ਕੋਰੋਨਾਵਾਇਰਸ: ਸਕੂਲ ਨਾ ਜਾਣ ਵਾਲਿਆਂ ਬੱਚਿਆਂ ਨੂੰ ਕਿਵੇਂ ਰੱਖਿਆ ਜਾਵੇ ਮਸ਼ਰੂਫ਼

Friday, Mar 20, 2020 - 04:58 PM (IST)

ਕੋਰੋਨਾਵਾਇਰਸ: ਸਕੂਲ ਨਾ ਜਾਣ ਵਾਲਿਆਂ ਬੱਚਿਆਂ ਨੂੰ ਕਿਵੇਂ ਰੱਖਿਆ ਜਾਵੇ ਮਸ਼ਰੂਫ਼
ਕੋਰੋਨਾਵਾਇਰਸ
Getty Images

ਕੋਰੋਨਾਵਾਇਰਸ ਦੇ ਕਾਰਨ ਸਕੂਲ ਬੰਦ ਹਨ ਤੇ ਬੱਚੇ ਅੱਜ ਕਲ ਘਰੇ। ਇਸ ਸਮੇਂ ਮਾਪਿਆਂ ਨੂੰ ਵੀ ਇਹ ਚਿੰਤਾ ਸਤਾ ਰਹੀ ਹੈ ਕਿ ਉਹ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ।

ਇਮਤਿਹਾਨ ਵੀ ਰੱਦ ਕਰ ਦਿੱਤੇ ਗਏ ਹਨ। ਲੱਖਾਂ ਬੱਚੇ ਕੜਾਕੇ ਦੀ ਠੰਢ ਤੋਂ ਬਾਅਦ ਮੌਸਮ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਤਾਂਕਿ ਉਹ ਬਾਹਰ ਖੇਡ ਸਕਣ।

ਪਰ ਹੁਣ ਇਹ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਇਹ ਸਮਾਂ ਘਰ ਦੇ ਅੰਦਰ ਆਪਣੇ ਮਾਪਿਆਂ ਜਾਂ ਦਾਦਕਿਆਂ ਤੇ ਨਾਨਕਿਆਂ ਨਾਲ ਬਿਤਾਉਣਾ ਪਏਗਾ।

ਬੱਚਿਆਂ ਦਾ ਦੋਸਤਾਂ ਨੂੰ ਮਿਲਣਾ ਔਖਾ ਹੋ ਗਿਆ ਹੈ। ਸਕੂਲ ਕਾਲਜ ਬੰਦ ਹੋਣ ਕਾਰਨ ਉਨ੍ਹਾਂ ਨੂੰ ਪੜ੍ਹਾਈ ਦੀ ਵੀ ਚਿੰਤਾ ਹੈ।

ਕੋਰੋਨਾਵਾਇਰਸ
BBC
ਇਸੇ ਤਰ੍ਹਾਂ ਦੇ ਲੱਛਣ ਕੁਝ ਹੋਰ ਵਾਇਰਸਾਂ ਜਿਵੇਂ ਕਿ ਜ਼ੁਕਾਮ ਅਤੇ ਫਲੂ ਵਿੱਚ ਵੀ ਮਿਲਦੇ ਹਨ।

ਯੂਨਿਵਰਸਿਟੀ ਆਫ ਸਸੈਕਸ ਦੇ ਪ੍ਰੋਫੈਸਰ ਸੈਮ ਕਾਰਟਰਾਈਤ-ਹੈਟਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਆਪਣੇ ਵੱਡਿਆਂ ਨਾਲ ਘਰੇ ਰਹਿਣਾ ਪੈ ਸਕਦਾ ਹੈ। ਜਿੱਥੇ ਬੱਚੇ ਤੇ ਨੌਜਵਾਨ ਪਰੇਸ਼ਾਨ ਹਨ, ਉੱਥੇ ਉਨ੍ਹਾਂ ਦੇ ਮਾਪੇ ਨੌਕਰੀ, ਖਾਣੇ ਅਤੇ ਆਪਣੇ ਲੋਨ ਉਤਾਰਨ ਨੂੰ ਲੈ ਕੇ ਪਰੇਸ਼ਾਨ ਹਨ।

ਇੱਕ ਰੁਟੀਨ ਬਣਾਓ

ਜਿੱਥੇ ਕੋਰੋਨਾਵਾਇਰਸ ਕਾਰਨ ਲੋਕਾਂ ਨੂੰ ਜ਼ਿਆਦਾ ਸਮਾਂ ਘਰੇ ਬਿਤਾਉਣਾ ਪੈ ਰਿਹਾ ਹੈ, ਪ੍ਰੋਫੈਸਰ ਕਾਰਟਰਾਈਤ-ਹੈਟਨ ਦਾ ਕਹਿਣਾ ਹੈ ਕਿ ਬੱਚਿਆਂ ਲਈ ਇੱਕ ਰੁਟੀਨ ਬਣਾ ਕੇ ਰੱਖੋ।

ਜਿਵੇਂ ਉਨ੍ਹਾਂ ਤੋਂ ਕੁਝ ਘੰਟੇ ਸਕੂਲ ਦਾ ਕੰਮ ਕਰਵਾਓ ਤੇ ਦੁਪਹਿਰੇ ਕੋਈ ਹੋਰ ਕੰਮ ਜਿਵੇਂ ਕਰਾਉਟ ਦਾ ਕੰਮ।

ਕੋਰੋਨਾਵਾਇਰਸ
BBC

ਮਾਪਿਆਂ ਨੂੰ ਬੱਚਿਆਂ ਨਾਲ ਖੇਡਣਾ ਚਾਹੀਦਾ ਹੈ। ਜੋ ਬੱਚੇ ਚੁਣੌਤੀਆਂ ਪਸੰਦ ਕਰਦੇ ਹਨ, ਉਨ੍ਹਾਂ ਨੂੰ ਇਹ ਸਥਿਤੀ ਚੁਣੌਤੀ ਵਜੋਂ ਪੇਸ਼ ਕਰਨੀ ਚਾਹੀਦੀ ਹੈ। ਪਰ ਜਿਹੜੇ ਬੱਚੇ ਕੁਝ ਕੋਮਲ ਹਨ, ਉਨ੍ਹਾਂ ਨੂੰ ਹੌਸਲਾ ਦੇਣ ਦੀ ਲੋੜ ਪਏਗੀ।

ਜੇ ਬਾਹਰ ਨਿਕਲ ਸਕਦੇ ਹੋ, ਤਾਂ ਨਿਕਲੋ

ਅੱਜ ਕੱਲ ਘਰੋਂ ਬਾਹਰ ਜਾਣਾ ਇੰਨਾਂ ਸੌਖਾ ਨਹੀਂ ਹੈ। ਇਸ ਨਾਲ ਘੁਟਣ ਵੀ ਮਹਿਸੂਸ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਦੇ ਵਿਹੜੇ ਹਨ, ਉਨ੍ਹਾਂ ਨੂੰ ਇਹ ਇਸਤੇਮਾਲ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਕੋਰੋਨਾਵਾਇਰਸ
Getty Images

ਯੂਨੀਵਰਸਿਟੀ ਆਫ ਈਸਟ ਲੰਡਨ ਦੀ ਪ੍ਰੋਫੈਸਰ ਈਵਾ ਲੌਇਡ ਓਬੀਈ ਦਾ ਕਹਿਣਾ ਹੈ ਕਿ ਮਾਨਸਿਕ ਤੇ ਸਰੀਰਕ ਸਿਹਤ ਵਿਚਕਾਰ ਇੱਕ ਸੰਤੁਲਨ ਬਣਾਉਣਾ ਚਾਹੀਦਾ ਹੈ। ਪਾਰਕ ਵਿੱਚ ਜਾਣਾ ਸੁਰੱਖਿਅਤ ਹੈ, ਲੋਕਾਂ ਨੂੰ ਜਾਣਾ ਚਾਹੀਦਾ ਹੈ।

ਬੁਰੀ ਖ਼ਬਰਾਂ ਤੋਂ ਬਚਾਓ

ਤੁਸੀਂ ਬਹੁਤ ਛੋਟੇ ਬੱਚਿਆਂ ਨੂੰ ਤਾਂ ਕੋਰੋਨਾਵਾਇਰਸ ਬਾਰੇ ਗੱਲਾਂ ਤੋਂ ਬਚਾ ਸਕਦੇ ਹੋ, ਪਰ ਵੱਡਿਆਂ ਨੂੰ ਨਹੀਂ।

ਪ੍ਰੋਫੈਸਰ ਕਾਰਟਰਾਈਟ-ਹੈਟਨ ਕਹਿੰਦੇ ਹਨ ਕਿ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਰੋਨਾਵਾਇਰਸ ਬਾਰੇ ਖ਼ਬਰਾਂ ਤੋਂ ਦੂਰ ਰੱਖੋ। ਜਾਂ ਉਨ੍ਹਾਂ ਨੂੰ ਬੱਚਿਆਂ ਲਈ ਤਿਆਰ ਕੀਤੇ ਖਾਸ ਬੁਲੇਟਿਨ ਸੁਣਾਓ ਜਿਵੇਂ ਬੀਬੀਸੀ ਨਿਉਜ਼ਰਾਉਂਡ ''ਤੇ।

ਕਿਸ਼ੋਰ ਆਪਣੇ ਨਤੀਜਿਆਂ ''ਤੇ ਆਪ ਪਹੁੰਚ ਸਕਦੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਇਕੱਲਿਆਂ ਆਪਣੇ ਕਮਰੇ ਵਿੱਚ ਨਹੀਂ ਛਡਣਾ ਚਾਹੀਦਾ। ਇਹ ਨਾ ਹੋਵੇ ਕਿ ਉਹ ਬਿਨਾਂ ਕਿਸੇ ਰੋਕ ਟੋਕ ਘੰਟਿਆਂ ਤੱਕ ਇੰਟਰਨੈੱਟ ਤੇ ਸਰਫਿੰਗ ਕਰਦੇ ਰਹਿਣ।

ਕੋਰੋਨਾਵਾਇਰਸ
BBC

ਪ੍ਰੋਫੈਸਰ ਕਾਰਟਰਾਈਟ-ਹੈਟਨ ਦਾ ਕਹਿਣਾ ਹੈ ਕਿ ਬੱਚਿਆਂ ਦੇ ਡਰ ਨੂੰ ਘੱਟ ਕਰੋ, ਪਰ ਉਨ੍ਹਾਂ ਨੂੰ ਅਸਲੀਅਤ ਤੋਂ ਵੀ ਜਾਣੂ ਕਰਵਾਓ।

ਉਨ੍ਹਾਂ ਨੇ ਕਿਹਾ, ਬੱਚਿਆਂ ਨੂੰ ਉਹ ਵਾਅਦੇ ਨਾ ਕਰੋ ਜੋ ਤੁਸੀਂ ਪੂਰੇ ਨਹੀਂ ਕਰ ਸਕਦੇ। ਜੇ ਕੋਰੋਨਾਵਾਇਰਸ ਕਾਰਨ ਮੌਤਾਂ ਦਾ ਗਲਤ ਅੰਕੜਾ ਦੱਸਿਆ ਜਾ ਰਿਹਾ ਹੈ ਤਾਂ ਤੁਸੀਂ ਉਸ ਬਾਰੇ ਸਹੀ ਜਾਣਕਾਰੀ ਦੇ ਸਕਦੇ ਹੋ।

ਪਰ ਕੋਰੋਨਾਵਾਇਰਸ ਬਾਰੇ ਬਹੁਤ ਜ਼ਿਆਦਾ ਵੀ ਗੱਲ ਨਾ ਕਰੋ।

ਪੇਪਰਾਂ ਦਾ ਡਰ

ਜਿਨ੍ਹਾਂ ਵਿਦਿਆਰਥੀਆਂ ਦੇ ਹਾਈ ਲੈਵਲ ਜਾਂ ਫਿਰ ਹੋਰ ਪੇਪਰ ਰੱਦ ਹੋਏ ਹਨ। ਉਹ ਇਹ ਵੀ ਨਹੀਂ ਜਾਣਦੇ ਕਿ ਹੁਣ ਉਨ੍ਹਾਂ ਦੇ ਪੇਪਰ ਕਦੋਂ ਤੇ ਕਿਹੜੀ ਤਰੀਕ ਨੂੰ ਹੋਣਗੇ।

ਪ੍ਰੋਫੈਸਰ ਕਾਰਟਰਾਈਟ-ਹੈਟਨ ਨੇ ਕਿਹਾ ਕਿ ਉਹ ਪੂਰੀ ਹਮਦਰਦੀ ਨਾਲ ਬੱਚਿਆਂ ਨੂੰ ਸੁਣਨਗੇ।

"ਬੱਚਿਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਸਮਝ ਰਹੇ ਹੋ। ਉਨ੍ਹਾਂ ਨੂੰ ਦੱਸੋ ਕਿ ਤੁਹਾਨੂੰ ਪਤਾ ਪਤਾ ਹੈ ਕਿ ਉਹ ਕਿਸ ਹਾਲਾਤ ਕੋਂ ਗੁਜ਼ਰ ਰਹੇ ਹਨ। ਪਰ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਲਈ ਇਹ ਹਲ ਨਹੀਂ ਕਰ ਸਕਦੇ।"

ਬਦਲਣ ਲਈ ਤਿਆਰ ਰਹੋ

ਇਹ ਸਥਿਤੀ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਨਵੀਂ ਹੈ।

ਪ੍ਰੋਫੈਸਰ ਲੌਇਡ ਨੇ ਕਿਹਾ ਪਰਿਵਾਰਾਂ ਨੂੰ ਹਫਤੇ ਦੇ ਅੰਤ ਵਿੱਚ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਹਫਤਾ ਕਿਵੇਂ ਨਿਕਲਿਆ।

ਉਨ੍ਹਾਂ ਨੇ ਕਿਹਾ, ਇਹ ਇੱਕ ਚੁਣੌਤੀ ਹੈ। ਜੇ ਇਹ ਕੰਮ ਨਹੀਂ ਕਰ ਰਿਹਾ ਤਾਂ ਲੋਕਾਂ ਨੂੰ ਬਦਲਣ ਦੀ ਲੋੜ ਹੈ। ਬੱਚਿਆਂ ਨੂੰ ਵੀ ਵਿਚਾਰ ਵਟਾਂਦਰੇ ਦਾ ਹਿੱਸਾ ਬਣਾਓ। ਦੋ ਸਾਲ ਦੀ ਉਮਰ ਤੋਂ ਉਹ ਆਪਣੇ ਵਿਚਾਰ ਰੱਖਣਾ ਚਾਹੁਣਗੇ।

ਮਾਪੇ ਕੋਰੋਨਾਵਾਇਰਸ ਬਾਰੇ ਆਪਸ ਵਿੱਚ ਉਸ ਸਮੇਂ ਗੱਲ ਕਰ ਸਕਦੇ ਹਨ ਜਦੋਂ ਬੱਚੇ ਸੌਂ ਜਾਣ।

ਇਸ ਦਾ ਫਾਇਦਾ ਕੀ ਹੈ

ਜੋ ਕੰਮ ਸਕੂਲ ਕੇ ਚਾਈਲਡਕੇਅਰ ਸਾਲਾਂ ਤੋਂ ਕਰਦੇ ਆਏ ਹਨ, ਉਹ ਕੰਮ ਮਾਪਿਆਂ ਨੂੰ ਕਰਨਾ ਔਖਾ ਲੱਗ ਸਕਦਾ ਹੈ।

ਪਰ ਕੀ ਇਸ ਨੂੰ ਦੇਖਣ ਦਾ ਕੋਈ ਹੋਰ ਤਰੀਕਾ ਵੀ ਹੈ ਜਿਸ ਨਾਲ ਆਉਣ ਵਾਲੇ ਹਫਤੇ ਤੇ ਮਹੀਨੇ ਆਰਾਮ ਨਾਲ ਲੰਘਣ।

ਪ੍ਰੋਫੈਸਰ ਕਾਰਟਰਾਈਟ-ਹੈਟਨ ਨੇ ਕਿਹਾ, ਅਸੀਂ ਅਕਸਰ ਕੰਮ ਤੇ ਜ਼ਿੰਦਗੀ ਵਿਚਕਾਰ ਸੰਤੁਲਨ ਬਣਾਉਣ ਦੀ ਗੱਲ ਕਰਦੇ ਹਾਂ। ਮਾਪੇ ਬੱਚਿਆਂ ਨਾਲ ਜ਼ਿਆਦਾ ਸਮਾਂ ਨਹੀਂ ਬਿਤਾ ਸਕਦੇ। ਹੁਣ ਇਹ ਸਮੱਸਿਆ ਨਹੀਂ ਰਹੇਗੀ। ਸਾਨੂੰ ਇਸ ਵਿੱਚ ਫਾਇਦਾ ਵੇਖਣਾ ਚਾਹੀਦਾ ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=QqPjwenWSGs&t=51s

https://www.youtube.com/watch?v=g6JP3cBwmGI&t=43s

https://www.youtube.com/watch?v=1C0tnk2ztGk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News