ਕੋਰੋਨਾਵਾਇਰਸ: ਸਪੇਨ ''''ਚ ਬਿਰਧ ਆਸ਼ਰਮਾਂ ''''ਚ ਇਕੱਲੇ ਮਿਲੇ ਬਿਮਾਰ ਬਜ਼ੁਰਗ ਤੇ ਲਾਸ਼ਾਂ

Tuesday, Mar 24, 2020 - 05:13 PM (IST)

ਕੋਰੋਨਾਵਾਇਰਸ
Reuters
ਇਟਲੀ ਤੋਂ ਬਾਅਦ ਸਪੇਨ ਵਿੱਚ ਕੋਰੋਵਾਇਰਸ ਦਾ ਸੰਕਟ ਗਹਿਰਾਇਆ

ਸਪੇਨ ਦੇ ਰੱਖਿਆ ਮੰਤਰਾਲੇ ਮੁਤਾਬਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਮੈਦਾਨ ''ਚ ਉਤਰੇ ਸਪੇਨ ਦੇ ਸਿਪਾਹੀਆਂ ਨੂੰ ਬਿਰਧ ਆਸ਼ਰਮਾਂ ਵਿੱਚ ਇਕੱਲੇ ਛੱਡੇ ਹੋਏ ਬਿਮਾਰ ਬਜ਼ੁਰਗ ਅਤੇ ਕਈ ਥਾਵਾਂ ''ਤੇ ਬਜ਼ੁਰਗਾਂ ਦੀਆਂ ਲਾਸ਼ਾਂ ਮਿਲੀਆਂ ਹਨ।

ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਯੂਰਪ ਦੇ ਵਧੇਰੇ ਪ੍ਰਭਾਵਿਤ ਦੇਸਾਂ ਵਿੱਚੋਂ ਇੱਕ ਸਪੇਨ ਵੀ ਹੈ ਅਤੇ ਉਸ ਨੇ ਹਾਲਾਤ ''ਤੇ ਕਾਬੂ ਪਾਉਣ ਲਈ ਫੌਜ ਨੂੰ ਮਦਦ ਲਈ ਬੁਲਾਇਆ ਤਾਂ ਜੋ ਘਰਾਂ ਨੂੰ ਕੀਟਾਣੂਰਹਿਤ ਕੀਤਾ ਜਾ ਸਕੇ।

ਅਧਿਕਾਰੀਆਂ ਮੁਤਾਬਕ ਰਾਜਧਾਨੀ ਮੈਡਰਿਡ ਵਿਚਲੇ ਆਇਸ ਰਿੰਕ ਦੀ ਵਰਤੋਂ ਕੋਵਿਡ-19 ਪੀੜਤਾਂ ਦੀਆਂ ਲਾਸ਼ਾਂ ਨੂੰ ਰੱਖਣ ਲਈ ਅਸਥਾਈ ਮੁਰਦਾਘਰ ਵਜੋਂ ਕੀਤੀ ਜਾ ਰਹੀ ਹੈ।

LIVE: ਕੋਰੋਨਾਵਾਇਰਸ ਮਹਾਂਮਾਰੀ ਤੇ ਹਰ ਵੱਡੀ ਅਪਡੇਟ ਖ਼ਬਰ ਲਈ ਲਿੰਕ ਕਲਿੱਕ ਕਰੋ

ਕੋਰੋਨਾਵਾਇਰਸ
BBC

ਸੋਮਵਾਰ ਨੂੰ ਕੋਰੋਨਾਵਾਇਰਸ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 462 ਸੀ ਤੇ ਸਪੇਨ ਵਿੱਚ ਹੁਣ ਤੱਕ 2100 ਤੋਂ ਵੱਧ ਮੌਤਾਂ ਦਰਜ ਹੋ ਗਈਆਂ ਹਨ।

ਸਪੇਨ ਦੀ ਰੱਖਿਆ ਮੰਤਰੀ ਮਾਰਗਰੀਟਾ ਰੌਬਲਸ ਨੇ ਇੱਕ ਨਿੱਜੀ ਚੈਨਲ ਟੈਲੀਸਿਨਸੋ ਨੂੰ ਦੱਸਿਆ, "ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਜਿਸ ਤਰ੍ਹਾਂ ਦਾ ਵਤੀਰਾ ਹੋ ਰਿਹਾ ਹੈ, ਉਸ ਨੂੰ ਲੈ ਕੇ ਸਰਕਾਰ ਹੋਰ ਸਖ਼ਤੀ ਕਰਨ ਜਾ ਰਹੀ ਹੈ।"

ਉਨ੍ਹਾਂ ਨੇ ਕਿਹਾ, "ਫੌਜ ਦੇ ਦੌਰੇ ਵੇਲੇ ਕਈ ਬਜ਼ੁਰਗ ਬਿਲਕੁੱਲ ਇਕੱਲੇ ਮਿਲੇ ਅਤੇ ਕਈ ਥਾਵਾਂ ''ਤੇ ਉਨ੍ਹਾਂ ਦੇ ਮੰਜਿਆਂ ''ਤੇ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ।"

ਕੋਰੋਨਾਵਾਇਰਸ
BBC

ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਨੇ ਕੋਰੋਨਾਵਾਇਰਸ ਫੈਲਣ ਤੋਂ ਬਾਅਦ ਕਈ ਬਿਰਧ ਆਸ਼ਰਮਾਂ ਦੇ ਸਟਾਫ਼ ਉਥੋਂ ਚਲੇ ਗਏ।

ਇਨ੍ਹਾਂ ਲਾਸ਼ਾਂ ਬਾਰੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮ ਤੌਰ ''ਤੇ ਅੰਤਿਮ ਸਸਕਾਰ ਤੱਕ ਲਾਸ਼ ਨੂੰ ਠੰਢੀ ਥਾਂ ''ਤੇ ਰੱਖਿਆ ਜਾਂਦਾ ਹੈ।

ਉਨ੍ਹਾਂ ਨੇ ਕਿਹਾ, "ਇਸ ਤੋਂ ਇਲਾਵਾ ਜੇਕਰ ਸ਼ੱਕ ਹੋਵੇ ਕਿ ਮੌਤ ਦਾ ਕਾਰਨ ਕੋਰੋਨਾਵਾਇਰਸ ਹੋ ਸਕਦਾ ਹੈ ਤਾਂ ਲਾਸ਼ਾਂ ਨੂੰ ਉਦੋਂ ਤੱਕ ਮੰਜੇ ਤੋਂ ਨਹੀਂ ਹਟਾਇਆ ਜਾਂਦਾ ਜਦੋਂ ਤੱਕ ਅੰਤਿਮ ਸਸਕਾਰ ਲਈ ਰੱਖਿਆ ਉਪਕਰਨਾਂ ਦੀ ਪੂਰਤੀ ਨਹੀਂ ਹੋ ਜਾਂਦੀ। ਹੁਣ ਤੱਕ ਮੈਡਰਿਡ ਵਿੱਚ ਸਭ ਤੋਂ ਵੱਧ ਕੇਸ ਅਤੇ ਮੌਤਾਂ ਦਰਜ ਹੋਈਆਂ ਹਨ।"

ਕੋਰੋਨਾਵਾਇਰਸ
BBC

ਸਪੇਨ ਦੀ ਸਿਹਤ ਮੰਤਰੀ ਸੈਲਵਾਡੋਰ ਇੱਲਵਾ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ, "ਸਰਕਾਰ ਲਈ ਬਿਰਧ ਆਸ਼ਰਮ ਸਭ ਤੋਂ ਵੱਧ ਤਵੱਜੋ ਦਿੱਤੀ ਜਾ ਰਹੀ ਹੈ। ਅਸੀਂ ਇਨ੍ਹਾਂ ਦੀ ਗੰਭੀਰਤਾ ਨਾਲ ਨਿਗਰਾਨੀ ਕਰਾਂਗੇ।"

ਜੇਕਰ ਇੱਦਾ ਹੀ ਮੈਡਰਿਡ ਵਿੱਚ ਸੰਕਟ ਵਧਦਾ ਰਿਹਾ ਤਾਂ ਨਗਰ ਨਿਗਮ ਦੇ ਸ਼ਮਸ਼ਾਨ ਘਰ ਨੇ ਕਿਹਾ ਹੈ ਕਿ ਰੱਖਿਆ ਉਪਕਰਨਾਂ ਦੀ ਘਾਟ ਦੇ ਮੱਦੇਨਜ਼ਰ ਉਹ ਮੰਗਲਾਵਰ ਤੋਂ ਕੋਵਡਿ-19 ਪੀੜਤਾਂ ਦੀਆਂ ਲਾਸ਼ਾਂ ਨੂੰ ਲੈਣ ਤੋਂ ਮਨ੍ਹਾਂ ਕਰ ਦੇਣਗੇ।

ਇੱਕ ਅਧਿਕਾਰੀ ਨੇ ਸਪੇਨ ਦੇ ਮੀਡੀਆ ਨੂੰ ਦੱਸਿਆ ਕਿ ਜਦੋਂ ਤੱਕ ਸ਼ਮਸ਼ਾਨ ਘਰ ਲਾਸ਼ਾਂ ਨਹੀਂ ਲੈਂਦਾ ਤਾਂ ਉਦੋਂ ਤੱਕ ਸ਼ਹਿਰ ਦੇ ਵੱਡੇ ਆਇਸ ਰਿੰਕ ''ਪਾਲਕੋ ਦਿ ਹੀਅਲੋ'' (ਆਇਸ ਪੈਲੇਸ) ਦੀ ਅਸਥਾਈ ਮੁਰਦਾਂ ਘਰ ਵਜੋਂ ਵਰਤੋਂ ਕੀਤੀ ਜਾਵੇਗੀ।

ਕੋਰੋਨਾਵਾਇਰਸ
AFP
ਆਈਸ ਰਿੰਕ ਪਾਲਕੋ ਦਿ ਹੀਅਲੋ ਨੂੰ ਅਸਥਾਈ ਮੁਰਦਾਘਰ ਬਣਾਇਆ ਗਿਆ

''ਪਾਲਕੋ ਦਿ ਹੀਅਲੋ'' ਕੰਪਲੈਕਸ ਉਸ ਹਸਪਤਾਲ ਦੇ ਨੇੜੇ ਵੀ ਹੈ ਜਿੱਥੇ ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ।

ਯੂਰਪ ਵਿੱਚ ਸਪੇਨ, ਇਟਲੀ ਤੋਂ ਬਾਅਦ ਦੂਜੇ ਨੰਬਰ ''ਤੇ ਸਭ ਤੋਂ ਵੱਧ ਪ੍ਰਭਾਵਿਤ ਦੇਸ ਹੈ, ਜਿਸ ਵਿੱਚ ਹੁਣ ਕੋਰੋਵਾਇਰਸ ਨਾਲ ਮੌਤਾਂ ਦਾ ਅੰਕੜਾ ਪੂਰੀ ਦੁਨੀਆਂ ਨਾਲੋਂ ਵੱਧ ਹੈ।

ਇਟਲੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਉੱਥੇ ਕੋਵਿਡ-19 ਨਾਲ 602 ਲੋਕਾਂ ਦੀ ਮੌਤ ਅਤੇ ਕੁੱਲ ਮੌਤਾਂ ਦਾ ਅੰਕੜਾ 6,077 ਹੋ ਗਿਆ ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=tCNoD5VNWjQ

https://www.youtube.com/watch?v=skyhRyKIOr4

https://www.youtube.com/watch?v=rOBAQWYcBvI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWI



Related News