ਕੋਰੋਨਾਵਾਇਰਸ: ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਕਿਹਾ, ''''ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ'''' - 5 ਅਹਿਮ ਖ਼ਬਰਾਂ

Wednesday, Apr 01, 2020 - 08:44 AM (IST)

ਕੋਰੋਨਾਵਾਇਰਸ: ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਕਿਹਾ, ''''ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ'''' - 5 ਅਹਿਮ ਖ਼ਬਰਾਂ
ਕੋਰੋਨਾਵਾਇਰਸ
EPA

ਕੋਵਿਡ-19 ਕਾਰਨ ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਸਭ ਤੋਂ ਵੱਧ ਮੌਤਾਂ ਹੋਈਆਂ। ਅਮਰੀਕਾ ਵਿੱਚ ਹੁਣ ਤੱਕ ਘੱਟੋ-ਘੱਟ 1,88,000 ਕੋਰੋਨਾਵਾਇਰਸ ਦੇ ਮਰੀਜ਼ ਹਨ।

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਟਰੇਸ਼ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਸਭ ਤੋਂ ਵੱਡੀ ਚੁਣੌਤੀ ਹੈ।

ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਦੁਨੀਆਂ ਵਿੱਚ ਇਸ ਤਰ੍ਹਾਂ ਦੀ ਮੰਦੀ ਸਕਦਾ ਹੈ ਜੋ ਕਈ ਸਾਲਾਂ ਵਿੱਚ ਨਹੀਂ ਦੇਖੀ ਗਈ।

ਉਨ੍ਹਾਂ ਨੇ ਇਹ ਗੱਲ ਕੋਰੋਨਾਵਾਇਰਸ ਕਾਰਨ ਸਮਾਜਿਕ ਤੇ ਆਰਥਿਕ ਢਾਂਚੇ ''ਤੇ ਅਸਰ ਬਾਰੇ ਇੱਕ ਰਿਪੋਰਟ ਜਾਰੀ ਕਰਦਿਆਂ ਕਹੀ।

ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ

bbc
BBC


ਦੁਨੀਆਂ ਭਰ ਵਿੱਚ ਇਸ ਸਮੇਂ ਜਿੱਥੇ ਕੋਵਿਡ-19 ਦੇ 8,50,000 ਮਰੀਜ਼ ਹਨ। ਇਸ ਨਾਲ 42,000 ਜਾਨਾਂ ਜਾ ਚੁੱਕੀਆਂ ਹਨ। ਜਦਕਿ 1,78,000 ਲੋਕ ਠੀਕ ਵੀ ਹੋਏ ਹਨ।

ਭਾਰਤ ਵਿੱਚ ਕੋਰੋਨਾਵਾਇਰਸ ਦੇ 1397 ਮਰੀਜ਼ ਹਨ ਅਤੇ 35 ਮੌਤਾਂ ਹੋ ਚੁੱਕੀਆਂ ਹਨ।


ਫ਼ਿਰੋਜ਼ਪੁਰ ਦੀ ਗਰਭਵਤੀ ਔਰਤ ਨੂੰ ਵੱਟਸਐਪ ''ਤੇ ਮਿਲੀ ਡਿਲੀਵਰੀ ਲਈ ਜਾਣ ਦੀ ਇਜਾਜ਼ਤ

ਪੰਜਾਬ ਵਿੱਚ ਕਰਫ਼ਿਊ ਦੌਰਾਨ ਜਿੱਥੇ ਆਉਣ-ਜਾਣ ’ਤੇ ਪਾਬੰਦੀ ਹੋਣ ਕਾਰਨ ਕਈ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਲਈ ਵੀ ਔਕੜਾਂ ਮਹਿਸੂਸ ਹੋ ਰਹੀਆਂ ਹਨ, ਉੱਥੇ ਹੀ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਵੱਟਸਐਪ ਰਾਹੀਂ ਇੱਕ ਗਰਭਵਤੀ ਔਰਤ ਦੀ ਮਦਦ ਕੀਤੀ ਹੈ।

ਫਿਰੋਜ਼ਪੁਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੀ ਗਰਭਵਤੀ ਪਤਨੀ ਮਨਪ੍ਰੀਤ ਕੌਰ ਦਾ ਇਲਾਜ ਬਠਿੰਡਾ ਵਿੱਚ ਚੱਲ ਰਿਹਾ ਸੀ।

ਉਨ੍ਹਾਂ ਦੀ ਪਤਨੀ ਨੂੰ ਹਸਪਤਾਲ ਲੈ ਕੇ ਜਾਣ ਦੀ ਲੋੜ ਸੀ ਪਰ ਕਰਫ਼ਿਊ ਕਰਕੇ ਨਾ ਤਾਂ ਉਹ ਜਾ ਪਾ ਰਹੇ ਸਨ ਅਤੇ ਨਾ ਹੀ ਪਾਸ ਬਣਵਾਉਣ ਦਾ ਸਮਾਂ ਸੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਫ਼ੋਨ ’ਤੇ ਸਾਰੀ ਗੱਲਬਾਤ ਦੱਸੀ।

ਤਫ਼ਸੀਲ ਵਿੱਚ ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ


ਕੀ ਹੈ ਤਬਲੀਗ਼ੀ ਜਮਾਤ ਜਿਸ ਦੀ ਹੋ ਰਹੀ ਹੈ ਚਰਚਾ

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਹੈ ਕਿ ਦਿੱਲੀ ਦੇ ਨਿਜ਼ਾਮੁੱਦੀਨ ਇਲਾਕੇ ਵਿੱਚ ਮੌਜੂਦ 24 ਲੋਕ ਕੋਰੋਨਾਵਾਇਰਸ ਪੌਜ਼ੀਟਿਵ ਪਾਏ ਗਏ ਹਨ, ਬਾਕੀਆਂ ਦੀ ਜਾਂਚ ਚੱਲ ਰਹੀ ਹੈ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਬਿਨਾ ਇਜਾਜ਼ਤ ਇੱਥੇ ਇਕੱਠੇ ਹੋਏ ਸਨ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।

ਕੋਰੋਨਾਵਾਇਰਸ
Reuters
ਇਸ ਸੰਮੇਲਨ ਵਿੱਚ 2000 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿੱਚ 250 ਦੇ ਕਰੀਬ ਵਿਦੇਸ਼ੀ ਵੀ ਸਨ।

ਦੇਸ ਭਰ ਵਿੱਚ ਲਾਗੂ ਲੌਕਡਾਉਨ ਦੇ ਬਾਵਜੂਦ ਹਜ਼ਾਰਾਂ ਲੋਕ ਇੱਥੇ ਤਬਲੀਗ਼ੀ ਜਮਾਤ ਦੇ ਇੱਕ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਵੱਡੀ ਗਿਣਤੀ ਵਿੱਚ ਇਹ ਲੋਕ ਉੱਥੇ ਹੀ ਰਹਿ ਰਹੇ ਸਨ।

ਇੱਥੇ ਮੁਸਲਿਮ ਸੰਸਥਾ ਤਬਲੀਗ਼ੀ ਜਮਾਤ ਦਾ ਮੁੱਖ ਦਫ਼ਤਰ ਹੈ।

ਕੀ ਹੈ ਤਬਲੀਗ਼ੀ ਜਮਾਤ ਕੀ ਹੈ, ਇੱਥੇ ਤਫ਼ਸੀਲ ਵਿੱਚ ਪੜ੍ਹਨ ਲਈ ਕਲਿੱਕ ਕਰੋ

bbc
BBC

ਕੋਰੋਨਾਵਾਇਰਸ ਦੇ ਸ਼ੀਸ਼ੇ ''ਚ ਦਿਖਦਾ ਜਾਤੀਵਾਦ ਦਾ ਡੂੰਘਾ ਅਕਸ – ਬਲਾਗ

ਜੋ ਲੋਕ ਆਪਣੇ ਪੂਰੇ ਜੀਵਨ ਦਾ ਸਾਰਾ ਹਾਸਿਲ ਕੀਤਾ ਸਮਾਨ ਸਿਰ ''ਤੇ ਲੱਦ ਕੇ ਸੈਂਕੜੇ ਕਿਲੋਮੀਟਰ ਪੈਦਲ ਤੁਰ ਗਏ ਹਨ, ਉਨ੍ਹਾਂ ਬਾਰੇ ਇੱਕ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਨੂੰ ਨਾ ਤਾਂ ਸਰਕਾਰ ਤੋਂ ਕੋਈ ਉਮੀਦ ਹੈ, ਨਾ ਹੀ ਸਮਾਜ ਤੋਂ।

ਉਹ ਸਿਰਫ਼ ਆਪਣੇ ਹੌਸਲੇ ਦੇ ਭਰੋਸੇ ਹੁਣ ਤੱਕ ਜਿਉਂਦੇ ਰਹੇ ਹਨ ਅਤੇ ਸਿਰਫ਼ ਉਸ ਹੌਸਲੇ ਨੂੰ ਹੀ ਜਾਣਦੇ ਤੇ ਮੰਨਦੇ ਹਨ।

ਕੋਰੋਨਾਵਾਇਰਸ
Getty Images
ਲੌਕਡਾਊਨ ਕਰਕੇ ਘਰਾਂ ਨੂੰ ਪਰਤਦੇ ਪਰਵਾਸੀ ਮਜ਼ਦੂਰ

ਜਿਸ ਪੈਦਲ ਯਾਤਰਾ ''ਤੇ ''ਗਰੀਬ ਭਾਰਤ'' ਤੁਰ ਪਿਆ ਹੈ, ਉਹ ਸਰਕਾਰ ਤੋਂ ਜ਼ਿਆਦਾ, ਸਾਡੇ ਸਮਾਜ ਲਈ ਸਵਾਲ ਹੈ।

ਕਿਵੇਂ ਕੋਵਿਡ-19 ਭਾਰਤ ਦੀਆਂ ਸਦੀਆਂ ਪੁਰਾਣੀਆਂ ਸਮੱਸਿਆਂਵਾਂ ਨੂੰ ਉਘਾੜ ਰਿਹਾ ਹੈ — ਜਾਣਨ ਲਈ ਪੂਰਾ ਬਲਾਗ ਪੜ੍ਹੋ


ਕੋਰੋਨਾਵਾਇਰਸ ਸਬੰਧੀ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ

ਜਿੱਥੇ ਕੋਰੋਨਾਵਾਇਰਸ ਦੇ ਦੌਰ ''ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਹੀ ਹੈ, ਉਨੀ ਹੀ ਰਫ਼ਤਾਰ ਨਾਲ ਇੰਟਰਨੈੱਟ ''ਤੇ ਝੂਠੀਆਂ ਖ਼ਬਰਾਂ ਵੀ ਤੇਜ਼ੀ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ।

ਕੋਰੋਨਾਵਾਇਰਸ
BBC

ਲੌਕਡਾਊਨ ਕਰਕੇ ਘਰਾਂ ਵਿੱਚ ਬੈਠੇ ਹੋਣ ਕਾਰਨ ਲੋਕਾਂ ਦੇ ਫ਼ੋਨਾਂ ''ਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਆ ਰਹੀਆਂ ਹਨ। ਪਰ ਹਰ ਆਉਣ ਵਾਲੀ ਖ਼ਬਰ ਜਾਂ ਜਾਣਕਾਰੀ ਸਹੀ ਹੈ ਵੀ ਜਾਂ ਨਹੀਂ, ਇਸ ਦਾ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ।

ਅਜਿਹੇ ਵਿੱਚ ਪੜ੍ਹੋ ਉਹ 7 ਸਾਵਧੀਨੀਆਂ ਜੋ ਤੁਹਾਨੂੰ ਸੋਸ਼ਲ ਮੀਡੀਆ ''ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।


https://www.youtube.com/watch?v=xWw19z7Edrs&t=1s

https://www.youtube.com/watch?v=Yl-szFd6Sfg

https://www.youtube.com/watch?v=6OY0TP93J08

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News