ਕੋਰੋਨਾਵਾਇਰਸ ਕਦੋਂ ਖ਼ਤਮ ਹੋਵੇਗਾ ਤੇ ਜ਼ਿੰਦਗੀ ਮੁੜ ਲੀਹਾਂ ''''ਤੇ ਕਦੋਂ ਆਵੇਗੀ

Saturday, Mar 21, 2020 - 04:28 PM (IST)

ਕੋਰੋਨਾਵਾਇਰਸ
Getty Images
ਕੋਰੋਨਾਵਾਇਰਸ ਕਰਕੇ ਸਕੂਲਾਂ-ਕਾਲਜਾਂ ਤੋਂ ਲੈ ਕੇ, ਯਾਤਰਾ ''ਤੇ ਪਾਬੰਦੀਆਂ ਅਤੇ ਲੋਕਾਂ ਦੇ ਇਕੱਠਿਆਂ ਹੋਣ ''ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ

ਪੂਰੀ ਦੁਨੀਆਂ ਬੰਦ ਹੋ ਰਹੀ ਹੈ, ਅਜਿਹੀਆਂ ਥਾਵਾਂ ਜਿੱਥੇ ਕਦੇ ਰੋਜ਼ਾਨਾ ਹਫੜਾ-ਦਫੜੀ ਮਚੀ ਰਹਿੰਦੀ ਸੀ, ਉੱਥੇ ਹੁਣ ਵੱਡੇ ਪੱਧਰ ''ਤੇ ਲਗਾਈਆਂ ਪਾਬੰਦੀਆਂ ਕਾਰਨ ਉੱਥੇ ਸੁੰਨ ਪਸਰੀ ਹੋਈ ਹੈ।

ਸਕੂਲਾਂ-ਕਾਲਜਾਂ ਤੋਂ ਲੈ ਕੇ, ਯਾਤਰਾ ''ਤੇ ਪਾਬੰਦੀਆਂ ਅਤੇ ਲੋਕਾਂ ਦੇ ਇਕੱਠਿਆਂ ਹੋਣ ''ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ।

ਇਹ ਇੱਕ ਬਿਮਾਰੀ ਖ਼ਿਲਾਫ਼ ਵਿਲੱਖਣ ਜਿਹੀ ਪ੍ਰਤੀਕਿਰਿਆ ਦਾ ਤਰੀਕਾ ਹੈ, ਪਰ ਆਖ਼ਰ ਇਹ ਸਭ ਕੁਝ ਕਦੋਂ ਖ਼ਤਮ ਹੋਵੇਗਾ ਅਤੇ ਕਦੋ ਅਸੀਂ ਆਪਣੀ ਆਮ ਜ਼ਿੰਦਗੀ ਵਿੱਚ ਵਾਪਸ ਆਵਾਂਗੇ?

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

https://www.youtube.com/watch?v=19QpME_FHzY

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬ੍ਰਿਟੇਨ ਵਿੱਚ ਅਗਲੇ 12 ਹਫ਼ਤਿਆਂ ਵਿੱਚ ਕੋਰੋਨਾਵਾਇਰਸ ''ਤੇ ਫਤਹਿ ਹਾਸਿਲ ਕਰ ਲਈ ਜਾਵੇਗੀ ਅਤੇ ''ਦੇਸ ਕੋਰੋਨਾਵਾਇਰਸ ਨੂੰ ਉਖਾੜ ਸੁੱਟੇਗਾ।''

ਬੇਸ਼ੱਕ ਅਗਲੇ ਤਿੰਨ ਮਹੀਨਿਆਂ ਵਿੱਚ ਵੀ ਇਸ ਦੇ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਆ ਜਾਵੇ ਪਰ ਤਾਂ ਵੀ ਅਸੀਂ ਇਸ ਦੇ ਅੰਤ ਤੋਂ ਦੂਰ ਹੋਵਾਂਗੇ।

ਇਸ ਤੋਂ ਬਾਹਰ ਨਿਕਲਣ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ-ਸ਼ਾਇਦ ਕਈ ਸਾਲ ਲਗ ਸਕਦੇ ਹਨ।

ਕੋਰੋਨਾਵਾਇਰਸ
Getty Images
ਇੱਕ ਵਾਰ ਮਾਮਲੇ ਘਟੇ ਤਾਂ ਪਾਬੰਦੀਆਂ ਤੋਂ ਢਿੱਲ ਮਿਲ ਸਕਦੀ ਹੈ ਪਰ ਜੇਕਰ ਇਸੇ ਤਰ੍ਹਾਂ ਵਧਦੇ ਰਹੇ ਤਾਂ ਪਾਬੰਦੀਆਂ ਲਾਜ਼ਮੀ ਹੋਣਗੀਆਂ

ਇਹ ਸਪੱਸ਼ਟ ਹੈ ਕਿ ਸਮਾਜ ਦੇ ਵੱਡੇ ਹਿੱਸਿਆਂ ਨੂੰ ਬੰਦ ਕਰਨ ਦੀ ਮੌਜੂਦਾ ਰਣਨੀਤੀ ਲੰਬੇ ਸਮੇਂ ਲਈ ਟਿਕਾਊ ਨਹੀਂ ਹੈ। ਸਮਾਜਿਕ ਅਤੇ ਆਰਥਿਕ ਨੁਕਸਾਨ ਵਿਨਾਸ਼ਕਾਰੀ ਹੋਵੇਗਾ।

ਇਸ ਲਈ ਦੇਸ਼ਾਂ ਨੂੰ ''ਨਿਕਾਸ ਰਣਨੀਤੀ'' ਦੀ ਲੋੜ ਹੈ ਤਾਂ ਜੋ ਪਾਬੰਦੀਆਂ ਹਟ ਜਾਣ ਅਤੇ ਸਭ ਆਮ ਵਾਂਗ ਹੋ ਜਾਵੇ।

ਪਰ ਇਹ ਵੀ ਸੱਚ ਹੈ ਕਿ ਕੋਰੋਨਾਵਾਇਰਸ ਅਲੋਪ ਹੋਣ ਵਾਲਾ ਨਹੀਂ ਹੈ।


ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿੱਚ 7 ਪੌਜ਼ੀਟਿਵ ਕੇਸ ਹਨ, ਹੁਣ ਤੱਕ ਇੱਕ ਮੌਤ ਹੋ ਚੁੱਕੀ ਹੈ। ਚੰਡੀਗੜ੍ਹ ਵਿਚ ਵੀ 5 ਕੇਸ ਪੌਜ਼ੀਟਿਵ ਪਾਏ ਗਏ ਹਨ
  • ਪੰਜਾਬ ਸਰਕਾਰ ਨੇ ਸ਼ੁੱਕਰਵਾਰ ਰਾਤ ਤੋਂ ਸਰਕਾਰੀ ਤੇ ਨਿੱਜੀ ਬੱਸਾਂ ਦੀ ਆਵਾਜਾਈ ਉੱਤੇ ਰੋਕ ਲਾ ਦਿੱਤੀ ਹੈ।
  • ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਮੁਤਾਬਕ ਦੇਸ਼ ਵਿਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿੱਚ 4 ਮੌਤਾਂ ਹੋਈਆਂ ਹਨ। ਵੱਧ ਮਾਮਲੇ ਮਹਾਰਾਸ਼ਟਰ ਦੇ ਹਨ।
  • ਵਿਸ਼ਵ ਸਿਹਤ ਸੰਗਠਨ ਦੁਨੀਆਂ ਭਰ ਕੋਰੋਨਾਵਾਇਰਸ ਤੋਂ 2,50,000 ਤੋਂ ਵੱਧ ਲੋਕ ਪੀੜ੍ਹਤ ਹਨ ਅਤੇ ਮੌਤਾਂ ਦਾ ਅੰਕੜਾ 10,000 ਨੂੰ ਪਾਰ ਕਰ ਗਿਆ ਹੈ।
  • ਇਟਲੀ ਵਿੱਚ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਟੱਪ ਗਿਆ ਹੈ। ਈਰਾਨ, ਸਪੇਨ, ਕੋਰੀਆ ਅਤੇ ਫਰਾਂਸ ''ਚ ਵੀ ਮੌਤਾਂ ਵਧੀਆਂ ਹਨ।

ਕੋਰੋਨਾਵਾਇਰਸ
BBC
ਕੋਰੋਨਾਵਾਇਰਸ
BBC

ਜੇਕਰ ਤੁਸੀਂ ਉਨ੍ਹਾਂ ਪਾਬੰਦੀਆਂ ਨੂੰ ਹਟਾਉਂਦੇ ਹੋ ਤਾਂ ਵਾਇਰਸ ਵਾਪਸ ਆਵੇਗਾ ਤੇ ਇਸ ਦੇ ਮਾਮਲੇ ਲਾਜ਼ਮੀ ਤੌਰ ''ਤੇ ਵਧ ਜਾਣਗੇ।

ਈਡਨਬਰਾ ਯੂਨੀਵਰਸਿਟੀ ਦੇ ਇਨਫੈਕਸ਼ਨ ਵਾਲੇ ਰੋਗਾਂ ਦੇ ਵਿਗਿਆਨ ਦੇ ਪ੍ਰੋਫੈਸਰ ਮਾਰਕ ਵੂਲਹਾਊਸ ਕਹਿੰਦੇ ਹਨ, ''''ਸਾਡੀ ਵੱਡੀ ਸਮੱਸਿਆ ਇਸ ਤੋਂ ਬਾਹਰ ਨਿਕਲਣ ਦੀ ਰਣਨੀਤੀ ਨੂੰ ਲੈ ਕੇ ਹੈ ਕਿ ਇਸ ਵਿੱਚੋਂ ਕਿਵੇਂ ਬਾਹਰ ਨਿਕਲ ਸਕਦੇ ਹਾਂ?''''

''''ਸਿਰਫ਼ ਬਰਤਾਨੀਆ ਕੋਲ ਹੀ ਨਹੀਂ, ਬਲਕਿ ਕਿਸੇ ਵੀ ਦੇਸ਼ ਕੋਲ ਇਸ ਤੋਂ ਬਾਹਰ ਨਿਕਲਣ ਦੀ ਰਣਨੀਤੀ ਨਹੀਂ ਹੈ।''''

ਇਹ ਇੱਕ ਵੱਡੀ ਵਿਗਿਆਨਕ ਅਤੇ ਸਮਾਜਿਕ ਚੁਣੌਤੀ ਹੈ।

ਇਸ ਮੁਸ਼ਕਲ ਵਿੱਚੋਂ ਬਾਹਰ ਨਿਕਲਣ ''ਤੇ ਤਿੰਨ ਜ਼ਰੂਰੀ ਤਰੀਕੇ ਹਨ

  • ਟੀਕਾ
  • ਵਧੇਰੇ ਲੋਕਾਂ ਵਿੱਚ ਇਨਫੈਕਸ਼ਨ ਨੂੰ ਪ੍ਰਤੀਰੋਧਕ ਸਮਰੱਥਾ ਦਾ ਵਿਕਾਸ
  • ਜਾਂ ਵਿਹਾਰ/ਸਮਾਜ ਨੂੰ ਪੱਕੇ ਤੌਰ ''ਤੇ ਬਦਲਣਾ

ਇਹ ਤਿੰਨੇ ਤਰੀਕੇ ਵਾਇਰਸ ਫੈਲਣ ਦੀ ਸਮਰੱਥਾ ਨੂੰ ਘਟਾ ਦੇਣਗੇ।

ਕੋਰੋਨਾਵਾਇਰਸ
BBC

ਟੀਕਾ- ਘੱਟ ਤੋਂ ਘੱਟ 12-18 ਮਹੀਨੇ ਦੂਰ

ਇੱਕ ਟੀਕਾ ਕਿਸੇ ਸਰੀਰ ਨੂੰ ਪ੍ਰਤੀਰੋਧਕ ਸਮਰੱਥਾ ਪ੍ਰਦਾਨ ਕਰਦਾ ਹੈ ਜਿਸ ਕਾਰਨ ਉਹ ਬਿਮਾਰ ਨਹੀਂ ਹੁੰਦਾ।

ਲਗਭਗ 60 ਫੀਸਦ ਆਬਾਦੀ ਦਾ ਟੀਕਾਕਰਨ ਕਰਕੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਇਆ ਜਾਵੇ ਤਾਂ ਵਾਇਰਸ ਨਹੀਂ ਫੈਲ ਸਕਦਾ, ਇਸ ਨੂੰ ''ਹਰਡ ਇਮਿਊਨਿਟੀ'' ਕਹਿੰਦੇ ਹਨ।

ਅਮਰੀਕਾ ਵਿੱਚ ਇਸ ਹਫ਼ਤੇ ਇੱਕ ਵਿਅਕਤੀ ''ਤੇ ਟੀਕੇ ਦਾ ਸਿੱਧਾ ਪ੍ਰਯੋਗ ਕੀਤਾ ਗਿਆ, ਹਾਲਾਂਕਿ ਜਾਨਵਰਾਂ ਤੋਂ ਪਹਿਲਾਂ ਇਨਸਾਨ ''ਤੇ ਅਜਿਹਾ ਪ੍ਰਯੋਗ ਕਰਨ ਲਈ ਖੋਜਕਾਰਾਂ ਨੂੰ ਆਗਿਆ ਦਿੱਤੀ ਗਈ ਸੀ।

https://www.youtube.com/watch?v=ZePULsd4Icc

ਟੀਕੇ ਨੂੰ ਖੋਜਣ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਪਰ ਇਸ ਦੀ ਸਫ਼ਲਤਾ ਦੀ ਕੋਈ ਗਾਰੰਟੀ ਨਹੀਂ ਹੈ ਅਤੇ ਵਿਸ਼ਵ ਪੱਧਰ ''ਤੇ ਇਸ ਟੀਕਾਕਰਨ ਦੀ ਸਾਰਿਆਂ ਨੂੰ ਲੋੜ ਹੋਵੇਗੀ।

ਸਟੀਕ ਅਨੁਮਾਨ ਇਹ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਇਸ ਦੀ ਵੈਕਸੀਨ ਆਉਣ ਵਿੱਚ ਅਜੇ ਵੀ 12 ਤੋਂ 18 ਮਹੀਨੇ ਲਗ ਸਕਦੇ ਹਨ।

ਕਈ ਤਰ੍ਹਾਂ ਦੀਆਂ ਸਮਾਜਿਕ ਪਾਬੰਦੀਆਂ ਦਾ ਸਾਹਮਣਾ ਕਰਦੇ ਹੋਏ ਇੰਤਜ਼ਾਰ ਦਾ ਇਹ ਸਮਾਂ ਕਾਫੀ ਲੰਬਾ ਹੋਵੇਗਾ।

ਇਹ ਵੀ ਪੜ੍ਹੋ:

ਪ੍ਰੋ. ਵੂਲਹਾਊਸ ਨੇ ਬੀਬੀਸੀ ਨੂੰ ਦੱਸਿਆ, ''''ਵੈਕਸੀਨ ਦਾ ਇੰਤਜ਼ਾਰ ਕਰਨ ਨੂੰ ''ਰਣਨੀਤੀ'' ਨਹੀਂ ਕਹਿਣਾ ਚਾਹੀਦਾ ਹੈ। ਇਹ ਕੋਈ ਰਣਨੀਤੀ ਨਹੀਂ ਹੈ।''''

ਮਨੁੱਖਾਂ ਵਿੱਚ ਪ੍ਰਤੀਰੋਧ ਸਮਰੱਥਾ ਪੈਦਾ ਹੋ ਸਕਦੀ ਹੈ?

ਬਰਤਾਨੀਆਂ ਦੀ ਰਣਨੀਤੀ ਇਸ ਇਨਫੈਕਸ਼ਨ ਨੂੰ ਘੱਟ ਫੈਲਣ ਦੇਣ ਦੀ ਹੈ ਤਾਂ ਜੋ ਹਸਪਤਾਲਾਂ ''ਤੇ ਬੋਝ ਨਾ ਵਧੇ ਕਿਉਂਕਿ ਇਸ ਵੇਲੇ ਹਸਪਤਾਲਾਂ ਦੇ ਆਈਸੀਯੂ ਵਿੱਚ ਬੈੱਡ ਖਾਲੀ ਨਹੀਂ ਹਨ।

ਕੋਰੋਨਾਵਾਇਰਸ
Getty Images
ਖੰਘ ਵੀ ਕੋਵਿਡ-19 ਦੇ ਲੱਛਣਾਂ ਵਿਚੋਂ ਇੱਕ ਹੈ

ਜੇ ਇੱਕ ਵਾਰ ਮਾਮਲੇ ਘਟੇ ਤਾਂ ਪਾਬੰਦੀਆਂ ਤੋਂ ਢਿੱਲ ਮਿਲ ਸਕਦੀ ਹੈ ਪਰ ਜੇਕਰ ਇਸੇ ਤਰ੍ਹਾਂ ਵਧਦੇ ਰਹੇ ਤਾਂ ਪਾਬੰਦੀਆਂ ਲਾਜ਼ਮੀ ਹੋਣਗੀਆਂ।

ਯੂਕੇ ਦੇ ਮੁੱਖ ਵਿਗਿਆਨਕ ਸਲਾਹਕਾਰ ਸਰ ਪੈਟਰਿਕ ਵਾਲੈਂਸ ਨੇ ਕਿਹਾ, ''''ਚੀਜ਼ਾਂ ''ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣਾ ਸੰਭਵ ਨਹੀਂ ਹੈ।''''

ਇੰਪਰੀਅਲ ਕਾਲਜ ਲੰਡਨ ਦੇ ਪ੍ਰੋਫੈਸਰ ਨੀਲ ਫਰਗਿਊਸਨ ਮੁਤਾਬਕ "ਅਸੀਂ ਇੱਕ ਪੱਧਰ ''ਤੇ ਇਨਫੈਕਸ਼ਨ ਨੂੰ ਦਬਾਉਣ ਦੀ ਗੱਲ ਕਰ ਰਹੇ ਹਨ। ਉਮੀਦ ਹੈ ਛੋਟੇ ਪੱਧਰ ''ਤੇ ਹੀ ਲੋਕ ਇਸ ਨਾਲ ਪ੍ਰਭਾਵਿਤ ਹੋਣ।"

''''ਜੇਕਰ ਇਹ ਦੋ ਤੋਂ ਵੱਧ ਸਾਲਾਂ ਲਈ ਜਾਰੀ ਰਹਿੰਦਾ ਹੈ ਤਾਂ ਹੋ ਸਕਦਾ ਹੈ ਕਿ ਦੇਸ ਵੱਡਾ ਹਿੱਸਾ ਇਸ ਦੇ ਇਨਫੈਕਸ਼ਨ ਵਿੱਚ ਆ ਗਿਆ ਹੋਵੇ, ਜਿਸ ਨੇ ਆਪਣੀ ਪ੍ਰਤੀਰੋਧਕ ਸਮਰੱਥਾ ਵਿਕਸਤ ਕਰ ਲਈ ਹੋਵੇ।"

ਪਰ ਇੱਥੇ ਇੱਕ ਸਵਾਲ ਉੱਠਦਾ ਹੈ ਕਿ ਇਹ ਪ੍ਰਤੀਰੋਧਕ ਸਮਰੱਥਾ ਕਦੋਂ ਤੱਕ ਰਹੇਗੀ?

https://www.youtube.com/watch?v=06W0wfAlHCE

ਕਿਉਂਕਿ ਬੁਖ਼ਾਰ ਦੇ ਲੱਛਣਾਂ ਵਾਲੇ ਦੂਜੇ ਕੋਰੋਨਾਵਾਇਰਸ ਵੀ ਕਮਜ਼ੋਰ ਸਮਰੱਥਾ ਵਾਲੇ ''ਤੇ ਹਮਲਾ ਕਰਦੇ ਹਨ ਅਤੇ ਜੋ ਲੋਕ ਪਹਿਲਾਂ ਕੋਰੋਨਾਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ, ਉਨ੍ਹਾਂ ਦਾ ਨਵੇਂ ਕੋਰੋਨਾਵਾਇਰਸ ਦੀ ਚਪੇਟ ਵਿੱਚ ਆਉਣ ਦਾ ਸ਼ੱਕ ਵਧੇਰੇ ਰਹਿੰਦਾ ਹੈ।

ਕੀ ਕੋਈ ਹੋਰ ਬਦਲ ਹਨ?

ਪ੍ਰੋ. ਵੂਲਹਾਊਸ ਨੇ ਕਹਿੰਦੇ ਹਨ, ''''ਤੀਜਾ ਬਦਲ ਸਾਡੇ ਵਿਹਾਰ ਵਿੱਚ ਸਥਾਈ ਤਬਦੀਲੀ ਹੈ ਜਿਸ ਨਾਲ ਇਸ ਦੇ ਵਧਣ ਦਾ ਪੱਧਰ ਘੱਟ ਸਕਦਾ ਹੈ।"

ਇਸ ਵਿੱਚ ਉਹ ਵੀ ਉਪਾਅ ਸ਼ਾਮਲ ਹੋ ਸਕਦੇ ਹਨ ਜੋ ਲਾਗੂ ਕੀਤੇ ਗਏ ਹਨ। ਇਨ੍ਹਾਂ ਵਿੱਚ ਕੁਝ ਸਖ਼ਤ ਪਰੀਖਣ ਅਤੇ ਮਰੀਜ਼ਾਂ ਨੂੰ ਪਹਿਲਾਂ ਤੋਂ ਵੱਖ ਕਰਨ ਦੀ ਪ੍ਰਕਿਰਿਆ ਵੀ ਸ਼ਾਮਿਲ ਕੀਤੀ ਜਾ ਸਕਦੀ ਹੈ।

https://www.youtube.com/watch?v=iW-kcqxKxBI

ਪ੍ਰੋ. ਵੂਲਹਾਊਸ ਅੱਗੇ ਕਹਿੰਦੇ ਹਨ, ''''ਅਸੀਂ ਮਰੀਜ਼ਾਂ ਦੀ ਪਹਿਲਾਂ ਹੀ ਪਛਾਣ ਕਰ ਲਈ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਦੂਜੇ ਲੋਕਾਂ ਨੂੰ ਭਾਲਣ ਦੀ ਪ੍ਰਕਿਰਿਆ ਅਪਨਾਈ ਸੀ ਪਰ ਇਸ ਨੇ ਕੰਮ ਨਹੀਂ ਕੀਤਾ।"

ਹੋਰਨਾਂ ਰਣਨੀਤੀਆਂ ਵਿੱਚ ਕੋਵਿਡ-19 ਇਨਫੈਕਸ਼ਨ ਵਾਲੀ ਬਿਮਾਰੀ ਲਈ ਦਵਾਈ ਵਿਕਸਤ ਕਰਨਾ ਵੀ ਸ਼ਾਮਿਲ ਹੋ ਸਕਦਾ ਹੈ।

ਇਸ ਦਾ ਉਪਯੋਗ ਉਨ੍ਹਾਂ ਲੋਕਾਂ ''ਤੇ ਕਰ ਸਕਦੇ ਹਾਂ ਜਿਨ੍ਹਾਂ ਵਿੱਚ ਇਸ ਦੇ ਲੱਛਣ ਦਿਖੇ ਹੋਣ ਤਾਂ ਜੋ ਇਨਫੈਕਸ਼ਨ ਫੈਲਣ ਤੋਂ ਰੋਕਿਆ ਜਾ ਸਕੇ।

ਜਾਂ ਇੱਕ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਮਰੀਜ਼ਾਂ ਦਾ ਹਸਪਤਾਲ ਵਿੱਚ ਹੀ ਇਲਾਜ ਕੀਤਾ ਜਾਵੇ ਤਾਂ ਜੋ ਇਹ ਘੱਟ ਜਾਨਲੇਵਾ ਬਣੇ।

ਕੋਰੋਨਾਵਾਇਰਸ
BBC
ਅਜੇ ਤੱਕ ਇਹ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ

ਮੈਂ ਬਰਤਾਨੀਆ ਦੇ ਮੁੱਖ ਮੈਡੀਕਲ ਸਲਾਹਕਾਰ ਪ੍ਰੋਫੈਸਰ ਕ੍ਰਿਸ ਵਿਟੀ ਨੂੰ ਪੁੱਛਿਆ ਕਿ ਉਨ੍ਹਾਂ ਕੋਲ ਇਸ ਸੰਕਟ ਤੋਂ ਬਾਹਰ ਨਿਕਲਣ ਦੀ ਕੀ ਰਣਨੀਤੀ ਹੈ।

ਤਾਂ ਉਨ੍ਹਾਂ ਨੇ ਕਿਹਾ, "ਸਾਫ਼ ਤੌਰ ''ਤੇ ਇੱਕ ਟੀਕਾ ਹੀ ਇਸ ਨਾਲ ਬਾਹਰ ਕੱਢ ਸਕਦਾ ਹੈ ਅਤੇ ਆਸ ਹੈ ਕਿ ਉਹ ਛੇਤੀ ਤੋਂ ਛੇਤੀ ਹੋਵੇਗਾ ਅਤੇ ਵਿਗਿਆਨ ਕਿਸੀ ਨਤੀਜੇ ਨਾਲ ਸਾਹਮਣਾ ਆਵੇਗਾ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=19QpME_FHzY

https://www.youtube.com/watch?v=7_cJZsyDqv4

https://www.youtube.com/watch?v=bXOMMA1STxI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News