ਨਿਰਭਿਆ ਗੈਂਗਰੇਪ: ਸੁਪਰੀਮ ਕੋਰਟ ’ਚ ਵੀ ਪਟੀਸ਼ਨ ਖਾਰਿਜ, ਕੁਝ ਦੇਰ ’ਚ ਫ਼ਾਂਸੀ

Friday, Mar 20, 2020 - 05:28 AM (IST)

ਨਿਰਭਿਆ ਗੈਂਗਰੇਪ: ਸੁਪਰੀਮ ਕੋਰਟ ’ਚ ਵੀ ਪਟੀਸ਼ਨ ਖਾਰਿਜ, ਕੁਝ ਦੇਰ ’ਚ ਫ਼ਾਂਸੀ
ਨਿਰਭਿਆ ਕਾਂਡ
Getty Images
2012 ਵਿੱਚ ਹੋਏ ਨਿਰਭਿਆ ਕਾਂਡ ਕਾਰਨ ਪੂਰੇ ਭਾਰਤ ਵਿੱਚ ਥਾਂ-ਥਾਂ ਕੈਂਡਲ ਮਾਰਚ ਕੱਢਿਆ ਗਿਆ ਸੀ

ਸੁਪਰੀਮ ਕੋਰਟ ਅਤੇ ਹਾਈ ਕੋਰਟ ਨੇ ਨਿਰਭਿਆ ਗੈਂਗਰੇਪ ਦੇ ਦੋਸ਼ੀਆਂ ਦੀ ਫਾਂਸੀ ''ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਦੋਸ਼ੀਆਂ ਦੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤੀ।

ਦੇਰ ਰਾਤ ਹਾਈ ਕੋਰਟ ਤੋਂ ਨਿਰਾਸ਼ਾ ਹੱਥ ਲੱਗਣ ਤੋਂ ਬਾਅਦ ਵਕੀਲ ਏਪੀ ਸਿੰਘ ਇੱਕ ਦੋਸ਼ੀ ਪਵਨ ਗੁਪਤਾ ਵੱਲੋਂ ਸੁਪਰੀਮ ਕੋਰਟ ਗਏ ਸਨ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ ਕੋਲੋਂ ਫਾਂਸੀ ''ਤੇ ਰੋਕ ਲਗਾਉਣ ਦੇ ਮਾਮਲੇ ਵਿੱਚ ਤੁਰੰਤ ਸੁਣਵਾਈ ਕਰਨ ਦੀ ਮੰਗ ਕੀਤੀ ਸੀ।

ਇਸ ਤੋਂ ਬਾਅਦ ਜਸਟਿਸ ਆਰ.ਭਾਨੂਮਤੀ ਦੀ ਪ੍ਰਧਾਨਗੀ ਵਿੱਚ ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਏਐੱਸ ਬੋਪੰਨਾ ਦੀ ਬੈਂਚ ਨੇ ਇਸ ਮਾਮਲੇ ''ਤੇ ਸੁਣਵਾਈ ਕੀਤੀ।

ਇਸ ਦੌਰਾਨ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਵੀ ਸੁਪਰੀਮ ਕੋਰਟ ਦੇ ਕੋਟਰਰੂਮ ''ਚ ਮੌਜੂਦ ਸਨ।

ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਤਰਕ ਰੱਖਿਆ ਕਿ ਪਵਨ ਗੁਪਤਾ ਅਪਰਾਧ ਵੇਲੇ ਨਾਬਾਲਿਗ ਸੀ। ਇਸ ’ਤੇ ਸੁਪਰੀਮ ਕੋਰਟ ਨੇ ਏਪੀ ਸਿੰਘ ਨੂੰ ਕਿਹਾ ਕਿ ਉਹ ਉਨ੍ਹਾਂ ਆਧਾਰ ’ਤੇ ਤਰਕ ਦੇ ਰਹੇ ਹਨ ਜਿਨ੍ਹਾਂ ’ਤੇ ਪਹਿਲਾਂ ਦੀ ਬਹਿੱਸ ਹੋ ਚੁੱਕੀ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਕੋਲ ਰਾਸ਼ਟਰਪਤੀ ਦੀ ਦਇਆ ਪਟੀਸ਼ਨ ਖਾਰਿਜ ਕਰਨ ਦੇ ਅਧਿਕਾਰ ਬੇਹੱਦ ਸੀਮਿਤ ਹਨ।

ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਪਵਨ ਗੁਪਤਾ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ।

ਗੈਂਗਰੇਪ ਦੀ ਇਸ ਘਟਨਾ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਜੁਰਮ ਖ਼ਿਲਾਫ਼ ਆਵਾਜ਼ ਚੁੱਕਣ ਲਈ ਹਜ਼ਾਰਾਂ ਲੋਕ ਸੜਕਾਂ ''ਤੇ ਉੱਤਰੇ ਸਨ।

ਇਹ ਵੀ ਪੜ੍ਹੋ:

ਗੈਂਗਰੇਪ ਦੀ ਇਸ ਘਟਨਾ ਤੋਂ ਬਾਅਦ ਸਰਕਾਰ ਨੂੰ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹੋਰ ਸਖ਼ਤ ਕਾਨੂੰਨ ਬਣਾਉਣੇ ਪਏ ਸਨ ਅਤੇ ਫਾਂਸੀ ਦੀ ਸਜ਼ਾ ਦੀ ਤਜਵੀਜ਼ ਵੀ ਰੱਖੀ ਗਈ ਸੀ।

ਨਿਰਭਿਆ ਮਾਮਲੇ ਨਾਲ ਜੁੜੀਆਂ ਅਹਿਮ ਤਾਰੀਕਾਂ ਤੇ ਫ਼ੈਸਲੇ

  • 2 ਫ਼ਰਵਰੀ 2020: ਕੇਂਦਰ ਸਰਕਾਰ ਨੇ ਫਾਂਸੀ ਟਾਲਣ ਲਈ ਪਟਿਆਲਾ ਹਾਉਸ ਕੋਰਟ ਦੇ ਫ਼ੈਸਲੇ ਖ਼ਿਲਾਫ਼ ਹਾਈਕੋਰਟ ''ਚ ਪਟੀਸ਼ਨ ਦਾਖ਼ਲ ਕੀਤੀ।
  • 31 ਜਨਵਰੀ 2020: ਦਿੱਲੀ ਦੀ ਪਟਿਆਲਾ ਹਾਉਸ਼ ਕੋਰਟ ਨੇ ਮੁਕੇਸ਼ ਸਿੰਘ, ਵਿਨੇ ਸ਼ਰਮਾ, ਅਕਸ਼ੇ ਕੁਮਾਰ ਸਿੰਘ ਅਤੇ ਪਵਨ ਗੁਪਤਾ ਦੀ ਫਾਂਸੀ ਅਗਲੇ ਆਦੇਸ਼ ਤੱਕ ਟਾਲੀ। ਜੱਜ ਨੇ ਕਿਹਾ, ਕਾਨੂੰਨੀ ਪ੍ਰਕਿਰਿਆ ਤਹਿਤ ਆਪਣੀ ਸ਼ਿਕਾਇਤ ਦਾ ਹੱਲ ਮੰਗਣਾ ਕਿਸੇ ਵੀ ਸਭਿਅਕ ਸਮਾਜ ਦੀ ਵਿਸ਼ੇਸ਼ਤਾ ਹੈ।
  • 28 ਜਨਵਰੀ 2020: ਮੁਕੇਸ਼ ਕੁਮਾਰ ਸਿੰਘ ਦੀ ਰਹਿਮ ਦੀ ਅਪੀਲ (ਦਯਾ ਪਟੀਸ਼ਨ) ''ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਤੇ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖਿਆ।
  • 17 ਜਨਵਰੀ 2020: ਮੁਕੇਸ਼ ਸਿੰਘ ਦੀ ਰਹਿਮ ਦੀ ਅਪੀਲ ਨੂੰ ਰਾਸ਼ਟਰਪਤੀ ਨੇ ਰੱਦ ਕੀਤਾ। ਨਵਾਂ ਡੈੱਥ ਵਾਰੰਟ ਜਾਰੀ ਹੋਇਆ। ਫਾਂਸੀ ਦੇਣ ਲਈ 1 ਫ਼ਰਵਰੀ ਨੂੰ ਸਵੇਰ 6 ਵਜੇ ਦਾ ਵਕਤ ਤੈਅ ਕੀਤਾ ਗਿਆ।
  • 15 ਜਨਵਰੀ 2020: ਦਿੱਲੀ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ 22 ਜਨਵਰੀ ਨੂੰ ਫਾਂਸੀ ਨਹੀਂ ਹੋ ਸਕਦੀ ਕਿਉਂਕਿ ਇੱਕ ਦੋਸ਼ੀ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਪਈ ਹੈ। 214 ਵਿੱਚ ਸੁਪਰੀਮ ਕੋਰਟ ਨੇ ਇੱਕ ਫ਼ੈਸਲੇ ਵਿੱਚ ਕਿਹਾ ਸੀ ਕਿ ਰਾਸ਼ਟਰਪਤੀ ਵੱਲ਼ੋਂ ਰਹਿਮ ਦੀ ਅਪੀਲ ਰੱਦ ਹੋਣ ਤੋਂ ਬਾਅਦ ਵੀ ਮੁਜਰਮਾਂ ਨੂੰ ਘੱਟੋ-ਘੱਟ 14 ਦਿਨਾਂ ਦੀ ਮੋਹਲਤ ਮਿਲਣੀ ਜ਼ਰੂਰੀ ਹੈ।
  • 14 ਜਨਵਰੀ 2020: ਸੁਪਰੀਮ ਕੋਰਟ ਨੇ ਵਿਨੇ ਕੁਮਾਰ ਸ਼ਰਮਾ ਅਤੇ ਮੁਕੇਸ਼ ਸਿੰਘ ਦੀ ਕਿਉਰੇਟਿਵ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਗਿਆ
  • 8 ਜਨਵਰੀ 2020: ਦੋਸ਼ੀ ਵਿਨੇ ਕੁਮਾਰ ਨੇ ਸਭ ਤੋਂ ਪਹਿਲਾਂ ਕਿਉਰੇਟਿਵ ਪਟੀਸ਼ਨ ਦਾਖ਼ਲ ਕੀਤੀ। ਇਸ ਤੋਂ ਬਾਅਦ ਮੁਕੇਸ਼ ਸਿੰਘ ਨੇ ਕਿਉਰੇਟਿਵ ਪਟੀਸ਼ਨ ਦਾਇਰ ਕੀਤੀ।
  • 7 ਜਨਵਰੀ 2020: ਚਾਰੇ ਦੋਸ਼ੀਆਂ ਦਾ ਡੈੱਥ ਵਾਰੰਟ ਜਾਰੀ। ਪਟਿਆਲਾ ਹਾਉਸ ਕੋਰਟ ਨੇ ਫਾਂਸੀ ਲਈ 22 ਜਨਵਰੀ, 2020 ਦੀ ਤਾਰੀਕ ਸਵੇਰੇ 7 ਵਜੇ ਦਾ ਸਮਾਂ ਤੈਅ ਕੀਤਾ।
ਨਿਰਭਿਆ ਕਾਂਡ
Getty Images
16 ਦਸੰਬਰ 2012 ਵਿੱਚ ਹੋਈ ਇਸ ਘਟਨਾ ਤੋਂ ਬਾਅਦ ਹਜ਼ਾਰਾਂ ਲੋਕ ਬੈਨਰਾਂ ਨਾਲ ਸੜਕਾਂ ''ਤੇ ਆ ਗਏ ਸਨ
  • 13 ਦਸੰਬਰ 2019: ਨਿਰਭਿਆ ਦੀ ਮਾਂ ਵੱਲੋਂ ਪਟਿਆਲਾ ਹਾਉਸ ਕੋਰਟ ਵਿੱਚ ਫਾਂਸੀ ਦੀ ਤਾਰੀਕ ਤੈਅ ਕਰਨ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਗਈ ਸੀ। ਇਸ ''ਚ ਚਾਰੇ ਦੋਸ਼ੀ ਵੀਡੀਓ ਕਾਨਫਰੰਸਿਗ ਰਾਹੀਂ ਪਟਿਆਲਾ ਹਾਉਸ ਕੋਰਟ ਪੇਸ਼ ਹੋਏ।
  • 12 ਦਸੰਬਰ 2019: ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਉੱਤਰ ਪ੍ਰਦੇਸ਼ ਜੇਲ੍ਹ ਪ੍ਰਸ਼ਾਸਨ ਨੂੰ ਜੱਲਾਦ ਮੁਹੱਈਆ ਕਰਵਾਉਣ ਲਈ ਬੇਨਤੀ ਕੀਤੀ।
  • 6 ਦਸੰਬਰ 2019: ਕੇਂਦਰ ਸਰਕਾਰ ਨੇ ਇੱਕ ਦੋਸ਼ੀ ਦੀ ਰਹਿਮ ਅਪੀਲ ਰਾਸ਼ਟਰਪਤੀ ਕੋਲ ਭੇਜੀ ਅਤੇ ਨਾਮੰਜੂਰ ਕਰਨ ਦੀ ਸਿਫ਼ਾਰਿਸ਼ ਕੀਤੀ।
  • ਜੁਲਾਈ 2018: ਸੁਪਰੀਮ ਕੋਰਟ ਨੇ ਤਿੰਨ ਦੋਸ਼ੀਆਂ ਦੀ ਮੁੜ ਵਿਚਾਰ ਅਰਜ਼ੀ ਨੂੰ ਰੱਦ ਕੀਤਾ।
ਨਿਰਭਿਆ ਕਾਂਡ
Getty Images
  • ਮਈ 2017: ਸੁਪਰੀਮ ਕੋਰਟ ਨੇ ਹਾਈਕੋਰਟ ਅਤੇ ਟ੍ਰਾਇਲ ਕੋਰਟ ਦੀ ਫਾਂਸੀ ਦੀ ਸਜ਼ਾ ਨੂੰ ਬਰਕਾਰਾ ਰੱਖਿਆ।
  • ਮਾਰਚ-ਜੂਨ 2014: ਮੁਜਰਮਾਂ ਨੇ ਸੁਪਰੀਮ ਕੋਰਟ ''ਚ ਮੁੜ ਵਿਚਾਰ ਪਟੀਸ਼ਨ ਦਾਖ਼ਲ ਕੀਤੀ ਅਤੇ ਸੁਪਰੀਮ ਕੋਰਟ ਨੇ ਫ਼ੈਸਲਾ ਆਉਣ ਤੱਕ ਫਾਂਸੀ ''ਤੇ ਰੋਕ ਲਗਾ ਦਿੱਤੀ।
  • 13 ਮਾਰਚ 2014: ਦਿੱਲੀ ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
  • 13 ਸਤੰਬਰ 2013: ਟ੍ਰਾਇਲ ਕੋਰਟ ਨੇ ਚਾਰ ਬਾਲਗਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ।
  • 31 ਅਗਸਤ 2013: ਜੁਵੇਨਾਇਲ ਜਸਟਿਸ ਬੋਰਡ ਨੇ ਨਾਬਾਲਿਗ ਵਿਅਕਤੀ ਨੂੰ ਦੋਸ਼ੀ ਮੰਨਿਆ ਅਤੇ ਤਿੰਨ ਸਾਲ ਲਈ ਬਾਲ ਸੁਧਾਰ ਗ੍ਰਹਿ ਭੇਜਿਆ।
  • 11 ਮਾਰਚ 2013: ਰਾਮ ਸਿੰਘ ਦੀ ਤਿਹਾੜ ਜੇਲ੍ਹ ''ਚ ਭੇਦ ਭਰੇ ਹਾਲਾਤ ''ਚ ਮੌਤ। ਪੁਲਿਸ ਦਾ ਕਹਿਣਾ ਸੀ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਪਰ ਬਚਾਅ ਪੱਖ ਦੇ ਵਕੀਲ ਅਤੇ ਪਰਿਵਾਰ ਨੇ ਕਤਲ ਦੇ ਇਲਜ਼ਾਮ ਲਗਾਏ ਸਨ।
  • 29 ਦਸੰਬਰ 2012: ਸਿੰਗਾਪੁਰ ਦੇ ਇੱਕ ਹਸਪਤਾਲ ਵਿੱਚ ਬਲਾਤਕਾਰ ਪੀੜਤ ਦੀ ਮੌਤ। ਦੇਹ ਨੂੰ ਵਾਪਸ ਦਿੱਲੀ ਲਿਆਇਆ ਗਿਆ।
  • 17 ਦਸੰਬਰ 2012: ਮੁੱਖ ਦੋਸ਼ੀ ਅਤੇ ਬੱਸ ਡਰਾਈਵਰ ਰਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਗਲੇ ਕੁਝ ਦਿਨਾਂ ''ਚ ਉਸ ਦੇ ਭਰਾ ਮੁਕੇਸ਼ ਸਿੰਘ, ਜਿਮ ਇੰਸਟ੍ਰਕਟਰ ਵਿਨੇ ਸ਼ਰਮਾਸ ਫਲ ਵੇਚਣ ਵਾਲੇ ਪਵਨ ਗੁਪਤਾ, ਬੱਸ ਦੇ ਹੈਲਪਰ ਅਕਸ਼ੇ ਕੁਮਾਰ ਸਿੰਘ ਅਤੇ ਇੱਕ 17 ਸਾਲ ਦੇ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਗਿਆ
  • 16 ਦਸੰਬਰ 2012: 23 ਸਾਲ ਦੀ ਫ਼ਿਜੀਓਥੇਰੇਪੀ ਦੀ ਵਿਦਿਆਰਥਣ ਦੇ ਨਾਲ ਚੱਲਦੀ ਬੱਸ ਵਿੱਚ 6 ਜਣਿਆਂ ਨੇ ਗੈਂਗਰੇਪ ਕੀਤਾ। ਵਿਦਿਆਰਥਣ ਦੇ ਇੱਕ ਦੋਸਤ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਦੋਵਾਂ ਨੂੰ ਸੜਕ ਦੇ ਕੰਢੇ ਸੁੱਟ ਦਿੱਤਾ ਗਿਆ।

ਇਸ ਮਾਮਲੇ ਵਿੱਚ ਛੇ ਲੋਕ ਫੜੇ ਗਏ ਸਨ ਅਤੇ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਮੰਨਿਆ। ਇੱਕ ਦੋਸ਼ੀ ਨੇ ਸਜ਼ਾ ਕੱਟਣ ਦੌਰਾਨ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਜਦੋਂ ਕਿ ਇੱਕ ਨਾਬਾਲਗ ਸੀ, ਤਾਂ ਉਸ ਨੂੰ ਬਾਲ ਸੁਧਾਰ ਗ੍ਰਹਿ ਭੇਜਿਆ ਗਿਆ ਸੀ। ਜਦਕਿ ਬਾਕੀ ਚਾਰਾਂ ਖ਼ਿਲਾਫ਼ ਡੈੱਥ ਵਾਰੰਟ ਜਾਰੀ ਕੀਤਾ ਗਿਆ।

ਰਾਮ ਸਿੰਘ ਨੂੰ ਇਸ ਮਾਮਲੇ ਵਿੱਚ ਮੁੱਖ ਸ਼ੱਕੀ ਦੱਸਿਆ ਗਿਆ ਸੀ ਜਿਸ ਨੇ ਮਾਰਚ 2013 ਵਿੱਚ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ ਸੀ।

ਕੀ ਹੋਇਆ ਸੀ ਨਿਰਭਿਆ ਦੇ ਨਾਲ?

ਸਾਲ 2012 ਵਿੱਚ ਦਿੱਲੀ ਵਿੱਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਗਿਆ ਸੀ।

ਬੁਰੀ ਤਰ੍ਹਾਂ ਜ਼ਖ਼ਮੀਂ ਵਿਦਿਆਰਥਣ ਨੂੰ ਸੜਕ ਦੇ ਕੰਢੇ ਸੁੱਟ ਦਿੱਤਾ ਗਿਆ ਅਤੇ ਕਈ ਦਿਨਾਂ ਤੱਕ ਚੱਲੇ ਇਲਾਜ ਤੋਂ ਬਾਅਦ ਵਿਦਿਆਰਥਣ ਦੀ ਸਿੰਗਾਪੁਰ ਵਿੱਚ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਰਾਜਧਾਨੀ ਦਿੱਲੀ ਸਣੇ ਦੇਸ਼ ਭਰ ਵਿੱਚ ਵੱਡੇ ਪ੍ਰਦਰਸ਼ਨ ਹੋਏ ਸਨ।

ਨਿਰਭਿਆ ਗੈਂਗਰੇਪ
BBC
ਨਿਰਭਿਆ ਗੈਂਗਰੇਪ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਖ਼ਿਲਾਫ਼ ਦੇਸ ਭਰ ਵਿੱਚ ਮੁਜ਼ਾਹਰੇ ਹੋਏ ਸਨ

ਨਿਰਭਿਆ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਨੇ ਜਸਟਿਸ ਵਰਮਾ ਕਮੇਟੀ ਬਣਾਈ ਅਤੇ ਔਰਤਾਂ ਖ਼ਿਲਾਫ਼ ਹਿੰਸਾ ਦੇ ਕਾਨੂੰਨਾਂ ਦੀ ਸਮੀਖਿਆ ਕੀਤੀ ਸੀ।

ਸਾਲ 2013 ਵਿੱਚ ਕਾਨੂੰਨਾਂ ''ਚ ਸੋਧ ਕਰ ਕੇ ਬਲਾਤਕਾਰ ਦੇ ਬੇਹੱਦ ਘਿਨੌਨੇ ਮਾਮਲਿਆਂ ''ਚ ਮੌਤ ਦੀ ਸਜ਼ਾ ਦੇਣ ਦੀ ਤਜਵੀਜ਼ ਜੋੜੀ ਗਈ ਸੀ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=bXOMMA1STxI

https://www.youtube.com/watch?v=7_cJZsyDqv4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News