ਕੋਰੋਨਾਵਾਇਰਸ: ਪੰਜਾਬ ਦਾ ਸਿਹਤ ਵਿਭਾਗ ‘ਕਮਿਊਨਿਟੀ ਟੈਸਟਿੰਗ’ ਕਰੇਗਾ ਸ਼ੁਰੂ - 5 ਅਹਿਮ ਖ਼ਬਰਾਂ

04/02/2020 8:29:16 AM

ਕੋਰੋਨਾਵਾਇਰਸ
Getty Images

ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਮੁਤਾਬਕ ਸੂਬੇ ਵਿੱਚ ਬਣ ਸਕਣ ਵਾਲੇ ਸਭ ਤੋਂ ਬੁਰੇ ਹਾਲਾਤ ਨੂੰ ਧਿਆਨ ਵਿੱਚ ਰੱਖ ਕੇ ਤਿਆਰੀ ਚੱਲ ਰਹੀ ਹੈ।

ਇਸ ਦੇ ਚਲਦਿਆਂ ਸਿਹਤ ਵਿਭਾਗ ਨੂੰ ਕੋਵਿਡ-19 ਲਈ ਕਮਿਊਨਿਟੀ ਟੈਸਟਿੰਗ ਸ਼ੁਰੂ ਕਰਨ ਲਈ ਕਿਹਾ ਗਿਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਹ ਟੈਸਟਿੰਗ ਸੀਵੀਅਰ ਅਕਿਊਟ ਰੈਸਪੀਰੇਟਰੀ ਇਨਫੈਕਸ਼ਨ (SARI) ਲਈ ਹਰ ਉਸ ਜ਼ਿਲ੍ਹੇ ਵਿੱਚ ਕੀਤੀ ਜਾਵੇਗੀ ਜਿੱਥੇ ਕੋਵਿਡ-19 ਦੇ ਕੇਸ ਸਾਹਮਣੇ ਆਏ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ SARI ਦੀ ਜਾਂਚ ਲਈ ਮੋਬਾਈਲ ਟੈਸਟਿੰਗ ਵੈਨਾਂ ਨੂੰ ਵੀ ਸਰਗਰਮ ਕਰਨ ਦੇ ਹੁਕਮ ਦਿੱਤੇ ਹਨ।

LIVE: ਕੋਰੋਨਾਵਾਇਰਸ ਨਾਲ ਜੁੜੀ ਤਾਜ਼ਾ ਅਪਡੇਟ

ਇਸ ਤੋਂ ਇਲਾਵਾ ਸਿਹਤ ਵਿਭਾਗ ਨੂੰ ਫ਼ੌਰੀ ਤੌਰ ’ਤੇ ਸੂਬੇ ਵਿੱਚ 5000 ਆਈਸੋਲੇਸ਼ਨ ਬੈਡ ਤਿਆਰ ਕਰਨ ਲਈ ਕਿਹਾ ਗਿਆ ਹੈ।

ਬੁੱਧਵਾਰ ਨੂੰ ਮਿਲੇ ਪੰਜ ਨਵੇਂ ਮਾਮਲਿਆਂ ਸਮੇਤ ਸੂਬੇ ਵਿੱਚ ਕੋਵਿਡ-19 ਦੇ 46 ਮਾਮਲੇ ਸਾਹਮਣੇ ਆ ਚੁੱਕੇ ਹਨ।

ਇਸ ਤੋਂ ਇਲਾਵਾ ਸੂਬੇ ਵਿੱਚੋਂ 9 ਜਣੇ ਦਿੱਲੀ ਵਿੱਚ ਹੋਏ ਤਬਲੀਗ਼ੀ ਜਮਾਤ ਦੇ ਧਾਰਮਿਕ ਸਮਾਗਮ ਵਿੱਚ ਵੀ ਸ਼ਾਮਲ ਹੋਏ ਸਨ। ਇਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਈ ਵੀ ਇੱਥੇ ਵਾਪਸ ਨਹੀਂ ਆਇਆ।

bbc
BBC


ਕੋਵਿਡ-19 ਨੂੰ ਹਰਾਉਣ ਵਾਲਾ ਸਭ ਤੋਂ ਬਜ਼ੁਰਗ ਭਾਰਤੀ

ਡਾਕਟਰਾਂ ਦੇ ਦਾਅਵੇ ਮੁਤਾਬਕ ਕੇਰਲ ਦੇ 93 ਸਾਲਾ ਵਿਅਕਤੀ, ਦੇਸ ਦੇ ਸਭ ਤੋਂ ਬਜ਼ੁਰਗ ਕੋਵਿਡ-19 ਮਰੀਜ਼ ਹਨ ਜੋ ਠੀਕ ਹੋਏ ਹਨ।

ਇਹ ਬਜ਼ੁਰਗ ਕੇਰਲ ਦਾ ਰਹਿਣ ਵਾਲਾ ਹੈ ਅਤੇ ਇਨ੍ਹਾਂ ਨੂੰ ਇਟਲੀ ਤੋਂ ਆਏ ਧੀ ਅਤੇ ਜਵਾਈ ਤੋਂ ਇਨਫੈਕਸ਼ਨ ਹੋਇਆ ਸੀ।

ਕੋਰੋਨਾਵਾਇਰਸ
GETTY IMAGES
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਕਾਰਨ ਜ਼ਿਆਦਾਤਰ ਬਜ਼ੁਰਗ ਪ੍ਰਭਾਵਿਤ ਹੋਏ ਹਨ

ਇੱਕ ਮਹੀਨੇ ਪਹਿਲਾਂ ਇਨ੍ਹਾਂ ਦੀ 88 ਸਾਲਾ ਪਤਨੀ ਨੂੰ ਵੀ ਕੋਵਿਡ-19 ਹੋ ਗਿਆ ਸੀ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਕੁਝ ਦਿਨਾਂ ਵਿੱਚ ਛੁੱਟੀ ਦੇ ਦਿੱਤੀ ਜਾਵੇਗੀ।

ਉਨ੍ਹਾਂ ਨੇ ਕਿਵੇਂ ਮਾਤ ਦਿੱਤੀ ਇਸ ਜਾਨਲੇਵਾ ਬੀਮਾਰੀ ਨੂੰ, ਜਾਣਨ ਲਈ ਤਫ਼ਸੀਲ ਵਿੱਚ ਇੱਥੇ ਪੜ੍ਹੋ


ਪੰਜਾਬ ਸਰਕਾਰ ਨੇ ਮਜਨੂੰ ਟਿੱਲਾ ਤੋਂ ਬੰਦੇ ਕਿਉਂ ਨਹੀਂ ਕੱਢੇ – ਸਿਰਸਾ

ਲੌਕਡਾਊਨ ਦੌਰਾਨ ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿੱਚੋਂ 200 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

https://www.youtube.com/watch?v=-_3yK4cY6EU

15-15 ਲੋਕਾਂ ਨੂੰ ਬੱਸਾਂ ਵਿੱਚ ਬਿਠਾ ਕੇ ਨਹਿਰੂ ਵਿਹਾਰ ਸਕੂਲ ਭੇਜਿਆ ਗਿਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ ਐੱਸਜੀਪੀਸੀ ਦੀਆਂ ਦੋ ਬੱਸਾਂ ਇਨ੍ਹਾਂ ''ਚੋਂ ਕੁਝ ਨੂੰ ਪੰਜਾਬ ਛੱਡ ਕੇ ਆਈ ਸੀ। ਫਿਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਅਜਿਹਾ ਸਭ ਕੁਝ ਰੋਕਿਆ ਗਿਆ ਸੀ।

ਪੂਰੀ ਖ਼ਬਰ ਇਸ ਲਿੰਕ ''ਤੇ ਕਲਿੱਕ ਕਰ ਕੇ ਪੜ੍ਹੋ


''ਸਾਡੇ ਹੋਮ ਕੁਆਰੰਟੀਨ ਹੋਣ ਮਗਰੋਂ ਸਾਡੇ ਗੁਆਂਢੀਆਂ ਦੀਆਂ ਨਿਗਾਹਾਂ ਬਦਲੀਆਂ''

“ਹੋਮ ਕੁਆਰੰਟੀਨ ਹੋਣ ਤੋਂ ਬਾਅਦ ਅਚਾਨਕ ਸਾਡੇ ਘਰ ਵੱਲ ਆਂਢ-ਗੁਆਂਢ ਦੀਆਂ ਨਿਗਾਹਾਂ ਬਦਲ ਗਈਆਂ।“

ਇਹ ਸ਼ਬਦ ਜੀਰਕਪੁਰ ਦੇ ਇੱਕ ਸ਼ਖਸ ਦੇ ਹਨ ਜਿਨ੍ਹਾਂ ਦੇ ਬੇਟੇ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਘਰ ਅੰਦਰ ਕੁਆਰੰਟੀਨ ਕੀਤਾ ਗਿਆ ਹੈ।

ਇਸ ਸ਼ਖਸ ਨੇ ਕਿਹਾ, “ਇਹ ਸਮਾਂ ਲੰਘ ਜਾਣ ਬਾਅਦ ਵੀ ਅਸੀਂ ਇੱਥੇ ਹੀ ਰਹਿਣਾ ਹੈ, ਇਸ ਲਈ ਬਿਨ੍ਹਾਂ ਨਾਮ ਲਿਖੇ ਇਹ ਖ਼ਬਰ ਛਾਪਿਓ।”

ਕੋਰੋਨਾਵਾਇਰਸ
GETTY IMAGES
ਪਰਿਵਾਰ ਨੇ ਦੱਸਿਆ ਕਿ ਕੋਈ ਫ਼ਲ ਵਾਲਾ ਦਰਵਾਜ਼ੇ ''ਤੇ ਫ਼ਲ ਰੱਖ ਗਿਆ ਤੇ ਪੈਸੇ ਲੈ ਗਿਆ ਪਰ ਫ਼ਲ ਗਲੇ ਹੋਏ ਸਨ

ਬੀਬੀਸੀ ਨਾਲ ਫੋਨ ''ਤੇ ਹੋ ਰਹੀ ਗੱਲਬਾਤ ਦੌਰਾਨ ਉਹ ਬੋਲੇ, “ਬਸ ਪਲਾਂ ਵਿੱਚ ਹੀ ਸਭ ਬਦਲ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਵੀ ਜਨਤਾ ਕਰਫਿਊ ਕਾਰਨ ਕੋਈ ਘਰੋਂ ਬਾਹਰ ਨਹੀਂ ਸੀ ਗਿਆ, ਰਾਸ਼ਨ ਵਗੈਰਾ ਸਾਡੇ ਕੋਲ ਹੈ ਹਾਲੇ ਪਰ ਘਰ ਵਿੱਚ ਬੱਚਿਆਂ ਲਈ ਦੁੱਧ, ਸਬਜ਼ੀਆਂ ਤੇ ਫਲ ਵਗੈਰਾ ਨਹੀਂ।"

"ਪਰ ਇਸ ਤੋਂ ਵੀ ਜ਼ਿਆਦਾ ਦੁਖੀ ਕਰਨ ਵਾਲੀ ਗੱਲ ਸਾਡੇ ਗੁਆਂਢੀਆਂ ਦਾ ਬਦਲਿਆ ਹੋਇਆ ਰਵੱਈਆ ਹੈ। ਕਿਸੇ ਵੀ ਚੀਜ਼ ਦੀ ਜ਼ਰੂਰਤ ਬਾਰੇ ਸਾਨੂੰ ਕਿਸੇ ਨੇ ਨਹੀਂ ਪੁੱਛਿਆ।"

ਕੀ ਹੈ ਇਨ੍ਹਾਂ ਦਾ ਪੂਰਾ ਤਜਰਬਾ, ਜਾਣਨ ਲਈ ਪੂਰੀ ਖ਼ਬਰ ਇੱਥੇ ਪੜ੍ਹੋ

bbc
BBC


ਲੌਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਵਾਲਿਆਂ ਦੀ ਕੁੱਟਮਾਰ ਕਿਉਂ ਹੋਈ?

ਜਦੋਂ ਅਚਾਨਕ ਹੀ ਦੇਸ ਵਿਆਪੀ ਲੌਕਡਾਊਨ ਦਾ ਐਲਾਨ ਹੋਇਆ ਤਾਂ ਕਈ ਡਿਲੀਵਰੀ ਸੇਵਾਵਾਂ ਅਤੇ ਜ਼ਰੂਰੀ ਵਸਤਾਂ ਦੇ ਵਿਕਰੇਤਾ ਇਸ ਤੋਂ ਪੈਦਾ ਹੋਣ ਵਾਲੀ ਸਥਿਤੀ ਲਈ ਤਿਆਰ ਨਹੀਂ ਸਨ।

ਸੁਰੇਸ਼ ਸ਼ਾਹ ਅਤੇ ਉਨ੍ਹਾਂ ਦੇ ਭਰਾ ਰਾਮ ਪ੍ਰਸਾਦ ਪਿਛਲੇ 15 ਸਾਲਾਂ ਤੋਂ ਵੱਧ ਸਮੇਂ ਤੋਂ ਨੋਇਡਾ ਵਿੱਚ ਸਬਜ਼ੀਆਂ ਵੇਚਦੇ ਹਨ।

ਤੜਕਸਾਰ ਸਬਜ਼ੀ ਮੰਡੀ ਤੋਂ ਸਬਜ਼ੀਆਂ ਖਰੀਦ ਕੇ ਲਿਆਉਣਾ ਅਤੇ ਸ਼ਾਮ ਨੂੰ ਇਹੋ ਸਬਜ਼ੀਆਂ ਰੇੜ੍ਹੀਆਂ ’ਤੇ ਰੱਖ ਕੇ ਵੇਚਣਾ। ਇਹੀ ਉਨ੍ਹਾਂ ਦਾ ਨਿੱਤ ਦਾ ਨੇਮ ਹੈ।

ਰਾਮ ਪ੍ਰਸਾਦ ਸ਼ਾਹ ਪਿਛਲੇ ਡੇਢ ਦਹਾਕੇ ਤੋਂ ਨੋਇਡਾ ਵਿੱਚ ਆਪਣੇ ਭਰਾ ਨਾਲ ਸਬਜ਼ੀਆਂ ਦੀਆਂ ਰੇਹੜੀਆਂ ਲਗਾਉਂਦੇ ਹਨ
BBC
ਰਾਮ ਪ੍ਰਸਾਦ ਸ਼ਾਹ ਪਿਛਲੇ ਡੇਢ ਦਹਾਕੇ ਤੋਂ ਨੋਇਡਾ ਵਿੱਚ ਆਪਣੇ ਭਰਾ ਨਾਲ ਸਬਜ਼ੀਆਂ ਦੀਆਂ ਰੇਹੜੀਆਂ ਲਗਾਉਂਦੇ ਹਨ

ਦੇਸ ਭਰ ਵਿੱਚ ਲੱਖਾਂ ਸਬਜ਼ੀਆਂ ਵੇਚਣ ਵਾਲਿਆਂ ਦਾ ਇਹੀ ਨਿਤਨੇਮ ਹੁੰਦਾ ਹੈ।

ਮੰਗਲਵਾਰ ਦਾ ਦਿਨ ਦੋਵਾਂ ਭਰਾਵਾਂ ਦੇ ਲਈ ਬਾਕੀ ਦਿਨਾਂ ਤੋਂ ਬਿਲਕੁਲ ਵੱਖ ਸੀ।

ਉਸ ਦਿਨ ਉਨ੍ਹਾਂ ਨਾਲ ਕੀ ਹੋਇਆ ਅਤੇ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ — ਜਾਣਨ ਲਈ ਇੱਥੇ ਕਲਿੱਕ ਕਰੋ

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=8vEIbiHZktI

https://www.youtube.com/watch?v=TBlKO3tvj4E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News