ਕੋਰੋਨਾਵਾਇਰਸ: ਕਨਿਕਾ ਕਪੂਰ ਬਣੀ ਹਸਪਤਾਲ ਦੇ ਲਈ ਸਿਰ ਦਰਦ- ਪੰਜ ਅਹਿਮ ਖ਼ਬਰਾਂ

Sunday, Mar 22, 2020 - 07:58 AM (IST)

ਕੋਰੋਨਾਵਾਇਰਸ: ਕਨਿਕਾ ਕਪੂਰ ਬਣੀ ਹਸਪਤਾਲ ਦੇ ਲਈ ਸਿਰ ਦਰਦ- ਪੰਜ ਅਹਿਮ ਖ਼ਬਰਾਂ
ਕਨਿਕਾ ਕਪੂਰ
Getty Images
''ਕਨਿਕਾ ਇੱਕ ਮਰੀਜ਼ ਵਾਂਗ ਨਹੀਂ ਸਗੋਂ ਸਟਾਰ ਵਾਂਗ ਪੇਸ਼ ਆ ਰਹੇ ਹਨ''

ਸਿੰਗਰ ਕਨਿਕਾ ਕਪੂਰ ਦੇ ਕੋਰੋਨਾਵਾਇਰਸ ਪੌਜ਼ੀਟਿਵ ਹੋਣ ਦੀ ਪੁਸ਼ਟੀ ਮਗਰੋਂ ਜਿੱਥੇ ਇੱਕ ਪਾਸੇ ਲਖਨਊ ''ਚ ਹਫੜਾ-ਦਫਰੀ ਦਾ ਮਾਹੌਲ ਹੈ , ਉੱਥੇ ਹੁਣ ਇਹ ਜਿਸ ਹਸਪਤਾਲ ਵਿੱਚ ਦਾਖਲ ਹੈ, ਉਸ ਲਈ ਵੀ ਸਿਰ ਦਰਦ ਬਣ ਗਈ ਹੈ।

ਲਖਨਊ ਦੇ ਸੰਜੇ ਗਾਂਧੀ ਪੀਜੀਆਈ ਹਸਪਤਾਲ ਵਿੱਚ ਦਾਖਲ ਕਨਿਕਾ ਨੇ ਚੰਗੀਆਂ ਸੁਵਿਧਾਵਾਂ ਨਾ ਹੋਣ ਦੀ ਸ਼ਿਕਾਇਤ ਕੀਤੀ ਸੀ। ਇਸ ਮਗਰੋਂ ਹਸਪਤਾਲ ਨੂੰ ਇੱਕ ਪ੍ਰੈਸ ਰਿਲੀਜ਼ ਦੇ ਜ਼ਰੀਏ ਉਨ੍ਹਾਂ ਨੂੰ ਸਹਿਯੋਗ ਕਰਨ ਲਈ ਅਪੀਲ ਕਰਨੀ ਪਈ।

ਇਸ ਰਿਲੀਜ਼ ਵਿੱਚ ਦੱਸਿਆ ਗਿਆ ਕਿ ਕਨਿਕਾ ਨੂੰ ਹਰ ਸੰਭਵ ਸੁਵਿਧਾ ਦਿੱਤੀ ਗਈ ਹੈ। ਇਸ ਦੇ ਬਾਵਜੂਦ ਉਹ ਇੱਕ ਮਰੀਜ਼ ਵਾਂਗ ਨਹੀਂ ਸਗੋਂ ਸਟਾਰ ਵਾਂਗ ਪੇਸ਼ ਆ ਰਹੇ ਹਨ।

ਕਨਿਕਾ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਉਪਲਬਧ ਨਾ ਹੋ ਸਕਿਆ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ


ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿੱਚ 13 ਪੌਜ਼ੀਟਿਵ ਕੇਸ ਹਨ ਅਤੇ ਇੱਕ ਮੌਤ ਹੋਈ ਹੈ। ਚੰਡੀਗੜ੍ਹ ਵਿਚ ਵੀ 5 ਕੇਸ ਪੌਜ਼ਿਵਿਟ ਪਾਏ ਗਏ ਹਨ
  • ਪੂਰੇ ਦੇਸ ਵਿੱਚ ਐਤਵਾਰ ਨੂੰ ਸਵੇਰੇ 7 ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ। ਜ਼ਰੂਰੀ ਸੁਵਿਧਾਵਾਂ ਨੂੰ ਛੱਡ ਕੇ ਟਰੇਨਾਂ, ਬੱਸਾਂ, ਮੈਟਰੋ ਸਭ ਕੁਝ ਬੰਦ।
  • ਭਾਰਤ ''ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿੱਚ 4 ਮੌਤਾਂ ਹੋਈਆਂ ਹਨ। ਵੱਧ ਮਾਮਲੇ ਮਹਾਰਾਸ਼ਟਰ ''ਚ।
  • ਦੁਨੀਆਂ ਭਰ ਕੋਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ 2,75,000 ਤੋਂ ਪਾਰ ਤੇ ਮੌਤਾਂ ਦਾ ਅੰਕੜਾ 11,000 ਨੂੰ ਪਾਰ ਕਰ ਗਿਆ ਹੈ।
  • ਇਟਲੀ ਵਿੱਚ ਇੱਕ ਦਿਨ ਵਿੱਚ ਤਕਰੀਬਨ 800 ਮੌਤਾਂ। ਇਟਲੀ ਵਿੱਚ ਕੁੱਲ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਟੱਪਿਆ।

ਪੀਜੀਆਈ ਦੇ ਨਿਰਦੇਸ਼ਕ ਪ੍ਰੋਫੈਸਰ ਆਰ ਕੇ ਧੀਮਾਨ ਨੇ ਬੀਬੀਸੀ ਨੂੰ ਦੱਸਿਆ, "ਹਸਪਤਾਲ ਵਿੱਚ ਅਸੀਂ ਉਨ੍ਹਾਂ ਨੂੰ ਸਭ ਤੋਂ ਵਧੀਆ ਸੁਵਿਧਾ ਦਿੱਤੀ ਹੈ। ਉਨ੍ਹਾਂ ਨੂੰ AC ਵਾਲਾ ਕਮਰਾ ਦਿੱਤਾ ਗਿਆ ਹੈ ਜਿਸ ਵਿੱਚ ਬਾਥਰੂਮ ਵੀ ਨਾਲ ਹੀ ਹੈ। ਸਾਫ਼-ਸਫਾਈ ਦਾ ਹਰ ਵੇਲੇ ਧਿਆਨ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਕਮਰੇ ਵਿੱਚ ਟੀਵੀ ਵੀ ਹੈ।"

ਧੀਮਾਨ ਨੇ ਕਿਹਾ, "ਉਨ੍ਹਾਂ ਨੇ ਘਰ ਦਾ ਭੋਜਨ ਖਾਣ ਦੀ ਜ਼ਿਦ ਕੀਤੀ, ਜੋ ਇਲਾਜ਼ ਵੇਲੇ ਸੰਭਵ ਨਹੀਂ। ਉਨ੍ਹਾਂ ਦੀ ਮੰਗ ''ਤੇ ਹੁਣ ਗਲੁਟਨ ਤੋਂ ਬਿਨਾਂ ਵਾਲਾ ਭੋਜਨ ਦਿੱਤਾ ਜਾ ਰਿਹਾ ਹੈ ਜੋ ਕਿ ਰਸੋਈ ਵਿੱਚ ਵੱਖਰਾ ਬਣਦਾ ਹੈ। ਉਨ੍ਹਾਂ ਦੀ ਅੱਗੇ ਵੀ ਇਸੇ ਤਰ੍ਹਾਂ ਦੇਖ-ਭਾਲ ਕੀਤੀ ਜਾਵੇਗੀ ਪਰ ਉਨ੍ਹਾਂ ਨੂੰ ਸੋਚਨਾ ਚਾਹੀਦਾ ਹੈ ਕਿ ਉਹ ਮਰੀਜ਼ ਹਨ, ਕੋਈ ਸਟਾਰ ਨਹੀਂ।"

ਭਾਰਤ ਬੰਦ
Getty Images
ਭਾਰਤ 14 ਘੰਟਿਆਂ ਲਈ ਹੋਇਆ ਬੰਦ

ਭਾਰਤ 14 ਘੰਟਿਆਂ ਲਈ ਹੋਇਆ ਬੰਦ

ਕੋਰੋਨਾਵਾਇਰਸ ਤੋਂ ਬਚਾਅ ਲਈ ਭਾਰਤ ਵਿੱਚ ਜਨਤਾ ਕਰਫਿਊ ਲਾਗੂ ਹੋ ਗਿਆ ਹੈ। ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਇਹ ਕਰਫਿਊ ਜਾਰੀ ਰਹੇਗਾ। ਰਾਸ਼ਨ ਅਤੇ ਦਵਾਈ ਦੇ ਦੁਕਾਨਾਂ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਇਲਾਵਾ ਟਰੇਨਾਂ, ਬੱਸਾਂ ਮੈਟਰੋ ਸਭ ਕੁਝ ਬੰਦ ਰਹੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਮਾਰਚ ਨੂੰ ਜਨਤਾ ਕਰਫਿਊ ਦੀ ਅਪੀਲ ਕੀਤੀ ਸੀ। ਜਨਤਾ ਕਰਫਿਊ ਦੇ ਸ਼ੁਰੂਆਤ ਤੋਂ ਕੁਝ ਸਮਾਂ ਪਹਿਲ ਪੀਐੱਮ ਨੇ ਕੋਰੋਨਾਵਾਇਰਸ ਤੋਂ ਲੜਨ ਦੇ ਅਹਿਦ ਨੂੰ ਦੁਹਰਾਇਆ।

ਉਨ੍ਹਾਂ ਕਿਹਾ, "ਆਓ ਅਸੀਂ ਸਾਰੇ ਇਸ ਕਰਫਿਊ ਦਾ ਹਿੱਸਾ ਬਣੀਏ ਜੋ ਕੋਰੋਨਾਵਾਇਰਸ ਨਾਲ ਲੜਨ ਵਿੱਚ ਤਾਕਤ ਦੇਵੇਗਾ। ਜੋ ਕਦਮ ਹੁਣ ਚੁੱਕਾਂਗੇ ਉਹ ਆਉਣ ਵਾਲੇ ਸਮੇਂ ਵਿੱਚ ਮਦਦ ਕਰੇਗਾ।"

ਕੋਰੋਨਾਵਾਇਰਸ
BBC

ਰਾਜਸਥਾਨ 31 ਮਾਰਚ ਤੱਕ ਪੂਰੀ ਤਰ੍ਹਾਂ ਬੰਦ

ਰਾਜਸਥਾਨ ਸਰਕਾਰ ਨੇ ਕੋਰੋਨਾਵਾਇਰਸ ਦੇ ਚਲਦਿਆਂ ਪੂਰਾ ਸੂਬਾ ਬੰਦ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਸ਼ੋਕ ਗਲੋਟ ਦੁਆਰਾ ਕੀਤਾ ਇਹ ਫੈਸਲਾ 31 ਮਾਰਚ ਤੱਕ ਲਾਗੂ ਹੋਵੇਗਾ।

ਸੂਬੇ ਵਿੱਚ ਸ਼ੁਕਰਵਾਰ ਤੱਕ 25 ਕੋਵਿਡ-19 ਨਾਲ ਪੀੜਤ ਲੋਕਾਂ ਦੀ ਰਿਪੋਰਟ ਸਾਹਮਣੇ ਆਈ ਸੀ। ਜ਼ਰੂਰੀ ਸੁਵਿਧਾਵਾਂ ਵਾਲੀਆਂ ਥਾਵਾਂ ਤੋਂ ਇਲਾਵਾ, ਸਾਰੇ ਸਰਕਾਰੀ ਤੇ ਨਿੱਜੀ ਦਫ਼ਤਰ, ਮਾਲਜ਼, ਦੁਕਾਨਾਂ, ਫੈਕਟਰੀਆਂ ਤੇ ਆਵਾਜਾਈ ਦੇ ਸਾਧਨ ਬੰਦ ਰਹਿਣਗੇ।

ਇਟਲੀ ''ਚ ਲਗਭਗ 800 ਹੋਰ ਲੋਕਾਂ ਦੀ ਮੌਤ

ਇਟਲੀ ਬੰਦ
Reuters
ਇਟਲੀ ਵਿੱਚ ਬਾਹਰ ਜਾ ਕੇ ਖੇਡਣ ਤੇ ਫਿਜ਼ਿਕਲ ਐਕਟੀਵੀਟੀ ''ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ

ਇਟਲੀ ਵਿੱਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਸ਼ਨੀਵਾਰ ਨੂੰ ਹੀ ਤਕਰੀਬਨ 800 ਮੌਤਾਂ ਦਰਜ ਕੀਤੀਆਂ ਗਈਆਂ। ਹੁਣ ਇਟਲੀ ਵਿੱਚ ਇਸ ਵਾਇਰਸ ਕਰਨ ਮਰਨ ਵਾਲਿਆਂ ਦੀ ਗਿਣਤੀ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਹੋ ਗਈ ਹੈ।

ਇਟਲੀ ਵਿੱਚ ਕੁੱਲ 4825 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇੱਥੇ ਦਾ ਲੋਮਬਾਰਡੀ ਸਭ ਤੋਂ ਵੱਧ ਪ੍ਰਭਾਵਿਤ ਹੈ ਅਤੇ ਸਿਰਫ਼ ਇਸੇ ਖੇਤਰ ਵਿੱਚ ਤਿੰਨ ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ।

ਇਸ ਨੂੰ ਦੇਖਦਿਆਂ ਇਥੇ ਕਿਸੇ ਵੀ ਤਰ੍ਹਾਂ ਦੀ ਖੇਡ ਗਤੀਵਿਧੀ ਉੱਤੇ ਰੋਕ ਲੱਗ ਗਈ ਹੈ। ਇਕੱਲੇ ਸ਼ਖਸ ਉੱਤੇ ਵੀ ਇਹ ਨਿਯਮ ਲਾਗੂ ਹੈ ਅਤੇ ਵੈਂਡਿੰਗ ਮਸ਼ੀਨਾਂ ਦੀ ਵਰਤੋਂ ਕਰਨ ਉੱਤੇ ਵੀ ਰੋਕ ਲੱਗ ਗਈ ਹੈ।

ਕੋਰੋਨਾਵਾਇਰਸ: ਮੌਤ ਤੋਂ ਬਾਅਦ ਸੀਲ ਹੋਇਆ ਪੰਜਾਬ ਦੇ ਪਿੰਡ ਦਾ ਮਾਹੌਲ

ਕੋਰੋਨਾਵਾਇਰਸ ਕੇਸ
BBC
ਪੰਜਾਬ ਵਿੱਚ ਕੋਰੋਨਾਵਾਇਰਸ ਨੇ 13 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ

ਭਾਰਤ ਦੀ ਗੱਲ ਕਰੀਏ ਤਾਂ ਇੱਥੇ ਅਜੇ ਤੱਕ 315 ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋ ਚੁੱਕੇ ਹਨ। ਇੰਡੀਅਨ ਕਾਊਂਸਿਲ ਆਫ਼ ਰਿਸਰਚ ਦੁਆਰਾ ਦੱਸਿਆ ਇਹ ਅੰਕੜਾ ਇੱਕ ਦਿਨ ਵਿੱਚ ਹੀ 60 ਨਵੇਂ ਮਾਮਲਿਆਂ ਦੀ ਪੁਸ਼ਟੀ ਕਰਦਾ ਹੈ। ਇਸ ਵੇਲੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਲੋਕ ਪ੍ਰਭਾਵਿਤ ਹਨ।

https://youtu.be/HN_jNhQgDbI

ਪੰਜਾਬ ਦੀ ਗੱਲ ਕਰੀਏ ਤਾਂ ਕੋਰੋਨਾਵਾਇਰਸ ਨੇ 13 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਇਸ ਕਰਕੇ ਸੂਬੇ ਵਿੱਚ ਅਜੇ ਤੱਕ ਇੱਕ ਆਦਮੀ ਦੀ ਮੌਤ ਵੀ ਹੋਈ ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ: ਨਿੱਜੀ ਲੈਬ ''ਚ ਹੁਣ ਹੋ ਸਕਦਾ ਹੈ ਕੋਵਿਡ-19 ਟੈਸਟ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਭਾਰਤ ਸਰਕਾਰ ਦੇ ਨਿੱਜੀ ਲੈਬ ਵਿੱਚ ਕੋਵਿਡ-19 ਟੈਸਟ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਦੇ ਟਵੀਟ ਕੀਤਾ, "ਭਾਰਤ ਸਰਕਾਰ ਦੇ ਨਿੱਜੀ ਲੈਬ ਨੂੰ ਕੋਵਿਡ-19 ਦੇ ਟੈਸਟ ਕਰਨ ਦੀ ਆਗਿਆ ਦੇਣ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ। ਤੇਜ਼, ਸਹੀ ਤੇ ਘਟ ਪੈਸਿਆਂ ਵਿੱਚ ਟੈਸਟਾਂ ਦੀ ਸੁਵਿਧਾ ਇਸ ਵੇਲੇ ਮਹਾਂਮਾਰੀ ਨਾਲ ਲੜਨ ਦਾ ਸਭ ਤੋਂ ਜ਼ਰੂਰੀ ਹਥਿਆਰ ਹੈ। ਅਸੀਂ ICMR ਨੂੰ ਫਰੀਦਕੋਟ ਦੀ ਵਾਇਰੋਲੋਜੀ ਲੈਬ ਨੂੰ ਵੀ ਟੈਸਟ ਕਰਨ ਦੀ ਆਗਿਆ ਦੇਣ ਲਈ ਕਿਹਾ ਹੈ।"

https://twitter.com/capt_amarinder/status/1241521976407138304

NABL ਮਾਨਤਾ ਵਾਲੇ ਨਿੱਜੀ ਲੈਬ ਵੀ ਹੁਣ ਕੋਰੋਨਾਵਆਇਰਸ ਲਈ ਟੈਸਟ ਕਰ ਸਕਦੇ ਹਨ। ਨੈਸ਼ਨਲ ਟਾਸਕ ਫੋਰਸ ਵਲੋਂ ਨਿੱਜੀ ਲੈਬਾਂ ਨੂੰ ਇਹ ਟੈਸਟ ਵਧੋ-ਵਧ 4500 ਰੁਪਏ ਤੱਕ ਕਰਨ ਲਈ ਹਦਾਇਤਾਂ ਦਿੱਤੀਆਂ ਗੀਆਂ ਹਨ। ਇਸ ਟੈਸਟ ਵਿੱਚ 1500 ਰੁਪਏ ਵਿੱਚ ਸ਼ੱਕੀ ਮਰੀਜ਼ਾਂ ਦਾ ਸਕਰਿਨਿੰਗ ਟੈਸਟ ਹੋਵੇਗਾ ਤੇ 3000 ਰੁਪਏ ਦਾ ਪੁਸ਼ਟੀ ਕਰਨ ਵਾਲਾ ਟੈਸਟ।

ਕੋਰੋਨਾਵਾਇਰਸ
BBC
ਅਜੇ ਤੱਕ ਇਹ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਫੌਰੀ ਰਾਹਤ ਲਈ ਰਜਿਸਰਡ ਕੰਸਟਰੱਕਸ਼ਨ ਵਰਕਰਾਂ ਲਈ 3000 ਪ੍ਰਤੀ ਮਜ਼ਦੂਰ ਮਦਦ ਐਲਾਨੀ ਹੈ। ਇਸ ਦੇ ਨਾਲ ਹੀ ਸਮਾਜਿਕ ਸੁਰੱਖਿਆ ਮਹਿਕਮੇ ਨੂੰ 296 ਕਰੋੜ ਰੁਪਏ ਪੈਨਸ਼ਨ ਲਈ ਜਾਰੀ ਕਰਨ ਦੇ ਹੁਕਮ ਦਿੱਤੇ ਹਨ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਤਿਆਨਾਥ ਨੇ ਵੀ ਦਿਹਾੜੀਦਾਰ ਮਜਦੂਰਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਦੇਣ ਦਾ ਐਲਾਨ ਕੀਤਾ ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://youtu.be/2843GMUpTRE

https://youtu.be/u-qyGMbWQI0

https://youtu.be/_CzV0aZsSu8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News