ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਕਿਹਾ, ''''ਜੇ ਉਨ੍ਹਾਂ ਨੇ ਮਨ ਬਣਾ ਲਿਆ ਤਾਂ ਉਸ ਨੂੰ ਕੋਈ ਰੋਕ ਨਹੀਂ ਸਕਦਾ''''

Monday, Mar 16, 2020 - 06:13 PM (IST)

ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਕਿਹਾ, ''''ਜੇ ਉਨ੍ਹਾਂ ਨੇ ਮਨ ਬਣਾ ਲਿਆ ਤਾਂ ਉਸ ਨੂੰ ਕੋਈ ਰੋਕ ਨਹੀਂ ਸਕਦਾ''''
CAPATIN AMRINDER, NAVJOT SIDHU
Getty Images

"ਨਵਜੋਤ ਇੱਕ ਕਾਂਗਰਸ ਆਗੂ ਹੈ, ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਾਂਗਰਸ ਆਗੂ ਹਨ। ਜੇ ਉਨ੍ਹਾਂ ਨੇ ਮਨ ਬਣਾ ਲਿਆ ਹੈ ਤਾਂ ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ। ਉਹ ਸਾਡੀ ਟੀਮ ਦਾ ਹਿੱਸਾ ਹਨ। ਅਸੀਂ ਉਨ੍ਹਾਂ ਦੀਆਂ ਇੱਛਾਵਾਂ ਦਾ ਧਿਆਨ ਰੱਖਾਂਗੇ, ਮੁਸ਼ਕਿਲਾਂ ਦਾ ਹੱਲ ਕਰਾਂਗੇ।"

ਇਹ ਕਹਿਣਾ ਹੈ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਜੋ ਕਿ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਉੱਤੇ ਪੱਤਰਕਾਰਾਂ ਨਾਲ ਰੂਬਰੂ ਹੋ ਰਹੇ ਸਨ।

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਨਵਜੋਤ ਸਿੰਘ ਸਿੱਧੂ ਨੂੰ 2 ਸਾਲ ਦੀ ਉਮਰ ਤੋਂ ਜਾਣਦਾ ਹਾਂ। ਉਹ ਐਡਵੋਕੇਟ ਭਗਵੰਤ ਸਿੰਘ ਦੇ ਪੁੱਤਰ ਹਨ। ਜਦੋਂ ਮੈਂ ਪਾਰਟੀ ਵਿੱਚ ਸ਼ਾਮਿਲ ਹੋਇਆ ਤਾਂ ਭਗਵੰਤ ਸਿੰਘ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਸੀ। ਅਸੀਂ ਦੋਹਾਂ ਨੇ ਮਿਲਕੇ ਕਾਫ਼ੀ ਕੰਮ ਕੀਤਾ ਸੀ।"

ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਜੇ ਕੋਈ ਵੀ ਕਾਂਗਰਸ ਵਿਧਾਇਕ ਕਹਿੰਦਾ ਹੈ ਉਨ੍ਹਾਂ ਕੋਲ ਪੰਜਾਬ ਨੂੰ ਲੈ ਕੇ ਇੱਕ ਰੋਡਮੈਪ ਹੈ ਤਾਂ ਕਿ ਉਸ ਨੂੰ ਤੁਹਾਡੇ ਕੋਲ ਆਉਣਾ ਚਾਹੀਦਾ ਹੈ ਜਾਂ ਫਿਰ ਦਿੱਲੀ ਵਿੱਚ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਜਾਣਾ ਚਾਹੀਦਾ ਹੈ?

ਇਹ ਵੀ ਪੜ੍ਹੋ-

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ, "ਜੇ ਕੋਈ ਵੀ ਕਾਂਗਰਸ ਆਗੂ ਕੁਝ ਚਰਚਾ ਕਰਨਾ ਚਾਹੁੰਦਾ ਹੈ ਤਾਂ ਉਹ ਮੇਰੇ ਕੋਲ ਆ ਸਕਦਾ ਹੈ। ਜੇ ਸਿੱਧੂ ਦਿੱਲੀ ਵਿੱਚ ਜਾ ਕੇ ਚਰਚਾ ਕਰਨਾ ਚਾਹੁੰਦੇ ਹਨ ਤਾਂ ਕਰ ਲੈਣ।"

ਨਵਜੋਤ ਸਿੰਘ ਸਿੱਧੂ ਨੇ ਇੱਕ ਦਿਨ ਪਹਿਲਾਂ ਹੀ ਆਪਣਾ ਇੱਕ ਯੂਟਿਊਬ ਚੈਨਲ ਬਣਇਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਵਿੱਚ ਕਾਂਗਰਸ ਸਰਕਾਰ ਤਿੰਨ ਸਾਲ ਦੇ ਕੰਮ ਦਾ ਬਿਓਰਾ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਹੀਆਂ ਗਈਆਂ ਮੁੱਖ ਗੱਲਾਂ:

ਕੋਰੋਨਾਵਾਇਰਸ ਨੂੰ ਲੈ ਕੇ ਕਈ ਚੀਜ਼ਾਂ ''ਤੇ ਪਾਬੰਦੀਆਂ ਲਗਾਈਆਂ ਜੋ ਕਿ ਸਿਹਤ ਪੱਖੋਂ ਜ਼ਰੂਰੀ ਸੀ।

ਇਸੇ ਕਾਰਨ ਕਰਤਾਰਪੁਰ ਯਾਤਰਾ ''ਤੇ ਵੀ ਰੋਕ ਲਗਾਉਣੀ ਪਈ। ਪਰ ਇਹ ਅਸਥਾਈ ਫੈਸਲਾ ਹੈ। ਮੈਂ ਯਕੀਨੀ ਬਣਾਉਂਦਾ ਹਾਂ ਕਿ ਇਹ ਯਾਤਰਾ ਮੁੜ ਖੁੱਲ੍ਹੇਗੀ।

ਪਿਛਲੀ ਵਾਰੀ ਅਸੀਂ ਜੋ ਮੈਨੀਫੈਸਟੋ ਵਿੱਚ ਵਾਅਦੇ ਕੀਤੇ- 424 ਵਾਅਦੇ ਕੀਤੇ ਸੀ। ਜਿਨ੍ਹਾਂ ਵਿੱਚੋਂ ਤਿੰਨ ਸਾਲਾਂ ਵਿੱਚ 225 ਵਾਅਦੇ ਪੂਰੇ ਕੀਤੇ, 96 ''ਤੇ ਕੰਮ ਚੱਲ ਰਿਹਾ ਹੈ, 103 ਨੂੰ ਅਸੀਂ ਅਗਲੇ ਦੋ ਸਾਲਾਂ ਵਿੱਚ ਪੂਰਾ ਕਰਾਂਗੇ।

ਬੇਅਦਬੀ ਦੇ ਮਾਮਲੇ

ਅਸੀਂ ਕਾਨੂੰਨ ਵਿਵਸਥਾ ਨਾਲ ਬੜੀ ਸਖ਼ਤੀ ਨਾਲ ਪੇਸ਼ ਆ ਰਹੇ ਹਾਂ। ਅਸੀਂ ਪ੍ਰਤਾਪ ਸਿੰਘ ਕਮਿਸ਼ਨ ਬਿਠਾਇਆ ਅਤੇ ਪਿਛਲੀ ਸਰਕਾਰ ਦੇ 390 ਝੂਠੇ ਕੇਸ ਖ਼ਤਮ ਕੀਤੇ।

ਫਿਰ ਬਹਿਬਲ ਕਲਾਂ ਮਾਮਲੇ ''ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ।

ਅਗਲੇ ਕੁਝ ਦਿਨਾਂ ਵਿੱਚ ਬੇਅਦਬੀ ਦੇ ਦੋਸ਼ੀਆਂ ''ਤੇ ਵੱਡੀ ਕਾਰਵਾਈ ਹੋਵੇਗੀ।

ਗੈਂਗਸਟਰਾਂ ਉੱਤੇ ਨਕੇਲ

https://www.youtube.com/watch?v=NNthv3-QNb0

32 ਅੱਤਵਾਦੀ ਮੋਡਿਊਲਜ਼ ਖ਼ਤਮ ਕੀਤੇ, 155 ਲੋਕ ਗ੍ਰਿਫ਼ਤਾਰ ਕੀਤੇ।

ਗੈਂਗਸਟਰਜ਼ ਤੋਂ 197 ਹਥਿਆਰ ਅਤੇ 32 ਹੈਂਡ ਗਰੇਨੇਡਜ਼ ਬਰਾਮਦ ਕੀਤੇ। ਅਸੀਂ ਪੰਜਾਬ ਵਿੱਚ ਕੋਈ ਮਾਫ਼ੀਆ ਨਹੀਂ ਚੱਲਣ ਦਿਆਂਗੇ। ਨਾ ਹੀ ਰੇਤ ਮਾਫ਼ੀਆ, ਟਰਾਂਸਪੋਰਟ, ਟੈਰਰਿਸਟ ਜਾਂ ਗੁੰਡਾ ਮਾਫ਼ੀਆ ਚੱਲਣ ਦੇਣਾ।

ਸੂਬੇ ਦੀ ਕਾਨੂੰਨ ਵਿਵਸਥਾ ਖ਼ਰਾਬ ਕਰਨ ਵਾਲਿਆਂ ਨੂੰ ਨਤੀਜੇ ਭੁਗਤਣੇ ਪੈਣਗੇ।

ਇਹ ਵੀ ਪੜ੍ਹੋ-

ਰੁਜ਼ਗਾਰ

ਰੁਜ਼ਗਾਰ
Getty Images
ਸੰਕੇਤਕ ਤਸਵੀਰ

ਰੁਜ਼ਗਾਰ ਸਾਡੇ ਲਈ ਵੱਡਾ ਮੁੱਦਾ ਹੈ। ਅਸੀਂ ਘਰ-ਘਰ ਰੁਜ਼ਗਾਰ ਯੋਜਨਾ ਸ਼ੁਰੂ ਕੀਤੀ। ਇਸ ਦੇ ਤਹਿਤ ਸਰਕਾਰੀ ਨੌਕਰੀ ਦਿੰਦੇ ਹਾਂ, ਸਟਾਰਟ-ਅਪਜ਼ ਨੂੰ ਮਦਦ ਦਿੰਦੇ ਹਾਂ।

ਪਿਛਲੇ ਸੈਸ਼ਨ ਵਿੱਚ ਇੱਕ ਆਈਟੀ ਕੰਪਨੀ ਨੇ ਇੱਕ ਕੁੜੀ ਨੂੰ 42 ਲੱਖ ਦਾ ਪੈਕੇਜ ਦਿੱਤਾ ਸੀ।

ਅਸੀਂ ਅਗਲੇ ਦੋ ਸਾਲਾਂ ਵਿੱਚ ਇੱਕ ਲੱਖ ਨੌਕਰੀਆਂ ਦੇਵਾਂਗੇ।

ਨਸ਼ਿਆਂ ਖਿਲਾਫ਼ ਜੰਗ

ਨਸ਼ਾ
Getty Images
ਸੰਕੇਤਕ ਤਸਵੀਰ
  • ਨਸ਼ਿਆਂ ਖਿਲਾਫ਼ ਸਾਡੀ ਸਰਕਾਰ ਨੇ ਬਹੁਤ ਕੰਮ ਕੀਤਾ। ਜਦੋਂ ਹੜ੍ਹ ਆਇਆ ਸੀ ਰਾਵੀ ਚੋਂ ਇੱਕ ਵਿਅਕਤੀ ਆਪਣੇ ਪਿੱਛੇ ਸਮਾਨ ਬੰਨ ਕੇ ਲਿਆ ਰਿਹਾ ਸੀ। ਉਸ ਨੂੰ ਵੀ ਅਸੀਂ ਫੜਿਆ।
  • ਨਸ਼ਿਆਂ ਖਿਲਾਫ਼ ਅਸੀਂ STF ਬਣਾਈ ਅਤੇ ਪੰਜਾਬ ਪੁਲਿਸ ਵੀ ਇਸ ''ਤੇ ਕੰਮ ਕਰ ਰਹੀ ਹੈ।
  • ਬਾਕੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਕਿਹਾ ਸੀ ਕਿ ਅਸੀਂ ਮਿਲ ਕੇ ਨਸ਼ਿਆਂ ਖਿਲਾਫ਼ ਲੜੀਏ।
  • ਢਾਈ ਲੱਖ ਪ੍ਰੋਗਰਾਮ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਕੀਤੇ। 42 ਹਜ਼ਾਰਾਂ ਲੋਕਾਂ ਨੂੰ ਡਰੱਗਜ਼ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਕੀਤਾ।

ਕਿਸਾਨਾਂ ਲਈ ਕੰਮ

ਇਹ ਵੀ ਪੜ੍ਹੋ:

5 ਲੱਖ 62 ਹਜ਼ਾਰ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ। ਗੈਰ-ਜ਼ਮੀਨ ਮਜ਼ਦੂਰਾਂ ਦਾ ਕਰਜ਼ਾ ਛੇਤੀ ਮਾਫ਼ ਕੀਤਾ ਜਾਵੇਗਾ।

ਮੀਂਹ ਨਾਲ ਬਰਬਾਦ ਹੋਈ ਫਸਲ ਦੀ ਵਿਸ਼ੇਸ਼ ਗਿਰਦਾਵਰੀ ਹੋਵੇਗੀ।

ਤਿੰਨ ਮੈਡੀਕਲ ਕਾਲਜ ਸ਼ੁਰੂ, ਦੋ ''ਤੇ ਵਿਚਾਰ ਹੋ ਰਿਹਾ। 1350 ਹੈਲਥ ਕਲੀਨਿਕ ਵੈੱਲਨੈਸ ਸ਼ੁਰੂ ਕੀਤੇ ਗਏ।

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=PkL9K47B3s4

https://www.youtube.com/watch?v=BN-C4gAwxKg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News