ਗੜੇਮਾਰੀ ਅਤੇ ਮੀਂਹ ਦੀ ਮਾਰਚ ਮਹੀਨੇ ''''ਚ ਵਜ੍ਹਾ, ਤੁਹਾਡੀ ਜੇਬ ''''ਤੇ ਅਸਰ ਅਤੇ ਅੱਗੇ ਦੀਆਂ ਮੁਸ਼ਕਲਾਂ ਬਾਰੇ ਜਾਣੋ
Tuesday, Mar 17, 2020 - 10:13 PM (IST)
ਪੰਜਾਬ ਵਿੱਚ ਥਾਂ-ਥਾਂ ''ਤੇ ਪਏ ਭਾਰੀ ਮੀਂਹ ਅਤੇ ਗੜੇਮਾਰੀ ਨੇ ਕਈ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। ਫ਼ਸਲਾਂ ਤਬਾਹ ਹੋ ਗਈਆਂ ਅਤੇ ਖੇਤੀ ''ਤੇ ਕੀਤੀ ਮਿਹਨਤ ਉੱਤੇ ਮੌਸਮ ਨੇ ਪਾਣੀ ਫ਼ੇਰ ਦਿੱਤਾ।
ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ''ਤੇ ਵਿੱਤੀ ਰੇਵੇਨਿਊ ਕਮਿਸ਼ਨਰ ਕੇ ਬੀ ਐੱਸ ਸਿੱਧੂ ਨੇ ਤਬਾਹ ਹੋਈ ਫ਼ਸਲ ਦੀ ਗਿਰਦਾਰਵਰੀ ਦੇ ਹੁਕਮ ਦਿੱਤੇ ਹਨ।
ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਬਾਬਤ ਪ੍ਰਾਥਮਿਕ ਰਿਪੋਰਟ ਦੇਣ ਲਈ ਵੀ ਕਹਿ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
- ''ਸਿੱਧੂ ਨੇ ਮਨ ਬਣਾ ਲਿਆ ਤਾਂ ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ''
- ਪੰਜਾਬ ''ਚ ਆਵਾਰਾ ਪਸ਼ੂਆਂ ਦਾ ਕਹਿਰ: ''ਜੇ ਹੋਰ ਸੂਬਿਆਂ ''ਚ ਬੁੱਚੜਖ਼ਾਨੇ ਹੋ ਸਕਦੇ ਹਨ ਤਾਂ ਪੰਜਾਬ ''ਚ ਕਿਉਂ ਨਹੀਂ''
- ਰਤਨ ਟਾਟਾ ਦੀ 27 ਸਾਲਾ ਮੁੰਡੇ ਨਾਲ ਇੰਝ ਪਈ ਪੱਕੀ ਯਾਰੀ
ਪੰਜਾਬ ਸਣੇ ਉੱਤਰ-ਭਾਰਤ ਦੇ ਕਈ ਹਿੱਸਿਆਂ ਵਿੱਚ ਮਾਰਚ ਦੇ ਪਹਿਲੇ 15 ਦਿਨਾਂ ''ਚ ਰਿਕਾਰਡ ਤੋੜ ਮੀਂਹ ਪਿਆ ਅਤੇ ਗੜੇਮਾਰੀ ਹੋਈ।
ਭਾਰਤ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਕੇ ਜੇ ਰਮੇਸ਼ ਮੁਤਾਬਕ, ''''ਇਹ ਭਾਰਤ ਦੇ ਮੈਦਾਨੀ ਹਿੱਸਿਆਂ ''ਚ ਹੋਣ ਵਾਲੀ ਸਭ ਤੋਂ ਭਿਆਨਕ ਗੜੇਮਾਰੀ ਸੀ ਜੋ ਇੱਕ ਸਾਧਾਰਨ ਘਟਨਾ ਨਹੀਂ ਸੀ। ਇਹ ਪੱਛਮੀ ਉਬਾਲ ਦਾ ਸਭ ਤੋਂ ਭਿਆਨਕ ਰੂਪ ਦੇਖਿਆ ਗਿਆ।''''
ਇਸ ਖ਼ਬਰ ਨੂੰ ਲਿਖੇ ਜਾਣ ਤੱਕ ਮੌਸਮ ਵਿਭਾਗ ਵੱਲੋਂ ਮੀਂਹ ਦੀ ਚਿਤਾਵਨੀ ਆਉਣਾ ਜਾਰੀ ਹੈ।
https://twitter.com/Indiametdept/status/1239476197135806464
ਕਿਸਾਨਾਂ ''ਤੇ ਕੀ ਬੀਤੀ?
ਪੰਜਾਬ ਤੋਂ ਲੈ ਕੇ ਯੂਪੀ ਅਤੇ ਰਾਜਸਥਾਨ ''ਚ ਤੇਜ਼ ਮੀਂਹ ਅਤੇ ਗੜੇਮਾਰੀ ਨਾਲ ਖ਼ੇਤੀ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।
ਉੱਤਰ ਪ੍ਰਦੇਸ਼ ਦੇ ਕਿਸਾਨ ਨੰਦ ਪਾਂਡੇ ਦੱਸਦੇ ਹਨ, ''''ਮੈਂ ਲੰਘੇ 20 ਸਾਲਾਂ ''ਚ ਮਾਰਚ ਮਹੀਨੇ ''ਚ ਇਨਾਂ ਮੀਂਹ ਅਤੇ ਗੜੇਮਾਰੀ ਕਦੇ ਨਹੀਂ ਦੇਖੀ। ਸਾਡੀਆਂ ਸ਼ਿਮਲਾ ਮਿਰਚ, ਟਮਾਟਰ ਅਤੇ ਹੋਰ ਕਈ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ।''''
''''ਉਮੀਦ ਸੀ ਕਿ ਇਹ ਫ਼ਸਲ ਲਗਭਗ 12 ਲੱਖ ਰੁਪਏ ਦਾ ਫ਼ਾਇਦਾ ਦੇ ਕੇ ਜਾਵੇਗੀ ਪਰ ਹੁਣ ਜੋ ਲਗਭਗ 6 ਲੱਖ ਰੁਪਏ ਦੀ ਲਾਗਤ ਲਗਾਈ ਸੀ, ਉਹ ਵੀ ਨਹੀਂ ਨਿਕਲੇਗੀ। ਇੰਝ ਚੱਲਦਾ ਰਿਹਾ ਤਾਂ ਪਤਾ ਨਹੀਂ ਅਗਲੇ 2-3 ਸਾਲ ਜੀਅ ਵੀ ਸਕਾਂਗੇ ਜਾਂ ਨਹੀਂ।''''
ਖ਼ੇਤੀ ਨੂੰ ਕਿੰਨਾ ਨੁਕਸਾਨ ਹੋਇਆ?
ਬੀਬੀਸੀ ਨੇ ਖ਼ੇਤੀਬਾੜੀ ਵਿਗਿਆਨੀਆਂ ਤੇ ਮਾਹਰਾਂ ਨਾਲ ਗੱਲ ਕਰਕੇ ਇਸ ਮੀਂਹ ਅਤੇ ਗੜੇਮਾਰੀ ਨਾਲ ਖ਼ੇਤੀ ਉੱਤੇ ਪੈਣਂ ਵਾਲੇ ਵੱਡੇ ਅਸਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਇੰਡੀਅਨ ਕਾਊਂਸਲ ਆਫ਼ ਐਗਰੀਕਲਚਰਲ ਰਿਸਰਚ ਨਾਲ ਜੁੜੇ ਵਿਗਿਆਨੀ ਅਨੂਪ ਤਿਵਾਰੀ ਦੱਸਦੇ ਹਨ, ''''ਇਸ ਮੌਸਮ ''ਚ ਆਮ ਤੌਰ ''ਤੇ ਇੱਕ-ਦੋ ਵਾਰ ਮੀਂਹ ਪੈਂਦਾ ਹੈ। ਪਰ ਇਸ ਵਾਰ ਕਈ ਵਾਰ ਮੀਂਹ ਪੈਣ ਨਾਲ ਉਨ੍ਹਾਂ ਫ਼ਸਲਾਂ ਨੂੰ ਨੁਕਸਾਨ ਹੋ ਰਿਹਾ ਹੈ ਜੋ ਖ਼ੇਤਾਂ ''ਚ ਤਿਆਰ ਖੜ੍ਹੀਆਂ ਹਨ।''''
''''ਇਸ ਮੀਂਹ ਨਾਲ ਸਿੱਧੇ-ਸਿੱਧੇ ਸਰੋਂ, ਕਣਕ, ਅੰਬ-ਕਿਨੂੰ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਉਦਾਹਰਣ ਦੇ ਤੌਰ ''ਤੇ ਉੱਤਰ-ਭਾਰਤ ''ਚ ਇਸ ਵੇਲੇ ਆਲੂ ਦੀ ਖ਼ੁਦਾਈ ਦਾ ਸੀਜ਼ਨ ਹੈ। ਇਸ ਸਮੇਂ ਵੱਧ ਮੀਂਹ ਕਾਰਨ ਖ਼ੇਤ ''ਚ ਆਲੂ ਦੀ ਖ਼ੁਦਾਈ ਨਹੀਂ ਹੋ ਰਹੀ ਅਤੇ ਵਾਰ-ਵਾਰ ਪਾਣੀ ਡਿੱਗਣ ਕਾਰਨ ਆਲੂ ਸੜਨ ਲੱਗਦਾ ਹੈ।''''
''''ਮੀਂਹ ਦੇ ਨਾਲ-ਨਾਲ ਤੇਜ਼ ਹਵਾ ਚੱਲਣ ਨਾਲ ਕਣਕ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ। ਕਿਉਂਕਿ ਤੇਜ਼ ਹਵਾ ''ਚ ਕਣਕ ਦੇ ਤਣੇ ਟੁੱਟ ਜਾਂਦੇ ਹਨ ਜਿਸ ਨਾਲ ਕਣਕ ਦਾ ਠੀਕ ਤੋਂ ਵਿਕਾਸ ਨਹੀਂ ਹੁੰਦਾ ਅਤੇ ਇਸ ਕਾਰਨ ਕਿਸਾਨ ਦੀ ਪੈਦਾਵਾਰ ਘੱਟ ਜਾਂਦੀ ਹੈ।''''
45 ਲੱਖ ਕਰੋੜ ਦਾ ਨੁਕਸਾਨ
ਅੰਤਰਰਾਸ਼ਟਰੀ ਸੰਸਥਾ ਓਈਸੀਡੀ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਸਾਲ 2000-2001 ਤੋਂ ਲੈ ਕੇ 2016-2017 ਵਿਚਾਲੇ ਭਾਰਤੀ ਕਿਸਾਨਾਂ ਨੂੰ 45 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ।
ਖੇਤੀਬਾੜੀ ਮਾਹਰ ਦੇਵੇਂਦਰ ਸ਼ਰਮਾ ਮੰਨਦੇ ਹਨ ਕਿ ਇਸ ਮੌਸਮ ''ਚ ਹੋ ਰਹੀ ਗੜੇਮਾਰੀ ਨੇ ਕਿਸਾਨਾਂ ਨੂੰ ਤਬਾਹ ਕਰ ਦਿੱਤਾ ਹੈ।
ਉਹ ਕਹਿੰਦੇ ਹਨ, ''''ਇਸ ਮੌਸਮ ''ਚ ਗੜੇਮਾਰੀ, ਤੇਜ਼ ਹਵਾਵਾਂ ਚੱਲਣਾ ਅਤੇ ਤੇਜ਼ ਮੀਂਹ ਨਾਲ ਇਨੀਂ ਤਬਾਹੀ ਹੋਈ ਹੈ। ਸਿਰਫ਼ ਪੰਜਾਬ ''ਚ ਹੀ ਪਹਿਲੇ ਮੀਂਹ ਨਾਲ ਪੰਜ ਲੱਖ ਏਕੜ ਦੀ ਖੇਤੀ ਨੂੰ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਦੂਜੇ ਮੀਂਹ ਨਾਲ ਢਾਈ ਲੱਖ ਏਕੜ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ।''''
ਸਬਜ਼ੀਆਂ ਦੇ ਰੇਟ ਵਧਣਗੇ
ਇਸ ਬਰਸਾਤ ''ਚ ਸਬਜ਼ੀਆਂ ਅਤੇ ਫ਼ਲਾਂ ਦੀ ਤਿਆਰ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਨਾਲ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਆਉਣ ਵਾਲੇ ਦਿਨਾਂ ''ਚ ਸਬਜ਼ੀਆਂ ਦੀਆਂ ਕੀਮਤਾਂ ''ਤੇ ਇਸ ਦਾ ਅਸਰ ਦਿਖੇਗਾ।
ਦੇਵੇਂਦਰ ਸ਼ਰਮਾ ਮੰਨਦੇ ਹਨ ਕਿ ਸੁਭਾਵਿਕ ਤੌਰ ''ਤੇ ਇਸ ਦਾ ਅਸਰ ਆਉਣ ਵਾਲੇ ਦਿਨਾਂ ''ਚ ਦਿਖੇਗਾ।
ਉਹ ਕਹਿੰਦੇ ਹਨ, ''''ਟਮਾਟਰ, ਗੋਭੀ, ਮਿਰਚ, ਲੱਸਣ, ਭਿੰਡੀ, ਤੋਰੀ, ਖ਼ਰਬੂਜਾ ਅਤੇ ਤਰਬੂਜ਼ ਵਰਗੀਆਂ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ। ਇਸ ਨਾਲ ਆਉਣ ਵਾਲੇ ਦਿਨਾਂ ''ਚ ਇਨਾਂ ਸਬਜ਼ੀਆਂ ਦੇ ਰੇਟ ਉੱਤੇ ਜਾਂਦੇ ਹੋਏ ਨਜ਼ਰ ਆਉਣਗੇ।''''
''''ਇਸ ਦੇ ਨਾਲ ਹੀ ਅੰਬ ਦੀ ਫ਼ਸਲ ਦੀ ਗੱਲ ਕਰੀਏ ਤਾਂ ਤੇਜ਼ ਹਵਾਵਾਂ ਦੀ ਵਜ੍ਹਾ ਨਾਲ ਕਈ ਥਾਵਾਂ ''ਤੇ ਦਰਖ਼ਤ ਤੱਕ ਉੱਖੜ ਗਏ ਹਨ, ਗੜੇਮਾਰੀ ਦਾ ਅਸਰ ਤਾਂ ਪਿਆ ਹੀ ਹੈ।''''
ਕਿਸਾਨ ਬੀਮਾ ਸਕੀਮ
ਜਦੋਂ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਗੱਲ ਆਉਂਦੀ ਹੈ ਤਾਂ ਅਕਸਰ ਕਿਸਾਨ ਬੀਮਾ ਯੋਜਨਾ ਦਾ ਜ਼ਿਕਰ ਆਉਂਦਾ ਹੈ।
ਦੇਵੇਂਦਰ ਸ਼ਰਮਾ ਮੰਨਦੇ ਹਨ ਕਿ ਇਸ ਤਰ੍ਹਾਂ ਦੀਆਂ ਮੌਸਮੀ ਘਟਨਾਵਾਂ ਨੂੰ ਲੈ ਕੇ ਕਿਸਾਨੂੰ ਨੂੰ ਬੀਮਾ ਮਿਲਣਾ ਚਾਹੀਦਾ ਹੈ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆਉਂਦਾ।
ਉਹ ਕਹਿੰਦੇ ਹਨ, ''''ਜਦੋਂ-ਜਦੋਂ ਕਿਸਾਨ ਬੀਮਾ ਦੀ ਗੱਲ ਕਰਦੇ ਹਨ ਤਾਂ ਸਾਨੂੰ ਇਹ ਤਾਜ਼ਾ ਰਿਪੋਰਟ ''ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਰਿਪੋਰਟ ਦੱਸਦੀ ਹੈ ਕਿ ਕਿਸਾਨਾਂ ਨੂੰ ਤਿੰਨ ਹਜ਼ਾਰ ਕਰੋੜ ਰੁਪਏ ਦੇ ਕਲੇਮ 10 ਮਹੀਨੇ ਬਾਅਦ ਵੀ ਕਿਸਾਨਾਂ ਤੱਕ ਨਹੀਂ ਪਹੁੰਚੇ। ਜਦਕਿ ਕੰਪਨੀਆਂ ਨੂੰ ਇਹ ਕਿਹਾ ਗਿਆ ਕਿ ਜੇ ਕਲੇਮ ਦੋ ਮਹੀਨੇ ਵੀ ਲੇਟ ਹੁੰਦਾ ਹੈ ਤਾਂ 12 ਫ਼ੀਸਦੀ ਵਿਆਜ ਦਰ ਦੇ ਨਾਲ ਬੀਮਾ ਕੀਮਤ ਕਿਸਾਨ ਨੂੰ ਦਿੱਤਾ ਜਾਵੇਗੀ, ਪਰ ਅਜਿਹਾ ਕਦੇ ਹੋਇਆ ਹੀ ਨਹੀਂ। ਹੁਣ ਕਿਸਾਨ ਨੂੰ ਅੱਜ ਮੌਸਮ ਦੀ ਮਾਰ ਪਈ ਹੈ ਅਤੇ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ 10 ਮਹੀਨੇ ਬਾਅਦ ਵੀ ਉਸੇ ਬੀਮੇ ਦੀ ਰਕਮ ਮਿਲ ਜਾਵੇਗੀ।''''
ਮਾਰਚ ਮਹੀਨੇ ''ਚ ਕਿਉਂ ਹੋਈ ਗੜੇਮਾਰੀ?
ਸਵਾਲ ਆਉਂਦਾ ਹੈ ਕਿ ਮਾਰਚ ਮਹੀਨੇ ''ਚ ਮੀਂਹ ਦੇ ਤੇਜ਼ ਹੋਣ ਦੀ ਵਜ੍ਹਾ ਕੀ ਹੈ।
ਭਾਰਤ ਦੇ ਮੌਸਮ ਵਿਭਾਗ ਦੇ ਵਿਗਿਆਨੀ ਕੁਲਦੀਪ ਸ਼੍ਰੀਵਾਸਤਨ ਦੱਸਦੇ ਹਨ, ''''ਮਾਰਚ ਮਹੀਨੇ ''ਚ ਜੋ ਮੀਂਹ ਅਤੇ ਗੜੇਮਾਰੀ ਹੋ ਰਹੀ ਹੈ, ਇਹ ਵੈਸਟਰਨ ਡਿਸਟਰਬੈਂਸ ਦੀ ਵਜ੍ਹਾ ਕਰਕੇ ਹੋ ਰਹੀ ਹੈ। ਇੱਕ ਤਰ੍ਹਾਂ ਨਾਲ ਤਾਂ ਇਹ ਇੱਕ ਸਾਧਾਰਨ ਘਟਨਾ ਹੈ। ਪਰ ਇਸ ਦਾ ਸਬੰਧ ਕਿਤੇ ਨਾ ਕਿਤੇ ਵਾਤਾਵਰਣ ਤਬਦੀਲੀ ਨਾਲ ਵੀ ਹੈ।
''''ਕਿਉਂਕਿ ਲੰਘੀ ਸਰਦੀਆਂ ''ਚ 15 ਤੋਂ 20 ਦਿਨਾਂ ਦਾ ਉਹ ਸਮਾਂ ਵੀ ਆਇਆ ਸੀ ਜਦੋਂ ਸਰਦੀ ਸਿਖ਼ਰ ''ਤੇ ਸੀ। ਇਸ ਦੇ ਨਾਲ ਹੀ 5 ਅਤੇ 6 ਤਾਰੀਕ ਨੂੰ ਪਿਆ ਮੀਂਹ ਵੀ ਕਾਫ਼ੀ ਸਮੇਂ ਬਾਅਦ ਦੇਖਣ ਨੂੰ ਮਿਲਿਆ ਹੈ।''''
''''ਅਜਿਹੇ ''ਚ ਇਹ ਲਾਜ਼ੀਮ ਹੈ ਕਿ ਵਾਤਾਵਰਣ ਬਦਲਾਅ ਦਾ ਅਸਰ ਕਿਸੇ ਨਾ ਕਿਸੇ ਤਰ੍ਹਾਂ ਮੀਂਹ ਅਤੇ ਗੜੇਮਾਰੀ ''ਤੇ ਪੈ ਰਿਹਾ ਹੈ। ਜੇ ਪਿਛਲੇ ਸਾਲਾਂ ਦੌਰਾਨ ਦੇਖਿਆ ਜਾਵੇ ਤਾਂ ਆਮ ਤੌਰ ''ਤੇ ਪੰਜ ਜਾਂ ਛੇ ਮਿਲੀਮੀਟਰ ਤੱਕ ਹੀ ਬਰਸਾਤ ਹੁੰਦੀ ਹੈ। ਪਰ ਇਸ ਵਾਰ 20 ਮਿਲੀਮੀਟਰ ਦੀ ਦੋ ਜਾਂ ਤਿੰਨ ਵਾਰ ਬਰਸਾਤ ਹੋ ਚੁੱਕੀ ਹੈ। ਅਜਿਹੇ ''ਚ ਮੀਂਹ ਕੁਝ ਜ਼ਿਆਦਾ ਹੀ ਹੈ।''''
ਅਜਿਹੇ ''ਚ ਇੱਕ ਸਵਾਲ ਇਹ ਵੀ ਆਉਂਦਾ ਹੈ ਕਿ ਗਰਮੀਆਂ ਤੋਂ ਪਹਿਲਾਂ ਇਨੀਂ ਜ਼ਿਆਦਾ ਬਰਸਾਤ ਦਾ ਅਸਰ ਕੀ ਆਉਣ ਵਾਲੇ ਦਿਨਾਂ ''ਚ ਮੌਨਸੂਨ ''ਤੇ ਦਿਖਾਈ ਦੇਵੇਗਾ।
ਕੁਲਦੀਪ ਸ਼੍ਰੀਵਾਸਤਵ ਕਹਿੰਦੇ ਹਨ, ''''ਜਦੋਂ ਵਾਰ-ਵਾਰ ਪੱਛਮੀ ਊਬਾਲ ਆਉਂਦਾ ਹੈ ਤਾਂ ਮੌਨਸੂਨ ''ਚ ਦੇਰ ਹੋਣ ਸੰਭਾਵਨਾ ਹੁੰਦੀ ਹੈ। ਫ਼ਿਲਹਾਲ ਅਜਿਹੇ ਹਾਲਾਤ ਨਜ਼ਰ ਨਹੀਂ ਆ ਰਹੇ। ਪਰ ਜੇ ਇਹ ਊਬਾਲ ਅਪਰੈਲ ਤੱਕ ਰਿਹਾ ਤਾਂ ਅਜਿਹੇ ਹਾਲਾਤ ਪੈਦਾ ਹੋ ਸਕਦੇ ਹਨ। ਜੇ ਖ਼ੇਤੀ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ''ਚ ਬਦਲਦੇ ਮੌਸਮ ਦੀ ਵਜ੍ਹਾ ਨਾਲ ਖ਼ੇਤੀ ਦੇ ਸਮੇਂ ''ਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ।''''
ਅੱਗੇ ਦਾ ਰਾਹ ਕੀ?
ਸੈਂਟਰ ਫ਼ਾਰ ਸਾਈਂਸ ਐਂਡ ਐਨਵਾਇਰਨਮੈਂਟ ਨਾਲ ਜੁੜੇ ਕਲਾਈਮੇਟ ਚੇਂਜ ਸਾਈਂਟਿਸਟ ਕਪਿਲ ਸੁਬਰਾਮਣਿਅਨ ਮੰਨਦੇ ਹਨ ਕਿ ਆਉਣ ਵਾਲੇ ਦਿਨਾਂ ''ਚ ਵਾਤਾਵਰਣ ਬਦਲਾਅ ਦੇ ਅਸਰ ਸਾਹਮਣੇ ਆਉਣਗੇ।
ਉਹ ਕਹਿੰਦੇ ਹਨ, ''''ਇਹ ਗੱਲ ਸੱਚ ਹੈ ਕਿ ਵਾਤਾਵਰਣ ਬਦਲਾਅਤ ਦਾ ਅਸਰ ਸਾਫ਼ ਤੌਰ ''ਤੇ ਦਿਖਾਈ ਦੇ ਰਿਹਾ ਹੈ। ਪਰ ਵਾਤਾਵਰਣ ਤਬਦੀਲੀ ਨਾਲ ਕਿਸਾਨਾਂ ਅਤੇ ਅਰਥਵਿਵਸਥਾ ਨੂੰ ਬਚਾਉਣ ਲਈ ਸਰਕਾਰ ਅਤੇ ਬੀਮਾ ਕਰਨ ਵਾਲੀ ਕੰਪਨੀਆਂ ਨੂੰ ਇੱਕ ਵਿਸ਼ੇਸ਼ ਰਿਸਕ ਅਸੇਸਮੈਂਟ ਭਾਵ ਜ਼ੋਖ਼ਿਮ ਦਾ ਆਕਲਨ ਕਰਨਾ ਹੋਵੇਗਾ।''''
ਵਾਤਾਵਰਣ ਬਦਲਾਅ ਅਤੇ ਇਸ ਦਾ ਅਸਰ ਇੱਕ ਪਾਸੇ ਦੁਨੀਆਂ ਭਰ ਵਿੱਚ ਬਹਿਸ ਦਾ ਵਿਸ਼ਾ ਬਣੇ ਹੋਏ ਹਨ। ਪਰ ਇਸ ਦੇ ਦੂਰਗਾਮੀ ਨਤੀਜੇ ਤੇਜ਼ ਮੀਂਹ ਅਤੇ ਗੜੇਮਾਰੀ ਨੇ ਭਾਰਤ ਦੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ।
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=4r20sxEXYW4
https://www.youtube.com/watch?v=kO5ION4DkWo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)