ਨਿਰਭਿਆ ਕੇਸ : ਅੱਜ ਦਾ ਦਿਨ ਸਾਡੀਆਂ ਕੁੜੀਆਂ ਤੇ ਔਰਤਾਂ ਦੇ ਨਾਮ - ਨਿਰਭਿਆ ਦੀ ਮਾਂ - 5 ਅਹਿਮ ਖ਼ਬਰਾਂ

Friday, Mar 20, 2020 - 07:43 AM (IST)

ਨਿਰਭਿਆ ਕੇਸ ਦੇ ਚਾਰੇ ਦੋਸ਼ੀਆਂ ਨੂੰ ਅੱਜ ਸਵੇਰੇ ਫਾਂਸੀ ਦਿੱਤੇ ਜਾਣ ਤੋਂ ਬਾਅਦ ਨਿਰਭਿਆ ਦੀ ਮਾਂ ਨੇ ਕਿਹਾ ਕਿ 7 ਸਾਲ ਦੇ ਸੰਘਰਸ਼ ਤੋਂ ਬਾਅਦ ਅੱਜ ਇਨਸਾਫ਼ ਮਿਲ ਗਿਆ।

ਸ਼ੁੱਕਰਵਾਰ ਸਵੇਰੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਿਰਭਿਆ ਗੈਂਗਰੇਪ ਦੇ ਚਾਰੋਂ ਦੋਸ਼ੀਆਂ ਨੂੰ ਫ਼ਾਂਸੀ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ, "ਇਹ 7 ਸਾਲਾਂ ਦਾ ਸੰਘਰਸ਼ ਸੀ। ਅੱਜ ਦਾ ਦਿਨ ਸਾਡੀਆਂ ਕੁੜੀਆਂ ਦੇ ਨਾਮ ਹੈ ਕਿਉਂਕਿ ਅੱਜ ਦੇ ਦਿਨ ਨਿਰਭਿਆ ਨੂੰ ਇਨਸਾਫ਼ ਮਿਲਿਆ ਹੈ। ਮੈਂ ਨਿਆਂ ਪ੍ਰਣਾਲੀ ਦਾ ਧੰਨਵਾਦ ਕਰਦੀ ਹਾਂ।"

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੇ ਨਿਰਭਿਆ ਗੈਂਗਰੇਪ ਦੇ ਦੋਸ਼ੀਆਂ ਦੀ ਫਾਂਸੀ ''ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਦੋਸ਼ੀਆਂ ਦੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤੀ ਸੀ।

"ਇਨ੍ਹਾਂ ਚਾਰਾਂ ''ਤੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 7 ਸਾਲ ਪਹਿਲਾਂ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਇੱਕ ਕੁੜੀ ਨਾਲ ਬਲਾਤਕਾਰ ਦੇ ਦੋਸ਼ ਆਇਦ ਸਨ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

https://www.youtube.com/watch?v=19QpME_FHzY

22 ਮਾਰਚ ਨੂੰ ਸਵੇਰੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਜਨਤਾ ਦਾ ਕਰਫਿਊ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਜਨਤਾ ਨੂੰ ਅਪੀਲ ਕੀਤੀ ਕਿ 22 ਮਾਰਚ ਨੂੰ ਜਨਤਾ ਕਰਫਿਊ ਦੌਰਾਨ ਉਹ ਸਵੇਰ ਦੇ 7 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਆਪਣੇ ਘਰੇ ਹੀ ਰਹਿਣ।

ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਵਿਸ਼ਵ ਮਹਾਂਮਾਰੀ ਦੱਸਦਿਆਂ ਇਸ ਦੇ ਟਾਕਰੇ ਲਈ ਦੋ ਨੁਕਾਤੀ ਫਾਰਮੂਲਾ ਦਿੱਤਾ ਹੈ।

ਨਰਿੰਦਰ ਮੋਦੀ
Getty Images

ਜਿਸ ਦੌਰਾਨ ਪੀਐੱਮ ਮੋਦੀ ਨੇ "ਪਹਿਲਾਂ ਅਸੀਂ ਸੰਕਲਪ ਲੈਣਾ ਹੈ ਕਿ ਖ਼ੁਦ ਇਨਫੈਕਸ਼ਨ ਤੋਂ ਬਚਾਂਗੇ ਤੇ ਦੂਜਿਆਂ ਨੂੰ ਵੀ ਬਚਾਵਾਂਗੇ। ਅਸੀਂ ਸਿਹਤਮੰਦ ਹਾਂ ਤਾਂ ਜਗਤ ਸਿਹਤਮੰਦ ਹੈ। ਦੂਜੀ ਲੋੜ ਹੈ-ਸੰਜਮ, ਤਰੀਕਾ ਹੈ ਭੀੜ ਤੋਂ ਬਚਣਾ, ਘਰੋਂ ਬਾਹਰ ਨਿਕਲਣ ਤੋਂ ਬਚਣਾ-ਸੋਸ਼ਲ ਡਿਸਟੈਂਸਿੰਗ। ਇਹ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ ਤੇ ਫਾਇਦੇਮੰਦ ਹੈ।"

ਪੀਐੱਮ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ ਜਾਣਨ ਲਈ ਕਲਿੱਕ ਕਰੋ।


ਕੋਰੋਨਾਵਾਇਰਸ
BBC
ਕੋਰੋਨਾਵਾਇਰਸ
BBC

ਕੋਰੋਨਾਵਾਇਰਸ: ਪੰਜਾਬ ''ਚ ਪਹਿਲੀ ਮੌਤ

ਪੰਜਾਬ ਵਿਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਹੋਣ ਦੀ ਅਧਿਕਾਰਤ ਤੌਰ ਉੱਤੇ ਪੁਸ਼ਟੀ ਕੀਤੀ ਗਈ ਹੈ।

ਮ੍ਰਿਤਕ 70 ਸਾਲਾ ਬਲਦੇਵ ਸਿੰਘ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਕਸਬੇ ਲਾਗੇ ਪੈਂਦੇ ਪਿੰਡ ਪਠਵਾਲਾ ਦਾ ਰਹਿਣ ਵਾਲਾ ਸੀ ਅਤੇ ਜਰਮਨੀ ਤੋਂ ਵਾਇਆ ਇਟਲੀ 7 ਮਾਰਚ ਨੂੰ ਦਿੱਲੀ ਏਅਰਪੋਰਟ ਉੱਤੇ ਪਹੁੰਚਿਆ ਸੀ।

ਉਸੇ ਦਿਨ ਉਹ ਪੰਜਾਬ ਆ ਗਿਆ ਸੀ, ਉਹ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਰੋਗੀ ਸੀ ਅਤੇ ਸ਼ੱਕ ਕਾਰਨ ਉਸ ਦਾ ਟੈਸਟ ਕਰਵਾਉਣ ''ਤੇ ਉਹ ਪੌਜ਼ਿਟਿਵ ਪਾਇਆ ਗਿਆ ਸੀ। ਪੰਜਾਬ ਦੇ ਹਾਲਾਤ ਕੀ ਹਨ, ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਸਰਹੱਦ ਬੰਦ ਹੋਣ ਕਰਕੇ ਭਾਰਤ ''ਚ ਪਸੇ ਪਾਕਿਸਤਾਨੀ

ਕੋਰੋਨਾਵਾਇਰਸ ਤੋਂ ਬਚਾਅ ਲਈ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਕਈ ਪਾਕਿਸਤਾਨੀ ਹਨ ਜੋ ਕਿ ਅਟਾਰੀ ਸਰਹੱਦ ''ਤੇ ਫਸੇ ਹੋਏ ਹਨ।

ਕਰੀਬ 17 ਪਾਕਿਸਤਾਨੀ ਨਾਗਰਿਕ ਸਨ ਜੋ ਆਪਣੇ ਮੁਲਕ ਪਰਤਣਾ ਚਾਹੁੰਦੇ ਹਨ ਪਰ ਟਰੈਵਲ ਪਾਬੰਦੀਆਂ ਕਾਰਨ ਜਾ ਨਹੀਂ ਪਾ ਰਹੇ ਹਨ। ਉਨ੍ਹਾਂ ਦੇ ਵੀਜ਼ਾ ਇੱਕ-ਦੋ ਦਿਨਾਂ ਵਿੱਚ ਖ਼ਤਮ ਹੋਣ ਵਾਲੇ ਹਨ।

ਉਹ ਭਾਰਤ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਦੇਸ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾਣ। ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

https://www.youtube.com/watch?v=7_cJZsyDqv4&t=6s

ਇਹ ਵੀ ਪੜ੍ਹੋ:

''ਕੋਮਾਂਤਰੀ ਉਡਾਣਾਂ ਦੀ ਭਾਰਤ ''ਚ ਪਾਬੰਦੀ''

22 ਮਾਰਚ ਤੋਂ ਕੋਈ ਵੀ ਕੌਮਾਂਤਰੀ ਉਡਾਣ ਭਾਰਤ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਹ ਪਾਬੰਦੀ ਇੱਕ ਹਫ਼ਤੇ ਲਈ ਲਗਾਈ ਗਈ ਹੈ।

ਇਟਲੀ ਵਿੱਚ ਬੁੱਧਵਾਰ ਨੂੰ ਇੱਕੋ ਦਿਨ ਵਿੱਚ 475 ਮੌਤਾਂ ਕੋਰੋਨਾਵਾਇਰਸ ਕਾਰਨ ਹੋ ਗਈਆਂ ਜਿਸ ਤੋਂ ਉੱਥੇ ਮੌਤਾਂ ਦੀ ਗਿਣਤੀ 3000 ਦੇ ਕਰੀਬ ਹੋ ਗਈ ਹੈ।

ਕੋਰੋਨਾਵਾਇਰਸ ਸਬੰਧੀ ਭਾਰਤ ਸਣੇ ਦੁਨੀਆਂ ਦੇ ਹਾਲਾਤ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=19QpME_FHzY

https://www.youtube.com/watch?v=bXOMMA1STxI

https://www.youtube.com/watch?v=K4IK__bGBEk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News