ਮੱਧ ਪ੍ਰਦੇਸ਼: ਕਮਲਨਾਥ ਨੇ ਦਿੱਤਾ ਅਸਤੀਫ਼ਾ
Friday, Mar 20, 2020 - 12:43 PM (IST)
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਕਰੀਬ 15 ਮਹੀਨੇ ਸਰਕਾਰ ਚਲਾਉਣ ਤੋਂ ਬਾਅਦ ਆਪਣੇ ਦੇ ਅਹੁਦੇ ਵਜੋਂ ਅਸਤੀਫ਼ਾ ਦੇ ਦਿੱਤਾ ਹੈ।
ਕਮਲਨਾਥੇ ਨੇ ਕਿਹਾ, “ਮੈਨੂੰ ਜਨਤਾ ਨੇ ਪੰਜ ਸਾਲ ਦਾ ਮੈਨਡੇਟ ਦਿੱਤਾ ਸੀ। ਇਸ ਤੋਂ ਪਹਿਲਾਂ ਭਾਜਪਾ ਨੂੰ ਸੂਬੇ ਵਿੱਚ ਕੰਮ ਕਰਨ ਵਾਸਤੇ 15 ਸਾਲ ਦਿੱਤੇ ਸਨ।”
"ਮੈਂ ਤੈਅ ਕੀਤਾ ਹੈ ਕਿ ਮੈਂ ਰਾਜਪਾਲ ਕੋਲ ਆਪਣਾ ਅਸਤੀਫ਼ਾ ਭੇਜੇਗਾ।"
ਇਸ ਤੋਂ ਪਹਿਲਾਂ ਭਾਰਤੀ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਮੁੱਖ ਮੰਤਰੀ ਕਮਲਨਾਥ ਨੂੰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਫਲੋਰ ਟੈਸਟ ਰਾਹੀਂ ਬਹੁਮਤ ਸਾਬਿਤ ਕਰਨ ਲਈ ਕਿਹਾ ਸੀ।
ਕਮਲਨਾਥ ਨੇ ਸਵੇਰੇ 11 ਵਜੇ ਵਿਧਾਇਕ ਦਲ ਦੀ ਬੈਠਕ ਬੁਲਾਈ ਸੀ ਅਤੇ ਫਿਰ ਕਰੀਬ 12 ਵਜੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀ ਜਾਣਕਾਰੀ ਦਿੱਤੀ।
ਕਮਲਨਾਥ ਨੇ ਭਾਜਪਾ ਖ਼ਿਲਾਫ਼ ਸਾਜ਼ਿਸ਼ ਦਾ ਇਲਜ਼ਾਮ ਲਗਾਇਆ ਅਤੇ ਕਿਹਾ, "ਸਾਡੇ 22 ਵਿਧਾਇਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਨੂੰ ਬੰਦੀ ਬਣਾਇਆ ਗਿਆ ਹੈ। ਕਰੋੜਾਂ ਰੁਪਏ ਦੇ ਖਰਚ ਕਰ ਕੇ ਲਾਲਚ ਦਾ ਖੇਡ ਖੇਡਿਆ ਹੈ। ਭਾਜਪਾ ਅਜਿਹਾ ਕਰਕੇ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਕਤਲ ਕੀਤਾ ਹੈ।"
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=bXOMMA1STxI
https://www.youtube.com/watch?v=7_cJZsyDqv4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)