ਕੋਰੋਨਾਵਾਇਰਸ: ਕੇਰਲ ਦੇ 93 ਸਾਲਾ ਬਜ਼ੁਰਗ ਬਣੇ ਭਾਰਤ ਦੇ ਠੀਕ ਹੋਣ ਵਾਲੇ ਸਭ ਤੋਂ ਵੱਡੀ ਉਮਰ ਦੇ ਵਿਅਕਤੀ

04/01/2020 9:14:19 PM

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਕਾਰਨ ਜ਼ਿਆਦਾਤਰ ਬਜ਼ੁਰਗ ਪ੍ਰਭਾਵਿਤ ਹੋਏ ਹਨ
Getty Images
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਕਾਰਨ ਜ਼ਿਆਦਾਤਰ ਬਜ਼ੁਰਗ ਪ੍ਰਭਾਵਿਤ ਹੋਏ ਹਨ

ਕੇਰਲ ਦੇ 93 ਸਾਲਾ ਵਿਅਕਤੀ , ਦੇਸ ਦੇ ਸਭ ਤੋਂ ਬਜ਼ੁਰਗ ਵਿਅਕਤੀ ਹਨ ਜੋ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ। ਇਹ ਦਾਅਵਾ ਡਾਕਟਰਾਂ ਨੇ ਕੀਤਾ ਹੈ।

ਇੱਕ ਮਹੀਨੇ ਪਹਿਲਾਂ ਇਨ੍ਹਾਂ ਦੀ 88 ਸਾਲਾ ਪਤਨੀ ਨੂੰ ਵੀ ਕੋਰੋਨਾਵਾਇਰਸ ਹੋ ਗਿਆ ਸੀ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਕੁਝ ਦਿਨਾਂ ਵਿੱਚ ਛੁੱਟੀ ਦੇ ਦਿੱਤੀ ਜਾਵੇਗੀ।

ਇਹ ਜੋੜਾ ਕੇਰਲ ਦਾ ਰਹਿਣ ਵਾਲਾ ਹੈ ਅਤੇ ਇਨ੍ਹਾਂ ਨੂੰ ਇਟਲੀ ਤੋਂ ਆਏ ਧੀ ਅਤੇ ਜਵਾਈ ਤੋਂ ਇਨਫੈਕਸ਼ਨ ਹੋਇਆ ਸੀ।


ਕੋਰੋਨਾਵਾਇਰਸ
BBC

ਬਜੁਰਗ ਜੋੜੇ ਦੇ ਤੰਦੁਰਸਤ ਹੋ ਜਾਣ ਕਾਰਨ ਪੂਰੇ ਦੇਸ ਸਣੇ ਡਾਕਟਰ ਵੀ ਕਾਫੀ ਖੁਸ਼ ਹਨ ਕਿਉਂਕਿ ਦੋਹਾਂ ਦੀ ਉਮਰ ਵੱਧ ਹੋਣ ਕਾਰਨ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਸਨ।

93 ਸਾਲਾ ਬਜੁਰਗ ਨੂੰ ਹਾਈਪਰਟੈਨਸ਼ਨ ਤੇ ਸ਼ੂਗਰ ਹੈ ਜੋ ਕਿ ਕੋਰੋਨਾਵਾਇਰਸ ਦੇ ਕਈ ਮਰੀਜਾਂ ਲਈ ਖ਼ਤਰਨਾਕ ਸਾਬਿਤ ਹੋਏ ਹਨ।

ਡਾਕਟਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਥੋੜ੍ਹੇ ਸਮੇਂ ਲਈ ਬਜ਼ੁਰਗ ਦੀ ਸਿਹਤ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ 24 ਘੰਟਿਆਂ ਲਈ ਵੈਂਟੀਲੇਟਰ ''ਤੇ ਬਿਠਾਉਣਾ ਪਿਆ ਸੀ।

ਬਜ਼ੁਰਗ ਜੋੜਾ ਨਰਾਜ਼ ਕਿਉਂ ਸੀ

ਡਾਕਟਰ ਆਰਪੀ ਰੈਨਜਿਨ ਜੋ ਕੋਟਾਯਾਮ ਮੈਡੀਕਲ ਕਾਲਜ ਹਸਪਤਾਲ ਵਿੱਚ ਇਸ ਜੋੜੇ ਦਾ ਇਲਾਜ ਕਰਨ ਵਾਲੀ ਟੀਮ ਦਾ ਹਿੱਸਾ ਸਨ, ਨੇ ਕਿਹਾ ਕਿ ਜਦੋਂ ਉਹ ਤਿੰਨ ਹਫ਼ਤੇ ਪਹਿਲਾਂ, ਪਹਿਲੀ ਵਾਰ ਹਸਪਤਾਲ ਵਿੱਚ ਦਾਖ਼ਲ ਹੋਏ ਸਨ ਤਾਂ ਉਹ ਕਾਫੀ ਚਿੜਚਿੜੇ ਸਨ ਅਤੇ ਉਨ੍ਹਾਂ ਨਾਲ ਡੀਲ ਕਰਨਾ ਕਾਫ਼ੀ ਮੁਸ਼ਕਲ ਸੀ।

ਉਨ੍ਹਾਂ ਦੀ ਨਰਾਜ਼ਗੀ ਦੀ ਮੁੱਖ ਵਜ੍ਹਾ ਸੀ ਕਿ ਉਨ੍ਹਾਂ ਨੂੰ ਆਈਸੀਯੂ ਵਿੱਚ ਵੱਖ-ਵੱਖ ਕਰ ਦਿੱਤਾ ਗਿਆ ਸੀ। ਪਰ ਅਖੀਰ ਸਟਾਫ਼ ਨੂੰ ਹਸਪਤਾਲ ਵਿੱਚ ਦੋ ਕਮਰੇ ਮਿਲ ਗਏ ਜਿਨ੍ਹਾਂ ਦੇ ਵਿਚਾਲੇ ਇੱਕ ਸ਼ੀਸ਼ਾ ਲਗਾ ਕੇ ਵੱਖ ਕੀਤਾ ਹੋਇਆ ਸੀ ਤਾਂ ਕਿ ਉਹ ਇੱਕ-ਦੂਜੇ ਨੂੰ ਦੇਖ ਸਕਣ।

ਡਾ. ਰੈਨਜਿਨ ਦਾ ਕਹਿਣਾ ਹੈ,“ਜਦੋਂ ਦੋਹਾਂ ਨੂੰ ਇਕੱਠੇ ਕਰ ਦਿੱਤਾ ਗਿਆ ਤਾਂ ਉਹ ਖੁਸ਼ ਸਨ। ਹਸਪਤਾਲ ਦਾ ਸਟਾਫ਼ ਵੀ ਜੋੜੇ ਨੂੰ ਪਸੰਦ ਕਰਨ ਲਗਿਆ ਸੀ ਤੇ ਉਨ੍ਹਾਂ ਨੂੰ ਪਿਆਰ ਨਾਲ ਮਾਂ ਅਤੇ ਪਿਤਾ ਕਹਿੰਦੇ ਸਨ।”

ਇਸ ਬਜ਼ੁਰਗ ਜੋੜੇ ਨੂੰ ਉਨ੍ਹਾਂ ਦੀ ਧੀ ਅਤੇ ਜਵਾਈ ਤੋਂ ਇਨਫੈਕਸ਼ਨ ਹੋਇਆ ਸੀ ਜੋ ਕਿ ਇਟਲੀ ਤੋਂ ਆਏ ਸਨ ਅਤੇ ਹਵਾਈ ਅੱਡੇ ਤੇ ਸਕਰੀਨਿੰਗ ਨਾ ਕਰਵਾਉਣ ਕਾਰਨ ਕਾਫੀ ਚਰਚਾ ਵਿੱਚ ਰਹੇ ਸਨ।

ਫਿਰ ਅਧਿਕਾਰੀਆਂ ਦੀ ਇੱਕ ਟੀਮ ਨੇ ਉਨ੍ਹਾਂ ਨੂੰ ਲੱਭਿਆ ਸੀ ਪਰ ਉਦੋਂ ਤੱਕ ਪਰਿਵਾਰ ਦੇ ਕਈ ਲੋਕਾਂ ਨੂੰ ਇਨਫੈਕਸ਼ਨ ਹੋ ਚੁੱਕਿਆ ਸੀ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=lFkqLxFn9dY

https://www.youtube.com/watch?v=DB61pSkKZdA

https://www.youtube.com/watch?v=sLO8tI1eGX8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News