ਕੋਰੋਨਾਵਾਇਰਸ: ਵਾਹਗਾ ਬਾਰਡਰ ਬੰਦ ਹੋਣ ਕਾਰਨ ਵੀਜ਼ਾ ਖ਼ਤਮ ਹੋਣ ਕਾਰਨ ਭਾਰਤ ''''ਚ ਫਸੇ ਪਾਕਿਸਤਾਨੀ ਨਾਗਰਿਕ
Thursday, Mar 19, 2020 - 05:58 PM (IST)
"ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂਗੀ। ਮੇਰਾ ਵੀਜ਼ਾ ਅੱਜ ਖ਼ਤਮ ਹੋ ਰਿਹਾ ਹੈ ਅਤੇ ਉਹ ਮੈਨੂੰ ਸਰਹੱਦ ਪਾਰ ਨਹੀਂ ਕਰਨ ਦੇ ਰਹੇ।"
ਪਾਕਿਸਤਾਨ ਦੇ ਸਿੰਧ ਸੂਬੇ ਦੀ ਰਹਿਣ ਵਾਲੀ ਲਕਸ਼ਮੀ ਬਾਈ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਕੋਲ ਪੈਸੇ ਵੀ ਖ਼ਤਮ ਹੋ ਗਏ ਹਨ।
ਕੋਰੋਨਾਵਾਇਰਸ ਤੋਂ ਬਚਾਅ ਲਈ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਕਈ ਪਾਕਿਸਤਾਨੀ ਹਨ ਜੋ ਕਿ ਅਟਾਰੀ ਸਰਹੱਦ ''ਤੇ ਫਸੇ ਹੋਏ ਹਨ।
ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ
ਵੀਰਵਾਰ ਸਵੇਰੇ ਤਕਰੀਬਨ 17 ਪਾਕਿਸਤਾਨੀ ਨਾਗਰਿਕ ਸਨ ਜੋ ਆਪਣੇ ਮੁਲਕ ਪਰਤਣਾ ਚਾਹੁੰਦੇ ਹਨ ਪਰ ਟਰੈਵਲ ਪਾਬੰਦੀਆਂ ਕਾਰਨ ਜਾ ਨਹੀਂ ਪਾ ਰਹੇ। ਉਨ੍ਹਾਂ ਦੇ ਵੀਜ਼ਾ ਇੱਕ-ਦੋ ਦਿਨਾਂ ਵਿੱਚ ਖ਼ਤਮ ਹੋਣ ਵਾਲੇ ਹਨ। ਉਹ ਭਾਰਤ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਦੇਸ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾਣ।
ਜ਼ਿਆਦਾਤਰ ਪਾਕਿਸਤਾਨੀ ਇੰਦੌਰ ਤੇ ਮੁੰਬਈ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਏ ਸਨ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ''ਤੇ ਦਿਲਜੀਤ ਤੇ ਕਪਿਲ ਨੇ ਕਿਸ ਤਰ੍ਹਾਂ ਦਾ ਸੁਝਾਅ ਤੇ ਸੰਦੇਸ਼ ਦਿੱਤਾ
- ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?
- ਕੋਰੋਨਾਵਾਇਰਸ: ਪੰਜਾਬ ਵਿਚ ਪਹਿਲੀ ਮੌਤ ਹੋਣ ਦੀ ਪੁਸ਼ਟੀ
- ਕੋਰੋਨਾਵਾਇਰਸ ਲੁਕਾਉਣਾ ਤੁਹਾਨੂੰ ਜੇਲ੍ਹ ਪਹੁੰਚਾ ਸਕਦਾ ਹੈ
ਰਹਿਣ ਤੇ ਖਾਣ-ਪੀਣ ਦੀ ਚਿੰਤਾ
ਕਰਾਚੀ ਦੇ ਰਹਿਣ ਵਾਲੇ ਸ਼ੋਬਰਾਜ ਨਾਮ ਦੇ ਬਜ਼ੁਰਗ ਦਾ ਕਹਿਣਾ ਹੈ ਕਿ ਉਹ ਦੇਖ ਕੇ ਹੈਰਾਨ ਸਨ ਕਿ ਭਾਰਤ ਨੇ ਬਾਰਡਰ ਨੂੰ ਪੂਰੀ ਤਰ੍ਹਾਂ ਹੀ ਸੀਲ ਕਰ ਦਿੱਤਾ ਹੈ।
"ਘੱਟੋ-ਘੱਟ ਸਾਡੇ ਵਰਗੇ ਲੋਕਾਂ ਨੂੰ ਤਾਂ ਆਪਣੇ ਦੇਸ ਜਾਣ ਦੇਣਾ ਚਾਹੀਦਾ ਹੈ। ਅਸੀਂ ਵੀ ਕੋਰੋਨਾਵਾਇਰਸ ਤੋਂ ਡਰੇ ਹੋਏ ਹਾਂ। ਸਾਨੂੰ ਪਾਕਿਸਤਾਨ ਵਿੱਚ ਆਪਣੇ ਪਰਿਵਾਰਾਂ ਨਾਲ ਰਹਿਣ ਦੀ ਲੋੜ ਹੈ।"
ਅੱਗੇ ਉਨ੍ਹਾਂ ਨੇ ਕਿਹਾ, "ਉਨ੍ਹਾਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਪਰਿਵਾਰ ਲਈ ਹੋਟਲ ਤੇ ਖਾਣੇ ਦਾ ਪ੍ਰਬੰਧ ਕੀਤਾ ਜਾਵੇ। ਘੱਟੋ-ਘੱਟ ਕਿਸੇ ਨੂੰ ਆ ਕੇ ਸਾਨੂੰ ਦੱਸਣਾ ਚਾਹੀਦਾ ਹੈ ਕਿ ਜੇ ਸਾਡਾ ਵੀਜ਼ਾ ਖਤਮ ਹੋ ਜਾਂਦਾ ਹੈ ਤਾਂ ਅਸੀਂ ਕਿੱਥੇ ਜਾਵਾਂਗੇ। ਕਿੱਥੇ ਰਹਾਂਗੇ ਅਤੇ ਕਿਵੇਂ ਖਾਣ-ਪੀਣ ਦਾ ਪ੍ਰਬੰਧ ਕਰਾਂਗੇ।"
https://www.youtube.com/watch?v=4r20sxEXYW4
ਸਾਰਕ ਵੀਜ਼ਾ ਦਿਖਾਉਂਦੇ ਹੋਏ ਪਾਕਿਸਤਾਨ ਦੇ ਰਹਿਣ ਵਾਲੇ ਮੁਹੰਮਦ ਬਸ਼ੀਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਸਰਕਾਰ ਉਨ੍ਹਾਂ ਨੂੰ ਇੱਥੇ ਕਿਉਂ ਰੋਕ ਰਹੀ ਹੈ।
ਉੱਥੇ ਹੀ ਪਾਕਿਸਤਾਨ ਦੇ ਰਹਿਣ ਵਾਲੇ ਪਵਨ ਕੁਮਾਰ ਨੂੰ ਫਿਕਰ ਹੈ ਕਿ ਉਨ੍ਹਾਂ ਦਾ ਵੀਜ਼ਾ ਖ਼ਤਮ ਹੋਣ ਕਾਰਨ ਮੁਲਜ਼ਮ ਸਮਝਿਆ ਜਾ ਸਕਦਾ ਹੈ।
"ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ। ਅਸੀਂ ਆਪਣੇ ਦੇਸ ਜਾਣਾ ਚਾਹੁੰਦੇ ਹਾਂ ਪਰ ਭਾਰਤ ਸਾਨੂੰ ਇਸ ਦੀ ਇਜਾਜ਼ਤ ਨਹੀਂ ਦੇ ਰਿਹਾ।"
ਹਾਲਾਂਕਿ ਇਮੀਗਰੇਸ਼ਨ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਅਜਿਹੀ ਹਾਲਤ ਵਿੱਚ ਸਰਕਾਰ ਉਨ੍ਹਾਂ ਦੇ ਵੀਜ਼ਾ ਦੀ ਮਿਆਦ ਵਧਾ ਸਕਦੀ ਹੈ ਅਤੇ ਉਨ੍ਹਾਂ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਵੇਗਾ।
- ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
- ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ
- ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
ਇਹ ਵੀ ਦੇਖੋ:
https://www.youtube.com/watch?v=QqPjwenWSGs&t=51s
https://www.youtube.com/watch?v=g6JP3cBwmGI&t=43s
https://www.youtube.com/watch?v=1C0tnk2ztGk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)