ਕੋਰੋਨਾਵਾਇਰਸ: ਪੰਜਾਬ ਸਰਕਾਰ ਨੇ ਯੂਪੀ ਵਾਂਗ ਮਜਨੂੰ ਕਾ ਟੀਲਾ ਤੋਂ ਬੰਦੇ ਕਿਉਂ ਨਹੀਂ ਕੱਢੇ - ਮਨਜਿੰਦਰ ਸਿੰਘ ਸਿਰਸਾ

Wednesday, Apr 01, 2020 - 02:59 PM (IST)

ਕੋਰੋਨਾਵਾਇਰਸ: ਪੰਜਾਬ ਸਰਕਾਰ ਨੇ ਯੂਪੀ ਵਾਂਗ ਮਜਨੂੰ ਕਾ ਟੀਲਾ ਤੋਂ ਬੰਦੇ ਕਿਉਂ ਨਹੀਂ ਕੱਢੇ - ਮਨਜਿੰਦਰ ਸਿੰਘ ਸਿਰਸਾ

ਲੌਕਡਾਊਨ ਦੇ ਦੌਰਾਨ ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟੀਲਾ ਵਿੱਚੋਂ 200 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

15-15 ਲੋਕਾਂ ਨੂੰ ਬੱਸਾਂ ਵਿੱਚ ਬਿਠਾ ਕੇ ਨਹਿਰੂ ਵਿਹਾਰ ਸਕੂਲ ਭੇਜਿਆ ਗਿਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ ਐੱਸਜੀਪੀਸੀ ਦੀਆਂ ਦੋ ਬਸਾਂ ਇਨ੍ਹਾਂ ''ਚੋਂ ਕੁਝ ਨੂੰ ਪੰਜਾਬ ਛੱਡ ਕੇ ਆਈ ਸੀ। ਫਿਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਅਜਿਹਾ ਸਭ ਕੁਝ ਰੋਕਿਆ ਗਿਆ ਸੀ।

ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਟਵੀਟ ਜ਼ਰਿਏ ਕੈਪਟਨ ਸਰਕਾਰ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਸੀ, ਪਰ ਉਨ੍ਹਾਂ ਨੇ ਕੋਈ ਐਕਸ਼ਨ ਨਹੀਂ ਲਿਆ।


ਕੋਰੋਨਾਵਾਇਰਸ
BBC

‘ਇਹ ਲੋਕ ਰਹਾਗੀਰ ਹਨ, ਸ਼ਰਧਾਲੂ ਨਹੀਂ’

ਸਿਰਸਾ ਨੇ ਕਿਹਾ, "ਇਹ ਲੋਕ ਮੱਥਾ ਟੇਕਣ ਨਹੀਂ ਆਏ ਸਨ। ਇਹ ਰਹਾਗੀਰ ਹਨ ਅਤੇ ਸਾਰੇ ਧਰਮਾਂ ਦੇ ਲੋਕ ਹਨ। ਇਨ੍ਹਾਂ ਦਾ ਚੈੱਕ ਅੱਪ ਕਮੇਟੀ ਦੇ ਡਾਕਟਰਾਂ ਵੱਲੋਂ ਕੀਤਾ ਗਿਆ।"

ਸਿਰਸਾ ਨੇ ਅੱਗੇ ਕਿਹਾ, "ਅਸੀਂ ਪ੍ਰਸ਼ਾਸਨ ਨੂੰ ਸਾਰੀ ਜਾਣਕਾਰੀ ਦਿੱਤੀ ਸੀ। ਜੇ ਯੂਪੀ ਸਰਕਾਰ ਆਪਣੇ ਲੋਕਾਂ ਨੂੰ ਬੱਸਾਂ ਭਰ ਕੇ ਲੈ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਕਿਉਂ ਨਹੀਂ।"

ਸਿਰਸਾ ਨੇ ਦੱਸਿਆ ਕਿ ਹੋਰ ਕਿਸੀ ਗੁਰਦੁਆਰੇ ''ਚ ਕੋਈ ਨਹੀਂ ਹੈ। ਗੁਰਦੁਆਰਾ ਰਕਾਬਗੰਜ ''ਚ ਪਿਛਲੇ 15 ਦਿਨਾਂ ਤੋਂ 2 ਪਰਿਵਾਰ ਰੁਕੇ ਹੋਏ ਹਨ। ਇਸ ਤੋਂ ਇਲਾਵਾ ਕਿਸੀ ਹੋਰ ਗੁਰਦੁਆਰੇ ''ਚ ਕੋਈ ਨਹੀਂ ਹੈ।

ਸਿਰਸਾ ਨੇ ਸਾਫ਼ ਕੀਤਾ ਕਿ ਕੋਈ ਵੀ ਗੁਰਦੁਆਰਾ ਸੀਲ ਨਹੀਂ ਕੀਤਾ ਗਿਆ ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=lFkqLxFn9dY

https://www.youtube.com/watch?v=DB61pSkKZdA

https://www.youtube.com/watch?v=sLO8tI1eGX8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News