ਕੋਰੋਨਾਵਾਇਰਸ ਨੇ ਕਿਵੇਂ ਦੁਨੀਆਂ ਦੀ ਦਿਸ਼ਾ ਮੋੜ ਦਿੱਤੀ, ਕੁਝ ਖੇਤਰ ਜਿਨ੍ਹਾਂ ’ਤੇ ਇਸ ਦਾ ਸਭ ਤੋਂ ਵੱਧ ਅਸਰ ਪਿਆ

Monday, Mar 16, 2020 - 11:43 AM (IST)

ਕੋਰੋਨਾਵਾਇਰਸ ਨੇ ਕਿਵੇਂ ਦੁਨੀਆਂ ਦੀ ਦਿਸ਼ਾ ਮੋੜ ਦਿੱਤੀ, ਕੁਝ ਖੇਤਰ ਜਿਨ੍ਹਾਂ ’ਤੇ ਇਸ ਦਾ ਸਭ ਤੋਂ ਵੱਧ ਅਸਰ ਪਿਆ
ਮਾਸਕ ਪਾਈ ਕੁੜੀ
Getty Images

ਹਾਲੇ ਪਿਛਲੇ ਸਾਲ ਦੀ ਹੀ ਗੱਲ ਹੈ ਜਦੋਂ ਦੁਨੀਆਂ ਆਪਣੀ ਤੇਜ਼ ਰਫ਼ਤਾਰ ਵਿੱਚ ਦੌੜ ਰਹੀ ਸੀ।

ਭਾਰਤ ਨੇ ਪੁਲਾੜ ਵਿੱਚ ਸੈਟਲਾਈਟ ਮਾਰ ਸੁੱਟਣ ਵਾਲੇ ਰਾਕਟਾਂ ਦੀ ਪਰਖ ਕੀਤੀ ਸੀ। ਦੁਨੀਆਂ ਦੇ ਚੌਧਰੀ ਦਾਅਵੇ ਕਰ ਰਹੇ ਸਨ ਕਿ ਕਿਵੇਂ ਉਹ ਪੁਲਾੜ ਵਿੱਚ ਆਪਣੇ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਕਰਨਗੇ।

ਚੰਦ ''ਤੇ ਪੈਰ ਰੱਖਣ ਦੀ ਸਾਲ ਗਿਰ੍ਹਾ ਮਨਾਈ ਜਾ ਰਹੀ ਸੀ ਤੇ ਮੰਗਲ ਤੇ ਪਾਣੀ ਲੱਭਿਆ ਜਾ ਰਿਹਾ ਸੀ।

ਚੀਨ ਦਾ ਅਰਥਚਾਰਾ ਲਗਾਤਾਰ ਵਧ ਰਿਹਾ ਸੀ ਤੇ ਉਹ ਅਜਿਹੀ ਸੜਕ ਬਣਾ ਰਿਹਾ ਸੀ ਜਿਸ ਨਾਲ ਪੱਛਮੀ ਏਸ਼ੀਆ ਵਿੱਚ ਕਾਰੋਬਾਰ ਦਾ ਮੁਹਾਂਦਰਾ ਬਦਲ ਜਾਵੇ।

ਇਹ ਵੀ ਪੜ੍ਹੋ:

ਅਚਾਨਕ ਇੱਕ ਮੱਛੀ ਮੰਡੀ ਵਿੱਚੋਂ ਇੱਕ ਅਜਿਹਾ ਜਿੰਨ ਨਿਕਲਿਆ ਕਿ ਦੁਨੀਆਂ ਉਸੇ ਨੂੰ ਬੋਤਲ ਵਿੱਚ ਪਾਉਣ ਦੇ ਉਪਰਾਲਿਆਂ ਵਿੱਚ ਲੱਗ ਗਈ।

ਚੀਨ ਦੇ ਵੁਹਾਨ ਸ਼ਹਿਰ ਦੀ ਮੱਛੀ ਮੰਡੀ ਜਿੱਥੇ ਜੰਗਲੀ ਜੀਵਾਂ ਦਾ ਗ਼ੈਰ ਕਾਨੂੰਨੀ ਕਾਰੋਬਾਰ ਹੁੰਦਾ ਸੀ। ਕੋਰੋਨਾਵਾਇਰਸ ਨਿਕਲਿਆ ਤੇ ਸਰਪਟ ਦੌੜਦੀ ਦੁਨੀਆਂ ਦੀ ਮੁਹਾਰ ਇੱਕਦਮ ਆਪਣੇ ਬਚਾਅ ਵੱਲ ਮੁੜ ਗਈਆਂ।

ਵਿਸ਼ਵ ਪੱਧਰ ''ਤੇ ਜ਼ਿੰਦਗੀ ਦਾ ਕੋਈ ਸ਼ੋਬਾ ਨਹੀਂ ਹੈ ਜਿਸ ਤੇ ਕੋਰੋਨਾਵਾਇਰਸ ਦਾ ਜਾਂ ਇਸ ਦੇ ਡਰ ਦਾ ਅਸਰ ਨਾ ਪਿਆ ਹੋਵੇ। ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਵੇਂ ਕੋਰੋਨਾਵਾਇਰਸ ਨੇ ਮਨੁੱਖੀ ਤਰਜ਼ੇ ਜ਼ਿੰਦਗੀ ਨੂੰ ਅਸਰ ਅੰਦਾਜ਼ ਕੀਤਾ ਹੈ।

ਤਕਨੀਕ ਨੇ ਸਾਡੀ ਗਤੀ ਹੀ ਨਹੀਂ ਵਧਾਈ, ਮਹਾਂਮਾਰੀਆਂ ਦੇ ਫ਼ੈਲਣ ਦੀ ਗਤੀ ਵੀ ਵਧਾ ਦਿੱਤੀ ਹੈ। ਜਿਹੜੀਆਂ ਬਿਮਾਰੀਆਂ ਪਹਿਲਾਂ ਕਿਸੇ ਇੱਕ ਇਲਾਕੇ ਤੱਕ ਰੋਕ ਲਈਆਂ ਜਾਂਦੀਆਂ ਸਨ। ਉੱਥੇ ਹੀ ਹੁਣ ਜਹਾਜ਼ਾਂ ਰਾਹੀਂ ਹੁਣ ਬਿਮਾਰੀਆਂ ਕੁਝ ਘੰਟਿਆਂ ਵਿੱਚ ਹੀ ਦੁਨੀਆਂ ਦੇ ਇੱਕ ਤੋਂ ਦੂਜੇ ਕੋਨੇ ਤੱਕ ਪਹੁੰਚ ਸਕਦੀਆਂ ਹਨ।

ਸਾਰੇ ਯਾਤਰੀਆਂ ''ਤੇ ਨਿਗ੍ਹਾ ਰੱਖਣੀ ਵੀ ਮੁਸ਼ਕਲ ਹੈ। ਕੇਰਲਾ ਦੇ ਸਿਹਤ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਕੋਈ ਵੀ ਜਾਣਕਾਰੀ ਜਿਸ ਨਾਲ ਬਿਮਾਰੀ ਫ਼ੈਲਣ ਦਾ ਖ਼ਤਰਾ ਹੋਵੇ ਨੂੰ ਲੁਕਾਉਣਾ ਜੁਰਮ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ: ਇਸ ਸੂਬੇ ਵਿੱਚ ਬਿਮਾਰੀ ਦੀ ਖ਼ਬਰ ਲੁਕਾਉਣ ਨੂੰ ਜੁਰਮ ਸਮਝਿਆ ਜਾਵੇਗਾ

ਹਵਾਈ ਜਹਾਜ਼
Reuters

ਸਭ ਤੋਂ ਵੱਡਾ ਅਸਰ ਸੈਰ-ਸਪਾਟਾ ਸਨਅਤ ''ਤੇ

ਕੋਰੋਨਾਵਾਇਰਸ ਕਾਰਨ ਸਭ ਤੋਂ ਵੱਡਾ ਅਸਰ ਸੈਰ-ਸਪਾਟੇ ''ਤੇ ਇਸ ਨਾਲ ਜੁੜੇ ਲੋਕਾਂ ਦੀਆਂ ਜ਼ਿੰਦਗੀਆਂ ''ਤੇ ਪਿਆ ਹੈ। ਭਾਰਤ ਸਮੇਤ ਦੁਨੀਆਂ ਦੇ ਕਈ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਵਾਇਰਸ ਪ੍ਰਭਾਵਿਤ ਦੇਸ਼ਾਂ ਵਿੱਚ ਜਾਣ ਤੋਂ ਰੋਕਿਆ ਹੈ। ਉੱਥੋਂ ਆਉਣ ਵਾਲਿਆਂ ''ਤੇ ਵੀ ਰੋਕਾਂ ਲਾ ਦਿੱਤੀਆਂ ਗਈਆਂ ਹਨ।

ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ਵਿੱਚ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਏਅਰ ਲਾਈਨ ਕੰਪਨੀਆਂ ਨੂੰ ਹੋਣ ਵਾਲੇ ਹਰਜੇ ਦੇ ਆਂਕੜੇ ਆਉਣ ਵਾਲੇ ਦਿਨਾਂ ਵਿੱਚ ਹੀ ਸਪਸ਼ਟ ਹੋ ਸਕਣਗੇ।

ਹੋਟਲਾਂ ਤੇ ਮਹਿਮਾਨ ਨਿਵਾਜ਼ੀ ਨਾਲ ਜੋੜੇ ਲੋਕਾਂ ਦੀ ਰੋਜ਼ੀ ਰੋਟੀ ''ਤੇ ਅਸਰ ਪਿਆ ਹੈ।

ਔਰਤ
Getty Images

ਔਰਤਾਂ ਦੀ ਜ਼ਿੰਦਗੀ ''ਤੇ ਅਸਰ

ਏਸ਼ੀਆਈ ਮੁਲਕਾਂ ਵਿੱਚ ਔਰਤਾਂ ਨਾ ਸਿਰਫ਼ ਵਾਇਰਸ ਖ਼ਿਲਾਫ਼ ਮੂਹਰਲੇ ਮੋਰਚਿਆਂ ''ਤੇ ਲੜਾਈ ਲੜ ਰਹੀਆਂ ਹਨ। ਇਸ ਦੇ ਨਾਲ ਹੀ ਉਹ ਇਸ ਦਾ ਸਮਾਜਿਕ ਅਸਰ ਵੀ ਮਹਿਸੂਸ ਕਰ ਰਹੀਆਂ ਹਨ ’ਤੇ ਕਈ ਥਾਈਂ ਸ਼ਿਕਾਰ ਵੀ ਹੋ ਰਹੀਆਂ ਹਨ।

ਕੋਰੋਨਾਵਾਇਰਸ ਕਾਰਨ ਸਕੂਲਾਂ ਕਾਲਜਾਂ ਵਿੱਚ ਛੁੱਟੀਆਂ ਕੀਤੀਆਂ ਜਾ ਰਹੀਆਂ ਹਨ। ਕੰਮਕਾਜੀ ਔਰਤਾਂ ਨੂੰ ਬੱਚਿਆਂ ਦੀ ਸੰਭਾਲ ਲਈ ਘਰੇ ਰਹਿਣਾ ਪੈਂਦਾ ਹੈ। ਉਨ੍ਹਾਂ ਦੀ ਤਨਖ਼ਾਹ ਕੱਟੀ ਜਾ ਰਹੀ ਹੈ।

ਚੀਨ ਵੱਚ ਲੱਖਾਂ ਲੋਕ ਆਪਣੇ ਘਰਾਂ ਵਿੱਚ ਵੜੇ ਹੋਏ ਹਨ। ਮਨੁੱਖੀ ਹੱਕਾਂ ਬਾਰੇ ਕੰਮ ਕਰਨ ਵਾਲੇ ਕਾਰਕੁਨਾਂ ਦਾ ਕਹਿਣਾ ਹੈ ਕਿ ਇਸ ਨਾਲ ਔਰਤਾਂ ਖ਼ਿਲਾਫ਼, ਘਰੇਲੂ ਹਿੰਸਾ ਦੇ ਮਾਮਲੇ ਵਧੇ ਹਨ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਕਾਰਨ ਔਰਤਾਂ ਦੀ ਜ਼ਿੰਦਗੀ ਵਿੱਚ ਕਿਵੇਂ ਔਕੜਾਂ ਵਧੀਆਂ

ਖਾਲੀ ਪਈਆਂ ਸੂਪਰ ਮਾਰਕਿਟ ਦੀਆਂ ਸ਼ੈਲਫ਼ਾ
Getty Images

ਵਿਸ਼ਵ ਦੀ ਆਰਥਿਕਤਾ ''ਤੇ ਪੈਣ ਵਾਲਾ ਦੂਰ ਰਸੀ ਅਸਰ

ਸਰਕਾਰਾਂ ਤੇ ਆਰਥਿਕ ਮਾਹਰ ਕਿਆਸ ਲਾ ਰਹੇ ਹਨ ਕਿ ਸਾਲ 2000 ਤੋਂ ਬਾਅਦ ਸਭ ਤੋਂ ਵੱਡੀ ਸੁਸਤੀ ਵਾਲਾ ਸਮਾਂ ਹੈ।

ਵਿਸ਼ਵੀ ਆਰਥਿਕਤਾ ਵਿੱਚ ਵੀ 0.2 ਪ੍ਰਤੀਸ਼ਤ ਦੀ ਕਮੀ ਆਉਣ ਦੀ ਵੀ ਸੰਭਾਵਨਾ ਹੈ।

ਹਾਲਾਂਕਿ ਸੰਸਥਾਨ ਦਾ ਕਹਿਣਾ ਹੈ ਕਿ ਇਹ ਅਨੁਮਾਨ ਸਭ ਤੋਂ ਬਦਤਰ ਹਾਲਤ ਨੂੰ ਧਿਆਨ ਵਿੱਚ ਰੱਖੇ ਕੇ ਲਾਏ ਗਏ ਹਨ। ਇਸ ਕਾਰਨ ਕਿਹਾ ਜਾ ਸਕਦਾ ਹੈ ਕਿ ਇਸ ਵਾਇਰਸ ਦੇ ਆਰਥਿਕ ਅਸਰ ਹੋਰ ਵੀ ਗੰਭੀਰ ਹੋ ਸਕਦੇ ਹਨ।

ਇਹ ਵੀ ਪੜ੍ਹੋ: ਕੋਰੋਨਾਵਾਇਰਸ : ਚੀਨ ਨੂੰ ਕਿੰਨਾ ਮਾਲੀ ਨੁਕਸਾਨ ਝੱਲਣਾ ਪੈ ਰਿਹਾ

ਸਮਾਜਿਕ ਤੇ ਮਾਨਸਿਕ ਅਸਰ

ਜਿਹੜੇ ਦੇਸ਼ਾਂ ਦੇ ਨਾਗਰਿਕ ਕੁਅਰੰਟੀਨ ਇਲਾਕਿਆਂ/ਦੇਸ਼ਾਂ ਵਿੱਚ ਫ਼ਸੇ ਹੋਏ ਹਨ। ਉਨ੍ਹਾਂ ਦੇ ਸੰਬੰਧੀ ਪਰੇਸ਼ਾਨ ਹਨ। ਇਟਲੀ ਵਿੱਚ ਜਦੋਂ ਪਰਿਵਾਰ ਵਾਲਿਆਂ ਨੂੰ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਮਿਲਣ ਤੇ ਰੋਕ ਲਾਈ ਗਈ ਤਾਂ ਕੈਦੀਆਂ ਨੇ ਜੇਲ੍ਹਾਂ ਵਿੱਚ ਭੰਨਤੋੜ ਕੀਤੀ। ਉਨ੍ਹਾਂ ਦੇ ਪਰਿਵਾਰਾਂ ਨੇ ਵੀ ਪ੍ਰਦਰਸ਼ਨ ਕੀਤੇ।

ਇਟਲੀ ਵਿੱਚ ਲਗਭਗ ਪੌਣੇ ਸੱਤ ਕਰੋੜ ਲੋਕਾਂ ਨੂੰ ਘਰਾਂ ਵਿੱਚ ਰਹਿਣ ਨੂੰ ਕਿਹਾ ਗਿਆ ਹੈ।

ਇਹ ਵੀ ਪੜ੍ਹੋ

ਲੋਕਾਂ ਵਿੱਚ ਜ਼ਰੂਰੀ ਵਸਤਾਂ ਘਰਾਂ ਵਿੱਚ ਇਕਠੀਆਂ ਕਰਨ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ। ਸੂਪਰ ਮਾਰਕਿਟਾਂ ਖਾਲੀ ਕਰ ਦਿੱਤੀਆਂ ਗਈਆਂ ਹਨ।

ਕਾਰਖਾਨਿਆਂ ਵਿੱਚ ਕੰਮ ਬੰਦ ਹੋਣ ਕਾਰਨ ਪੂਰਤੀ ਵੀ ਘੱਟ ਹੈ। ਇਸ ਨਾਲ ਜੇ ਇਹ ਸੰਕਟ ਸਮਾਂ ਰਹਿੰਦੇ ਕਾਬੂ ਨਾ ਆਇਆ ਤਾਂ ਅਮਨ-ਕਾਨੂੰਨ ਦਾ ਸੰਕਟ ਵੀ ਖੜ੍ਹਾ ਹੋ ਸਕਦਾ ਹੈ।

ਇਸ ਦੇ ਨਾਲ ਹੀ ਚੀਨੀ ਮੂਲ ਦੇ ਲੋਕਾਂ ਨੂੰ ਵੀ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਕਿ ਬਿਮਾਰੀ ਉਨ੍ਹਾਂ ਦੀਆਂ ਖਾਣ-ਪਾਨ ਦੀਆਂ ਅਦਤਾਂ ਕਾਰਨ ਫੈਲੀ ਹੈ। ਇਟਲੀ ਕੋਰੋਨਾ ਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਯੂਰਪੀ ਦੇਸ਼ਾਂ ਵਿੱਚੋਂ ਇੱਕ ਹੈ। ਉੱਥੇ ਕਈ ਚੀਨੀ ਮੂਲ ਦੇ ਲੋਕਾਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਤੇ ਨਸਲਵਾਦੀ ਟਿੱਪਣੀਆਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ: ਕੋਰੋਨਾਵਾਇਰਸ: ਕੀ ਬਿਮਾਰੀ ਵਾਕਈ ਚੰਮ-ਗਿੱਦੜ ਦੇ ਸੂਪ ਤੋਂ ਫੈਲੀ ਹੈ

ਵਾਤਾਵਰਰਣ ਤਬਦੀਲੀ

ਕੋਰੋਨਾਵਾਇਰਸ ਨੇ ਦੁਨੀਆਂ ਨੂੰ ਉਸ ਸਮੇਂ ਘੇਰਿਆ ਹੈ ਜਦੋਂ ਇਹ ਪਹਿਲਾਂ ਹੀ ਵਾਤਾਵਰਣ ਤਬਦੀਲੀ ਤੇ ਧਰਤੀ ਦੇ ਵਧਦੇ ਤਾਪਮਾਨ ਨੂੰ ਰੋਕਣ ਲਈ ਹੱਥ-ਪੈਰ ਮਾਰ ਰਹੀ ਸੀ।

ਮਾਹਰਾਂ ਦਾ ਅਨੁਮਾਨ ਹੈ ਕਿ ਕੋਰੋਨਾਵਾਇਰਸ ਨਾਲ ਦੁਨੀਆਂ ਵਿੱਚ ਕਾਰਬਨ ਨਿਕਾਸੀ ਘਟੇਗੀ ਤੇ ਸੰਭਾਵੀ ਤੌਰ ''ਤੇ ਇਸ ਨਾਲ ਤਾਪਮਾਨ ਨੂੰ ਫਰਕ ਪਵੇਗਾ। ਕੋਰੋਨਾ ਵਾਇਰਸ ਕਾਰਨ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹਰੇ ਗ੍ਰਹਿ ਪ੍ਰਭਾਵ ਵਾਲੀਆਂ ਗੈਸਾਂ ਛੱਡਣ ਵਾਲੇ ਚੀਨ ਵਿੱਚ ਇਸ ਪੱਖੋਂ 25 ਫ਼ੀਸਦੀ ਦੀ ਕਮੀ ਆਈ ਹੈ।

ਸਮੁੰਦਰੀ ਤੇ ਹਵਾਈ ਆਵਾਜਾਈ ਵਿੱਚ ਕਮੀ ਨਾਲ ਵੀ ਹਵਾ ਵਿੱਚ ਹਰੇ ਗ੍ਰਹਿ ਪ੍ਰਭਾਵ ਵਾਲੀਆਂ ਗੈਸਾਂ ਵਿੱਚ ਕਮੀ ਆਵੇਗੀ।

ਕੀ ਇਹ ਇੱਕ ਸੰਕੇਤ ਹੈ ਕਿ ਜੇ ਇਨਸਾਨ ਬਦਲਦੇ ਵਾਤਾਵਰਣ ਨੂੰ ਵੀ ਇੰਨੀ ਹੀ ਗੰਭੀਰਤਾ ਨਾਲ ਲਵੇ ਤਾਂ ਧਰਤੀ ਦਾ ਤਾਪਮਾਨ ਇਸੇ ਤਰ੍ਹਾਂ ਰੋਕ ਸਕਦਾ ਹੈ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: ਬਜ਼ੁਰਗ ਦੌੜਾਕ ਮਾਨ ਕੌਰ ਦੀ ਮੋਦੀ ਨੂੰ ਅਸੀਸ

https://www.youtube.com/watch?v=kyv3EZZdZL0

ਵੀਡੀਓ: ਚੁਣੌਤੀਆਂ ਨੂੰ ਮਾਤ ਦੇ ਕੇ ਕੁਸ਼ਤੀ ''ਚ ਵਾਪਸੀ ਕਰਨ ਵਾਲੀ ਮਾਂ

https://www.youtube.com/watch?v=WrRK4ywTDTQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News