ਕੋਰੋਨਾਵਾਇਰਸ: ਤਬਲੀਗ਼ੀ ਜਮਾਤ ਕੀ ਹੈ ਅਤੇ ਕੀ ਹੈ ਇਸ ਦੇ ਧਰਮ ਪ੍ਰਚਾਰ ਦਾ ਤਰੀਕਾ?

04/03/2020 10:14:20 AM

ਤਬਲੀਗ਼ੀ ਜਮਾਤ
Getty Images
ਮਾਰਚ ਦੇ ਮਹੀਨੇ ਵਿੱਚ ਇਸ ਇਲਾਕੇ ਵਿੱਚ ਸਥਿਤ ਤਬਲੀਗ਼ ਜਮਾਤ ਦੇ ਮਰਕਜ਼ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਹੋਇਆ ਸੀ। ਜਿਸ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਸ਼ਾਮਲ ਹੋਏ ਸਨ।

ਤਬਲੀਗ਼ੀ ਜਮਾਤ ਕੀ ਹੈ?

ਮਰਕਜ਼ ਦਾ ਮਤਲਬ ਹੈ ਕੇਂਦਰ

ਤਬਲੀਗ਼ ਦਾ ਮਤਲਬ ਧਰਮ ਦਾ ਪ੍ਰਚਾਰ

ਜਮਾਤ ਦਾ ਅਰਥ ਸਮੂਹ ਜਾਂ ਝੁੰਡ

ਪਿਛਲੇ ਦਿਨਾਂ ਤੋਂ ਸ਼ਬਦ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਹੇ।

ਦਿੱਲੀ ਦਾ ਨਿਜ਼ਾਮੂਦੀਨ ਇਲਾਕਾ ਕੋਰੋਨਾਵਾਇਰਸ ਲਾਗ ਦੀ ਮਹਾਂਮਾਰੀ ਦੇ ਇਸ ਦੌਰ ਵਿੱਚ ਚਰਚਾ ਵਿੱਚ ਆ ਗਿਆ ਹੈ।

ਮਾਰਚ ਦੇ ਮਹੀਨੇ ਵਿੱਚ ਇਸ ਇਲਾਕੇ ਵਿੱਚ ਸਥਿਤ ਤਬਲੀਗ਼ੀ ਜਮਾਤ ਦੇ ਮਰਕਜ਼ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਹੋਇਆ ਸੀ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਸਨ।

ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ ਹੀ ਵਿਦੇਸ਼ ਤੋਂ ਵੀ ਲੋਕ ਇੱਥੇ ਪਹੁੰਚੇ ਸਨ।

ਕੋਰੋਨਾਵਾਇਰਸ ''ਤੇ ਪੂਰੀ ਦੁਨੀਆਂ ਤੋਂ LIVE ਅਪਡੇਟ

ਤਬਲੀਗ਼ੀ ਜਮਾਤ
Getty Images
ਇੱਥੇ ਧਾਰਮਿਕ ਪ੍ਰੋਗਰਾਮ ਹੋਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਇਹ ਪ੍ਰੋਗਰਾਮ ਉਸ ਸਮੇਂ ਹੋਇਆ ਜਦੋਂ ਦੇਸ਼ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਸੀ।

ਇੱਥੇ ਧਾਰਮਿਕ ਪ੍ਰੋਗਰਾਮ ਹੋਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਇਹ ਪ੍ਰੋਗਰਾਮ ਉਸ ਸਮੇਂ ਹੋਇਆ ਜਦੋਂ ਦੇਸ਼ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਸੀ।

ਇਹ ਇੱਕ ਪੱਖ ਹੈ। ਦੂਜਾ ਪੱਖ ਯਾਨੀ ਤਬਲੀਗ਼ ਜਮਾਤ ਦਾ ਕਹਿਣਾ ਹੈ ਕਿ ਜਨਤਾ ਕਰਫ਼ਿਊ ਦੇ ਐਲਾਨ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਧਾਰਮਿਕ ਪ੍ਰੋਗਰਾਮ ਰੋਕ ਦਿੱਤਾ ਸੀ, ਪਰ ਪੂਰੀ ਤਰ੍ਹਾਂ ਲੌਕਡਾਊਨ ਦੇ ਐਲਾਨ ਕਾਰਨ ਵੱਡੀ ਗਿਣਤੀ ਵਿੱਚ ਲੋਕ ਵਾਪਸ ਨਹੀਂ ਜਾ ਸਕੇ।

ਜਦੋਂ ਇਕੱਠੇ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਜਮਾਂ ਹੋਣ ਦਾ ਪਤਾ ਲੱਗਿਆ ਉਦੋਂ ਪੁਲਿਸ ਨੇ ਕਾਰਵਾਈ ਕੀਤੀ ਅਤੇ ਲੋਕਾਂ ਨੂੰ ਇੱਥੋਂ ਬਾਹਰ ਕੱਢਿਆ।

ਸਾਰਿਆਂ ਨੂੰ ਕੋਰੋਨਾਵਾਇਰਸ ਦੀ ਜਾਂਚ ਲਈ ਭੇਜਿਆ ਗਿਆ ਜਿਨ੍ਹਾਂ ਵਿੱਚੋਂ ਕਈ ਵਿਅਕਤੀਆਂ ਦੇ ਟੈਸਟ ਪੌਜ਼ੀਟਿਵ ਆਏ।

ਇਸ ਦੇ ਨਾਲ ਹੀ ਭਾਰਤ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲਿਆਂ ਵਿੱਚ ਇਕਦਮ ਉਛਾਲ ਆ ਗਿਆ।


ਕੋਰੋਨਾਵਾਇਰਸ
BBC

ਪਰ ਤਬਲੀਗ਼ੀ ਜਮਾਤ ਕੀ ਹੈ ਜੋ ਅਚਾਨਕ ਚਰਚਾ ਵਿੱਚ ਆ ਗਈ...

ਤਬਲੀਗ਼ੀ ਜਮਾਤ ਦਾ ਜਨਮ ਭਾਰਤ ਵਿੱਚ 1926-27 ਦੌਰਾਨ ਹੋਇਆ ਸੀ। ਇੱਕ ਇਸਲਾਮੀ ਵਿਦਵਾਨ ਮੁਹੰਮਦ ਇਲਿਆਸ ਨੇ ਇਸ ਜਮਾਤ ਦੀ ਬੁਨਿਆਦ ਰੱਖੀ ਸੀ।

ਪਰੰਪਰਾਵਾਂ ਮੁਤਾਬਿਕ ਮੌਲਾਨਾ ਮੁਹੰਮਦ ਇਲਿਆਸ ਨੇ ਆਪਣੇ ਕੰਮ ਦੀ ਸ਼ੁਰੂਆਤ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਮੇਵਾਤ ਵਿੱਚ ਲੋਕਾਂ ਨੂੰ ਮਜ਼ਹਬੀ ਸਿੱਖਿਆ ਦੇਣ ਜ਼ਰੀਏ ਕੀਤੀ। ਬਾਅਦ ਵਿੱਚ ਇਹ ਸਿਲਸਿਲਾ ਅੱਗੇ ਵਧਦਾ ਗਿਆ।

ਤਬਲੀਗ਼ੀ ਜਮਾਤ
Getty Images
ਤਬਲੀਗ਼ੀ ਜਮਾਤ ਦਾ ਜਨਮ ਭਾਰਤ ਵਿੱਚ 1926-27 ਦੌਰਾਨ ਹੋਇਆ। ਇੱਕ ਇਸਲਾਮੀ ਸਕਾਲਰ ਮੁਹੰਮਦ ਇਲਿਆਸ ਨੇ ਇਸ ਕੰਮ ਦੀ ਬੁਨਿਆਦ ਰੱਖੀ ਸੀ।

ਤਬਲੀਗ਼ੀ ਜਮਾਤ ਦੀ ਪਹਿਲੀ ਮੀਟਿੰਗ ਭਾਰਤ ਵਿੱਚ 1941 ਵਿੱਚ ਹੋਈ ਸੀ। ਇਸ ਵਿੱਚ 25,000 ਲੋਕ ਸ਼ਾਮਲ ਹੋਏ ਸਨ।

1940 ਦੇ ਦਹਾਕੇ ਤੱਕ ਜਮਾਤ ਦਾ ਕੰਮਕਾਜ ਅਣਵੰਡੇ ਭਾਰਤ ਤੱਕ ਹੀ ਸੀਮਤ ਸੀ, ਪਰ ਬਾਅਦ ਵਿੱਚ ਇਸ ਦੀਆਂ ਸ਼ਾਖਾਵਾਂ ਪਾਕਿਸਤਾਨ ਅਤੇ ਬੰਗਲਾਦੇਸ਼ ਤੱਕ ਫੈਲ ਗਈਆਂ।

ਜਮਾਤ ਦਾ ਕੰਮ ਤੇਜ਼ੀ ਨਾਲ ਫੈਲਿਆ ਅਤੇ ਇਹ ਅੰਦੋਲਨ ਪੂਰੀ ਦੁਨੀਆ ਵਿੱਚ ਫੈਲ ਗਿਆ।

ਤਬਲੀਗ਼ੀ ਜਮਾਤ ਦਾ ਸਭ ਤੋਂ ਵੱਡਾ ਜਲਸਾ ਹਰ ਸਾਲ ਬੰਗਲਾਦੇਸ਼ ਵਿੱਚ ਹੁੰਦਾ ਹੈ। ਜਦੋਂ ਕਿ ਪਾਕਿਸਤਾਨ ਵਿੱਚ ਵੀ ਇੱਕ ਸਾਲਾਨਾ ਪ੍ਰੋਗਰਾਮ ਰਾਏਵਿੰਡ ਵਿੱਚ ਹੁੰਦਾ ਹੈ। ਇਸ ਵਿੱਚ ਦੁਨੀਆ ਭਰ ਦੇ ਲੱਖਾਂ ਮੁਸਲਮਾਨ ਸ਼ਾਮਲ ਹੁੰਦੇ ਹਨ।

https://www.youtube.com/watch?v=fSziTwU4z_k

ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਜ਼ਫ਼ਰ ਸਰੇਸ਼ਵਾਲਾ ਤਬਲੀਗ਼ੀ ਜਮਾਤ ਨਾਲ ਕਈ ਸਾਲਾਂ ਤੋਂ ਜੁੜੇ ਹੋਏ ਹਨ।

ਉਨ੍ਹਾਂ ਮੁਤਾਬਿਕ ਇਹ ਵਿਸ਼ਵ ਦੀ ਸਭ ਤੋਂ ਵੱਡੀ ਮੁਸਲਮਾਨਾਂ ਦੀ ਸੰਸਥਾ ਹੈ। ਇਸਦੇ ਸੈਂਟਰ 140 ਦੇਸ਼ਾਂ ਵਿੱਚ ਹਨ।

ਭਾਰਤ ਵਿੱਚ ਸਾਰੇ ਵੱਡੇ ਸ਼ਹਿਰਾਂ ਵਿੱਚ ਇਸਦਾ ਮਰਕਜ਼ ਹੈ, ਯਾਨੀ ਕੇਂਦਰ ਹੈ। ਇਨ੍ਹਾਂ ਮਰਕਜ਼ਾਂ ਵਿੱਚ ਸਾਲ ਭਰ ਇਜ਼ਤੇਮਾ (ਧਾਰਮਿਕ ਸਿੱਖਿਆ ਲਈ ਲੋਕਾਂ ਦਾ ਇਕੱਠਾ ਹੋਣਾ) ਚੱਲਦਾ ਰਹਿੰਦਾ ਹੈ।

ਤਬਲੀਗ਼ੀ ਜਮਾਤ ਦਾ ਜੇਕਰ ਸ਼ਬਦੀ ਅਰਥ ਕੱਢੀਏ ਤਾਂ ਇਸਦਾ ਅਰਥ ਹੁੰਦਾ ਹੈ ਆਸਥਾ ਅਤੇ ਵਿਸ਼ਵਾਸ ਨੂੰ ਲੋਕਾਂ ਵਿਚਕਾਰ ਫੈਲਾਉਣ ਵਾਲਾ ਸਮੂਹ।

ਇਨ੍ਹਾਂ ਲੋਕਾਂ ਦਾ ਮਕਸਦ ਆਮ ਮੁਸਲਮਾਨਾਂ ਤੱਕ ਪਹੁੰਚਣਾ ਅਤੇ ਉਨ੍ਹਾਂ ਦੇ ਵਿਸ਼ਵਾਸ-ਸ਼ਰਧਾ ਨੂੰ ਪੁਨਰਜੀਵਤ ਕਰਨਾ ਹੈ। ਖ਼ਾਸ ਕਰਕੇ ਪ੍ਰੋਗਰਾਮਾਂ, ਪੋਸ਼ਾਕ ਅਤੇ ਵਿਅਕਤੀਗਤ ਵਿਵਹਾਰ ਦੇ ਮਾਮਲੇ ਵਿੱਚ।

ਤਬਲੀਗ਼ੀ ਜਮਾਤ
Getty Images
ਸਥਾਪਨਾ ਦੇ ਬਾਅਦ ਤੋਂ ਤਬਲੀਗ਼ੀ ਜਮਾਤ ਦਾ ਪ੍ਰਸਾਰ ਹੁੰਦਾ ਗਿਆ। ਇਸਦਾ ਪ੍ਰਸਾਰ ਮੇਵਾਤ ਤੋਂ ਦੂਰ ਦੇ ਪ੍ਰਾਂਤਾਂ ਵਿੱਚ ਵੀ ਹੋਇਆ।

ਕਿੱਥੋਂ ਤੱਕ ਫੈਲੀ ਹੋਈ ਹੈ ਤਬਲੀਗ਼ੀ ਜਮਾਤ?

ਸਥਾਪਨਾ ਦੇ ਬਾਅਦ ਤੋਂ ਤਬਲੀਗ਼ੀ ਜਮਾਤ ਦਾ ਪ੍ਰਸਾਰ ਹੁੰਦਾ ਗਿਆ। ਇਸਦਾ ਪ੍ਰਸਾਰ ਮੇਵਾਤ ਤੋਂ ਬਾਹਰ ਵੀ ਹੋਇਆ।

ਤਬਲੀਗ਼ੀ ਜਮਾਤ ਦੀ ਪਹਿਲੀ ਮੀਟਿੰਗ ਭਾਰਤ ਵਿੱਚ 1941 ਵਿੱਚ ਹੋਈ ਸੀ। ਇਸ ਵਿੱਚ 25,000 ਲੋਕ ਸ਼ਾਮਲ ਹੋਏ ਸਨ।

1940 ਦੇ ਦਹਾਕੇ ਤੱਕ ਜਮਾਤ ਦਾ ਕੰਮਕਾਜ ਅਣਵੰਡੇ ਭਾਰਤ ਤੱਕ ਹੀ ਸੀਮਤ ਸੀ, ਪਰ ਬਾਅਦ ਵਿੱਚ ਜਮਾਤ ਦਾ ਕੰਮ ਤੇਜ਼ੀ ਨਾਲ ਫੈਲਿਆ ਅਤੇ ਇਹ ਅੰਦੋਲਨ ਪੂਰੀ ਦੁਨੀਆ ਵਿੱਚ ਫੈਲ ਗਿਆ।

ਫਿਲਹਾਲ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਇਲਾਵਾ ਅਮਰੀਕਾ ਅਤੇ ਬ੍ਰਿਟੇਨ ਵਿੱਚ ਵੀ ਇਸਦਾ ਸੰਚਾਲਿਤ ਬੇਸ ਹੈ ਜਿਸ ਨਾਲ ਭਾਰਤੀ ਉਪ ਮਹਾਂਦੀਪ ਦੇ ਹਜ਼ਾਰਾਂ ਲੋਕ ਜੁੜੇ ਹੋਏ ਹਨ।

ਇਸਦੇ ਇਲਾਵਾ ਇਸਦੀ ਪਹੁੰਚ ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਵੀ ਹੈ।

ਤਬਲੀਗ਼ੀ ਜਮਾਤ
Getty Images
ਤਬਲੀਗ਼ੀ ਜਮਾਤ ਛੇ ਆਦਰਸ਼ਾਂ ''ਤੇ ਟਿਕਿਆ ਹੋਇਆ ਹੈ।

ਜਮਾਤ ਧਰਮ ਦਾ ਪ੍ਰਚਾਰ ਕਿਵੇਂ ਕਰਦੀ ਹੈ?

ਤਬਲੀਗ਼ੀ ਜਮਾਤ ਛੇ ਆਦਰਸ਼ਾਂ ''ਤੇ ਟਿਕਿਆ ਹੋਇਆ ਹੈ।

  • ਕਲਮਾ-ਕਲਮਾ ਪੜ੍ਹਨਾ
  • ਸਲਾਤ-ਪੰਜ ਵਕਤਾਂ ਦੀ ਨਮਾਜ਼
  • ਇਲਮ-ਇਸਲਾਮੀ ਸਿੱਖਿਆ
  • ਇਕਰਾਮ-ਏ-ਮੁਸਲਿਮ-ਮੁਸਲਿਮ ਭਾਈਆਂ ਦਾ ਸਨਮਾਨ ਕਰਨਾ
  • ਇਖ਼ਲਾਸ-ਏ-ਨਿਯੱਤ-ਇਰਾਦਿਆਂ ਵਿੱਚ ਇਮਾਨਦਾਰੀ
  • ਦਾਵਤ-ਓ-ਤਬਲੀਗ਼-ਪ੍ਰਚਾਰ ਕਰਨਾ

https://www.youtube.com/watch?v=mjsyHxCNtJc

ਜਮਾਤ ਦੇ ਪ੍ਰੋਗਰਾਮ ਵਿੱਚ ਕੀ ਹੁੰਦਾ ਹੈ?

ਜਮਾਤ ਦਾ ਕੰਮ ਸਵੇਰੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਸਵੇਰ ਹੋਣ ਦੇ ਨਾਲ ਹੀ ਜਮਾਤ ਨੂੰ ਕੁਝ ਹੋਰ ਛੋਟੇ-ਛੋਟੇ ਸਮੂਹਾਂ ਵਿੱਚ ਵੰਡ ਦਿੱਤਾ ਜਾਂਦਾ ਹੈ।

ਹਰੇਕ ਸਮੂਹ ਵਿੱਚ ਅੱਠ ਤੋਂ ਦਸ ਲੋਕ ਹੁੰਦੇ ਹਨ। ਇਨ੍ਹਾਂ ਲੋਕਾਂ ਦੀ ਚੋਣ ਜਮਾਤ ਦੇ ਸਭ ਤੋਂ ਵੱਡੇ ਸ਼ਖ਼ਸ ਵੱਲੋਂ ਕੀਤੀ ਜਾਂਦੀ ਹੈ।

ਇਸਦੇ ਬਾਅਦ ਹਰੇਕ ਗਰੁੱਪ ਨੂੰ ਇੱਕ ਮੁਕੰਮਲ ਜਗ੍ਹਾ ਜਾਣ ਦਾ ਆਦੇਸ਼ ਦਿੱਤਾ ਜਾਂਦਾ ਹੈ। ਇਸ ਜਗ੍ਹਾ ਦਾ ਨਿਰਧਾਰਨ ਇਸ ਗੱਲ ''ਤੇ ਹੁੰਦਾ ਹੈ ਕਿ ਉਸ ਗਰੁੱਪ ਦੇ ਹਰੇਕ ਮੈਂਬਰ ਨੇ ਇਸ ਕੰਮ ਲਈ ਕਿੰਨੇ ਪੈਸੇ ਰੱਖੇ ਹੋਏ ਹਨ।

ਇਸਦੇ ਬਾਅਦ ਸ਼ਾਮ ਦੇ ਸਮੇਂ ਜੋ ਨਵੇਂ ਲੋਕ ਜਮਾਤ ਵਿੱਚ ਸ਼ਾਮਲ ਹੁੰਦੇ ਹਨ, ਉਨ੍ਹਾਂ ਲਈ ਇਸਲਾਮ ''ਤੇ ਚਰਚਾ ਹੁੰਦੀ ਹੈ।

ਅੰਤ ਵਿੱਚ ਸੂਰਜ ਛਿਪਣ ਤੋਂ ਬਾਅਦ ਕੁਰਾਨ ਦਾ ਪਾਠ ਕੀਤਾ ਜਾਂਦਾ ਹੈ ਅਤੇ ਮੁਹੰਮਦ ਸਾਹਬ ਦੇ ਆਦਰਸ਼ਾਂ ਨੂੰ ਦੱਸਿਆ ਜਾਂਦਾ ਹੈ।

ਕਿਸੇ ਵੀ ਦੂਜੀ ਸੰਸਥਾ ਦੀ ਤਰ੍ਹਾਂ ਇੱਥੇ ਕੋਈ ਲਿਖਤੀ ਢਾਂਚਾ ਨਹੀਂ ਹੈ, ਪਰ ਇੱਕ ਸਿਸਟਮ ਦਾ ਪਾਲਣ ਜ਼ਰੂਰ ਕੀਤਾ ਜਾਂਦਾ ਹੈ।

ਜਿੱਥੇ ਜਮਾਤ ਦੇ ਵੱਡਿਆਂ ਦਾ ਅਹੁਦਾ ਸਭ ਤੋਂ ਉੱਪਰ ਹੁੰਦਾ ਹੈ। ਆਮਤੌਰ ''ਤੇ ਅਹਿਮ ਫੈਸਲੇ ''ਅਮੀਰ'' ਲੈਂਦੇ ਹਨ।

https://www.youtube.com/watch?v=PY2x_AZWlCA

ਦੋ ਦਿਨ ਪਹਿਲਾਂ ਪਾਕਿਸਤਾਨ ਵਿੱਚ ਵੀ ਜਮਾਤ ਦਾ ਵਿਰੋਧ ਹੋਇਆ ਸੀ

ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਇਤਿਹਾਸਕ ਸ਼ਹਿਰ ਥੱਟਾ ਵਿੱਚ ਮੌਜੂਦ ਕੋਰੋਨਾ ਕੰਟਰੋਲ ਸੈਂਟਰ ਵਿੱਚ ਦੋ ਦਿਨ ਪਹਿਲਾਂ ਇੱਕ ਫੋਨ ਕਾਲ ਆਈ।

ਇਸ ਕਾਲ ਵਿੱਚ ਸ਼ਿਕਾਇਤ ਕੀਤੀ ਗਈ ਕਿ ਮੁਹੰਮਦ ਖ਼ਾਨ ਸੂਮਰੋ ਪਿੰਡ ਵਿੱਚ ਤਬਲੀਗ਼ੀ ਜਮਾਤ (ਧਾਰਮਿਕ ਸਮੂਹ) ਦੇ ਲੋਕ ਮੌਜੂਦ ਹਨ ਅਤੇ ਇਸ ਨਾਲ ਸਥਾਨਕ ਆਬਾਦੀ ਨੂੰ ਚਿੰਤਾ ਹੋ ਰਹੀ ਹੈ।

ਇਹ ਸ਼ਿਕਾਇਤ ਕੇਂਦਰੀ ਬਾਜੋਰਾ ਪਰੀਸ਼ਦ ਦੇ ਚੇਅਰਮੈਨ ਹਸਨ ਸੁਮਰੋ ਨੇ ਕੰਟਰੋਲ ਰੂਮ ਵਿੱਚ ਦਰਜ ਕਰਾਈ ਸੀ।

ਸੁਮਰੋ ਨੇ ਬੀਬੀਸੀ ਨੂੰ ਦੱਸਿਆ ਕਿ ਲੋਕ ਕੋਰੋਨਾਵਾਇਰਸ ਦੇ ਫੈਲਣ ਤੋਂ ਡਰੇ ਹੋਏ ਸਨ ਅਤੇ ਜਦੋਂ ਇਹ ਖ਼ਬਰ ਮੀਡੀਆ ਵਿੱਚ ਆਈ ਕਿ ਰਾਏਵਿੰਡ ਵਿੱਚ ਹੋਏ ਇੱਕ ਸਾਲਾਨਾ ਜਲਸੇ ਵਿੱਚ ਸ਼ਾਮਲ ਹੋਣ ਵਾਲੇ ਧਾਰਮਿਕ ਸਮੂਹ ਦੇ ਲੋਕਾਂ ਵਿੱਚ ਕੋਰੋਨਾਵਾਇਰਸ ਫੈਲ ਗਿਆ ਹੈ ਤਾਂ ਇਹ ਡਰ ਕਈ ਗੁਣਾ ਵਧ ਗਿਆ।

ਉਨ੍ਹਾਂ ਕਿਹਾ ਕਿ ਇਨ੍ਹਾਂ ਚਿੰਤਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਕੰਟਰੋਲ ਰੂਮ ਵਿੱਚ ਸ਼ਿਕਾਇਤ ਕੀਤੀ ਸੀ।

ਬਾਅਦ ਵਿੱਚ ਜਦੋਂ ਇਨ੍ਹਾਂ ਲੋਕਾਂ ਦਾ ਟੈਸਟ ਕਰਾਇਆ ਗਿਆ ਤਾਂ ਸਿੰਧ ਹੈਲਥ ਡਿਪਾਰਟਮੈਂਟ ਨੇ ਪੁਸ਼ਟੀ ਕੀਤੀ ਹੈ ਕਿ ਰਾਏਵਿੰਡ ਵਿੱਚ ਹੋਏ ਜਲਸੇ ਤੋਂ ਵਾਪਸ ਆਏ ਚਾਰ ਵਿਅਕਤੀਆਂ ਨੂੰ ਕੋਰੋਨਾਵਾਇਰਸ ਤੋਂ ਸੰਕਰਮਣ ਪਾਇਆ ਗਿਆ।

https://www.youtube.com/watch?v=aD8-94dUUwQ

ਧਾਰਮਿਕ ਸਮੂਹ ਦਾ ਰਾਏਵਿੰਡ ਵਿੱਚ 10-12 ਮਾਰਚ ਵਿਚਕਾਰ ਅੰਤਰਰਾਸ਼ਟਰੀ ਜਲਸਾ ਹੋਇਆ ਸੀ। ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਥਾਨਕ ਅਤੇ ਵਿਦੇਸ਼ੀ ਲੋਕਾਂ ਨੇ ਸ਼ਿਰਕਤ ਕੀਤੀ ਸੀ।

ਸਿੰਧ ਵਿੱਚ ਥੱਟਾ ਹੀ ਇਕਲੌਤਾ ਅਜਿਹਾ ਜ਼ਿਲ੍ਹਾ ਨਹੀਂ ਹੈ ਜਿੱਥੇ ਤਬਲੀਗ਼ੀ ਜਮਾਤ ਦੇ ਲੋਕਾਂ ਨੂੰ ਸਥਾਨਕ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।

ਲਰਕਾਨਾ ਜ਼ਿਲ੍ਹੇ ਦੇ ਸੈਹਰ ਕਸਬੇ ਦੀ ਮਸਜਿਦ ਵਿੱਚ ਵੀ ਤਬਲੀਗ਼ੀ ਜਮਾਤ ਦੇ ਲੋਕਾਂ ਦੀ ਮੌਜੂਦਗੀ ਦਾ ਵਿਰੋਧ ਕੀਤਾ ਗਿਆ ਅਤੇ ਸਥਾਨਕ ਲੋਕਾਂ ਨੇ ਇਸਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਕਰ ਦਿੱਤੀ ਸੀ।

ਜਮਾਤ ਦੀਆਂ ਗਤੀਵਿਧੀਆਂ ''ਤੇ ਰੋਕ ਦੀ ਮੰਗ

ਸੋਸ਼ਲ ਡਿਸਟੈਂਸਿੰਗ ''ਤੇ ਕੰਮ ਕਰਨ ਵਾਲੇ ਇੱਕ ਆਲਮੀ ਸੰਗਠਨ ਨਾਲ ਜੁੜੇ ਹੋਏ ਮਸੂਦ ਲੋਹਾਰ ਨੇ ਫੇਸਬੁੱਕ ''ਤੇ ਪੋਸਟ ਪਾਈ ਕਿ ਜੇਕਰ ਤਬਲੀਗ਼ੀ ਜਮਾਤ ''ਤੇ ਬੈਨ ਨਹੀਂ ਲਗਾਇਆ ਗਿਆ ਤਾਂ ਕੋਰੋਨਾਵਾਇਰਸ ਪੂਰੇ ਦੇਸ਼ ਵਿੱਚ ਫੈਲ ਜਾਵੇਗਾ। ਜਿਸਦਾ ਕਈ ਲੋਕਾਂ ਨੇ ਸਮਰਥਨ ਕੀਤਾ।

ਤਬਲੀਗ਼ੀ ਜਮਾਤ
Getty Images
ਭਾਰਤ ਵਿੱਚ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਦਿੱਲੀ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਪ੍ਰੋਗਰਾਮਾਂ ''ਤੇ 31 ਮਾਰਚ ਤੱਕ ਪਾਬੰਦੀ ਲਾ ਦਿੱਤੀ ਸੀ।

ਬਾਅਦ ਵਿੱਚ ਪਾਕਿਸਤਾਨ ਪੀਪੁਲਜ਼ ਪਾਰਟੀ ਦੀ ਸੈਨੇਟਰ ਸੱਸੀ ਪਲੇਜੂ ਨੇ ਵੀ ਤਬਲੀਗ਼ੀ ਜਮਾਤ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਬੰਦ ਰਹਿਣ।

ਉੱਧਰ, ਭਾਰਤ ਵਿੱਚ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਦਿੱਲੀ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਪ੍ਰੋਗਰਾਮਾਂ ''ਤੇ 31 ਮਾਰਚ ਤੱਕ ਪਾਬੰਦੀ ਲਾ ਦਿੱਤੀ ਸੀ।

ਇਸਦੇ ਇਲਾਵਾ ਵਿਰੋਧ-ਪ੍ਰਦਰਸ਼ਨਾਂ ਵਿੱਚ 50 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ''ਤੇ ਵੀ ਰੋਕ ਲਗਾ ਦਿੱਤੀ ਗਈ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਸੰਕਰਮਣ ਦੇ ਖਤਰੇ ਨੂੰ ਦੇਖਦੇ ਹੋਏ 25 ਮਾਰਚ ਤੋਂ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ। ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ''ਤੇ ਪੁਲਿਸ ਡਰੋਨ ਨਾਲ ਨਜ਼ਰ ਰੱਖ ਰਹੀ ਹੈ।

ਅਜਿਹੇ ਵਿੱਚ ਮਾਰਚ ਮਹੀਨੇ ਵਿੱਚ ਹੋਏ ਜਮਾਤ ਦੇ ਇਸ ਪ੍ਰੋਗਰਾਮ ਨੇ ਕੋਰੋਨਾਵਾਇਰਸ ਦੇ ਸੰਕਰਮਣ ਨੂੰ ਲੈ ਕੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਹੋਏ ਇਸ ਪ੍ਰੋਗਰਾਮ ਨਾਲ ਭਾਰਤ ਦੇ 20 ਤੋਂ ਜ਼ਿਆਦਾ ਰਾਜਾਂ ਵਿੱਚ ਕੋਰੋਨਾਵਾਇਰਸ ਦਾ ਖਤਰਾ ਵਧ ਗਿਆ ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=lFkqLxFn9dY

https://www.youtube.com/watch?v=DB61pSkKZdA

https://www.youtube.com/watch?v=sLO8tI1eGX8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News