ਕੋਰੋਨਾਵਾਇਰਸ ਦੇ ਗਰਮੀ ਆਉਣ ''''ਤੇ ਖ਼ਤਮ ਹੋਣ ਦੇ ਦਾਅਵਿਆਂ ਦੀ ਸੱਚਾਈ

Monday, Mar 23, 2020 - 12:58 PM (IST)

ਕੋਰੋਨਾਵਾਇਰਸ
Getty Images
ਕੋਰੋਨਾਵਾਇਰਸ ਗਰਮੀ ਨਾਲ ਖ਼ਤਮ ਹੋ ਜਾਵੇਗਾ ਅਜਿਹੇ ਕਈ ਦਾਅਵੇ ਸੋਸ਼ਲ ਮੀਡੀਆ ''ਤੇ ਸ਼ੇਅਰ ਹੋ ਰਹੇ ਹਨ

ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਪਿਛੇ ਸਾਲ ਦਸੰਬਰ ਵਿੱਚ ਚੀਨ ਦੇ ਵੁਹਾਨ ਵਿੱਚ ਸਾਹਮਣੇ ਆਇਆ।

ਉਸ ਤੋਂ ਬਾਅਦ ਇਹ ਵਾਇਰਸ ਹੌਲੀ-ਹੌਲੀ ਦੁਨੀਆ ਦੇ ਬਹੁਤੇ ਦੇਸਾਂ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ। ਇਸ ਨੂੰ ਲੈ ਕੇ ਦੁਨੀਆ ਭਰ ਵਿੱਚ ਸਰਕਾਰਾਂ ਆਪਣੇ ਨਾਗਰਿਕਾਂ ਲਈ ਫ਼ਿਕਰਮੰਦ ਹਨ।

ਪਰ ਕੋਰੋਨਾਵਾਇਰਸ ਨੂੰ ਲੈ ਕੇ ਅਫ਼ਵਾਹਾਂ ਦਾ ਬਜ਼ਾਰ ਵੀ ਗਰਮ ਹੈ ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਵਾਲ ਉੱਠ ਰਹੇ ਹਨ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਕਈ ਥਾਵਾਂ ''ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਗਰਮੀ ਦੀ ਮਦਦ ਨਾਲ ਕੋਰੋਨਾਵਾਇਰਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਕਈ ਦਾਵਿਆਂ ਵਿੱਚ ਗਰਮ ਪਾਣੀ-ਪੀਣ ਦੀ ਸਲਾਹ ਦਿੱਤਾ ਜਾ ਰਹੀ ਹੈ। ਇੱਥੋਂ ਤੱਕ ਕਿ ਗਰਮ ਪਾਣੀ ਨਾਲ ਨਹਾਉਣ ਦੀ ਸਲਾਹ ਦਿੱਤਾ ਜਾ ਰਹੀ ਹੈ।

ਕੋਰੋਨਾਵਾਇਰਸ
BBC

ਬੀਤੇ ਕੁਝ ਦਿਨਾਂ ਵਿੱਚ ਸੋਸ਼ਲ ਮੀਡੀਆ ''ਤੇ ਇਹੋ ਜਿਹੇ ਦਾਅਵਿਆਂ ਦਾ ਢੇਰ ਹੈ। ਇੱਕ ਪੋਸਟ ਜਿਸ ਨੂੰ ਹਜ਼ਾਰਾਂ ਦੇਸਾਂ ਵਿੱਚ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ, ਉਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਗਰਮ ਪਾਣੀ ਪੀਣ ਨਾਲ ਤੇ ਸੂਰਜ ਦੀ ਰੋਸ਼ਨੀ ਵਿੱਚ ਰਹਿਣ ਨਾਲ ਇਸ ਵਾਇਰਸ ਨੂੰ ਮਾਰਿਆ ਜਾ ਸਕਦਾ ਹੈ। ਇਸ ਦਾਅਵੇ ਵਿੱਚ ਆਇਸਕ੍ਰੀਮ ਨਾ ਖਾਣ ਦੀ ਵੀ ਸਲਾਹ ਦਿੱਤਾ ਗਈ ਹੈ।

ਇੰਨਾ ਹੀ ਨਹੀਂ, ਇਸ ਮੈਸੇਜ ਦੇ ਨਾਲ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਹ ਸਾਰੀਆਂ ਗੱਲਾਂ ਯੂਨਿਸੈਫ਼ ਨੇ ਕਹੀਆਂ ਹਨ।

ਕੋਰੋਨਾਵਾਇਰਸ ਕਿਵੇਂ ਫੈਲਦਾ ਹੈ?

ਬੀਬੀਸੀ ਨੇ ਇਨ੍ਹਾਂ ਦਾਅਵਿਆਂ ਦੇ ਬਾਰੇ ਜਾਣਨ ਲਈ ਯੂਨਿਸੈਫ਼ ਦੇ ਲਈ ਕੰਮ ਕਰਨ ਵਾਲੀ ਸ਼ਾਰਲੇਟ ਗੋਨਿਰਜ਼ਕ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਨਕਾਰਦੇ ਹੋਏ ਝੂਠਾ ਕਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਹਾਲ ਹੀ ਵਿੱਚ ਇੱਕ ਮੈਸੇਜ ਯੂਨਿਸੈਫ਼ ਦੇ ਨਾਂ ਨਾਲ ਫੈਲਾਇਆ ਦਾ ਰਿਹਾ ਹੈ ਕਿ ਆਇਸਕ੍ਰੀਮ ਤੇ ਹੋਰ ਠੰਡੀਆਂ ਚੀਜ਼ਾਂ ਤੋਂ ਦੂਰ ਰਹਿਣ ਨਾਲ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਇਹ ਪੂਰੀ ਤਰ੍ਹਾਂ ਝੂਠ ਹੈ।"

ਕੋਰੋਨਾਵਾਇਰਸ
BBC

ਜਦੋਂ ਕੋਰੋਨਾਵਾਇਰਸ ਨਾਲ ਪੀੜਤ ਕੋਈ ਵਿਅਕਤੀ ਖੰਘਦਾ ਜਾਂ ਨਿੱਛ ਮਾਰਦਾ ਹੈ ਤਾਂ ਉਨ੍ਹਾਂ ਦੇ ਥੁੱਕ ਦੇ ਬਰੀਕ ਕਣ ਹਵਾ ਵਿੱਚ ਫੈਲ ਜਾਂਦੇ ਹਨ। ਇਨ੍ਹਾਂ ਕਣਾਂ ਕਰਕੇ ਕੋਰੋਨਾਵਾਇਰਸ ਫੈਲਦਾ ਹੈ।

ਵਿਅਕਤੀ ਦੇ ਇੱਕ ਵਾਰ ਨਿੱਛ ਮਾਰਨ ''ਤੇ 3,000 ਨਾਲੋਂ ਜ਼ਿਆਦਾ ਕਣ ਸਰੀਰ ਤੋਂ ਬਾਹਰ ਨਿਕਲਦੇ ਹਨ।

ਪੀੜਤ ਵਿਅਕਤੀ ਦੇ ਨੇੜੇ ਜਾਣ ਨਾਲ ਹਵਾ ਦੇ ਜ਼ਰੀਏ ਇਹ ਕਣ ਸਰੀਰ ਵਿੱਚ ਦਾਖਲ ਹੋ ਸਕਦੇ ਹਨ। ਕਦੇ-ਕਦੇ ਇਹ ਕਣ ਕਪੜਿਆਂ, ਦਰਵਾਜੇ ਦੇ ਹੈਂਡਲ ਜਾਂ ਹੋਰ ਸਮਾਨ ਉੱਤੇ ਵੀ ਗਿਰ ਸਕਦੇ ਹਨ। ਇਸ ਥਾਂ ''ਤੇ ਹੱਥ ਲਾਉਣ ਨਾਲ ਕਿਸੇ ਵੀ ਹੋਰ ਵਿਅਕਤੀ ਦੇ ਅੱਖ, ਨੱਕ ਤੇ ਮੂੰਹ ਛੂਹਣ ਨਾਲ ਉਸ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ।

ਵੀਡੀਓ: ਕਿਵੇਂ ਪਤਾ ਲੱਗੇ ਬੁਖ਼ਾਰ ਜਾਂ ਖੰਘ ਕੋਰੋਨਾਵਾਇਰਸ ਕਰਕੇ ਹੈ?

https://youtu.be/06W0wfAlHCE

ਵਾਇਰਸ ਸਰੀਰ ਤੋਂ ਬਹਾਰ ਕਿੰਨੀ ਦੇਰ ਰਹਿੰਦਾ ਹੈ?

ਅਮਰੀਕਾ ਦੇ ਨੈਸ਼ਨਲ ਇੰਸਟੀਟਿਊਟ ਆਫ਼ ਹੈਲਥ ਨੇ ਆਪਣੇ ਰਿਸਰਚ ਵਿੱਚ ਲੱਭਿਆ ਹੈ ਕਿ ਕਣਾਂ ਵਿੱਚ ਵਾਇਰਸ 3-4 ਘੰਟੇ ਤੱਕ ਜ਼ਿੰਦਾ ਰਹਿ ਸਕਦੇ ਹਨ ਤੇ ਹਵਾ ਵਿੱਚ ਤੈਰ ਸਕਦੇ ਹਨ। ਪਰ ਇਹ ਕਣ ਦਰਵਾਜੇ ਦੇ ਹੈਂਡਲ, ਲਿਫ਼ਟ ਦੇ ਬਟਨ ਆਦਿ ਦੇ ਪਰਤ ''ਤੇ ਹੋਣ ਤਾਂ ਇਹ 48 ਘੰਟਿਆਂ ਤੱਕ ਐਕਟਿਵ ਰਹਿ ਸਕਦੇ ਹਨ।

ਜੇਕਰ ਕਣ ਸਟੀਲ ਦੇ ਪਰਤ ਉੱਤੇ ਡਿੱਗਿਆ ਹੋਵੇ, ਤਾਂ 2-3 ਦਿਨ ਐਕਟਿਵ ਰਹਿ ਸਕਦੇ ਹਨ। ਕੁਝ ਪੁਰਾਣੀ ਰਿਸਰਚਾਂ ਦੇ ਆਧਾਰ ''ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਕੋਰੋਨਾਵਾਇਰਸ ਕਈ ਸਥਿਤੀਆਂ ਵਿੱਚ ਇੱਕ ਹਫ਼ਤੇ ਤੱਕ ਐਕਟਿਵ ਰਹਿ ਸਕਦੇ ਹਨ। ਕੱਪੜਿਆਂ ਵਰਗੀਆਂ ਨਰਮ ਪਰਤ ਵਾਲੀਆਂ ਚੀਜ਼ਾਂ ਉੱਤੇ ਕੋਰੋਨਾਵਾਇਰਸ ਬਹੁਤੀ ਦੇਰ ਜ਼ਿੰਦਾ ਨਹੀਂ ਰਹਿੰਦਾ।

ਕੋਰੋਨਾਵਾਇਰਸ
BBC

ਅਜਿਹੇ ਵਿੱਚ ਜੇ ਤੁਸੀਂ ਕੋਈ ਕਪੜਾ 1-2 ਦਿਨਾਂ ਤੱਕ ਨਹੀਂ ਪਾਉਂਦੇ ਤਾਂ ਵਾਇਰਸ ਜ਼ਿੰਦਾ ਨਹੀਂ ਰਹੇਗਾ।

ਪਰ ਅਜਿਹਾ ਵੀ ਨਹੀਂ ਹੈ ਕਿ ਕਿਸੇ ਲਾਗ ਵਾਲੀ ਪਰਤ ਨੂੰ ਛੂਹ ਕੇ ਤੁਹਾਨੂੰ ਵਾਇਰਸ ਹੋ ਹੀ ਜਾਵੇਗਾ। ਜਦੋਂ ਤੱਕ ਇਹ ਤੁਹਾਡੇ ਨੱਕ, ਅੱਖ, ਕੰਨ ਦੇ ਜ਼ਰੀਏ ਸਰੀਰ ਵਿੱਚ ਨਹੀਂ ਜਾਂਦਾ, ਉਸ ਵੇਲੇ ਤੱਕ ਤੁਸੀਂ ਠੀਕ ਹੋ।

ਇਸ ਕਰਕੇ ਬਿਨਾਂ ਹੱਥ ਧੋਏ ਭੋਜਨ ਖਾਣਾ ਬੰਦ ਕਰ ਦਵੋ।

ਵੀਡੀਓ: ਕੋਰੋਨਾਵਾਇਰਸ ਤੋਂ ਬਚਾਅ ਲਈ ਸਿਤਾਰਿਆਂ ਦੇ ਟਿਪਸ

https://youtu.be/ag8u_4SsNCw

ਗਰਮੀ ਨਾਲ ਕਿੰਨਾ ਅਸਰ ਪਵੇਗਾ?

ਕੋਰੋਨਾਵਾਇਰਸ 60 ਤੋਂ 70 ਡਿਗਰੀ ਸੈਲਸਿਅਸ ਦੇ ਤਾਪਮਾਨ ਤੱਕ ਨਸ਼ਟ ਨਹੀਂ ਹੋ ਸਕਦਾ। ਉਨ੍ਹਾਂ ਤਾਪਮਾਨ ਨਾ ਤਾਂ ਭਾਰਤ ਵਿੱਚ ਹੈ ਤੇ ਨਾ ਕਿਸੇ ਦੇ ਸਰੀਰ ਦੇ ਅੰਦਰ।

ਕੁਝ ਵਾਇਰਸ ਵਧਦੇ ਤਾਪਮਾਨ ਨਾਲ ਨਸ਼ਟ ਹੁੰਦੇ ਹਨ ਪਰ ਕੋਰੋਨਾਵਾਇਰਸ ਉੱਤੇ ਵਧਦੇ ਤਾਪਮਾਨ ਦਾ ਕੀ ਅਸਰ ਹੋਵੇਗਾ?

ਇਸ ਦੇ ਬਾਰੇ ਬਰਤਾਨਵੀ ਡਾਕਟਰ ਸਾਰਾ ਜਾਰਵਿਸ ਕਹਿੰਦੇ ਹਨ ਕਿ 2002 ਦੇ ਨਵੰਬਰ ਮਹੀਨੇ ਵਿੱਚ ਸਾਰਸ ਮਹਾਂਮਾਰੀ ਸ਼ੁਰੂ ਹੋਈ ਸੀ। ਇਹ ਜੁਲਾਈ ਦੇ ਮਹੀਨੇ ਵਿੱਚ ਖ਼ਤਮ ਵੀ ਹੋ ਗਈ ਸੀ। ਪਰ ਇਹ ਤਾਪਮਾਨ ਵਧਣ ਕਰਕੇ ਹੋਇਆ ਜਾਂ ਕਿਸੇ ਹੋਰ ਕਾਰਨ, ਇਹ ਦੱਸਣਾ ਔਖਾ ਹੈ।

ਵੀਡੀਓ: ਕੋਰੋਨਾਵਾਇਰਸ ਲਈ ਟੀਕੇ ਦਾ ਪਹਿਲਾ ਟੈਸਟ ਹੋਇਆ

https://youtu.be/oaGBX5u7oFw

ਵਾਇਰਸ ਉੱਤੇ ਰਿਸਰਚ ਕਰਨ ਵਾਲੇ ਡਾਕਟਰ ਪਰੇਸ਼ ਦੇਸ਼ਪਾਂਡੇ ਦਾ ਕਹਿਣਾ ਹੈ ਕਿ ਜੇਕਰ ਕੋਈ ਗਰਮੀ ਵਿੱਚ ਛਿੱਕਿਆ ਤਾਂ ਥੁੱਕ ਦੇ ਕਣ ਪਰਤ ਉੱਤੇ ਡਿੱਗ ਕੇ ਜਲਦੀ ਸੁਕ ਜਾਣਗੇ। ਇਸ ਨਾਲ ਕੋਰੋਨਾਵਾਇਰਸ ਫੈਲਣ ਦਾ ਖਤਰਾ ਘੱਟ ਜਾਵੇਗਾ।

ਅਸੀਂ ਜਾਣਦੇ ਹਾਂ ਕਿ ਫਲੂ ਦੇ ਵਾਇਰਸ ਗਰਮੀਆਂ ਵਿੱਚ ਸਰੀਰ ਦੇ ਬਾਹਰ ਨਹੀਂ ਰਹਿ ਪਾਉਂਦੇ ਪਰ ਸਾਨੂੰ ਕੋਰੋਨਾਵਾਇਰਸ ਉੱਤੇ ਗਰਮੀ ਦੇ ਅਸਰ ਦਾ ਅੰਦਾਜ਼ਾ ਨਹੀਂ ਹੈ। ਤਾਂ ਇਹ ਕੋਈ ਜ਼ਰੂਰੀ ਨਹੀਂ ਕਿ ਗਰਮੀ ਵਿੱਚ ਕੋਰੋਨਾ ਵਾਇਰਸ ਨਸ਼ਟ ਹੋਵੇਗਾ। ਇਸ ਕਰਕੇ ਤਾਪਮਾਨ ਦੇ ਭਰੋਸੇ ਨਾ ਬੈਠੋ।

ਕੋਰੋਨਾਵਾਇਰਸ
BBC

ਆਵਾਜਾਈ ਸੰਬੰਧੀ ਰੋਕਥਾਮ

ਕੋਰੋਨਾਵਾਇਰਸ ਦੁਨੀਆ ਭਰ ਦੇ 168 ਦੇਸਾਂ ਵਿੱਚ ਫੈਲ ਚੁੱਕਾ ਹੈ ਜਿਨ੍ਹਾਂ ਵਿੱਤ ਗ੍ਰੀਨਲੈਂਚ ਵਰਗੇ ਠੰਡੇ ਤੇ ਦੁਬਈ ਵਰਗੇ ਗਰਮ ਦੇਸ ਹਨ। ਮੁੰਬਈ ਵਰਗੇ ਨਮੀ ਵਾਲੇ ਸ਼ਹਿਰ ਤੇ ਦਿੱਲੀ ਵਰਗੇ ਸੁਖੇ ਸ਼ਹਿਰ ਵੀ ਹਨ।

ਇੱਕ ਵਾਰ ਜੇ ਇਹ ਵਾਇਰਸ ਮਨੁੱਖ ਦੇ ਸਰੀਰ ਵਿੱਚ ਘੁੱਸ ਜਾਂਦਾ ਹੈ ਤਾਂ ਉਸ ਨੂੰ ਮਾਰਨ ਦਾ ਤਰੀਕਾ ਅਜੇ ਤੱਕ ਨਹੀਂ ਬਣਿਆ।

ਵੀਡੀਓ: ਪੋਲੈਂਡ ਵਿੱਚ ਫਸੇ ਭਾਰਤੀ, ਵਾਪਸੀ ਲਈ ਕੋਈ ਫਲਾਇਟ ਨਹੀਂ

https://youtu.be/njcxsTCSOqQ

ਵਿਸ਼ਵ ਸਿਹਤ ਸੰਗਠਨ ਸਮੇਤ ਕਈ ਸ਼ਹਿਰ ਇਸ ਵਾਇਰਸ ਨੂੰ ਮਾਰਨ ਦੀ ਦਵਾਈ ਲੱਭ ਰਹੇ ਹਨ ਪਰ ਅਜੇ ਤੱਕ ਕੋਈ ਕਾਮਯਾਬ ਨਹੀਂ ਹੋਇਆ।

ਇਸ ਕਰਕੇ ਹੀ ਸਰਕਾਰਾਂ ਵਾਇਰਸ ਤੋਂ ਬੱਚਣ ਲਈ ਆਪਣੇ ਨਾਗਰਿਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਆਵਾਜਾਈ ਉੱਤੇ ਰੋਕ ਲਗਾਈ ਜਾ ਰਹੀ ਹੈ ਤੇ ਲੋਕਾਂ ਨੂੰ ਇੱਕ-ਦੂਜੇ ਤੋਂ ਦੂਰ ਰਹਿਣ ਲਈ ਕਿਹਾ ਜਾ ਰਿਹਾ ਹੈ।

ਇਸ ਵਾਇਰਸ ਨਾਲ ਸਾਡੀ ਰੋਗ ਪ੍ਰਤਿਰੋਧਕ ਪ੍ਰਣਾਲੀ ਨੂੰ ਹੀ ਲੜਨਾ ਪਵੇਗਾ। ਆਪਣੇ ਕਪੜਿਆਂ ਨੂੰ ਤਾਂ ਧੋ ਕੇ ਇਸ ਵਾਇਰਸ ਨੂੰ ਹਟਾਇਆ ਜਾ ਸਕਦਾ ਹੈ ਪਰ ਸਰੀਰ ਨੂੰ ਧੋ ਕੇ ਇਸ ਵਾਇਰਸ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ।

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://youtu.be/2843GMUpTRE

https://youtu.be/zADj0k0waFY

https://youtu.be/qdY2ilqK9vQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News