ਕੋਰਾਨਾਵਾਇਸ: ਭਾਰਤ ਦੇ 1918 ਦੀ ਮਹਾਂਮਾਰੀ ਦੇ ਹਾਲਾਤ ਤੋਂ ਸਿੱਖੋਂ ਕਿ ਤੁਸੀਂ ਕੋਰੋਨਾ ਤੋਂ ਕਿਵੇਂ ਬਚਣਾ ਹੈ

Wednesday, Mar 18, 2020 - 03:58 PM (IST)

ਕੋਰਾਨਾਵਾਇਸ: ਭਾਰਤ ਦੇ 1918 ਦੀ ਮਹਾਂਮਾਰੀ ਦੇ ਹਾਲਾਤ ਤੋਂ ਸਿੱਖੋਂ ਕਿ ਤੁਸੀਂ ਕੋਰੋਨਾ ਤੋਂ ਕਿਵੇਂ ਬਚਣਾ ਹੈ

ਸਾਲ 1918 ਵਿੱਚ ਸਪੈਨਿਸ਼ ਫਲੂ ਨਾਲ ਬਿਮਾਰ ਪਏ ਮਹਾਤਮਾ ਗਾਂਧੀ ਨੇ ਆਪਣੇ ਇੱਕ ਨਜ਼ਦੀਕੀ ਨੂੰ ਦੱਸਿਆ ਕਿ ਉਨ੍ਹਾਂ ਦੀ ਜੀਵਨ ਵਿੱਚ ਸਾਰੀ ਦਿਲਚਪਸੀ ਖ਼ਤਮ ਹੋ ਚੁੱਕੀ ਹੈ।

ਤੇਜ਼ੀ ਨਾਲ ਫੈਲ ਰਿਹਾ ਸਪੈਨਿਸ਼ ਫਲੂ ਗੁਜਰਾਤ ਵਿੱਚ ਮਹਾਤਮਾ ਗਾਂਧੀ ਦੇ ਪੂਰੇ ਆਸ਼ਰਮ ਵਿੱਚ ਫੈਲ ਚੁੱਕਿਆ ਸੀ। ਗਾਂਧੀ ਉਸ ਸਮੇਂ 48 ਸਾਲਾਂ ਦੇ ਸਨ।

ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਤੋਂ ਪਰਤਿਆਂ ਹਾਲੇ 4 ਸਾਲ ਹੀ ਹੋਏ ਸਨ। ਇਹ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਲੰਬੀ ਬਿਮਾਰੀ ਸੀ।

ਇੱਕ ਅਖ਼ਬਾਰ ਨੇ ਉਨ੍ਹਾਂ ਦੀ ਬਿਮਾਰੀ ਬਾਰੇ ਇਸ ਤਰ੍ਹਾਂ ਲਿਖਿਆ," ਗਾਂਧੀ ਦੀ ਜ਼ਿੰਦਗੀ ਉਨ੍ਹਾਂ ਦੀ ਨਹੀਂ ਹੈ- ਇਹ ਭਾਰਤ ਦੀ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਭਾਰਤ ਵਿੱਚ ਇਹ ਫਲੂ ਪਹਿਲੀ ਵਿਸ਼ਵ ਜੰਗ ਤੋਂ ਪਰਤੇ ਫੌਜੀਆਂ ਰਾਹੀਂ ਆਇਆ ਸੀ। ਜੋ ਕਿ ਜੂਨ 1918 ਨੂੰ ਬੰਬਈ ਦੀ ਬੰਦਰਗਾਹ ''ਤੇ ਉਤਰੇ ਸਨ।

ਜਿੱਥੋਂ ਇਹ ਪੂਰੇ ਦੇਸ਼ ਵਿੱਚ ਹਵਾ ਵਾਂਗ ਫ਼ੈਲ ਗਿਆ। ਹੈਲਥ ਇੰਸਪੈਕਟਰ ਜੇਐੱਸ ਟਰਨਰ ਨੇ ਕਿਹਾ ਸੀ, " ਇਹ ਰਾਤ ਨੂੰ ਇੱਕ ਚੋਰ ਵਾਂਗ (ਆਇਆ), ਇਸ ਦੀ ਸ਼ੁਰੂਆਤ ਤੇਜ਼ ਤੇ ਕਪਟਪੂਰਨ" ਸੀ।

ਫਲੂ ਨੇ ਭਾਰਤ ਵਿੱਚ 1.7 ਕਰੋੜ ਤੋਂ 1.8 ਕਰੋੜ ਜਾਨਾਂ ਲਈਆਂ। ਇਹ ਮੌਤਾਂ ਵਿਸ਼ਵ ਜੰਗ ਵਿੱਚ ਹੋਈਆਂ ਮੌਤਾਂ ਤੋਂ ਵੀ ਜ਼ਿਆਦਾ ਸਨ।

ਇਸ ਫਲੂ ਕਾਰਨ ਦੇਸ਼ ਦੇ ਕੁੱਲ 6 ਫ਼ੀਸਦੀ ਕਾਲ ਦੀ ਗਰਾਹੀ ਬਣੇ ਸਨ। ਇਨ੍ਹਾਂ ਵਿੱਚੋਂ ਬਹੁਗਿਣਤੀ ਕਮਜ਼ੋਰ, ਗੰਦੀਆਂ ਥਾਵਾਂ ਤੇ ਘੁਰਨਿਆਂ ਵਰਗੇ ਘਰਾਂ ਵਿੱਚ ਵਸਦੀਆਂ ਔਰਤਾਂ ਸਨ।

ਮੰਨਿਆ ਜਾ ਰਿਹਾ ਹੈ ਕਿ ਕਾਤਲ ਫਲੂ ਨੇ ਦੁਨੀਆਂ ਭਰ ਵਿੱਚ 5 ਤੋਂ 10 ਕਰੋੜ ਜਾਨਾਂ ਲੈ ਲਈਆਂ ਸਨ।

ਗਾਂਧੀ ਤੇ ਉਨ੍ਹਾਂ ਦੇ ਸਹਿਯੋਗੀ ਖ਼ੁਸ਼ਨਸੀਬ ਸਨ ਜੋ ਬਚ ਗਏ। ਹਿੰਦੀ ਦੇ ਪ੍ਰਸਿੱਧ ਕਵੀ ਸੂਰਯਕਾਂਤ ਤ੍ਰਿਪਾਠੀ ਜਿਨ੍ਹਾਂ ਨੂੰ ਨਿਰਾਲਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਪਤਨੀ ਤੇ ਕਈ ਪਰਿਵਾਰਕ ਜੀਆਂ ਦੀ ਮੌਤ ਹੋ ਗਈ ਸੀ।

ਉਨ੍ਹਾਂ ਨੇ ਲਿਖਿਆ,"ਮੇਰਾ ਪਰਿਵਾਰ ਅੱਖ ਦੇ ਫੋਰ ਨਾਲ ਗਾਇਬ ਹੋ ਗਿਆ।" ਉਨ੍ਹਾਂ ਨੂੰ ਲੱਗਿਆ ਜਿਵੇਂ ਗੰਗਾ ਦਰਿਆ ਵਿੱਚ ਲਾਸ਼ਾਂ ਦਾ ਹੜ੍ਹ ਆ ਗਿਆ ਹੋਵੇ।

ਗੰਗਾ ਦੇ ਕੰਢੇ ''ਤੇ ਸੰਸਕਾਰ ਲਈ ਪਹੁੰਚ ਰਹੀਆਂ ਲਾਸ਼ਾਂ ਲਈ ਲੱਕੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ ਸਨ। ਲਾਸ਼ਾਂ ਦੇ ਉੱਪਰ ਲਾਸ਼ਾ ਪਈਆਂ ਸਨ।

ਸ਼ਾਇਦ ਇੰਨਾ ਕਾਫ਼ੀ ਨਹੀਂ ਸੀ। ਉਸ ਸਾਲ ਮੌਨਸੂਨ ਨਹੀਂ ਹੋਈ। ਦੇਸ਼ ਵਿੱਚ ਸੋਕਾ ਪੈ ਗਿਆ। ਲੋਕ ਭੁੱਖਮਰੀ ਦੇ ਸ਼ਿਕਾਰ ਹੋਣ ਲੱਗੇ। ਮਜਬੂਰ ਲੋਕਾਂ ਨੂੰ ਸ਼ਹਿਰਾਂ ਵੱਲੇ ਪਰਵਾਸ ਕਰਨਾ ਪਿਆ। ਜਿਸ ਕਾਰਨ ਫਲੂ ਹੋਰ ਤੇਜ਼ੀ ਨਾਲ ਫ਼ੈਲਿਆ।

ਕੋਰੋਨਾਵਾਇਰਸ
BBC
ਇਸੇ ਤਰ੍ਹਾਂ ਦੇ ਲੱਛਣ ਕੁਝ ਹੋਰ ਵਾਇਰਸਾਂ ਜਿਵੇਂ ਕਿ ਜ਼ੁਕਾਮ ਅਤੇ ਫਲੂ ਵਿੱਚ ਵੀ ਮਿਲਦੇ ਹਨ।

ਦੇਖਿਆ ਜਾਵੇ ਤਾਂ ਇਸ ਸਮੇਂ ਹਾਲਤ ਬਦਲ ਚੁੱਕੇ ਹਨ। ਹਾਲਾਂਕਿ ਕੋਰੋਨਾਵਾਇਰਸ ਦੀ ਹਾਲੇ ਕੋਈ ਵੈਕਸੀਨ ਨਹੀਂ ਹੈ ਪਰ ਸਾਇੰਸਦਾਨਾਂ ਨੇ ਇਸ ਦੀ ਜੈਨੇਟਿਕ ਬੁਝਾਰਤ ਬੁੱਝ ਲਈ ਹੈ।

ਇਸ ਤੋਂ ਇਲਾਵਾ ਵਾਇਰਲ ਬੁਖ਼ਾਰ ਨੂੰ ਰੋਕਣ ਦੀਆਂ ਦਵਾਈਆਂ ਵੀ ਹਨ ਤੇ ਵੈਕਸੀਨ ਵੀ ਹਨ।

1918 ਵਿੱਚ ਐਂਟੀਬਾਉਟਿਕ ਦਵਾਈਆਂ ਦੀ ਖੋਜ ਹਾਲੇ ਨਹੀਂ ਸੀ ਹੋਈ। ਢੁਕਵੀਂ ਗਿਣਤੀ ਵਿੱਚ ਮੈਡੀਕਲ ਸਾਜ਼ੋ-ਸਮਾਨ ਤੇ ਉਪਕਰਨ ਮੌਜੂਦ ਨਹੀਂ ਸਨ।

ਇਸ ਤੋਂ ਇਲਾਵਾ ਲੋਕਾਂ ਨੂੰ ਪੱਛਮੀ ਦਵਾਈਆਂ ''ਤੇ ਬਹੁਤਾ ਭਰੋਸਾ ਨਹੀਂ ਸੀ। ਬਹੁਤ ਸਾਰੀਆਂ ਮੌਤਾਂ ਦੇਸੀ ਇਲਾਜ ਕਾਰਨ ਹੋਈਆਂ।

ਫਿਰ ਵੀ ਇਨ੍ਹਾਂ ਦੋ ਮਹਾਂਮਾਰੀਆਂ ਵਿੱਚ ਬਹੁਤ ਕੁਝ ਇੱਕੋ-ਜਿਹਾ ਹੈ। ਭਾਰਤ ਕੋਲ 1918 ਦੀ ਮਹਾਮਾਰੀ ਤੋਂ ਸਿੱਖਣ ਲਈ ਬਹੁਤ ਕੁਝ ਹੈ।

ਕੋਰੋਨਾਵਾਇਰਸ
BBC

https://www.youtube.com/watch?v=4r20sxEXYW4

ਉਸ ਸਮੇਂ ਸਪੈਨਿਸ਼ ਫਲੂ ਘੁੱਗ ਵਸਦੇ ਬੰਬਈ ਸ਼ਹਿਰ ਤੋਂ ਫੈਲਿਆ ਸੀ। ਵਿਸ਼ਾਣੂ ਵਿਗਿਆਨੀਆਂ ਨੂੰ ਹੁਣ ਵੀ ਇਹੀ ਫਿਕਰ ਹੈ।

ਉਸ ਸਮੇਂ ਦੇ ਬੰਬਈ ਨੂੰ ਹੀ ਹੁਣ ਮੁੰਬਈ ਕਿਹਾ ਜਾਂਦਾ ਹੈ। ਸ਼ਹਿਰ ਵਿੱਚ 2 ਕਰੋੜ ਲੋਕ ਰਹਿੰਦੇ ਹਨ। ਇਹ ਮਹਾਰਾਸ਼ਟਰ ਤਾਂ ਕੀ ਸਮੁੱਚੇ ਭਾਰਤ ਦੀ ਸਭ ਤੋਂ ਸੰਘਣੀ ਵਸੋਂ ਵਾਲਾ ਸ਼ਹਿਰ ਹੈ।

ਇੱਥੇ ਹੀ ਕੋਰੋਨਾਵਾਇਰਸ ਦੇ ਸਭ ਤੋਂ ਵਧੇਰੇ ਕੇਸ ਮਿਲੇ ਹਨ।

ਸਾਲ 1918 ਦੀ ਜੂਨ ਵਿੱਚ ਫਲੂ ਨਾਲ ਜਿੰਨੀਆਂ ਮੌਤਾਂ ਹੋ ਰਹੀਆਂ ਸਨ। ਜੁਲਾਈ ਚੜ੍ਹਦਿਆਂ-ਚੜ੍ਹਦਿਆਂ ਇਨ੍ਹਾਂ ਵਿੱਚ ਤਿੰਨ ਗੁਣਾਂ ਵਾਧਾ ਹੋ ਗਿਆ। ਇਹ ਗਿਣਤੀ 230 ਪ੍ਰਤੀ ਰੋਜ਼ ਤੱਕ ਪਹੁੰਚ ਗਈ।

ਉਸ ਸਮੇਂ ਟਾਈਮਜ਼ ਆਫ਼ ਇੰਡੀਆ ਨੇ ਲਿਖਿਆ, "ਇਸ ਦੇ ਮੁੱਖ ਲੱਛਣਾਂ ਵਿੱਚ ਤੇਜ਼ ਬੁਖ਼ਾਰ ਤੇ ਪਿੱਠ ਵਿੱਚ ਦਰਦ ਜੋ ਤਿੰਨ ਦਿਨਾਂ ਤੱਕ ਰਹਿੰਦਾ ਹੈ। ਸ਼ਾਮਲ ਹਨ।" "ਬੰਬਈ ਦੇ ਲਗਭਗ ਹਰ ਘਰ ਵਿੱਚ ਕੋਈ ਨਾ ਕੋਈ ਬੁਖ਼ਾਰ ਦਾ ਮਰੀਜ਼ ਪਿਆ ਹੈ।" ਕਾਮੇ ਕਾਰਖਾਨਿਆਂ ਤੇ ਦਫ਼ਤਰਾਂ ਵਿੱਚ ਨਹੀਂ ਜਾ ਰਹੇ ਸਨ।

ਕੋਰੋਨਾਵਾਇਰਸ
BBC

ਭਾਰਤ ਵਿੱਚ ਰਹਿ ਰਹੇ ਯੂਰਪੀ ਲੋਕਾਂ ਦੇ ਮੁਕਾਬਲੇ ਭਾਰਤੀ ਇਸ ਤੋਂ ਜ਼ਿਆਦਾ ਪੀੜਤ ਸਨ। ਅਖ਼ਬਾਰ ਨੇ ਲੋਕਾਂ ਨੂੰ ਬਾਹਰ ਨਾ ਨਿਕਲ ਕੇ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ।

ਟਾਈਮਜ਼ ਆਫ਼ ਇੰਡੀਆ ਨੇ ਲੋਕਾਂ ਨੂੰ ਦੱਸਿਆ ਗਿਆ ਕਿ ਲਾਗ "ਮਰੀਜ਼ਾਂ ਦੇ ਨੱਕ ਤੇ ਮੂੰਹ ਦੇ ਛਿੱਟਿਆਂ ਦੇ ਸੰਪਰਕ ਵਿੱਚ ਆਉਣ ਨਾਲ ਫੈਲ ਰਹੀ ਹੈ"। ਇਸ ਦਾ "ਸਭ ਤੋਂ ਵਧੀਆ ਇਲਾਜ ਹੈ ਕਿ ਘਰੇ ਰਹੋ ਤੇ ਫ਼ਿਕਰ ਨਾ ਕਰੋ"।

ਹਮਲੇ ਤੋਂ ਬਚਣ ਲਈ ਭੀੜ ਵਾਲੀਆਂ ਥਾਵਾਂ ਜਿਵੇਂ - ਮੇਲਿਆਂ, ਸਿਨਮਾ ਘਰਾਂ, ਸਕੂਲਾਂ, ਲੈਕਚਰ ਹਾਲਾਂ, ਦਾਅਵਤਾਂ, ਤੂੜੇ ਹੋਏ ਰੇਲ ਦੇ ਡੱਬਿਆਂ ਆਦਿ ਤੋਂ ਦੂਰ ਰਹਿਣਾ ਚਾਹੀਦਾ ਹੈ।" ਲੋਕਾਂ ਨੂੰ ਬੰਦ ਕਮਰਿਆਂ ਦੀ ਥਾਂ ਖੁੱਲ੍ਹੇ ਵਿੱਚ ਸੌਣ, ਚੰਗੀ ਖ਼ੁਰਾਕ ਤੇ ਵਰਜਿਸ਼ ਕਰਨ ਦੀ ਸਲਾਹ ਦਿੱਤੀ।

ਸਭ ਤੋਂ ਵੱਡੀ ਸਲਾਹ ਜੋ ਟਾਈਮਜ਼ ਆਫ਼ ਇੰਡੀਆ ਨੇ ਲੋਕਾਂ ਨੂੰ ਦਿੱਤੀ। ਉਹ ਸੀ, "ਬਿਮਾਰੀ ਦੀ ਬਹੁਤੀ ਫ਼ਿਕਰ ਨਾ ਕਰੋ।"

ਬਸਤੀਵਾਦੀ ਸਰਕਾਰ ਦੇ ਅਫ਼ਸਰ ਭਾਰਤ ਵਿੱਚ ਫਲੂ ਦੇ ਸਰੋਤ ਬਾਰੇ ਇੱਕ ਰਾਇ ਨਹੀਂ ਸਨ। ਟਰਨਰ ਦੀ ਰਾਇ ਸੀ ਕਿ ਫਲੂ ਬੰਬਈ ਉੱਤਰੇ ਲੋਕਾਂ ਨਾਲ ਭਾਰਤ ਪਹੁੰਚਿਆ ਜਦਕਿ ਸਰਕਾਰ ਕਹਿ ਰਹੀ ਸੀ ਕਿ ਉਨ੍ਹਾਂ ਨੂੰ ਤਾਂ ਬੰਬਈ ਪਹੁੰਚ ਕੇ ਲਾਗ ਲੱਗੀ ਸੀ।

ਬੰਬਈ ਨੇ ਮਹਾਂਮਾਰੀ ਨਾਲ ਕਿਵੇਂ ਮੁਕਾਬਲਾ ਕੀਤਾ? ਇਸ ਸਵਾਲ ਦੇ ਜਵਾਬ ਤਲਾਸ਼ਣ ਵਿੱਚ ਲੱਗੀ ਮੈਡੀਕਲ ਇਤਹਾਸਕਾਰ ਮਰਿਦੁਲਾ ਰੰਮਨਾ ਮੁਤਾਬਕ, ਇਹ ਅਧਿਕਾਰੀਆਂ ਦੀ ਅਨੋਖੀ ਪ੍ਰਤੀਕਿਰਿਆ ਹੁੰਦੀ ਸੀ।

ਕਿਸੇ ਵੀ ਮਹਾਂਮਾਰੀ ਨੂੰ ਜਿਸ ਨੂੰ ਉਹ ਰੋਕਣ ਵਿੱਚ ਅਸਫ਼ਲ ਰਹਿੰਦੇ ਸਨ। ਭਾਰਤੀਆਂ ਦੇ ਗੰਦੇ ਰਹਿਣ-ਸਹਿਣ ਦੇ ਸਿਰ ਮੜ੍ਹ ਦਿੰਦੇ ਸਨ।

ਕੋਰੋਨਾਵਾਇਰਸ
BBC
ਅਜੇ ਤੱਕ ਇਹ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ

ਅੱਗੇ ਜਾ ਕੇ ਇੱਕ ਸਰਕਾਰੀ ਰਿਪੋਰਟ ਵਿੱਚ ਭਾਰਤ ਵਿਚਲੀ ਸਰਕਾਰ ਤੋਂ ਅਸੰਤੁਸ਼ਟੀ ਜ਼ਾਹਰ ਕੀਤੀ ਗਈ। ਇਸ ਦੇ ਵਿੱਚ ਵੱਡੇ ਸੁਧਾਰਾਂ ਦੀ ਸਿਫ਼ਾਰਿਸ਼ ਕੀਤੀ ਗਈ।

ਅਖ਼ਬਾਰਾਂ ਨੇ ਲਿਖਿਆ ਕਿ ਜਦੋਂ ਭਾਰਤੀ ਪਰਜਾ ਫਲੂ ਨਾਲ ਮਰ ਰਹੀ ਸੀ ਅਫ਼ਸਰ ਪਹਾੜਾਂ ਵਿੱਚ ਬੈਠੇ ਸਨ। ਸਰਕਾਰ ਨੇ ਲੋਕਾਂ ਨੂੰ "ਰੱਬ ਆਸਰੇ ਛੱਡ ਦਿੱਤਾ ਸੀ।"

ਲੌਰਾ ਸਪੀਨੀ ਨੇ "Pale Rider: The Spanish Flu of 1918 and How It Changed the World" ਨਾਂਅ ਦੀ ਕਿਤਾਬ ਲਿਖੀ।

ਉਨ੍ਹਾਂ ਨੇ ਲਿਖਿਆ, ਬੰਬਈ ਦੇ ਹਸਤਾਲਾਂ ਦੇ ਸਫ਼ਾਈ ਕਰਮਚਾਰੀ ਠੀਕ ਹੋ ਰਹੇ ਬ੍ਰਿਟਿਸ਼ ਫ਼ੌਜੀਆਂ ਤੋਂ ਦੂਰੀ ਬਣਾ ਕੇ ਰੱਖਦੇ ਸਨ।

ਉਨ੍ਹਾਂ ਦੇ ਜ਼ਹਿਨ ਵਿੱਚ 1886 ਤੇ 1914 ਦੀ ਪਲੇਗ ਬਾਰੇ ਬ੍ਰਿਟਿਸ਼ ਅਧਿਕਾਰੀਆਂ ਦੀ ਬੇਰੁਖ਼ੀ ਦੀਆਂ ਯਾਦਾਂ ਤਾਜ਼ਾ ਸਨ।

ਲੌਰਾ ਸਪੀਨੀ ਮੁਤਾਬਕ, ਬਸਤੀਵਾਦੀ ਅਧਿਕਾਰੀਆਂ ਨੂੰ ਭਾਰਤੀਆਂ ਦੀ ਸਿਹਤ ਪ੍ਰਤੀ ਲੰਬੀ ਬੇਰੁਖ਼ੀ ਦੀ ਵੀ ਕੀਮਤ ਚੁਕਾਉਣੀ ਪਈ। ਉਹ ਇਸ ਤਬਾਹੀ ਲਈ ਬਿਲਕੁਲ ਵੀ ਤਿਆਰ ਨਹੀਂ ਸਨ। ਜੰਗ ਕਾਰਨ ਡਾਕਟਰਾਂ ਦੀ ਵੀ ਘਾਟ ਸੀ। ਉਹ ਤਾਂ ਲੜਾਈ ਦੇ ਮੋਰਚਿਆਂ ''ਤੇ ਗਏ ਹੋਏ ਸਨ।

ਹੌਲੀ ਹੌਲੀ ਸਮਾਜਸੇਵੀ ਸੰਗਠਨ ਇਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਦਵਾਖਾਨੇ ਕਾਇਮ ਕੀਤੇ। ਲਾਸ਼ਾਂ ਨੂੰ ਹਟਾਇਆ, ਅੰਤਿਮ ਸੰਸਕਾਰਾਂ ਦਾ ਬੰਦੋਬਸਤ ਕੀਤੇ।

ਮਰੀਜ਼ਾਂ ਦਾ ਇਲਾਜ ਕੀਤਾ ਤੇ ਇਸ ਲਈ ਚੰਦਾ ਇਕੱਠਾ ਕੀਤਾ। ਨਾਗਰਿਕਾਂ ਨੇ ਇਨਫ਼ਲੂਐਂਜ਼ਾ ਕਮੇਟੀਆ ਬਣਾਈਆਂ।

ਇੱਕ ਸਰਕਾਰੀ ਰਿਪੋਰਟ ਵਿੱਚ ਕਿਹਾ ਗਿਆ, "ਭਾਰਤ ਦੇ ਇਤਿਹਾਸ ਵਿੱਚ ਪਹਿਲਾਂ ਸ਼ਾਇਦ ਕਦੇ ਵੀ ਪੜ੍ਹਿਆ ਲਿਖਿਆ ਵਰਗ ਆਪਣੇ ਗ਼ਰੀਬ ਹਮਵਤਨਾਂ ਦੀ ਮਦਦ ਲਈ ਨਹੀਂ ਆਇਆ ਹੋਵੇਗਾ।"

ਹੁਣ ਸਰਕਾਰ ਸਾਹਮਣੇ ਇੱਕ ਹੋਰ ਮਹਾਂਮਾਰੀ ਹੈ। ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ।

ਫਿਰ ਵੀ ਜਿਵੇਂ ਇੱਕ ਸਦੀ ਪਹਿਲਾਂ ਆਮ ਲੋਕਾਂ ਨੇ ਮਹਾਂਮਾਰੀ ਨਾਲ ਲੜਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਸੇ ਤਰ੍ਹਾਂ ਹੁਣ ਵੀ ਲੋਕਾਂ ਦੀ ਭੂਮਿਕਾ ਅਹਿਮ ਰਹੇਗੀ। ਕੋਰੋਨਾਵਾਇਰਸ ਨਾਲ ਲੜਾਈ ਵਿੱਚ ਭਾਰਤ ਨੂੰ ਇਹੀ ਗੱਲ ਯਾਦ ਰੱਖਣੀ ਚਾਹੀਦੀ ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=QqPjwenWSGs&t=51s

https://www.youtube.com/watch?v=g6JP3cBwmGI&t=43s

https://www.youtube.com/watch?v=1C0tnk2ztGk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News