ਕੋਰੋਨਾਵਾਇਰਸ: ਕੈਨੇਡਾ ਰਹਿੰਦੇ ਪੰਜਾਬੀ ਵਿਦਿਆਰਥੀਆਂ ਦਾ ਹਾਲ- ‘ਮੈਨੂੰ ਕੱਲ੍ਹ ਤੋਂ ਨੌਕਰੀ ’ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ’

Saturday, Mar 21, 2020 - 07:28 AM (IST)

ਕੋਰੋਨਾਵਾਇਰਸ: ਕੈਨੇਡਾ ਰਹਿੰਦੇ ਪੰਜਾਬੀ ਵਿਦਿਆਰਥੀਆਂ ਦਾ ਹਾਲ- ‘ਮੈਨੂੰ ਕੱਲ੍ਹ ਤੋਂ ਨੌਕਰੀ ’ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ’

ਕੈਨੇਡਾ ਰਹਿੰਦੇ ਪੰਜਾਬੀ ਮੁੰਡੇ-ਕੁੜੀਆਂ ਨਾਲ ਕੀ ਗੱਲਬਾਤ ਹੋਈ, ਇਸ ਤੋਂ ਪਹਿਲਾਂ ਦੱਸ ਦੇਵਾਂ ਕਿ ਵਿਸ਼ਵ ਸਿਹਤ ਸੰਗਠਨ ਦੀ 19 ਮਾਰਚ, 2020 ਦੀ ਰਿਪੋਰਟ ਮੁਤਾਬਕ ਕੈਨੇਡਾ ਵਿੱਚ ਕੋਰੋਨਾਵਾਇਰਸ ਨਾਲ ਪੀੜਤ 569 ਕੇਸਾਂ ਦੀ ਪੁਸ਼ਟੀ ਹੋਈ ਹੈ, 8 ਮੌਤਾਂ ਹੋ ਚੁੱਕੀਆਂ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਵੀ ਕੋਰੋਨਾਵਾਇਰਸ ਦੀ ਪੌਜ਼ੀਟਿਵ ਪਾਈ ਗਈ। ਅਹਿਮ ਫੈਸਲਾ ਲੈਂਦਿਆਂ ਕੈਨੇਡਾ ਨੇ 18 ਮਾਰਚ,2020 ਤੋਂ 30 ਜੂਨ, 2020 ਤੱਕ ਟਰੈਵਲ ਬੈਨ ਵੀ ਲਾਗੂ ਕਰ ਦਿੱਤਾ ਹੈ, ਸਰਕਾਰ ਦੀ ਤੈਅ ਸੂਚੀ ਵਿੱਚ ਆਉਂਦੇ ਲੋਕ ਹੀ ਇਸ ਸਮੇਂ ਦੌਰਾਨ ਕੈਨੇਡਾ ਦਾਖਲ ਹੋ ਸਕਣਗੇ।

ਕੈਨੇਡਾ ਵਿੱਚ ਗਰੌਸਰੀ ਸਟੋਰਾਂ ਦੀਆਂ ਖਾਲੀ ਹੋਈਆਂ ਸ਼ੈਲਫਾਂ ਬਾਰੇ ਮੈਂ ਕੈਨੇਡਾ ਦੇ ਬਰੈਂਪਟਨ ਰਹਿੰਦੀ ਕਿਰਨ ਨੂੰ ਪੁੱਛਿਆ।

ਕਿਰਨ ਨੇ ਦੱਸਿਆ, "ਮੈਂ ਜਿਸ ਸਟੋਰ ਵਿੱਚ ਗਈ ਸੀ ਉੱਥੇ ਕੁਝ ਕੁ ਸ਼ੈਲਫਾਂ ਖਾਲੀ ਹੋ ਗਈਆਂ ਸੀ, ਖਾਸ ਕਰਕੇ ਆਟੇ ਦਾ ਸਟੌਕ ਅਤੇ ਟਾਇਲਟ ਪੇਪਰ ਵਗੈਰਾ।"

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ


ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿੱਚ ਤਿੰਨ ਪੌਜ਼ੀਟਿਵ ਕੇਸ ਹਨ, ਹੁਣ ਤੱਕ ਇੱਕ ਮੌਤ ਹੋ ਚੁੱਕੀ ਹੈ ਅਤੇ 125 ਨੈਗੇਟਿਵ ਪਾਏ ਗਏ ਹਨ 30 ਦੀ ਰਿਪੋਰਟ ਆਉਣੀ ਬਾਕੀ ਹੈ।
  • ਚੰਡੀਗੜ੍ਹ ਵਿਚ ਵੀ 5 ਕੇਸ ਪੌਜ਼ੀਟਿਵ ਪਾਏ ਗਏ ਹਨ
  • ਪੰਜਾਬ ਸਰਕਾਰ ਨੇ ਸ਼ੁੱਕਰਵਾਰ ਰਾਤ ਤੋਂ ਸਰਕਾਰੀ ਤੇ ਨਿੱਜੀ ਬੱਸਾਂ ਦੀ ਆਵਾਜਾਈ ਉੱਤੇ ਰੋਕ ਲਾ ਦਿੱਤੀ ਹੈ।
  • ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਦੇਸ਼ ਵਿਚ ਹੁਣ ਤੱਕ 18 ਸੂਬਿਆਂ ਵਿੱਚ ਕੇਸ ਪੌਜ਼ੀਟਿਵ ਪਾਏ ਗਏ ਹਨ ਅਤੇ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿਚ 4 ਮੌਤਾਂ ਹੋਈਆਂ ਹਨ।
  • ਭਾਰਤ ਵਿਚ ਸਭ ਤੋਂ ਵੱਧ ਮਾਮਲੇ ਮਹਾਰਾਸਟਰ, ਦੂਜੇ ਨੰਬਰ ਉੱਤੇ ਕੇਰਲ ਵਿਚ ਆਏ ਹਨ।
  • ਵਿਸ਼ਵ ਸਿਹਤ ਸੰਗਠਨ ਦੁਨੀਆਂ ਭਰ ਕੋਰੋਨਾਵਾਇਰਸ ਤੋਂ 2, 10, 000 ਤੋਂ ਵੱਧ ਲੋਕ ਪੀੜ੍ਹਤ ਹਨ ਅਤੇ ਮੌਤਾਂ ਦਾ ਅੰਕੜਾ 10,000 ਨੂੰ ਪਾਰ ਕਰ ਗਿਆ ਹੈ, ਜਦਕਿ 80 ਹਜ਼ਾਰ ਲੋਕ ਠੀਕ ਵੀ ਹੋ ਗਏ ਹਨ।
  • ਜਿਹੜੇ 6 ਦੇਸ ਸਭ ਤੋਂ ਵੱਧ ਪੀੜ੍ਹਤ ਹਨ, ਉਨ੍ਹਾਂ ਵਿੱਚ ਚੀਨ, ਇਟਲੀ, ਈਰਾਨ, ਸਪੇਨ, ਕੋਰੀਆ ਅਤੇ ਫਰਾਂਸ ਸ਼ਾਮਲ ਹਨ। ਇਟਲੀ ਚੀਨ ਵਿੱਚ ਹੋਈਆਂ ਮੌਤਾਂ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।

ਕੋਰੋਨਾਵਾਇਰਸ
BBC

ਤਿੰਨ ਕੁ ਸਾਲ ਪਹਿਲਾਂ ਸਰਦੂਲਗੜ੍ਹ ਤੋਂ ਕੈਨੇਡਾ ਗਏ ਭੁਪੇਸ਼ ਅਗਰਵਾਲ ਨਾਲ ਗੱਲ ਕੀਤੀ। ਭੁਪੇਸ਼ ਸਟੱਡੀ ਵੀਜ਼ਾ ''ਤੇ ਗਿਆ ਸੀ ਅਤੇ ਸਾਲ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਹੈ। ਉਹ ਓਂਟਾਰੀਓ ਵਿੱਚ ਫਾਇਰ ਪੈਨਲ ਟਰਬਲਸ਼ੂਟਰ ਦਾ ਕੰਮ ਕਰਦਾ ਹੈ।

ਭੁਪੇਸ਼ ਨੇ ਦੱਸਿਆ, "ਓਂਟਾਰੀਆ ਵਿੱਚ ਲੌਕਡਾਊਨ ਜਿਹੀ ਸਥਿਤੀ ਹੈ; ਈਵੈਂਟ ਕੈਂਸਲ ਹੋ ਗਏ ਹਨ, ਰੈਸਟੋਰੈਂਟਾਂ ਵਿੱਚ ਡਾਇਨ ਇਨ ਬੰਦ ਹੋਣ ਕਾਰਨ ਇੱਥੇ ਸਰਵਰ ਵਜੋਂ ਕੰਮ ਕਰਨ ਵਾਲਿਆਂ ਦੀਆਂ ਨੌਕਰੀਆਂ ਚਲੀਆਂ ਗਈਆਂ। ਪਬਲਿਕ ਡੀਲਿੰਗ ਵਾਲੀਆਂ ਜ਼ਿਆਦਾਤਰ ਨੌਕਰੀਆਂ ਵਿੱਚ ਲੇਅ-ਆਫ ਕਰ ਦਿੱਤਾ ਗਿਆ ਹੈ, ਟਰੱਕਾਂ ਦਾ ਕੰਮ ਘਟ ਗਿਆ ਹੈ।"

ਵੀਡੀਓ: ਪੰਜਾਬੀ ਗਾਇਕਾ ਗਿੰਨੀ ਮਾਹੀ ਇਸ ਵੇਲੇ ਇਟਲੀ ''ਚ ਮੌਜੂਦ ਹੈ ਅਤੇ ਭਾਰਤ ਆਉਣ ਤੋਂ ਅਸਮਰਥ ਹੈ

https://youtu.be/iW-kcqxKxBI

ਭੁਪੇਸ਼ ਨੂੰ ਵੀ ਪੁੱਛਣ ''ਤੇ ਕਿ ਗਰੌਸਰੀ ਸਟੋਰਜ਼ ਦਾ ਕੀ ਹਾਲ ਹੈ, ਉਸ ਨੇ ਦੱਸਿਆ, "ਕਈ ਚੀਜ਼ਾਂ ਦਾ ਸਟੌਕ ਬਹੁਤ ਜਲਦੀ ਖਤਮ ਹੋ ਰਿਹੈ ਜਿਵੇਂ ਕਿ ਦੁੱਧ, ਬਰੈਡ, ਟਾਇਲਟ ਪੇਪਰ ਵਗੈਰਾ। ਪਹਿਲਾਂ ਮੈਂ ਸਵੇਰੇ ਘਰੋਂ ਨਿੱਕਲਣ ਵੇਲੇ ਬਰੈੱਡ-ਦੁੱਧ ਵਗੈਰਾ ਦਾ ਨਾਸ਼ਤਾ ਕਰ ਜਾਂਦਾ ਸੀ, ਟਾਈਮ ਬਚਦਾ ਸੀ ਪਰ ਹੁਣ ਸਵੇਰੇ ਵੀ ਦੇਸੀ ਤੜਕਾ ਹੀ ਚਲਦਾ ਹੈ। ਘਰ ਵਿੱਚ ਪਏ ਰਾਸ਼ਨ ਨਾਲ ਰੋਟੀ-ਸਬਜੀ ਬਣਾਉਂਦੇ ਹਾਂ।"

ਭੁਪੇਸ਼ ਨੇ ਅੱਗੇ ਦੱਸਿਆ ਕਿ ਉਸ ਦਾ ਕੰਮ ਫਿਲਹਾਲ ਚਲ ਰਿਹਾ ਹੈ, ਇਸ ਲਈ ਹਾਲੇ ਕੋਈ ਆਰਥਿਕ ਤੰਗੀ ਨਹੀਂ। ਉਸ ਨੇ ਕਿਹਾ,"ਸਭ ਤੋਂ ਜਿਆਦਾ ਸਮੱਸਿਆ ਸਟੂਡੈਂਟਸ ਨੂੰ ਆ ਰਹੀ ਹੈ। ਪਹਿਲਾਂ ਹੀ ਉਹਨਾਂ ਨੂੰ ਤੈਅ ਘੰਟਿਆਂ ਤੱਕ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ, ਹੁਣ ਕਈ ਕਾਰੋਬਾਰ ਮੱਠੇ ਪੈਣ ਕਾਰਨ ਜਿਨ੍ਹਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਉਹ ਪਰੇਸ਼ਾਨ ਹਨ।"

https://www.youtube.com/watch?v=06W0wfAlHCE

ਵਿਦਿਆਰਥੀ ਕਿਵੇਂ ਹੋ ਰਹੇ ਨੇ ਪਰੇਸ਼ਾਨ ?

ਫਿਰ ਮੇਰੀ ਗੱਲ ਟੋਰਾਂਟੋ ਵਿੱਚ ਰਹਿੰਦੀ ਸ਼ਰੇਆ ਸ਼ਰਮਾ ਨਾਲ ਹੋਈ ਜੋ ਕਿ ਉੱਥੇ ਸਟੱਡੀ ਵੀਜ਼ਾ ''ਤੇ ਹੈ। ਉਸ ਨੇ ਕਿਹਾ, "ਕੋਰੋਨਾਵਾਇਰਸ ਕਾਰਨ ਇੱਥੇ ਵਿਦਿਆਰਥੀਆਂ ਦੀ ਜਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਜ਼ਿਆਦਾਤਰ ਵਾਰ ਸਟੋਰਜ਼ ਵਿੱਚ ਲੋੜੀਂਦੀਆਂ ਗਰੌਸਰੀ ਦੀਆਂ ਚੀਜਾਂ ਖ਼ਤਮ ਹੁੰਦੀਆਂ ਨੇ, ਬਾਕੀ ਲੋਕ ਤਾਂ ਪੈਨਿਕ ਕਰਕੇ ਕਾਫੀ ਸਟੌਕ ਇਕੱਠਾ ਕਰ ਲੈਂਦੇ ਨੇ ਪਰ ਸਟੂਡੈਂਟਜ਼ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਇਕੱਠਾ ਰਾਸ਼ਨ ਲੈ ਕੇ ਜਮ੍ਹਾ ਕਰ ਸਕਣ ਕਿਉਂਕਿ ਇਨਕਮ ਲਿਮਟਿਡ ਹੈ।"

ਇਸ ਸੂਰਤ ਵਿੱਚ ਫਿਰ ਤੁਸੀਂ ਕੀ ਕਰਦੇ ਹੋ, ਮੈਂ ਸ਼ਰੇਆ ਨੂੰ ਪੁੱਛਿਆ। ਸ਼ਰੇਆ ਨੇ ਕਿਹਾ, "ਹੁਣ ਭੁੱਖੇ ਤਾਂ ਨਹੀਂ ਰਹਿ ਸਕਦੇ, ਮੈਂ ਅਤੇ ਮੇਰੀਆਂ ਸਹੇਲੀਆਂ ਸੌਦਾ ਲੈਣ ਗਈਆਂ ਸੀ, ਸਟੋਰ ਵਿੱਚੋਂ ਸਟੌਕ ਖ਼ਤਮ ਸੀ ਫਿਰ ਸਾਨੂੰ ਪ੍ਰੀਮੀਅਮ ਸਟੋਰ ਤੋਂ ਸਮਾਨ ਖਰੀਦਣਾ ਪਿਆ ਜਿੱਥੋਂ ਦੂਜੇ ਸਟੋਰਾਂ ਮੁਕਾਬਲੇ ਸਮਾਨ ਮਹਿੰਗਾ ਮਿਲਦਾ ਹੈ।"

ਕੋਰੋਨਾਵਾਇਰਸ
BBC

ਸ਼ਰੇਆ ਨੇ ਅੱਗੇ ਦੱਸਿਆ, "ਸਾਡਾ ਬਜਟ ਹਿੱਲ ਜਾਂਦਾ ਹੈ। ਫੀਸਾਂ, ਰੈਂਟ, ਖਾਣ-ਪੀਣ ਦਾ ਖਰਚ ਅਤੇ ਹੋਰ ਖਰਚੇ। ਮੈਂ ਤੁਹਾਡੇ ਫੋਨ ਤੋਂ ਪਹਿਲਾਂ ਆਪਣੇ ਮੰਮੀ-ਡੈਡੀ ਨਾਲ ਫੋਨ ''ਤੇ ਗੱਲ ਕਰ ਰਹੀ ਸੀ, ਉਹ ਵੀ ਫਿਕਰਮੰਦ ਨੇ। ਕੈਨੇਡਾ ਸਰਕਾਰ ਇੱਥੋਂ ਦੇ ਲੋਕਾਂ ਦੀ ਕਾਫੀ ਮਦਦ ਕਰ ਰਹੀ ਹੈ ਹਰ ਪੱਖੋਂ, ਮੈਂ ਚਾਹੁੰਦੀ ਹਾਂ ਸਟੂਡੈਂਟਜ਼ ਬਾਰੇ ਵੀ ਕੁਝ ਸੋਚਿਆ ਜਾਵੇ।"

ਸ਼ਰੇਆ ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਕਿਸੇ ਹੋਰ ਵਿਦਿਆਰਥੀ ਨਾਲ ਵੀ ਗੱਲ ਹੋਵੇ, ਮੈਂ ਐਲਬਰਟਾ ਰਹਿੰਦੀ ਆਪਣੀ ਇੱਕ ਸਹੇਲੀ ਨੂੰ ਫੋਨ ਕੀਤਾ ਤਾਂ ਜੋ ਕਿਸੇ ਵਿਦਿਆਰਥਣ ਨਾਲ ਗੱਲ ਹੋ ਸਕੇ। ਮੇਰੀ ਇਹ ਸਹੇਲੀ ਉੱਥੇ ਸਟੋਰ ਵਿੱਚ ਕੰਮ ਕਰਦੀ ਹੈ।

ਵੀਡੀਓ: ਪੋਲੈਂਡ ਵਿੱਚ ਫਸੇ ਭਾਰਤੀ, ਵਾਪਸੀ ਲਈ ਕੋਈ ਫਲਾਇਟ ਨਹੀਂ

https://youtu.be/njcxsTCSOqQ

ਉਸ ਨੇ ਵੀ ਇਹ ਦੱਸਿਆ ਕਿ ਗਰੌਸਰੀ ਸਟੋਰਜ਼ ਤੋਂ ਲੋਕ ਇਸ ਤਰ੍ਹਾਂ ਸਮਾਨ ਲਿਜਾ ਰਹੇ ਹਨ, ਜਿਵੇਂ ਭਵਿੱਖ ਵਿੱਚ ਲੌਕਡਾਊਨ ਦਾ ਡਰ ਉਹਨਾਂ ਦੇ ਮਨ ਵਿੱਚ ਬੈਠ ਗਿਆ ਹੋਵੇ। ਉਸ ਜ਼ਰੀਏ ਮੈਨੂੰ ਬਰੈਂਪਟਨ ਰਹਿੰਦੀ ਪਰਮ ਦਾ ਨੰਬਰ ਮਿਲਿਆ।

ਪਰਮ ਛੇ ਕੁ ਮਹੀਨੇ ਪਹਿਲਾਂ ਹੀ ਪੰਜਾਬ ਤੋਂ ਸਟੱਡੀ ਵੀਜੇ ''ਤੇ ਕੈਨੇਡਾ ਗਈ ਹੈ। ਇੱਕ ਰੈਸਟੋਰੈਂਟ ਵਿੱਚ ਪਾਰਟ ਟਾਈਮ ਨੌਕਰੀ ਕਰਦੀ ਹੈ। ਉਸ ਨੇ ਦੱਸਿਆ, "ਜ਼ਿਆਦਤਾਰ ਸਕੂਲ-ਕਾਲਜ ਬੰਦ ਨੇ। ਸਾਡੀਆਂ ਵੀ ਕੱਲ੍ਹ ਤੋਂ ਆਨਲਾਈਨ ਕਲਾਸਾਂ ਲੱਗਣਗੀਆਂ। ਸਾਰਾ ਰੂਟੀਨ ਬਦਲਣ ਕਾਰਨ ਥੋੜ੍ਹਾ ਮੁਸ਼ਕਲ ਲੱਗ ਰਿਹਾ ਹੈ।"

ਕੋਰੋਨਾਵਾਇਰਸ
BBC
ਅਜੇ ਤੱਕ ਇਹ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ

ਭੁਪੇਸ਼ ਨੇ ਮੈਨੂੰ ਦੱਸਿਆ ਸੀ ਕਿ ਇੱਥੇ ਰੈਸਟੋਰੈਂਟਾਂ ਵਿੱਚ ਕੰਮ ਕਰਨ ਵਾਲਿਆਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਪਰਮ ਦੀ ਨੌਕਰੀ ਵੀ ਰੈਸਟੋਰੈਂਟ ਵਿੱਚ ਹੋਣ ਕਾਰਨ ਮੈਂ ਉਸ ਨੂੰ ਨੌਕਰੀ ਦੇ ਸਟੇਟਸ ਬਾਰੇ ਪੁੱਛਿਆ।

ਪਰਮ ਨੇ ਕਿਹਾ, "ਹਾਲੇ ਤੱਕ ਤਾਂ ਮੈਂ ਨੌਕਰੀ ''ਤੇ ਜਾ ਰਹੀ ਸੀ ਪਰ ਉਨ੍ਹਾਂ ਨੇ ਕੱਲ੍ਹ ਤੋਂ ਪੰਜ ਅਪ੍ਰੈਲ ਤੱਕ ਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਮੈਨੂੰ ਇਸ ਨੌਕਰੀ ਤੋਂ ਦੋ ਹਫ਼ਤਿਆਂ ਵਿੱਚ ਕਰੀਬ ਸਾਢੇ ਪੰਜ ਸੌ ਡਾਲਰ ਮਿਲ ਜਾਣੇ ਸੀ, ਰੈਂਟ ਦੇ ਸਾਢੇ ਤਿੰਨ ਸੌ ਡਾਲਰ ਅਤੇ ਬਾਕੀ ਰਾਸ਼ਨ ਅਤੇ ਟਰਾਂਸਪੋਰਟ ਦਾ ਖਰਚ ਮੇਰੇ ਦੋ ਹਫ਼ਤਿਆਂ ਦੀ ਤਨਖਾਹ ਵਿੱਚੋਂ ਨਿੱਕਲ ਜਾਂਦਾ ਹੈ, ਪਰ ਹੁਣ ਔਖਾ ਹੋ ਗਿਆ। "

ਇਨ੍ਹਾਂ ਸਾਰਿਆਂ ਨਾਲ ਗੱਲ ਕਰਕੇ ਲੱਗਿਆ ਕਿ ਕੈਨੇਡਾ ਵਿੱਚ ਵੀ ਅਜਿਹੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ ਜੋ ''ਸੋਸ਼ਲ ਡਿਸਟੈਂਸਿੰਗ'' ਨੂੰ ਅਸਰਦਾਰ ਬਣਾਉਣ ਲਈ ਆਰਜੀ ਬੰਦ ਕਰਨੇ ਪੈ ਰਹੇ ਹਨ ਅਤੇ ਜਾਂ ਉਹ ਜੋ ਇਨ੍ਹਾਂ ਕਾਰੋਬਾਰਾਂ ਨਾਲ ਜੁੜੇ ਹਨ। ''ਸੋਸ਼ਲ ਡਿਸਟੈਂਸਿੰਗ'' ਇਸ ਮਹਾਂਮਾਰੀ ਦੀ ਮਾਰ ਨੂੰ ਘਟਾਉਣ ਲਈ ਸਮੇਂ ਦੀ ਲੋੜ ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=g6JP3cBwmGI

https://youtu.be/oaGBX5u7oFw

https://youtu.be/BN-C4gAwxKg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News