ਕੋਰੋਨਾਵਾਇਰਸ: ''''ਘਰ ''''ਚ ਹੀ ਮੌਜੂਦ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਰਾਹੀਂ ਮਿਲਦਾ ਹਾਂ''''

03/30/2020 3:44:10 PM

ਕੋਰੋਨਾਵਾਇਰਸ
Getty Images
19 ਮਾਰਚ ਨੂੰ ਦਿੱਲੀ ਤੋਂ ਅੰਮ੍ਰਿਤਸਰ ਸ਼ਤਾਬਦੀ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਨਾਲ ਸਫ਼ਰ ਕਰਨ ਵਾਲਿਆਂ ਨੂੰ ਘਰਾਂ ਵਿੱਚ ਕੁਆਰੰਟੀਨ ਹੋਣ ਦੀਆਂ ਹਦਾਇਤਾਂ ਹਨ (ਸੰਕੇਤਕ ਤਸਵੀਰ)

"ਮੈਂ ਆਪਣੇ ਹੀ ਘਰ ਵਿੱਚ ਇਕ ਵੱਖਰੇ ਕਮਰੇ ਵਿੱਚ ਬੰਦ ਹਾਂ, ਕਮਰੇ ਵਿੱਚ ਟੀਵੀ ਹੈ ਇਕ ਮੋਬਾਈਲ ਹੈ ਅਤੇ ਪਿਛਲੇ 9 ਦਿਨਾਂ ਤੋਂ ਕਮਰੇ ਵਿੱਚ ਪਤਨੀ ਖਾਣਾ ਦੇਣ ਲਈ ਆਉਂਦੀ ਹੈ।"

"ਇਸ ਦੌਰਾਨ ਮੈਂ ਬੱਚਿਆਂ ਨੂੰ ਅਤੇ ਘਰ ਵਿੱਚ ਮੌਜੂਦ ਮਾਂ ਨੂੰ ਵੀ ਨਹੀਂ ਮਿਲਿਆ ਹਾਂ, ਘਰ ਵਿੱਚ ਮੌਜੂਦ ਆਪਣੇ ਦੋ ਛੋਟੇ-ਛੋਟੇ ਬੱਚਿਆਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਦਾ ਹਾਂ। ਇਹ ਵੀ ਹੈ ਕਿ ਸਿਹਤ ਵਜੋਂ ਪੂਰੀ ਤਰ੍ਹਾਂ ਤੰਦੁਰਸਤ ਹਾਂ ਪਰ ਪਰਿਵਾਰ, ਸਮਾਜ ਅਤੇ ਆਪਣੇ ਲਈ ਇਸ ਸਮੇਂ ਨਾਲ ਲੜ ਰਿਹਾ ਹਾਂ।"

ਗੁਰਦਾਸਪੁਰ ਦੇ ਰਹਿਣ ਵਾਲੇ 39 ਸਾਲਾ ਇੱਕ ਸ਼ਖਸ ਦੇ ਇਹ ਸ਼ਬਦ ਹਨ ਜੋ ਆਪਣੇ ਹੀ ਘਰ ਵਿੱਚ ਕੁਆਰੰਟੀਨ ਹੋਇਆ ਹੈ।

LIVE ਕੋਰੋਨਾਵਾਇਸ ''ਤੇ ਦੁਨੀਆਂ ਭਰ ਤੋਂ ਹਰ ਅਪਡੇਟ

ਕੋਰੋਨਾਵਾਇਰਸ
BBC

ਦਰਅਸਲ ਉਨ੍ਹਾਂ ਨੇ 19 ਮਾਰਚ ਨੂੰ ਦਿੱਲੀ ਤੋਂ ਅੰਮ੍ਰਿਤਸਰ ਆਈ ਸ਼ਤਾਬਦੀ ਐੱਕਸਪ੍ਰੈੱਸ ਵਿੱਚ ਸਫ਼ਰ ਕੀਤਾ ਸੀ।

ਉਹ ਆਪਣੇ ਘਰ ਤੋਂ ਆਪਣੀ ਗੱਡੀ ਵਿੱਚ ਬਿਆਸ ਤੱਕ ਗਿਆ ਅਤੇ 19 ਮਾਰਚ ਦੀ ਸਵੇਰ ਸ਼ਤਾਬਦੀ ਵਿੱਚ ਸਫ਼ਰ ਕੀਤਾ।

ਕੁਝ ਘੰਟਿਆਂ ਦਾ ਕੰਮ ਪੂਰਾ ਕਰ ਕੇ ਦਿੱਲੀ ਤੋਂ ਉਸੇ ਹੀ ਸ਼ਾਮ ਸ਼ਤਾਬਦੀ ਵਿੱਚ ਸਫ਼ਰ ਕਰ ਬਿਆਸ ਉਤਰਿਆ ਅਤੇ ਆਪਣੀ ਕਾਰ ਵਿੱਚ ਵਾਪਸ ਘਰ ਪਹੁੰਚਿਆ।

ਪਰ ਉਦੋਂ ਤੱਕ ਨਹੀਂ ਪਤਾ ਸੀ ਕਿ ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਦਲਾਅ ਆਉਣ ਵਾਲੇ ਹਨ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਕੋਰੋਨਾਵਾਇਰਸ
Getty Images
ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਦੇ ਕੋਚ ਨੰਬਰ ਸੀ-2 ਵਿੱਚ ਇੱਕ ਕੋਰੋਨਾ ਮਰੀਜ਼ ਨੇ ਸਫ਼ਰ ਕੀਤਾ ਸੀ (ਸੰਕੇਤਕ ਤਸਵੀਰ)

ਜਦੋਂ ਪਤਾ ਲੱਗਾ ਕਿ ਇਸੇ ਗੱਡੀ ਵਿੱਚ ਇੱਕ ਕੋਰੋਨਾਵਾਇਰਸ ਦੇ ਮਰੀਜ਼ ਨੇ ਸਫ਼ਰ ਕੀਤਾ ਹੈ ਤਾਂ ਇਸ ਤੋਂ ਬਾਅਦ ਮਰੀਜ਼ ਵਾਲੇ ਕੋਚ ਨੰਬਰ ਸੀ-2 ਵਿੱਚ ਸਵਾਰ ਬਾਕੀ ਯਾਤਰੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਘਰਾਂ ਵਿੱਚ 14 ਦਿਨਾਂ ਲਈ ਕੁਆਰੰਟੀਨ ਕਰ ਦਿੱਤਾ ਗਿਆ ਸੀ।

ਗੁਰਦਾਸਪੁਰ ਦਾ ਇਹ ਸ਼ਖਸ ਵੀ ਉਨ੍ਹਾਂ ਵਿਚੋਂ ਇੱਕ ਹੈ।

ਉਸ ਮੁਤਾਬਕ, "ਕੁਝ ਹੀ ਘੰਟਿਆਂ ਬਾਅਦ ਫੋਨ ਆਇਆ ਤਾਂ ਫੋਨ ਕਰਨ ਵਾਲੇ ਨੇ ਖ਼ੁਦ ਨੂੰ ਮੈਡੀਕਲ ਅਧਿਕਾਰੀ ਦੱਸਿਆ ਅਤੇ ਸਿਹਤ ਬਾਰੇ ਪੁੱਛਿਆ ਅਤੇ ਪਰਿਵਾਰ ਤੋਂ ਵੱਖ ਰਹਿਣ ਲਈ ਕਿਹਾ।"

https://www.youtube.com/watch?v=rofDmAw4bZ8

"ਸਵੇਰੇ ਸਥਾਨਕ ਡਾਕਟਰ ਅਤੇ ਪੁਲਿਸ ਅਧਿਕਾਰੀ ਘਰ ਆਏ ਅਤੇ ਉਨ੍ਹਾਂ 14 ਦਿਨ ਘਰ ਰਹਿਣ ਦੇ ਆਦੇਸ਼ ਦਿੱਤੇ। ਮੈਡੀਕਲ ਟੀਮ ਨੇ ਪੂਰੀ ਜਾਂਚ ਕੀਤੀ ਅਤੇ ਸਿਹਤ ਸਹੀ ਹੋਣ ਕਰਕੇ ਕੋਈ ਦਵਾਈ ਨਹੀਂ ਦਿਤੀ, ਮਹਿਜ਼ ਪਰਿਵਾਰ ਤੋਂ ਵੱਖ ਰਹਿਣ ਬਾਰੇ ਆਖਿਆ।"

"ਪਰਿਵਾਰ ਨੂੰ ਬੱਚਿਆਂ ਨੂੰ ਵੀ ਸੰਪਰਕ ਨਾ ਬਣਾਉਣ ਬਾਰੇ ਆਖਿਆ ਸੀ ਅਤੇ 9 ਦਿਨ ਬਾਅਦ ਮੈਡੀਕਲ ਟੀਮ ਵੱਲੋਂ ਦੁਬਾਰਾ ਘਰ ਆ ਕੇ ਜਾਂਚ ਕੀਤੀ ਗਈ।"

ਸੋਸ਼ਲ ਮੀਡੀਆ ਉੱਤੇ ਗ਼ਲਤ ਸੰਦੇਸ਼

ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡਿਆ ਵਿੱਚ ਜਦੋਂ ਸ਼ਤਾਬਦੀ ਦੇ ਯਾਤਰੀਆਂ ਦੇ ਨਾਮ ਦੀ ਸੂਚੀ ਲੋਕਾਂ ਵੱਲੋਂ ਉਸੇ ਰਾਤ ਇੱਕ ਦੂਸਰੇ ਨਾਲ ਸਾਂਝੀ ਕੀਤੀ ਤਾਂ ਉਹ ਉਸਦੇ ਲਈ ਅਤੇ ਪਰਿਵਾਰ ਲਈ ਉਹ ਮੁਸੀਬਤ ਦਾ ਸਬੱਬ ਬਣ ਗਈ।

ਕੋਰੋਨਾਵਾਇਰਸ
BBC

ਇਸ ਸ਼ਖਸ ਮੁਤਾਬਕ ਕਈਆਂ ਨੇ ਤਾਂ ਉਨ੍ਹਾਂ ਦੀ ਤਸਵੀਰ ਵੀ ਵਟਸਐਪ ਆਦਿ ਸੋਸ਼ਲ ਸਾਈਟਾਂ ’ਤੇ ਇਹ ਲਿਖ ਪਾ ਦਿੱਤੀ ਗਈ ਕਿ ਕੋਰੋਨਾਵਾਇਰਸ ਨਾਲ ਪੀੜਤ ਹੈ ਅਤੇ ਉਸ ਤੋਂ ਬਾਅਦ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਦੇ ਫੋਨ ਬਹੁਤ ਆਏ ਅਤੇ ਹਰ ਕਿਸੇ ਨੂੰ ਸਫਾਈ ਦੇਣੀ ਪਾਈ।

ਪਰ ਉਨ੍ਹਾਂ ਨੇ ਆਪਣੀ ਸਫਾਈ ਵਿੱਚ ਗ਼ਲਤ ਸੰਦੇਸ਼ ਪਾਉਣ ਵਾਲਿਆਂ ਨੂੰ ਕੋਈ ਜਵਾਬ ਨਹੀਂ ਦਿੱਤਾ।

ਇਸ ਸ਼ਖਸ ਦਾ ਕਹਿਣਾ ਹੈ, "ਗ਼ਲਤ ਸੰਦੇਸ਼ ਇੱਕ ਤਰ੍ਹਾਂ ਦੀ ਸਮਾਜ ਵਿੱਚ ਵੱਡੀ ਗੰਦਗੀ ਹਨ। ਜਦੋਂ 14 ਦਿਨ ਸਿਹਤ ਵਿਭਾਗ ਦੇ ਆਦੇਸ਼ਾਂ ਮੁਤਾਬਕ ਰਹਿ ਕੇ ਸਹੀ ਹੋਣ ਤੋਂ ਬਾਅਦ ਬਾਹਰ ਆ ਜਾਵਾਂਗਾ ਤਾਂ ਗ਼ਲਤ ਸੰਦੇਸ਼ ਫੈਲਾਉਣ ਵਾਲਿਆਂ ਨੂੰ ਆਪ ਹੀ ਜਵਾਬ ਮਿਲ ਜਾਵੇਗਾ।"

ਕੋਰੋਨਾਵਾਇਰਸ
Getty Images
ਟੇਰਨ ਦੇ ਹੋਰਨਾਂ ਮੁਸਾਫ਼ਰਾਂ ਦੇ ਨਾਮ ਨੂੰ ਲੈ ਕੇ ਲੋਕਾਂ ਨੇ ਸੋਸ਼ਲ ਉੱਤੇ ਗ਼ਲਤ ਅਫਵਾਹਾਂ ਵੀ ਉਡਾਈਆਂ ਸਨ (ਸੰਕੇਤਕ ਤਸਵੀਰ)

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਨਾਲ ਚੱਲ ਰਹੀ ਇਸ ਜੰਗ ਵਿੱਚ ਹਰ ਦੇਸ਼ ਆਪਣੇ-ਆਪਣੇ ਢੰਗ ਤਰੀਕੇ ਨਾਲ ਲੜ ਰਿਹਾ ਹੈ।

ਭਾਰਤ ਦੇਸ਼ ਪੂਰੀ ਤਰ੍ਹਾਂ ਲੌਕਡਾਊਨ ਹੈ ਅਤੇ ਭਾਰਤ ਸਰਕਾਰ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆ ਸਰਕਾਰਾਂ ਅਤੇ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਲੋਕਾਂ ’ਤੇ ਜਿਹੜੇ ਵਿਦੇਸ਼ਾਂ ਤੋਂ ਭਾਰਤ ਪਰਤੇ ਹਨ, ਵਿਸ਼ੇਸ ਤੌਰ ’ਤੇ ਨਜ਼ਰ ਬਣਾਈ ਹੋਈ ਹੈ।

ਉਨ੍ਹਾਂ ਵਿਦੇਸ਼ਾਂ ਤੋਂ ਪਰਤੇ ਲੋਕਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਘਰਾਂ ਵਿੱਚ ਹੀ ਰਹਿਣ ਦੇ ਸਖ਼ਤ ਆਦੇਸ਼ ਹਨ ।

ਕੋਰੋਨਾਵਾਇਰਸ
BBC

ਸ਼ਤਾਬਦੀ ਵਿੱਚ ਸਫ਼ਰ ਕਰ ਵਾਲਾ ਇਕ ਡਾਕਟਰ

ਅੰਮ੍ਰਿਤਸਰ ਦੇ ਰਹਿਣ ਵਾਲੇ ਅਤੇ ਬਟਾਲੇ ਵਿੱਚ ਨਿਜੀ ਹਸਪਤਾਲ ਚਲਾ ਰਹੇ ਇੱਕ ਡਾਕਟਰ ਵੀ ਉਸੇ ਕੋਚ ਵਿੱਚ ਸਫ਼ਰ ਕਰ ਰਹੇ ਸਨ।

ਇਹ ਡਾਕਟਰ ਵੀ ਸੋਸ਼ਲ ਮੀਡੀਆ ''ਤੇ ਗ਼ਲਤ ਸੰਦੇਸ਼ਾਂ ਦਾ ਸ਼ਿਕਾਰ ਹੋਏ, ਡਾਕਟਰ ਪ੍ਰਤੀ ਇਕ ਆਡੀਓ ਵਾਇਰਲ ਹੋਈ ਕਿ ਡਾਕਟਰ ਕੋਰੋਨਾ ਨਾਲ ਪੀੜਤ ਹੈ ਅਤੇ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।

ਕੋਰੋਨਾਵਾਇਰਸ
BBC

ਅਖੀਰ ਇਸ ਡਾਕਟਰ ਨੇ ਖ਼ੁਦ ਆਪਣੀ ਫੇਸਬੁੱਕ ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਅਤੇ ਵੀਡੀਓ ਰਾਹੀਂ ਲੋਕਾਂ ਨੂੰ ਉਸ ਸੰਬੰਧੀ ਗ਼ਲਤ ਅਫਵਾਹਾਂ ਨਾ ਫੈਲਾਉਣ ਬਾਰੇ ਅਪੀਲ ਕੀਤੀ ਅਤੇ ਦੱਸਿਆ ਕਿ ਉਹ ਖ਼ੁਦ ਡਾਕਟਰ ਹੈ ਤੇ ਉਸ ਨੂੰ ਖੁਦ ਇਸ ਜਿੰਮੇਵਾਰੀ ਦਾ ਪਤਾ ਹੈ।

ਉਹ ਜਾਣਦੇ ਹਨ ਕਿ ਉਹ ਕਿਵੇਂ ਆਪ ਅਤੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਇਸ ਕੋਰੋਨਾ ਤੋਂ ਬਚਾਉਣਾ ਜਰੂਰੀ ਹੈ।

ਉਹ ਘਰ ਵਿੱਚ ਹੀ ਬੰਦ ਹੈ ਅਤੇ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਵਲੋਂ ਮਿਲੀਆਂ ਹਿਦਾਇਤਾਂ ਦੀ ਪਾਲਣਾ ਕਰ ਰਹੇ ਹਨ ਅਤੇ ਜੋ ਉਨ੍ਹਾਂ ਬਾਰੇ ਗ਼ਲਤ ਸੰਦੇਸ਼ ਫੈਲਾਇਆ ਜਾ ਰਿਹਾ ਹੈ ਉਸ ਬਾਰੇ ਉਸ ਨੇ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿਤੀ ਹੈ।

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ-

https://www.youtube.com/watch?v=Sya9BEj5yUI

https://www.youtube.com/watch?v=zdz1hr-g8Mk

https://www.youtube.com/watch?v=rofDmAw4bZ8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News