ਕੋਰੋਨਾਵਾਇਸ ਕਾਰਨ ਪੰਜਾਬ ਵਿੱਚ ਕਰਫਿਊਨ ਦੌਰਾਨ ਜਦੋਂ ਫਿਰੋਜ਼ਪੁਰ ''''ਚ ਗਰਭਵਤੀ ਔਰਤ ਨੂੰ ਮਿਲੀ ਵੱਟਸਐਪ ''''ਤੇ ਡਿਲੀਵਰੀ ਲਈ ਜਾਣ ਦੀ ਇਜਾਜ਼ਤ

03/31/2020 9:29:14 PM

ਪੰਜਾਬ ਵਿੱਚ ਕਰਫ਼ਿਊ ਦੌਰਾਨ ਜਿੱਥੇ ਆਉਣ-ਜਾਣ ’ਤੇ ਪਾਬੰਦੀ ਹੋਣ ਕਾਰਨ ਕਈ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਲਈ ਵੀ ਔਕੜਾਂ ਮਹਿਸੂਸ ਹੋ ਰਹੀਆਂ ਹਨ, ਉੱਥੇ ਹੀ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਵੱਟਸਐਪ ਰਾਹੀਂ ਇੱਕ ਗਰਭਵਤੀ ਔਰਤ ਦੀ ਮਦਦ ਕੀਤੀ ਹੈ।

ਫਿਰੋਜ਼ਪੁਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੀ ਗਰਭਵਤੀ ਪਤਨੀ ਮਨਪ੍ਰੀਤ ਕੌਰ ਦਾ ਇਲਾਜ ਬਠਿੰਡਾ ਵਿੱਚ ਚੱਲ ਰਿਹਾ ਸੀ।

ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਨੂੰ ਹਸਪਤਾਲ ਲੈ ਕੇ ਜਾਣ ਦੀ ਲੋੜ ਸੀ ਪਰ ਕਰਫ਼ਿਊ ਕਰਕੇ ਨਾ ਤਾਂ ਉਹ ਜਾ ਪਾ ਰਹੇ ਸਨ ਅਤੇ ਨਾ ਹੀ ਪਾਸ ਬਣਵਾਉਣ ਦਾ ਸਮਾਂ ਸੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਫ਼ੋਨ ’ਤੇ ਸਾਰੀ ਗੱਲਬਾਤ ਦੱਸੀ।

ਕੋਰੋਨਾਵਾਇਰਸ
BBC

ਵੱਟਸਐਪ ''ਤੇ ਮਿਲੀ ਪਰਮਿਸ਼ਨ ਲੈਟਰ

ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਡੀਸੀ ਦਫਤਰ ਨੂੰ ਵੱਟਸਐਪ ਦੇ ਉੱਤੇ ਲਿਖ ਕੇ ਆਪਣੀ ਪਰੇਸ਼ਾਨੀ ਦੱਸੀ ਸੀ ਜਿਸ ਮਗਰੋਂ 10 ਮਿੰਟ ਦੇ ਅੰਦਰ ਹੀ ਪਰਮਿਸ਼ਨ ਮਿਲ ਗਈ।

ਇਸ ਲੈਟਰ ਵਿੱਚ ਕੁਲਦੀਪ ਸਿੰਘ ਸਣੇ ਉਨ੍ਹਾਂ ਦੀ ਪਤਨੀ ਤੇ ਪਿਤਾ ਨੂੰ ਬਠਿੰਡਾ ਆਉਣ ਜਾਣ ਦੀ ਇਜਾਜ਼ਤ ਜਾਰੀ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਪਰਮਿਸ਼ਨ ਲੈਟਰ ਮਿਲਦਿਆਂ ਹੀ ਉਹ ਤੁਰੰਤ ਪਤਨੀ ਨੂੰ ਲੈ ਕੇ ਬਠਿੰਡਾ ਲਈ ਰਵਾਨਾ ਹੋਏ ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ। ਉਨ੍ਹਾਂ ਦੀ ਪਤਨੀ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਹੈ।

ਧੰਨਵਾਦ ਕਰਦਿਆਂ ਉਨ੍ਹਾਂ ਕਿਹਾ, ''''ਅਜਿਹੇ ਹਾਲਾਤ ਵਿੱਚ ਡਿਪਟੀ ਕਮਿਸ਼ਨਰ ਨੇ ਇੱਕ ਆਮ ਬੰਦੇ ਦੀ ਗੱਲ ਸੁਣੀ ਹੈ, ਇਸ ਨਾਲ ਚੰਗਾ ਲੱਗ ਰਿਹਾ ਹੈ। ਜੇਕਰ ਜ਼ਿੰਦਗੀ ਵਿੱਚ ਕਦੇ ਮੌਕਾ ਮਿਲਿਆ ਤਾਂ ਮੈਂ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਧੰਨਵਾਦ ਜ਼ਰੂਰ ਕਰਨਾ ਚਾਹਾਂਗਾ।''''

https://www.youtube.com/watch?v=cNfV0GRRUyM

ਕੁਲਦੀਪ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਫਿਰੋਜ਼ਪੁਰ ਵਾਲੇ ਸੈਂਟਰ ਵਿੱਚ ਕਰਲਰਕ ਵਜੋਂ ਤਾਇਨਾਤ ਹਨ।

ਜਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਬਿਆਨ ਜਾਰੀ ਕਰਕੇ ਇਹ ਵੀ ਕਿਹਾ ਗਿਆ, “ਕਰਫ਼ਿਊ ਦੌਰਾਨ ਲੋਕਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹੋ ਜਿਹੇ ਹਾਲਾਤਾਂ ਵਿੱਚ ਲੋਕਾਂ ਤੱਕ ਮਦਦ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਕਿਸੇ ਤਰ੍ਹਾਂ ਦੀ ਮੁਸ਼ਕਲ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ ’ਤੇ ਸੰਪਰਕ ਕਰ ਸਕਦੇ ਹੋ।”

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=nuc_NRp9JPs

https://www.youtube.com/watch?v=aD8-94dUUwQ

https://www.youtube.com/watch?v=biNdXbadC4w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News