ਕੋਰੋਨਾਵਾਇਰਸ ਨਾਲ ਮਰਨ ਵਾਲੇ ਦਾ ਸਸਕਾਰ ਕਿਵੇਂ ਕੀਤਾ ਜਾਵੇ

Sunday, Mar 22, 2020 - 09:28 PM (IST)

ਕੋਰੋਨਾਵਾਇਰਸ ਨਾਲ ਮਰਨ ਵਾਲੇ ਦਾ ਸਸਕਾਰ ਕਿਵੇਂ ਕੀਤਾ ਜਾਵੇ
ਕੋਰੋਨਾਵਾਇਰਸ
Getty Images

168 ਤੋਂ ਵੱਧ ਦੇਸਾਂ ਵਿੱਚ ਕੋਰੋਨਾਵਾਇਰਸ ਫੈਲ ਚੁੱਕਿਆ ਹੈ ਤੇ ਭਾਰਤ ਵਿੱਚ ਵੀ ਇਸ ਨਾਲ 200 ਨਾਲੋਂ ਜ਼ਿਆਦਾ ਲੋਕ ਪੀੜਤ ਹੋ ਚੁੱਕੇ ਹਨ।

ਕੋਵਿਡ-19 ਨਾਲ ਮਾਰਚ 21 ਤੱਕ ਪੂਰੀ ਦੁਨੀਆਂ ਵਿੱਚ 10,000 ਨਾਲੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਸਾਰੇ ਦੇਸਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਬੱਚਣ ਲਈ ਜਾਗਰੂਕ ਕਰ ਰਹੀਆਂ ਹਨ।

ਭਾਰਤ ਵਿੱਚ ਵੀ ਚਾਰ ਲੋਕ ਅਜੇ ਤੱਕ ਕੋਰੋਨਾਵਾਇਰਸ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿਚ 117 ਸ਼ੱਕੀ ਮਾਮਲੇ ਆਏ ਹਨ ਅਤੇ ਅਜੇ ਤੱਕ ਇੱਕ ਹੀ ਕੇਸ ਪਾਜੇਟਿਵ ਪਾਇਆ ਗਿਆ ਹੈ।
  • ਕੈਨੇਡਾ ਰਹਿੰਦੇ ਪੰਜਾਬੀ ਵਿਦਿਆਰਥੀਆਂ ਦਾ ਹਾਲ- ''ਮੈਨੂੰ ਕੱਲ੍ਹ ਤੋਂ ਨੌਕਰੀ ''ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ''
  • ਚੰਡੀਗੜ੍ਹ ਵਿਚ ਵੀ ਇੱਕ ਕੇਸ ਪਾਜੇਵਿਟ ਪਾਇਆ ਗਿਆ ਹੈ।
  • ਪੰਜਾਬ ਸਰਕਾਰ ਨੇ ਕੱਲ ਰਾਤ ਤੋਂ ਸਰਕਾਰੀ ਤੇ ਨਿੱਜੀ ਬੱਸਾਂ ਦੀ ਆਵਾਜਾਈ ਉੱਤੇ ਰੋਕ ਲਾ ਦਿੱਤੀ ਹੈ।
  • ਭਾਰਤ ਵਿਚ ਹੁਣ ਤੱਕ 18 ਸੂਬਿਆਂ ਦੇ 166 ਵਿਅਕਤੀ ਪਾਜੇਟਿਵ ਪਾਏ ਗਏ ਹਨ ਅਤੇ ਕਰਨਾਟਕ, ਮੁੰਬਈ ਅਤੇ ਦਿੱਲੀ ਵਿਚ 3 ਮੌਤਾਂ ਹੋਈਆਂ ਹਨ
  • ਭਾਰਤ ਵਿਚ ਸਭ ਤੋਂ ਵੱਧ ਮਾਮਲੇ ਮਹਾਰਾਸਟਰ, ਦੂਜੇ ਨੰਬਰ ਉੱਤੇ ਕੇਰਲ ਵਿਚ ਆਏ ਹਨ।
  • ਦੁਨੀਆਂ ਭਰ ਕੋਰੋਨਾਵਾਇਰਸ ਤੋਂ 207,860 ਲੋਕ ਪੀੜ੍ਹਤ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 8657 ਨੂੰ ਪਾਰ ਕਰ ਗਿਆ ਹੈ
  • ਜਿਹੜੇ 6 ਦੇਸ ਸਭ ਤੋਂ ਵੱਧ ਪੀੜ੍ਹਤ ਹਨ, ਉਨ੍ਹਾਂ ਵਿਚ ਚੀਨ, ਇਟਲੀ, ਈਰਾਨ, ਸਪੇਨ, ਕੋਰੀਆ ਅਤੇ ਫਰਾਂਸ ਸ਼ਾਮਲ ਹਨ।

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ


ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿੱਚ 21 ਪੌਜ਼ੀਟਿਵ ਕੇਸ ਹਨ ਅਤੇ ਇੱਕ ਮੌਤ ਹੋਈ ਹੈ। ਚੰਡੀਗੜ੍ਹ ਵਿਚ ਵੀ 5 ਕੇਸ ਪੌਜ਼ਿਵਿਟ ਪਾਏ ਗਏ ਹਨ
  • ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ ਕਰ ਦਿੱਤਾ ਗਿਆ ਹੈ ਅਤੇ ਤਿੰਨੋਂ ਸੂਬਿਆਂ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
  • ਭਾਰਤ ''ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿੱਚ 7 ਮੌਤਾਂ ਹੋਈਆਂ ਹਨ। ਵੱਧ ਮਾਮਲੇ ਮਹਾਰਾਸ਼ਟਰ ''ਚ।
  • ਦੁਨੀਆਂ ਭਰ ਕੋਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ 3,00,000 ਤੋਂ ਪਾਰ ਤੇ ਮੌਤਾਂ ਦਾ ਅੰਕੜਾ 11,000 ਨੂੰ ਪਾਰ ਕਰ ਗਿਆ ਹੈ।
  • ਇਟਲੀ ਵਿੱਚ ਇੱਕ ਦਿਨ ਵਿੱਚ ਤਕਰੀਬਨ 800 ਮੌਤਾਂ। ਇਟਲੀ ਵਿੱਚ ਕੁੱਲ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਟੱਪਿਆ।

ਦਿੱਲੀ ਦੀ 68 ਸਾਲਾ ਔਰਤ ਭਾਰਤ ਦੀ ਕੋਰੋਨਾਵਾਇਰਸ ਨਾਲ ਮਰਨ ਵਾਲੀ ਦੂਜੀ ਮਰੀਜ਼ ਸੀ। ਕੋਰੋਨਾਵਾਇਰਸ ਨਾਲ ਪੀੜਤ ਹੋਣ ਕਰਕੇ ਉਨ੍ਹਾਂ ਦੇ ਸਸਕਾਰ ਨੂੰ ਕੁਝ ਘੰਟਿਆਂ ਲਈ ਟਾਲ ਦਿੱਤਾ ਗਿਆ ਸੀ।

ਨਿਗਮਬੋਧ ਘਾਟ ਵਿੱਚ ਇਹ ਸਸਕਾਰ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰਾਂ ਤੇ ਦਿੱਲੀ ਦੀ ਮਿਊਂਸੀਪਲ ਕਾਰਪਰੇਸ਼ਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਇਆ ਸੀ।

ਸਸਕਾਰ
Getty Images
ਵਿਸ਼ਵ ਸਿਹਤ ਸੰਗਠਨ ਦੁਆਰਾ ਵੀ ਲਾਸ਼ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਨਿਕਲੇ ਤਰਲ ਪਦਾਰਥ ਤੋਂ ਬਚਣ ਦਾ ਸੁਝਾਅ ਦਿੱਤਾ ਗਿਆ ਹੈ

ਸਸਕਾਰ ਲਈ ਦਿੱਤੀਆਂ ਹਦਾਇਤਾਂ

ਕੋਰੋਨਾਵਾਇਰਸ ਕਰਕੇ ਹੋਈ ਮੌਤ ਮਗਰੋਂ ਜੀਵਾਣੂਆਂ ਦੇ ਬਰਕਰਾਰ ਹੋਣ ਬਾਰੇ ਕੋਈ ਪੁਸ਼ਟੀ ਨਾ ਹੋਣ ਕਰਕੇ, ਲਾਸ਼ ਦੇ ਅੰਤਮ ਸੰਸਕਾਰ ਲਈ ਦੁਨੀਆ ਭਰ ਵਿੱਚ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

ਅਮਰੀਕਾ ਵਿੱਚ ਵੀ ਸਸਕਾਰ ਨੂੰ ਲੈ ਕੇ ਕੁਝ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਇੱਥੇ ਲੋਕਾਂ ਦੀ ਗਿਣਤੀ ਘਟਾਉਣ ਲਈ ਆਨਲਾਇਨ ਸਹੂਲਤਾਂ ਦਾ ਉਪਯੋਗ ਕਰਨ ਲਈ ਸੁਝਾਅ ਦਿੱਤਾ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਦੁਆਰਾ ਵੀ ਲਾਸ਼ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਨਿਕਲੇ ਤਰਲ ਪਦਾਰਥ ਤੋਂ ਬਚਣ ਦਾ ਸੁਝਾਅ ਦਿੱਤਾ ਗਿਆ ਹੈ। ਲਾਸ਼ ਨੂੰ ਸਮਸ਼ਾਨ ਘਾਟ ਤੋਂ ਲਿਜਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਲਪੇਟਣ ਦਾ ਸੁਝਾਅ ਹੈ।

ਕੋਰੋਨਾਵਾਇਰਸ
BBC

ਕੀ ਹਨ ਭਾਰਤ ਸਰਕਾਰ ਦੀਆਂ ਹਦਾਇਤਾਂ

ਵਧਦੇ ਅੰਕੜਿਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਵੀ ਇਸ ਬਿਮਾਰੀ ਨਾਲ ਮਰੇ ਲੋਕਾਂ ਦੇ ਸਸਕਾਰਾਂ ਨੂੰ ਲੈ ਕੇ ਕੁਝ ਹਦਾਇਤਾਂ ਦਿੱਤੀਆਂ ਗਈਆਂ ਹਨ।

ਵੀਡੀਓ: ਕੋਰੋਨਾਵਾਇਰਸ ਇੰਝ ਖੋਹ ਸਕਦਾ ਹੈ ਰੁਜ਼ਗਾਰ

https://youtu.be/ag8u_4SsNCw

ਲਾਸ਼ ਨੂੰ ਆਇਸੋਲੇਟਿਡ ਵਾਰਡ ਤੋਂ ਹਟਾਉਣਾ

  • ਲਾਸ਼ ਉੱਤੇ ਕੰਮ ਕਰ ਰਹੇ ਸਿਹਤ ਕਰਮੀ ਹੱਥਾਂ ਦੀ ਸਫ਼ਾਈ ਦਾ ਧਿਆਨ ਰੱਖਣ ਤੇ N-95 ਮਾਸਕ, ਐਨਕਾਂ ਤੇ ਪਾਣੀ ਤੋਂ ਬਚਾਅ ਵਾਲਾ ਐਪਰਲ ਵਰਤਣ
  • ਜੇਕਰ ਮਰਨ ਵਾਲੇ ਵਿਅਕਤੀ ਦੇ ਕੋਈ ਟਿਊਬ ਜਾਂ ਨਾਲੀ ਲੱਗੀ ਹੈ ਤਾਂ ਉਸ ਨੂੰ ਉਤਾਰਿਆ ਜਾਵੇ ਤੇ ਲਾਸ਼ ਦਾ ਹਰੇਕ ਛੇਕ ਬੰਦ ਕੀਤਾ ਜਾਵੇ
  • ਜੇਕਰ ਕੋਈ ਪਰਿਵਾਰ ਵਾਲਾ ਲਾਸ਼ ਦੇਖਣਾ ਚਾਹੇ, ਤਾਂ ਬਚਾਅ ਵਾਲੇ ਸਮਾਨ ਦੀ ਵਰਤੋਂ ਕਰਕੇ ਇਜ਼ਾਜਤ ਦਿੱਤੀ ਜਾਣੀ ਚਾਹੀਦੀ ਹੈ
ਕੋਰੋਨਾਵਾਇਰਸ ਕਰਕੇ ਮਰਨ ਵਾਲੇ ਦਾ ਕਿਵੇਂ ਕੀਤਾ ਜਾਵੇ ਸਸਕਾਰ
Getty Images
ਭਾਰਤ ਵਿੱਚ ਕੋਰੋਨਾਵਾਇਰਸ ਕਰਕੇ ਚਾਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ
  • ਲਾਸ਼ ਨੂੰ ਲੀਕ ਨਾ ਹੋਣ ਵਾਲੇ ਬੈਗ ਵਿੱਚ ਲਪੇਟਿਆ ਜਾਵੇ। ਜੇਕਰ ਪਰਿਵਾਰ ਵੱਲੋਂ ਕੋਈ ਹੋਰ ਕੱਪੜਾ ਦਿੱਤਾ ਗਿਆ ਹੋਵੇ ਤਾਂ ਉਸ ਨੂੰ ਇਸ ਬੈਗ ਦੇ ਉੱਪਰ ਹੀ ਲਪੇਟਿਆ ਜਾਵੇ
  • ਲਾਸ਼ ਦੇ ਸੰਪਰਕ ਵਿੱਚ ਆਏ ਹਰ ਕਪੜੇ ਤੇ ਹੋਰ ਸਮਾਨ ਨੂੰ ਸਹੀ ਤਰ੍ਹਾਂ ਬਾਇਓ- ਹਜ਼ਾਰਡ ਬੈਗ ਵਿੱਚ ਪਾਉਣਾ ਚਾਹੀਦਾ ਹੈ
  • ਲਾਸ਼ ਹਟਾਉਣ ਮਗਰੋਂ ਆਇਸੋਲੇਸ਼ਨ ਵਾਰਡ ਦੀ ਹਰ ਚੀਜ਼, ਫਰਸ਼, ਤਾਕੀਆਂ, ਬੈੱਡ ਵਗੈਰਾ ਸਾਫ਼ ਕਰਨੇ ਚਾਹੀਦੇ ਹਨ ਤੇ ਚੰਗੀ ਤਰ੍ਹਾਂ ਸੁਕਾਉਣੇ ਚਾਹੀਦੇ ਹਨ।
ਕੋਰੋਨਾਵਾਇਰਸ
BBC

ਮੁਰਦਾ ਘਰ ਵਿੱਚ

  • ਲਾਸ਼ ਨੂੰ 4 ਡਿਗਰੀ ਸੈਂਟਿਗਰੇਟ ''ਤੇ ਰੱਖਿਆ ਜਾਵੇ
  • ਲਾਸ਼ ਹਟਾਉਣ ਮਗਰੋਂ ਮੁਰਦਾ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਵੇ
  • ਹੋ ਸਕੇ ਤਾਂ ਪੋਸਟਮਾਰਟਮ ਨਾ ਕੀਤਾ ਜਾਵੇ। ਖ਼ਾਸ ਹਾਲਾਤਾਂ ਵਿੱਚ ਸਾਵਧਾਨੀ ਵਰਤ ਕੇ ਹੀ ਪੋਸਟਮਾਰਟਮ ਕੀਤਾ ਜਾਵੇ।
  • ਲਾਸ਼ ਦੀ ਇਮਬਾਲਮਿੰਗ ਨਾ ਕੀਤੀ ਜਾਵੇ

ਵੀਡੀਓ: ਕਿਵੇਂ ਪਤਾ ਲੱਗੇ ਬੁਖ਼ਾਰ ਜਾਂ ਖੰਘ ਕੋਰੋਨਾਵਾਇਰਸ ਕਰਕੇ ਹੈ?

https://youtu.be/06W0wfAlHCE

ਕੋਰੋਨਾਵਾਇਰਸ ਨਾਲ ਮੌਤ
Getty Images
ਲਾਸ਼ ਉਤਾਰਨ ਮਗਰੋਂ ਵਾਹਨ ਦੀ ਸਹੀ ਤਰ੍ਹਾਂ ਸਫ਼ਾਈ ਕੀਤੀ ਜਾਵੇ

ਲਾਸ਼ ਲਿਜਾਉਣ ਵੇਲੇ

  • ਬੈਗ ਵਿੱਚ ਲਿਪਟੀ ਲਾਸ਼ ਨੂੰ ਵਾਹਨ ਵਿੱਚ ਹੀ ਸਮਸ਼ਾਨ ਘਾਟ ਲਿਜਾਇਆ ਜਾਵੇ
  • ਲਾਸ਼ ਉਤਾਰਨ ਮਗਰੋਂ 1% ਸੋਡਿਅਮ ਹਾਇਪੋਕਲੋਰਾਇਡ ਨਾਲ ਵਾਹਨ ਸਾਫ਼ ਕੀਤਾ ਜਾਵੇ
ਕੋਰੋਨਾਵਾਇਰਸ
BBC
ਅਜੇ ਤੱਕ ਇਹ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ

ਸਸਕਾਰ ਵੇਲੇ

  • ਸਮਸ਼ਾਨ ਘਾਟ ਨੂੰ ਚੰਗੀ ਤਰ੍ਹਾਂ ਸਸਕਾਰ ਮਗਰੋਂ ਸਾਫ਼ ਕੀਤਾ ਜਾਵੇ
  • ਰਿਸ਼ਤੇਦਾਰ ਤੇ ਪਰਿਵਾਰ ਵਾਲੇ ਕੋਵਿਡ-19 ਕਰਕੇ ਮਰਨ ਵਾਲੇ ਵਿਅਕਤੀ ਨੂੰ ਛੂਹ ਨਹੀਂ ਸਕਦੇ, ਤੇ ਨਾ ਹੀ ਗੱਲ ਲਗਾ ਸਕਦੇ ਹਨ ਜਾਂ ਚੁੰਮ ਸਕਦੇ ਹਨ
  • ਬੌਡੀ ਬੈਗ ਖੋਲ੍ਹ ਕੇ ਆਖਰੀ ਵਾਰ ਵਿਅਕਤੀ ਦਾ ਚਿਹਰਾ ਦੇਖਣ ਦੀ ਇਜ਼ਾਜਤ ਹੈ।
  • ਉਹ ਧਾਰਮਿਕ ਰਸਮਾਂ ਜਿਨ੍ਹਾਂ ਵਿੱਚ ਲਾਸ਼ ਨੂੰ ਹੱਥ ਲਾਉਣ ਦੀ ਲੋੜ ਨਾ ਪਵੇ, ਉਹ ਸਭ ਕਰਨ ਦੀ ਇਜ਼ਾਜਤ ਹੋਵੇਗੀ।
  • ਸਸਕਾਰ ਕਰਨ ਮਗਰੋਂ ਸਾਰੇ ਚੰਗੀ ਤਰ੍ਹਾਂ ਹੱਥਾਂ ਦੀ ਸਫ਼ਾਈ ਕਰਨ ਚਾਹੇ ਉਹ ਸ਼ਾਮਲ ਹੋਏ ਰਿਸ਼ਤੇਦਾਰ ਹੋਣ, ਉੱਥੇ ਮੌਜੂਦ ਸਟਾਫ਼ ਹੋਵੇ ਜਾਂ ਸਸਕਾਰ ਕਰਾਉਣ ਵਾਲਾ ਸ਼ਖਸ ਹੋਵੇ।
  • ਜੇਕਰ ਲਾਸ਼ ਨੂੰ ਜਲਾਇਆ ਗਿਆ ਹੈ ਤਾਂ ਉਸ ਮਗਰੋਂ ਅਸਥੀਆਂ ਚੁਗਣ ਵਿੱਚ ਕੋਈ ਖ਼ਤਰਾ ਨਹੀਂ ਹੈ।
  • ਸਸਕਾਰ ਵੇਲੇ ਬਹੁਤੇ ਲੋਕਾਂ ਦਾ ਇੱਕਠ ਨਾ ਹੋਵੇ ਤਾਂ ਚੰਗਾ ਹੈ।
ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://youtu.be/oaGBX5u7oFw

https://youtu.be/mBGj3_wzMZ0

https://youtu.be/Eb-QVDSc7a4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News