ਕੋਰੋਨਾਵਾਇਰਸ: ਦਿੱਲੀ ਦੇ ਪਹਿਲੇ ਮਰੀਜ਼ ਦੇ ਬੋਲ, ‘ਆਇਸੋਲੇਸ਼ਨ ਦੇ 14 ਦਿਨ ਮਨੁੱਖ ਨੂੰ ਬਦਲ ਦਿੰਦੇ ਹਨ’

03/26/2020 11:13:58 PM

ਕੋਰੋਨਾਵਾਇਰਸ
BBC
ਰੋਹਿਤ ਦੱਤਾ

ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੁਤਾਬਕ ਦੇਸ ਭਰ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ ਲਗਭਗ 600 ਤੋਂ ਵੱਧ ਮਾਮਲੇ ਸਾਹਮਣੇ ਆ ਚੁਕੇ ਹਨ।

ਇਸ ਬਿਮਾਰੀ ਨਾਲ ਦੇਸ ਭਰ ਵਿੱਚ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 36 ਲੋਕ ਇਸ ਬਿਮਾਰੀ ਤੋਂ ਉਭਰ ਵੀ ਚੁੱਕੇ ਹਨ।

ਕੋਰੋਨਾਵਾਇਰਸ ਨਾਲ ਵਧਦੇ ਮਾਮਲਿਆਂ ਕਰਕੇ ਪੂਰੇ ਦੇਸ ਵਿੱਚ ਲੌਕਡਾਊਨ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ


ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿੱਚ ਕੀ ਹਨ ਹਾਲਾਤ

  • ਪੰਜਾਬ ਵਿੱਚ 33 ਪੌਜ਼ੀਟਿਵ ਕੇਸ, ਇੱਕ ਮੌਤ। ਚੰਡੀਗੜ੍ਹ ''ਚ ਵੀ 7 ਕੇਸ ਪੌਜ਼ੀਟਿਵ।
  • ਪੂਰੇ ਦੇਸ ਵਿੱਚ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਐਲਾਨ ਦਿੱਤਾ ਗਿਆ ਹੈ।
  • ਭਾਰਤ ''ਚ ਹੁਣ ਤੱਕ ਕੋਰੋਨਾਵਾਇਰਸ ਕਰਕੇ 13 ਲੋਕਾਂ ਦੀ ਮੌਤ ਹੋ ਗਈ ਹੈ
  • ਦੁਨੀਆਂ ਭਰ ਪੀੜਤਾਂ ਦੀ ਗਿਣਤੀ 3 ਲੱਖ ਤੋਂ ਪਾਰ ਹੈ

ਭਾਰਤ ਵਿੱਚ ਕੋਰੋਨਾਵਾਇਰਸ ਕਰਕੇ ਪਹਿਲੀ ਮੌਤ ਦਿੱਲੀ ਵਿੱਚ ਹੋਈ।

ਦਿੱਲੀ ਵਿੱਚ ਕੋਰੋਨਾਵਾਇਰਸ ਦੇ ਸਾਹਮਣੇ ਆਏ ਮਾਮਲਿਆਂ ਵਿੱਚੋਂ ਇੱਕ ਸ਼ਖਸ ਦੀ ਮੌਤ ਹੋ ਚੁੱਕੀ ਹੈ। ਪੰਜ ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਵੀ ਦਿੱਤੀ ਜਾ ਚੁੱਕੀ ਹੈ। 23 ਲੋਕ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ। ਇਸ ਤੋਂ ਇਲਾਵਾ 117 ਸ਼ੱਕੀ ਮਰੀਜ਼ ਵੀ ਹਸਪਤਾਲ ਵਿੱਚ ਹਨ।

ਕੋਰੋਨਾਵਾਇਰਸ
Getty Images
ਕੋਰੋਨਾਵਾਇਰਸ ਨਾਲ ਵਧਦੇ ਮਾਮਲਿਆਂ ਕਰਕੇ ਦੇਸ ਦੇ 560 ਜ਼ਿਲਿਆ ਵਿੱਚ ਲੌਕਡਾਊਨ ਹੈ

ਪਰ ਦਿੱਲੀ ਵਿੱਚ ਪਹਿਲਾ ਮਾਮਲਾ ਰੋਹਿਤ ਦੱਤਾ ਦੇ ਰੂਪ ਵਿੱਚ ਸਾਹਮਣੇ ਆਇਆ। ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਪੜੋ ਰੋਹਿਤ ਦੱਤਾ ਨੇ ਕੀ ਦੱਸਿਆ।

ਕੋਰੋਨਾਵਾਇਰਸ
BBC

ਰੋਹਿਤ ਦੱਤਾ ਨੇ ਬੀਬੀਸੀ ਨੂੰ ਕਿਹਾ...

ਜਿਵੇਂ ਹੀ ਮੈਂ ਯੂਰਪ ਤੋਂ ਵਾਪਸ ਆਇਆ, ਮੈਨੂੰ ਰਾਤ ਨੂੰ ਹੀ ਬੁਖਾਰ ਹੋ ਗਿਆ ਸੀ। ਮੈਨੂੰ 99.5 ਡਿਗਰੀ ਬੁਖਾਰ ਸੀ। ਮੈਨੂੰ ਲਗਿਆ ਕਿ ਹੋ ਸਕਦਾ ਹੈ ਕਿ ਲੰਬੀ ਹਵਾਈ ਯਾਤਰਾ ਕਰਕੇ ਇਹ ਹੋਇਆ ਹੋਵੇ।

ਉਸ ਤੋਂ ਬਾਅਦ ਮੈਂ ਡਾਕਟਰ ਨੂੰ ਦਿਖਾਇਆ। ਡਾਕਟਰ ਨੇ ਦਵਾਈ ਦਿੱਤੀ ਪਰ ਤਿੰਨ ਦਿਨ ਬਾਅਦ ਵੀ ਕੋਈ ਅਸਰ ਨਹੀਂ ਹੋਇਆ।

ਉਸ ਮਗਰੋਂ 29 ਫਰਵਰੀ ਨੂੰ ਮੈਂ ਡਾਕਟਰ ਨੂੰ ਕਿਹਾ ਕਿ ਕੋਰੋਨਾ ਸਕਰੀਨਿੰਗ ਕਰਵਾਉਣਾ ਚਾਹੁੰਦਾ ਹਾਂ। ਉਸ ਤੋਂ ਅਗਲੇ ਦਿਨ ਮੈਂ ਸਕਰੀਨਿੰਗ ਕਰਵਾਈ।

ਇਸ ਤੋਂ ਬਾਅਦ ਸਰਕਾਰ ਨੂੰ 1 ਮਾਰਚ ਨੂੰ ਪਤਾ ਲਗਿਆ ਕਿ ਮੈਂ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਤੇ ਮੈਂ ਦਿੱਲੀ ਵਿੱਚ ਕੋਰੋਨਾਵਾਇਰਸ ਦਾ ਪਹਿਲਾਂ ਮਰੀਜ਼ ਹਾਂ।

ਕੋਰੋਨਾਵਾਇਰਸ
BBC

ਇਸ ਤੋਂ ਬਾਅਦ ਸਰਕਾਰ ਵੱਲੋਂ ਇੱਕ ਟੀਮ ਮੇਰੇ ਘਰ ਭੇਜ ਦਿੱਤੀ ਗਈ। ਉਨ੍ਹਾਂ ਸਾਰਿਆਂ ਦੀ ਸਕਰੀਨਿੰਗ ਕੀਤੀ ਗਈ ਜਿਨ੍ਹਾਂ ਨੂੰ ਮੈਂ ਮਿਲਿਆ ਸੀ। ਸਾਰਿਆਂ ਦੇ ਟੈਸਟ ਨਿਗੇਟਿਵ ਸੀ, ਬਸ ਮੇਰੇ ਇੱਕਲਾ ਦਾ ਹੀ ਪੌਜ਼ੀਟਿਵ ਸੀ।

ਇਸ ਮਗਰੋਂ ਮੈਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ। ਹਸਪਤਾਲ ਵਿੱਚ ਮੈਨੂੰ ਇਸ ਤਰ੍ਹਾਂ ਦੀ ਸੁਵਿਧਾ ਦਿੱਤੀ ਗਈ ਜੋ ਵਿਸ਼ਵ-ਪੱਧਰ ਦੀ ਸੀ।

ਕੋਰੋਨਾਵਾਇਰਸ
BBC
ਹਸਪਤਾਲ ਵਿੱਚ ਰੋਹਿਤ ਨੂੰ ਵਿਸ਼ਵ-ਪੱਧਰ ਦੀ ਸੁਵਿਧਾ ਦਿੱਤੀ ਗਈ

ਪਰ ਜੋ ਲੋਕ ਅਜੇ ਇਸ ਵਾਇਰਸ ਕਰਕੇ ਪਰੇਸ਼ਾਨ ਹੋ ਰਹੇ ਹਨ, ਉਨ੍ਹਾਂ ਨੂੰ ਇਹ ਸਣਝਣ ਦੀ ਲੋੜ ਹੈ ਕਿ ਇਹ ਯੁੱਧ ਵਰਗੇ ਹਾਲਾਤ ਹਨ। ਅਸੀਂ ਦੇਖਿਆ ਕਿ ਚੀਨ ਵਿੱਚ ਲੋਕਾਂ ਨੂੰ ਡੋਰਮੈਟਰੀ ਤੇ ਦੈਂਟਾਂ ਵਿੱਚ ਰੱਖਿਆ ਗਿਆ। ਇਸ ਕਰਕੇ ਲੋਕਾਂ ਨੂੰ ਸਮਝਣਾ ਪਵੇਗਾ ਕਿ ਸੁਵਿਧਾਵਾਂ ਨਾਲੋਂ ਜ਼ਿਆਦਾ ਸਿਹਤ ਜ਼ਰੂਰੀ ਹੈ।

ਸ਼ੁਰੂਆਤ ਦੇ 3-4 ਦਿਨ ਤਾਂ ਮੇਰੀ ਸਿਹਤ ਖ਼ਰਾਬ ਰਹੀ। ਮੇਰੇ ਤੋਂ ਬੇਲਿਆ ਵੀ ਨਹੀਂ ਜਾ ਰਿਹਾ ਸੀ। ਮੇਰੇ ਕੋਲ ਮੇਰਾ ਮੋਬਾਇਲ ਸੀ ਤੇ ਮੈਂ ਲੋਕਾਂ ਨਾਲ ਸੰਪਰਕ ਕਰ ਪਾ ਰਿਹਾ ਸੀ। ਮੈਨੂੰ ਬਹੁਤਾ ਚੰਗਾ ਨਹੀਂ ਸੀ ਲੱਗ ਰਿਹਾ। ਪਰ ਅਕਸਰ ਥੋੜ੍ਹਾ ਜਿਹਾ ਬੁਖਾਰ ਹੋਣ ''ਤੇ ਵੀ ਮਨ ਖਰਾਬ ਜਿਹਾ ਹੋ ਜਾਂਦਾ ਹੈ। ਉਸ ਹਾਲਾਤ ਵਿੱਚ ਵੀ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ:

ਮੈਂ ਵੀ ਉਸ ਸਥਿਤੀ ਵਿੱਚ ਆਰਾਮ ਕੀਤਾ। ਜਿਵੇਂ ਮੇਰੀ ਹਾਲਤ ਵਿੱਚ ਸੁਧਾਰ ਆਉਂਦਾ ਰਿਹਾ, ਮੈਨੂੰ ਠੀਕ ਮਹਿਸੂਸ ਹੋਣ ਲੱਗਾ। ਮੇਰੇ ਕੋਲ ਫੋਨ ਹੋਣ ਕਰਕੇ, ਮੈਂ ਫਿਲਮਾਂ ਦੇਖਦਾ ਰਿਹਾ ਸੀ। ਕਿਤਾਬਾਂ ਵੀ ਪੜ੍ਹਣੀਆਂ ਸ਼ੁਰੂ ਕਰ ਦਿੱਤੀਆਂ ਸਨ।

ਵੀਡੀਓ: ਕਿਵੇਂ ਪਤਾ ਲੱਗੇ ਬੁਖਾਰ ਹੈ ਕਿ ਨਹੀਂ?

https://youtu.be/06W0wfAlHCE

ਮੈਂ ਤਾਂ ਇਹੋ ਕਹਾਂਗਾ ਕਿ ਆਇਸੋਲੇਸ਼ਨ ਦੇ 14 ਦਿਨਾਂ ਦਾ ਸਮਾਂ ਮਨੁੱਖ ਨੂੰ ਬਦਲ ਦਿੰਦਾ ਹੈ। ਇਸ ਦੌਰਾਨ ਆਦਮੀ ਸੋਚਦਾ ਹੈ ਕਿ ਮੈਂ ਕੀ ਗਲਤੀਆਂ ਕੀਤੀਆਂ। ਮੈਂ 45 ਸਾਲਾਂ ਦਾ ਹਾਂ। ਮੈਂ ਆਪਣੀ ਜ਼ਿੰਦਗੀ ਦੇ ਪਿਛਲੇ 30 ਸਾਲਾਂ ''ਤੇ ਧਿਆਨ ਮਾਰਿਆ ਤਾਂ ਸਮਝ ਆਇਆ ਕਿ ਮੈਂ ਜ਼ਿੰਦਗੀ ਤਾਂ ਐਂਵੇ ਭੱਜ ਦੌੜ ਵਿੱਚ ਹੀ ਗੁਆ ਦਿੱਤੀ।

ਜੋ ਲੋਕ ਪਰੇਸ਼ਾਨ ਹਨ, ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਡਾਕਟਰ ਕੋਲ ਜਾਓ। ਆਪਣਾ ਟੈਸਟ ਕਰਵਾਓ। ਜਿੰਨੀ ਜਲਦੀ ਜਾਓਗੇ, ਓਨੀ ਜਲਦੀ ਵਾਪਸ ਆਓਗੇ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://youtu.be/2843GMUpTRE

https://youtu.be/YD4_9ux-dLA

https://youtu.be/ECWL0R_o9DI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News