ਕੋਰੋਨਾਵਾਇਰਸ: ਲੌਕਡਾਊਨ ਕਾਰਨ ਪੰਜਾਬ ''''ਚੋਂ ਲੰਘਦੇ ਇਸ ਪਰਵਾਸੀ ਪਰਿਵਾਰ ਨੇ ਤੇਲ ਦਾ ਖ਼ਰਚਾ ਕੱਢਣ ਲਈ ਟੀਵੀ ਤੱਕ ਵੇਚ ਦਿੱਤਾ

03/30/2020 10:14:10 PM

''''ਘਰ ਦੀ ਐੱਲਸੀਡੀ ਵੇਚ ਕਿ 700 ਰੁਪਏ ਦਾ ਤੇਲ ਇਸ ਮੋਟਰ ਸਾਇਕਲ ਵਿਚ ਪੁਆਇਆ ਹੈ, ਜਦੋਂ ਮੁੱਕ ਜਾਏਗਾ ਤਾਂ ਦੇਖੀ ਜਾਵੇਗੀ, ਕੀ ਕਰੀਏ ਮਜਬੂਰੀ ਹੈ ਸਾਡੀ, ਇਸ ਲਈ ਜਾ ਰਹੇ ਹਾਂ।''''

ਇਹ ਸ਼ਬਦ ਸਹਾਰਨਪੁਰ ਤੋਂ ਆ ਕੇ ਪੰਜਾਬ ਦੇ ਰੋਪੜ ਸ਼ਹਿਰ ਨਾਲ ਲੱਗਦੇ ਸਨਅਤੀ ਕਸਬੇ ਰੈਲ ਮਾਜਰਾ ਵਿੱਚ ਕੁਆੜ ਦਾ ਕੰਮ ਕਰਦੇ ਤੇ ਹੁਣ ਹਿਜਰਤ ਲਈ ਮਜਬੂਰ ਹੋਏ ਵਿਰੇਸ਼ ਦੇ ਹਨ।

ਵਿਰੇਸ਼ ਤੇ ਉਸ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਰੈਲ ਮਾਜਰਾ ਦੇ ਪਿੰਡਾਂ ਵਿਚ ਕੁਆੜ ਇਕੱਠਾ ਕਰਨ ਦਾ ਕੰਮ ਕਰਕੇ ਆਪਣੇ ਪੇਟ ਪਾਲ ਰਿਹਾ ਸੀ।

ਮੁਲਕ ਦੇ ਹੋਰ ਹਿੱਸਿਆਂ ਵਿਚਲੇ ਹਜ਼ਾਰਾਂ ਕਾਮਿਆਂ ਵਾਂਗ ਕੋਰੋਨਾਵਾਇਰਸ ਦੀ ਆਫ਼ਤ ਕਾਰਨ ਵਿਰੇਸ਼ ਦਾ ਰੁਜ਼ਗਾਰ ਵੀ ਬੰਦ ਹੋ ਗਿਆ ਅਤੇ ਉਹ ਆਪਣੀ ਇੱਕੋ ਇੱਕ ਜਾਇਦਾਦ ਮੋਟਰ ਸਾਇਕਲ ਰੇਹੜੇ ਰਾਹੀ ਆਪਣੇ ਜੱਦੀ ਘਰ ਯੂਪੀ ਵਾਪਸ ਜਾ ਰਿਹਾ ਹੈ।

ਕੋਰੋਨਾਵਾਇਰਸ
BBC

ਹੋਂਦ ਬਚਾਉਣ ਲਈ ਜੰਗ

ਸੁੰਨੀਆਂ ਸੜਕਾਂ ''ਤੇ ਟਾਵੀਂ-ਟਾਵੀਂ ਲੰਘਦੀ ਗੱਡੀ ਜਦੋਂ ਵੀ ਉਸਦੇ ਮੋਟਰ ਸਾਇਕਲ ਰੇਹੜੇ ਕੋਲੋਂ ਲੰਘਦੀ ਤਾਂ ਉਸ ਦਾ ਦਿਲ ਸਹਿਮ ਜਾਂਦਾ, ਕਿ ਕੋਈ ਸਰਕਾਰੀ ਅਧਿਕਾਰੀ ਜਾਂ ਪੁਲਿਸ ਵਾਲਾ ਉਸ ਨੂੰ ਰੋਕ ਕੇ ਵਾਪਸ ਮੁੜਨ ਲਈ ਨਾ ਕਹਿ ਦੇਵੇ।

ਰੋਪੜ ਜ਼ਿਲ੍ਹੇ ਦੇ ਕੁਰਾਲੀ ਅਤੇ ਮੁਹਾਲੀ ਦੇ ਵਿਚਾਲੇ ਸੜਕ ਉੱਤੇ ਜਦੋਂ ਬੀਬੀਸੀ ਪੰਜਾਬੀ ਦੇ ਪੱਤਰਕਾਰ ਨੇ ਵਿਰੇਸ਼ ਨੂੰ ਰੋਕਿਆ ਤਾਂ ਉਹ ਤੇ ਉਸਦੇ ਪਰਿਵਾਰ ਦੀਆਂ ਬੀਬੀਆਂ ਦੇ ਚਿਹਰਿਆਂ ਉੱਤੇ ਕਰਫ਼ਿਊ ਤੇ ਕੋਰੋਨਾਵਾਇਰਸ ਦਾ ਡਰ ਸਾਫ਼ ਦੇਖਿਆ ਜਾ ਸਕਦਾ ਸੀ, ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਵਿਰੇਸ਼ ਨੇ ਹੱਥ ਜੋੜ ਲਏ ਤੇ ਗਿੜ-ਗਿੜਾਉਣ ਦੀ ਮੁਦਰਾ ਵਿਚ ਆ ਗਿਆ।

https://youtu.be/biNdXbadC4w

ਜਦੋਂ ਉਸ ਨੂੰ ਕਿਹਾ ਗਿਆ ਕਿ ਉਹ ਡਰੇ ਨਾ, ਅਸੀਂ ਪੱਤਰਕਾਰ ਹਾਂ, ਤਾਂ ਉਸ ਦੇ ਸਾਹ ਵਿਚ ਸਾਹ ਆਇਆ।

ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕਰਫ਼ਿਊ ਦੇ ਮਾੜੇ ਹਾਲਾਤ ਵਿਚ ਉਹ ਤਿੰਨ ਬੱਚਿਆਂ ਅਤੇ ਆਪਣੇ ਟੱਬਰ ਦੀਆਂ 4 ਬੀਬੀਆਂ ਨਾਲ ਕਿੱਥੇ ਜਾ ਰਿਹਾ ਹੈ, ਤਾਂ ਮੁੜ ਹੱਥ ਜੋੜਦਿਆਂ ਉਹ ਕਹਿਣ ਲੱਗਾ, ''''ਕੀ ਕਰੀਏ ਜੀ, ਪਿੰਡਾਂ ਵਿਚੋਂ ਕੁਆੜ ਇਕੱਠਾ ਕਰਨ ਜਾਂਦੇ ਸੀ, ਹੁਣ ਪਿੰਡਾਂ ਵਾਲੇ ਵੜਨ ਨਹੀਂ ਦਿੰਦੇ, ਗਾਲ਼ਾ ਕੱਢਦੇ ਹਨ, ਕਿ ਕੀ ਸਾਨੂੰ ਵੀ ਬਿਮਾਰ ਕਰੇਗਾ, ਭਈਆ ਆਪਣ ਯੂਪੀ ਵਿਚ ਜਾਹ, ਇਸ ਤਰ੍ਹਾਂ ਬੋਲਦੇ ਹਨ।''''

ਕੋਰੋਨਾਵਾਇਰਸ ਲੌਕਡਾਊਨ
BBC
ਰੋਪੜ ਜ਼ਿਲ੍ਹੇ ਵਿੱਚੋਂ ਆਪਣੇ ਪਰਿਵਾਰ ਨਾਲ ਲੰਘਦਾ ਵਿਰੇਸ਼

ਵਿਰੇਸ਼ ਨੇ ਅਗਲਾ ਸਵਾਲ ਪੁੱਛਣ ਦਾ ਵੀ ਮੌਕਾ ਨਹੀਂ ਦਿੱਤਾ ਤੇ ਕਹਿੰਦਾ ਰਿਹਾ, ''''ਕੀ ਖਾਈਏ, ਕੀ ਪੀਏ, ਬੱਚੇ ਮੇਰੇ ਛੋਟੋ-ਛੋਟੇ ਨੇ, ਕੋਈ ਦੁੱਧ ਤੱਕ ਨਹੀਂ ਦਿੰਦਾ। ਜੇ ਦੇ ਵੀ ਦੇਣ ਤਾਂ ਪੈਸੇ ਕਿੱਥੋਂ ਲਿਆਈਏ, ਕੰਮ ਬੰਦ ਹੋ ਗਿਆ, ਕਿਰਾਇਆ ਕਿੱਥੋਂ ਭਰੀਏ, ਇਸ ਲਈ ਹੁਣ ਚੱਲ ਪਏ।''''

ਵਿਰੇਸ਼ ਦੀ ਪਤਨੀ ਨਾਲ ਗੱਲ ਕਰਨੀ ਚਾਹੀਂ ਤਾਂ ਉਸ ਦੀ ਅਜੇ ਵੀ ਡਰ ਨਾਲ ਅਵਾਜ਼ ਨਹੀਂ ਨਿਕਲ ਰਹੀ ਸੀ, ਉਸ ਨੇ ਵੀ ਵਿਰੇਸ਼ ਵਾਲੇ ਲਫ਼ਜ਼ ਦੀ ਦੁਹਰਾਏ, ਉਹ ਕਹਿੰਦੀ ਸੀ, ''''ਖਾਣ ਪੀਣ ਲਈ ਕੁਝ ਹੈ ਨਹੀਂ, ਤਿੰਨ ਦਿਨਾਂ ਤੋਂ ਰੋਟੀ ਵੀ ਨਹੀਂ ਖਾਧੀ, ਇਸ ਲਈ ਜਾ ਰਹੇ ਹਾਂ''''।

ਕੋਰੋਨਾਵਾਇਰਸ ਲੌਕਡਾਊਨ
BBC
ਵਿਰੇਸ਼ ਦੀ ਪਤਨੀ ਨਾਲ ਗੱਲ ਕਰਨੀ ਚਾਹੀਂ ਤਾਂ ਉਸ ਦੀ ਅਜੇ ਵੀ ਡਰ ਨਾਲ ਅਵਾਜ਼ ਨਹੀਂ ਨਿਕਲ ਰਹੀ ਸੀ

ਇਹ ਕਹਾਣੀ ਸਿਰਫ਼ ਵਿਰੇਸ਼ ਜਾਂ ਉਸਦੇ ਟੱਬਰ ਦੀ ਨਹੀਂ ਸੀ, ਉਸ ਨਾਲੋਂ ਵੀ ਬਦਤਰ ਹਾਲਾਤ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਤੋਂ 24 ਘੰਟਿਆਂ ਦੌਰਾਨ ਪੈਦਲ ਚੱਲ ਕੇ ਰੋਪੜ ਤੱਕ ਕਰੀਬ 100 ਤੋਂ ਵੱਧ ਕਿਲੋ ਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਵਸੀਮ ਤੇ ਉਸ ਦੇ 25 ਦੇ ਕਰੀਬ ਸਾਥੀਆਂ ਦਾ ਸੀ।

ਵਸੀਮ ਦੇ ਉਸ ਦੇ ਸਾਥੀ ਪੱਥਰ ਲਗਾਉਣ, ਉਸਾਰੀ ਕਾਰਜ ਕਰਨ ਵਾਲੇ ਹਨ ਤੇ ਕੁਝ ਸਨਅਤੀ ਮਜ਼ਦੂਰ ਹਨ। ਵਸੀਮ ਵੀ ਕੰਮ ਬੰਦ ਹੋਣ ਅਤੇ ਰੋਟੀ ਲਈ ਪੈਸੇ ਨਾ ਹੋਣ ਕਾਰਨ ਵਾਪਸ ਸਹਾਰਨ ਪੁਰ ਜਾ ਰਿਹਾ ਸੀ।

ਵੱਡੀ ਗਿਣਤੀ ਵਿਚ ਹਿਜਰਤ

ਵਸੀਮ ਨੇ ਕਿਹਾ ਕਿ ਉਹ ਹਿਮਾਚਲ ਦੇ ਊਨਾ ਤੋਂ ਪੈਦਲ ਹੀ ਚੱਲੇ ਸਨ, ਉਨ੍ਹਾਂ ਦੇ ਦਾਅਵੇ ਮੁਤਾਬਕ ਰਸਤੇ ਵਿਚ ਕਰੀਬ ਇੱਕ ਹਜ਼ਾਰ ਬੰਦਾ ਪੈਦਲ ਤੁਰਿਆ ਹੋਇਆ ਹੈ।

ਕੋਰੋਨਾਵਾਇਰਸ ਲੌਕਡਾਊਨ
BBC
ਵਸੀਮ ਦਾ ਦਾਅਵਾ ਹੈ ਕਿ ਰਸਤੇ ਵਿਚ ਕਰੀਬ ਇੱਕ ਹਜ਼ਾਰ ਬੰਦਾ ਪੈਦਲ ਆਪਣੇ ਪਿੰਡਾਂ ਵੱਲ ਤੁਰਿਆ ਹੋਇਆ ਹੈ

ਸਿਰਫ਼ ਊਨਾ ਤੋਂ ਹੀ ਤੁਰੇ ਲੋਕਾਂ ਦੀ ਗਿਣਤੀ 250 ਦੇ ਕਰੀਬ ਹੈ, ਪਰ ਕਿਉਂ ਕਿ ਇਹ ਵੱਖ-ਵੱਖ ਰਸਤਿਆਂ ਤੋਂ ਅਲੱਗ ਅਲੱਗ ਸਮੇਂ ਉੱਤੇ ਚੱਲੇ ਸਨ, ਇਸ ਲਈ 10-10 ਤੇ 20-20 ਦੇ ਗਰੁੱਪਾਂ ਵਿਚ ਚੱਲਦੇ ਦਿਖ ਰਹੇ ਸਨ।

ਬੀਬੀਸੀ ਦੀ ਟੀਮ ਨੂੰ ਰੋਪੜ ਦੇ ਭਰਤਗੜ੍ਹ ਤੋਂ ਮੁਹਾਲੀ ਦੇ ਖਰੜ ਤੱਕ ਅਜਿਹੇ ਗਰੁੱਪਾਂ ਵਿੱਚ ਜਾਂਦੇ ਦਰਜਨਾਂ ਟੋਲੇ ਨਜ਼ਰੀਂ ਪਏ, ਜਿਹੜੇ ਕਿ ਵੱਡੀ ਪੱਧਰ ਦੇ ਪਰਵਾਸੀ ਮਜ਼ਦੂਰਾਂ ਦੀ ਹਿਜਰਤ ਦੀ ਗਵਾਹੀ ਭਰਦੇ ਸਨ।

ਕੋਰੋਨਾਵਾਇਰਸ
BBC

ਮਜ਼ਦੂਰ ਬੰਦੀ ਬਣਾਏ ਗਏ

ਵਸੀਮ ਤੇ ਉਸ ਦੇ ਸਾਥੀਆਂ ਮੁਤਾਬਕ ਉਨ੍ਹਾਂ ਨੂੰ ਊਨਾ ਨੇੜੇ ਹੀ ਇੱਕ ਪਿੰਡ ਦੇ ਲੋਕਾਂ ਨੇ ਰੋਕ ਕੇ ਬਿਠਾ ਲਿਆ।

ਵਸੀਮ ਦੇ ਦੂਜੇ ਸਾਥੀ ਨੇ ਦੱਸਿਆ, ''''ਪਿੰਡ ਵਾਲਿਆਂ ਨੇ ਸਾਨੂੰ ਰਾਹ ਵਿਚ ਰੋਕ ਲਿਆ, ਉਸ ਕਹਿੰਦੇ ਸੀ ਕਿ ਤੁਸੀਂ ਤੁਰ ਫਿਰ ਕੇ ਸਾਨੂੰ ਵੀ ਬਿਮਾਰ ਕਰ ਦੇਵੋਗੇ। ਉਨ੍ਹਾਂ ਸਾਨੂੰ ਦੋ ਢਾਈ ਘੰਟੇ ਬਿਠਾਈ ਰੱਖਿਆ''''।

ਕੋਰੋਨਾਵਾਇਰਸ ਲੌਕਡਾਊਨ
BBC
ਵਸੀਮ ਤੇ ਉਸ ਦੇ ਸਾਥੀਆਂ ਮੁਤਾਬਕ ਉਨ੍ਹਾਂ ਨੂੰ ਊਨਾ ਨੇੜੇ ਹੀ ਇੱਕ ਪਿੰਡ ਦੇ ਲੋਕਾਂ ਨੇ ਰੋਕ ਕੇ ਬਿਠਾ ਲਿਆ

ਵਸੀਮ ਨੇ ਦੱਸਿਆ ਕਿ ਪੁਲਿਸ ਦੇ ਕੁਝ ਬੰਦੇ ਆਏ ਤਾਂ ਉਨ੍ਹਾਂ ਨੇ ਸਾਨੂੰ ਛੁਡਾਇਆ ਤੇ ਇਹ ਕਹਿ ਕੇ ਅੱਗੇ ਤੋਰ ਦਿੱਤਾ ਕਿ ਮੂੰਹ ਢੱਕ ਕੇ ਰੱਖੋ ਤੇ ਇੱਕ ਦੂਜੇ ਤੋਂ ਦੂਰ ਹੋ ਕੇ ਚੱਲੋ, ਇਕੱਠੇ ਨਾ ਹੋਵੇ।

ਜਦੋਂ ਅਸੀਂ ਵਸੀਮ ਤੇ ਸਾਥੀਆਂ ਨਾਲ ਗੱਲਬਾਤ ਕਰ ਹੀ ਰਹੇ ਸੀ ਤਾਂ ਇੰਨੇ ਨੂੰ ਨੰਗਲ ਵਿਚ ਪੁਲਾਂ ਅਤੇ ਦੂਜੇ ਉਸਾਰੀ ਦੇ ਕੰਮ ਕਰਨ ਵਾਲੇ ਮੁਹੰਮਦ ਅਮਜ਼ਦ ਅਤੇ ਸ਼ੌਕੀਨ ਵੀ ਆਪਣੇ 15 ਕੂ ਸਾਥੀਆਂ ਨਾਲ ਪਹੁੰਚ ਗਏ।

https://youtu.be/fSziTwU4z_k

ਗੁਰਦੁਆਰਿਆਂ ਦਾ ਆਸਰਾ

ਊਨਾ ਤੋਂ ਚੱਲਣ ਵਾਲੇ ਵਸੀਮ ਤੇ ਸਾਥੀਆਂ ਨੂੰ ਰੋਪੜ ਦੇ ਸੋਲਖ਼ੀਆਂ ਗੁਰਦੁਆਰੇ ਵਿਚ 24 ਘੰਟੇ ਬਾਅਦ ਖਾਣਾ ਨਸੀਬ ਹੋਇਆ ਸੀ ਤਾਂ ਅਮਜ਼ਦ ਤੇ ਸ਼ੌਕੀਨ ਨੂੰ ਭਰਤਗੜ੍ਹ ਦੇ ਗੁਰਦੁਆਰੇ ਵਿਚ।

ਕੋਰੋਨਾਵਾਇਰਸ ਲੌਕਡਾਊਨ
BBC
ਰਸਤਿਆਂ ਵਿੱਚ ਇਨ੍ਹਾਂ ਮਜ਼ਦੂਰਾਂ ਨੂੰ ਮਿਲਿਆ ਗੁਰਦੁਆਰਿਆਂ ਦਾ ਆਸਰਾ

ਅਮਜ਼ਦ ਨੇ ਦੱਸਿਆ, ਰਸਤੇ ਵਿਚ ਪੈਦਲ ਤੁਰਦਿਆਂ ਨੂੰ ਨਾ ਅਰਾਮ ਕਰਨ ਦੀ ਕੋਈ ਥਾਂ ਹੈ, ਨਾ ਹੀ ਖਾਣ ਪੀਣ ਲਈ ਕੋਈ ਢਾਬਾ ਖੁੱਲਾ ਹੈ, ਸਾਨੂੰ ਤਾਂ ਗੁਰਦੁਆਰੇ ਵਾਲੇ ਭਾਈਆਂ ਨੇ ਰੋਟੀ ਖੁਆਈ ਅਤੇ ਅਸੀਂ ਉੱਥੇ ਹੀ ਅਰਾਮ ਕਰਨ ਤੋਂ ਬਆਦ ਅੱਗੇ ਚੱਲੇ ਹਾਂ।

ਇਨ੍ਹਾਂ ਦੇ ਰਾਹ ਵਿਚ ਜਿਹੜੇ ਦੋ ਗੁਰਦੁਆਰੇ ਸੜ੍ਹਕ ਉੱਤੇ ਆਏ, ਉੱਥੇ ਵੱਡੀ ਗਿਣਤੀ ਵਿਚ ਪਰਵਾਸੀ ਮਜ਼ਦੂਰ ਅਰਾਮ ਕਰਦੇ ਤੇ ਲੰਗਰ ਛਕਦੇ ਦੇਖੇ।

ਇਸ ਸਰਕਾਰ ਤੋਂ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੇ ਘਰ ਪਹੁੰਚਣ ਲਈ ਬੱਸਾਂ ਜਾਂ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ।

ਕੋਰੋਨਾਵਾਇਰਸ
BBC

ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ

ਸੋਸ਼ਲ ਮੀਡੀਆ ਉੱਤੇ ਕਈ ਹੋਰ ਵੀਡੀਓਜ਼ ਵਾਇਰਲ ਹੋ ਰਹੇ ਹਨ, ਜਿੰਨ੍ਹਾਂ ਵਿਚ ਲੁਧਿਆਣਾ ਤੋਂ ਕਾਫ਼ੀ ਗਿਣਤੀ ਵਿਚ ਮਜ਼ਦੂਰ ਸਾਇਕਲਾਂ ਉੱਤੇ ਜਾਂਦੇ ਦਿਖ ਰਹੇ ਹਨ।

ਸਾਇਕਲਾਂ ਉੱਤੇ ਯੂਪੀ ਦੇ ਗੋਰਖ਼ਪੁਰ ਨੂੰ ਜਾਣ ਵਾਲੇ ਇਹ ਲੋਕ ਵੀ ਕੰਮਕਾਜ ਬੰਦ ਹੋਣ ਅਤੇ ਮਾਲਕਾਂ ਨੂੰ ਖਾਣੇ ਦਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਆਪਣੇ ਜੱਦੀ ਘਰਾਂ ਨੂੰ ਜਾਂਦੇ ਦਿਖ ਰਹੇ ਹਨ।

ਇਹ ਲੋਕ ਵੀ ਊਨਾ, ਨੰਗਲ ਅਤੇ ਰੋਪੜ ਵਰਗੇ ਹਾਲਾਤ ਹੀ ਬਿਆਨ ਕਰ ਰਹੇ ਹਨ। ਪੰਜਾਬ ਦੇ ਮੰਡੀ ਗੋਬਿੰਦਗੜ੍ਹ, ਮੋਹਾਲੀ ਵਰਗੇ ਹੋਰ ਵੀ ਕਈ ਕਸਬਿਆਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਕੋਰੋਨਾਵਾਇਰਸ
BBC

ਕੈਪਟਨ ਦੇ ਹੁਕਮ ਕੇਵਲ ਕਾਗਜ਼ੀ

ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਕਾਇਦਾ ਬਿਆਨ ਜਾਰੀ ਕਰਕੇ ਕੋਰੋਨਾਵਾਇਰਸ ਦਾ ਫੈਲਾਅ ਨਾ ਹੋਣ ਦੇ ਬੰਦੋਬਸਤ ਕਰਕੇ ਫੈਕਟਰੀਆਂ ਤੇ ਇੱਟਾਂ ਦੇ ਭੱਠਿਆਂ ਨੂੰ ਚਾਲੂ ਕਰਨ ਦੀ ਖੁੱਲ ਦੇ ਚੁੱਕੇ ਹਨ। ਪਰ ਇਸ ਦਾ ਬਹੁਤਾ ਅਸਰ ਦਿਖਾਈ ਨਹੀਂ ਦੇ ਰਿਹਾ।

ਕੋਰੋਨਾਵਾਇਰਸ ਲੌਕਡਾਊਨ
Getty Images
ਪਿਛਲੇ ਦਿਨਾਂ ਵਿੱਚ ਦੇਸ ਦੇ ਕਈ ਹਿੱਸਿਆਂ ਤੋਂ ਪਰਵਾਸੀ ਕਾਮਿਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਜੋ ਆਪਣੇ ਪਿੰਡਾਂ ਵਲ ਤੁਰ ਕੇ ਜਾ ਰਹੇ ਹਨ

ਪੰਜਾਬ ''ਚ ਕਿੰਨੇ ਪਰਵਾਸੀ ਮਜ਼ਦੂਰ

ਆਰਥਿਕ ਮਾਮਲਿਆਂ ਦੇ ਜਾਣਕਾਰ ਅਤੇ ਕਰਿੱਡ ਦੇ ਮੁਖੀ ਪ੍ਰੋਫ਼ੈਸਰ ਆਰ ਐੱਸ ਘੁੰਮਣ ਕਹਿੰਦੇ ਹਨ ਕਿ ਕੋਈ ਤਾਜ਼ਾ ਅਧਿਐਨ ਇਸ ਬਾਰੇ ਨਹੀਂ ਹੈ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਉਨ੍ਹਾਂ ਦੀ ਅਗਵਾਈ ਵਿਚ ਕਰਵਾਏ ਇੱਕ ਅਧਿਐਨ ਮੁਤਾਬਕ ਸੂਬੇ ਵਿਚ 8-10 ਲੱਖ ਪਰਵਾਸੀ ਮਜ਼ਦੂਰ ਹਨ।

ਇਹ ਜ਼ਿਆਦਾਤਰ ਬਿਹਾਰ ਅਤੇ ਯੂਪੀ ਨਾਲ ਸਬੰਧਤ ਹੁੰਦੇ ਹਨ।

https://youtu.be/xyD8rNrJPDk

ਪ੍ਰੋਫ਼ੈਸਰ ਘੁੰਮਣ ਮੁਤਾਬਕ ਪਰਵਾਸੀ ਮਜ਼ਦੂਰ ਤਿੰਨ ਤਰ੍ਹਾਂ ਦੇ ਕੰਮ ਕਰਦੇ ਹਨ, ਪਹਿਲਾ ਖੇਤ ਮਜ਼ਦੂਰੀ ਤੇ ਖੇਤੀ ਸੈਕਟਰ ਨਾਲ ਜੁੜੇ ਕੰਮ ਕਾਰ। ਦੂਜਾ ਪਿੰਡਾਂ ਅਤੇ ਸ਼ਹਿਰਾਂ ਵਿਚ ਇਮਾਰਤਾਂ ਤੇ ਪੁਲਾਂ ਸੜਕਾਂ ਦੀ ਉਸਾਰੀ ਤੇ ਫੈਕਟਰੀਆਂ ਵਿਚ ਮਜ਼ਦੂਰੀ ਅਤੇ ਤੀਜਾ ਰਿਕਸ਼ਾ-ਆਟੋ ਡਰਾਇਵਿੰਗ, ਸਬਜ਼ੀ ਫਲਾਂ ਦੀਆਂ ਰੇਹੜੀਆਂ ਲਾਉਣ ਵਰਗੇ ਛੋਟੇ ਮੋਟੇ ਕੰਮ।

ਘੁੰਮਣ ਮੁਤਾਬਕ ਖੇਤ ਮਜ਼ਦੂਰ ਤਾਂ ਜ਼ਿਆਦਾਤਰ ਸੀਜ਼ਨ ਉੱਤੇ ਆਉਂਦੇ ਹਨ, ਜਿਹੜੇ ਹੁਣ ਕਣਕ ਦੀ ਵਾਢੀ ਲਈ ਆਉੇਣੇ ਸਨ। ਦੂਜੇ ਛੋਟੀਆਂ ਮੋਟੀਆਂ ਨੌਕਰੀਆਂ ਵਾਲੇ ਕੰਮ ਬੰਦ ਹੋਣ ਕਾਰਨ ਜਾ ਰਹੇ ਹਨ।

ਉਹ ਕਹਿੰਦੇ ਹਨ, ਅਰਥਚਾਰੇ ਦੀ ਇੱਕ ਮਹੀਨੇ ਦੀ ਬੰਦੀ ਨੂੰ ਪੈਰ੍ਹਾਂ ਸਿਰ ਆਉਣ ਲਈ ਕਰੀਬ ਇੱਕ ਸਾਲ ਦਾ ਸਮਾਂ ਲੱਗਦਾ ਹੈ, ਇਸ ਲਈ ਇਨ੍ਹਾਂ ਮਜ਼ਦੂਰਾਂ ਦੀ ਵਾਪਸੀ ਇਸ ਗੱਲ ਉੱਤੇ ਨਿਰਭਰ ਕਰੇਗੀ ਕਿ ਕੋਰੋਨਾ ਲੌਕਡਾਊਨ ਕਿੰਨਾ ਲੰਬਾ ਖਿੱਚਿਆਂ ਜਾਂਦਾ ਹੈ ਤੇ ਕਦੋਂ ਕੰਮ ਖੁੱਲਦਾ ਹੈ, ਇਹ ਵਾਪਸ ਤਾਂ ਆਉਣਗੇ ਹੀ ਕਿਉਂ ਕਿ ਇਹ ਜਿੱਥੇ ਵਾਪਸ ਮੁੜੇ ਹਨ, ਉੱਥੇ ਵੀ ਇਨ੍ਹਾਂ ਕੋਲ ਕੰਮ ਨਹੀਂ ਹੈ।

ਕਿਸਾਨਾਂ ਅਤੇ ਫੈਕਟਰੀ ਵਾਲਿਆਂ ਨੂੰ ਚਿੰਤਾ

ਰੋਪੜ ਜ਼ਿਲ੍ਹੇ ਦੇ ਪਿੰਡ ਬਿੱਲਪੁਰ ਦੇ ਕਿਸਾਨ ਬਲਵਿੰਦਰ ਸਿੰਘ ਢੀਂਡਸਾ ਕਹਿੰਦੇ ਹਨ ਕਿ ਖੇਤ ਮਜ਼ਦੂਰੀ ਨਾਲ ਜੁੜੇ ਪਰਵਾਸੀ ਮਜ਼ਦੂਰਾਂ ਨੇ ਤਾਂ ਹੁਣ ਆਉਣਾ ਸੀ ਜੋ ਹੁਣ ਨਹੀਂ ਆ ਰਹੇ, ਜਦਕਿ ਕਣਕ ਦੀ ਫ਼ਸਲ ਤਿਆਰ ਹੋ ਚੁੱਕੀ ਹੈ।

ਢੀਂਡਸਾ ਮੁਤਾਬਕ ਅਗਲੇ 10 ਦਿਨਾਂ ਵਾਢੀ ਸ਼ੁਰੂ ਹੋ ਜਾਵੇਗੀ ਅਤੇ 15-20 ਦਿਨਾਂ ਵਿਚ ਕਣਕ ਮੰਡੀਆਂ ਵਿਚ ਆ ਜਾਵੇਗੀ, ਪਰ ਲੇਬਰ ਦੀ ਘਾਟ ਕਾਰਨ ਇਹ ਕਾਰਜ ਕਾਫ਼ੀ ਔਖ਼ਾ ਹੋ ਜਾਵੇਗਾ, ਖਾਸਕਰ ਛੋਟੇ ਕਿਸਾਨਾਂ ਲਈ ਜਿਹੜੇ ਕੰਬਾਇਨਾਂ ਨਾਲ ਵਾਢੀ ਨਹੀਂ ਕਰਵਾਉਂਦੇ , ਦੂਜਾ ਲੇਬਰ ਘਟਣ ਨਾਲ ਮਜ਼ਦੂਰੀ ਦੀਆਂ ਕੀਮਤਾਂ ਵੱਧ ਜਾਣਗੀਆਂ ਤੇ ਕਿਸਾਨਾਂ ਉੱਤੇ ਹੋਰ ਵਾਧੂ ਬੋਝ ਪੈ ਜਾਵੇਗਾ।

https://www.youtube.com/watch?v=rofDmAw4bZ8

ਲੁਧਿਆਣਾ ਵਿਚ ਹੌਜਰੀ ਦੀ ਮਸ਼ੀਨਰੀ ਦੀ ਇੰਡਸਟਰੀ ਨਾਲ ਜੁੜੇ ਗੁਰਮੀਤ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਪਹਿਲਾਂ ਹੀ ਆਰਥਿਕ ਸੁਸਤੀ ਦਾ ਸਾਹਮਣਾ ਕਰ ਰਹੇ ਉਦਯੋਗ ਦਾ ਕੋਰੋਨਾ ਨੇ ਲੱਕ ਤੋੜ ਦਿੱਤਾ ਹੈ।

ਮਜ਼ਦੂਰਾਂ ਨੂੰ ਵਿਹਲੇ ਬਿਠਾ ਕੇ ਖੁਆਉਣ ਦੀ ਛੋਟੇ ਦੇ ਦਰਮਿਆਨੇ ਸਨਅਤਕਾਰਾਂ ਕੋਲ ਤਾਂ ਬਿਲਕੁੱਲ ਹਿੰਮਤ ਨਹੀਂ ਰਹੀ। ਕੋਰੋਨਾ ਦਾ ਜਿਸ ਤਰ੍ਹਾਂ ਡਰ ਪੈਦਾ ਹੋ ਗਿਆ ਉਸ ਨਾਲ ਮਜ਼ਦੂਰ ਡਰ ਗਏ ਕਿ ਪਤਾ ਨਹੀਂ ਇਹ ਕਿੰਨ ਮਹੀਨੇ ਚੱਲੇਗਾ।

ਇਸ ਲਈ ਉਹ ਘਰਾਂ ਵੱਲ ਭੱਜ ਰਹੇ ਹਨ। ਜੇਕਰ ਹਾਲਾਤ ਨਹੀਂ ਸੁਧਰੇ ਅਤੇ ਮਜ਼ਦੂਰ ਵਾਪਸ ਨਾ ਆਏ ਤਾਂ ਸਨਅਤ ਦੀ ਹਾਲਤ ਹੋਰ ਨਿੱਘਰ ਜਾਵੇਗੀ।

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ-

https://www.youtube.com/watch?v=6OY0TP93J08

https://youtu.be/Q9boDOTvizM

https://www.youtube.com/watch?v=Wi6VA9QGhiI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News