ਕੋਰੋਨਾਵਾਇਰਸ ਨੂੰ ਲੈ ਕੇ WHO ਨੇ ਦਿੱਤੀ ਨੌਜਵਾਨਾਂ ਨੂੰ ਚਿਤਾਵਨੀ: 5 ਅਹਿਮ ਖ਼ਬਰਾਂ

Saturday, Mar 21, 2020 - 07:43 AM (IST)

ਕੋਰੋਨਾਵਾਇਰਸ ਨੂੰ ਲੈ ਕੇ WHO ਨੇ ਦਿੱਤੀ ਨੌਜਵਾਨਾਂ ਨੂੰ ਚਿਤਾਵਨੀ: 5 ਅਹਿਮ ਖ਼ਬਰਾਂ
ਕੋਰੋਨਾਵਾਇਰਸ
Getty Images
WHO ਨੇ ਕਿਹਾ ਕਿ ਨੌਜਵਾਨ ਵੀ ਇਸ ਦੇ ਪ੍ਰਭਾਵ ਤੋਂ ਸੱਖਣੇ ਨਹੀਂ ਹਨ

ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਨੌਜਵਾਨਾਂ ਦੀ ਰੋਗ ਪ੍ਰਤੀ ਰੋਧਕ ਸਮਰੱਥਾ ਵੀ ਕੋਰੋਨਾਵਾਇਰਸ ਤੋਂ ਮੁਕਤ ਨਹੀਂ ਹੈ, ਇਸ ਲਈ ਉਹ ਜ਼ਿਆਦਾ ਮੇਲ-ਮਿਲਾਪ ਤੋਂ ਬਚਣ, ਕਮਜ਼ੋਰ ਅਤੇ ਬਜ਼ੁਰਗ ਲੋਕਾਂ ਤੋਂ ਦੂਰੀ ਬਣਾਈ ਰੱਖਣ।

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਹਾਨੋਮ ਗਿਬਰਿਏਸੋਸ ਦਾ ਕਹਿਣਾ ਹੈ ਕਿ ਨੌਜਵਾਨਾਂ ਵੱਲੋਂ ਕੀਤੀ ਗਈ ਚੋਣ ''ਕਿਸੇ ਲਈ ਜੀਵਨ ਅਤੇ ਮੌਤ ਦਾ ਅੰਤਰ ਹੋ ਸਕਦੀ ਹੈ।''

ਸਿਹਤ ਸੰਗਠਨ ਮੁਖੀ ਦੀ ਟਿੱਪਣੀ ਉਨ੍ਹਾਂ ਰਿਪੋਰਟਾਂ ਦੇ ਸਾਹਮਣੇ ਆਉਣ ਤੋਂ ਬਾਅਦ ਆਈ ਜਿਸ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਦੇਸਾਂ ਵਿੱਚ ਨੌਜਵਾਨ ਸਿਹਤ ਚਿਤਾਵਨੀਆਂ ਨੂੰ ਲੈ ਕੇ ਚਿੰਤਾ ਨਹੀਂ ਕਰਦੇ ਕਿਉਂਕਿ ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਵਾਇਰਸ ਕੇਵਲ ਬਜ਼ੁਰਗ ਲੋਕਾਂ ਨੂੰ ਆਪਣੇ ਚਪੇਟ ਵਿੱਚ ਲੈ ਰਿਹਾ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ

https://www.youtube.com/watch?v=19QpME_FHzY

ਕੋਰੋਨਾਵਾਇਰਸ: ਭਾਰਤ ਇੱਕੋ ਦਿਨ 50 ਨਵੇਂ ਕੇਸ ਪਾਜਿਟਿਵ, 24 ਘੰਟਿਆਂ ਲਈ ਟਰੇਨਾਂ ਬੰਦ

ਭਾਰਤ ਵਿੱਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਤੋਂ ਪ੍ਰਭਾਵਿਤ 50 ਮਾਮਲੇ ਸਾਹਮਣੇ ਆਉਣ ਨਾਲ ਕੁੱਲ ਅੰਕੜਾ 223 ਨੂੰ ਪਾਰ ਕਰ ਗਿਆ ਹੈ।

ਭਾਰਤੀ ਸਿਹਤ ਮੰਤਰਾਲੇ ਮੁਤਾਬਕ ਵਾਇਰਸ ਤੇਜੀ ਨਾਲ ਦੇਸ ਦੇ ਕਈ ਹਿੱਸਿਆਂ ਵਿਚ ਫ਼ੈਲ ਰਿਹਾ ਹੈ।

ਰੇਲਗੱਡੀਆਂ
Reuters
ਸ਼ਨੀਵਾਰ ਰਾਤੀ 12 ਵਜੇ ਤੋਂ ਐਤਵਾਰ ਰਾਤੀ 10 ਵਜੇ ਤੱਕ ਕੋਈ ਯਾਤਰੀ ਰੇਲਗੱਡੀਆਂ ਨਹੀਂ ਚੱਲਣਗੀਆਂ

ਭਾਰਤ ਵਿਚ ਕੇਸਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਕਰਫ਼ਿਊ ਦੀ ਅਪੀਲ ਕੀਤੀ ਹੈ। ਰੇਲਵੇ ਨੇ ਵੀ 24 ਘੰਟਿਆਂ ਲਈ ਰੇਲਗੱਡੀਆਂ ਨਾ ਚਲਾਉਣ ਦਾ ਫ਼ੈਸਲਾ ਲਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜਨਤਾ ਕਰਫਿਊ ਦੇ ਮੱਦੇਨਜ਼ਰ ਸ਼ਨੀਵਾਰ ਰਾਤੀ 12 ਵਜੇ ਤੋਂ ਐਤਵਾਰ ਰਾਤੀ ਦਸ ਵਜੇ ਤੱਕ ਕੋਈ ਯਾਤਰੀ ਰੇਲ ਗੱਡੀਆਂ ਨਹੀਂ ਚੱਲਣਗੀਆਂ।

ਸਾਰੀਆਂ ਮੇਲ ਤੇ ਐਕਸਪ੍ਰੈੱਸ ਗੱਡੀਆਂ ਆਪੋ-ਆਪਣੇ ਸਟੇਸ਼ਨਾਂ ''ਤੇ ਖੜ੍ਹ ਜਾਣਗੀਆਂ। ਖ਼ਬਰ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਕੈਲੀਫੋਰਨੀਆ ਦੇ ਲੋਕਾਂ ਨੂੰ "ਘਰਾਂ ਅੰਦਰ ਰਹਿਣ" ਦਾ ਫਰਮਾਨ ਜਾਰੀ

ਅਮਰੀਕਾ ਦੇ ਸਭ ਤੋਂ ਵੱਧ ਅਬਾਦੀ ਵਾਲੇ ਸੂਬੇ ਕੈਲੇਫੋਰਨੀਆ ਨੇ "ਘਰਾਂ ਅੰਦਰ ਰਹੋ" ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ।

ਅਮਰੀਕਾ
Getty Images
ਅਮਰੀਕਾ ਵਿਚ ਵਾਇਰਸ ਨਾਲ ਹੁਣ ਤੱਕ 14 ਮੌਤਾਂ ਹੋ ਚੁੱਕੀਆਂ ਹਨ ਅਤੇ 14 ਹਜ਼ਾਰ ਤੋਂ ਵੱਧ ਪ੍ਰਭਾਵਿਤ ਹਨ

ਸੂਬੇ ਦਾ ਰਾਜਪਾਲ ਗੇਵਿਨ ਨਿਊਜ਼ਓਮ ਨੇ ਕਿਹਾ ਕਿ ਬੇਹੱਦ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਜਾਓ। ਪਹਿਲਾ ਕਿਹਾ ਗਿਆ ਸੀ ਕਿ ਸੂਬੇ ਦੀ ਕੁੱਲ 40 ਮਿਲੀਅਨ ਅਬਾਦੀ ਦੇ ਅੱਧੀ ਦਾ ਅਗਲੇ ਦੋ ਮਹੀਨਿਆਂ ਦੌਰਾਨ ਵਾਇਰਸ ਲਾਗ ਤੋਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

ਅਮਰੀਕਾ ਵਿੱਚ ਵਾਇਰਸ ਨਾਲ ਹੁਣ ਤੱਕ 230 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ 18 ਹਜ਼ਾਰ ਤੋਂ ਵੱਧ ਪ੍ਰਭਾਵਿਤ ਹਨ।

ਉੱਥੇ ਹੀ ਪੂਰੀ ਦੁਨੀਆਂ ਵਿੱਚ 2,50,000 ਪਾਜ਼ਿਟਿਵ ਕੇਸ ਪਾਏ ਗਏ ਹਨ ਅਤੇ 10,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪੂਰੀ ਜਾਣਕਾਰੀ ਲਈ ਕਲਿੱਕ ਕਰੋ।

ਕੋਰੋਨਾਵਾਇਰਸ
BBC

ਕੋਰੋਨਾਵਇਰਸ: ਇਲਾਜ ਲਈ ਆਇਆ ਪਾਕ ਪਰਿਵਾਰ ਜਦੋਂ ਫਸਿਆ ਭਾਰਤ ''ਚ

ਜਦੋਂ ਕੋਰੋਨਾਵਾਇਰਸ ਨੇ ਕਾਰਨ ਜਿੱਥੇ ਭਾਰਤ ਅਤੇ ਪਾਕਿਸਤਾਨ ਨਾਲ ਲਗਦੀ ਸਰਹੱਦ ਨੂੰ ਸਾਵਧਾਨੀ ਵਜੋਂ ਬੰਦ ਕੀਤਾ ਹੋਇਆ ਹੈ ਤਾਂ ਉਥੇ ਹੀ ਪਾਕਿਸਤਾਨ ਤੋਂ ਦਿਲ ਦੇ ਇਲਾਜ ਲਈ ਭਾਰਤ ਆਪਣੇ ਪਰਿਵਾਰ ਨਾਲ ਆਏ ਸਬੀ ਸ਼ਿਰਾਜ਼ ਵਾਹਗਾ-ਅਟਾਰੀ ਸਰਹੱਦ ''ਤੇ ਫਸ ਗਏ।

ਜਿਸ ਤੋਂ ਬਾਅਦ ਦੋਵਾਂ ਦੇਸਾਂ, ਭਾਰਤ-ਪਾਕਿਸਤਾਨ ਦੀਆਂ ਸਰਕਾਰਾਂ ਨੇ ਕਦਮ ਚੁੱਕੇ ਅਤੇ ਸਬੀ ਸ਼ਿਰਾਜ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਾਪਸ ਆਪਣੇ ਮੁਲਕ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ। ਪੂਰਾ ਵੀਡੀਓ ਦੇਖਣ ਲਈ ਹੇਠਲੇ ਲਿੰਕ ''ਤੇ ਕਰੋ।

https://www.youtube.com/watch?v=mBGj3_wzMZ0https://www.youtube.com/watch?v=mBGj3_wzMZ0

ਕੋਰੋਵਾਇਰਸ: ਬਾਲੀਵੁੱਡ ਗਾਇਕਾਂ ਕਨਿਕਾ ਕਪੂਰ ''ਤੇ ਐੱਫਆਈਆਰ

ਬੌਲੀਵੁੱਡ ਗਾਇਕਾ ਕਨਿਕਾ ਕਪੂਰ ਦੇ ਕੋਰੋਨਾਵਾਇਰਸ ਤੋਂ ਪੀੜਤ ਹੋ ਗਏ ਹਨ। ਉਨ੍ਹਾਂ ਨੂੰ ਲਖਨਊ ''ਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

ਕਨਿਕਾ ਕਪੂਰ
Getty Images
ਕਨਿਕਾ ਖ਼ਿਲਾਫ਼ ਐੱਫਆਈਆਰ ਦਰਜ

ਦਰਅਸਲ ਕਨਿਕਾ ਕੁਝ ਦਿਨ ਪਹਿਲਾਂ ਲੰਡਨ ਤੋਂ ਵਾਪਸ ਆਈ ਸੀ ਅਤੇ ਹੁਣ ਉਸ ''ਤੇ ਅਣਗਹਿਲੀ ਵਰਤਣ ਅਤੇ ਦੂਜਿਆਂ ਦੀ ਜਾਨ ਖ਼ਤਰੇ ਪਾਉਣ ਕਰਕੇ ਕੇਸ ਦਰਜ ਵੀ ਹੋ ਗਿਆ ਹੈ।

ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਪੋਸਟ ''ਚ ਲਿਖਿਆ ਸੀ ਕਿ ਪਿਛਲੇ ਚਾਰ ਦਿਨਾਂ ਤੋਂ ਮੇਰੇ ਵਿੱਚ ਫ਼ਲੂ ਦੇ ਲੱਛਣ ਦਿਖੇ ਰਹੇ ਸਨ। ਮੈਂ ਆਪਣੀ ਜਾਂਚ ਕਰਵਾਈ ਤਾਂ ਮੈਨੂੰ ਕੋਵਿਡ-19 ਨਾਲ ਸੰਕ੍ਰਮਿਤ ਪਾਇਆ ਗਿਆ।"


ਇਹ ਵੀ ਪੜ੍ਹੋ-


ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=06W0wfAlHCE

https://www.youtube.com/watch?v=iW-kcqxKxBI

https://www.youtube.com/watch?v=19QpME_FHzY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News