Coronavirus: 14 ਦਿਨ ਵੱਖਰੇ ਰੱਖੇ ਗਏ ਇਸ ਜੋੜੇ ਤੋਂ ਜਾਣੋ, ਕਿਵੇਂ ਹੁੰਦਾ ਹੈ ਇੱਕ ਕਮਰੇ ''''ਚ ਬੰਦ ਰਹਿਣਾ

Monday, Mar 16, 2020 - 07:13 AM (IST)

Coronavirus: 14 ਦਿਨ ਵੱਖਰੇ ਰੱਖੇ ਗਏ ਇਸ ਜੋੜੇ ਤੋਂ ਜਾਣੋ, ਕਿਵੇਂ ਹੁੰਦਾ ਹੈ ਇੱਕ ਕਮਰੇ ''''ਚ ਬੰਦ ਰਹਿਣਾ
ਆਸ਼ੀਸ਼ ਅਤੇ ਨੇਹਾ
Getty Images
ਆਸ਼ੀਸ਼ ਅਤੇ ਨੇਹਾ ਦਾ ਹੁਣ ਵੁਹਾਨ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਹੈ

ਇੱਕ ਤਾਂ ਕੋਰੋਨਾਵਾਇਰਸ ਦਾ ਡਰ ਉਤੋਂ ਜੇਕਰ ਤੁਹਾਨੂੰ ਇੱਕ ਕਮਰੇ ''ਚ ਵੱਖਰਾ ਰਹਿਣ ਨੂੰ ਕਹਿ ਦਿੱਤਾ ਜਾਵੇ ਤਾਂ?

ਕੋਰੋਨਾਵਾਇਰਸ ਯਾਨਿ ਇੱਕ ਅਜਿਹੀ ਬਿਮਾਰੀ ਹੈ,ਜਿਸ ਦੀ ਚਰਚਾ ਅਤੇ ਦਹਿਸ਼ਤ ਹਰ ਪਾਸੇ ਹੈ।

ਅਖ਼ਬਾਰਾਂ ਦੀਆਂ ਸੁਰਖ਼ੀਆਂ ਤੋਂ ਲੈ ਕੇ ਟੀਵੀ ਦੀ ਹੈੱਡਲਾਈਨ ਅਤੇ ਰੇਡੀਓ ''ਤੇ ਆਉਣ ਵਾਲੇ ਇਸ਼ਤਿਹਾਰ ਤੱਕ ਕੋਵਿਡ-19 ਤੋਂ ਬਚਾਅ ਅਤੇ ਸਾਵਧਾਨੀ ਦੇ ਉਪਾਅ ਦੱਸੇ ਜਾ ਰਹੇ ਹਨ।

ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ

https://www.youtube.com/watch?v=r7pG85koQNE

ਬਚਾਅ ਦੇ ਇਨ੍ਹਾਂ ਉਪਾਵਾਂ ਵਿਚੋਂ ਇੱਕ ਹੈ: ਕੁਆਰੰਟੀਨ (quarantine)

MedicinNet ਵੈਬਸਾਈਟ ਮੁਤਾਬਕ ਮੈਡੀਕਲ ਸਾਇੰਸ ਦੀ ਭਾਸ਼ਾ ਵਿੱਚ ਕੁਆਰੰਟੀਨ ਦਾ ਅਰਥ ਹੈ, ਕਿਸੇ ਇੰਨਫੈਕਸ਼ਨ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਿਸੇ ਨੂੰ ਕੁਝ ਸਮੇਂ ਤੱਕ ਵੱਖਰਾ ਜਾਣਾ।

ਕੋਰੋਨਾ ਵੀ ਇੱਕ ਲਾਗ ਵਾਲੀ ਬਿਮਾਰੀ ਹੈ, ਇਸ ਲਈ ਇਸ ਨਾਲ ਪੀੜਤ ਜਾਂ ਪੀੜਤਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੱਖਰਾ ਰੱਖਿਆ ਜਾ ਰਿਹਾ ਹੈ।

ਕੁਆਰੰਟੀਨ ਦੀ ਟੀਮ
Getty Images
ਦਿੱਲੀ ਦੇ ਛਾਵਲਾ ਪਿੰਡ ਵਿੱਚ ਬਣਾਇਆ ਗਿਆ ਹੈ ਕੁਆਰੰਟੀਨ ਕੈਂਪ

ਵਿਦੇਸ਼ ਤੋਂ ਭਾਰਤ ਆ ਰਹੇ ਲੋਕਾਂ ਨੂੰ ਲਈ ਕਰੀਬ ਦੋ ਹਫ਼ਤਿਆਂ ਲਈ ਵੱਖਰਾ ਰੱਖਿਆ ਜਾ ਰਿਹਾ ਹੈ।

ਚੀਨ ਤੋਂ ਵਾਪਸ ਆਏ ਭਾਰਤੀ ਦੀ ਜ਼ੁਬਾਨੀ...

ਕੁਝ ਹਾਲਾਤ ਵਿੱਚ ਲੋਕਾਂ ਨੂੰ ''ਸੈਲਫ਼-ਆਇਸੋਲੇਸ਼ਨ'' ਖ਼ੁਦ ਤੋਂ ਵੱਖਰੇ ਰਹਿਣ ਲਈ ਕਿਹਾ ਜਾ ਰਿਹਾ ਹੈ ਪਰ ਇਕੱਲੇ ਰਹਿਣਾ ਇੰਨਾ ਸੌਖਾ ਵੀ ਨਹੀਂ ਹੈ।

ਇਹ ਵੀ ਪੜ੍ਹੋ:

ਬਿਮਾਰੀ ਅਤੇ ਲਾਗ ਦਾ ਡਰ ਇਕੱਲੇ ਰਹਿਣ ''ਤੇ ਹੋਰ ਵੀ ਜ਼ਿਆਦਾ ਵਧਣ ਦਾ ਸ਼ੱਕ ਰਹਿੰਦਾ ਹੈ। ਪਰ ਕੀ ਕੁਆਰੰਟੀਨ ਦੀ ਪ੍ਰਕਿਰਿਆ ਜਾਂ ਵੱਖਰੇ ਰਹਿਣਆ ਇੰਨਾ ਮੁਸ਼ਕਲ ਹੈ ਜਿੰਨਾ ਲੋਕਾਂ ਨੂੰ ਲਗ ਰਿਹਾ ਹੈ?

ਇਹ ਸਮਝਣ ਲਈ ਬੀਬੀਸੀ ਨੇ ਪ੍ਰੋਫੈਸਰ ਆਸ਼ੀਸ਼ ਯਾਦਵ ਦੀ ਗੱਲ ਕੀਤੀ ਜੋ ਹਾਲ ਹੀ ਵਿੱਚ ਚੀਨ ਦੇ ਵੁਹਾਨ ਤੋਂ ਵਾਪਸ ਆਏ ਹਨ।

ਵੁਹਾਨ ਨੂੰ ਹੀ ਕੋਰੋਨਾ ਲਾਗ ਦਾ ਕੇਂਦਰ ਦੱਸਿਆ ਜਾ ਰਿਹਾ ਹੈ।

ਆਸ਼ੀਸ਼ ਵੁਹਾਨ ਦੀ ਟੈਕਸ਼ਟਾਈਲ ਯੂਨੀਵਰਸਿਟੀ ਵਿੱ ਐਸੋਸੀਏਟ ਪ੍ਰੋਫੈਸਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਦੀ ਪਤਨੀ ਵੁਹਾਨ ਵਿੱਚ ਰਹਿ ਕੇ ਕੰਪਿਊਟਰ ਸਾਇੰਸ ਵਿੱਚ ਪੀਐੱਚਡੀ ਕਰ ਰਹੀ ਸੀ।

ਵੁਹਾਨ ਤੋਂ ਭਾਰਤ ਆਉਣ ਤੋਂ ਬਾਅਦ ਆਸ਼ੀਸ਼ ਅਤੇ ਨੇਹਾ ਨੂੰ ਦਿੱਲੀ ਦੇ ਛਾਵਲਾ ''ਚ ਆਈਟੀਬੀਪੀ (ਭਾਰਤ-ਤਿੱਬਤ ਸੀਮਾ ਪੁਲਿਸ ਬਲ) ਦੇ ''ਸੈਲਫ਼ ਆਈਸੋਲੇਸ਼ਨ ਸੈਂਟਰ'' ''ਚ ਰੱਖਿਆ ਗਿਆ ਸੀ।

ਆਸ਼ੀਸ਼ ਅਤੇ ਨੇਹਾ
Ashish Yadav
ਆਸ਼ੀਸ਼ ਅਤੇ ਨੇਹਾ ਚੀਨ ਦੇ ਵੁਹਾਨ ਤੋਂ ਆਏ ਸਨ

ਆਸ਼ੀਸ਼ ਅਤੇ ਨੇਹਾ ਛਾਵਲਾ ਦੇ ਸੈਂਟਰ ਵਿੱਚ 27 ਫਰਵਰੀ ਤੋਂ 13 ਮਾਰਚ ਤੱਕ ਕੁਆਰੰਟੀਨ ਵਿੱਚ ਰਹੇ। ਸੈਂਟਰ ਵਿੱਚ ਰਹਿ ਰਹੇ ਸਾਰੇ 112 ਲੋਕ ਜਦੋਂ ਕੋਰੋਨਾ ਟੈਸਟ ਵਿੱਚ ਨੈਗੇਟਿਵ ਆਏ ਤਾਂ ਸ਼ਨਿੱਚਰਵਾਰ ਨੂੰ ਰਵਾਨਾ ਕੀਤਾ ਗਿਆ।

ਕੁਆਰੰਟੀਨ ਵਿੱਚ ਜ਼ਿੰਦਗੀ

27 ਫਰਵਰੀ ਨੂੰ ਆਈਟੀਬੀਪੀ ਨੇ ਇਸ ਸੈਂਟਰ ਵਿੱਚ 112 ਲੋਕਾਂ ਨੂੰ ਲਿਆਂਦਾ ਗਿਆ ਸੀ, ਜਿਸ ਵਿੱਚ ਭਾਰਤ ਦੇ 76, ਬੰਗਲਾਦੇਸ਼ ਦੇ 23, ਚੀਨ ਦੇ 6, ਮਿਆਂਮਾਰ ਅਤੇ ਮਾਲਦੀਪ ਦੇ 2-2, ਦੱਖਣੀ ਅਫ਼ਰੀਕਾ ਮੈਡਾਗਾਸਕਰ ਅਤੇ ਅਮਰੀਕਾ ਦੇ ਇੱਕ-ਇੱਕ ਨਾਗਰਿਕ ਸਨ।

ਪ੍ਰੈੱਸ ਇੰਫਾਰਮੇਸ਼ਨ ਬਿਓਰੋ ਮੁਤਾਬਕ ਕੈਂਪ ਵਿੱਚ 8 ਪਰਿਵਾਰ ਅਤੇ 5 ਬੱਚੇ ਵੀ ਸਨ।

ਆਸ਼ੀਸ਼ ਦੱਸਦੇ ਹਨ ਕਿ 5 ਮੰਜ਼ਿਲਾਂ ਦੇ ਇਸ ਕੈਂਪ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨੂੰ ਰਹਿਣ ਲਈ ਇੱਕ ਕਮਰਾ ਦਿੱਤਾ ਗਿਆ ਸੀ। ਕੁਆਰੰਟੀਨ ਸੈਂਟਰ ਵਿੱਚ ਲੋਕਾਂ ਦਾ ਦਿਨ ਸਵੇਰੇ ਛੇ ਸਾਢੇ ਛੇ ਵਜੇ ਕਰੀਬ ਸ਼ੁਰੂ ਹੋ ਜਾਂਦਾ ਸੀ।

ਵੀਡੀਓ: ਵਿਦੇਸ਼ ਆਉਣ ਜਾਣ ਸਬੰਧੀ ਹਰ ਸਾਵਲ ਦਾ ਜਵਾਬ

https://youtu.be/1C0tnk2ztGk

ਸਵੇਰ ਦੀ ਚਾਹ ਤੋਂ ਬਾਅਦ 8 ਵਜੇ ਦੇ ਕਰੀਬ ਸਾਰਿਆਂ ਨੂੰ ਨਾਸ਼ਤਾ ਦਿੱਤਾ ਜਾਂਦਾ ਸੀ ਅਤੇ ਫਿਰ ਥੋੜ੍ਹੀ ਦੇਰ ਵਿੱਚ ਡਾਕਟਰਾਂ ਦੀ ਇੱਕ ਟੀਮ ਆ ਕੇ ਸਾਰਿਆਂ ਮੈਡੀਕਲ ਚੈਕਅੱਪ ਕਰਦੀ ਸੀ। ਕੋਈ ਦਿੱਤ ਮਹਿਸੂਸ ਹੋਣ ''ਤੇ ਲੋਕਾਂ ਨੂੰ ਤੁਰੰਤ ਹਸਪਤਾਲ ਲਿਆਜਿਆ ਜਾ ਜਾਂਦਾ ਸੀ।

ਆਸ਼ੀਸ਼ ਦੱਸਦੇ ਹਨ, "ਰਾਤੀ 8 ਵਜੇ ਦੇ ਕਰੀਬ ਅਸੀਂ ਖਾਣ ਲਈ ਇੱਕ ਵੱਡੇ ਡਾਇਨਿੰਗ ਹਾਲ ਵਿੱਚ ਇਕੱਠੇ ਹੁੰਦੇ ਸੀ, ਹਾਲਾਂਕਿ ਉੱਥੇ ਵੀ ਅਸੀਂ ਇੱਕ-ਦੂਜੇ ਤੋਂ ਨਿਸ਼ਚਿਤ ਦੂਰੀ ਰੱਖਣੀ ਹੁੰਦੀ ਸੀ।"

ਪਾਬੰਦੀਆਂ

ਕੁਆਰੰਟੀਨ ਕੈਂਪ ਵਿੱਚ ਰਹਿਣ ਵਾਲੇ ਲੋਕਾਂ ਲਈ ਕੁਝ ਸਖ਼ਤ ਨਿਰਦੇਸ਼ ਅਤੇ ਪਾਬੰਦੀਆਂ ਵੀ ਸਨ।

ਆਸ਼ੀਸ਼ ਦੱਸਦੇ ਹਨ, "ਅਸੀਂ ਉੱਥੇ ਜ਼ਿਆਦਾ ਕਿਸੇ ਨਾਲ ਮਿਲ-ਜੁਲ ਨਹੀਂ ਸਕਦੇ ਸਨ। ਕਿਸੇ ਵੀ ਚੀਜ਼ ਨੂੰ ਛੋਹਣ ਤੋਂ ਬਾਅਦ ਤੁਰੰਤ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਨ ਨੂੰ ਕਿਹਾ ਗਿਆ ਸੀ।"

ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ

ਕੋਰੋਨਾਵਾਇਰਸ
BBC
ਅਜੇ ਤੱਕ ਇਹ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ

"ਅਸੀਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਧੋਂਦੇਸਨ ਅਤੇ ਮਾਸਕ ਹਟਾਉਣ ਦਾ ਤਾਂ ਸਵਾਲ ਹੀ ਨਹੀਂ ਉਠਦਾ। ਇਥੋਂ ਤੱਕ ਕਿ ਅਸੀਂ ਸੌਂਦਿਆਂ ਹੋਇਆ ਵੀ ਮਾਸਕ ਲਗਾ ਕੇ ਰੱਖਦੇ ਸਨ।"

ਆਸ਼ੀਸ਼ ਅਤੇ ਉਨ੍ਹਾਂ ਦੀ ਪਤਨੀ ਨੇਹਾ ਰਹਿੰਦੇ ਬੇਸ਼ੱਕ ਇੱਕ ਕਮਰੇ ਵਿੱਚ ਸਨ ਪਰ ਉਨ੍ਹਾਂ ਬਿਸਤਰੇ ਕਾਫੀ ਦੂਰ ਸਨ ਤਾਂ ਕਿ ਲਾਗ ਦੇ ਜ਼ਰਾ ਜਿਹੇ ਖ਼ਤਰੇ ਨੂੰ ਵੀ ਟਾਲਿਆ ਜਾ ਸਕੇ।

ਮਾਨਸਿਕ ਤਣਾਅ ਅਤੇ ਡਰ

ਆਸ਼ੀਸ਼ ਦੱਸਦੇ ਹਨ ਵੁਹਾਨ ਤੋਂ ਆਉਣ ਤੋਂ ਬਾਅਦ ਸ਼ੁਰੂਆਤ ਦੇ ਕੁਝ ਦਿਨਾਂ ਤੱਕ ਤਾਂ ਉਹ ਅਤੇ ਉਨ੍ਹਾਂ ਦੀ ਪਤਨੀ ਬਹੁਤ ਡਰੇ ਹੋਏ ਸਨ।

ਇਹ ਵੀ ਪੜ੍ਹੋ:

ਉਹ ਦੱਸਦੇ ਹਨ, "ਜਦੋਂ ਤੱਕ ਸਾਡੇ ਤੁਝ ਸ਼ੁਰੂਆਤੀ ਟੈਸਟਾਂ ਦੀ ਰਿਪੋਰਟ ਨੈਗੇਟਿਕ ਨਹੀਂ ਆਈ, ਅਸੀਂ ਬਹੁਤ ਡਰੇ ਹੋਏ ਸੀ। ਸੈਂਟਰ ਵਿੱਚ ਵੀ ਕੁਝ ਲੋਕਾਂ ਨੂੰ ਸ਼ੇਅਰਿੰਗ ਬਾਥਰੂਮ ਅਤੇ ਗੁਸਲਖ਼ਾਨੇ ਦਿੱਤੇ ਗਏ ਸਨ, ਇਸ ਲਈ ਹੋਰ ਜ਼ਿਆਦਾ ਡਰ ਲਗਦਾ ਸੀ। ਕੈਂਪ ਵਿੱਚ ਰਹਿਣ ਵਾਲੇ ਸਾਰੇ ਲੋਕ ਇੱਕ-ਦੂਜੇ ਦੇਖ ਕੇ ਇਹੀ ਸੋਚਦੇ ਰਹਿੰਦੇ ਸਨ ਕਿ ਕਿਤੇ ਸਾਹਮਣੇ ਵਾਲੇ ਦੀ ਰਿਪੋਰਟ ਪਾਜ਼ੀਟਿਵ ਨਾ ਆ ਜਾਵੇ।"

ਆਸ਼ੀਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਡਰ ਡਾਇਨਿੰਗ ਹਾਲ ਵਿੱਚ ਖਾਣਾ ਖਾਣ ਵੇਲੇ ਲਗਦਾ ਸੀ।

ਉਨ੍ਹਾਂ ਨੇ ਦੱਸਿਆ, "ਸਾਨੂੰ ਕਮਰੇ ਵਿੱਚ ਖਾਣਾ ਖਾਣ ਦੀ ਇਜਾਜ਼ਤ ਨਹੀਂ ਸੀ ਇਸ ਲਈ ਸਾਰੇ ਲੋਕ ਹਾਲ ਵਿੱਚ ਇਕੱਠੇ ਹੁੰਦੇ ਸਨ। ਬੇਸ਼ੱਕ ਉੱਥੇ ਸਾਰੇ ਦੂਰੀ ਬਣਾ ਕੇ ਬੈਠਦੇ ਸਨ ਪਰ ਕਿਸੇ ਨੂੰ ਜ਼ਰਾ ਜਿਹੀ ਛਿੱਕ ਜਾਂ ਖਾਂਸੀ ਆ ਜਾਵੇ ਤਾਂ ਸਾਰੇ ਘਬਰਾ ਜਾਂਦੇ ਸਨ।"

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

ਨੀਂਦ ਨਾ ਆਉਣਾ, ਘਬਰਾਹਟ ਅਤੇ ਚਿੜਚਿੜਾਪਨ

ਆਸ਼ੀਸ਼ ਦੀ ਪਤਨੀ ਨੇਹਾ ਦੱਸਦੀ ਹੈ ਕਿ ਸ਼ੁਰੂ ਤੋਂ ਕੁਝ ਦਿਨਾਂ ਵਿੱਚ ਉਨ੍ਹਾਂ ਨੂੰ ਡਰ ਅਤੇ ਘਬਰਾਹਟ ਦਾ ਕਾਰਨ ਨੀਂਦ ਵੀ ਨਹੀਂ ਆਉਂਦੀ ਸੀ।

ਉਹ ਦੱਸਦੇ ਹਨ, "ਕਈ ਵਾਰ ਤਾਂ ਮੈਂ ਅਤੇ ਆਸ਼ੀਸ਼ ਸਾਰੀ ਰਾਤ ਗੱਲਾਂ ਕਰਦੇ ਹੋਏ ਲੰਘਾ ਦਿੰਦੇ ਸਨ। ਤਣਾਅ ਇੰਨਾ ਸੀ ਕਿ ਕਿਸੇ ਨਾਲ ਫੋਨ ''ਤੇ ਵੀ ਗੱਲ ਕਰਨ ਦਾ ਮਨ ਨਹੀਂ ਹੁੰਦਾ ਸੀ।"

ਆਸ਼ੀਸ਼ ਅਤੇ ਨੇਹਾ ਦੱਸਦੇ ਹਨ ਕਿ ਕੈਂਪ ਵਿੱਚ 23 ਸਾਲ ਦਾ ਇੱਕ ਨੌਜਵਾਨ ਵੀ ਜਿਸ ਦਾ ਬਲੱਡ ਪ੍ਰੈਸ਼ਰ ਕਾਫੀ ਵਧ ਜਾਂਦਾ ਸੀ ਜਿਸ ਨੂੰ ਕਾਬੂ ''ਚ ਰੱਖਣ ਲਈ ਡਾਕਟਰਾਂ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਸੀ।

ਇਹ ਵੀ ਪੜ੍ਹੋ:

ਹਾਲਾਂਕਿ ਕੈਂਪ ਵਿੱਚ ਮਨੋਵਿਗਿਆਨਕ ਵੀ ਸਨ ਜੋ ਲੋੜ ਪੈਣ ''ਤੇ ਲੋਕਾਂ ਦੀ ਕਾਊਂਸਲਿੰਗ ਕਰਦੇ ਸਨ।

ਆਸ਼ੀਸ਼ ਨੇ ਦੱਸਿਆ, "ਕਰੀਬ ਸਾਰੇ ਲੋਕ ਡਰੇ ਹੋਏ ਸਨਇਸ ਲਈ ਘਬਰਾਹਟ, ਤਣਾਅ ਅਤੇ ਚਿੜਚਿੜਾਪਨ ਵਰਗੀ ਪਰੇਸ਼ਾਨੀਆਂ ਵੀ ਸਨ। ਚੰਗੀ ਗੱਲ ਇਹ ਹੈ ਕਿ ਉੱਥੇ ਸਾਡੇ ਲਈ ਸਾਇਕੈਟ੍ਰਿਸਟ ਅਤੇ ਸਾਇਕੋਲੇਜਿਸਟ ਵੀ ਸਨ। ਉਨ੍ਹਾਂ ਨੂੰ ਬੁਲਾਉਣ ਲਈ ਸਾਨੂੰ ਸਿਰਫ਼ ਇੱਕ ਫੋਨ ਕਰਨਾ ਹੁੰਦਾ ਸੀ ਅਤੇ ਉਹ ਆ ਕੇ ਸਾਡੇ ਨਾਲ ਗੱਲ ਕਰਦੇ ਸਨ, ਸਾਡੀਆਂ ਗੱਲਾਂ ਸੁਣਦੇ ਸਨ।"

ਆਸ਼ੀਸ਼ ਅਤੇ ਨੇਹਾ ਕਹਿੰਦੇ ਹਨ ਕਿ ਜੇਕਰ ਉਹ ਦੋਵੇਂ ਨਾਲ ਨਾ ਹੋ ਕੇ ਇਕੱਲੇ ਹੁੰਦੇ ਤਾਂ ਉਨ੍ਹਾਂ ਲਈ ਇਹ ਸਮਾਂ ਕੱਟਣਾ ਹੋਰ ਮੁਸ਼ਕਿਲ ਹੁੰਦਾ।

ਹਾਲਾਂਕਿ ਹੁਣ ਕੁਆਰੰਟੀਨ ਦਾ ਤੈਅ ਸਮਾਂ (ਲਗਭਗ 14 ਦਿਨ) ਕੈਂਪ ਵਿੱਚ ਬਿਤਾਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਏਟਾ ਵਿੱਚ ਆਪਣੇ ਪਿੰਡ ਆ ਗਏ ਹਨ। ਘਰ ਵਿੱਚ ਵੀ ਅਹਿਤੀਆਤ ਵਜੋਂ ਉਨ੍ਹਾਂ ਨੂੰ 10-12 ਦਿਨ ਇਕੱਲੇ ਰਹਿਣ ਨੂੰ ਕਿਹਾ ਗਿਆ ਹੈ।

ਕੋਰੋਨਾਵਾਇਰਸ
BBC
ਕੋਰੋਨਾਵਾਇਰਸ: ਕੀ ਕਰਨ ਦੀ ਲੋੜ

ਨੇਹਾ ਨੇ ਦੱਸਿਆ, "ਅਜੇ ਅਸੀਂ ਵੱਖਰੇ ਕਮਰੇ ਵਿੱਚ ਰਹਿ ਹਾਂ, ਵੱਖਰੇ ਗੁਸਲਖ਼ਾਨੇ ਦੀ ਵਰਤੋਂ ਕਰ ਰਹੇ ਹਾਂ। ਅਸੀਂ ਨਾ ਤਾਂ ਬਾਜ਼ਾਰ ਜਾ ਰਹੇ ਹਾਂ ਅਤੇ ਨਾ ਹੀ ਕਿਤੇ ਬਾਹਰ। ਆਪਣੇ ਪਰਿਵਾਰ ਦੇ ਲੋਕਾਂ ਦੇ ਕੋਲ ਵੀ ਅਸੀੰ ਬਹੁਤ ਘੱਟ ਜਾਂਦੇ ਹਾਂ।"

ਆਸ਼ੀਸ਼ ਅਤੇ ਨੇਹਾ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦੀ ਹਾਲਤ ਵਿੱਚ ਉਹ ਜ਼ਿਲ੍ਹੇ ਦੇ ਸੀਐੱਮਓ ਨਾਲ ਸੰਪਰਕ ਕਰਨ।

''ਕੁਆਰੰਟੀਨ ਨੂੰ ਹਊਆ ਨਾ ਬਣਾਓ''

ਦੋਵੇਂ ਹੁਣ ਕਾਫੀ ਬਿਹਤਰ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਕੁਆਰੰਟੀਨ ਜਾਂ ਆਇਸ਼ੋਲੇਸ਼ਨ ਦੇ ਨਾਲ ਤੋਂ ਡਰਨ ਦੀ ਲੋੜ ਨਹੀਂ ਹੈ।

ਆਸ਼ੀਸ਼ ਨੇ ਕਿਹਾ, "ਅਸੀਂ ਦੋਵੇਂ ਆਪਣੇ ਤਜਰਬੇ ਨਾਲ ਦੱਸ ਸਕਦੇ ਹਾਂ ਕਿ ਜੇਕਰ ਤੁਸੀਂ ਠੀਕ ਤਿਆਰੀ ਕਰੋ ਅਤੇ ਖ਼ੁਦ ਨੂੰ ਮਾਨਸਿਕ ਤੌਰ ''ਤੇ ਥੋੜ੍ਹਾ ਜਿਹਾ ਮਜ਼ਬੂਤ ਬਣਾਓ ਤਾਂ ਵੱਖਰੇ ਰਹਿਣ ਵਿੱਚ ਕੋਈ ਖ਼ਾਸ ਪਰੇਸ਼ਾਨੀ ਨਹੀਂ ਹੋਵੇਗੀ। ਸ਼ੁਰੂ ਵਿੱਚ ਇਕੱਲਾਪਨ ਅਤੇ ਤਣਾਅ ਤੁਹਾਡੇ ''ਤੇ ਹਾਵੀ ਹੋ ਸਕਦਾ ਹੈ ਪਰ ਹੌਲੀ-ਹੌਲੀ ਇਹ ਠੀਕ ਹੋ ਜਾਵੇਗਾ।"

ਆਸ਼ੀਸ਼ ਅਤੇ ਨੇਹਾ ਕਹਿੰਦੇ ਹਨ ਕਿ ਹੁਣ ਉਨ੍ਹਾਂ ਦਾ ਵੁਹਾਨ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਹੈ।

ਆਸ਼ੀਸ਼ ਨੇ ਦੱਸਿਆ, "ਮੈਂ ਅਜੇ ਵੁਹਾਨ ਯੂਨੀਵਰਸਿਟੀ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ। ਅਗਲੇ ਕੁਝ ਮਹੀਨਿਆਂ ਵਿੱਚ ਮੈਂ ਭਾਰਤ ਵਿੱਚ ਨੌਕਰੀ ਲੱਭਾਗਾਂ ਅਤੇ ਇੱਥੇ ਨੌਕਰੀ ਮਿਲਦਿਆਂ ਹੀ ਮੈਂ ਵੁਹਾਨ ਟੈਕਸਟਾਈਲ ਯੂਨੀਵਰਸਿਟੀ ਤੋਂ ਅਸਤੀਫ਼ਾ ਦੇ ਦਵਾਂਗਾ।"

ਨੇਹੀ ਨੇ ਵੀ ਆਪਣੇ ਰਿਸਰਚ ਦਾ ਕੰਮ ਭਾਰਤ ਤੋਂ ਹੀ ਕਰਨ ਦਾ ਫ਼ੈਸਲਾ ਲਿਆ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: ਕੀ ਲਸਣ ਤੁਹਾਨੂੰ ਕੋਰੋਨਾਵਾਇਰਸ ਤੋਂ ਬਚਾਅ ਸਕਦਾ ਹੈ?

https://youtu.be/2843GMUpTRE

ਵੀਡੀਓ: ਕੋਰੋਨਾਵਾਇਰਸ: ਇਟਲੀ ਵਿੱਚ ਰਹਿੰਦੇ ਪੰਜਾਬੀ ਕੀ ਕਹਿੰਦੇ?

https://www.facebook.com/BBCnewsPunjabi/videos/198936634536894/

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News