ਕੋਰੋਨਾਵਾਇਰਸ: ਇਲਾਜ ਕਰਨ ਵਾਲੇ ਡਾਕਟਰਾਂ ''''ਚ ''''ਮਾਨਸਿਕ ਤਣਾਅ ਦੇ ਸੰਕੇਤ''''
Friday, Mar 27, 2020 - 11:14 AM (IST)
ਜੇਕਰ ਤੁਸੀਂ ਬਿਹਾਰ ਦੇ ਕਿਸੇ ਪੇਂਡੂ ਖੇਤਰ ਵਿੱਚ ਰਹਿੰਦੇ ਹੋ ਤੇ ਤੁਹਾਡੇ ਵਿੱਚ ਕੋਰੋਨਾਵਾਇਰਸ ਦੇ ਲੱਛਣ ਹਨ ਤਾਂ ਤੁਹਾਨੂੰ 250 ਕਿਲੋਮੀਟਰ ਤੱਕ ਦਾ ਸਫ਼ਰ ਕਰਨਾ ਪੈ ਸਕਦਾ ਹੈ ਤਾਂ ਕਿ 13 ਕਰੋੜ ਦੀ ਆਬਾਦੀ ਵਾਲੇ ਇਸ ਰਾਜ ਦੇ ਦੋ ਸ਼ਹਿਰਾਂ ਵਿੱਚ ਸਥਿਤ ਸਿਰਫ਼ ਦੋ ਕੋਰੋਨਾਵਾਇਰਸ ਜਾਂਚ ਕੇਂਦਰਾਂ ਤੋਂ ਤੁਸੀਂ ਆਪਣਾ ਟੈਸਟ ਕਰਵਾ ਸਕੋ।
13 ਕਰੋੜ ਆਬਾਦੀ ਲਈ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਸਿਰਫ਼ ਦੋ ਕੇਂਦਰ ਹਨ, ਇਹ ਹਾਲਾਤ ਭਾਰਤ ਦੇ ਖੁਸ਼ਹਾਲ ਰਾਜ ਤਾਮਿਲਨਾਡੂ ਨਾਲੋਂ ਕੋਈ ਬਹੁਤੇ ਵੱਖਰੇ ਨਹੀਂ ਹਨ।
130 ਕਰੋੜ ਲੋਕਾਂ ਦੇ ਦੇਸ਼ ਵਿੱਚ ਕੋਰੋਨਾਵਾਇਰਸ ਦੇ ਟੈਸਟ ਅਤੇ ਇਲਾਜ ਲਈ ਸਿਰਫ਼ 90 ਕੇਂਦਰ ਹਨ ਅਤੇ 27 ਹੋਰ ਤਿਆਰ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ
https://www.youtube.com/watch?v=1Kggt8aepJs
ਮੇਰੇ ਕਈ ਵਿਦੇਸ਼ੀ ਮਿੱਤਰ, ਭਾਰਤ ਦੀ ਇਸ ਮਾੜੀ ਸਿਹਤ ਪ੍ਰਣਾਲੀ, ਉਪਕਰਨਾਂ ਅਤੇ ਸਰੋਤਾਂ ਵਿੱਚ ਹੁਨਰ ਤੇ ਕਾਮਿਆਂ ਦੀ ਘਾਟ ਨੂੰ ਲੈ ਕੇ ਚਿੰਤਤ ਹਨ।
ਹਾਲਾਂਕਿ ਸਭ ਤੋਂ ਵੱਧ ਚਿੰਤਾ ਫਰੰਟਲਾਈਨ ਤੇ ਕੰਮ ਕਰਨ ਵਾਲੇ ਮੈਡੀਕਲ ਸਟਾਫ ਨੂੰ ਲੈ ਕੇ ਜ਼ਾਹਿਰ ਕੀਤੀ ਜਾ ਰਹੀ ਹੈ।
ਡਾਕਟਰ ਅਤੇ ਨਰਸਾਂ ਸੋਸ਼ਲ ਮੀਡੀਆ ''ਤੇ ਦੱਸ ਰਹੇ ਹਨ ਕਿ ਉਨ੍ਹਾਂ ਕੋਲ ਬੁਨਿਆਦੀ ਸੁਵਿਧਾਵਾਂ ਜਿਵੇਂ ਐੱਨ95 ਅਤੇ ਦਸਤਾਨਿਆਂ ਦੀ ਵੀ ਘਾਟ ਹੈ।
ਲਖਨਊ ਦੇ ਆਰਐੱਮਐੱਲ ਹਸਪਤਾਲ ਦੀ ਸ਼ਸ਼ੀ ਸਿੰਘ ਨੇ ਫੇਸਬੁੱਕ ਵੀਡਿਓ ਪੋਸਟ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਦੇ ਆਪਣੇ ਹਸਪਤਾਲ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ।
ਉਨ੍ਹਾਂ ਨੇ ਡਾਕਟਰਾਂ ਅਤੇ ਨਰਸਾਂ ਲਈ ਉਪਕਰਨ ਅਤੇ ਬਿਹਤਰ ਸੁਵਿਧਾਵਾਂ ਮੁਹੱਈਆ ਕਰਾਉਣ ਦੀ ਅਪੀਲ ਕੀਤੀ।
ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿੱਚ ਕੀ ਹਨ ਹਾਲਾਤ
- ਪੰਜਾਬ ਵਿੱਚ 33 ਪੌਜ਼ੀਟਿਵ ਕੇਸ, ਇੱਕ ਮੌਤ। ਚੰਡੀਗੜ੍ਹ ''ਚ ਵੀ 7 ਕੇਸ ਪੌਜ਼ੀਟਿਵ।
- ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ, ਤਿੰਨਾਂ ਸੂਬਿਆਂ ਦੀਆਂ ਸਰਹੱਦਾਂ ਸੀਲ।
- ਭਾਰਤ ਵਿੱਚ ਹੁਣ ਤੱਕ 13 ਮੌਤਾਂ ਹੋਈਆਂ ਹਨ ਅਤੇ 600 ਤੋਂ ਵੱਧ ਕੇਸ ਸਾਹਮਣੇ ਆਏ ਹਨ।
- ਦੁਨੀਆਂ ਭਰ ਪੀੜਤਾਂ ਦੀ ਗਿਣਤੀ 5 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 23,000 ਤੋਂ ਪਾਰ।
- ਦੁਨੀਆਂ ਭਰ ਵਿੱਚ ਚੀਨ ਮਗਰੋਂ ਇਟਲੀ ਸਭ ਤੋਂ ਵੱਧ ਤ੍ਰਸਤ। ਇਟਲੀ ਵਿੱਚ ਮੌਤਾਂ ਦਾ ਅੰਕੜਾ 6000 ਤੋਂ ਵੱਧ।
ਇਸ ਤੋਂ ਇਲਾਵਾ ਇੱਕ ਹੋਰ ਮਿਸਾਲ ਡਾਕਟਰ ਦੇਵਬ੍ਰਤ ਮਹਾਪਾਤਰਾ ਦੀ ਵੀ ਮਿਲਦੀ ਹੈ ਜਿਨ੍ਹਾਂ ਨੇ ਹਸਪਤਾਲਾਂ ਵਿੱਚ ਬਿਹਤਰ ਸਹੂਲਤਾਂ ਦੀ ਵਿਵਸਥਾ ਕਰਨ ਲਈ ਪ੍ਰਧਾਨ ਮੰਤਰੀ ਦੇ ਨਾਮ ਪਰੇਸ਼ਾਨੀ ਦਰਸਾਉਂਦਾ ਇੱਕ ਖੁੱਲ੍ਹਾ ਪੱਤਰ ਲਿਖਿਆ ਸੀ।
''ਸੁਰੱਖਿਆਤਮਕ ਉਪਕਰਨਾਂ ਅਤੇ ਬਿਹਤਰ ਸਹੂਲਤਾਂ ਦੀ ਮੰਗ''
ਕਈ ਡਾਕਟਰਾਂ ਨੇ ਐਤਵਾਰ ਨੂੰ ਜਨਤਕ ਕਰਫਿਊ ਦੌਰਾਨ ਡਾਕਟਰਾਂ ਦੇ ਸਨਮਾਨ ਵਿੱਚ ਲੱਖਾਂ ਭਾਰਤੀਆਂ ਵੱਲੋਂ ਉਨ੍ਹਾਂ ਦੀ ਹੌਸਲਾ ਅਫ਼ਜਾਈ ਕਰਨ ਲਈ ਕੀਤੇ ਜਸ਼ਨ ''ਤੇ ਤੁਰੰਤ ਅਤੇ ਵਿਅੰਗਾਤਮਕ ਢੰਗ ਨਾਲ ਪ੍ਰਤੀਕਿਰਿਆ ਵੀ ਦਿੱਤੀ ਹੈ।
ਇਸ ਜਨਤਕ ਕਰਫਿਊ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿੱਚ ਮੈਡੀਕਲ ਪੇਸ਼ੇਵਰਾਂ ਨੇ ਸੁਰੱਖਿਆਤਮਕ ਉਪਕਰਨਾਂ ਅਤੇ ਬਿਹਤਰ ਸਹੂਲਤਾਂ ਦੀ ਮੰਗ ਕੀਤੀ ਹੈ ਤਾਂ ਕਿ ਉਹ ਕੋਰੋਨਾਵਾਇਰਸ ਦੇ ਖ਼ਤਰੇ ਦਾ ਮੁਕਾਬਲਾ ਕਰ ਸਕਣ।
- ਕੋਰੋਨਾਵਾਇਰਸ: ਗਊ ਮੂਤਰ ਨਾਲ ਇਲਾਜ ਕਰਨ ਵਾਲਿਆਂ ਦਾ ਰਿਐਲਿਟੀ ਚੈੱਕ
- ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
ਬੀਬੀਸੀ ਇੰਡੀਆ ਨੇ ਪੂਰੇ ਦੇਸ਼ ''ਚੋਂ ਕਈ ਡਾਕਟਰਾਂ ਨਾਲ ਉਨ੍ਹਾਂ ਦੇ ਕੰਮਕਾਜੀ ਮਾਹੌਲ ਅਤੇ ਕੋਰੋਨਾਵਾਇਰਸ ਨਾਲ ਲੜਨ ਲਈ ਉਪਲੱਬਧ ਉਪਕਰਨਾਂ ਦਾ ਮੁਲਾਂਕਣ ਕਰਨ ਲਈ ਉਨ੍ਹਾਂ ਨਾਲ ਗੱਲ ਕੀਤੀ।
ਆਈਸੋਲੇਸ਼ਨ ਵਾਰਡਾਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਅਤੇ ਵਾਇਰਸ ਦੇ ਜਾਂਚ ਕੇਂਦਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕੁਝ ਹਫ਼ਤਿਆਂ ਤੋਂ 24 ਘੰਟੇ ਲਗਾਤਾਰ ਕੰਮ ਕਰ ਰਹੇ ਹਨ।
ਮੁੰਬਈ ਦੇ ਸਕਾਇਓਨ ਹਸਪਤਾਲ ਦੇ ਰੈਜੀਡੈਂਟ ਡਾ. ਯਸ਼ ਸਭਰਵਾਲ ਨੇ ਕਸਤੂਰਬਾ ਗਾਂਧੀ ਹਸਪਤਾਲ ਦੇ ਕੋਰੋਨਾਵਾਇਰਸ ਵਾਰਡ ਵਿੱਚ ਆਪਣੀ ਡਿਊਟੀ ਪੂਰੀ ਕੀਤੀ ਹੈ।
ਉਨ੍ਹਾਂ ਦੱਸਿਆ, "ਅਸੀਂ ਅੱਠ ਘੰਟੇ ਦੀ ਸ਼ਿਫਟ ਵਿੱਚ ਕੰਮ ਕੀਤਾ ਹੈ ਅਤੇ ਅਗਲੇ ਅੱਠ ਘੰਟੇ ਆਇਸੋਲੇਸ਼ਨ ਵਿੱਚ। ਅਸੀਂ ਸ਼ਿਫਟਾਂ ਵਿੱਚ ਕੰਮ ਕਰ ਰਹੇ ਹਾਂ, ਉੱਥੇ ਦੋ ਵਾਰਡ ਹਨ।"
"ਇੱਕ ਪਾਜ਼ੀਟਿਵ ਆਏ ਮਰੀਜ਼ਾਂ ਲਈ ਅਤੇ ਇੱਕ ਸਕਰੀਨਿੰਗ ਵਾਰਡ ਹੈ। ਸਕਰੀਨਿੰਗ ਵਿੱਚ ਜਿਹੜੇ ਪਾਜ਼ੀਟਿਵ ਆਉਂਦੇ ਹਨ, ਉਨ੍ਹਾਂ ਨੂੰ ਕੁਆਰੰਟੀਨ ਲਈ ਦੂਜੇ ਵਾਰਡ ਵਿੱਚ ਲਿਆਂਦਾ ਜਾਂਦਾ ਹੈ।"
ਤੇਲੰਗਨਾ ਵਿੱਚ ਕੋਵਿਡ-19 ਦੇ ਪੌਜ਼ੀਟਿਵ ਮਰੀਜ਼ਾਂ ਨੂੰ ਹੈਦਰਾਬਾਦ ਦੇ ਗਾਂਧੀ ਮੈਡੀਕਲ ਹਸਪਤਾਲ ਅਤੇ ਫੀਵਰ ਹਸਪਤਾਲ ਵਿੱਚ ਰੱਖਿਆ ਜਾ ਰਿਹਾ ਹੈ।
ਗਾਂਧੀ ਹਸਪਤਾਲ ਦੇ ਇੱਕ ਨੌਜਵਾਨ ਡਾਕਟਰ ਨੇ ਕਿਹਾ, ''"ਮਰੀਜ਼ਾਂ ਦਾ ਪ੍ਰਵਾਹ ਨਿਰੰਤਰ ਬਣਿਆ ਹੋਇਆ ਹੈ। ਆਈਸੋਲੇਸ਼ਨ ਵਾਰਡ ''ਚ ਅਸੀਂ ਮਰੀਜ਼ਾਂ ਦਾ ਇਲਾਜ ਕਰਨ ਵੇਲੇ ਆਪਣੇ ਨਿੱਜੀ ਸੁਰੱਖਿਆ ਉਪਕਰਨ ਪਹਿਨਦੇ ਹਾਂ।"
ਗਾਂਧੀ ਹਸਪਤਾਲ ਦੇ ਡਾਕਟਰਾਂ ਨੇ ਥਕਾਵਟ ਦੀ ਸ਼ਿਕਾਇਤ ਕੀਤੀ। ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, "ਮੇਰੇ ਜ਼ਿਆਦਾਤਰ ਸਹਿਕਰਮੀ ਡਿਪਰੈਸ਼ਨ ਦੀ ਚਪੇਟ ਵਿੱਚ ਹਨ।''''
ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਘਰ ਨਹੀਂ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਹ ਆਪਣੇ ਪਰਿਵਾਰਾਂ ਨੂੰ ਖ਼ਤਰੇ ਵਿੱਚ ਪਾ ਦੇਣ।
- ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
- ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ ''ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਅਜਿਹੇ ਇੱਕ ਹੋਰ ਡਾਕਟਰ ਜੋ ਕੰਮ ਦੇ ਭਾਰ ਕਾਰਨ ਤਣਾਅਗ੍ਰਸਤ ਅਤੇ ਥਕਾਵਟ ਮਹਿਸੂਸ ਕਰ ਰਿਹਾ ਸੀ, ਉਸ ਨੇ ਕਿਹਾ, ''''ਸਾਨੂੰ ਪਤਾ ਨਹੀਂ ਹੈ ਕਿ ਜਦੋਂ ਇਹ ਸਭ ਖ਼ਤਮ ਹੋਵੇਗਾ, ਉਦੋਂ ਅਸੀਂ ਇਸ ਤਰ੍ਹਾਂ ਦੇ ਹੀ ਹੋਵਾਂਗੇ। ਜਿਵੇਂ ਅਸੀਂ ਲੋਕਾਂ ਦੀ ਸਿਹਤ ਦੇਖ ਰਹੇ ਹਾਂ, ਸਾਡੇ ਵਿੱਚੋਂ ਜ਼ਿਆਦਾਤਰ ਬਦਲ ਜਾਣਗੇ।"
ਮਾਨਸਿਕ ਤਣਾਅ
ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਕੋਰੋਨਾਵਾਇਰਸ ਵਾਰਡ ਵਿੱਚ ਕੰਮ ਕਰਨ ਵਾਲੇ ਕੁਝ ਡਾਕਟਰਾਂ ਨੇ ਘੱਟ ਉਪਕਰਨ ਅਤੇ ਡਾਕਟਰਾਂ ਨੂੰ ਮਿਲਦੇ ਘੱਟ ਆਰਾਮ ਦੀ ਸ਼ਿਕਾਇਤ ਕੀਤੀ ਹੈ।
ਉਹ ਕਹਿੰਦੇ ਹਨ ਕਿ ਉਹ 20-25 ਦਿਨਾਂ ਤੋਂ ਬਿਨਾਂ ਰੁਕੇ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਵਿੱਚ ਹੁਣ ਮਾਨਸਿਕ ਤਣਾਅ ਦੇ ਸੰਕੇਤ ਦਿਖਾਈ ਦੇ ਰਹੇ ਹਨ।
ਸਰਕਾਰ ਟੈਸਟ ਕੇਂਦਰਾਂ ਨੂੰ ਵਧਾਉਣ ਅਤੇ ਟੈਸਟ ਕੇਂਦਰਾਂ ਵਿੱਚ ਸਹੂਲਤਾਂ ਵਿੱਚ ਸੁਧਾਰ ਕਰਨ ਵਿੱਚ ਲੱਗੀ ਹੋਈ ਹੈ। ਨਿੱਜੀ ਹਸਪਤਾਲਾਂ ਨੂੰ ਮਰੀਜ਼ਾਂ ਦੇ ਮੁਫ਼ਤ ਟੈਸਟ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ।
ਪਰ ਕੁਝ ਨਿਰੀਖਕਾਂ ਨੇ ਡਾਕਟਰਾਂ ''ਤੇ ਬੇਲੋੜੇ ''ਰੋਂਦੂ ਬੱਚੇ'' ਹੋਣ ਦਾ ਦੋਸ਼ ਲਗਾਇਆ ਹੈ। ਦਿੱਲੀ ਦੇ ਇੱਕ ਸੇਵਾਮੁਕਤ ਡਾਕਟਰ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਹੈਰਾਨ ਹਨ ਕਿ ਕੁਝ ਡਾਕਟਰ ਕਿੰਨੀਆਂ ਸ਼ਿਕਾਇਤਾਂ ਕਰ ਰਹੇ ਹਨ।
ਉਨ੍ਹਾਂ ਨੇ ਦੱਸਿਆ, "ਹੁਣ ਤੱਕ ਤਿੰਨ ਮਹੀਨਿਆਂ ਵਿੱਚ ਸਿਰਫ਼ 18-19 ਹਜ਼ਾਰ ਲੋਕਾਂ ਦੀ ਜਾਂਚ ਕੀਤੀ ਗਈ ਹੈ ਅਤੇ ਦੇਸ਼ ਦੇ 130 ਕਰੋੜ ਲੋਕਾਂ ਵਿੱਚੋਂ ਡਾਕਟਰਾਂ ਕੋਲ ਦੇਖਭਾਲ ਕਰਨ ਲਈ 500 ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਹਨ। ਜੇਕਰ ਉਨ੍ਹਾਂ ਨੂੰ ਹਜ਼ਾਰਾਂ ਰੋਗੀਆਂ ਨਾਲ ਨਿਪਟਣਾ ਪਏ ਤਾਂ ਕੀ ਹੋਵੇਗਾ?"
ਉਨ੍ਹਾਂ ਦੀ ਸਲਾਹ ਹੈ ਕਿ ਡਾਕਟਰਾਂ ਨੂੰ ਧੀਰਜ ਨਾਲ ਤੇ ਬਿਨਾਂ ਕਿਸੇ ਹੋ-ਹੱਲੇ ਦੇ ਆਪਣਾ ਕੰਮ ਕਰਨ ਦੀ ਲੋੜ ਹੈ।
ਪਰ ਬਹੁਤੇ ਲੋਕ ਸ਼ਿਕਾਇਤਾਂ ਕਰਨ ਵਾਲੇ ਡਾਕਟਰਾਂ ਨਾਲ ਸਹਿਮਤ ਪ੍ਰਤੀਤ ਹੁੰਦੇ ਹਨ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ 19 ਮਾਰਚ ਤੱਕ ਮੈਡੀਕਲ ਉਪਕਰਨਾਂ ਦਾ ਨਿਰਯਾਤ ਜਾਰੀ ਰੱਖਣ ਦੀ ਭਾਰਤ ਸਰਕਾਰ ਦੀ ਸੂਝ ''ਤੇ ਸੁਆਲ ਚੁੱਕੇ ਸਨ, ਇੱਕ ਅਜਿਹਾ ਦੋਸ਼ ਜਿਸ ਨੇ ਦੇਸ਼ ਨੂੰ ਸ਼ਰਮਿੰਦਾ ਕਰ ਦਿੱਤਾ ਸੀ।
ਭਾਵੇਂ ਕਿ ਭਾਰਤ ਨੇ ਚੀਨ ਦੇ ਲੋਕਾਂ ਨਾਲ ਸਦਭਾਵ ਦੇ ਰੂਪ ਵਿੱਚ ਵੁਹਾਨ ਵਿੱਚ ਮੈਡੀਕਲ ਉਪਕਰਨ ਭੇਜੇ ਸਨ।
ਸਰਕਾਰ ਜਨਤਕ ਤੌਰ ''ਤੇ ਇਸ ਨੂੰ ਸਵੀਕਾਰ ਨਹੀਂ ਕਰ ਸਕਦੀ, ਪਰ ਮੇਰੇ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੂੰ ਡਰ ਹੈ ਕਿ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਸੰਖਿਆ ਤੇਜ਼ੀ ਨਾਲ ਵਧੇਗੀ।
ਇਸ ਲਈ ਕੇਂਦਰ ਸਰਕਾਰ ਦੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਵੱਲੋਂ ਜਨਤਕ ਕਰਫਿਊ ਦੌਰਾਨ ਸਰਗਰਮ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ।
- ਕੋਰੋਨਾਵਾਇਰਸ: ਗਊ ਮੂਤਰ ਨਾਲ ਇਲਾਜ ਕਰਨ ਵਾਲਿਆਂ ਦਾ ਰਿਐਲਿਟੀ ਚੈੱਕ
- ਕੋਰੋਨਾਵਾਇਰਸ ਕਿਸੇ ਚੀਜ਼ ''ਤੇ ਕਿੰਨੀ ਦੇਰ ਜਿਉਂਦਾ ਰਹਿ ਸਕਦਾ ਹੈ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
ਸਾਰੇ ਭਾਰਤੀ ਸੂਬਿਆਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਦੇ 560 ਤੋਂ ਜ਼ਿਆਦਾ ਕਸਬਿਆਂ ਅਤੇ ਸ਼ਹਿਰਾਂ ਵਿੱਚ ਲੌਕਡਾਊਨ ਹੈ।
ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਇਸ ਮਹੀਨੇ ਦੇ ਅੰਤ ਤੱਕ ਅੰਤਰਰਾਜੀ ਬੱਸ ਸੇਵਾਵਾਂ, ਯਾਤਰੀ ਟਰੇਨਾਂ ਅਤੇ ਘਰੇਲੂ ਉਡਾਣਾ ਨੂੰ ਬੰਦ ਕਰ ਦਿੱਤਾ ਗਿਆ ਹੈ।
ਕਾਰਵਾਈਆਂ ਪ੍ਰਤੀ ਉਦਾਰ ਦ੍ਰਿਸ਼ਟੀਕੋਣ
ਜਨਤਾ ਕਰਫਿਊ ਦਾ ਪਾਲਣ ਕਰਨ ਲਈ ਮੋਦੀ ਦੀ ਅਪੀਲ ''ਤੇ ਅਧਿਕਾਰਤ ਸਰਗਰਮੀ ਵਿੱਚ ਤੇਜ਼ੀ ਲਿਆਉਣਾ ਪ੍ਰਤੀਕਿਰਿਆ ਨਹੀਂ ਹੈ, ਇਹ ਪਹਿਲਾਂ ਤੋਂ ਤਿਆਰ ਕੀਤਾ ਗਿਆ ਹੈ।
ਮੋਦੀ ਨੇ ਆਪਣੇ ਮੰਤਰੀਆਂ ਅਤੇ ਰਾਜ ਸਰਕਾਰਾਂ ਨੂੰ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਹੈ।
ਇਨ੍ਹਾਂ ਕਾਰਵਾਈਆਂ ਪ੍ਰਤੀ ਉਦਾਰ ਦ੍ਰਿਸ਼ਟੀਕੋਣ ਇਹ ਹੈ ਕਿ ਅਧਿਕਾਰੀ ਆਖ਼ਰਕਾਰ ਸਰਗਰਮ ਹੋ ਹੀ ਗਏ ਹਨ।
ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਇਹ ਸਰਗਰਮੀਆਂ ਇੱਕ ਹਫ਼ਤਾ ਜਾਂ 10 ਦਿਨ ਪਹਿਲਾਂ ਸ਼ੁਰੂ ਹੋ ਜਾਣੀਆਂ ਚਾਹੀਦੀਆਂ ਸਨ।
ਵਿਰੋਧੀ ਧਿਰ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਦੇ ਪਸਾਰ ਨਾਲ ਨਿਪਟਣ ਲਈ ਠੋਸ ਰਣਨੀਤੀ ਬਣਾਉਣ ਦੀ ਬਜਾਇ ਮੋਦੀ ਸਰਕਾਰ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਗਿਰਾਉਣ ਵਿੱਚ ਰੁੱਝੀ ਹੋਈ ਸੀ।
ਮੋਦੀ ਵੱਲੋਂ ਵੀਰਵਾਰ ਨੂੰ ਐਲਾਨਿਆ ਗਿਆ ਆਰਥਿਕ ਟਾਸਕ ਫੋਰਸ ਦਾ ਗਠਨ, ਜਲਦੀ ਹੀ ਲੋੜਵੰਦਾਂ ਦੀ ਮਦਦ ਲਈ ਅਤੇ ਪਹਿਲਾਂ ਤੋਂ ਕਮਜ਼ੋਰ ਵਰਗ ਦੇ ਪਤਨ ਨੂੰ ਰੋਕਣ ਲਈ ਵਿੱਤੀ ਕਾਰਵਾਈ ਦਾ ਵੱਡਾ ਹਿੱਸਾ ਬਣੇਗਾ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਨੂੰ ਰੋਕਣ ਲਈ ਲੱਗੇ ਕਰਫਿਊ ਦੇ ਕੀ ਮਾਅਨੇ ਹਨ
- ਕੋਰੋਨਾਵਾਇਰਸ: ਬ੍ਰਿਟੇਨ ''ਚ ਜਨਤਕ ਥਾਵਾਂ ''ਤੇ ਦੋ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ''ਤੇ ਪਾਬੰਦੀ
- ਕੋਰੋਨਾਵਾਇਰਸ: ਪੰਜਾਬ, ਚੰਡੀਗੜ੍ਹ ’ਚ ਕਰਫਿਊ, ਹਰਿਆਣਾ ’ਚ ਬਿਨਾਂ ਟ੍ਰੈਵਲ ਹਿਸਟਰੀ ਦਾ ਕੇਸ
ਪਰ ਜ਼ਿਆਦਾਤਰ ਸਿਹਤ ਮਾਹਿਰ ਅਤੇ ਡਾਕਟਰ ਅਜੇ ਵੀ ਇੰਤਜ਼ਾਰ ਕਰ ਰਹੇ ਹਨ ਕਿ ਕਮਜ਼ੋਰ ਸਿਹਤ ਦੇਖਭਾਲ (ਹੈਲਥਕੇਅਰ) ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਰਕਾਰ ਕੀ ਸਖ਼ਤ ਕਾਰਵਾਈ ਕਰੇਗੀ।
ਉਨ੍ਹਾਂ ਦਾ ਮੰਨਣਾ ਹੈ ਕਿ ਨੇੜਲੇ ਭਵਿੱਖ ਵਿੱਚ ਕੋਰੋਨਾ ਮਰੀਜ਼ਾਂ ਦੀ ਸੰਖਿਆ ਵਧਣ ਦੇ ਸੰਕੇਤ ਹਨ।
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਮੌਜੂਦਾ ਪ੍ਰਣਾਲੀ ਕੋਰੋਨਾਵਾਇਰਸ ਦੀ ਲਾਗ ਤੋਂ ਪੀੜਤ ਲੋਕਾਂ ਦੀ ਵੱਡੀ ਸੰਖਿਆ ਨਾਲ ਨਿਪਟਣ ਲਈ ਸੁਸੱਜਿਤ ਨਹੀਂ ਹੈ।
https://www.youtube.com/watch?v=6njnuRWFGLE
https://www.youtube.com/watch?v=9k5zZCE8b2Q
https://www.youtube.com/watch?v=ES_C9INdUF0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)