ਕੋਰੋਨਾਵਾਇਰਸ: ਪੰਜਾਬ ਤੇ ਭਾਰਤ ਸਣੇ ਵਿਦੇਸ਼ਾਂ ''''ਚ ਕਿਹੜੀਆਂ ਪਾਬੰਦੀਆਂ ਲੱਗੀਆਂ

Monday, Mar 16, 2020 - 05:43 PM (IST)

ਕੋਰੋਨਾਵਾਇਰਸ: ਪੰਜਾਬ ਤੇ ਭਾਰਤ ਸਣੇ ਵਿਦੇਸ਼ਾਂ ''''ਚ ਕਿਹੜੀਆਂ ਪਾਬੰਦੀਆਂ ਲੱਗੀਆਂ
ਇਹ ਘਾਤਕ ਵਾਇਰਸ ਹੁਣ ਤੱਕ ਆਪਣੀ ਚਪੇਟ ''ਚ 146 ਲੋਕਾਂ ਨੂੰ ਲੈ ਚੁੱਕਾ ਹੈ
Getty Images
ਵਿਸ਼ਵ ਸਿਹਤ ਸੰਗਠਨ ਮੁਤਾਬ਼ਕ, ਦੁਨੀਆ ਭਰ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 5746 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਰਤ ’ਚ ਕੋਰੋਨਾਵਾਇਰਸ ਦੀ ਲਾਗ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 114 ਹੋ ਗਈ ਹੈ। ਪੰਜਾਬ ’ਚ ਹੁਣ ਤੱਕ ਕੋਰੋਨਾਵਾਇਰਸ ਦੇ ਇੱਕ ਮਰੀਜ਼ ਦੀ ਪੁਸ਼ਟੀ ਹੋਈ ਹੈ।

ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਵਿਸ਼ਵ ਸਿਹਤ ਸੰਗਠਨ ਮੁਤਾਬ਼ਕ, ਦੁਨੀਆ ਭਰ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 5746 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਘਾਤਕ ਵਾਇਰਸ ਹੁਣ ਤੱਕ ਆਪਣੀ ਚਪੇਟ ’ਚ 146 ਲੋਕਾਂ ਨੂੰ ਲੈ ਚੁੱਕਾ ਹੈ।

ਕੋਰੋਨਾਵਾਇਰਸ ਕਰ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਰਕਾਰਾਂ ਵਲੋਂ ਲਗਾਈਆਂ ਜਾ ਰਹੀਆਂ ਹਨ।

https://www.youtube.com/watch?v=kO5ION4DkWo

ਇਹ ਵੀ ਪੜ੍ਹੋ

ਕੋਰੋਨਾਵਾਇਰਸ
BBC

ਪੰਜਾਬ ''ਚ ਹੁਣ ਤੱਕ ਕਿਹੜੇ ਲਏ ਗਏ ਫੈਸਲੇ?

  • ਪੰਜਾਬ ''ਚ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰਨ ਦੇ ਹੁਕਮ ਹਨ। ਹਾਲਾਂਕਿ ਪ੍ਰੀਖਿਆਵਾਂ ਚਲਦੀਆਂ ਰਹਿਣਗੀਆਂ।
  • ਸਿਨੇਮਾ ਘਰਾਂ ਨੂੰ ਬੰਦ ਕਰਨ ਦੇ ਪੰਜਾਬ ਸਰਕਾਰ ਵਲੋਂ ਹੁਕਮ ਦਿੱਤੇ ਗਏ ਹਨ।
  • ਜਿੰਮ ਅਤੇ ਸਵੀਮਿੰਗ ਪੂਲ ਬੰਦ ਕਰਨ ਦੇ ਹੁਕਮ ਹਨ।
  • ਸੂਬਾ ਸਰਕਾਰ ਵਲੋਂ ਵੱਡੇ ਇਕੱਠਾਂ ''ਚ ਜਾਣ ਦੀ ਮਨਾਹੀ ਹੈ।
  • ਸਿਹਤ ਪੱਖੋਂ ਕਿਸੇ ਵੀ ਤਰ੍ਹਾਂ ਦੀ ਦਿਕੱਤ ਜਾਂ ਖ਼ਦਸ਼ਾ ਹੋਣ ''ਤੇ 104 ਨੰਬਰ ਹੈਲਪਲਾਈਨ ਜਾਰੀ ਕੀਤੀ ਗਈ ਹੈ।
  • ਖੇਡ ਸੰਮੇਲਨ, ਕਾਨਫਰੰਸਾਂ, ਮੇਲੇ, ਪ੍ਰਦਰਸ਼ਨੀਆਂ ''ਤੇ ਰੋਕ ਲਗਾ ਦਿੱਤੀ ਗਈ ਹੈ।
  • ਲਾਂਘੇ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰੂਦੁਆਰਾ ਜਾਣ ਦੀ ਮਨਾਹੀ ਹੈ।
  • ਵਿਰਾਸਤ-ਏ-ਖ਼ਾਲਸਾ ਨੂੰ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।
ਕੋਰੋਨਾਵਾਇਰਸ
BBC
ਅਜੇ ਤੱਕ ਇਹ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ

ਇਹ ਵੀ ਪੜ੍ਹੋ:

https://www.youtube.com/watch?v=QqPjwenWSGs

ਭਾਰਤ ''ਚ ਕੀ-ਕੀ ਹੋ ਰਿਹਾ ਹੈ?

  • ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਸਾਰੇ ਵੀਜ਼ਾ ਰੋਕ ਦਿੱਤੇ ਹਨ। ਡਿਪਲੋਮੈਟਿਕ, ਅਧਿਕਾਰਤ, ਕੌਮਾਂਤਰੀ ਸੰਸਥਾਵਾਂ, ਰੁਜ਼ਗਾਰ ਅਤੇ ਪ੍ਰੋਜੈਕਟ ਵੀਜ਼ਾ ਨੂੰ ਛੋਟ ਦਿੱਤੀ ਗਈ ਹੈ। ਵੀਜ਼ਾ ''ਤੇ ਇਹ ਪਾਬੰਦੀ 13 ਮਾਰਚ ਦੀ ਅੱਧੀ ਰਾਤ ਤੋਂ ਲਾਗੂ ਹੋ ਗਈ ਹੈ। ਇਸ ਦੇ ਨਾਲ ਹੀ ਓਸੀਆਈ ਖਾਤਾਧਾਰਕਾਂ ਨੂੰ ਦਿੱਤੀ ਗਈ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਵੀ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਹਾਲਾਂਕਿ ਜੋ ਵਿਦੇਸ਼ੀ ਭਾਰਤ ਵਿੱਚ ਮੌਜੂਦ ਹਨ ਉਨ੍ਹਾਂ ਦੇ ਵੀਜ਼ਾ ਜਾਇਜ਼ ਰਹਿਣਗੇ।
  • ਮਾਸਕ ਅਤੇ ਹੈਂਡ-ਸੈਨੇਟਾਈਜ਼ਰ ਦੀ ਕਾਲਾ-ਬਾਜ਼ਾਰੀ ਨੂੰ ਰੋਕਣ ਲਈ ਇਨ੍ਹਾਂ ਨੂੰ ਅਸੈਂਸ਼ੀਅਲ ਕੋਮੋਡਿਟੀ ਐਕਟ ਦੇ ਤਹਿਤ ਲਿਆਂਦਾ ਗਿਆ ਹੈ ਤਾਂਕਿ ਕੋਰੋਨਾਵਾਇਰਸ ਦੇ ਚਲਦਿਆਂ ਇਨ੍ਹਾਂ ਨੂੰ ਮਹਿੰਗਾ ਕਰਕੇ ਨਾ ਵੇਚਿਆ ਜਾਵੇ।
  • ਭਾਰਤੀ ਰੇਲ ਵਲੋਂ ਏਸੀ ਕੋਚ ''ਚ ਕੰਬਲ ਦੇਣ ਤੋਂ ਮਨਾ ਕਰ ਦਿੱਤਾ ਹੈ। ਏਸੀ ਕੋਚਾਂ ਦੇ ਤਾਪਮਾਨ ਵੀ 25-26 ਡਿਗ੍ਰੀ ਤੱਕ ਸੀਮਿਤ ਰੱਖਣ ਦੇ ਹੁਕਮ ਹਨ। ਟ੍ਰੇਨਾਂ, ਲਾਬੀ, ਟਿਕਟ ਰੂਮ, ਪੈਸੇਂਜਰ ਰੂਮ ਆਦਿ ''ਚ ਸੈਨੇਟਾਈਜ਼ੇਸ਼ਨ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ।
  • ਭੀੜ ਵਾਲੇ ਜਨਤਕ ਸਥਾਨਾਂ ''ਤੇ ਇਕੱਠੇ ਹੋਣ ''ਤੇ ਪਾਬੰਦੀ ਲਗਾਈ ਗਈ ਹੈ। ਪ੍ਰਮੁੱਖ ਸੈਰ-ਸਪਾਟਾਂ ਸਥਾਨਾਂ ''ਤੇ ਵੀ ਨਾ ਜਾਣ ਲਈ ਹਿਦਾਇਤਾਂ ਜਾਰੀ ਕੀਤੀਆ ਹਨ।
  • ਬੀਸੀਸੀਆਈ ਨੇ ਸਾਰੇ ਘਰੇਲੂ ਮੈਚਾਂ ''ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾ ਦਿੱਤੀ ਹੈ। ਬੀਸੀਸੀਆਈ ਪ੍ਰੇਜ਼ੀਡੇਂਟ ਸੌਰਵ ਗਾਂਗੁਲੀ ਨੇ ਕਿਹਾ ਕਿ ਇਰਾਨੀ ਕੱਪ, ਸੀਨਿਅਰ ਵੁਮਨ ਵਨ-ਡੇ ਨੌਕ-ਆਉਟ, ਵਿਜ਼ੀ ਟਰਾਫ਼ੀ ਸਣੇ ਸਾਰੇ ਮੈਚ ਫ਼ਿਲਹਾਲ ਲਈ ਰੋਕ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵਨ-ਡੇ ਇੰਟਰਨੇਸ਼ਨਲ ਸੀਰੀਜ਼, ਆਸਟ੍ਰੇਲੀਆ-ਨਿਉਜ਼ੀਲੈਂਡ ਦਾ ਟੀ-20 ਮੈਚ ਵੀ ਮੁਲਤਵੀ ਕਰ ਦਿੱਤਾ ਗਿਆ ਹੈ।
  • ਦਿੱਲੀ ਵਿੱਚ 50 ਤੋਂ ਵੱਧ ਲੋਕਾਂ ਦੇ ਇਕੱਠ ''ਤੇ ਪਾਬੰਦੀ।
ਕੋਰੋਨਾਵਾਇਰਸ
Reuters
ਨਿਉਯਾਰਕ ''ਚ ਸਾਰੇ ਬਾਰ ਅਤੇ ਰੇਸਤਰਾਂ ਬੰਦ ਕਰ ਦਿੱਤੇ ਗਏ ਹਨ। ਜਨਤਕ ਸਥਾਨਾਂ ''ਤੋ ਲੋਕਾਂ ਦੇ ਇਕੱਠੇ ਹੋਣ ''ਤੇ ਪਾਬੰਦੀ ਲਗਾਈ ਗਈ ਹੈ

ਦੁਨੀਆਂ ਭਰ ''ਚ ਲੱਗੀਆਂ ਪਾਬੰਦੀਆਂ

  • ਨਿਉਯਾਰਕ ‘ਚ ਸਾਰੇ ਬਾਰ ਅਤੇ ਰੇਸਤਰਾਂ ਬੰਦ ਕਰ ਦਿੱਤੇ ਗਏ ਹਨ। ਜਨਤਕ ਸਥਾਨਾਂ ’ਤੇ 50 ਤੋਂ ਵੱਧ ਲੋਕਾਂ ਦੇ ਇਕੱਠ ‘ਤੇ ਪਾਬੰਦੀ ਲਗਾਈ ਗਈ ਹੈ।
  • ਜਰਮਨੀ ਨੇ ਸੋਮਵਾਰ ਤੋਂ ਆਸਟ੍ਰੀਆ, ਫ੍ਰਾਂਸ ਅਤੇ ਸਵੀਜ਼ਰਲੈਂਡ ਦੇ ਨਾਲ ਲੱਗਦੀ ਆਪਣੀ ਜ਼ਮੀਨੀ ਸੀਮਾ ਨੂੰ ਬੰਦ ਕਰ ਦਿੱਤਾ ਹੈ।
  • ਹੰਗਰੀ ਦੀ ਸਰਕਾਰ ਨੇ ਆਸਟ੍ਰੀਆ ਅਤੇ ਸਲੋਵੇਨੀਆਂ ਦੇ ਨਾਲ ਲੱਗਦੀਆਂ ਆਪਣੀ ਸੀਮਾਵਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਾਰੇ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਦੇ ਇਕੱਠੇ ਹੋਣ ''ਤੇ ਵੀ ਮਨਾਹੀ ਹੈ।
  • ਈਰਾਨ ''ਚ ਲੋਕਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਸਲਾਹ ਦਿੱਤੀ ਗਈ ਹੈ ਕਿ ਉਹ ਸਾਰੀਆਂ ਯਾਤਰਾਵਾਂ ਨੂੰ ਰੱਦ ਕਰ ਦੇਣ।
  • ਫ੍ਰਾਂਸ ''ਚ ਰੇਸਤਰਾਂ, ਕੈਫ਼ੇ, ਸਿਨੇਮਾ ਹਾਲ, ਨਾਈਟ-ਕਲੱਬ ਸਭ ਬੰਦ ਕਰ ਦਿੱਤੇ ਗਏ ਹਨ। ਫ੍ਰਾਂਸ ''ਚ ਸਥਾਨਕ ਚੋਣਾਂ ਵੀ ਹੋ ਰਹੀਆਂ ਹਨ ਜਿਸ ''ਚ ਕਾਫ਼ੀ ਘੱਟ ਮਤਦਾਨ ਹੋਇਆ ਹੈ।
  • ਬ੍ਰਿਟੇਨ ’ਚ ਵੀ ਸਥਾਨਕ ਚੋਣਾਂ ਹੋਣੀਆਂ ਸੀ ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
  • ਸਪੋਰਟ੍ਸ ਪ੍ਰੋਡਕਟ੍ਸ ਲਈ ਜਾਣੀ ਜਾਂਦੀ ਕੰਪਨੀ ''ਨਾਇਕੀ'' ਨੇ ਦੁਨੀਆਭਰ ''ਚ ਫੈਲੀ ਆਪਣੀ ਸੈਂਕੜਾਂ ਬ੍ਰਾਂਚਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।
  • ਆਸਟ੍ਰੀਆ ''ਚ ਕਿਸੀ ਥਾਂ ''ਤੇ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ''ਤੇ ਪ੍ਰਤੀਬੰਧ ਲੱਗਾ ਦਿੱਤਾ ਗਿਆ ਹੈ। ਸਾਰੀਆਂ ਦੁਕਾਨਾਂ ਵੀ ਬੰਦ ਕਰਨ ਦੇ ਆਦੇਸ਼ ਹਨ।
  • ਰੋਮਾਨੀਆ ਨੇ ਐਮਰਜੈਂਸੀ ਲੱਗਾ ਦਿੱਤੀ ਹੈ। ਚੈਕ ਰਿਪਬਲਿਕ ਨੇ ਪੂਰੇ ਦੇਸ਼ ਨੂੰ ਕੁਆਰੰਟੀਨ ਕਰਨ ਦਾ ਐਲਾਨ ਕੀਤਾ ਹੈ।
ਕੋਰੋਨਾਵਾਇਰਸ
BBC

ਇਹ ਵੀ ਪੜ੍ਹੋ:

https://www.youtube.com/watch?v=BN-C4gAwxKg

https://www.youtube.com/watch?v=g6JP3cBwmGI

https://www.youtube.com/watch?v=kO5ION4DkWo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News