ਕੋਰੋਨਾਵਾਇਰਸ: ਤੁਹਾਡੇ ਘਰੇ ਰਾਸ਼ਨ, ਦਵਾਈਆਂ ਪਹੰਚਾਉਣ ਲਈ ਪੰਜਾਬ ਪੁਲਿਸ ਨੇ ਸਵੀਗੀ, ਜ਼ਮੈਟੋ ਦੇ ਨਾਲ ਹੱਥ ਮਿਲਾਇਆ - 5 ਅਹਿਮ ਖ਼ਬਰਾਂ

Thursday, Mar 26, 2020 - 08:13 AM (IST)

ਕੋਰੋਨਾਵਾਇਰਸ: ਤੁਹਾਡੇ ਘਰੇ ਰਾਸ਼ਨ, ਦਵਾਈਆਂ ਪਹੰਚਾਉਣ ਲਈ ਪੰਜਾਬ ਪੁਲਿਸ ਨੇ ਸਵੀਗੀ, ਜ਼ਮੈਟੋ ਦੇ ਨਾਲ ਹੱਥ ਮਿਲਾਇਆ - 5 ਅਹਿਮ ਖ਼ਬਰਾਂ
ਪੰਜਾਬ ਵਿੱਚ ਕਰਫ਼ਿਊ
BBC

ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਲੌਕਡਾਊਨ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੁਰਾਕੀ ਵਸਤਾਂ ਦੀ ਨਿਰਵਿਘਨ ਸਪਲਾਈ ਕਾਇਮ ਰੱਖਣ ਲਈ ਵੇਰਕਾ ਤੇ ਅਮੂਲ ਅਤੇ ਘਰੋ-ਘਰੀ ਖਾਣਾ ਪਹੁੰਚਾਉਣ ਵਾਲੀਆਂ ਕੰਪਨੀਆਂ ਸਵੀਗੀ, ਜ਼ਮੈਟੋ, ਨਾਲ ਹੱਥ ਮਿਲਾਇਆ ਹੈ।

ਇਕਨੌਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਸਰਕਾਰ ਨੇ ਮੰਡੀ ਪ੍ਰਧਾਨਾਂ ਅਤੇ ਕੈਮਿਸਟ ਐਸੋਸੀਏਸ਼ਨਾਂ ਦਾ ਵੀ ਸਹਿਯੋਗ ਹਾਸਲ ਕੀਤਾ ਹੈ।

ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਸ਼ਟਰ ਦੇ ਆਪਣੇ ਹਮਰੁਤਬਾ ਉਧਵ ਠਾਕਰੇ ਅਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ।

ਉਨ੍ਹਾਂ ਨੇ ਦੋਵਾਂ ਤੋਂ ਗੁਰਦੁਆਰਾ ਨੰਦੇੜ ਸਾਹਿਬ ਵਿਖੇ ਫ਼ਸੇ ਲਗਭਗ 2000 ਸ਼ਰਧਾਲੂਆਂ ਨੂੰ ਸੁਰਖਿਅਤ ਕੱਢਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਤਾਂ ਜੋ ਉਨ੍ਹਾਂ ਨੂੰ ਪੰਜਾਬ ਵਿੱਚ ਲਿਆਂਦਾ ਜਾ ਸਕੇ।

https://twitter.com/capt_amarinder/status/1242739524033064960

ਕੋਰੋਨਾਵਾਇਰਸ
BBC

ਅਫ਼ਗਾਨਿਸਤਾਨ: ਕਾਬੁਲ ''ਚ ਗੁਰਦੁਆਰੇ ''ਤੇ ਹਮਲਾ

ਬੁੱਧਵਾਰ ਸਵੇਰ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਕੁਝ ਹਮਲਾਵਰਾਂ ਨੇ ਇੱਕ ਗੁਰਦੁਆਰੇ ''ਤੇ ਹਮਲਾ ਕੀਤਾ ਤੇ ਖ਼ਦਸ਼ਾ ਹੈ ਕਿ ਕੁਝ ਸ਼ਰਧਾਲੂਆਂ ਨੂੰ ਬੰਦੀ ਬਣਾਇਆ।

ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਹਮਲੇ ਦੀ ਨਿੰਦਾ ਕੀਤੀ ਹੈ।

150 ਦੇ ਕਰੀਬ ਲੋਕ ਹਮਲੇ ਦੌਰਾਨ ਗੁਰਦੁਆਰੇ ਵਿੱਚ ਫਸੇ ਹੋਏ ਸਨ
AFP
150 ਦੇ ਕਰੀਬ ਲੋਕ ਹਮਲੇ ਦੌਰਾਨ ਗੁਰਦੁਆਰੇ ਵਿੱਚ ਫਸੇ ਹੋਏ ਸਨ

ਹਮਲੇ ਵਿੱਚ 25 ਲੋਕਾਂ ਦੀ ਮੌਤ ਹੋ ਗਈ ਹੈ। ਸੁਰੱਖਿਆ ਬਲਾਂ ਦੇ ਨਾਲ ਛੇ ਘੰਟੇ ਚੱਲ ਮੁਠਭੇੜ ਤੋਂ ਬਾਅਦ ਹਮਲਾਵਰ ਮਾਰਿਆ ਗਿਆ। ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਕੀ ਲਈ ਹੈ।

https://twitter.com/MEAIndia/status/1242731420713451520

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨਾਲ ਚੁੱਕਣ ਦੀ ਅਪੀਲ ਕੀਤੀ ਹੈ। ਪੂਰੀ ਖ਼ਬਰ ਇੱਥੇ ਪੜ੍ਹੋ

ਕੋਵਿਡ-19: ਭਾਰਤ ਦੇ ਪਿੰਡਾਂ ਦਾ ਸਿਹਤ ਸਿਸਟਮ ਕਿੰਨਾ ਤਿਆਰ

ਕੋਰੋਨਾਵਾਇਰਸ ਦੇ ਚੱਲਦਿਆਂ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਨੂੰ ਲੌਕਡਾਊਨ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 500 ਤੋਂ ਵਧ ਮਾਮਲੇ ਸਾਹਮਣੇ ਆ ਚੁੱਕੇ ਹਨ।


ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿੱਚ ਕੀ ਹਨ ਹਾਲਾਤ

  • ਪੰਜਾਬ ਵਿੱਚ 31 ਪੌਜ਼ੀਟਿਵ ਕੇਸ, ਇੱਕ ਮੌਤ। ਚੰਡੀਗੜ੍ਹ ''ਚ ਵੀ 7 ਕੇਸ ਪੌਜ਼ੀਟਿਵ।
  • ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ, ਤਿੰਨੋਂ ਸੂਬਿਆਂ ਦੀਆਂ ਸਰਹੱਦਾਂ ਸੀਲ।
  • ਭਾਰਤ ''ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਤੇ ਦਿੱਲੀ ਵਿੱਚ 9 ਮੌਤਾਂ।
  • ਦੁਨੀਆਂ ਭਰ ਪੀੜਤਾਂ ਦੀ ਗਿਣਤੀ 3 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 16,500 ਤੋਂ ਪਾਰ।
  • ਦੁਨੀਆਂ ਭਰ ਵਿੱਚ ਚੀਨ ਮਗਰੋਂ ਇਟਲੀ ਸਭ ਤੋਂ ਵੱਧ ਤ੍ਰਸਤ। ਇਟਲੀ ਵਿੱਚ ਐਤਵਾਰ ਨੂੰ 651 ਲੋਕਾਂ ਮੌਤ ਮਗਰੋਂ ਅੰਕੜਾ 5400 ਤੋਂ ਵੱਧ।

ਜੇ ਵਾਇਰਸ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਫੈਲ ਜਾਵੇ ਅਤੇ ਇਹ ਮਾਮਲੇ ਇਸੇ ਤਰ੍ਹਾਂ ਵਧਦੇ ਰਹੇ ਤਾਂ ਸੂਬਿਆਂ ਲਈ ਇਸ ਨਾਲ ਨਜਿੱਠਣਾ ਮੁਸ਼ਕਿਲ ਹੋ ਜਾਵੇਗਾ।

ਜਾਣੋ ਮਾਹਾਂਮਾਰੀ ਨਾਲ ਨਜਿੱਠਣ ਲਈ ਕਿੰਨਾ ਤਿਆਰ।

ਪਰਦੇਸੀ ਪੰਜਾਬੀਆਂ ਨੂੰ ਘਰਦਿਆਂ ਦਾ ਫ਼ਿਕਰ: 4 ਮੁਲਕਾਂ ’ਚ ਵੀਡੀਓ ਕਾਲ

ਬੀਬੀਸੀ ਨੇ ਚਾਰ ਵੱਖ-ਵੱਖ ਮਹਾਂਦੀਪਾਂ ’ਚ ਰਹਿੰਦੇ ਭਾਰਤੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਜੱਦੀ ਘਰ ਤੇ ਪਰਿਵਾਰ ਪੰਜਾਬ ਵਿੱਚ ਹਨ।

ਉਨ੍ਹਾਂ ਤੋਂ ਜਾਣਿਆ ਕਿ ਉਹ ਖੁਦ ਕਿਵੇਂ ਇਸ ਵਾਇਰਸ ਤੋਂ ਬਚਾਅ ਕਰ ਰਹੇ ਹਨ ਅਤੇ ਘਰਦਿਆਂ ਨਾਲ ਕੀ ਗੱਲਾਂ ਕਰ ਕੇ ਚਿੰਤਾਵਾਂ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

https://www.youtube.com/watch?v=_tH_CF69XC0

ਕੀ ਤੁਹਾਨੂੰ ਕੋਵਿਡ-19 ਵਾਇਰਸ ਦੋ ਵਾਰ ਬਿਮਾਰ ਕਰ ਸਕਦਾ ਹੈ

ਕਈ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਤੇ ਉਨ੍ਹਾਂ ਦੇ ਟੈਸਟ ਸਹੀ ਆਏ। ਪਰ ਕੁਝ ਦਿਨ ਮਗਰੋਂ ਉਨ੍ਹਾਂ ਦੇ ਟੈਸਟ ਮੁੜ ਤੋਂ ਪੌਜ਼ੀਟਿਵ ਆਏ। ਕੋਰੋਨਾਵਾਇਰਸ ਕਰਕੇ ਲੋਕਾਂ ਦੇ ਇਮਿਊਨ ਸਿਸਟਮ ''ਤੇ ਫ਼ਰਕ ਪੈਂਦਾ ਹੈ।

ਕੋਰੋਨਾਵਾਇਰਸ
BBC

ਜਪਾਨ ਦੇ ਨਿਊਜ਼ ਬਰੋਡਕਾਸਟਰ ਐਨਐਚਕੇ ਅਨੁਸਾਰ, ਇਹ ਆਦਮੀ ਠੀਕ ਹੋ ਗਿਆ। ਉਸ ਨੇ ਮੁੜ ਤੋਂ ਸਧਾਰਨ ਜ਼ਿੰਦਗੀ ਵਿੱਚ ਪੈਰ ਰੱਖਿਆ ਤੇ ਜਨਤਕ ਆਵਾਜਾਈ ਦੇ ਸਾਧਨ ਵੀ ਵਰਤਣੇ ਸ਼ੁਰੂ ਕਰ ਦਿੱਤੇ ਸਨ।

ਕੁਝ ਦਿਨਾਂ ਬਾਅਦ ਉਸ ਨੂੰ ਮੁੜ ਤੋਂ ਬੁਖਾਰ ਹੋ ਗਿਆ। ਉਹ ਹਸਪਤਾਲ ਗਿਆ। ਉਹ ਮੁੜ ਤੋਂ ਕੋਰੋਨਾਵਾਇਰਸ ਪੌਜ਼ੀਟਿਵ ਸੀ।

ਪੜ੍ਹੋ ਪੂਰੀ ਖ਼ਬਰ ਕੀ ਕੋਰੋਨਾਵਾਇਰਸ ਆਪਣੇ ਮਰੀਜ਼ ਨੂੰ ਦੁਬਾਰਾ ਕਾਬੂ ਕਰ ਸਕਦਾ ਹੈ?

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

https://www.youtube.com/watch?v=njoiF7kHZT0

https://www.youtube.com/watch?v=1Kggt8aepJs

https://www.youtube.com/watch?v=06W0wfAlHCE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News