ਕੋਰੋਨਾਵਾਇਰਾਸ: ਹੁਣ ਅਮਰੀਕਾ ਬਣਿਆ ਕੇਂਦਰ, ਚੀਨ ਤੇ ਇਟਲੀ ਨੂੰ ਵੀ ਪਛਾੜਿਆ - 5 ਅਹਿਮ ਖ਼ਬਰਾਂ

Friday, Mar 27, 2020 - 07:29 AM (IST)

ਕੋਰੋਨਾਵਾਇਰਸ
Getty Images
ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਪੀੜਤਾਂ ਦਾ ਅੰਕੜਾਂ 83 ਤੋਂ ਹੋਇਆ ਪਾਰ

ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦਾ ਅੰਕੜਾ ਸਾਰੇ ਦੇਸਾਂ ਤੋਂ ਵੱਧ ਹੋ ਗਿਆ ਹੈ।

ਜੌਹਨ ਹੋਪਕਿਨਸ ਯੂਨੀਵਰਸਿਟੀ ਵੱਲੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਹੁਣ ਤੱਕ 83500 ਕੇਸ ਸਾਹਮਣੇ ਆਏ ਹਨ।

ਇਹ ਅੰਕੜਾ ਚੀਨ (81,782) ਅਤੇ ਇਟਾਲੀ (80,589) ਦੇ ਅੰਕੜਿਆਂ ਨੂੰ ਵੀ ਪਾਰ ਕਰ ਗਿਆ ਹੈ।

ਉਥੇ ਹੀ ਅਮਰੀਕਾ ਵਿੱਚ ਕੋਵਿਡ-19 ਨਾਲ ਮੌਤਾਂ ਦੀ ਗਿਣਤੀ 1200 ਹੈ, ਚੀਨ ਵਿੱਚ 3,291 ਅਤੇ ਇਟਲੀ 8,215।

ਹਾਲਾਂਕਿ ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਵਡ ਟਰੰਪ ਨੇ ''ਵਧੇਰੇ ਟੈਸਟਿੰਗ ਦਾ ਨਤੀਜਾ'' ਦੱਸਿਆ ਹੈ। ਉਨ੍ਹਾਂ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਹੈ, "ਅਸੀਂ ਇੰਨੇ ਜ਼ਿਆਦਾ ਟੈਸਟ ਕਰ ਰਹੇ ਹਾਂ ਅਤੇ ਇਹ ਉਸੇ ਦਾ ਨਤੀਜਾ ਹੈ।"

ਟਰੰਪ ਨੇ ਇਹ ਵੀ ਕਿਹਾ ਹੈ ਕਿ ਚੀਨ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲਿਆਂ ਦੀ ਗਿਣਤੀ ਜਿੰਨੀ ਦੱਸੀ ਜਾ ਰਹੀ ਹੈ, ਅਸਲ ਵਿੱਚ ਉਸ ਤੋਂ ਕਿਤੇ ਵੱਧ ਹੈ।

ਕੋਰੋਨਾਵਾਇਰਸ
BBC

ਪੰਜਾਬ ਦੇ ਪਹਿਲੇ ਕੋਰੋਨਾਵਾਇਰਸ ਦੇ ਮਰੀਜ਼ ਨੂੰ ਮਿਲ ਰਹੀ ਹੈ ਛੁੱਟੀ

ਕੋਰੋਨਾਵਾਇਰਸ ਨਾਲ ਪੀੜਤ ਹੋਏ ਪੰਜਾਬ ਦੇ ਪਹਿਲੇ ਮਰੀਜ਼ ਨੂੰ ਹੁਣ ਸਿਹਤਮੰਦ ਹੋਣ ਮਗਰੋਂ ਅੱਜ ਛੁੱਟੀ ਦਿੱਤੀ ਜਾ ਸਕਦੀ ਹੈ।

ਕੋਰੋਨਾਵਾਇਰਸ
Getty Images
ਪੰਜਾਬ ਦੇ ਪਹਿਲੇ ਮਰੀਜ਼ ਨੂੰ ਮਿਲ ਰਹੀ ਹੈ ਛੁੱਟੀ (ਸੰਕੇਤਕ ਤਸਵੀਰ)

ਇਹ ਮਰੀਜ਼ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਸੀ। ਬੀਬੀਸੀ ਪੰਜਾਬੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਸਿਵਿਲ ਸਰਜਨ ਡਾ. ਪ੍ਰਭਦੀਪ ਕੌਰ ਜੋਹਲ ਨੇ ਛੁੱਟੀ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਇਹ 60 ਸਾਲਾ ਮਰੀਜ਼ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਇਟਲੀ ਤੋਂ ਪਰਤਿਆ ਸੀ। 4 ਮਾਰਚ ਨੂੰ ਉਸ ਵਿੱਚ ਕੋਰੋਨਾਵਾਇਰਸ ਦੇ ਲੱਛਣ ਵੇਖੇ ਗਏ ਸਨ। ਕੋਰੋਨਾਵਾਇਰਸ ਸਬੰਧੀ ਦੇਸ-ਵਿਦੇਸ਼ ਦੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ: ਪੰਜਾਬ ਸਰਕਾਰ ਦਾ 6000 ਕੈਦੀ ਰਿਹਾਅ ਕਰਨ ਦਾ ਫ਼ੈਸਲਾ

ਕੋਰੋਨਾਵਾਇਰਸ ਕਰਕੇ ਪੰਜਾਬ ਸਰਕਾਰ ਨੇ 6000 ਕੈਦੀ ਰਿਹਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੀ ਜਾਣਕਾਰੀ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤੀ ਹੈ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਸ ਬਾਰੇ ਸੁਪਰੀਮ ਕੋਰਟ ਨੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਨੇ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਪੂਰੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਉੱਚ ਪੱਧਰੀ ਕਮੇਟੀਆਂ ਬਣਾ ਕੇ ਵਿਚਾਰ ਕਰੇ ਕਿ ਕਿਹੜੇ ਕੈਦੀਆਂ ਨੂੰ 4 ਤੋਂ 6 ਹਫ਼ਤੇ ਦੀ ਪੈਰੋਲ ''ਤੇ ਭੇਜਿਆ ਜਾ ਸਕਦਾ ਹੈ ਤਾਂ ਜੋ ਜੇਲ੍ਹਾਂ ਵਿੱਚ ਭੀੜ ਘੱਟ ਹੋਵੇ ਤੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ: ਦਿੱਲੀ ਦੇ ਪਹਿਲੇ ਮਰੀਜ਼ ਦੀ ਕਹਾਣੀ

ਇਸ ਵੇਲੇ ਦਿੱਲੀ ਵਿੱਚ ਕੋਰੋਨਾਵਾਇਰਸ ਦੇ ਸਾਹਮਣੇ ਆਏ ਮਾਮਲਿਆਂ ਵਿੱਚੋਂ ਇੱਕ ਸ਼ਖਸ ਦੀ ਮੌਤ ਹੋ ਚੁੱਕੀ ਹੈ। ਪੰਜ ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਵੀ ਦਿੱਤੀ ਜਾ ਚੁੱਕੀ ਹੈ। 23 ਲੋਕ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ।

ਰੋਹਿਤ ਦੱਤਾ
BBC
ਰੋਹਿਤ ਦੱਤਾ ਕਹਿੰਦੇ ਹਨ ਕੁਆਰੰਟਾਇਨ ਦੇ 14 ਦਿਨ ਜ਼ਿੰਦਗੀ ਬਦਲ ਦਿੰਦੇ ਹਨ

ਦਿੱਲੀ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਰੋਹਿਤ ਦੱਤਾ ਦੇ ਰੂਪ ਵਿੱਚ ਸਾਹਮਣੇ ਆਇਆ ਸੀ। ਬੀਬੀਸੀ ਨਾਲ ਖ਼ਾਸ ਗੱਲਬਾਤ ਵਿੱਚ ਰੋਹਿਤ ਦੱਤਾ ਨੇ ਦੱਸਿਆ ਕਿ ਜਦੋਂ ਉਹ ਯੂਰਪ ਦੀ ਯਾਤਰਾ ਤੋਂ ਵਾਪਸ ਆਏ ਸਨ ਤਾਂ ਉਨ੍ਹਾਂ ਨੂੰ ਬੁਖ਼ਾਰ ਹੋ ਗਿਆ ਸੀ।

ਬੁਖ਼ਾਰ ਨਾ ਠੀਕ ਹੋਣ ਕਰਕੇ 29 ਫਰਵਰੀ ਨੂੰ ਉਨ੍ਹਾਂ ਨੇ ਡਾਕਟਰ ਨੂੰ ਸਕ੍ਰੀਨਿੰਗ ਲਈ ਕਿਹਾ, ਜਿਸ ਤੋਂ ਬਾਅਦ ਸਰਕਾਰ ਨੂੰ 1 ਮਾਰਚ ਨੂੰ ਪਤਾ ਲੱਗਾ ਕਿ ਉਹ ਕੋਰੋਨਾ ਪੌਜ਼ੀਟਿਵ ਹਨ ਤੇ ਇਸ ਤਰ੍ਹਾਂ ਦੀ ਦਿੱਲੀ ਦੇ ਉਹ ਪਹਿਲੇ ਮਰੀਜ਼ ਬਣ ਹਏ। ਰੋਹਿਤ ਦਾ ਕਹਾਣੀ ਉਨ੍ਹਾਂ ਦੀ ਜ਼ੁਬਾਨੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਇਹ ਵੀ ਪੜ੍ਹੋ:


ਇਟਲੀ ''ਚ ਬਜ਼ੁਰਗ ਆਪਣਿਆਂ ਨੂੰ ''ਆਖ਼ਰੀ ਅਲਵਿਦਾ'' ਕਹਿਣ ਲਈ ਹਸਪਤਾਲਾਂ ''ਚ ਤੜਪ ਰਹੇ

ਇਟਲੀ ਆਪਣੇ ਇਤਿਹਾਸ ਦੇ ਇੱਕ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਕੋਰੋਨਾਵਾਇਰਸ ਕਾਰਨ ਇਟਲੀ ਵਿੱਚ ਹੁਣ ਤੱਕ 4,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਕੋਰੋਨਾਵਾਇਰਸ
Getty Images
ਹਸਪਤਾਲਾਂ ਵਿੱਚ ਬਜ਼ੁਰਗ ਬਿਲਕੁੱਲ ਰਹਿ ਜਾਂਦੇ ਹਨ

ਇਸ ਉਦਾਸ ਕਰ ਦੇਣ ਵਾਲੇ ਰੱਦੋ-ਅਮਲ ਦੌਰਾਨ ਬਜ਼ੁਰਗ ਮਰੀਜ਼ਾਂ ਦੀ ਦਿੱਕਤ ਸਭ ਤੋਂ ਜ਼ਿਆਦਾ ਵੱਧ ਗਈ ਹੈ।

ਕੋਰੋਨਾਵਾਇਰਸ ਦੇ ਬਿਮਾਰ ਬਜ਼ੁਰਗ ਹਸਪਤਾਲਾਂ ਵਿੱਚ ਦਾਖ਼ਲ ਹੁੰਦੇ ਹਨ। ਉਨ੍ਹਾਂ ਦੇ ਬਚਣ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ ਤੇ ਅਜਿਹੇ ਵਿੱਚ ਉਹ ਉੱਥੇ ਪੂਰੀ ਤਰ੍ਹਾਂ ਇਕੱਲੇ ਹੋ ਜਾਂਦੇ ਹਨ।

ਮਿਲਾਨ ਦੇ ਸੈਨ ਕਾਰਲੋ ਬੋਰੋਮੋ ਹਸਪਤਾਲ ਤੋਂ ਡਾ. ਫ੍ਰਾਂਸੈਸਕਾ ਕੋਰਟੇਲਾਰੋ ਨੇ ਇੱਕ ਇੰਟਰਵਿਉ ਵਿੱਚ, ਕੋਵਿਡ -19 ਦੇ ਮਰੀਜ਼ਾਂ ਨਾਲ ਰਹਿਣ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਇੱਕ ਬੁਰਾ ਸੁਪਨਾ ਆਖਿਆ ਹੈ।

ਉਨ੍ਹਾਂ ਕਿਹਾ, "ਕੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਵੱਧ ਦਿਲ ਦਹਿਲਾਉਣ ਵਾਲਾ ਕੀ ਹੈ? ਮਰੀਜ਼ਾਂ ਨੂੰ ਇਕੱਲੇ ਮਰਦੇ ਹੋਏ ਦੇਖਣਾ। ਉਹ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਅਲਵਿਦਾ ਕਹਿਣ ਲਈ ਤੁਹਾਨੂੰ ਵਾਰ-ਵਾਰ ਬੇਨਤੀਆਂ ਕਰਦੇ ਹਨ।" ਖ਼ਬਰ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=6njnuRWFGLE

https://www.youtube.com/watch?v=9k5zZCE8b2Q

https://www.youtube.com/watch?v=ES_C9INdUF0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News