ਕੋਰੋਨਾਵਾਇਰਸ: ਪੰਜਾਬ ਦੇ ਮਾਲਵਾ ਵਿੱਚ ਕਿਹੋ-ਜਿਹਾ ਰਿਹਾ ''''ਜਨਤਾ ਕਰਫਿਊ'''' ਦਾ ਅਸਰ
Monday, Mar 23, 2020 - 07:28 AM (IST)
ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ''ਜਨਤਾ ਕਰਫਿਊ'' ਤਹਿਤ ਐਤਵਾਰ ਨੂੰ ਮਾਲਵਾਖਿੱਤੇ ਦੇ 7 ਜ਼ਿਲਿਆਂ ਮੋਗਾ, ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਬਠਿੰਡਾ ਤੇ ਮੁਕਤਸਰ ''ਚ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ।
ਇਸ ਦੌਰਾਨ ਸੜਕੀ ਆਵਾਜਾਈ ਤੋਂ ਇਲਾਵਾ ਰੇਲਾਂ ਵੀ ਨਹੀਂ ਚੱਲੀਆਂ।
ਬਠਿੰਡਾ ''ਚੋਂ ਸਿਰਫ਼ ਜੰਮੂ ਤਵੀ ਤੋਂ ਅਹਿਮਦਾਬਾਦ ਜਾਣ ਵਾਲੀ ਟਰੇਨ ਹੀ ਲੰਘੀ। ਇੱਥੇ ਸਵਾਰੀਆਂ ਦੀ ਗਿਣਤੀ ਦਹਾਈ ਵਿੱਚ ਵੀ ਨਹੀਂ ਸੀ।
ਉਂਝ, ਭਾਵੇਂ ਇਸ ਨੂੰ ''ਜਨਤਾ ਕਰਫਿਊ'' ਦਾ ਨਾਂ ਦਿੱਤਾ ਗਿਆ ਸੀ ਪਰ ਪੁਲਿਸ ਪ੍ਰਸਾਸ਼ਨ ਨੇ ਸਖ਼ਤੀ ਵੀ ਵਰਤੀ ਜਿਸ ਕਾਰਨ ਘਰਾਂ ਤੋਂ ਬਾਹਰ ਨਿਕਲਣ ਵਾਲੇ ਇੱਕਾ-ਦੁੱਕਾ ਲੋਕਾਂ ਨੂੰ ਦਬਕਾ ਕੇ ਘਰਾਂ ਅੰਦਰ ਵਾੜ ਦਿੱਤਾ।
ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ
ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ
- ਪੰਜਾਬ ਵਿੱਚ 21 ਪੌਜ਼ੀਟਿਵ ਕੇਸ ਹਨ ਅਤੇ ਇੱਕ ਮੌਤ ਹੋਈ ਹੈ। ਚੰਡੀਗੜ੍ਹ ਵਿਚ ਵੀ 5 ਕੇਸ ਪੌਜ਼ਿਵਿਟ ਪਾਏ ਗਏ ਹਨ
- ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ ਕਰ ਦਿੱਤਾ ਗਿਆ ਹੈ ਅਤੇ ਤਿੰਨੋਂ ਸੂਬਿਆਂ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
- ਭਾਰਤ ''ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿੱਚ 7 ਮੌਤਾਂ ਹੋਈਆਂ ਹਨ। ਵੱਧ ਮਾਮਲੇ ਮਹਾਰਾਸ਼ਟਰ ''ਚ।
- ਦੁਨੀਆਂ ਭਰ ਕੋਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ 3,00,000 ਤੋਂ ਪਾਰ ਤੇ ਮੌਤਾਂ ਦਾ ਅੰਕੜਾ 13,000 ਨੂੰ ਪਾਰ ਕਰ ਗਿਆ ਹੈ।
- ਦੁਨੀਆਂ ਭਰ ਵਿੱਚ ਚੀਨ ਮਗਰੋਂ ਇਟਲੀ ਸਭ ਤੋਂ ਵੱਧ ਤ੍ਰਸਤ। ਮੌਤਾਂ ਦਾ ਅੰਕੜਾ ਪੰਜ ਹਜ਼ਾਰ ਤੋਂ ਪਾਰ।
ਉਪ ਕਪਤਾਨ ਪੁਲਿਸ ਜ਼ਿਲ੍ਹਾ ਮੋਗਾ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਚੈਕਿੰਗ ਦੌਰਾਨ ਆਸਟਰੇਲੀਆ ਤੋਂ ਪਰਤੀ ਇੱਕ ਮਹਿਲਾ ਦੀ ਗੱਡੀ ਰੋਕ ਕੇ ਉਸ ਨੂੰ ਸਿਹਤ ਵਿਭਾਗ ਦੀ ਟੀਮ ਦੇ ਹਵਾਲੇ ਕੀਤਾ ਗਿਆ।
ਉਨ੍ਹਾਂ ਕਿਹਾ, ''''ਇਸ ਔਰਤ ਦੀ ਬਾਂਹ ''ਤੇ ਏਅਰਪੋਰਟ ਅਥਾਰਟੀ ਦੀ ਮੋਹਰ ਲੱਗੀ ਹੋਈ ਸੀ ਪਰ ਕੋਈ ਤਸੱਲੀ ਬਖ਼ਸ ਜਵਾਬ ਨਾ ਮਿਲਣ ਮਗਰੋਂ ਪੁਲਿਸ ਨੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ।''''
https://www.youtube.com/watch?v=r7pG85koQNE
ਮਾਲਵਾ ਖੇਤਰ ਵਿੱਚ ਐਤਵਾਰ ਨੂੰ ਕੋਈ ਵੀ ਸਰਕਾਰੀ, ਨਿੱਜੀ ਕੰਪਨੀ ਦੀ ਕੋਈ ਬੱਸ ਨਹੀਂ ਚੱਲੀ ਤੇ ਨਾ ਹੀ ਕੋਈ ਆਟੋ ਜਾਂ ਟੈਕਸੀ ਵਗੈਰਾ ਸੜਕਾਂ ''ਤੇ ਦਿਖਾਈ ਦਿੱਤੀ।
ਸ਼ਾਮ ਪੰਜ ਵਜੇ ਆਮ ਲੋਕ ਆਪਣੇ ਘਰਾਂ ਦੇ ਬਾਹਰ ਗਲੀਆਂ ਵਿਚ ਆਏ ਤੇ ਉਹ ਤਾੜੀਆਂ ਮਾਰ ਕੇ ਤੇ ਥਾਲੀਆਂ ਖੜਕਾ ਕੇ ਆਮ ਲੋਕਾਂ ਦੀ ਜਾਨ ਬਚਾਉਣ ਲਈ ਕੰਮ ਕਰ ਰਹੇ ਸਿਹਤ ਕਾਮਿਆਂ ਤੇ ਪੁਲਿਸ ਵਾਲਿਆਂ ਦੀ ਹੌਸਲਾ ਅਫ਼ਜਾਈ ਕਰਦੇ ਦੇਖੇ ਗਏ।
ਬਠਿੰਡਾ, ਮੋਗਾ, ਫਿਰੋਜ਼ਪੁਰ ਤੇ ਫਰੀਦਕੋਟ ਦੇ ਰੇਲਵੇ ਸਟੇਸ਼ਨਾਂ ''ਤੇ ਕੋਈ ਸਵਾਰੀ ਦਿਖਾਈ ਨਹੀਂ ਦਿੱਤੀ। ਮੈਡੀਕਲ ਸਟੋਰ ਬੰਦ ਰਹੇ।
ਆਮ ਬਿਮਾਰੀਆਂ ਦੀਆਂ ਦਵਾਈਆਂ ਲੈਣ ਵਾਲੇ 12 ਕੁ ਵਜੇ ਘਰਾਂ ਤੋਂ ਬਾਹਰ ਆਏ ਪਰ ਸਭ ਕੁਝ ਬੰਦ ਦੇਖ ਕੇ ਉਹ ਘਰਾਂ ਨੂੰ ਹੀ ਪਰਤ ਗਏ।
ਆਮ ਲੋਕ ਘਰਾਂ ''ਚ ਬੈਠੇ ਟੈਲੀਵੀਜ਼ਨ ਤੋਂ ਕੋਰੋਨਾਵਾਇਰਸ ਬਾਰੇ ਜਾਣਕਾਰੀ ਲੈਂਦੇ ਰਹੇ ਤੇ ਕਈ ਲੋਕਾਂ ਨੇ ਪੱਤਰਕਾਰਾਂ ਨੂੰ ਫ਼ੋਨ ਕਰਕੇ ਸ਼ਹਿਰ ਦੇ ਹਾਲਾਤ ਬਾਰੇ ਜਾਣਕਾਰੀ ਵੀ ਲਈ।
ਜ਼ਿਲਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਨੇ ਦੱਸਿਆ ਕਿ ਆਮ ਲੋਕਾਂ ਨੇ ਪੂਰਨ ਸਹਿਯੋਗ ਦਿੰਦੇ ਹੋਏ ''ਜਨਤਾ ਕਰਫਿਊ'' ਨੂੰ ਸਫ਼ਲ ਬਣਾਇਆ।
ਇਹੋ ਜਿਹਾ ਹੀ ਵਿਚਾਰ ਮੋਗਾ, ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਤੇ ਬਠਿੰਡਾ ਦੇ ਉੱਚ ਅਧਿਕਾਰੀਆਂ ਦੇ ਸਨ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ਼੍ਰੀ ਨਿਵਾਸਨ ਨੇ ਦੱਸਿਆ, ''''ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਬਿਨਾਂ ਕਿਸੇ ਠੋਸ ਕਾਰਨ ਦੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।
''''ਕੋਰੋਨਾਵਾਇਰਸ ਨੂੰ ਹਰਾਉਣ ਲਈ ਇਹ ਅਤਿ ਜ਼ਰੂਰੀ ਹੈ। ਅਸੀਂ ਦਵਾਈਆਂ, ਟੈਲੀਕਾਮ ਤੇ ਘਰੇਲੂ ਜ਼ਰੂਰਤ ਦੀਆਂ ਵਸਤਾਂ ਸਬੰਧੀ ਛੋਟ ਦਿੱਤੀ ਹੈ ਪਰ 31 ਮਾਰਚ ਤੱਕ ਪੂਰਨ ਤੌਰ ''ਤੇ ਲਾਕਡਾਊਨ ਰਹੇਗਾ।''''
- ਕੋਰੋਨਾਵਾਇਰਸ: ਗਊ ਮੂਤਰ ਨਾਲ ਇਲਾਜ ਕਰਨ ਵਾਲਿਆਂ ਦਾ ਰਿਐਲਿਟੀ ਚੈੱਕ
- ਕੋਰੋਨਾਵਾਇਰਸ ਕਾਰਨ ਕੀ ਬਦਲ ਜਾਣਗੀਆਂ ਤੁਹਾਡੀਆਂ ਇਹ ਆਦਤਾਂ
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
ਆਮ ਵਸਤਾਂ ਦੀ ਕਾਲਾ ਬਾਜ਼ਾਰੀ ਰੋਕਣ ਲਈ 23 ਮਾਰਚ ਤੋਂ ਪੰਜਾਬ ਸਰਕਾਰ ਨੇ ਸਖ਼ਤ ਕਦਮ ਚੁੱਕਣ ਦੀ ਗੱਲ ਕਹੀ ਹੈ।
ਇਸ ਦੇ ਨਾਲ ਹੀ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ''ਤੇ ਹਰ ਪਿੰਡ ਵਿੱਚ ਬਣੇ ਧਾਰਮਿਕ ਅਸਥਾਨਾਂ ਤੋਂ ਲਾਊਡ ਸਪੀਕਰਾਂ ਰਾਹੀਂ ਅਨਾਊਂਸਮੈਟ ਕਰਵਾਈ ਜਾ ਰਹੀ ਹੈ ਕਿ ਜਿਹੜੇ ਵਿਅਕਤੀ ਹੋਲਾ ਮੁਹੱਲਾ ਦੇ ਸਮਾਗਮ ਲਈ ਸ੍ਰੀ ਅਨੰਦਪੁਰ ਸਾਹਿਬ ਗਏ ਸਨ, ਉਹ ਤੁਰੰਤ ਸਬੰਧਤ ਥਾਣੇ ਜਾਂ ਸਰਕਾਰੀ ਹਸਪਤਾਲ ''ਚ ਰਿਪੋਰਟ ਕਰਨ।
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਮੈਜਿਸਟਰੇਟ ਐਮ ਕੇ ਅਰਾਵਿੰਦ ਕੁਮਾਰ ਮੁਤਾਬਿਕ ਹੋਲਾ ਮੁਹੱਲਾ ਦੇ ਸਮਾਗਮ ''ਚ ਸ਼ਿਰਕਤ ਕਰਨ ਵਾਲੇ ਲੋਕਾਂ ਦੀ ਸ਼ਨਾਖ਼ਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਉਨਾਂ ਕਿਹਾ ਕਿ ਅਜਿਹਾ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੀ ਜਾ ਰਿਹਾ ਹੈ।
ਜ਼ਿਲਾ ਮੋਗਾ ਦੇ ਪਿੰਡ ਸੰਗਤਪੁਰਾ ਦੇ ਸਮਾਜ ਸੇਵੀ ਗੁਰਦੀਪ ਸਿੰਘ ਪਰਮਾਰ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰੇ ''ਚੋਂ ਕੀਤੀ ਗਈ ਅਨਾਊਂਮੈਟ ''ਚ ਕਿਹਾ ਜਾ ਰਿਹਾ ਹੈ ਕਿ ਜੇਕਰ ਹੋਲਾ ਮਹੱਲਾ ਦੇ ਧਾਰਮਿਕ ਸਮਾਗਮ ''ਚ ਭਾਗ ਲੈਣ ਵਾਲੇ ਪ੍ਰਸਾਸ਼ਨ ਨੂੰ ਆਪਣੇ ਬਾਰੇ ਜਾਣਕਾਰੀ ਨਹੀਂ ਦਿੰਤੇ ਤਾਂ ਪਤਾ ਲੱਗਣ ''ਤੇ ਉਨਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ।
ਉੱਧਰ, ਆਮ ਲੋਕਾਂ ਵੱਲੋਂ ''ਜਨਤਾ ਕਰਫਿਊ'' ਦੇ ਮੱਦੇਨਜ਼ਰ ਆਮ 20 ਤੇ 21 ਮਾਰਚ ਨੂੰ ਸਬਜ਼ੀਆਂ ਤੇ ਖਾਣ-ਪੀਣ ਵਾਲੀਆਂ ਵਸਤਾਂ ਨੂੰ ਲੋੜ ਤੋਂ ਵੱਧ ਖਰੀਦਦਾਰੀ ਕੀਤੀ ਗਈ ਸੀ।
https://www.youtube.com/watch?v=qdY2ilqK9vQ
ਹੁਣ ਜਦੋਂ ਪੰਜਾਬ ਸਰਕਾਰ ਨੇ ਪੰਜਾਬ ''ਚ 31 ਮਾਰਚ ਤੱਕ ''ਲੌਕਡਾਊਨ'' ਦੀ ਗੱਲ ਕਹੀ ਗਈ ਤਾਂ ਆਮ ਲੋਕਾਂ ਨੂੰ ਜਮਾਖੋਰੀ ਨਾ ਕਰਨ ਬਾਰੇ ਵੀ ਪ੍ਰਸਾਸ਼ਨ ਨੇ ਹਦਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ''ਲੌਕਡਾਊਨ'' ਦੌਰਾਨ ਖਾਣ-ਪੀਣ ਦੀਆਂ ਹਰ ਵਸਤਾਂ ਅਤੇ ਮੈਡੀਕਲ ਸਹੂਲਤਾਂ ''ਤੇ ਰੋਕ ਨਹੀਂ ਲਾਈ ਗਈ ਹੈ, ਇਸ ਲਈ ਆਮ ਲੋਕ ਆਪਣੇ ਘਰਾਂ ਜਮ੍ਹਾਂਖੋਰੀ ਨਾ ਕਰਨ।
''''ਆਮ ਵਸਤਾਂ ਜਿਵੇਂ ਦੁੱਧ, ਕਰਿਆਨਾ, ਦਵਾਈਆਂ ਵਗੈਰਾ ਦੀ ਸਪਲਾਈ ਨਿਰੰਤਰ ਆਮ ਲੋਕਾਂ ਤੱਕ ਪਹੁੰਚਾਈ ਜਾਵੇਗੀ। ਜੇਕਰ ਲੋਕ ਖਾਣ-ਪੀਣ ਵਾਲੀਆਂ ਵਸਤਾਂ ਨੂੰ ਸਟੋਰ ਕਰਦੇ ਹਨ ਤਾਂ ਕੁੱਝ ਲੋਕ ਆਮ ਲੋਕਾਂ ਦੀ ਲੁੱਟ-ਖਸੁੱਟ ਕਰ ਸਕਦੇ ਹਨ। ਇਸ ਲਈ ਲੋਕ ਸੰਜਮ ਤੋਂ ਕੰਮ ਲੈਣ।''''
- ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
- ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ
- ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
ਇਹ ਵੀ ਦੇਖੋ:
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)