ਕੋਰੋਨਾਵਾਇਰਸ: IIT ਦਿੱਲੀ ਵੱਲੋਂ ਕੋਵਿਡ-19 ਦੇ ਟੈਸਟ ਲਈ ਸਸਤਾ ਤਰੀਕਾ ਲੱਭਣ ਦਾ ਦਾਅਵਾ - 5 ਅਹਿਮ ਖ਼ਬਰਾਂ

Monday, Mar 23, 2020 - 07:58 AM (IST)

ਕੋਰੋਨਾਵਾਇਰਸ: IIT ਦਿੱਲੀ ਵੱਲੋਂ ਕੋਵਿਡ-19 ਦੇ ਟੈਸਟ ਲਈ ਸਸਤਾ ਤਰੀਕਾ ਲੱਭਣ ਦਾ ਦਾਅਵਾ - 5 ਅਹਿਮ ਖ਼ਬਰਾਂ
ਕੋਰੋਨਾਵਾਇਰਸ
Getty Images
ਆਈਆਈਟੀ ਦਿੱਲੀ ਵੱਲੋਂ ਕੋਵਿਡ-19 ਦੇ ਟੈਸਟ ਲਈ ਸਸਤੀ ਕਿਟ ਤਿਆਰ ਕਰਨ ਦਾ ਦਾਅਵਾ

ਇੰਡੀਅਨ ਇੰਸਟੀਚਿਊਟ ਆਫ ਟੈਕਨੋਲੌਜੀ (IIT) ਦਿੱਲੀ ਦੇ ਖੋਜਕਾਰਾਂ ਨੇ ਕੋਵਿਡ-19 ਦੇ ਟੈਸਟ ਲਈ ਸਸਤੀ ਵਿਧੀ ਇਜ਼ਾਦ ਕਰਨ ਦਾ ਦਾਅਵਾ ਕੀਤਾ ਹੈ।

ਦਿ ਹਿੰਦੂ ਅਖ਼ਬਰਾ ਦੀ ਖ਼ਬਰ ਮੁਤਾਬਕ ਆਈਆਈਟੀ ਦਿੱਲੀ ਦੀ ਰਿਸਰਚ ਲੈਬੋਰਟਰੀ ਵਿੱਚ ਨਾਲ "ਪ੍ਰੋਬ-ਫ੍ਰੀ ਡਿਟੈਕਸ਼ਨ ਐਸੇ" ਨੂੰ ਪਰਖਿਆ ਗਿਆ ਹੈ।

ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ, ਪੁਣੇ ਇਨ੍ਹਾਂ ਕਲੀਨੀਕਲ ਸੈਂਪਲਾਂ ਨੂੰ ਮਾਨਤਾ ਦੇ ਦੇਣ ਦੀ ਪ੍ਰਕਿਰਿਆ ''ਚ ਹੈ।

https://www.youtube.com/watch?v=oaGBX5u7oFw

ਖੋਜਕਾਰਾਂ ਦਾ ਕਹਿਣਾ ਹੈ ਕਿ ਮਹਾਂਮਾਰੀ ਦੇ ਦੌਰ ਵਿੱਚ ਅਜਿਹੀ ਖੋਜ ਸਮੇਂ ਦੀ ਲੋੜ ਹੈ।

ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਨਿੱਜੀ ਲੈਬਾਂ ਨੂੰ ਕਿਹਾ ਹੈ ਕਿ ਕੋਵਿਡ-9 ਦੇ ਟੈਸਟ ਦੀ ਵੱਧ ਤੋਂ ਵੱਧ ਕੀਮਤ 4500 ਰੁਪਏ ਹੋਣੀ ਚਾਹੀਦੀ ਹੈ।

ਟੈਸਟ ਦੌਰਾਨ ਸ਼ੱਕੀਆਂ ਲਈ 1500 ਸਕ੍ਰੀਨਿੰਗ ਟੈਸਟ ਅਤੇ ਸਕ੍ਰੀਨਿੰਗ ਵਿੱਚ ਆਏ ਲੱਛਣਾਂ ਦੀ ਪੁਸ਼ਟੀ ਕਰਨ ਲਈ 3000 ਰੁਪਏ ਦਾ ਅਗਲੇਰਾ ਟੈਸਟ ਹੁੰਦਾ ਹੈ।


ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿੱਚ 21 ਪੌਜ਼ੀਟਿਵ ਕੇਸ ਹਨ ਅਤੇ ਇੱਕ ਮੌਤ ਹੋਈ ਹੈ। ਚੰਡੀਗੜ੍ਹ ਵਿਚ ਵੀ 5 ਕੇਸ ਪੌਜ਼ਿਵਿਟ ਪਾਏ ਗਏ ਹਨ
  • ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ ਕਰ ਦਿੱਤਾ ਗਿਆ ਹੈ ਅਤੇ ਤਿੰਨੋਂ ਸੂਬਿਆਂ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
  • ਭਾਰਤ ''ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿੱਚ 7 ਮੌਤਾਂ ਹੋਈਆਂ ਹਨ। ਵੱਧ ਮਾਮਲੇ ਮਹਾਰਾਸ਼ਟਰ ''ਚ।
  • ਦੁਨੀਆਂ ਭਰ ਕੋਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ 3,00,000 ਤੋਂ ਪਾਰ ਤੇ ਮੌਤਾਂ ਦਾ ਅੰਕੜਾ 13,000 ਨੂੰ ਪਾਰ ਕਰ ਗਿਆ ਹੈ।
  • ਦੁਨੀਆਂ ਭਰ ਵਿੱਚ ਚੀਨ ਮਗਰੋਂ ਇਟਲੀ ਸਭ ਤੋਂ ਵੱਧ ਤ੍ਰਸਤ। ਮੌਤਾਂ ਦਾ ਅੰਕੜਾ ਪੰਜ ਹਜ਼ਾਰ ਤੋਂ ਪਾਰ।

ਕੋਰੋਨਾਵਾਇਰਸ: ਹੁਕਮਾਂ ਦੀ ਉਲੰਘਣਾ ਕਾਰਨ ਪੰਜਾਬ ਵਿੱਚ ਮਾਮਲੇ ਦਰਜ ਹੋਣੇ ਸ਼ੁਰੂ

ਕੋਰੋਨਾਵਾਇਰਸ ਨੂੰ ਲੈ ਕੇ ਪੂਰੇ ਦੇਸ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਪੰਜਾਬ ਵਿੱਚ ਦੋ ਮਾਮਲੇ ਦਰਜ ਕੀਤੇ ਗਏ ਹਨ।

ਕੋਰੋਨਾਵਾਇਰਸ
Getty Images
ਪੰਜਾਬ ਵਿੱਚ ਦੋ ਜ਼ਿਲ੍ਹਿਆਂ ਵਿੱਚ ਨਿਯਮਾਂ ਦੀ ਉਲੰਘਾ ਕਰਨ ਉੱਤੇ ਮਾਮਲਾ ਦਰਜ

ਪਹਿਲਾ ਮਾਮਲਾ ਜ਼ਿਲ੍ਹਾ ਬਟਾਲਾ ਦੇ ਤਹਿਤ ਪੈਂਦੇ ਪਿੰਡ ਸਾਰਚੂੜ ਦਾ ਹੈ ਜਿੱਥੇ ਇੱਕ 60 -70 ਲੋਕਾਂ ਦਾ ਇਕੱਠ ਸੀ। ਪੁਲਿਸ ਨੇ ਮੌਕੇ ''ਤੇ ਪਹੁੰਚ ਕੇ ਸਮਾਗਮ ਨੂੰ ਬੰਦ ਕਰਵਾਇਆ ਅਤੇ ਸਮਾਗਮ ਕਰਵਾਉਣ ਵਾਲੇ ਸ਼ਖ਼ਸ ਸੁਖ਼ਰਾਜਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਦੂਜਾ ਮਾਮਲਾ ਗੁਰਦਾਸਪੁਰ ਦੇ ਅਧੀਨ ਪੈਂਦੇ ਕਸਬੇ ਧਾਰੀਵਾਲ ਦਾ ਹੈ। ਕੁਝ ਦਿਨ ਪਹਿਲਾਂ ਬ੍ਰਾਜ਼ੀਲ ਤੋਂ ਪਰਤੇ ਇੱਕ ਨੌਜਵਾਨ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਸ ਨੂੰ ਘਰੇ ਰਹਿਣ ਦੀਆਂ ਹਦਾਇਤਾਂ ਸਨ ਤੇ ਉਸ ਨੇ ਇਨ੍ਹਾਂ ਦੀ ਉਲੰਘਣਾ ਕੀਤੀ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

https://www.youtube.com/watch?v=19QpME_FHzY

ਇਹ ਵੀ ਪੜ੍ਹੋ-

ਕੋਰੋਨਾਵਾਇਰਸ ਨਾਲ ਮਰਨ ਵਾਲੇ ਦਾ ਸਸਕਾਰ ਕਿਵੇਂ ਕੀਤਾ ਜਾਵੇ

ਕੋਵਿਡ-19 ਨਾਲ ਪੂਰੀ ਦੁਨੀਆਂ ਵਿੱਚ 13,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਅਤੇ ਭਾਰਤ ਵਿੱਚ ਵੀ ਚਾਰ ਲੋਕ ਅਜੇ ਤੱਕ ਕੋਰੋਨਾਵਾਇਰਸ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ।

ਕੋਰੋਨਾਵਾਇਰਸ
Getty Images
ਕੋਰੋਨਾਵਾਇਰਸ ਨਾਲ ਦਿੱਲੀ ਦੀ 68 ਸਾਲਾ ਔਰਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਸਕਾਰ ਨੂੰ ਕੁਝ ਘੰਟਿਆਂ ਲਈ ਟਾਲ ਦਿੱਤਾ ਗਿਆ ਸੀ

ਪਰ ਕੋਰੋਨਾਵਾਇਰਸ ਕਰਕੇ ਹੋਈਆਂ ਮੌਤਾਂ ਮਗਰੋਂ ਜੀਵਾਣੂਆਂ ਦੇ ਬਰਕਰਾਰ ਹੋਣ ਬਾਰੇ ਕੋਈ ਪੁਸ਼ਟੀ ਨਾ ਹੋਣ ਕਰਕੇ, ਲਾਸ਼ ਦੇ ਅੰਤਮ ਸੰਸਕਾਰ ਲਈ ਪੂਰੀ ਦੁਨੀਆ ਵਿੱਚ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

ਕਈਆਂ ਦੇਸਾਂ ਵਿੱਚ ਅੰਤਮ ਸੰਸਕਾਰ ਵੇਲੇ ਲੋਕਾਂ ਦੇ ਹਜੂਮ ਨੂੰ ਘਟਾਉਣ ਲਈ ਆਨਲਾਈਨ ਸਹੂਲਤਾਂ ਦੇ ਉਪਯੋਗ ਕਰਨ ਦੇ ਸੁਝਾਅ ਹਨ।

ਵਿਸ਼ਵ ਸਿਹਤ ਸੰਗਠਨ ਦੁਆਰਾ ਵੀ ਲਾਸ਼ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਨਿਕਲੇ ਤਰਲ ਪਦਾਰਥ ਤੋਂ ਬਚਣ ਦਾ ਸੁਝਾਅ ਦਿੱਤਾ ਗਿਆ ਹੈ। ਲਾਸ਼ ਨੂੰ ਸਮਸ਼ਾਨ ਘਾਟ ਤੱਕ ਲੈ ਕੇ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਲਪੇਟਣ ਦਾ ਸੁਝਾਅ ਹੈ। ਭਾਰਤ ਵਿੱਚ ਇਸ ਸਬੰਧੀ ਕੀ ਹਦਾਇਤਾਂ ਹਨ ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਕਰੰਸੀ ਨੋਟਾਂ ਨਾਲ ਫ਼ੈਲਣ ਦਾ ਕਿੰਨਾ ਖ਼ਤਰਾ

ਕੋਰੋਨਾਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਸੁਝਾਅ ਦਿੱਤਾ ਹੈ ਕਿ "ਲੋਕ ਫ਼ਿਲਹਾਲ ਨਕਦੀ ਉਪਯੋਗ ਕਰਨ ਤੋਂ ਬਚਣ ਤੇ ਲੈਣ-ਦੇਣ ਲਈ ਡਿਜ਼ੀਟਲ ਤਰੀਕੇ ਅਪਣਾਉਣ।"

ਕਰੰਸੀ ਨੋਟ
Getty Images
ਸਰਕਾਰ ਨੇ ਕੋਰੋਵਾਇਰਸ ਦੇ ਇਨਫੈਕਸ਼ਨ ਕਰਕੇ ਨੋਟਾਂ ਨਾਲ ਲੈਣ-ਦੇਣ ਤੋਂ ਬਚਣ ਲਈ ਕਿਹਾ ਹੈ

ਆਰਬੀਆਈ ਦੇ ਮੁੱਖ ਮਹਾਪ੍ਰਬੰਧਕ ਯੋਗੇਸ਼ ਦਿਆਲ ਨੇ ਕਿਹਾ, "ਨਕਦ ਰਾਸ਼ੀ ਭੇਜਣ ਤੇ ਬਿੱਲ ਦਾ ਭੁਗਤਾਨ ਕਰਨ ਲਈ ਭੀੜ-ਭੜਾਕੇ ਵਾਲੀਆਂ ਥਾਵਾਂ ''ਤੇ ਜਾਣ ਦੀ ਲੋੜ ਪੈ ਸਕਦੀ ਹੈ। ਇਸ ਨਾਲ ਦੋ ਲੋਕਾਂ ਵਿੱਚ ਸੰਪਰਕ ਵੀ ਹੁੰਦਾ ਹੈ, ਜਿਸ ਤੋਂ ਫਿਲਹਾਲ ਬੱਚਣ ਦੀ ਲੋੜ ਹੈ।"

ਆਰਬੀਆਈ ਤੋਂ ਪਹਿਲਾਂ ਅਖਿਲ ਭਾਰਤੀ ਵਪਾਰੀ ਪਰਿਸੰਘ (ਸੀਏਆਈਟੀ) ਨੇ ਵੀ ਨਕਦੀ ਦੇ ਵਰਤੋਂ ਲਈ ਚਿੰਤਾ ਪ੍ਰਗਟਾਈ ਹੈ। ਇੱਥੇ ਕਲਿੱਕ ਕਰ ਕੇ ਪੜ੍ਹੋ ਕਿ ਚੀਨ ਨੇ ਇਸ ਖ਼ਤਰੇ ਤੋਂ ਕਿਵੇਂ ਬਚਾਅ ਕੀਤਾ।



ਕੋਰੋਨਾਵਾਇਰਸ: ਜਰਮਨੀ ''ਚ ਹੋਏ ਨਿਯਮ ਸਖ਼ਤੇ ਤੇ ਈਰਾਨ ਨੇ ਅਮਰੀਕੀ ਮਦਦ ਠੁਕਰਾਈ

ਜਰਮਨੀ ਨੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਘਟਾਉਣ ਦੇ ਮੱਦੇਨਜ਼ਰ ਦੋ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ''ਤੇ ਪਾਬੰਦੀ ਲਗਾ ਦਿੱਤੀ ਹੈ।

ਇੱਕ ਟੀਵੀ ''ਚ ਚਾਂਸਲਰ ਐਂਗਲਾ ਮਾਰਕਲ ਨੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਸੀ, "ਸਾਡਾ ਆਪਣਾ ਵਿਹਾਰ ਹੀ ਇਨਫੈਕਸ਼ਨ ਦੀ ਦਰ ਨੂੰ ਘਟਾਉਣ ਲਈ ਸਭ ਤੋਂ ਵੱਧ ਅਸਰਦਾਰ ਤਰੀਕਾ ਹੈ।" ਉਹ ਵੀ ਆਪਣੇ ਆਪ ਨੂੰ ਕੁਆਰੰਟਾਇਨ ਕਰ ਸਕਦੇ ਹਨ ।

ਈਰਾਨ
Reuters
ਈਰਾਨ ਨੇ ਠੁਕਰਾਈ ਅਮਰੀਕਾ ਦੀ ਮਦਦ

ਉਧਰ ਦੂਜੇ ਪਾਸੇ ਇਸ ਸੰਕਟ ਦੀ ਘੜੀ ਦੌਰਾਨ ਈਰਾਨ ਨੇ ਅਮਰੀਕਾ ਦੀ ਮਨੁੱਖੀ ਸਹਾਇਤਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਈਰਾਨ ਵਿੱਚ ਕੋਰੋਵਾਇਰਸ ਦਾ ਸੰਕਟ ਕਾਫੀ ਵੱਡੇ ਪੱਧਰ ਉੱਤੇ ਫੈਲਿਆ ਹੋਇਆ ਹੈ।

ਅਮਰੀਕਾ ਦੀ ਮਦਦ ਦੀ ਪੇਸ਼ਕਸ਼ ''ਤੇ ਈਰਾਨ ਦੇ ਸਰਬਉੱਚ ਨੇਤਾ ਆਇਤੁੱਲਾਹ ਖ਼ਾਮਨੇਈ ਨੇ ਕਿਹਾ, "ਅਮਰੀਕਾ ਨੇ ਕੋਰੋਨਾਵਾਇਰਸ ਦੀ ਮਹਾਂਮਾਰੀ ਵਿਚਾਲੇ ਕਈ ਵਾਰ ਮਦਦ ਦੀ ਪੇਸ਼ਕਸ਼ ਕੀਤੀ ਹੈ ਇਹ ਅਜੀਬ ਹੈ ਕਿਉਂਕਿ ਅਮਰੀਕਾ ਖ਼ੁਦ ਕਮੀਆਂ ਦਾ ਜੂਝ ਰਿਹਾ ਹੈ, ਦੂਜੇ ਪਾਸੇ ਉਸ ''ਤੇ ਇਸ ਵਾਇਰਸ ਨੂੰ ਪੈਦਾ ਕਰਨ ਦਾ ਇਲਜ਼ਾਮ ਵੀ ਹੈ।"


ਇਹ ਵੀ ਪੜ੍ਹੋ:


ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=9v1icZdi9VI

https://www.youtube.com/watch?v=7fEk4m7J6xw

https://www.youtube.com/watch?v=YrX_i_Gd_MU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News