ਕੋਰੋਨਾਵਾਇਰਸ: ਜਦੋਂ ਕਟਰੀਨਾ ਨੇ ਮਾਂਜੇ ਭਾਂਡੇ ਤੇ ਸੁਨੰਦਾ ਨੇ ਮਾਰਿਆ ਝਾੜੂ

Thursday, Mar 26, 2020 - 12:58 PM (IST)

ਕੋਰੋਨਾਵਾਇਰਸ: ਜਦੋਂ ਕਟਰੀਨਾ ਨੇ ਮਾਂਜੇ ਭਾਂਡੇ ਤੇ ਸੁਨੰਦਾ ਨੇ ਮਾਰਿਆ ਝਾੜੂ

ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਦੇ ਲੋਕਾਂ ਨੂੰ ਘਰੋ-ਘਰੀ ਰਹਿਣ ਨੂੰ ਕਿਹਾ ਗਿਆ ਹੈ। ਦੁਨੀਆਂ ਦੀ ਰਫ਼ਤਾਰ ''ਤੇ ਰੋਕ ਲੱਗ ਗਈ ਹੈ।

ਫਿਲਮੀ ਸਿਤਾਰੇ ਤੇ ਕਲਾਕਾਰ ਜਿਨ੍ਹਾਂ ਦੀ ਜਿੰਦਗੀ ਅਕਸਰ ਭੱਜਦੌੜ ਵਾਲੀ ਰਹਿੰਦੀ ਹੈ, ਉਹ ਖੁਦ ਘਰਾਂ ਅੰਦਰ ਰਹਿ ਕੇ ਲੋਕਾਂ ਨੂੰ ਵੀ ਇਹੀ ਅਪੀਲ ਕਰ ਰਹੇ ਨੇ ਕਿ ਘਰੋਂ ਬਾਹਰ ਨਾ ਜਾਓ। ਘਰਾਂ ਵਿੱਚ ਇਹ ਕਲਾਕਾਰ ਸਮਾਂ ਕਿਵੇਂ ਬਤੀਤ ਕਰ ਰਹੇ ਨੇ, ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰ ਰਹੇ ਹਨ।

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਨੇ ਆਪਣੇ ਘਰੋਂ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਬਰਤਨ ਸਾਫ਼ ਕਰ ਰਹੀ ਹੈ। ਨਾਲ ਹੀ ਕੈਟਰੀਨਾ ਨੇ ਲਿਖਿਆ,"ਸਚਮੁੱਚ ਘਰ ਲਈ ਮਿਲਦੀ ਮਦਦ ਦੀ ਤਾਰੀਫ਼ ਕਰਨੀ ਬਣਦੀ ਹੈ"

https://www.instagram.com/p/B-FEZmEBq73/?igshid=16ptnlmqjohn0

ਕੋਰੋਨਾਵਾਇਰਸ
BBC

ਕਰੀਨਾ ਕਪੂਰ ਖਾਨ ਕੁਝ ਦਿਨ ਪਹਿਲਾਂ ਤੋਂ ਹੀ ਇੰਸਟਾਗ੍ਰਾਮ ''ਤੇ ਐਕਟਿਵ ਹੋਈ ਹੈ। ਉਹਨਾਂ ਨੇ ਪਤੀ ਸੈਫ ਅਲੀ ਖਾਨ ਅਤੇ ਬੇਟੇ ਤੈਮੂਰ ਅਲੀ ਖਾਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਵਿੱਚ ਉਹ ਦੋਹੇਂ ਘਰ ਵਿੱਚ ਪੌਦੇ ਲਗਾ ਰਹੇ ਨੇ।

https://www.instagram.com/p/B-BxeP9pS-D/?igshid=ra0h7jjenowv

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਝਾੜੂ ਲਗਾ ਰਹੀ ਹੈ। ਨਾਲ ਹੀ ਸੁਨੰਦਾ ਨੇ ਆਪਣੇ ਪ੍ਰਸੰਸਕਾਂ ਨੂੰ ਕਿਹਾ, "ਆਪਣੀਆਂ ਕੁਆਰੰਟੀਨ ਗਤੀਵਿਧੀਆਂ ਬਾਰੇ ਕੁਮੈਂਟ ਕਰਕੇ ਦੱਸੋ"

https://www.instagram.com/p/B-Glw9HjPSS/?igshid=4qr5ivalj0jx

ਸੋਨਮ ਬਾਜਵਾ ਅਕਸਰ ਆਪਣੀਆਂ ਫਿਟਨੈਸ ਵੀਡੀਓਜ਼ ਸ਼ੇਅਰ ਕਰਦੇ ਨੇ। ਸੋਨਮ ਬਾਜਵਾ ਨੇ ਘਰੋਂ ਹੀ ਕਸਰਤ ਕਰਦਿਆਂ ਦੀ ਵੀਡੀਓ ਪੋਸਟ ਕੀਤੀ।

https://www.instagram.com/p/B-FBxvbB5PI/?igshid=14xajxb5rboo1

ਪੰਜਾਬੀ ਮਾਡਲ ਕਮਲ ਖੰਘੂਰਾ ਨੇ ਘਰ ਦੀ ਰਸੋਈ ਵਿੱਚ ਬਣ ਰਹੇ ਪਕਵਾਨਾਂ ਦੀ ਵੀਡੀਓ ਸ਼ੇਅਰ ਕੀਤੀ ਨਾਲ ਹੀ ਲਿਖਿਆ, "ਕਿਹਨੂੰ ਕਿਹਨੂੰ ਘਰ ਵਿੱਚ ਬਿੱਗ ਬੌਸ ਵਾਲੀ ਫੀਲਿੰਗ ਆ ਰਹੀ ਹੈ"

https://www.instagram.com/p/B-FM7TDnwUe/?igshid=121t1zg937q56

ਪਰਮੀਸ਼ ਵਰਮਾ ਵੀ ਆਪਣੇ ਇੰਸਟਾਗ੍ਰਾਮ ਤੋਂ ਲਗਾਤਾਰ ਆਪਣੇ ਪ੍ਰਸ਼ੰਸਕਾਂ ਲਈ ਪੋਸਟਾਂ ਸ਼ੇਅਰ ਕਰ ਰਹੇ ਨੇ। ਇੱਕ ਪੋਸਟ ਵਿੱਚ ਘਰੇ ਚਾਹ ਪੀਂਦੇ ਹੋਏ ਆਪਣੀ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ, "ਘਰ ਰਹਿ ਰਿਹਾ ਹਾਂ, ਸਕ੍ਰਿਪਟਾਂ ਪੜ੍ਹ ਰਿਹਾ ਹਾਂ ਅਤੇ ਚਾਹ ਪੀ ਰਿਹਾ ਹਾਂ, ਤੁਸੀਂ ਦੱਸੋ ਹੁਣ ਤੱਕ ਤੁਹਾਡਾ ਲੌਕਡਾਊਨ ਕਿਵੇਂ ਰਿਹਾ?"

https://www.instagram.com/p/B-CK_NYhiiI/?igshid=1tuaso58vilr9

ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਆਪਣੇ ਪਤੀ ਨਾਲ ਘਰ ਅੰਦਰ ਨੱਚ ਰਹੇ ਨੇ। ਨੀਰੂ ਨੇ ਲਿਖਿਆ, "ਹਾਂਜੀ ਕੀ ਹਾਲ ਆ ਸਾਰਿਆਂ ਦਾ? ਇਹ ਅਸੀਂ ਹਾਂ ਤੇਰ੍ਹਵੇਂ ਦਿਨ। ਰੱਬ ਦਾ ਦਿੱਤੇ ਹਰ ਪਲ ਦਾ ਅਨੰਦ ਮਾਣੋ, ਕਿਉਂਕਿ ਵਾਹਿਗੁਰੂ ਦੀ ਮਰਜੀ ਤੋਂ ਬਿਨ੍ਹਾਂ ਕੁਝ ਨਹੀਂ ਹੁੰਦਾ।"

https://www.instagram.com/p/B9-8Cqohk9l/?igshid=1jpl58p4vtb2y

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=xWw19z7Edrs

https://www.youtube.com/watch?v=iU2nsa9-21g&t=12s

https://www.youtube.com/watch?v=Ws89fap1oCI&t=1s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News