ਕੋਰੋਨਾਵਾਇਰਸ: ਦੱਖਣੀ ਕੋਰੀਆ ਨੇ ਬਿਨਾਂ ਲੌਕਡਾਊਨ ਦੇ ਕੋਰੋਨਾ ਵਾਇਰਸ ਤੋਂ ਕਿਵੇਂ ਜਿੱਤੀ ਜੰਗ

03/29/2020 12:59:22 PM

ਦੱਖਣੀ ਕੋਰੀਆ
Getty Images
ਦੱਖਣੀ ਕੋਰੀਆ ਵਿੱਚ ਹਰ ਰੋਜ਼ ਕਰੀਬ 20 ਹਜ਼ਾਰ ਲੋਕਾਂ ਦੀ ਕੋਰੋਨਾਵਾਇਰਸ ਲਈ ਜਾਂਚ ਕੀਤੀ ਜਾ ਰਹੀ ਹੈ

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਇੱਕ ਹਸਪਤਾਲ ਦੇ ਪਿੱਛੇ ਕਾਰ ਪਾਰਕਿੰਗ ਤੋਂ ਆਪਣੀ ਕਾਰ ਨੂੰ ਬਾਹਰ ਕੱਢਦਿਆਂ ਹੋਇਆਂ 45 ਸਾਲ ਦੀ ਰਸ਼ੇਲ ਕਿਮ ਸ਼ੀਸ਼ਾ ਨੀਚਾ ਕਰਦੀ ਹੈ ਅਤੇ ਆਪਣੀ ਜੀਭ ਬਾਹਰ ਕੱਢਦੀ ਹੈ।

ਉਹ ਪਿਛਲੇ ਹਫ਼ਤੇ ਡੈਗੂ ਗਈ ਸੀ। ਡੈਗੂ ਦੱਖਣੀ ਕੋਰੀਆ ਦਾ ਉਹ ਇਲਾਕਾ ਹੈ ਜੋ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਸੀ।

ਉਥੋਂ ਵਾਪਸ ਆਉਣ ਤੋਂ ਬਾਅਦ ਹੀ ਰਸ਼ੇਲ ਨੂੰ ਖੰਘ ਹੋ ਗਈ ਹੈ ਅਤੇ ਬੁਖ਼ਾਰ ਵੀ ਸੀ ਕਿਉਂਕਿ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਫੈਲਿਆ ਹੋਇਆ ਹੈ। ਇਸ ਕਰਕੇ ਉਸ ਨੂੰ ਵੀ ਸ਼ੱਕ ਹੋ ਗਿਆ ਹੈ ਕਿ ਕਿਤੇ ਉਸ ਨੂੰ ਕੋਰੋਨਾਵਾਇਰਸ ਤਾਂ ਨਹੀਂ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

https://www.youtube.com/watch?v=fSziTwU4z_k

ਉਨ੍ਹਾਂ ਨੇ ਫ਼ੈਸਲਾ ਕੀਤਾ ਕੇ ਉਹ ਵੀ ਆਪਣਾ ਟੈਸਟ ਕਰਵਾਉਣਗੇ ਤਾਂ ਕਿ ਉਨ੍ਹਾਂ ਦਾ ਡਰ ਦੂਰ ਹੋ ਸਕੇ।

ਦੱਖਣੀ ਕੋਰੀਆ ਵਿੱਚ ਦਰਜਨਾਂ ਅਜਿਹੇ ਕੇਂਦਰ ਬਣਾਏ ਗਏ ਹਨ ਜਿੱਥੇ ਤੁਸੀ ਗੱਡੀ ਵਿੱਚ ਬੈਠਿਆ ਹੋਇਆਂ ਹੀ ਟੈਸਟ ਕਰਵਾ ਸਕਦੇ ਹੋ।

ਇਨ੍ਹਾਂ ਕੇਂਦਰਾਂ ''ਤੇ ਸਿਰ ਤੋਂ ਲੈ ਕੇ ਪੈਰ ਤੱਕ ਸੁਰੱਖਿਆ ਕਰਮੀ ਚਿੱਟੇ ਕੱਪੜੇ ਪਾ ਕੇ ਖੜੇ ਰਹਿੰਦੇ ਹਨ। ਉਨ੍ਹਾਂ ਦੇ ਹੱਥਾਂ ਵਿੱਚ ਦਸਤਾਨੇ ਹੁੰਦੇ ਹਨ, ਅੱਖਾਂ ਤੇ ਐਨਕਾਂ ਅਤੇ ਮੂੰਹ ਤੇ ਸਰਜਰੀ ਵਾਲੇ ਮਾਸਕ।

ਕੋਰੋਨਾਵਾਇਰਸ
BBC
ਟੈਸਟ ਟਿਊਬ ਵਿੱਚ ਸੈਂਪਲ ਸਟੋਰ ਕਰਨ ਤੋਂ ਲੈ ਕੇ ਟੈਸਟ ਦੇ ਨਤੀਜਿਆਂ ਤੱਕ ਪੰਜ ਤੋਂ ਛੇ ਘੰਟੇ ਲੱਗਦੇ ਹਨ

ਕੇਂਦਰ ਵਿੱਚ ਖੜਾ ਇੱਕ ਆਦਮੀ ਰਸ਼ੇਲ ਨੂੰ ਇੱਕ ਸਵੈਬ ਸਟਿੱਕ (ਜਾਂਚ ਵਿੱਚ ਵਰਤਿਆ ਜਾਂ ਵਾਲਾ ਉਪਕਰਨ) ਦਿੰਦਾ ਹੈ। ਰਸ਼ੇਲ ਉਸ ਨੂੰ ਆਪਣੇ ਮੂੰਹ ਦੇ ਅੰਦਰ ਪਾਉਂਦੀ ਹੈ ਤੇ ਫਿਰ ਇੱਕ ਟੈਸਟ ਟਿਊਬ ਵਿੱਚ ਸੁਰੱਖਿਅਤ ਰੱਖ ਕੇ ਦੂਜੇ ਆਦਮੀ ਨੂੰ ਫੜਾ ਦਿੰਦੀ ਹੈ।

ਇਸ ਤੋਂ ਬਾਅਦ ਇੱਕ ਔਖੀ ਜਾਂਚ ਹੁੰਦੀ ਹੈ। ਇੱਕ ਦੂਜਾ ਸਵੈਬ ਉਹ ਨੱਕ ਅੰਦਰ ਪਾਉਂਦੀ ਹੈ। ਇਹ ਥੋੜਾ ਤਕਲੀਫ਼ ਵਾਲਾ ਕੰਮ ਹੈ। ਉਨ੍ਹਾਂ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ।

ਪਰ ਇਹ ਸਾਰੀ ਜਾਂਚ ਇੱਕ ਡੇਢ ਮਿੰਟ ਵਿੱਚ ਪੂਰੀ ਹੋ ਜਾਂਦੀ ਹੈ। ਇਸ ਤੋਂ ਬਾਅਦ ਉਹ ਆਪਣੀ ਕਾਰ ਦਾ ਸ਼ੀਸ਼ਾ ਉਪਰ ਚੜਾਉਂਦੀ ਹੈ ਤੇ ਗੱਡੀ ਚਲਾ ਕੇ ਚਲੀ ਜਾਂਦੀ ਹੈ।

ਜੇਕਰ ਉਨ੍ਹਾਂ ਦੀ ਜਾਂਚ ਦਾ ਨਤੀਜਾ ਪੌਜ਼ੀਟਿਵ ਹੋਇਆ ਤਾਂ ਉਨ੍ਹਾਂ ਨੂੰ ਕਾਲ ਕਰਕੇ ਦੱਸਿਆ ਜਾਵੇਗਾ। ਜੇਕਰ ਨੇਗੈਟਿਵ ਹੋਇਆ ਤਾਂ ਸਿਰਫ਼ ਮੈਸੇਜ ਕੀਤਾ ਜਾਵੇਗਾ।

ਕੋਰੋਨਾਵਾਇਰਸ
BBC

ਨੇਗੈਟਿਵ ਪਰੈਸ਼ਰ ਰੂਮ

ਦੱਖਣੀ ਕੋਰੀਆ ਵਿੱਚ ਹਰ ਰੋਜ਼ ਕਰੀਬ 20 ਹਜ਼ਾਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਟੈਸਟ ਕਰਨ ਦਾ ਇਹ ਅੰਕੜਾ ਦੁਨੀਆਂ ਦੇ ਕਿਸੇ ਵੀ ਹੋਰ ਦੇਸ ਨਾਲੋਂ ਕਿਤੇ ਵੱਧ ਹੈ।

ਰਸ਼ੇਲ ਦੇ ਪਾਰਕਿੰਗ ਵਿਚੋਂ ਨਿਕਲਣ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦਾ ਸੈਂਪਲ ਨੇੜੇ ਦੀ ਇੱਕ ਲੈਬ ਵਿੱਚ ਭੇਜਿਆ ਗਿਆ। ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਲਈ ਬਣਾਏ ਗਏ ਲੈਬ ਘੰਟੇ ਬਿਨਾਂ ਛੁੱਟੀ ਦੇ ਕੰਮ ਕਰਦੇ ਹਨ।

ਕੋਰੋਨਾਵਾਇਰਸ ਨੂੰ ਫੈਲਦਿਆਂ ਦੇਖਦੇ ਹੋਏ ਇਸ ਤਰ੍ਹਾਂ ਦੇ ਕਈ ਲੈਬ ਤਿਆਰ ਕੀਤੇ ਗਏ ਹਨ ਜੋ ਫਰੰਟ ਲਾਈਨ ''ਤੇ ਇਸ ਬਿਮਾਰੀ ਨਾਲ ਲੜਨ ਦਾ ਕੰਮ ਕਰ ਰਹੇ ਹਨ।

ਕੋਰੋਨਾਵਾਇਰਸ
BBC
ਦੱਖਣੀ ਕੋਰੀਆ ਵਿੱਚ ਹਰ ਹਫ਼ਤੇ ਇੱਕ ਲੱਖ ਚਾਲੀ ਹਜ਼ਾਰ ਟੈਸਟ ਕਰਨ ਦੀ ਸਮਰੱਥਾ ਹੈ

ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਟੈਸਟ ਦੇ ਲਈ 96 ਪਬਲਿਕ ਤੇ ਪ੍ਰਾਇਵੇਟ ਲੈਬਜ਼ ਦਾ ਨਿਰਮਾਣ ਹੋਇਆ ਹੈ। ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਰੀਕੇ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।

ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਨਾਲ ਮੌਤ ਦੀ ਦਰ 0.7% ਹੈ। ਜੇਕਰ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੇ ਅੰਕੜਿਆਂ ਦੀ ਗੱਲ ਕਰੀਏ ਤਾਂ ਪੂਰੀ ਦੁਨੀਆਂ ਦੇ ਪੱਧਰ ਤੇ ਇਹ 3.4% ਹੈ।

ਪਰ ਵਿਗਿਆਨੀਆਂ ਅਨੁਸਾਰ ਸਥਿਤੀ ਇਸ ਤੋਂ ਵੀ ਵੱਧ ਖ਼ਰਾਬ ਹੈ ਕਿਉਂਕਿ ਹਰ ਕੇਸ ਦਰਜ ਹੋ ਹੀ ਰਿਹਾ ਹੋਵੇ, ਇਹ ਜ਼ਰੂਰੀ ਨਹੀਂ।

ਮੈਂ ਗ੍ਰੀਨ ਕਰਾਸ ਲੈਬ ਦਾ ਜਾਇਜ਼ਾ ਕੀਤਾ ਜੋ ਸਿਓਲ ਦੇ ਬਾਹਰੀ ਹਿੱਸੇ ਵਿੱਚ ਸਥਾਪਤ ਕੀਤੀ ਗਈ ਹੈ। ਜਦੋਂ ਮੈਂ ਉਥੇ ਪਹੁੰਚੀ, ਤਾਂ ਨਮੂਨਿਆਂ ਦਾ ਨਵਾਂ ਸਟਾਕ ਜਾਂਚ ਕਰਨ ਲਈ ਆਇਆ ਹੀ ਸੀ।

https://www.youtube.com/watch?v=6njnuRWFGLE

ਡਾ. ਓ ਯੀਜਿੰਗ ਨੇ ਸਾਨੂੰ ਸਾਰੀ ਪ੍ਰਯੋਗਸ਼ਾਲਾ ਦਿਖਾਈ ਪਰ ਉਹ ਇੱਕ ਥਾਂ ''ਤੇ ਜਾ ਕੇ ਰੁਕ ਗਈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸਾਡੇ ਲਈ ਉੱਥੇ ਜਾਣ ਦੀ ਮਨਾਹੀ ਹੈ।

ਉਨ੍ਹਾਂ ਨੇ ਮੈਨੂੰ ਦੱਸਿਆ, "ਇਸ ਨੇਗੈਟਿਵ ਪ੍ਰੈਸ਼ਰ ਰੂਮ ਵਿੱਚ ਹੀ ਟੈਸਟ ਕੀਤੇ ਜਾਂਦੇ ਹਨ।"

"ਉਸ ਕਮਰੇ ਦੇ ਅੰਦਰ ਦੋ ਡਾਕਟਰ ਮੌਜੂਦ ਸਨ। ਉਨ੍ਹਾਂ ਨੇ ਹਲਕੇ ਪੀਲੇ ਰੰਗ ਦੇ ਸੁਰੱਖਿਆ ਕਵਰ ਪਾਏ ਹੋਏ ਸੀ। ਉਹ ਕਦੇ ਉਸ ਕਮਰੇ ਦੇ ਇੱਕ ਕੋਨੇ ਵਿੱਚ ਜਾਂਦੇ ਤੇ ਕਦੇ ਦੂਜੇ। ਉਹ ਇੱਕ ਮੇਜ਼ ਉੱਤੇ ਰੱਖੀਆਂ ਟੈਸਟ ਟਿਊਬਾਂ ਨੂੰ ਚੁੱਕ ਕੇ ਦੂਜੇ ਮੇਜ਼ ਉੱਤੇ ਰੱਖ ਰਹੇ ਸਨ।"

ਅਸੀਂ ਆਪਣੇ ਆਲੇ-ਦੁਆਲੇ ਦਰਜਨਾਂ ਮਸ਼ੀਨਾਂ ਦੀ ਆਵਾਜ਼ ਸੁਣ ਸਕਦੇ ਸੀ। ਉਹ ਲਗਾਤਾਰ ਕੰਮ ਕਰ ਰਹੀਆਂ ਸਨ ਤੇ ਨਤੀਜੇ ਦੇ ਰਹੀਆਂ ਸਨ।

ਕੋਰੋਨਾਵਾਇਰਸ
AFP

ਉਹ ਪੀਸੀਆਰ (ਪੋਲੀਮਰੇਜ਼ ਚੇਨ ਰਿਐਕਸ਼ਨ) ਟੈਸਟ ਕਰ ਰਹੀਆਂ ਸਨ। ਜੇ ਬਹੁਤ ਸਰਲ ਸ਼ਬਦਾਂ ਵਿੱਚ ਕਹੀਏ ਤਾਂ, ਇਹ ਮਸ਼ੀਨਾਂ ਜਾਂਚ ਕਰ ਰਹੀਆਂ ਸਨ ਕਿ ਕਿਹੜਾ ਸੈਂਪਲ ਪੌਜ਼ੀਟਿਵ ਹੈ। ਟੈਸਟ ਟਿਊਬ ਵਿੱਚ ਸੈਂਪਲ ਸਟੋਰ ਕਰਨ ਤੋਂ ਲੈ ਕੇ ਟੈਸਟ ਦੇ ਨਤੀਜਿਆਂ ਤੱਕ ਪੰਜ ਤੋਂ ਛੇ ਘੰਟੇ ਲਗਦੇ ਹਨ।

ਮਰਸ ਤੋਂ ਸਬਕ

ਪ੍ਰੋਫੈਸਰ ਗੇ ਚਿਓਲ ਕੋਨ ਲੈਬੋਰਟਰੀ ਮੈਡੀਸਨ ਫਾਊਂਡੇਸ਼ਨ ਦੇ ਚੇਅਰਮੈਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੀ ਤੇਜ਼ ਰਫ਼ਤਾਰ ਨਾਲ ਇਹ ਸਭ ਕਰਨਾ ਦੱਖਣੀ ਕੋਰੀਆਈ ਜੀਨ ਦਾ ਹਿੱਸਾ ਹੈ।

ਉਹ ਇਸ ਨੂੰ ਕੋਰੀਆ ਦਾ ''ਬਾਲੀ-ਬਾਲੀ'' ਜੀਨ ਕਹਿੰਦੇ ਹਨ। ਬਾਲੀ ਇੱਕ ਕੋਰੀਆਈ ਸ਼ਬਦ ਹੈ, ਜਿਸਦਾ ਅਰਥ ਹੈ ਜਲਦੀ।

ਉਹ ਇਹ ਇਸ ਕਰਕੇ ਕਹਿੰਦੇ ਹਨ ਕਿਉਂਕਿ ਦੱਖਣੀ ਕੋਰੀਆ ਨੇ ਟੈਸਟ ਦਾ ਤਰੀਕਾ ਲੱਭਣ ਵਿੱਚ ਸਫ਼ਲਤਾ ਹਾਸਲ ਕੀਤੀ।

ਉਨ੍ਹਾਂ ਨੇ ਪੂਰੇ ਦੇਸ ਵਿੱਚ ਪ੍ਰਯੋਗਸ਼ਾਲਾਵਾਂ ਦਾ ਇੱਕ ਅਜਿਹਾ ਨੈੱਟਵਰਕ ਬਣਾਇਆ ਜਿਸ ਨੇ ਸਿਰਫ਼ 17 ਦਿਨਾਂ ਵਿੱਚ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਇਨ੍ਹਾਂ ਸਾਰੀਆਂ ਤੇਜ਼ ਪ੍ਰਕਿਰਿਆਵਾਂ ਪਿੱਛੇ ਬਹੁਤ ਹੀ ਕੌੜਾ ਤਜਰਬਾ ਹੈ।

ਕੋਰੋਨਾਵਾਇਰਸ
BBC

ਚਿਓਲ ਕੋਨ ਕਹਿੰਦੇ ਹਨ, "ਅਸੀਂ ਕਿਸੇ ਵੀ ਨਵੇਂ ਇਨਫੈਕਸ਼ਨ ਨਾਲ ਲੜਨਾ ਸਿਖ ਲਿਆ ਹੈ। ਇਹ ਸਾਲ 2015 ਵਿੱਚ ਮਿਡਲ ਈਸਟ ਰੇਸਪੀਰੇਟਰੀ ਸਿੰਡਰੋਮ (ਮਰਸ) ਦੀ ਸੀਖ ਦਾ ਨਤੀਜਾ ਹੈ।"

ਜਿਸ ਵੇਲੇ ਮਰਸ ਦਾ ਪ੍ਰਕੋਪ ਫੈਲਿਆ ਸੀ, ਦੱਖਣੀ ਕੋਰੀਆ ਵਿੱਚ 36 ਲੋਕਾਂ ਦੀ ਜਾਨ ਗਈ ਸੀ। 36 ਲੋਕਾਂ ਦੀ ਮੌਤ ਨੇ ਇਸ ਦੇਸ ਨੂੰ ਲਾਗ ਨਾਲ ਨਜਿੱਠਣ ਲਈ ਤੁਰੰਤ ਅਤੇ ਲਾਭਦਾਇਕ ਕਦਮ ਚੁੱਕਣ ਲਈ ਪ੍ਰੇਰਿਆ। ਇਸ ਦੇ ਨਾਲ, ਦੱਖਣੀ ਕੋਰੀਆ ਆਪਣਾ ਨਜ਼ਰੀਆ ਬਦਲਣ ਲਈ ਮਜਬੂਰ ਵੀ ਹੋਇਆ।

ਦੱਖਣੀ ਕੋਰੀਆ ਸੈਂਟਰ ਫਾਰ ਡਿਸੀਸ ਕੰਟਰੋਲ ਨੇ ਇੱਕ ਅਜਿਹਾ ਵਿਭਾਗ ਸਥਾਪਤ ਕੀਤਾ ਹੈ ਜੋ ਅਜਿਹੀ ਕਿਸੇ ਵੀ ਮਾੜੀ ਸਥਿਤੀ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਅਤੇ ਹੁਣ ਜਦੋਂ ਕਿ ਕੋਰੋਨਾਵਾਇਰਸ ਦੁਨੀਆਂ ਭਰ ਵਿੱਚ ਮੁਸੀਬਤ ਦਾ ਕਾਰਨ ਬਣਿਆ ਹੈ, ਦੱਖਣੀ ਕੋਰੀਆ ਦੀ ਇਹ ਤਿਆਰੀ ਉਸ ਨੂੰ ਲਾਭ ਦੇ ਰਹੀ ਹੈ।

ਕੋਰੋਨਾਵਾਇਰਸ
BBC

ਪ੍ਰੋ. ਕੋਨ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਸ਼ੁਰੂਆਤ ਵਿੱਚ ਇਨਫੈਕਟੇਡ ਲੋਕਾਂ ਦੀ ਪਛਾਣ ਕਰ ਕੇ, ਉਨ੍ਹਾਂ ਦੀ ਸਹੀ ਤਰ੍ਹਾਂ ਜਾਂਚ ਕਰਕੇ ਅਤੇ ਫਿਰ ਉਨ੍ਹਾਂ ਨੂੰ ਆਇਸੋਲੇਟ ਕਰਕੇ, ਮੌਤ ਦਾ ਦਰ ਰੋਕਿਆ ਜਾ ਸਕਦਾ ਹੈ ਅਤੇ ਵਾਇਰਸ ਦੇ ਫੈਲਣ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।"

ਉਹ ਕਹਿੰਦੇ ਹਨ ਕਿ ਹਰ ਪੁਰਾਣੇ ਤਜ਼ਰਬੇ ਤੋਂ ਸਿੱਖਣ ਦੀ ਲੋੜ ਹੁੰਦੀ ਹੈ ਅਤੇ ਸਿਸਟਮ ਨੂੰ ਪਹਿਲਾਂ ਤੋਂ ਤਿਆਰ ਰੱਖਣ ਦੀ ਜ਼ਰੂਰਤ ਵੀ ਹੁੰਦੀ ਹੈ।

ਕਿਸੇ ਵੀ ਨਵੇਂ ਪ੍ਰਕੋਪ ਨਾਲ ਨਜਿੱਠਣ ਲਈ ਇਹ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।

ਫਰਵਰੀ ਦੀ ਸ਼ੁਰੂਆਤ ਤੱਕ, ਗ੍ਰੀਨ ਕਰਾਸ ਦੀ ਟੀਮ ਲਈ ਸਭ ਕੁਝ ਬਹੁਤ ਆਮ ਸੀ, ਪਰ ਉਸ ਤੋਂ ਬਾਅਦ ਇੱਕ ਮਰੀਜ਼ ਦੀ ਪਛਾਣ ਕੀਤੀ ਗਈ। ਜਿਸ ਨੂੰ ਦੱਖਣੀ ਕੋਰੀਆ ਵਿੱਚ ਪੇਸ਼ੈਂਟ-31 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਇਸ ਔਰਤ ਦਾ ਕੋਈ ਯਾਤਰਾ ਰਿਕਾਰਡ ਨਹੀਂ ਸੀ, ਅਤੇ ਨਾ ਹੀ ਉਹ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਵਿੱਚ ਆਈ ਸੀ ਜਿਸ ਨੂੰ ਕੋਰੋਨਾਵਾਇਰਸ ਪੌਜ਼ੀਟਿਵ ਪਾਇਆ ਗਿਆ ਹੋਵੇ।

https://www.youtube.com/watch?v=Ws89fap1oCI

ਉਹ ਛਿਨਚੇਓਣਜੀ ਚਰਚ ਆਫ਼ ਜੀਨਸ ਨਾਲ ਜੁੜੀ ਹੋਈ ਸੀ। ਇਸ ਧਾਰਮਿਕ ਭਾਈਚਾਰੇ ਦੇ ਕਰੀਬ ਦੋ ਲੱਖ ਮੈਂਬਰ ਹਨ। ਇਸ ਇੱਕ ਚੀਜ਼ ਨੇ ਬਿਮਾਰੀ ਦੇ ਫੈਲਣ ਦੇ ਅਸਲ ਸਰੋਤ ਅਤੇ ਇਸ ਦੇ ਫੈਲਣ ਦੀ ਸ਼ੁਰੂਆਤੀ ਜਾਣਕਾਰੀ ਦਿੱਤੀ।

ਦੱਖਣੀ ਕੋਰੀਆ ਵਿੱਚ ਪ੍ਰਯੋਗਸ਼ਾਲਾਵਾਂ ਜਾਂਚ ਲਈ ਤਿਆਰ ਸਨ। ਹਾਲਾਂਕਿ, ਕਰਮਚਾਰੀਆਂ ਦਾ ਨਿਰੰਤਰ ਕੰਮ ਅਤੇ ਥਕਾਵਟ ਨਿਸ਼ਚਤ ਰੂਪ ਵਿੱਚ ਇੱਕ ਮੁੱਦਾ ਸੀ। ਪਰ ਹੁਣ ਉਹ ਸ਼ਿਫਟਾਂ ਵਿੱਚ ਕੰਮ ਕਰਦੇ ਹਨ।

ਡਾ. ਓਅ ਨੇ ਦੱਸਿਆ ਕਿ ਹੁਣ ਹਾਲਾਤ ਪਹਿਲਾਂ ਨਾਲੋਂ ਬਿਹਤਰ ਹਨ ਅਤੇ ਹੁਣ ਉਹ ਕੰਮ ਤੋਂ ਬਾਅਦ ਕੁਝ ਘੰਟਿਆਂ ਦੀ ਨੀਂਦ ਲੈਣ ਦੇ ਯੋਗ ਹਨ।

ਸਾਰਿਆਂ ਲਈ ਇੱਕ ਰੋਲ ਮਾਡਲ

ਦੱਖਣੀ ਕੋਰੀਆ ਵਿੱਚ ਟੈਸਟਿੰਗ ਕਿੱਟਾਂ ਦੀ ਕੋਈ ਘਾਟ ਨਹੀਂ ਹੈ। ਚਾਰ ਕੰਪਨੀਆਂ ਨੂੰ ਟੈਸਟਿੰਗ ਕਿੱਟਾਂ ਬਣਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਦਾ ਅਰਥ ਇਹ ਹੈ ਕਿ ਦੱਖਣੀ ਕੋਰੀਆ ਵਿੱਚ ਹਰ ਹਫ਼ਤੇ ਇੱਕ ਲੱਖ ਚਾਲੀ ਹਜ਼ਾਰ ਟੈਸਟ ਕਰਨ ਦੀ ਸਮਰੱਥਾ ਹੈ।

ਕੋਰੋਨਾਵਾਇਰਸ
BBC

ਇਹ ਵੀ ਪੜ੍ਹੋ:


ਪ੍ਰੋ. ਕੋਨ ਦਾ ਮੰਨਣਾ ਹੈ ਕਿ ਦੱਖਣੀ ਕੋਰੀਆ ਵਿੱਚ ਜੋ ਟੈਸਟ ਕਰਵਾਏ ਜਾ ਰਹੇ ਹਨ, ਉਨ੍ਹਾਂ ਟੈਸਟਾਂ ਦੀ ਪ੍ਰਮਾਣਿਕਤਾ 98% ਹੈ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪਰਖਣ ਦੀ ਯੋਗਤਾ ਨੇ ਇਸ ਦੇਸ ਨੂੰ ਦੁਨੀਆਂ ਦੇ ਦੂਜੇ ਦੇਸਾਂ ਲਈ ਇੱਕ ਰੋਲ ਮਾਡਲ ਵਜੋਂ ਸਥਾਪਤ ਕੀਤਾ ਹੈ।

ਇਹ ਇੱਕ ਦੇਸ ਵਜੋਂ ਕੋਰੋਨਾਵਾਇਰਸ ਦੀ ਲਾਗ ਨਾਲ ਲੜਨ ਲਈ ਤਿਆਰ ਹੈ। ਪਰ ਸਭ ਕੁਝ ਚੰਗਾ ਹੀ ਨਹੀਂ ਹੈ। ਕੁਝ ਗਲਤ ਧਾਰਨਾਵਾਂ ਵੀ ਹਨ।

ਹਸਪਤਾਲ ਦਾ ਬੈਡ ਮਿਲਣ ਦਾ ਇੰਤਜ਼ਾਰ ਕਰਦਿਆਂ, ਡੈਗੂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ।

ਸ਼ੁਰੂਆਤ ਵਿੱਚ ਇੱਥੇ, ਜੋ ਕੋਈ ਵੀ ਕੋਰੋਨਾਵਾਇਰਸ ਨਾਲ ਪੀੜਤ ਹੁੰਦਾ ਤਾਂ, ਉਸ ਨੂੰ ਹਸਪਤਾਲ ਵਿੱਚ ਹੀ ਕੁਆਰੰਟੀਨ ਲਈ ਰੱਖਿਆ ਜਾ ਰਿਹਾ ਸੀ।

ਪਰ ਹੁਣ ਡਾਕਟਰ ਸਮਝ ਗਏ ਹਨ ਕਿ ਜਿਨ੍ਹਾਂ ਲੋਕਾਂ ਵਿੱਚ ਇਹ ਬਿਮਾਰੀ ਬਹੁਤ ਘੱਟ ਮਾਤਰਾ ਵਿੱਚ ਹੈ, ਉਨ੍ਹਾਂ ਨੂੰ ਘਰ ਵਿੱਚ ਹੀ ਇਲਾਜ ਮੁਹੱਈਆ ਕਰਵਾਇਆ ਜਾ ਸਕਦਾ ਹੈ।

ਕੋਰੋਨਾਵਾਇਰਸ
BBC

ਅਜਿਹੀ ਸਥਿਤੀ ਵਿੱਚ, ਜੋ ਲੋਕ ਖ਼ਤਰਨਾਕ ਤੌਰ ਉੱਤੇ ਬਿਮਾਰ ਹਨ, ਉਨ੍ਹਾਂ ਲਈ ਹਸਪਤਾਲ ਦਾ ਬਿਸਤਰਾ ਲੈਣਾ ਸੌਖਾ ਹੋ ਗਿਆ ਹੈ।

ਕੋਰੀਆ ਨੈਸ਼ਨਲ ਮੈਡੀਕਲ ਸੈਂਟਰ ਦੇ ਡਾ. ਕਿਮ ਯੋਨ ਜੇ ਦੇ ਅਨੁਸਾਰ, “ਅਸੀਂ ਹਰ ਕਿਸੇ ਨੂੰ ਕੁਆਰੰਟੀਨ ਨਹੀਂ ਕਰ ਸਕਦੇ ਅਤੇ ਨਾ ਹੀ ਸਾਰਿਆਂ ਦਾ ਇਲਾਜ ਕਰ ਸਕਦੇ ਹਾਂ। ਜਿਨ੍ਹਾਂ ਨੂੰ ਬਿਮਾਰੀ ਦੇ ਮਾਮੂਲੀ ਲੱਛਣ ਹਨ ਉਨ੍ਹਾਂ ਨੂੰ ਘਰ ਰਹਿਣਾ ਚਾਹੀਦਾ ਹੈ ਅਤੇ ਉਥੇ ਹੀ ਉਨ੍ਹਾਂ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ।”

"ਸਾਨੂੰ ਨਤੀਜੇ ਦੇ ਮੱਦੇਨਜ਼ਰ ਰਣਨੀਤੀ ਬਦਲਣੀ ਚਾਹੀਦੀ ਹੈ ਤਾਂ ਕਿ ਮਰਨ ਵਾਲਿਆਂ ਦੀ ਗਿਣਤੀ ਨੂੰ ਵੱਧਣ ਤੋਂ ਰੋਕਿਆ ਜਾ ਸਕੇ। ਜਿਵੇਂ ਕਿ ਇਟਲੀ ਵਿੱਚ ਇਹ ਇੱਕ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ। ਅਜਿਹੀ ਸਥਿਤੀ ਵਿੱਚ ਇਟਲੀ ਨੂੰ ਆਪਣੀ ਰਣਨੀਤੀ ਬਦਲਣੀ ਚਾਹੀਦੀ ਹੈ।"

ਟੀਕਾਕਰਨ ਦੀ ਉਮੀਦ

ਜਿਨ੍ਹਾਂ ਲੋਕਾਂ ਦੇ ਸੈਂਪਲ ਜਮਾ ਕੀਤੇ ਗਏ ਹਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ''ਤੇ ਟੈਸਟ ਵੀ ਕੀਤੇ ਜਾ ਰਹੇ ਹਨ।

ਵਿਗਿਆਨੀਆਂ ਨੇ ਇੱਕ ਵਿਲੱਖਣ ਪ੍ਰੋਟੀਨ ਤਿਆਰ ਕੀਤਾ ਹੈ ਜੋ ਐਂਟੀਬਾਡੀਜ਼ ਦਾ ਪਤਾ ਲਗਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਭਵਿੱਖ ਵਿੱਚ ਇਸ ਦੀ ਟੀਕਾ ਤਿਆਰ ਹੋ ਜਾਵੇਗਾ।

https://www.youtube.com/watch?v=njoiF7kHZT0

ਲੀ (ਨਾਮ ਬਦਲਿਆ) ਨਾਮ ਦਾ ਵਿਅਕਤੀ ਹਰ ਹਫ਼ਤੇ ਖੂਨ ਦੀ ਜਾਂਚ ਕਰਵਾਉਣ ਜਾਂਦਾ ਹੈ। ਉਹ ਵੁਹਾਨ ਵਿੱਚ ਕੰਮ ਕਰਦਾ ਹੈ। ਉਹ ਦਸੰਬਰ ਮਹੀਨੇ ਵਿੱਚ ਉੱਥੇ ਹੀ ਸੀ, ਜਦੋਂ ਵਾਇਰਸ ਦਾ ਪਤਾ ਚੱਲਿਆ ਅਤੇ ਫਿਰ ਇਹ ਪੂਰੀ ਦੁਨੀਆ ਵਿੱਚ ਫੈਲ ਗਿਆ।

ਉਸ ਨੂੰ ਦੱਖਣੀ ਕੋਰੀਆ ਦੀ ਸਰਕਾਰ ਨੇ ਵਾਪਸ ਲਿਆਂਦਾ ਅਤੇ ਜਦੋਂ ਉਸਦੀ ਪੜਤਾਲ ਕੀਤੀ ਗਈ ਤਾਂ ਪਾਇਆ ਗਿਆ ਕਿ ਉਹ ਪੌਜ਼ੀਟਿਵ ਸੀ। ਉਸ ਦੀ ਮਾਂ ਇਸ ਗੱਲ ਤੋਂ ਬਹੁਤ ਦੁੱਖੀ ਸੀ।

ਉਹ ਕਹਿੰਦਾ ਹੈ, "ਮਾਂ ਇਹ ਜਾਣ ਕੇ ਸਭ ਤੋਂ ਵੱਧ ਪਰੇਸ਼ਾਨ ਸੀ ਪਰ ਉਨ੍ਹਾਂ ਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਸੀ। ਮੈਂ 28 ਸਾਲਾ ਦਾ ਹਾਂ ਅਤੇ ਮੇਰਾ ਕੇਸ ਮਾਇਲਡ ਲੈਵਲ ਦਾ ਸੀ।"

ਆਪਣੀ ਸਿਹਤ ਦੇ ਬਾਰੇ ਲੀ ਕਹਿੰਦਾ ਹੈ, "ਮੈਂ ਬਿਲਕੁਲ ਠੀਕ ਮਹਿਸੂਸ ਕਰ ਰਿਹਾ ਸੀ। ਮੈਨੂੰ ਇਸ ਦੇ ਕੋਈ ਲੱਛਣ ਵੀ ਨਜ਼ਰ ਨਹੀਂ ਆ ਰਹੇ ਸਨ। ਇਹ ਥੋੜਾ ਜਿਹੀ ਖੰਘ ਸੀ।

ਜੇ ਮੈਂ ਆਪਣੇ ਤਜ਼ਰਬੇ ਨਾਲ ਦੱਸਾਂ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸੁਚੇਤ ਰਹੋ ਅਤੇ ਸਾਵਧਾਨ ਵੀ। ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਬਹੁਤਾ ਘਬਰਾਓ ਨਾ, ਘੱਟੋ-ਘੱਟ ਮੇਰੇ ਕੇਸ ਵਿੱਚ ਵਾਇਰਸ ਦੇ ਲੱਛਣ ਬਹੁਤ ਜ਼ਿਆਦਾ ਗੰਭੀਰ ਨਹੀਂ ਸਨ।"

"ਪਰ ਬਜ਼ੁਰਗਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ ਪਰ ਜਿਹੜੇ ਲੋਕ ਜਵਾਨ ਅਤੇ ਤੰਦਰੁਸਤ ਹਨ, ਉਨ੍ਹਾਂ ਨੂੰ ਬਹੁਤ ਜ਼ਿਆਦਾ ਡਰਨ ਦੀ ਲੋੜ ਨਹੀਂ ਪਰ ਸਾਵਧਾਨੀ ਅਪਣਾਉਣਾ ਜ਼ਰੂਰੀ ਹੈ।"

ਕੋਰੋਨਾਵਾਇਰਸ
BBC

ਜਾਣਕਾਰੀ ਹੋਣਾ ਚੰਗਾ ਹੈ

ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਨਾਲ ਲੜਨ ਲਈ ਜੋ ਵੀ ਉਪਾਅ ਅਪਣਾਏ ਗਏ ਹਨ, ਉਨ੍ਹਾਂ ਵਿੱਚ ਲੌਕਡਾਊਨ ਸ਼ਾਮਲ ਨਹੀਂ ਹੈ।

ਯਾਨੀ ਸੁਰੱਖਿਆ ਦੇ ਨਾਮ ''ਤੇ ਨਾ ਤਾਂ ਕੁਝ ਬੰਦ ਕੀਤਾ ਗਿਆ ਹੈ ਅਤੇ ਨਾ ਹੀ ਸੜਕਾਂ'' ਤੇ ਪਾਬੰਦੀ ਲਈ ਗਈ ਹੈ, ਨਾ ਹੀ ਲੋਕਾਂ ਦੀ ਆਵਾਜਾਈ ''ਤੇ ਰੋਕ ਹੈ।

ਦੱਖਣੀ ਕੋਰੀਆ ਕੋਲ ਇਸ ਵਾਇਰਸ ਨਾਲ ਲੜਨ ਲਈ ਸਿਰਫ਼ ਇੱਕ ਉਪਾਅ ਹੈ - ਪਛਾਣ, ਜਾਂਚ ਅਤੇ ਇਲਾਜ।

ਤਕਰੀਬਨ ਪੰਜ ਕਰੋੜ ਦੀ ਆਬਾਦੀ ਵਾਲਾ ਇਹ ਦੇਸ ਇਸ ਵਾਇਰਸ ਨਾਲ ਲੜਨ ਲਈ ਹਰ ਛੋਟੀ ਤੋਂ ਛੋਟੀ ਕੋਸ਼ਿਸ਼ ਕਰ ਰਿਹਾ ਹੈ।

ਸਕੂਲ ਅਜੇ ਵੀ ਬੰਦ ਹਨ, ਲੋਕਾਂ ਨੂੰ ਦਫ਼ਤਰਾਂ ਵਿੱਚ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ ਅਤੇ ਲੋਕਾਂ ਨੂੰ ਕਿਸੇ ਵੀ ਸਮਾਗਮ ਦਾ ਹਿੱਸਾ ਬਣਨ ਤੋਂ ਰੋਕਿਆ ਗਿਆ ਹੈ।

ਕੋਰੋਨਾਵਾਇਰਸ
Reuters

ਸਿਓਲ ਦੀਆਂ ਸੜਕਾਂ ''ਤੇ ਹੌਲੀ-ਹੌਲੀ ਲੋਕਾਂ ਦੀ ਆਵਾਜ਼ ਵੱਧ ਰਹੀ ਹੈ। ਜ਼ਿਆਦਾਤਰ ਲੋਕ ਮਾਸਕ ਵਿੱਚ ਦਿਖਾਈ ਦਿੰਦੇ ਹਨ।

ਹਰ ਵੱਡੀ ਇਮਾਰਤ ਦੇ ਬਾਹਰ ਥਰਮਲ ਟਰੇਸਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਹਰ ਲਿਫਟ ਵਿੱਚ ਹੱਥ ਸੈਨੀਟਾਈਜ਼ਰ ਰੱਖਿਆ ਗਿਆ ਹੈ।

ਕਈ ਥਾਵਾਂ ਤੇ ਉਨ੍ਹਾਂ ਲੋਕਾਂ ਨੂੰ ਖੜਾ ਕੀਤਾ ਗਿਆ ਹੈ ਜੋ ਆਉਣ-ਜਾਣ ਵਾਲੇ ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਦੀ ਯਾਦ ਕਰਾਉਂਦੇ ਰਹਿੰਦੇ ਹਨ।

ਇਹ ਰੁਝਾਨ ਹੌਲੀ-ਹੌਲੀ ਦੱਖਣੀ ਕੋਰੀਆ ਵਿੱਚ ਆਮ ਹੁੰਦਾ ਜਾ ਰਿਹਾ ਹੈ। ਪਰ ਸਿਹਤ ਅਧਿਕਾਰੀ ਅਜੇ ਵੀ ਤਿਆਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲਾਪਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਜੇ ਕਿਸੇ ਚਰਚ, ਦਫ਼ਤਰ, ਜਿੰਮ ਜਾਂ ਸਮਾਜ ਵਿੱਚ ਕਿਸੇ ਨੇ ਵੀ ਲਾਪਰਵਾਹੀ ਕੀਤੀ ਤਾਂ ਨਤੀਜੇ ਭਿਆਨਕ ਹੋ ਸਕਦੇ ਹਨ।

ਜੇ ਰਸ਼ੇਲ ਕਿਮ ਦੇ ਟੈਸਟ ਨਤੀਜੇ ਦੀ ਗੱਲ ਕਰੀਏ ਤਾਂ...

ਰਸ਼ੇਲ ਕਿਮ ਨੂੰ ਟੈਸਟ ਦੇ ਅਗਲੇ ਦਿਨ ਇੱਕ ਮੈਸਜ ਆਇਆ। ਉਨ੍ਹਾਂ ਨੂੰ ਕੋਰੋਨਾਵਾਇਰਸ ਨਹੀਂ ਸੀ।

ਪਰ ਉਹ ਕਹਿੰਦੇ ਹਨ, "ਟੈਸਟ ਤੋਂ ਬਾਅਦ ਇਹ ਜਾਣਨਾ ਤਸੱਲੀ ਦਿੰਦਾ ਹੈ। ਇਹ ਇੱਕ ਵੱਡੀ ਰਾਹਤ ਇਸ ਕਰਕੇ ਵੀ ਹੈ ਕਿਉਂਕਿ ਹੁਣ ਮੈਂ ਕਿਸੇ ਹੋਰ ਲਈ ਕੋਈ ਖ਼ਤਰਾ ਨਹੀਂ ਹਾਂ।"

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ-

https://www.youtube.com/watch?v=Sya9BEj5yUI

https://www.youtube.com/watch?v=zdz1hr-g8Mk

https://www.youtube.com/watch?v=rofDmAw4bZ8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News