ਕੋਰੋਨਾਵਾਇਰਸ: ਸ਼ਤਾਬਦੀ ਰੇਲਗੱਡੀ ਰਾਹੀਂ ਕੋਰੋਨਾਵਾਇਰਸ ਪੀੜਤ ਪਹੁੰਚਿਆ ਅੰਮ੍ਰਿਤਸਰ, ਪ੍ਰਸ਼ਾਸਨ ਦੇ ਕੰਨ ਖੜੇ

Sunday, Mar 22, 2020 - 09:43 AM (IST)

ਪੰਜਾਬ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਇੱਕ ਹੋਰ ਵਿਅਕਤੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਸੂਬੇ ਵਿੱਚ ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੀ ਸੰਖਿਆ 14 ਹੋ ਗਈ ਹੈ।

ਅੰਮ੍ਰਿਤਸਰ ਵਿੱਚ ਆਇਆ ਇਹ ਨਵਾਂ ਮਾਮਲਾ ਵਿਦੇਸ਼ ਤੋਂ ਪਰਤੇ ਸ਼ਖਸ ਨਾਲ ਸਬੰਧਿਤ ਹੈ।

ਯੂਕੇ ਤੋਂ ਆਇਆ ਇਹ ਸ਼ਖਸ ਦਿੱਲੀ ਹਵਾਈ ਅੱਡੇ ''ਤੇ ਉਤਰਿਆ ਸੀ। ਦਿੱਲੀ ਵਿੱਚ ਇੱਕ ਹੋਟਲ ਵਿੱਚ ਰਹਿਣ ਮਗਰੋਂ ਉਹ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸ਼ਤਾਬਦੀ ਰੇਲਗੱਡੀ ਰਾਹੀਂ ਪਹੁੰਚਿਆ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ


ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿੱਚ 13 ਪੌਜ਼ੀਟਿਵ ਕੇਸ ਹਨ ਅਤੇ ਇੱਕ ਮੌਤ ਹੋਈ ਹੈ। ਚੰਡੀਗੜ੍ਹ ਵਿਚ ਵੀ 6 ਕੇਸ ਪੌਜ਼ੀਵਿਟ ਪਾਏ ਗਏ ਹਨ
  • ਪੂਰੇ ਦੇਸ ਵਿੱਚ ਐਤਵਾਰ ਨੂੰ ਸਵੇਰੇ 7 ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ। ਜ਼ਰੂਰੀ ਸੁਵਿਧਾਵਾਂ ਨੂੰ ਛੱਡ ਕੇ ਟਰੇਨਾਂ, ਬੱਸਾਂ, ਮੈਟਰੋ ਸਭ ਕੁਝ ਬੰਦ।
  • ਭਾਰਤ ''ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿੱਚ 4 ਮੌਤਾਂ ਹੋਈਆਂ ਹਨ। ਵੱਧ ਮਾਮਲੇ ਮਹਾਰਾਸ਼ਟਰ ''ਚ।
  • ਦੁਨੀਆਂ ਭਰ ਕੋਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ 2,75,000 ਤੋਂ ਪਾਰ ਤੇ ਮੌਤਾਂ ਦਾ ਅੰਕੜਾ 11,000 ਨੂੰ ਪਾਰ ਕਰ ਗਿਆ ਹੈ।
  • ਇਟਲੀ ਵਿੱਚ ਇੱਕ ਦਿਨ ਵਿੱਚ ਤਕਰੀਬਨ 800 ਮੌਤਾਂ। ਇਟਲੀ ਵਿੱਚ ਕੁੱਲ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਟੱਪਿਆ।

ਇਸ ਆਦਮੀ ਨੇ ਮਾਰਚ 19 ਦੀ ਸ਼ਾਮ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ ਵਿੱਚ C2 ਕੋਚ ਵਿੱਚ ਸਫ਼ਰ ਕੀਤਾ ਸੀ।

ਸਿਹਤ ਵਿੱਚ ਗੜਬੜ ਦੇ ਚਲਦਿਆਂ ਇਸ ਵਿਅਕਤੀ ਨੇ ਆਪਣੇ ਰਿਸ਼ਤੇਦਾਰ ਨੂੰ ਦੱਸਿਆ। ਉਸ ਮਗਰੋਂ ਇਲਾਕੇ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨਾਲ ਇਸ ਬਾਰੇ ਸੰਪਰਕ ਕੀਤਾ ਗਿਆ।

ਟੈਸਟ ਮਗਰੋਂ ਪੌਜ਼ੀਟਿਵ ਪਤਾ ਲੱਗਣ ''ਤੇ ਇਸ ਸ਼ਖਸ ਨੂੰ ਆਇਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ।

ਕੋਰੋਨਾਵਾਇਰਸ
BBC

ਇਸ ਦੇ ਨਾਲ ਹੀ ਉਸ ਦੇ ਸੰਪਰਕ ਵਿੱਚ ਆਏ ਕੈਬ ਡਰਾਈਵਰ ਤੇ ਰਿਸ਼ਤੇਦਾਰਾਂ ਨੂੰ ਵੀ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਕੋਰੋਨਾਵਾਇਰਸ
BBC

ਅੰਮ੍ਰਿਤਸਰ ਦੇ ਸਿਵਿਲ ਸਰਜਨ ਡਾ. ਪ੍ਰਦੀਪ ਕੌਰ ਜੌਹਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਸ ਦਿਨ ਸ਼ਤਾਬਦੀ ਵਿੱਚ C2 ਡੱਬੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਸੰਪਰਕ ਕੀਤਾ ਗਿਆ ਹੈ।

"ਇਸ ਤੋਂ ਇਲਾਵਾ ਯੂਕੇ ਤੋਂ ਭਾਰਤ ਆਉਣ ਵਾਲੀ ਫਲਾਇਟ ਕੰਪਨੀ ਨੂੰ ਵੀ ਸੰਪਰਕ ਕੀਤਾ ਗਿਆ ਹੈ।"

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://youtu.be/2843GMUpTRE

https://youtu.be/u-qyGMbWQI0

https://youtu.be/_CzV0aZsSu8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News