ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ- 5 ਅਹਿਮ ਖ਼ਬਰਾਂ

Thursday, Mar 19, 2020 - 07:58 AM (IST)

ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ- 5 ਅਹਿਮ ਖ਼ਬਰਾਂ
ਕੋਰੋਨਾਵਾਇਰਸ
Getty Images

ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਏਜੰਸੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ 23 ਸਾਲਾ ਕੁੜੀ ਪਿਛਲੇ ਐਤਵਾਰ ਬ੍ਰਿਟੇਨ ਤੋਂ ਵਾਪਸ ਆਈ ਸੀ। ਉਸ ਵਿੱਚ ਸੋਮਵਾਰ ਨੂੰ ਲੱਛਣ ਨਜ਼ਰ ਆਉਣੇ ਸ਼ੁਰੂ ਹੋ ਗਏ ਸਨ। ਜਿਸ ਤੋਂ ਬਾਅਦ ਉਹ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਸੀ।

ਡਾਕਟਰਾਂ ਮੁਤਾਬਕ ਮਰੀਜ਼ ਦੇ ਲੱਛਣ ਹੁਣ ਸਥਿਰ ਹਨ। ਉਸ ਦੇ ਨਮੂਨਿਆਂ ਦੀ ਜਾਂਚ ਪੀਜੀਆਈ ਦੇ ਵਾਇਰੋਲੋਜੀ ਵਿਭਗ ਵਿੱਚ ਬਣਾਈ ਗਈ ਪ੍ਰਯੋਗਸ਼ਾਲਾ ਵਿੱਚ ਕੀਤੀ ਗਈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਹਰਿਆਣਾ ਦੇ ਗੁਰੂਗਰਾਮ ਵਿੱਚ ਕੋਰੋਨਾਵਾਇਰਸ ਦੇ ਚੌਥੇ ਮਰੀਜ਼ ਦੀ ਪੁਸ਼ਟੀ ਹੋ ਗਈ ਹੈ। ਇਸ ਦੇ ਨਾਲ ਹੀ ਜਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਲੌਕਡਾਊਨ ਦਾ ਫ਼ੈਸਲਾ ਲਿਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਜੰਮੂ ਕਸ਼ਮੀਰ ਵਿੱਚ ਵੀ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ।

ਰਾਜਸਥਾਨ ਦੇ ਜੁੰਨਝੂਨੂ ਵਿੱਚ ਤਿੰਨ ਮਾਮਲੇ ਸਾਹਮਣੇ ਆਏ ਹਨ। ਰਾਜਸਥਾਨ ਵਿੱਚ ਵਾਇਰਸ ਦਾ ਫੈਲਾਅ ਰੋਕਣ ਲਈ ਦਫ਼ਾ 144 ਲਾਈ ਗਈ ਹੈ।

ਤੇਲੰਗਾਨਾ ਵਿੱਚ ਸੱਤ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਇੰਡੋਨੇਸ਼ੀਆ ਦੇ ਵਾਸੀ ਹਨ। ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।

ਜਸਟਿਸ ਗੋਗੋਈ ਨੂੰ ਕਿਸ ਗੱਲ ਦਾ ਇਨਾਮ ਮਿਲਿਆ? - ਨਜ਼ਰੀਆ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਦੋਂ ਭਾਰਤ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਦਾ ਨਾਮ ਰਾਜ ਸਭਾ ਲਈ ਨਾਮਜ਼ਦ ਕੀਤਾ ਤਾਂ ਇਸ ''ਤੇ ਬਹੁਤੀ ਹੈਰਾਨੀ ਨਹੀਂ ਹੋਈ।

ਆਮ ਤੌਰ ''ਤੇ ਇਸ ਤਰ੍ਹਾਂ ਦੇ ਫ਼ੈਸਲੇ ''ਤੇ ਲੋਕਾਂ ਦੇ ਭਰਵੱਟੇ ਖੜ੍ਹੇ ਹੋ ਜਾਂਦੇ ਹਨ ਕਿਉਂਕਿ ਜੱਜਾਂ ਤੋਂ ਕੁਝ ਨਾ ਲਿਖੇ ਹੋਏ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ।

ਰੰਜਨ ਗੋਗੋਈ ਆਪਣੇ ਕਾਰਜਕਾਲ ਦੇ ਆਖ਼ਰੀ ਦੌਰ ''ਚ ਕੁਝ ਅਜਿਹੇ ਫ਼ੈਸਲਿਆਂ ''ਚ ਸ਼ਾਮਲ ਰਹੇ ਹਨ ਜੋ ਸਰਕਾਰ ਚਾਹੁੰਦੀ ਸੀ। ਪੂਰਾ ਵਿਸ਼ਲੇਸ਼ਣ ਪੜ੍ਹੋ

ਕੋਰੋਨਾਵਾਇਰਸ
BBC

https://www.youtube.com/watch?v=4r20sxEXYW4

ਸੀਬੀਐੱਸਸੀ ਦੀਆਂ ਪ੍ਰੀਖਿਆਵਾਂ ਮੁਲਤਵੀ

ਕੇਂਦਰੀ ਮਨੁੱਖੀ ਸਰੋਤਾਂ ਬਾਰੇ ਮੰਤਰਾਲੇ ਨੇ ਕੇਂਦਰੀ ਸੈਕੰਡਰੀ ਐਜ਼ੂਕੇਸ਼ਨ ਬੋਰਡ (ਸੀਬੀਐੱਸਈ) ਨੂੰ 31 ਮਾਰਚ ਤੱਕ ਸਾਰੇ ਇਮਤਿਹਾਨ ਲਤਵੀ ਕਰਨ ਦੇ ਹੁਕਮ ਦਿੱਤੇ ਹਨ।

ਸੀਬੀਐੱਸਈ ਨੇ ਇਮਤਿਹਾਨ 24 ਫਰਵਰੀ ਤੋਂ ਸ਼ੁਰੂ ਹੋਏ ਸਨ ਅਤੇ 14 ਅਪ੍ਰੈਲ ਤੱਕ ਹੋਣੇ ਹਨ। ਇਸ ਤੋਂ ਪਹਿਲਾਂ ਭਾਵੇਂ ਸਾਰੇ ਸਕੂਲਾਂ ਕਾਲਜਾਂ ਵਿਚ ਛੁੱਟੀਆਂ ਕਰ ਦਿੱਤੀਆਂ ਸਨ ਪਰ ਇਮਤਿਹਾਨ ਜਾਰੀ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾਵਾਇਰਸ ਦੇ ਮਾਮਲੇ ਉੱਤੇ ਵੀਰਵਾਰ ਰਾਤੀ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ।

ਕੋਰੋਨਾਵਾਇਰਸ
BBC

ਕਰੋਨਾਵਾਇਰਸ ਬਾਰੇ 1918 ਦਾ ਫਲੂ ਭਾਰਤ ਨੂੰ ਕੀ ਸਿਖਾ ਸਕਦਾ?

ਭਾਰਤ ਵਿੱਚ ਸਪੈਨਿਸ਼ ਫਲੂ ਪਹਿਲੀ ਵਿਸ਼ਵ ਜੰਗ ਤੋਂ ਪਰਤੇ ਫੌਜੀਆਂ ਰਾਹੀਂ ਆਇਆ ਸੀ। ਜੋ ਕਿ ਜੂਨ 1918 ਨੂੰ ਬੰਬਈ ਦੀ ਬੰਦਰਗਾਹ ''ਤੇ ਉਤਰੇ ਸਨ।

ਜਿੱਥੋਂ ਇਹ ਪੂਰੇ ਦੇਸ਼ ਵਿੱਚ ਹਵਾ ਵਾਂਗ ਫ਼ੈਲ ਗਿਆ। ਹੈਲਥ ਇੰਸਪੈਕਟਰ ਜੇਐੱਸ ਟਰਨਰ ਨੇ ਕਿਹਾ ਸੀ, " ਇਹ ਰਾਤ ਨੂੰ ਇੱਕ ਚੋਰ ਵਾਂਗ (ਆਇਆ), ਇਸ ਦੀ ਸ਼ੁਰੂਆਤ ਤੇਜ਼ ਤੇ ਕਪਟਪੂਰਨ" ਸੀ।

ਫਲੂ ਨੇ ਭਾਰਤ ਵਿੱਚ 1.7 ਕਰੋੜ ਤੋਂ 1.8 ਕਰੋੜ ਜਾਨਾਂ ਲਈਆਂ। ਇਹ ਮੌਤਾਂ ਵਿਸ਼ਵ ਜੰਗ ਵਿੱਚ ਹੋਈਆਂ ਮੌਤਾਂ ਤੋਂ ਵੀ ਜ਼ਿਆਦਾ ਸਨ। ਸਪੈਨਿਸ਼ ਫਲੂ ਤੋਂ ਕੋਰੋਨਾਵਾਇਰਸ ਨਾਲ ਲੜਨ ਵਿੱਚ ਕੀ ਸਿੱਖਣ ਦੀ ਲੋੜ ਹੈ, ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਕੋਰੋਨਾਵਾਇਰਸ
BBC
ਅਜੇ ਤੱਕ ਇਹ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ

ਪੋਲੈਂਡ ਵਿੱਚ ਤਕਰੀਬਨ ਫਸੇ 50 ਭਾਰਤੀਆਂ ਦਾ ਕੀ ਹੈ ਹਾਲ

ਯੂਰਪ ਦੇ ਪੋਲੈਂਡ ਵਿੱਚ 50 ਦੇ ਕਰੀਬ ਭਾਰਤੀ ਇਸ ਵੇਲੇ ਫਸੇ ਹੋਏ ਹਨ। ਭਾਰਤ ਸਰਕਾਰ ਨੇ ਯਾਤਰੀਆਂ ਦੇ ਯੂਰਪੀ ਦੇਸਾਂ ਤੋਂ ਭਾਰਤ ਆਉਣ ''ਤੇ 31 ਮਾਰਚ ਤੱਕ ਪਾਬੰਦੀ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਕੋਈ ਵੀ ਫਲਾਈਟ ਯੂਰਪ ਤੋਂ ਭਾਰਤ ਨਹੀਂ ਆ ਰਹੀ ਹੈ। ਭਾਰਤੀ ਸਫਾਰਤਖਾਨੇ ਵੱਲੋਂ ਵਾਰ-ਵਾਰ ਫਲਾਈਟ ਦਾ ਪ੍ਰਬੰਧ ਕੀਤਾ ਗਿਆ ਪਰ ਹਰ ਵਾਰ ਫਲਾਈਟ ਨੂੰ ਰੱਦ ਕਰਨਾ ਪਿਆ ਹੈ।

ਪੋਲੈਂਡ ਵਿੱਚ ਫਸੇ ਭਾਰਤੀਆਂ ਵਿੱਚ ਕੁਝ ਵਿਦਿਆਰਥੀ ਵੀ ਸ਼ਾਮਿਲ ਹਨ ਜੋ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਤਹਿਤ ਪੋਲੈਂਡ ਗਏ ਸਨ। ਫਸੇ ਭਾਰਤੀਆਂ ਦਾ ਕਹਿਣਾ ਹੈ ਕਿ ਹੁਣ ਕਿ ਉਨ੍ਹਾਂ ਕੋਲ ਖਾਣ ਦਾ ਵੀ ਕੋਈ ਪ੍ਰਬੰਧ ਨਹੀਂ ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=QqPjwenWSGs&t=51s

https://www.youtube.com/watch?v=g6JP3cBwmGI&t=43s

https://www.youtube.com/watch?v=1C0tnk2ztGk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News