦਾ ਹੈ
Getty Images
ਜਰਮਨੀ ਦਾ ਦਾਅਵਾ ਹੈ ਕਿ ਉਹ ਮਹਾਂਮਾਰੀ ਨੂੰ ਰੋਕਣ ਲਈ ਇੱਕ ਹਫ਼ਤੇ ਵਿੱਚ 1.6 ਲੱਖ ਟੈਸਟ ਕਰ ਸਕਦਾ ਹੈ

ਸਮਾਜਿਕ ਅਲਹਿਦਗੀ ਤੋਂ ਬਿਨਾਂ ਜਪਾਨ ਨੇ ਕਾਬੂ ਕਿਵੇਂ ਪਾਇਆ?

ਜਪਾਨ ਕੋਵਿਡ-19 ਮਹਾਂਮਾਰੀ ਦੇ ਫ਼ੈਲਾਅ ਲਈ ਇੱਕ ਉਪਜਾਊ ਭੂਮੀ ਸੀ। ਇਸ ਨਾਲ ਜਪਾਨ ਵਿੱਚ ਭਾਰੀ ਤਬਾਹੀ ਮੱਚ ਸਕਦੀ ਸੀ।

ਜਪਾਨ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਬਜ਼ੁਰਗ ਵਸਦੇ ਹਨ। ਦੂਜੇ ਇੱਥੇ ਤੰਬਾਕੂਨੋਸ਼ੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਜਿਸ ਕਾਰਨ ਇੱਥੋਂ ਦੀ ਵਸੋਂ ਨੂੰ ਸਾਹ ਦੀਆਂ ਬਿਮਾਰੀਆਂ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਜਾਂਦਾ ਹੈ।

ਫਿਰ ਵੀ ਦੂਜੇ ਦੇਸਾਂ ਦੇ ਮੁਕਾਬਲੇ ਜਿਨ੍ਹਾਂ ਨੇ ਇਸ ਮਹਾਂਮਾਰੀ ਨੂੰ ਰੋਕਣ ਲਈ ਸਮਾਜਿਕ ਅਲਹਿਦਗੀ ਨੂੰ ਅਪਣਾਇਆ ਹੈ। ਜਪਾਨ ਵਿੱਚ ਖਚਾ-ਖਚ ਭਰੇ ਜਨਤਕ ਸਮਾਗਮ ਹੋ ਰਹੇ ਹਨ। ਇੱਥੇ ਬਹਾਰ ਦੀ ਰੁੱਤੇ ਖਿੜਨ ਵਾਲੇ ਚੈਰੀ ਦੇ ਰੁੱਖਾਂ ਦੀ ਬਹਾਰ ਦੇਖਣ ਵੀ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।

https://www.youtube.com/watch?v=cJLsv1U8DVw

ਹਾਲਾਂਕਿ ਜਪਾਨ ਵਿੱਚ ਲੋਕਾਂ ਨੂੰ ਵਕਫ਼ਾ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਫਿਰ ਵੀ ਲੋਕਾਂ ਨੂੰ ਉਸ ਕਿਸਮ ਦੀ ਸਖ਼ਤਣ ਵਰਤਣ ਲਈ ਨਹੀਂ ਕਿਹਾ ਜਾ ਰਿਹਾ। ਜਿਸ ਕਿਸਮ ਦੀ ਸਖ਼ਤੀ ਪਿਛਲੇ ਹਫ਼ਤਿਆਂ ਦੌਰਾਨ ਚੀਨ, ਸਪੇਨ ਜਾਂ ਇਟਲੀ ਵਿੱਚ ਦੇਖਣ ਨੂੰ ਮਿਲੀ ਹੈ।

ਚੀਨ ਅਤੇ ਕੋਰੀਆ ਦੇ ਮੁਕਾਬਲੇ ਜਪਾਨ ਵਿੱਚ ਕੋਵਿਡ-19 ਕਾਰਨ ਮੌਤ ਦਰ ਬਹੁਤ ਘੱਟ ਹੈ। ਇਸ ਦੇ ਪਿੱਛੇ ਇੱਕ ਮੁੱਖ ਵਜ੍ਹਾ ਲਾਗ ਦੇ ਵੱਖ-ਵੱਖ ਪਹਲੂਆਂ ਦੀ ਸ਼ਨਾਖ਼ਤ ਕਰਨਾ ਅਤੇ ਸਭ ਤੋਂ ਵਧੇਰੇ ਖ਼ਤਰੇ ਵਿੱਚ ਪਏ ਲੋਕਾਂ ਨੂੰ ਬਚਾਉਣਾ ਹੋ ਸਕਦਾ ਹੈ।

ਇਸ ਤੋਂ ਇਲਾਵਾ ਇਸ ਨੇ “ਆਊਟਬ੍ਰੇਕ ਗਰੁੱਪਸ” ਉੱਪਰ ਵੀ ਪੂਰਾ ਧਿਆਨ ਦਿੱਤਾ ਹੈ।

ਸਿੰਗਾਪੁਰ ਦੇ ਬੀਮਾਰੀ ਲੱਭਣ ਲਈ ਜਾਸੂਸ

ਸਿੰਗਾਪੁਰ ਵਿੱਚ ਇੱਕ ਐਪਲੀਕੇਸ਼ਨ ਹੈ ਜਿਸ ਰਾਹੀਂ ਲੋਕ ਸੂਚਨਾ ਦੇ ਸਕਦੇ ਹਨ ਕਿ ਉਹ ਕੋਵਿਡ-19 ਦੇ ਕਿਸੇ ਮਰੀਜ਼ ਦੇ ਸੰਪਰਕ ਵਿੱਚ ਆਏ ਸਨ
Getty images
ਸਿੰਗਾਪੁਰ ਵਿੱਚ ਇੱਕ ਐਪਲੀਕੇਸ਼ਨ ਹੈ ਜਿਸ ਰਾਹੀਂ ਲੋਕ ਸੂਚਨਾ ਦੇ ਸਕਦੇ ਹਨ ਕਿ ਉਹ ਕੋਵਿਡ-19 ਦੇ ਕਿਸੇ ਮਰੀਜ਼ ਦੇ ਸੰਪਰਕ ਵਿੱਚ ਆਏ ਸਨ

ਜਾਂਚ ਅਤੇ ਸਮਾਜਿਕ ਅਲਹਿਦਗੀ ਕੋਵਿਡ-19 ਦੀ ਰੋਕ ਥਾਮ ਦਾ ਇੱਕ ਵੱਡਾ ਔਜਾਰ ਰਹੀ ਹੈ।

ਸਿੰਗਾਪੁਰ ਇਸ ਤੋਂ ਕੁਝ ਅਗਾਂਹ ਗਿਆ। ਇਸ ਨੇ ਦੇਸ਼ ਵਿੱਚ ਵਾਇਰਸ ਦੀ ਸੂਹ ਲਾਉਣ ਲਈ ਬੀਮਾਰੀ ਪਤਾ ਕਰਨ ਵਾਲੇ ਜਸੂਸਾਂ ਦੀ ਵਰਤੋਂ ਕੀਤੀ। ਇਸ ਨਾਲ ਲਾਗ਼ ਦੀ ਲੜੀ ਤੋੜਨ ਵਿੱਚ ਮਦਦ ਮਿਲੀ ਹੈ।

ਸਿੰਗਾਪੁਰ ਵਿੱਚ ਵਾਇਰਸ ਦੀ ਲੜੀ ਦਾ ਪਤਾ ਲਗਾਉਣ ਦੀ ਸਖ਼ਤ ਪ੍ਰਣਾਲੀ ਹੈ। ਜਿਸ ਰਾਹੀਂ ਮਰੀਜ਼ ਅਤੇ ਉਸ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਪਛਾਣਿਆ ਜਾਂਦਾ ਹੈ। ਇਸ ਨਾਲ ਲੋਕਾਂ ਨੂੰ ਦੇਰੀ ਹੋਣ ਤੋਂ ਪਹਿਲਾਂ ਹੀ ਅਲਹਿਦਾ ਕਰ ਲਿਆ ਜਾਂਦਾ ਹੈ।

ਇਸ ਰਣਨੀਤੀ ਨਾਲ ਸਿੰਗਾਪੁਰ ਦੇਸ ਦੇ ਅੰਦਰ ਬੀਮਾਰੀ ਦੇ ਫੈਲਾਅ ਦੀ ਲੜੀ ਨੂੰ ਤੋੜਨ ਵਿੱਚ ਸਫ਼ਲ ਹੋ ਸਕਿਆ।

ਕੋਰੋਨਾਵਾਇਰਸ
BBC

ਇਟਲੀ ਦੇ ਵੋ ਪਿੰਡ ਦੀ ਮਿਸਾਲ

ਚੀਨ ਤੋਂ ਬਾਅਦ ਮਹਾਂਮਾਰੀ ਨੇ ਦੂਜਾ ਹੱਲਾ ਇਟਲੀ ਵਿੱਚ ਕੀਤਾ। ਜਿੱਥੇ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ।

ਇਸ ਸਥਿਤੀ ਵਿੱਚ ਇਟਲੀ ਦੇ ''ਵੋ'' ਪਿੰਡ ਨੇ ਇੱਕ ਬਿਲਕੁਲ ਵੱਖਰਾ ਮਾਅਰਕਾ ਮਾਰਿਆ। ਪਿੰਡ ਦੇ ਸਕੂਲ ਵਿੱਚ ਇੱਕ ਜਾਂਚ ਕੇਂਦਰ ਸਥਾਪਿਤ ਕੀਤਾ ਗਿਆ। ਜਿੱਥੋਂ ਕੋਈ ਵੀ ਚਾਹਵਾਨ ਪਿੰਡ ਵਾਸੀ ਕੋਵਿਡ-19 ਦਾ ਆਪਣਾ ਟੈਸਟ ਕਰਵਾ ਸਕਦਾ ਸੀ।

ਪਡੂਆ ਯੂਨੀਵਰਸਿਟੀ ਵਿੱਚ ਐਪੀਡਿਮੋਲੋਜੀ ਤੇ ਵਾਇਰੌਲੋਜੀ ਦੇ ਪ੍ਰੋਫ਼ੈਸਰ ਐਂਡਰਿਆ ਕ੍ਰਿਸਟਨੀ ਨੇ ਬੀਬੀਸੀ ਮੁੰਡੋ ਸੇਵਾ ਨੂੰ ਦੱਸਿਆ, ਉਨ੍ਹਾਂ ਨੇ ਲਗਭਗ ਹਰ ਪਿੰਡ ਵਾਸੀ ਦਾ ਟੈਸਟ ਕਰਵਾ ਲਿਆ।

ਇਸ ਤੋਂ ਸਾਇਸੰਦਾਨਾਂ ਨੂੰ ਪਤਾ ਚੱਲਿਆ ਕਿ ਵਾਇਰਸ ਦਾ ਇਨਕਿਊਬੇਸ਼ਨ ਸਮਾਂ ਦੋ ਹਫ਼ਤਿਆਂ ਦਾ ਹੈ। ਇਹ ਖੋਜ ਉਸ ਪਿੰਡ ਵਿੱਚ ਵਾਇਰਸ ਦਾ ਪਸਾਰ ਰੋਕਣ ਵਿੱਚ ਚਮਤਕਾਰੀ ਸਾਬਤ ਹੋਈ।

ਪਿੰਡ ਦੀ ਕਹਾਣੀ ਉੱਘੇ ਸੰਗੀਤਕਾਰ ਤੇ ਕਾਰਕੁਨ ਭਾਈ ਬਲਦੀਪ ਸਿੰਘ ਨੇ ਪੰਜਾਬ ਦੇ ਲੋਕਾਂ ਲਈ ਮਿਸਾਲ ਵਜੋਂ ਸਾਂਝੀ ਕੀਤੀ। ਉਹ ਵੀ ਲੌਕਡਾਊਨ ਕਾਰਨ ਰੋਮ ਵਿੱਚ ਵੀ ਰਹਿ ਗਏ ਹਨ।

https://www.youtube.com/watch?v=lFkqLxFn9dY

ਦੱਖਣੀ ਕੋਰੀਆ ਨੇ ਕੀ ਰਣਨੀਤੀ ਅਪਣਾਈ

ਦੱਖਣੀ ਕੋਰੀਆ ਇਸ ਮਹਾਂਮਾਰੀ ਦੌਰਾਨ ਦੁਨੀਆਂ ਸਾਹਮਣੇ ਇੱਕ ਅਨੋਖੀ ਮਿਸਾਲ ਬਣ ਕੇ ਉਭਰਿਆ ਹੈ। ਹਾਲਾਂਕਿ ਇਸ ਦੀ ਸਰਹੱਦ ਚੀਨ ਨਾਲ ਲਗਦੀ ਹੈ ਜਿੱਥੋਂ ਕੋਵਿਡ-19 ਮਹਾਂਮਾਰੀ ਫ਼ੈਲਣੀ ਸ਼ੁਰੂ ਹੋਈ।

ਫਿਰ ਵੀ ਦੱਖਣੀ ਕੋਰੀਆ ਨੇ ਕੋਵਿਡ-19 ਦੇ ਬੀਮਾਰਾਂ ਅਤੇ ਇਸ ਦੇ ਸਬੱਬੀਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਕਾਬੂ ਰੱਖਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਸਰਕਾਰ ਮੁਤਾਬ਼ਕ ਲਗਭਗ 10,000 ਟੈਸਟ ਹਰ ਰੋਜ਼ ਕੀਤੇ ਜਾਂਦੇ ਹਨ। ਜਿਸ ਸਦਕਾ ਇਹ ਉਨ੍ਹਾਂ ਲੋਕਾਂ ਨੂੰ ਵੀ ਛਾਂਟਣ ਵਿੱਚ ਸਫ਼ਲ ਹੋ ਸਕਿਆ ਜਿਨ੍ਹਾਂ ਵਿੱਚ ਹਾਲੇ ਲੱਛਣ ਉਜਾਗਰ ਨਹੀਂ ਹੋਣ ਲੱਗੇ। ਇਹ ਲੋਕ ਹੀ ਬੀਮਾਰੀ ਫ਼ੈਲਣ ਦਾ ਵੱਡਾ ਕਾਰਨ ਬਣਦੇ ਹਨ।

ਇਸ ਤੋਂ ਇਲਾਵਾ ਦੱਖਣੀ ਕੋਰੀਆ ਨੇ ਸਖ਼ਤੀ ਨਾਲ ਸਮਾਜਿਕ ਅਲਹਿਦਗੀ ਨੂੰ ਅਮਲ ਵਿੱਚ ਲਿਆਂਦਾ। ਇਨ੍ਹਾਂ ਵਿੱਚੋਂ ਕੁਝ ਕਦਮਾਂ ਦੀ ਹਾਲਾਂਕਿ ਅਲੋਚਨਾ ਵੀ ਹੋਈ। ਹਾਲਾਂਕਿ ਬੀਬੀਸੀ ਮੁੰਡੋ ਨੇ ਜਿਨ੍ਹਾਂ ਮਹਿਰਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਦਾ ਮੰਨਣਾ ਸੀ ਕਿ ਇਨ੍ਹਾਂ ਸਦਕਾ ਬੀਮਾਰੀ ਨੂੰ ਰੋਕਣ ਵਿੱਚ ਬਹੁਤ ਮਦਦ ਮਿਲੀ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=RNgzkeMVe8U

https://www.youtube.com/watch?v=7Lm_Oy9gU5E

https://www.youtube.com/watch?v=5rhh2Jikens

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News