ਕੋਰੋਨਾਵਾਇਰਸ : ਸੰਕਟ ਦੇ ਟਾਕਰੇ ਲਈ ਮੋਦੀ ਨੇ ਦਿੱਤਾ ਦੋ ਨੁਕਾਤੀ ਫਾਰਮੂਲਾ

Thursday, Mar 19, 2020 - 08:13 PM (IST)

ਕੋਰੋਨਾਵਾਇਰਸ : ਸੰਕਟ ਦੇ ਟਾਕਰੇ ਲਈ ਮੋਦੀ ਨੇ ਦਿੱਤਾ ਦੋ ਨੁਕਾਤੀ ਫਾਰਮੂਲਾ
ਨਰਿੰਦਰ ਮੋਦੀ
Getty Images

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾਵਾਇਰਸ ਦੇ ਮਾਮਲੇ ਉੱਤੇ ਦੇਸ ਨੂੰ ਸੰਬੋਧਨ ਕਰ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਵਿਸ਼ਵ ਮਹਾਮਾਰੀ ਦੱਸਦਿਆਂ ਇਸ ਦੇ ਟਾਕਰੇ ਲਈ ਦੋ ਨੁਕਾਤੀ ਫਾਰਮੂਲਾ ਦਿੱਤਾ ਹੈ।

ਪ੍ਰਧਾਨ ਮੰਤਰੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ

  • ਇਹ ਸੰਕਟ ਅਜਿਹਾ ਹੈ ਜਿਸ ਨੇ ਦੁਨੀਆਂ ਭਰ ਵਿੱਚ ਸਾਰੀ ਮਨੁੱਖ ਜਾਤੀ ਨੂੰ ਜਕੜ ਲਿਆ ਹੈ
  • ਵਿਸ਼ਵ ਜੰਗ ਤੋਂ ਵੀ ਇੰਨੇ ਦੇਸ ਪ੍ਰਭਾਵਿਤ ਨਹੀਂ ਹੋਏ ਸੀ, ਜਿੰਨੇ ਇਸ ਕੋਰੋਨਾਵਾਇਸ ਤੋਂ ਹੋਏ ਹਨ
  • ਪਿਛਲੇ ਦੋ ਮਹੀਨਿਆਂ ਤੋਂ ਕੋਰੋਵਾਇਰਸ ਨਾਲ ਜੁੜੀਆਂ ਖ਼ਬਰਾਂ ਦੇਖ ਰਹੇ ਹਾਂ
  • ਭਾਰਤ ਦੇ 130 ਕਰੋੜ ਨਾਗਰਿਕਾਂ ਨੇ ਕੋਰੋਨਾਵਾਇਰਸ ਦਾ ਡਟ ਕੇ ਮੁਕਾਬਲਾ ਕੀਤਾ ਹੈ
  • ਸਾਰਿਆਂ ਨੇ ਸਾਵਧਾਨੀ ਵਰਤਣ ਦੀ ਕੋਸ਼ਿਸ਼ ਕੀਤੀ ਹੈ
  • ਪਿਛਲੇ ਕੁਝ ਦਿਨਾਂ ਤੋਂ ਮਾਹੌਲ ਬਣਿਆ ਹੈ ਕਿ ਸਭ ਠੀਕ ਹੈ, ਅਸੀਂ ਬਚੇ ਹੋਏ ਹਾਂ
  • ਕੋਰੋਨਾਵਾਇਰਸ ਤੋਂ ਨਿਸ਼ਚਿੰਤ ਹੋਣ ਦੀ ਸੋਚ ਸਹੀ ਨਹੀਂ ਹੈ, ਸਾਰੇ ਭਾਰਤੀਆਂ ਦਾ ਸਜਗ ਰਹਿਣਾ ਜ਼ਰੂਰੀ ਹੈ
  • ਮੈਂ ਜਦੋਂ ਵੀ ਜੋ ਵੀ ਮੰਗਿਆ, ਦੇਸਵਾਸੀਆਂ ਨੇ ਨਿਰਾਸ਼ ਨਹੀਂ ਕੀਤਾ।
  • ਅਸੀਂ ਮਿਲ ਕੇ ਤੈਅ ਟੀਚੇ ਵੱਲ ਵੱਧ ਰਹੇ ਹਾਂ
  • ਮੈਨੂੰ ਤੁਹਾਡੇ ਆਉਣ ਵਾਲੇ ਕੁੱਝ ਹਫ਼ਤੇ ਚਾਹੀਦੇ ਹਨ, ਤੁਹਾਡਾ ਆਉਣਾ ਵਾਲਾ ਕੁੱਝ ਸਮਾਂ ਚਾਹੀਦਾ ਹੈ
  • ਹਾਲੇ ਤੱਕ ਕੋਰੋਨਾਵਾਇਰਸ ਤੋਂ ਬਚਣ ਦਾ ਕੋਸ਼ਿਸ਼ ਤੈਅ ਹੱਲ ਨਹੀਂ ਕੱਢ ਸਕੇ ਅਤੇ ਨਾ ਹੀ ਟੀਕਾ ਬਣ ਸਕਿਆ ਹੈ। ਇਸ ਲਈ ਫਿਕਰ ਸੁਭਾਵਿਕ ਹੈ

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿਚ 117 ਸ਼ੱਕੀ ਮਾਮਲੇ ਆਏ ਹਨ ਅਤੇ ਅਜੇ ਤੱਕ ਇੱਕ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
  • ਚੰਡੀਗੜ੍ਹ ਵਿਚ ਵੀ ਇੱਕ ਕੇਸ ਪਾਜੇਵਿਟ ਪਾਇਆ ਗਿਆ ਹੈ।
  • ਪੰਜਾਬ ਸਰਕਾਰ ਨੇ ਕੱਲ ਰਾਤ ਤੋਂ ਸਰਕਾਰੀ ਤੇ ਨਿੱਜੀ ਬੱਸਾਂ ਦੀ ਆਵਾਜਾਈ ਉੱਤੇ ਰੋਕ ਲਾ ਦਿੱਤੀ ਹੈ।
  • ਭਾਰਤ ਵਿਚ ਹੁਣ ਤੱਕ 18 ਸੂਬਿਆਂ ਦੇ 166 ਵਿਅਕਤੀ ਪਾਜੇਟਿਵ ਪਾਏ ਗਏ ਹਨ ਅਤੇ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿਚ 4 ਮੌਤਾਂ ਹੋਈਆਂ ਹਨ
  • ਭਾਰਤ 22 ਤਾਰੀਕ ਤੋਂ
  • ਦੁਨੀਆਂ ਭਰ ਕੋਰੋਨਾਵਾਇਰਸ ਤੋਂ 207,860 ਲੋਕ ਪੀੜ੍ਹਤ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 8657 ਨੂੰ ਪਾਰ ਕਰ ਗਿਆ ਹੈ
  • ਜਿਹੜੇ 6 ਦੇਸ ਸਭ ਤੋਂ ਵੱਧ ਪੀੜ੍ਹਤ ਹਨ, ਉਨ੍ਹਾਂ ਵਿਚ ਚੀਨ, ਇਟਲੀ, ਈਰਾਨ, ਸਪੇਨ, ਕੋਰੀਆ ਅਤੇ ਫਰਾਂਸ ਸ਼ਾਮਲ ਹਨ

ਕੋਰੋਨਾਵਾਇਰਸ
BBC
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=QqPjwenWSGs&t=44s

https://www.youtube.com/watch?v=g6JP3cBwmGI&t=37s

https://www.youtube.com/watch?v=K4IK__bGBEk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News