ਕੋਰੋਨਾਵਾਇਰਸ ਕਰਕੇ ਲੌਕਡਾਊਨ ਤੋਂ ਸਤਾਏ ਪਰਵਾਸੀ: ''''ਜਦੋਂ ਫ਼ੋਨ ਬੱਜਦਾ ਹੈ ਤਾਂ ਲੱਗਦਾ ਹੈ ਕੋਈ ਖਾਣ-ਪੀਣ ਲਈ ਮਦਦ ਭੇਜਣ ਵਾਲਾ ਹੈ''''

03/30/2020 7:29:46 PM

"ਅਸੀਂ ਚਾਰ-ਪੰਜ ਦਿਨਾਂ ਤੋਂ ਭੁੱਖੇ ਹਾਂ। ਨਾ ਹੀ ਭੋਜਨ ਬਣਾਉਣ ਲਈ ਰਾਸ਼ਨ ਹੈ ਤੇ ਨਾ ਹੀ ਕੁਝ ਖਾਣ ਲਈ ਹੈ।" ਇਹ ਸ਼ਬਦ ਮਿਥਿਲੇਸ਼ ਕੁਮਾਰ ਨਾਂ ਦੇ ਇੱਕ ਮਜ਼ਦੂਰ ਦੇ ਹਨ ਜੋ ਆਪਣੇ ਸਾਥੀਆਂ ਸਮੇਤ ਲੌਕਡਾਊਨ ਕਰਕੇ ਫਸਿਆ ਹੋਇਆ ਹੈ।

ਚੰਡੀਗੜ੍ਹ ਦੇ ਪਿੰਡ ਫੈਦਾਂ ਨਿਜ਼ਾਮਪੁਰ ਵਿਖੇ ਲਗਭਗ 60 ਮਜ਼ਦੂਰ ਲੌਕਡਾਊਨ ਕਾਰਨ ਫਸੇ ਹੋਏ ਹਨ। ਇਨ੍ਹਾਂ ਲੋਕਾਂ ਨੂੰ ਨਾ ਤਾਂ ਕੰਮ ਮਿਲ ਰਿਹਾ ਹੈ ਤੇ ਨਾ ਹੀ ਇਨ੍ਹਾਂ ਕੋਲ ਕੁਝ ਖਾਣ ਪੀਣ ਲਈ ਹੈ।

ਮਿਥਲੇਸ਼ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, "ਅਸੀਂ ਇੱਥੇ ਲਗਭਗ 60-70 ਮਜ਼ਦੂਰ ਹਾਂ ਜਿਹੜੇ ਨੇੜੇ ਹੀ ਇੱਟਾਂ ਦੇ ਭੱਠਿਆਂ ''ਤੇ ਕੰਮ ਕਰਦੇ ਹਾਂ।"

"ਪਹਿਲਾਂ ਸਾਨੂੰ ਦੱਸਿਆ ਗਿਆ ਸੀ ਕਿ ਇੱਕ-ਦੋ ਦਿਨਾਂ ਵਿੱਚ ਭੱਠੇ ਖੁੱਲ੍ਹਣੇ ਸ਼ੁਰੂ ਹੋ ਜਾਣਗੇ ਅਤੇ ਅਸੀਂ ਕੰਮ ''ਤੇ ਜਾ ਸਕਾਂਗੇ। ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਤਿੰਨ ਮਹੀਨੇ ਤੱਕ ਕੰਮ ਮਿਲਣ ਦਾ ਕੋਈ ਆਸਾਰ ਨਹੀਂ ਹੈ।"

ਕੋਰੋਨਾਵਾਇਰਸ
BBC

ਉਸ ਨੇ ਕਿਹਾ, "ਪਹਿਲਾਂ ਸਾਨੂੰ ਉਮੀਦ ਸੀ। ਪਰ ਕਈ ਦਿਨ ਬੀਤ ਜਾਣ ਮਗਰੋਂ ਵੀ ਕੁਝ ਨਹੀਂ ਬਦਲਿਆ ਹੈ। ਹੁਣ ਨਾ ਤਾਂ ਸਾਡੇ ਕੋਲ ਕਰਨ ਲਈ ਕੋਈ ਕੰਮ ਹੈ ਤੇ ਨਾ ਹੀ ਖਾਣ ਲਈ ਰੋਟੀ।"

ਫੈਦੈਂ ਵਿੱਚ ਫਸੇ ਹੋਏ ਇਹ ਮਜ਼ਦੂਰ ਬਿਹਾਰ ਦੇ ਸਹਰਸਾ ਜ਼ਿਲ੍ਹੇ ਤੋਂ ਹਨ।

https://www.youtube.com/watch?v=rofDmAw4bZ8

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸਰਕਾਰ ਵਲੋਂ ਕੁਝ ਭੋਜਨ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ, ਮਿਥਲੇਸ਼ ਨੇ ਦੱਸਿਆ ਕਿ ਪਿਛਲੇ 4-5 ਦਿਨਾਂ ਦੌਰਾਨ ਕਿਸੇ ਪਾਸਿਉਂ ਕੁਝ ਖਾਣ ਨੂੰ ਨਹੀਂ ਮਿਲਿਆ ਹੈ।

ਫ਼ੋਨ ''ਤੇ ਗਲ ਕਰਦਿਆਂ ਹੋਇਆਂ ਕਈ ਵਾਰ ਮਿਥਲੇਸ਼ ਨੇ ਕਾਲ ਹੋਲਡ ''ਤੇ ਲਾਈ।

ਕੋਰੋਨਾਵਾਇਰਸ
BBC

ਇਸ ਦਾ ਕਾਰਨ ਪੁੱਛਣ ਨੇ ਉਸ ਨੇ ਦੱਸਿਆ ਕਿ ਕੋਈ ਫ਼ੋਨ ਆਉਂਦਾ ਹੈ ਤਾਂ ਲੱਗਦਾ ਹੈ ਕਿ ਸ਼ਾਇਦ ਕੋਈ ਖਾਣ-ਪੀਣ ਦੀ ਮਦਦ ਕਰਨ ਵਾਸਤੇ ਫ਼ੋਨ ਕਰ ਰਿਹਾ ਹੋਵੇ।

ਉਸ ਨੇ ਦੱਸਿਆ, "ਕਿਸੇ ਨੇ ਸਾਡਾ ਪਤਾ ਵੀ ਲਿਆ ਸੀ ਤੇ ਕੁਝ ਸਮਾਨ ਭੇਜਿਆ ਵੀ ਸੀ ਪਰ ਉਹ ਸਾਡੇ ਤਕ ਪੁੱਜਿਆ ਹੀ ਨਹੀਂ।"

ਪਰਵਾਸੀ ਕਾਮਿਆਂ ਨੂੰ ਪਈ ਵੱਡੀ ਮਾਰ

ਪਿਛਲੇ ਦਿਨਾਂ ਵਿੱਚ ਦੇਸ ਦੇ ਕਈ ਹਿੱਸਿਆਂ ਤੋਂ ਪਰਵਾਸੀ ਕਾਮਿਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਿੱਚ ਕਈ ਮਜ਼ਦੂਰ ਹਜ਼ਾਰਾਂ ਕਿਲੋਮੀਟਰ ਦੂਰ ਸਥਿਤ ਆਪਣੇ ਪਿੰਡਾਂ ਵਲ ਤੁਰਦੇ ਨਜ਼ਰ ਆ ਰਹੇ ਹਨ।

ਇਹ ਹਾਲਾਤ ਦੇਸ ਭਰ ਵਿੱਚ ਆਵਾਜਾਈ ਦੇ ਸਾਧਨ ਬੰਦ ਹੋਣ ਮਗਰੋਂ ਸਾਹਮਣੇ ਆਏ।

https://youtu.be/xyD8rNrJPDk

ਲੌਕਡਾਊਨ ਦਾ ਸਭ ਤੋਂ ਵਧ ਅਸਰ ਦਿਹਾੜੀ ਕਮਾਉਣ ਵਾਲੇ ਪਰਵਾਸੀ ਕਾਮਿਆਂ ''ਤੇ ਪਿਆ ਹੈ।

ਕੋਰੋਨਾਵਾਇਰਸ
BBC

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ ਨੂੰ ਪੂਰੇ ਦੇਸ ਵਿੱਚ 21 ਦਿਨਾਂ ਲਈ ਕੋਰੋਨਾਵਾਇਰਸ ਕਰਕੇ ਲੌਕਡਾਊਨ ਦਾ ਐਲਾਨ ਕੀਤਾ ਸੀ। ਪਰ ਚੰਡੀਗੜ੍ਹ ਤੇ ਪੰਜਾਬ ਵਿੱਚ 23 ਮਾਰਚ ਤੋਂ ਹੀ ਕਰਫ਼ਿਊ ਲਾ ਦਿੱਤਾ ਗਿਆ ਸੀ।

ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਵਾਸੀ ਮਜ਼ਦੂਰਾਂ ਦੀ ਸਮੱਸਿਆ ਹੱਲ ਕਰਨ ਲਈ ਹੁਕਮ ਵੀ ਦਿੱਤੇ ਹਨ।

ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਉਦਯੋਗਿਕ ਯੂਨਿਟ ਅਤੇ ਇੱਟਾਂ ਦੇ ਭੱਠੇ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ ਬਸ਼ਰਤੇ ਉਨ੍ਹਾਂ ਕੋਲ ਮਜ਼ਦੂਰਾਂ ਨੂੰ ਸੁਰੱਖਿਅਤ ਰੱਖਣ ਦੇ ਸਾਰੇ ਪ੍ਰਬੰਧ ਮੌਜੂਦ ਹੋਣ।

ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਦਯੋਗਿਕ ਯੂਨਿਟਾਂ ਅਤੇ ਭੱਠਾ ਮਾਲਕਾਂ ਕੋਲ ਪਰਵਾਸੀ ਮਜ਼ਦੂਰਾਂ ਨੂੰ ਰੱਖਣ ਲਈ ਬਣਦੀ ਥਾਂ ਅਤੇ ਭੋਜਨ ਦੇਣ ਦੀ ਸਮਰੱਥਾ ਹੈ, ਤਾਂ ਉਹ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਇਕਾਈਆਂ ਦੇ ਮਾਲਕਾਂ ਨੂੰ ਇਸ ਸਮੇਂ ਦੌਰਾਨ ਸਮਾਜਿਕ ਵਿੱਥ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਲਈ ਵੀ ਆਖਿਆ ਹੈ।

ਕੋਰੋਨਾਵਾਇਰਸ
BBC

ਪ੍ਰਸ਼ਾਸਨ ਦੁਆਰਾ ਕੀਤੀ ਕੋਸ਼ਿਸ਼

ਪਿੰਡ ਫੈਦਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੈਂਦਾ ਹੈ। ਚੰਡੀਗੜ੍ਹ ਦੇ ਐਸਡੀਐਮ ਹਰਜਿੰਦਰ ਸਿੰਘ ਸੰਧੂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਹ ਜ਼ਰੂਰਤਮੰਦਾਂ ਨੂੰ ਲਗਾਤਾਰ ਖਾਣਾ ਮੁਹੱਇਆ ਕਰਾ ਰਹੇ ਹਨ।

ਐਸਡੀਐਮ ਸੰਧੂ ਨੇ ਦੱਸਿਆ, "ਸਾਨੂੰ ਫੈਦਾਂ ਦੇ ਮਜ਼ਦੂਰਾਂ ਬਾਰੇ ਰਿਪੋਰਟ ਮਿਲੀ ਸੀ ਤੇ ਅਸੀਂ ਐਤਵਾਰ ਨੂੰ ਉਨ੍ਹਾਂ ਦੇ ਖਾਣ ਲਈ 120 ਪੈਕਟ ਖਾਣਾ ਵੀ ਭੇਜਿਆ ਸੀ। ਪਰ ਜਦੋਂ ਸਾਡਾ ਸਮਾਨ ਪਹੁੰਚਦਾ ਹੈ ਤਾਂ ਮਜ਼ਦੂਰਾਂ ਤੋਂ ਇਲਾਵਾ ਵੀ ਕਈ ਲੋਕ ਕਤਾਰਾਂ ਵਿੱਚ ਖੜੇ ਹੋ ਜਾਂਦੇ ਹਨ ਤੇ ਅਸੀਂ ਕਿਸੇ ਨੂੰ ਮਨਾ ਨਹੀਂ ਕਰ ਸਕਦੇ।"

ਉਨ੍ਹਾਂ ਨੇ ਕਿਹਾ ਕਿ ਮੁਫ਼ਤ ਖਾਣੇ ਤੋਂ ਇਲਾਵਾ ਰਾਸ਼ਨ ਦੀ ਬੱਸਾਂ ਵੀ ਭੇਜੀਆਂ ਜਾ ਰਹੀਆਂ ਹਨ।

"ਫ਼ੈਕਟਰੀਆਂ ਨੂੰ ਵੀ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਉਹ ਕਿਸੇ ਮਜ਼ਦੂਰ ਦੀ ਤਨਖ਼ਾਹ ਨਾ ਕੱਟਣ। ਮਜ਼ਦੂਰਾਂ ਨੂੰ ਰੈਣ ਬਸੇਰਾ ਵਿੱਚ ਰੱਖਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।"

ਪ੍ਰਸ਼ਾਸਨ ਅਜੇ ਇਨ੍ਹਾਂ ਮਜ਼ਦੂਰਾਂ ਨੂੰ ਬਿਹਾਰ ਜਾਂ ਉੱਤਰ ਪ੍ਰਦੇਸ਼ ਨਹੀਂ ਭੇਜ ਰਿਹਾ।

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ-

https://www.youtube.com/watch?v=6OY0TP93J08

https://youtu.be/Q9boDOTvizM

https://www.youtube.com/watch?v=Wi6VA9QGhiI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News