ਕੋਰੋਨਾਵਾਇਰਸ: ਕਈ ਡਾਕਟਰਾਂ ਨੂੰ ਘਰ ਬੈਠਣ ਲਈ ਕਿਉਂ ਮਜਬੂਰ ਹੋਣਾ ਪਿਆ

03/30/2020 1:14:12 PM

ਕੋਰੋਨਾਵਾਇਰਸ ਦੇ ਸ਼ੱਕੀ ਮਰੀਜਾਂ ਵਿਚ ਪੰਜਾਬ ਤੇ ਚੰਡੀਗੜ੍ਹ ਦੇ ਕਈ ਜਾਣੇ-ਮਾਣੇ ਡਾਕਟਰ ਵੀ ਹਨ।

ਪੀਜੀਆਈ ਚੰਡੀਗੜ੍ਹ ਤੇ ਮੋਹਾਲੀ ਫੋਰਟਿਸ ਦੇ ਕਾਰਡੀਓਲੋਜੀ ਵਿਭਾਗ ਵਿਚ ਕਈ ਸਾਲ ਕੰਮ ਕਰ ਚੁੱਕੇ ਡਾਕਟਰ ਐੱਚ ਕੇ ਬਾਲੀ ਉਨ੍ਹਾਂ ਲੋਕਾਂ ਵਿਚੋਂ ਹਨ ਜੋ ਕਰੋਨਾਵਾਇਰਸ ਦੇ ਸ਼ੱਕੀ ਮਰੀਜ਼ ਹਨ।

ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਯਾਨੀ ਉਨ੍ਹਾਂ ਨੂੰ ਦੋ ਹਫ਼ਤੇ ਆਪਣੇ ਘਰੋਂ ਬਾਹਰ ਨਿਕਲਣ ਦੀ ਮਨਾਹੀ ਹੈ ਤਾਂ ਕਿ ਉਹ ਕਿਸੇ ਹੋਰ ਦੇ ਸੰਪਰਕ ਵਿਚ ਨਾ ਆਉਣ।

ਡਾਕਟਰ ਬਾਲੀ ਅੱਜ ਕਲ ਚੰਡੀਗੜ੍ਹ ਦੇ ਗੁਆਂਢੀ ਸ਼ਹਿਰ ਪੰਚਕੂਲਾ ਦੇ ਪਾਰਸ ਹਸਪਤਾਲ ਵਿਚ ਦਿਲ ਦੀ ਬਿਮਾਰੀ ਯਾਨੀ ਕਾਰਡਿਉਲੋਜੀ ਵਿਭਾਗ ਦੇ ਚੇਅਰਮੈਨ ਹਨ।

ਬੀਬੀਸੀ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਮਰੀਕਾ ਵਿਚ ਪੜਾਈ ਕਰ ਰਹੀ ਹੈ ਤੇ ਉਹ 18 ਮਾਰਚ ਨੂੰ ਉੱਥੋਂ ਭਾਰਤ ਆਈ ਸੀ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਜਿਵੇਂ ਕਿ ਨਿਯਮ ਹੈ ਕਿ ਕਿਸੇ ਵਿਦੇਸ਼ੀ ਦੌਰੇ ਤੋਂ ਵਾਪਸ ਆਉਣ ’ਤੇ ਸਰਕਾਰ ਨੂੰ ਦੱਸਣਾ ਜ਼ਰੂਰੀ ਹੁੰਦਾ ਹੈ, ਅਸੀਂ ਵੀ ਇਹ ਜਾਣਕਾਰੀ ਦੇ ਦਿੱਤੀ ਹੈ।

ਕੋਰੋਨਾਵਾਇਰਸ
BBC

ਇਹ ਵੀ ਪੜ੍ਹੋ


ਉਨ੍ਹਾਂ ਦੱਸਿਆਂ, “ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਕ ਅਧਿਕਾਰੀ ਸਾਡੇ ਘਰ ਭੇਜਿਆ ਗਿਆ ਤੇ ਉਸ ਨੇ ਸਾਡੀ ਬੇਟੀ ਸਮੇਤ ਸਾਡੇ ਸਾਰੇ ਪਰਿਵਾਰ ਨੂੰ ਘਰੇ ਹੀ ਰਹਿਣ ਯਾਨੀ ਹੋਮ ਕੁਆਰੰਟੀਨ ਦਾ ਹੁਕਮ ਦੇ ਦਿੱਤਾ।”

“ਹਾਲਾਂਕਿ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਰੋਨਾਵਾਇਰਸ ਦਾ ਕੋਈ ਲੱਛਣ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਘਰ ਬੈਠ ਕੇ ਕਿਤਾਬਾਂ ਪੜ ਰਹੇ ਹਾਂ। ਵੈਸੇ ਅੱਜ ਕਲ ਤੁਸੀਂ ਘਰੋਂ ਵੀ ਕੰਸਲਟੈਂਸੀ ਕਰ ਸਕਦੇ ਹੋ ਪਰ ਸਾਡੀ ਮਾਹਰਾਂ ਦੀ ਵੱਡੀ ਟੀਮ ਵੀ ਮੌਜੂਦ ਹੈ।”

ਉਨ੍ਹਾਂ ਨੇ ਕਿਹਾ ਕਿ ਇਹ ਕਿਹਾ ਜਾਂਦਾ ਹੈ ਕਿ ਕੋਰੋਨਾ ਦੇ ਮਰੀਜਾਂ ਦੇ ਦਿਲ ‘ਤੇ ਵੀ ਅਸਰ ਪੈ ਸਕਦਾ ਹੈ ਪਰ ਅਜੇ ਤਕ ਉਨ੍ਹਾਂ ਨੇ ਇਸ ਤਰਾਂ ਦਾ ਕੋਈ ਮਰੀਜ਼ ਨਹੀਂ ਵੇਖਿਆ।

ਹੋਰ ਵੀ ਕਈ ਡਾਕਟਰ ਹੋਏ ਕੁਆਰੰਟੀਨ

ਇਸ ਸੂਚੀ ਵਿਚ ਡਾਕਟਰ ਬਾਲੀ ਕੱਲੇ ਡਾਕਟਰ ਨਹੀਂ ਹਨ। ਕੇ ਐਮ ਕਪੂਰ ਤੇ ਉਨ੍ਹਾਂ ਦੀ ਪਤਨੀ ਪੁਨੀਤ ਕਪੂਰ ਦੋਵੇਂ ਡਾਕਟਰ ਹਨ ਤੇ ਦੋਵੇਂ ਹੀ ਕੁਆਰੰਟੀਨ ਹਨ।

ਕੇ ਐਮ ਕਪੂਰ ਕੌਸਮੈਟਿਕ ਸਰਜਨ ਹਨ ਤੇ ਉਨ੍ਹਾਂ ਦੀ ਪਤਨੀ ਏਨਸਥੀਸੀਆ ਦੀ ਮਾਹਿਰ। ਡਾਕਟਰ ਕੇ ਐਮ ਕਪੂਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਸੂਚੀ ਵਿਚ ਨਾਮ ਆਉਣਾ ਉਨ੍ਹਾਂ ਵਾਸਤੇ ਹੈਰਾਨੀ ਦਾ ਕਾਰਨ ਸੀ।

ਉਨ੍ਹਾਂ ਦੱਸਿਆ, "ਦਰਅਸਲ ਸਾਡਾ ਬੇਟਾ ਜੋ ਅਮਰੀਕਾ ਵਿਚ ਪੜਾਈ ਕਰ ਰਿਹਾ ਹੈ, 17 ਮਾਰਚ ਨੂੰ ਹੀ ਘਰ ਪੁੱਜਿਆ ਸੀ ਤੇ ਅਸੀਂ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਇੱਕ ਅਧਿਕਾਰੀ ਸਾਡੇ ਘਰ ਆਇਆ ਤੇ ਬਿਨਾਂ ਸਾਡੇ ਕਿਸੇ ਨੂੰ ਟੈੱਸਟ ਕੀਤੇ ਕੁਆਰੰਟੀਨ ਕਰ ਦਿੱਤਾ। ਹਾਲਾਂਕਿ ਸਾਡੇ ਬੇਟੇ ਦੀ ਬਾਂਹ ’ਤੇ ਹੀ ਇਸ ਬਾਰੇ ਸਟੈਂਪ ਲਾਈ ਗਈ ਹੈ। ਸਾਡੇ ਘਰ ਵਿਚ ਕੰਮ ਕਰਨ ਵਾਲੇ ਦੋਵੇਂ ਮੇਡ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ।”

https://www.youtube.com/watch?v=R-ZnPuUMCRc&t=3s

ਉਨ੍ਹਾਂ ਦੱਸਿਆ ਕਿ ਇਸ ਦਾ ਥੋੜ੍ਹਾ ਨੁਕਸਾਨ ਇਹ ਹੈ ਕਿ ਅਸੀਂ ਕੋਈ ਸਮਾਨ ਲੈਣ ਵਾਸਤੇ ਬਾਹਰ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਦਾ ਨਾਂ ਪ੍ਰਸ਼ਾਸਨ ਨੇ ਸੂਚੀ ਵਿਚ ਲਿਖਿਆ ਹੈ ਤੇ ਨਾਲ ਹੀ ਇਸ ਨੂੰ ਜਨਤਕ ਵੀ ਕਰ ਦਿੱਤਾ ਹੈ। ਲੋਕ ਸਾਡੇ ਸੰਪਰਕ ਵਿਚ ਆਉਣ ਤੋਂ ਡਰ ਰਹੇ ਹਨ। ਪਰ ਚੰਗੀ ਗਲ ਇਹ ਹੈ ਕਿ ਗੁਆਂਡੀ ਕਾਫ਼ੀ ਮਦਦਗਾਰ ਹਨ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਹੋਮ ਕੁਆਰੰਟੀਨ ਨੂੰ ਭਾਵੇਂ ਪ੍ਰਸ਼ਾਸਨ ਸਸਪੇਕਟਿਡ ਯਾਨੀ ਸ਼ੱਕੀ ਕੋਰੋਨਾਵਾਇਰਸ ਮਰੀਜ਼ ਦੱਸ ਰਿਹਾ ਹੈ, ਪਰ ਇਹ ਜ਼ਰੂਰੀ ਨਹੀਂ ਹੈ ਕਿ ਉਨ੍ਹਾਂ ਵਿਚ ਇਸ ਦਾ ਕੋਈ ਲੱਛਣ ਹੋਵੇ ਜਾਂ ਇਹਨਾਂ ਦੇ ਘਰ ਵਿਚ ਕੋਈ ਇਸ ਦਾ ਮਰੀਜ਼ ਹੋਵੇ।

ਇਕੱਲੇ ਚੰਡੀਗੜ੍ਹ ਵਿਚ ਹੀ ਪ੍ਰਸ਼ਾਸਨ ਵੱਲੋਂ 700 ਤੋਂ ਜ਼ਿਆਦਾ ਲੋਕਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

https://www.youtube.com/watch?v=skyhRyKIOr4&t=1s

ਕੀ ਹੈ ਹੋਮ ਕੁਆਰੰਟੀਨ?

ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਨੇ ਉਨ੍ਹਾਂ ਵਿਅਕਤੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਨੂੰ ਕੁਆਰੰਟੀਨ ਤੋਂ ਗੁਜ਼ਰਨਾ ਪੈਂਦਾ ਹੈ।

ਇਸ ਤੋਂ ਪਹਿਲਾਂ, ਸਿਹਤ ਮੰਤਰਾਲੇ ਨੇ ਸਲਾਹ ਦਿੱਤੀ ਸੀ ਜੇ ਕੋਈ ਕਿਸੇ ਵੀ ਕੋਰੋਨਾਵਾਇਰਸ ਮਰੀਜ਼ ਦੇ ਸੰਪਰਕ ਵਿੱਚ ਆਇਆ ਹੈ ਜਾਂ ਹਾਲ ਹੀ ਵਿੱਚ ਵਿਦੇਸ਼ ਤੋਂ ਵਾਪਸ ਆਇਆ ਹੈ ਤਾਂ ਉਸ ਨੂੰ ਘੱਟੋ-ਘੱਟ 14 ਦਿਨਾਂ ਲਈ ਘਰ ਵਿਚ ਕੁਆਰੰਟੀਨ ਰਹਿਣਾ ਪੈਂਦਾ ਹੈ.

ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਏ ਦਿਸ਼ਾ ਨਿਰਦੇਸ਼ ਵਿੱਚ ਕਿਹਾ ਗਿਆ ਹੈ, "ਕੋਵਿਡ -19 ਦੇ ਕਿਸੇ ਸ਼ੱਕੀ ਜਾਂ ਪੁਸ਼ਟੀ ਕੀਤੇ ਕੇਸ ਦੇ ਅਜਿਹੇ ਸਾਰੇ ਸੰਪਰਕਾਂ ''ਤੇ ਕੁਆਰੰਟੀਨ ਲਾਗੂ ਹੁੰਦਾ ਹੈ।

ਦਿਸ਼ਾ-ਨਿਰਦੇਸ਼ਾਂ ਵਿਚ ਸਲਾਹ ਦਿੱਤੀ ਗਈ ਹੈ ਕਿ ਵਿਅਕਤੀ ਨੂੰ ਚੰਗੀ ਤਰ੍ਹਾਂ ਹਵਾਦਾਰ ਕਮਰੇ ਵਿਚ ਤਰਜੀਹੀ ਤੌਰ ''ਤੇ ਇੱਕ ਜੁੜੇ ਟਾਇਲਟ ਵਿਚ ਇਕੱਲੇ ਰਹਿਣਾ ਚਾਹੀਦਾ ਹੈ।

ਜੇ ਪਰਿਵਾਰ ਦਾ ਕੋਈ ਮੈਂਬਰ ਕਮਰੇ ਵਿਚ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਲਾਜ਼ਮੀ ਤੌਰ ''ਤੇ ਵੱਖਰੇ ਵਿਅਕਤੀ ਤੋਂ ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਦਿਸ਼ਾ-ਨਿਰਦੇਸ਼ਾਂ ਵਿੱਚ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਅਲੱਗ ਰੱਖਣ ਵਾਲੇ ਵਿਅਕਤੀਆਂ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਉਹ ਸੰਕਰਮਿਤ ਵਿਅਕਤੀ ਨਾਲ ਨੇੜਤਾ ਵਿੱਚ ਹੋਣ ਅਤੇ ਆਪਣੇ ਆਪ ਵਿੱਚ ਵਾਇਰਸ ਹੋਣ ਦੇ ਜੋਖ਼ਮ ਦੀ ਸੰਭਾਵਨਾ ਰੱਖਦੇ ਹਨ।

ਕੋਰੋਨਾਵਾਇਰਸ
BBC
ਵਾਇਰਸ ਤੋਂ ਬਚਾਅ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਦਿਸ਼ਾ ਨਿਰਦੇਸ਼ ਵਿੱਚ ਕਿਹਾ ਗਿਆ ਹੈ:

  • ਸਿਰਫ਼ ਇੱਕ ਨਿਰਧਾਰਿਤ ਪਰਿਵਾਰਿਕ ਮੈਂਬਰ ਨੂੰ ਸੰਕਰਮਿਤ ਵਿਅਕਤੀ ਦੀ ਦੇਖਭਾਲ ਕਰਨ ਦਾ ਕੰਮ ਸੌਂਪਿਆ ਜਾਣਾ ਚਾਹੀਦਾ ਹੈ।
  • ਸਿੱਧੇ ਸੰਪਰਕ ਤੋਂ ਪਰਹੇਜ਼ ਕਰੋ।
  • ਸਤਹ ਸਾਫ਼ ਕਰਨ ਵੇਲੇ ਜਾਂ ਗੰਦੇ ਲਿਨਨ ਨੂੰ ਸੰਭਾਲਣ ਵੇਲੇ ਡਿਸਪੋਸੇਬਲ ਦਸਤਾਨੇ ਦੀ ਵਰਤੋਂ ਕਰੋ।
  • ਦਸਤਾਨੇ ਹਟਾਉਣ ਤੋਂ ਬਾਅਦ ਹੱਥ ਧੋਵੋ।
  • ਮਹਿਮਾਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।
  • ਜੇ ਅਲੱਗ ਕੀਤੇ ਵਿਅਕਤੀ ਵਿਚ ਕਰੋਨਾ ਦੇ ਲੱਛਣ ਬਣ ਜਾਂਦੇ ਹਨ ਤਾਂ ਉਸ ਦੇ ਸਾਰੇ ਨੇੜਲੇ ਸੰਪਰਕ 14 ਦਿਨਾਂ ਲਈ ਉਨ੍ਹਾਂ ਤੋਂ ਵੱਖ ਹੋਣਗੇ ਜਾਂ ਜਦੋਂ ਤਕ ਅਜਿਹੇ ਕੇਸ ਦੀ ਰਿਪੋਰਟ ਲੈਬ ਟੈਸਟਿੰਗ ਤੇ ਨਕਾਰਾਤਮਿਕ ਨਹੀਂ ਹੋ ਜਾਂਦੀ।
ਕੋਰੋਨਾਵਾਇਰਸ
BBC

ਇਹ ਵੀ ਪੜ੍ਹੋ


ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=9k5zZCE8b2Q

https://www.youtube.com/watch?v=uBM53R0bYtA

https://www.youtube.com/watch?v=njoiF7kHZT0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News