ਕੋਰੋਨਾਵਾਇਰਸ: ਹੁਕਮਾਂ ਦੀ ਉਲੰਘਣਾ ਕਾਰਨ ਪੰਜਾਬ ਵਿੱਚ ਮਾਮਲੇ ਦਰਜ ਹੋਣੇ ਸ਼ੁਰੂ

Sunday, Mar 22, 2020 - 05:13 PM (IST)

ਕੋਰੋਨਾਵਾਇਰਸ: ਹੁਕਮਾਂ ਦੀ ਉਲੰਘਣਾ ਕਾਰਨ ਪੰਜਾਬ ਵਿੱਚ ਮਾਮਲੇ ਦਰਜ ਹੋਣੇ ਸ਼ੁਰੂ
ਪੰਜਾਬ ਪੁਲਿਸ ਮੁਲਾਜ਼ਮ
Getty Images
ਪੰਜਾਬ ਸਰਕਾਰ ਨੇ 31 ਮਾਰਚ ਤੱਕ ਸੂਬੇ ਵਿੱਚ ਲੌਕਡਾਊਨ ਐਲਾਨ ਦਿੱਤਾ ਹੈ

ਕੋਰੋਨਾਵਾਇਰਸ ਨੂੰ ਲੈ ਕੇ ਦੇਸ਼ ਭਰ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਹੁਕਮਾਂ ਦੀ ਉਲੰਘਣਾ ਕਰਨ ''ਤੇ ਪੰਜਾਬ ਵਿੱਚ ਦੋ ਮਾਮਲੇ ਦਰਜ ਕੀਤੇ ਗਏ ਹਨ।

ਪਹਿਲਾ ਮਾਮਲਾ ਜ਼ਿਲਾ ਬਟਾਲਾ ਦੇ ਤਹਿਤ ਪੈਂਦੇ ਪਿੰਡ ਸਾਰਚੂੜ ਦਾ ਹੈ ਜਿੱਥੇ ਇੱਕ 60 -70 ਲੋਕਾਂ ਦਾ ਇਕੱਠ ਸੀ।

ਬਟਾਲਾ ਦੇ ਐੱਸਪੀ ਜਸਬੀਰ ਸਿੰਘ ਰਾਏ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਖਾਸ ਹੁਕਮ ਜਾਰੀ ਕੀਤੇ ਗਏ ਸਨ ਕਿ ਕੋਈ ਵੀ ਅਜਿਹਾ ਸਮਾਗਮ ਨਾ ਕੀਤਾ ਜਾਵੇ ਜਿਸ ਵਿੱਚ ਲੋਕਾਂ ਦਾ ਇਕੱਠ ਹੋਵੇ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਪਰ ਇਨ੍ਹਾਂ ਹੁਕਮਾਂ ਦੇ ਬਾਵਜੂਦ ਪਿੰਡ ਸਾਰਚੂੜ ''ਚ ਇੱਕ ਸਮਾਗਮ ਚੱਲ ਰਿਹਾ ਸੀ, ਜਿਥੇ 60 -70 ਲੋਕਾਂ ਦਾ ਇਕੱਠ ਸੀ। ਪੁਲਿਸ ਨੇ ਮੌਕੇ ''ਤੇ ਪਹੁੰਚ ਕੇ ਸਮਾਗਮ ਨੂੰ ਬੰਦ ਕਰਵਾਇਆ ਅਤੇ ਸਮਾਗਮ ਕਰਵਾਉਣ ਵਾਲੇ ਸ਼ਖ਼ਸ ਸੁਖ਼ਰਾਜਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੁਖ਼ਰਾਜਪਾਲ ਦੇ ਖਿਲਾਫ਼ ਧਾਰਾ 188, 269 ਆਈਪੀਸੀ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਵੀਡੀਓ: ਜਥੇਦਾਰ ਅਕਾਲ ਤਖ਼ਤ ਦਾ ਸੰਦੇਸ਼

https://www.youtube.com/watch?v=ag_kZAnxmYI

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ


ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿੱਚ 21 ਪੌਜ਼ੀਟਿਵ ਕੇਸ ਹਨ ਅਤੇ ਇੱਕ ਮੌਤ ਹੋਈ ਹੈ। ਚੰਡੀਗੜ੍ਹ ਵਿਚ ਵੀ 5 ਕੇਸ ਪੌਜ਼ਿਵਿਟ ਪਾਏ ਗਏ ਹਨ
  • ਪੂਰੇ ਦੇਸ ਵਿੱਚ ਐਤਵਾਰ ਨੂੰ ਸਵੇਰੇ 7 ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ। ਜ਼ਰੂਰੀ ਸੁਵਿਧਾਵਾਂ ਨੂੰ ਛੱਡ ਕੇ ਟਰੇਨਾਂ, ਬੱਸਾਂ, ਮੈਟਰੋ ਸਭ ਕੁਝ ਬੰਦ।
  • ਭਾਰਤ ''ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿੱਚ 6 ਮੌਤਾਂ ਹੋਈਆਂ ਹਨ। ਵੱਧ ਮਾਮਲੇ ਮਹਾਰਾਸ਼ਟਰ ''ਚ।
  • ਦੁਨੀਆਂ ਭਰ ਕੋਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ 2,75,000 ਤੋਂ ਪਾਰ ਤੇ ਮੌਤਾਂ ਦਾ ਅੰਕੜਾ 11,000 ਨੂੰ ਪਾਰ ਕਰ ਗਿਆ ਹੈ।
  • ਇਟਲੀ ਵਿੱਚ ਇੱਕ ਦਿਨ ਵਿੱਚ ਤਕਰੀਬਨ 800 ਮੌਤਾਂ। ਇਟਲੀ ਵਿੱਚ ਕੁੱਲ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਟੱਪਿਆ।

ਬ੍ਰਾਜ਼ੀਲ ਤੋਂ ਪਰਤੇ ਨੌਜਵਾਨ ਦੀ ਲਾਪਰਵਾਹੀ

ਦੂਸਰਾ ਮਾਮਲਾ ਜ਼ਿਲਾ ਗੁਰਦਾਸਪੁਰ ਦੇ ਤਹਿਤ ਪੈਂਦੇ ਕਸਬੇ ਧਾਰੀਵਾਲ ਦਾ ਹੈ। ਕੁਝ ਦਿਨ ਪਹਿਲਾਂ ਬ੍ਰਾਜ਼ੀਲ ਤੋਂ ਪਰਤੇ ਇੱਕ ਨੌਜਵਾਨ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਥਾਣਾ ਇੰਚਾਰਜ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਕਸਬਾ ਧਾਰੀਵਾਲ ਦਾ ਰਹਿਣ ਵਾਲਾ ਇੱਕ ਨੌਜਵਾਨ 8 ਮਾਰਚ ਨੂੰ ਬ੍ਰਾਜ਼ੀਲ ਤੋਂ ਵਾਪਸ ਆਪਣੇ ਘਰ ਆਇਆ ਸੀ।

ਸਥਾਨਕ ਮੈਡੀਕਲ ਟੀਮ ਵੱਲੋਂ ਉਸਦੀ ਮੈਡੀਕਲ ਜਾਂਚ ਤੋਂ ਬਾਅਦ ਉਸਨੂੰ ਘਰ ਵਿੱਚ ਹੀ ਕੁਆਰੰਟੀਨ ਕੀਤਾ ਗਿਆ ਸੀ। ਹੁਕਮਾਂ ਦੇ ਬਾਵਜੂਦ ਉਸ ਨੇ ਘਰੋਂ ਬਾਹਰ ਆਉਣ ਵਿੱਚ ਗੁਰੇਜ਼ ਨਹੀਂ ਕੀਤਾ ਜਿਸ ਕਾਰਨ ਬੀਤੀ ਰਾਤ ਉਸ ਨੌਜਵਾਨ ਖਿਲਾਫ਼ ਪੁਲਿਸ ਥਾਣਾ ਧਾਰੀਵਾਲ ਵਿਖੇ ਧਾਰਾ 188 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ |

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://youtu.be/2843GMUpTRE

https://youtu.be/u-qyGMbWQI0

https://youtu.be/_CzV0aZsSu8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News