ਕੋਰੋਨਾਵਾਇਰਸ: ਕਦੇ ਨਾ ਰੁਕਣ ਵਾਲਾ ਇਹ ਸ਼ਹਿਰ ਕਿਵੇਂ ਠੱਪ ਪਿਆ ਹੈ
Thursday, Mar 26, 2020 - 07:43 AM (IST)
ਨਿਊਯਾਰਕ ਸਿਟੀ.... ਚਮਕਦੀਆਂ ਸੜਕਾਂ, ਬਹੁ-ਮੰਜ਼ਿਲਾ ਇਮਾਰਤਾਂ ਅਤੇ ਚਮਕ ਨੇ ਦੁਨੀਆ ਨੂੰ ਦੱਸਿਆ ਕਿ ਇੱਕ ਸ਼ਹਿਰ ਕਿਵੇਂ ਦਾ ਹੁੰਦਾ ਹੈ ਅਤੇ ਇਹ ਕਿਹੋ ਜਿਹਾ ਦਿਖਾਈ ਦਿੰਦਾ ਹੈ।
ਇਹ ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਦੀ ਗਤੀ ਕਦੇ ਵੀ ਹੌਲੀ ਨਹੀਂ ਹੁੰਦੀ। ਇਹ ਸ਼ਹਿਰ 24 ਘੰਟੇ, ਸੱਤ ਦਿਨ, ਕਲਾਕ ਟਾਵਰ ਵਿੱਚ ਇੱਕ ਘੜੀ ਵਾਂਗ ਨਿਰੰਤਰ ਚਲਦਾ ਹੈ।
ਪਰ ਕੋਰੋਨਾਵਾਇਰਸ ਨੇ ਇਸ ਸ਼ਹਿਰ ਦੀ ਰਫ਼ਤਾਰ ਨੂੰ ਰੋਕ ਦਿੱਤਾ ਹੈ। ਸੜਕਾਂ ਉਜਾੜ ਹਨ। ਗਲੀਆਂ ਖਾਲੀ ਹਨ ਅਤੇ ਲੋਕ ਘਰਾਂ ਵਿਚ ਕੈਦ ਹਨ।
ਇਹ ਸਭ ਨਿਊਯਾਰਕ ਦੇ ਮੈਨਹੱਟਨ ਖੇਤਰ ਵਿੱਚ ਰਹਿਣ ਵਾਲੀ ਇਪਸਿੱਤਾ ਦੱਤਾ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ।
- ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
- ਕੋਰੋਨਾਵਾਇਰਸ: ਲੱਖਾਂ ਮਰੀਜ਼ਾਂ ਦੀ ਨਜ਼ਰ ਜਿਸ ਟੀਕੇ ''ਤੇ ਹੈ ਉਸ ਦਾ ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਹੁਣ ਤੋਂ ਲਗਭਗ ਪੰਜ ਸਾਲ ਪਹਿਲਾਂ ਕੋਲਕਾਤਾ ਤੋਂ ਨਿਊਯਾਰਕ ਸਿਟੀ ਆਈ ਇਪਸਿਤਾ ਦਾ ਕਹਿਣਾ ਹੈ ਕਿ ਅੱਜ ਤੱਕ ਉਸ ਨੇ ਨਿਊਯਾਰਕ ਦੀਆਂ ਸੜਕਾਂ ''ਤੇ ਇੰਨੀ ਸੁੰਨਸਾਨ ਨਹੀਂ ਵੇਖੀ।
ਕੋਰੋਨਾਵਾਇਰਸ ਦਾ ਪ੍ਰਭਾਵ ਨਿਊਯਾਰਕ ''ਤੇ
ਨਿਊਯਾਰਕ ਵਿੱਚ ਕੋਰੋਨਾਵਾਇਰਸ ਕਾਰਨ ਹੁਣ ਤੱਕ 131 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 14000 ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ।
ਜੇ ਅਸੀਂ ਉਮਰ ਸਮੂਹ ਦੀ ਗੱਲ ਕਰੀਏ ਤਾਂ ਇਸਦਾ ਸਭ ਤੋਂ ਵੱਧ ਅਸਰ ਇਸ ਸ਼ਹਿਰ ਦੇ ਨੌਜਵਾਨਾਂ ''ਤੇ ਪਿਆ ਹੈ। ਹੁਣ ਤੱਕ, ਕੁੱਲ ਸੰਕਰਮਿਤ ਲੋਕਾਂ ਵਿੱਚੋਂ ਲਗਭਗ 50 ਪ੍ਰਤੀਸ਼ਤ ਦੀ ਉਮਰ 18 ਤੋਂ 44 ਸਾਲ ਵਿਚਕਾਰ ਹੈ।
ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿੱਚ ਕੀ ਹਨ ਹਾਲਾਤ
- ਪੰਜਾਬ ਵਿੱਚ 31 ਪੌਜ਼ੀਟਿਵ ਕੇਸ, ਇੱਕ ਮੌਤ। ਚੰਡੀਗੜ੍ਹ ''ਚ ਵੀ 7 ਕੇਸ ਪੌਜ਼ੀਟਿਵ।
- ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ, ਤਿੰਨੋਂ ਸੂਬਿਆਂ ਦੀਆਂ ਸਰਹੱਦਾਂ ਸੀਲ।
- ਭਾਰਤ ''ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਤੇ ਦਿੱਲੀ ਵਿੱਚ 9 ਮੌਤਾਂ।
- ਦੁਨੀਆਂ ਭਰ ਪੀੜਤਾਂ ਦੀ ਗਿਣਤੀ 3 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 16,500 ਤੋਂ ਪਾਰ।
- ਦੁਨੀਆਂ ਭਰ ਵਿੱਚ ਚੀਨ ਮਗਰੋਂ ਇਟਲੀ ਸਭ ਤੋਂ ਵੱਧ ਤ੍ਰਸਤ। ਇਟਲੀ ਵਿੱਚ ਐਤਵਾਰ ਨੂੰ 651 ਲੋਕਾਂ ਮੌਤ ਮਗਰੋਂ ਅੰਕੜਾ 5400 ਤੋਂ ਵੱਧ।
ਇਹ ਸਾਰੇ ਅੰਕੜੇ 24 ਮਾਰਚ ਦੇ ਹਨ। ਇੱਥੇ ਤਾਰੀਖ ਦਾ ਜ਼ਿਕਰ ਕਰਨਾ ਮਹੱਤਵਪੂਰਨ ਹੈ ਕਿਉਂਕਿ ਨਿਊਯਾਰਕ ਵਿੱਚ ਇਸ ਵਾਇਰਸ ਦੇ ਸੰਕਰਮਣ ਦੀ ਦਰ ਹਰ ਦਿਨ ਦੁੱਗਣੀ ਹੋ ਰਹੀ ਹੈ।
ਇਸ ਦੇ ਕਾਰਨ, ਨਿਊਯਾਰਕ ਸਿਟੀ ਦੇ ਮੇਅਰ ਕੁਓਮੋ ਨੇ ਸ਼ਹਿਰ ਵਿੱਚ ਹਰ ਕਿਸਮ ਦੀ ਆਵਾਜਾਈ ''ਤੇ ਪਾਬੰਦੀ ਲਗਾਈ ਹੈ। ਉਸੇ ਸਮੇਂ, ਨਿਊਯਾਰਕ ਦੇ ਰਾਜਪਾਲ ਨੇ ਕੋਰੋਨਾਵਾਇਰਸ ਨੂੰ ਬੁਲੇਟ ਟ੍ਰੇਨ ਦੱਸਿਆ ਹੈ।
ਰਾਜਪਾਲ ਐਂਡਰਿਉ ਕੁਆਮੋ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦੀ ਲਾਗ ਬੁਲੇਟ ਟ੍ਰੇਨ ਦੀ ਰਫ਼ਤਾਰ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ।
ਨਿਊਯਾਰਕ ਦੀ ਆਬਾਦੀ ਵੱਡੇ ਖ਼ਤਰੇ ਵਿੱਚ ਹੈ
ਨਿਊਯਾਰਕ ਅਮਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਪਰ ਹੁਣ ਸਿਰਫ਼ ਇਸ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਲਈ ਖ਼ਤਰਾ ਮੰਨਿਆ ਜਾਂਦਾ ਹੈ।
ਸਟੈਨਫੋਰਡ ਯੂਨੀਵਰਸਿਟੀ ਵਿੱਚ ਮਹਾਮਾਰੀ ਦਾ ਅਧਿਐਨ ਕਰਨ ਵਾਲੇ ਡਾ. ਸਟੀਵਨ ਗੁੱਡਮੈਨ ਦਾ ਮੰਨਣਾ ਹੈ ਕਿ ਅਜਿਹੀਆਂ ਸਥਿਤੀਆਂ ਵਿੱਚ ਸੰਘਣੀ ਆਬਾਦੀ ਇੱਕ ਦੁਸ਼ਮਣ ਦਾ ਰੂਪ ਧਾਰ ਲੈਂਦੀ ਹੈ।
ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਤ ਲੇਖ ਵਿੱਚ ਡਾ: ਗੁੱਡਮੈਨ ਕਹਿੰਦੇ ਹਨ, “ਇਸ ਤਰਾਂ ਦੀਆਂ ਸਥਿਤੀਆਂ ਵਿੱਚ ਸੰਘਣੀ ਅਬਾਦੀ ਖ਼ਤਰਨਾਕ ਸਾਬਤ ਹੁੰਦੀ ਹੈ। ਵੱਡੀ ਆਬਾਦੀ ਵਾਲੇ ਖੇਤਰ ਜਿੱਥੇ ਬਹੁਤ ਸਾਰੇ ਲੋਕ ਇਕੋ ਸਮੇਂ ਇੱਕ ਦੂਜੇ ਨੂੰ ਮਿਲ ਰਹੇ ਹਨ, ਵਾਇਰਸ ਸਭ ਤੋਂ ਤੇਜ਼ੀ ਨਾਲ ਫੈਲਦਾ ਹੈ।"
ਨਿਊਯਾਰਕ ਦੀ ਮੈਟਰੋ ਰੇਲ, ਜਿਸ ਨੂੰ ਸਬਵੇਅ ਕਿਹਾ ਜਾਂਦਾ ਹੈ, ਹਰ ਰੋਜ਼ 50 ਲੱਖ ਲੋਕ ਇਸ ਵਿੱਚ ਯਾਤਰਾ ਕਰਦੇ ਹਨ।
ਜਦੋਂ ਕਿ, ਦਿੱਲੀ ਮੈਟਰੋ ਵਿੱਚ, ਇੰਨੇ ਲੋਕ ਤਿੰਨ ਦਿਨਾਂ ਵਿੱਚ ਵੀ ਯਾਤਰਾ ਨਹੀਂ ਕਰਦੇ।
ਅਜਿਹੀ ਸਥਿਤੀ ਵਿੱਚ, ਇਹ ਸਮਝਿਆ ਜਾ ਸਕਦਾ ਹੈ ਕਿ ਨਿਊਯਾਰਕ ਸਿਟੀ ਅਮਰੀਕਾ ਵਿੱਚ ਕੋਰੋਨਾਵਾਇਰਸ ਦਾ ਕੇਂਦਰ ਕਿਉਂ ਬਣ ਰਹੀ ਹੈ।
ਹਜ਼ਾਰਾਂ ਲੋਕ ਇਸ ਸ਼ਹਿਰ ਵਿੱਚ ਇੱਕ ਛੋਟੀ ਜਿਹੀ ਜਗ੍ਹਾ ਵਿੱਚ ਬਣੇ ਛੋਟੇ ਫਲੈਟਾਂ ਵਿੱਚ ਰਹਿੰਦੇ ਹਨ।
- ਕੋਰੋਨਾਵਾਇਰਸ: ਗਊ ਮੂਤਰ ਨਾਲ ਇਲਾਜ ਕਰਨ ਵਾਲਿਆਂ ਦਾ ਰਿਐਲਿਟੀ ਚੈੱਕ
- ਕੋਰੋਨਾਵਾਇਰਸ ਕਿਸੇ ਚੀਜ਼ ''ਤੇ ਕਿੰਨੀ ਦੇਰ ਜਿਉਂਦਾ ਰਹਿ ਸਕਦਾ ਹੈ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
ਉਹ ਇੱਕ ਹੀ ਖੇਡ ਦੇ ਮੈਦਾਨ ਵਿੱਚ ਖੇਡਣ ਲਈ ਜਾਂਦੇ ਹਨ, ਤੈਰਾਕੀ ਕਰਨ ਜਾਂਦੇ ਹਨ, ਅਤੇ ਖ਼ਰੀਦਦਾਰੀ ਲਈ ਵੀ ਇੱਕ ਹੀ ਜਗ੍ਹਾ ''ਤੇ ਜਾਂਦੇ ਹਨ।
ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਲੋਕਾਂ ਦਾ ਇੱਕ ਛੋਟੀ ਜਿਹੀ ਜਗ੍ਹਾ ''ਤੇ ਇਕੱਠੇ ਹੋਣਾ ਵਾਇਰਸ ਲਈ ਬਹੁਤ ਅਨੁਕੂਲ ਸਿੱਧ ਹੁੰਦਾ ਹੈ।
ਇਟਲੀ ਜਿੱਥੇ ਕੋਰੋਨਾਵਾਇਰਸ ਕਾਰਨ ਛੇ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਉਥੇ, ਨਿਊਯਾਰਕ ਵਿੱਚ ਪ੍ਰਤੀ ਵਿਅਕਤੀ ਕੋਰੋਨਾਵਾਇਰਸ ਦੀ ਲਾਗ ਦੀ ਗਿਣਤੀ ਇਟਲੀ ਨਾਲੋਂ ਜ਼ਿਆਦਾ ਹੈ।
ਨਿਊਯਾਰਕ ਵਿੱਚ ਰਹਿਣ ਵਾਲੇ ਲੋਕਾਂ ਦੀ ਸਥਿਤੀ ਕੀ ਹੈ
ਬੀਬੀਸੀ ਨੇ ਨਿਊਯਾਰਕ ਸਿਟੀ ਅਤੇ ਇਸ ਦੇ ਨੇੜਲੇ ਸੂਬਿਆਂ ਵਿੱਚ ਵਸਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਤਾਂ ਜੋ ਉਹ ਮੌਜੂਦਾ ਹਾਲਾਤਾਂ ਬਾਰੇ ਜਾਣ ਸਕਣ।
ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਦੀ ਇਪਸਿਤਾ ਕਹਿੰਦੀ ਹੈ, “ਇਸ ਸਮੇਂ ਨਿਊਯਾਰਕ ਸਿਟੀ ਇੱਕ ਭੂਤੀਆ ਸ਼ਹਿਰ ਵਿੱਚ ਬਦਲ ਗਿਆ ਹੈ। ਬਰਾਡਵੇਅ ਥੀਏਟਰ ਜਗ੍ਹਾ ਦੀ ਪਛਾਣ ਹੈ, ਬੰਦ ਹਨ। ਲੋਕ ਇੰਨੇ ਡਰ ਗਏ ਹਨ ਕਿ ਉਹ ਇੱਕ ਦੂਜੇ ਨਾਲ ਗੱਲ ਕਰਨ ਵਿੱਚ ਵੀ ਪਰਹੇਜ਼ ਕਰ ਰਹੇ ਹਨ ।”
ਇਪਸਿਤਾ ਇਸ ਸਮੇਂ ਆਪਣੇ ਕੁਝ ਸਾਥੀਆਂ ਅਤੇ ਸਹਿਯੋਗੀ ਲੋਕਾਂ ਨਾਲ ਯੂਨੀਵਰਸਿਟੀ ਦੇ ਕੈਂਪਸ ਵਿੱਚ ਰਹਿ ਰਹੀ ਹੈ।
ਉਹ ਕਹਿੰਦੀ ਹੈ, "ਜਦੋਂ ਅਸੀਂ ਕਮਰੇ ਵਿੱਚੋਂ ਬਾਹਰ ਨਿਕਲਦੇ ਹਾਂ ਤਾਂ ਹੱਥ ਵਿੱਚ ਦਸਤਾਨੇ ਹੁੰਦੇ ਹਨ ਅਤੇ ਮੂੰਹ ''ਤੇ ਮਾਸਕ ਹੁੰਦਾ ਹੈ। ਤੁਰਦੇ ਸਮੇਂ ਵੀ ਲੋਕ ਇੱਕ ਤੋਂ ਦੋ ਮੀਟਰ ਦੀ ਦੂਰੀ ''ਤੇ ਤੁਰ ਰਹੇ ਹਨ। ਜੇਕਰ ਕੋਈ ਗਲਤੀ ਨਾਲ ਨੇੜੇ ਆਉਂਦਾ ਹੈ ਤਾਂ ਲੋਕ ਡਰ ਜਾਂਦੇ ਹਨ।”
"ਯੂਨੀਵਰਸਿਟੀ ਵਿੱਚ ਕਲਾਸਾਂ ਬੰਦ ਹਨ। ਡਰ ਇਹ ਹੈ ਕਿ ਹਰ ਕੋਈ ਮਹਿਸੂਸ ਕਰ ਰਿਹਾ ਹੈ ਕਿ ਉਹ ਪਿਛਲੇ ਦਿਨੀਂ ਕੋਰੋਨਾਵਾਇਰਸ ਨਾਲ ਸੰਕਰਮਿਤ ਕਿਸੇ ਦੇ ਸੰਪਰਕ ਵਿੱਚ ਤਾਂ ਨਹੀਂ ਆਇਆ ਸੀ ..."
ਬੇਘਰ ਵਿਦਿਆਰਥੀ
ਨਿਊਯਾਰਕ ਸਿਟੀ ਵਿੱਚ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਹਨ ਜਿੱਥੇ ਹਰ ਸਾਲ ਇਪਸਿਤਾ ਵਰਗੇ ਲੱਖਾਂ ਵਿਦਿਆਰਥੀ ਪਹੁੰਚਦੇ ਹਨ।
ਇਪਸਿਤਾ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਬੱਚਿਆਂ ਨੂੰ ਡੋਰਮੇਟਰੀਜ਼ ਵਿੱਚ ਰਹਿਣ ਤੋਂ ਇਨਕਾਰ ਕਰ ਰਹੀਆਂ ਹਨ।
ਉਹ ਕਹਿੰਦੀ ਹੈ, "ਲਾਗ ਦੇ ਜੋਖ਼ਮ ਦੇ ਮੱਦੇਨਜ਼ਰ, ਬਹੁਤ ਸਾਰੀਆਂ ਥਾਵਾਂ ''ਤੇ ਡੌਰਮੈਟਰੀਆਂ (ਜਿੱਥੇ ਇੱਕੋ ਕਮਰੇ ਵਿੱਚ ਦਰਜਨਾਂ ਲੋਕ ਰਹਿੰਦੇ ਹਨ) ''ਚੋਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਲਈ ਰਾਤ ਬਤੀਤ ਕਰਨੀ ਮੁਸ਼ਕਲ ਹੋ ਗਈ ਹੈ। ਪਰ ਕੁਝ ਲੋਕ ਅਜਿਹੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਖੋਲ੍ਹ ਰਹੇ ਹਨ। ”
ਇਸ ਦੇ ਨਾਲ, ਕੋਰੋਨਾਵਾਇਰਸ ਕਾਰਨ ਉਨ੍ਹਾਂ ਵਿਦਿਆਰਥੀਆਂ ਦੀ ਜ਼ਿੰਦਗੀ ਵੀ ਪ੍ਰਭਾਵਤ ਹੋਈ ਹੈ ਜੋ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਨੌਕਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਨੂੰ ਰੋਕਣ ਲਈ ਲੱਗੇ ਕਰਫਿਊ ਦੇ ਕੀ ਮਾਅਨੇ ਹਨ
- ਕੋਰੋਨਾਵਾਇਰਸ: ਬ੍ਰਿਟੇਨ ''ਚ ਜਨਤਕ ਥਾਵਾਂ ''ਤੇ ਦੋ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ''ਤੇ ਪਾਬੰਦੀ
- ਕੋਰੋਨਾਵਾਇਰਸ: ਪੰਜਾਬ, ਚੰਡੀਗੜ੍ਹ ’ਚ ਕਰਫਿਊ, ਹਰਿਆਣਾ ’ਚ ਬਿਨਾਂ ਟ੍ਰੈਵਲ ਹਿਸਟਰੀ ਦਾ ਕੇਸ
ਨਿਊਯਾਰਕ ਵਿੱਚ ਭਾਰਤੀ ਕਿਵੇਂ ਰਹਿ ਰਹੇ ਹਨ
ਨਿਊਯਾਰਕ ਵਿੱਚ ਰਹਿੰਦੇ ਭਾਰਤੀ ਵਿਦਿਆਰਥੀਆਂ ਅਤੇ ਭਾਰਤੀ ਮੂਲ ਦੇ ਲੋਕਾਂ ਦੀ 65 ਫੀਸਦ ਆਬਾਦੀ ਕੁਈਨਜ਼ ਖੇਤਰ ਵਿੱਚ ਰਹਿੰਦੀ ਹੈ। ਇਸਦੇ ਬਾਅਦ, ਮੈਨਹੱਟਨ ਵਿੱਚ 12 ਫੀਸਦ, ਬਰੁਕਲਿਨ ਵਿੱਚ 6.5 ਫੀਸਦ ਅਤੇ ਸਟੇਟਨ ਆਈਲੈਂਡ ਵਿੱਚ 5 ਫੀਸਦ ਭਾਰਤੀ ਰਹਿੰਦੇ ਹਨ।
ਸੰਕਰਮਣ ਦੇ ਮਾਮਲਿਆਂ ਵਿੱਚ, ਨਿਊਯਾਰਕ ਦੇ ਕੁਈਨਜ਼ ਖੇਤਰ ਵਿੱਚ ਸਭ ਤੋਂ ਵੱਧ ਤੀਹ ਫੀਸਦ, ਬਰੁਕਲਿਨ ਵਿੱਚ 29 ਫੀਸਦ ਅਤੇ ਮੈਨਹੱਟਨ ਵਿੱਚ 20 ਫੀਸਦ ਦੀ ਸੰਭਾਵਨਾ ਹੈ।
ਅਜੇ ਤੱਕ ਨਿਊਯਾਰਕ ਸਿਟੀ ਵਿੱਚ ਰਹਿੰਦੇ ਭਾਰਤੀ ਵਿਦਿਆਰਥੀਆਂ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਸੰਕਰਮਿਤ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਦੇਖੋ:
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)