ਕੋਰੋਨਾਵਾਇਰਸ ਕਾਰਨ ਕੀ ਸਦਾ ਲਈ ਬਦਲ ਜਾਣਗੀਆਂ ਲੋਕਾਂ ਦੀਆਂ ਇਹ ਆਦਤਾਂ

Tuesday, Mar 17, 2020 - 07:58 AM (IST)

ਕੋਰੋਨਾਵਾਇਰਸ ਕਾਰਨ ਕੀ ਸਦਾ ਲਈ ਬਦਲ ਜਾਣਗੀਆਂ ਲੋਕਾਂ ਦੀਆਂ ਇਹ ਆਦਤਾਂ
ਕੋਰੋਨਾਵਾਇਰਸ
Getty Images
ਸੰਕੇਤਕ ਤਸਵੀਰ

ਕੋਰੋਨਾਵਾਇਰਸ ਨੇ ਪੂਰੀ ਦੁਨੀਆਂ ''ਚ ਐਮਰਜੈਂਸੀ ਦੇ ਹਾਲਾਤ ਬਣਾ ਦਿੱਤੇ ਹਨ। ਭਾਰਤ ਸਣੇ ਦੁਨੀਆਂ ਭਰ ਦੀਆਂ ਸਰਕਾਰਾਂ ਇਸ ਵਾਇਰਸ ਨਾਲ ਲੜਾਈ ਲੜਨ ''ਚ ਹਰ ਮੁਮਕਿਨ ਕਦਮ ਚੁੱਕ ਰਹੀਆਂ ਹਨ।

ਕੋਰੋਨਾਵਾਇਰਸ ਕਾਰਨ ਕਾਰੋਬਾਰ ਬੰਦ ਪਏ ਹਨ, ਅੰਤਰਰਾਸ਼ਟਰੀ ਟ੍ਰੈਵਲ ਰੁੱਕ ਗਿਆ ਹੈ। ਹੋਟਲਾਂ ''ਚੋਂ ਲੋਕ ਜਾਣ ਤੋਂ ਬੱਚ ਰਹੇ ਹਨ। ਕੰਪਨੀਆਂ ਖ਼ਾਸ ਤੌਰ ''ਤੇ ਆਈਟੀ ਸੈਕਟਰ ਲੋਕਾਂ ਨੂੰ ਘਰੋਂ ਹੀ ਕੰਮ ਦੀ ਸੁਵਿਧਾ ਦੇ ਰਹੀ ਹੈ।

ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਜਿਨ੍ਹਾਂ ''ਤੇ ਵਾਇਰਸ ਨਾਲ ਪੀੜਤ ਹੋਣ ਦਾ ਸ਼ੱਕ ਹੈ ਉਨ੍ਹਾਂ ਨੇ ਬਾਕੀ ਦੁਨੀਆਂ ਤੋਂ ਵੱਖਰਾ ਰੱਖਿਆ ਜਾ ਰਿਹਾ ਹੈ। ਪਹਿਲਾਂ ਤੋਂ ਚੱਲ ਰਹੀ ਆਰਥਿਕ ਸੁਸਤੀ ਦੇ ਦੌਰ ''ਚ ਕੋਰੋਨਾਵਾਇਰਸ ਦੇ ਆਉਣਾ ਨਾਲ ਅਰਥਵਿਵਸਥਾ ਮੁਸ਼ਕਲ ਦੌਰ ''ਚ ਆ ਗਈ ਹੈ।

ਇਸ ਨਾਲ ਆਉਣ ਵਾਲੇ ਸਮੇਂ ''ਚ ਲੋਕਾਂ ਦੇ ਆਵਾਜਾਈ, ਖਾਣ-ਪੀਣ, ਘੁੰਮਣ-ਫ਼ਿਰਨ, ਸਮਾਜਿਕ ਮੇਲ-ਜੋਲ ਅਤੇ ਕੰਮ ਕਾਜ ਸਬੰਧੀ ਵਿਵਹਾਹਰ ਅਤੇ ਆਦਤਾਂ ''ਚ ਵੀ ਬਦਲਾਅ ਆਉਣ ਦੀ ਸੰਭਾਵਨਾ ਹੈ। ਨਾਲ ਹੀ ਕੰਪਨੀਆਂ ਲਈ ਅਤੇ ਅਰਥਵਿਵਸਥਾ ਦੇ ਦੂਜੇ ਸੈਕਟਰਾਂ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਬਦਲਣ ਵਾਲੀਆਂ ਹਨ।

ਇਹ ਵੀ ਪੜ੍ਹੋ:


ਕੀ ਵਰਕ-ਫਰੋਮ-ਹੋਮ ਸਥਾਈ ਵਿਵਸਥਾ ਬਣਨ ਵਾਲੀ ਹੈ?

ਅਜੇ ਤੱਕ ਇੰਫੋਰਮੇਸ਼ਨ ਟੈਕਨਾਲੌਜੀ (IT) ਸੈਕਟਰ ਨੂੰ ਛੱਡ ਕੇ ਬਾਕੀ ਸੈਕਟਰਾਂ ''ਚ ਵਰਕ-ਫਰੋਮ-ਹੋਮ ਭਾਵ ਘਰ ਤੋਂ ਹੀ ਕੰਮ ਕਰਨ ਦੀ ਇਜਾਜ਼ਤ ਮਿਲਣਾ ਤਕਰੀਬਨ ਨਾਮੁਮਕਿਨ ਸੀ। ਕੰਪਨੀਆਂ ਦਫ਼ਤਰ ਤੋਂ ਹੀ ਕੰਮ ਕਰਨ ਨੂੰ ਤਰਜੀਹ ਦੇ ਰਹੀਆਂ ਸਨ।

ਪਰ ਕੋਰੋਨਾਵਾਇਰਸ ਦੇ ਫ਼ੈਲਣ ਤੋਂ ਬਾਅਦ ਹੁਣ ਕੰਪਨੀਆਂ ਅਤੇ ਮੁਲਾਜ਼ਮ ਦੋਵੇਂ ਹੀ ਚੌਕਸ ਹਨ। ਆਈਟੀ ਤੋਂ ਇਲਾਵਾ ਹੋਰਨਾਂ ਸੈਕਟਰ ਦੀਆਂ ਕੰਪਨੀਆਂ ਵੀ ਆਪਣੇ ਮੁਲਾਜ਼ਮਾਂ ਨੂੰ ਘਰੋਂ ਹੀ ਕੰਮ ਕਰਨ ਦੀ ਇਜਾਜ਼ਤ ਦੇ ਰਹੀਆਂ ਹਨ।

ਵਰਕ-ਫਰੋਮ-ਹੋਮ
Getty Images
ਸੰਕੇਤਕ ਤਸਵੀਰ

ਦੁਨੀਆਂ ਦੀ ਵੱਡੀ ਐੱਚਆਰ (ਹਿਊਮਨ ਰਿਸੋਰਸ) ਫਰਮ ਵਿੱਚੋਂ ਇੱਕ ਰੈਂਡਸਟੈਡ ਇੰਡੀਆ ਦੀ ਚੀਫ਼ ਪੀਪਲ ਅਫ਼ਸਰ ਅੰਜਲੀ ਰਘੁਵੰਸ਼ੀ ਮੁਤਾਬਤਕ, "ਪਹਿਲਾਂ ਜੋ ਰੋਲ ਵਰਕ ਫਰੋਮ ਹੋਮ ਨਹੀਂ ਹੁੰਦੇ ਸਨ, ਉਹ ਵੀ ਹੁਣ ਇਸ ਦਾਇਰੇ ਵਿੱਚ ਆਉਣ ਲੱਗੇ ਹਨ।"

"ਪਹਿਲਾਂ ਜਿਹੜੇ ਸੈਕਟਰਾਂ ਵਿੱਚ ਵਰਕ ਫਰੋਮ ਹੋਮ ਨਹੀਂ ਸੀ ਉਨ੍ਹਾਂ ਵਿੱਚ ਵੀ ਹੁਣ ਇਸ ਦੇ ਲਈ ਦਰਵਾਜ਼ੇ ਖੁੱਲ੍ਹੇ ਹਨ। ਉਦਾਹਰਣ ਦੇ ਤੌਰ ''ਤੇ ਸੇਲਜ਼ ਵਾਲੇ ਰੋਲਜ਼ ''ਚ ਵੀ ਵਰਕ ਫਰੋਮ ਹੋਮ ਮਿਲਣ ਲੱਗਿਆ ਹੈ। ਸੇਲਜ਼ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕਲਾਈਂਟਸ ਦੇ ਨਾਲ ਵਰਚੁਅਲ ਮੀਟਿੰਗ ਕਰਨ।"

ਅੰਜਲੀ ਕਹਿੰਦੇ ਹਨ, "ਭਵਿੱਖ ''ਚ ਲੋੜ ਪਹੀਂ ਤਾਂ ਫਲੈਕਸਿਬਿਲਿਟੀ ਹੋਵੇਗੀ। ਹਾਲਾਂਕਿ, ਮੈਨੂਫੈਕਚਰਿੰਗ ਵਰਗੇ ਸੈਕਟਰਾਂ ''ਚ ਅਜੇ ਇਹ ਮੁਸ਼ਕਲ ਹੈ।"

https://www.youtube.com/watch?v=QqPjwenWSGs&t=10s

"ਲੋਕਾਂ ਦੀ ਰਿਕਰੂਟਮੈਂਟ ਵੇਲੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਫਾਰਮ ਕੁਰੀਅਰ ਕਰ ਦਿੱਤਾ ਜਾਵੇ। ਇੱਥੋਂ ਤੱਕ ਕਿ ਲੈਪਟੌਪ ਆਦਿ ਵੀ ਘਰ ਹੀ ਪਹੁੰਚਣ ਦੇ ਬਦਲ ਲੱਭੇ ਜਾ ਰਹੇ ਹਨ। ਆਪਣੀ ਫਰਮ ''ਚ ਅਸੀਂ ਅਗਲੇ ਹਫ਼ਤੇ ਤੱਕ 100 ਫ਼ੀਸਦੀ ਵਰਕ ਫਰੋਮ ਹੋਮ ''ਤੇ ਸਵਿਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇੱਕ ਵਾਰ ਜੇ ਅਜਿਹਾ ਹੋ ਜਾਂਦਾ ਹੈ ਤਾਂ ਇਹ ਹਮੇਸ਼ਾ ਕਾਇਮ ਰਹਿੰਦਾ ਹੈ।"

ਹਾਲਾਂਕਿ, ਭਾਰਤ ਵਿੱਚ ਅਜਿਹਾ ਹੋਣ ਵਿੱਚ ਕੁਝ ਦਿੱਕਤਾਂ ਵੀ ਹਨ।

ਇਹ ਵੀ ਪੜ੍ਹੋ


ਲੋਕਾਂ ਦੀ ਆਵਾਜਾਈ ਅਤੇ ਖ਼ਪਤ ਦੀਆਂ ਆਦਤਾਂ ਬਦਲਣਗੀਆਂ?

ਕੋਰੋਨਾਵਾਇਰਸ ਦੇ ਫ਼ੈਲਣ ਤੋਂ ਬਾਅਦ ਲੋਕ ਭੀੜ ਵਾਲੀਆਂ ਥਾਵਾਂ ''ਤੇ ਜਾਣ ਅਤੇ ਜਨਤੱਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਤੋਂ ਪਰਹੇਜ਼ ਕਰ ਰਹੇ ਹਨ। ਖ਼ਾਸ ਤੌਰ ''ਤੇ ਦਿੱਲੀ, ਮੁੰਬਈ ਵਰਗੇ ਮੈਟਰੋ ਸ਼ਹਿਰਾਂ ''ਚ ਲੋਕਾਂ ਵਿੱਚ ਇਹ ਫ਼ਿਕਰ ਵਧੇਰੇ ਹੈ।

ਟੇਰੀ ਸਕੂਲ ਆਫ਼ ਐਡਵਾਂਸਡ ਸਟੱਡੀਜ਼ ਦੇ ਡੀਨ (ਰਿਸਰਚ ਐਂਡ ਰਿਲੇਸ਼ਨਸ਼ਿਪਜ਼) ਪ੍ਰੋਫ਼ੈਸਰ ਸ਼ਾਲੀਨ ਸਿੰਘਲ ਮੁਤਾਬਕ, "ਅਸੀਂ 2003 ਵਿੱਚ ਆਏ ਸੀਵੀਅਰ ਐਕਊਟ ਰੇਸਪਿਰੇਟਰੀ ਸਿੰਡਰੋਮ (ਸਾਰਸ) ਅਤੇ 2012 ਵਿੱਚ ਆਏ ਮਿਡਲ ਈਸਟ ਰੇਸਪਿਰੇਟਰੀ ਸਿੰਡਰੋਮ (ਮਰਸ) ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਮਿਲੇ ਸਬਕ ਯਾਦ ਨਹੀਂ ਰੱਖੇ। ਇਹ ਕੋਰੋਨਾਵਾਇਰਸ ਦੇ ਮੁਕਾਬਲੇ ਕਿਤੇ ਵੱਡੀਆਂ ਬਿਮਾਰੀਆਂ ਸਨ।"

ਕੋਰੋਨਾਵਾਇਰਸ
Getty Images
ਸੰਕੇਤਕ ਤਸਵੀਰ

ਉਹ ਕਹਿੰਦੇ ਹਨ ਕਿ ਜੋ ਵੀ ਬਦਲਾਅ ਪੌਲਿਸੀ ਪੱਧਰ ''ਤੇ ਜਾਂ ਲੋਕਾਂ ਦੇ ਬਦਲਾਅ ਸਬੰਧੀ ਆਉਣ ਉਹ ਪੂਰੀ ਤਰ੍ਹਾਂ ਰਿਸਰਚ ''ਤੇ ਆਧਾਰਿਕ ਹੋਣੇ ਚਾਹੀਦੇ ਹਨ।

ਕਿਉਂਕਿ ਭਾਰਤ ਦੀ ਆਬਾਦੀ ਵੱਧ ਹੈ, ਅਜਿਹੇ ''ਚ ਲੋਕਾਂ ਨੂੰ ਫ਼ਿਰ ਤੋਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਸ਼ੁਰੂ ਕਰਨੀ ਹੋਵੇਗੀ। ਪਰ ਰੇਲਵੇ, ਮੈਟਰੋ ਅਤੇ ਬੱਸਾਂ ਵਰਗੇ ਸਾਧਨਾਂ ਨੂੰ ਚਲਾਉਣ ਵਾਲਿਆਂ ਨੂੰ ਸਾਫ਼-ਸਫ਼ਾਈ ''ਤੇ ਕਿਤੇ ਵੱਧ ਫ਼ੋਕਸ ਕਰਨਾ ਹੋਵੇਗਾ।

ਫਿਲਹਾਲ ਪੂਰੀ ਦੁਨੀਆਂ ''ਚ ਟ੍ਰੈਵਲ ''ਤੇ ਪਾਬੰਦੀਆਂ ਹਨ। ਸਿੰਘਲ ਕਹਿੰਦੇ ਹਨ ਕਿ ਪਾਬੰਦੀਆਂ ਦੇ ਬਾਵਜੂਦ ਸਾਡਾ ਕੰਮ ਚੱਲ ਰਿਹਾ ਹੈ। ਘੱਟ ਅਤੇ ਛੋਟੇ ਟ੍ਰਿਪਸ ਦੀ ਸਾਨੂੰ ਆਦਤ ਪਾਉਣੀ ਚਾਹੀਦੀ ਹੈ, ਪਰ ਅਜਿਹਾ ਉਦੋਂ ਹੀ ਹੋਵੇਗਾ ਜਦੋਂ ਇਸ ਦੇ ਲਈ ਨਿਯਮ ਲਿਆਏ ਜਾਣ।


ਆਨਲਾਈਨ ਹੋਵੇਗੀ ਪੜ੍ਹਾਈ

ਦੁਨੀਆਂ ਭਰ ਵਿੱਚ ਸਕੂਲ ਅਤੇ ਯੂਨੀਵਰਸਿਟੀਜ਼ ਇਸ ਗੱਲ ਦੀ ਕੋਸ਼ਿਸ਼ ''ਚ ਹਨ ਕਿ ਪੜ੍ਹਾਈ ਦੇ ਤਰੀਕਿਆਂ ਨੂੰ ਬਦਲਿਆ ਜਾਵੇ। ਵਰਚੁਅਲ ਕਲਾਸਾਂ ਦਾ ਇਸਤੇਮਾਲ ਤੇਜ਼ੀ ਨਾਲ ਵੱਧ ਰਿਹਾ ਹੈ।

ਕੋਰੋਨਾਵਾਇਰਸ
Getty Images
ਸੰਕੇਤਕ ਤਸਵੀਰ

ਟੇਰੀ ਸਕੂਲ ਆਫ਼ ਐਡਵਾਂਸਡ ਸਟੱਡੀਜ਼ ਦੇ ਡੀਨ ਸ਼ਾਲੀਨ ਸਿੰਘਲ ਮੁਤਾਬਕ, "ਸਾਡੀ ਯੂਨੀਵਰਸਿਟੀ ਹੁਣ ਤੋਂ ਹੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਰਹੀ ਹੈ।"

ਵੱਡੇ ਪੱਧਰ ''ਤੇ ਸਕੂਲ, ਕਾਲਜ ਵੀ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਭਾਲ ਰਹੇ ਹਨ। ਅਜਿਹੇ ''ਚ ਭਵਿੱਖ ਵਿੱਚ ਫਿਜ਼ੀਕਲ ਕਲਾਸਰੂਮ ਦੀ ਥਾਂ ਵਰਚੂਅਲ ਕਲਾਸਾਂ ਦੀ ਆਦਤ ਬਣਾਉਣੀ ਪੈ ਸਕਦੀ ਹੈ।


ਮੌਲਜ਼ ''ਚ ਜਾਣ ਅਤੇ ਸ਼ੌਪਿੰਗ ਦੀਆਂ ਆਦਤਾਂ ਬਦਲਣਗੀਆਂ

ਭੀੜ ਵਾਲੀਆਂ ਥਾਵਾਂ ਤੋਂ ਕੋਰੋਨਾਵਾਇਰਸ ਦੇ ਫ਼ੈਲਣ ਦੇ ਖ਼ਤਰੇ ਕਾਰਨ ਲੋਕ ਹੁਣ ਅਜਿਹੀਆਂ ਥਾਵਾਂ ''ਤੇ ਜਾਣ ਤੋਂ ਬੱਚ ਰਹੇ ਹਨ। ਕਈ ਸ਼ਹਿਰਾਂ ਵਿੱਚ ਮੌਲਜ਼, ਸਿਨੇਮਾਘਰਾਂ, ਸਕੂਲਾਂ, ਕਾਲਜਾਂ ਅਤੇ ਹੋਰ ਥਾਵਾਂ ਨੂੰ ਅਗਲੇ ਕਈ ਦਿਨਾਂ ਲਈ ਬੰਦ ਕਰ ਦਿੱਤਾ ਹੈ ਤਾਂ ਜੋ ਵਾਇਰਸ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ।

ਪਰ ਕੀ ਇਹ ਹਾਲਾਤ ਭਵਿੱਖ ਵਿੱਚ ਵੀ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਵਿੱਚ ਜਾਣ ਤੋਂ ਰੋਕਣਗੇ? ਕੀ ਲੋਕ ਆਨਲਾਈਨ ਸ਼ੌਪਿੰਗ ਕਰਨ ਵਿੱਚ ਹੋਰ ਰਫ਼ਤਾਰ ਲੈ ਕੇ ਆਉਣਗੇ?

ਸ਼ੌਪਿੰਗ ਸੈਂਟਰਜ਼ ਐਸੋਸਿਏਸ਼ਨ ਆਫ਼ ਇੰਡੀਆ ਦੇ ਚੈਅਰਮੈਨ ਅਮਿਤਾਭ ਤਨੇਜਾ ਹਾਲਾਂਕਿ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਰੱਦ ਕਰਦੇ ਹਨ।

ਕੋਰੋਨਾਵਾਇਰਸ
Getty Images
ਸੰਕੇਤਕ ਤਸਵੀਰ

ਉਨ੍ਹਾਂ ਮੁਤਾਬਕ, "ਮੌਲਜ਼ ਸੁਰੱਖਿਅਤ ਵਾਤਾਵਰਨ ਵਾਲੀ ਥਾਂ ਹੈ। ਲੋਕਾਂ ਦੇ ਮੌਲਜ਼ ''ਚ ਜਾਣ ਤੋਂ ਬਚਣ ਦੀ ਕੋਈ ਵਜ੍ਹਾ ਨਹੀਂ ਹੈ। ਮੌਲਜ਼, ਮਲਟੀਪਲੈਕਸਿਜ਼ ਨੂੰ ਬੰਦ ਕਰਨ ਦੇ ਐਲਾਨ ਨਾਲ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਹੋਇਆ ਹੈ।"

"ਲੋਕਾਂ ਦੇ ਨਾਲ ਇੰਡਸਟਰੀ ਵੀ ਇਸ ਹਾਲਾਤ ਤੋਂ ਫ਼ਿਕਰਮੰਦ ਹੈ। ਮੌਲਜ਼ ਆਪਣੇ ਰਿਟੇਲ ਕਿਰਾਏਦਾਰਾਂ ਨਾਲ ਰਾਬਤੇ ਵਿੱਚ ਹਨ ਤਾਂ ਜੋ ਖਰੀਦਦਾਰਾਂ ਨੂੰ ਭਰੋਸਾ ਦਿਵਾਇਆ ਜਾ ਸਕੇ ਕਿ ਖਰੀਦਦਾਰਾਂ ਦੀ ਸੁਰੱਖਿਆ ਤੋਂ ਅਹਿਮ ਕੁਝ ਵੀ ਨਹੀਂ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਮੌਲਜ਼ ਵਿੱਚ ਸੇਲ 25 ਤੋਂ 50 ਫ਼ੀਸਦ ਤੱਕ ਹੇਠਾਂ ਗਈ ਹੈ।


ਖਾਣ-ਪੀਣ ਅਤੇ ਹਾਇਜੀਨ ਦੀਆਂ ਆਦਤਾਂ ਵਿੱਚ ਹੋਵੇਗਾ ਬਦਲਾਅ

ਕੋਰੋਨਾਵਾਇਰਸ ਨੇ ਸਾਫ਼-ਸਫ਼ਾਈ ਅਤੇ ਹਾਇਜੀਨ ਦੀ ਅਹਿਮੀਅਤ ਨੂੰ ਸਾਬਤ ਕੀਤਾ ਹੈ। ਭਾਰਤ ਵਿੱਚ ਅਜੇ ਤੱਕ ਹਾਇਜੀਨ ਦੇ ਮਾਪਦੰਡ ਵਿਕਸਤ ਦੇਸਾਂ ਵਾਂਗ ਨਹੀਂ ਹਨ। ਪਰ ਹੁਣ ਵੱਲ ਬਦਲਾਅ ਦਿਖ ਰਿਹਾ ਹੈ।

ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਵੀ ਇਸ ਵਾਇਰਸ ਦੇ ਨਾਲ ਬਦਲਦੀਆਂ ਦਿਖ ਰਹੀਆਂ ਹਨ।

ਕੋਰੋਨਾਵਾਇਰਸ
Getty Images
ਸੰਕੇਤਕ ਤਸਵੀਰ

ਨੈਸ਼ਨਲ ਰੈਸਟੋਰੈਂਟ ਐਸੋਸਿਏਸ਼ਨ ਆਫ਼ ਇੰਡੀਆ ਦੇ ਨੋਇਡਾ ਚੈਪਟਰ ਦੇ ਹੈੱਡ ਵਰੁਣ ਖੇਰਾ ਮੁਤਾਬਕ, "ਹੁਣ ਲੋਕ ਕੁਆਲਿਟੀ ਅਤੇ ਹਾਇਜੀਨ ਵਾਲੇ ਖਾਣੇ ਨੂੰ ਹੀ ਤਰਜੀਹ ਦੇਣਗੇ। ਦੂਜੇ ਪਾਸੇ ਰੈਸਟੋਰੈਂਟ ਅਤੇ ਹੋਟਲਾਂ ਨੂੰ ਵੀ ਆਪਣੇ ਸਾਫ ਸਫਾਈ ਦੇ ਸਟੈਂਡਰਡ ਨੂੰ ਉੱਤੇ ਚੁੱਕਣਗੇ।''''

ਉਹ ਦੱਸਦੇ ਹਨ ਕਿ ਰੈਸਟੋਰੈਂਟ ਦਾ ਕਾਰੋਬਾਰ ਪਿਛਲੇ ਕੁਝ ਦਿਨਾਂ ਵਿੱਚ ਕਾਫ਼ੀ ਡਿੱਗਿਆ ਹੈ ਅਤੇ ਲੰਘੇ ਇੱਕ ਹਫ਼ਤੇ ''ਚ ਇਹ 90 ਫੀਸਦ ਤੱਕ ਹੇਠਾਂ ਆਇਆ ਹੈ।

https://www.youtube.com/watch?v=4r20sxEXYW4

ਸਮਾਜਿਕ ਅਸਰ

ਝਾਰਖੰਡ ਦੇ ਫ਼ੂਲੇਸ਼ਵਰ ਮਹਤੋ ਦਿੱਲੀ ਵਿੱਚ ਪੈਟੀਜ਼ ਅਤੇ ਬਰਗਰ ਦੀ ਰੇਹੜੀ ਲਗਾਉਂਦੇ ਹਨ।

ਕੋਰੋਨਾਵਾਇਰਸ ਦੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦਾ ਧੰਦਾ ਅੱਧਾ ਰਹਿ ਗਿਆ ਹੈ। ਪਰੇਸ਼ਾਨੀ ਇਹ ਹੈ ਕਿ ਉਨ੍ਹਾਂ ਦੀ ਪਤਨੀ, ਦੋ ਪੁੱਤਰ ਅਤੇ ਇੱਕ ਧੀ ਪਿੰਡ ਵਿੱਚ ਹੀ ਰਹਿੰਦੇ ਹਨ।

ਮਹਤੋ ''ਤੇ ਉਨ੍ਹਾਂ ਦਾ ਪਰਿਵਾਰ ਵਾਪਸ ਆਉਣ ਦਾ ਦਬਾਅ ਬਣਾ ਰਿਹਾ ਹੈ। ਪਰ ਉਹ ਕਹਿੰਦੇ ਹਨ, "ਮਰਨਾ ਤਾਂ ਇੱਕ ਦਿਨ ਹੈ ਹੀ, ਘਰ ਚਲੇ ਜਾਵਾਂਗੇ ਤਾਂ ਕਮਾਵਾਂਗੇ ਕੀ?"

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=1C0tnk2ztGk

https://www.youtube.com/watch?v=ReEP9Pdgcw0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News