ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਇਲਾਜ਼ ਕਰਨ ''''ਚ ਡਾਕਟਰ ਵਖਰੇਵਾਂ ਕਿਉਂ ਕਰ ਰਹੇ

Sunday, Mar 15, 2020 - 06:43 PM (IST)

ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਇਲਾਜ਼ ਕਰਨ ''''ਚ ਡਾਕਟਰ ਵਖਰੇਵਾਂ ਕਿਉਂ ਕਰ ਰਹੇ
ਕੋਰੋਨਾਵਾਇਰਸ
Getty Images
ਇਟਲੀ ਬਿਮਾਰਾਂ ਦੇ ਇਲਾਜ ਲਈ ਹਸਪਤਾਲ ''ਚ ਬਿਸਤਰੇ ਜੁਟਾਉਣ ਲਈ ਸੰਘਰਸ਼ ਕਰ ਰਿਹਾ ਹੈ

ਇਟਲੀ ਵਿੱਚ ਕੋਰੋਨਾਵਾਇਰਸ ਵਿਰੁੱਧ ਲੜਾਈ ਲੜ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਚੋਣ ਕਰਨੀ ਪੈ ਰਹੀ ਹੈ ਕਿ ਕਿਸ ਦੀ ਜ਼ਿੰਦਗੀ ਬਚਾਈ ਜਾਵੇ ਅਤੇ ਕਿਸ ਦੀ ਨਹੀਂ।

ਇਟਲੀ ਵਿੱਚ ਕੋਰੋਨਾਵਾਇਰਸ ਦੇ ਹਰ ਦਿਨ ਨਵੇਂ ਕੇਸ ਆ ਰਹੇ ਹਨ। ਬਿਮਾਰਾਂ ਦੇ ਇਲਾਜ ਲਈ ਹਸਪਤਾਲ ''ਚ ਬੈੱਡ ਜੁਟਾਉਣ ਲਈ ਸੰਘਰਸ਼ ਹੋ ਰਿਹਾ ਹੈ।

ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਲੋਮਬਾਰਡੀ ਸੂਬੇ ਦੇ ਉੱਤਰੀ ਖੇਤਰ ਬਰਗਮੋ ਦੇ ਇੱਕ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਯੂਨਿਟ ਦੇ ਮੁਖੀ ਡਾ. ਕ੍ਰਿਸਟਿਨ ਸਾਲਾਰੋਲੀ ਨੇ ਦੱਸਿਆ, "ਜੇ 80 ਤੋਂ 95 ਦੀ ਉਮਰ ਦੇ ਵਿਚਕਾਰ ਕੋਈ ਵਿਅਕਤੀ ਲਾਗ ਕਾਰਨ ਸਾਹ ਨਹੀਂ ਲੈ ਪਾ ਰਿਹਾ, ਤਾਂ ਤੁਸੀਂ ਸ਼ਾਇਦ ਇਲਾਜ ਨਹੀਂ ਕਰੋਗੇ।"

ਕੋਰੋਨਾਵਾਇਰਸ
BBC

ਉਨ੍ਹਾਂ ਅੱਗੇ ਕਿਹਾ, "ਇਹ ਭਿਆਨਕ ਸ਼ਬਦ ਹਨ, ਪਰ ਅਫ਼ਸੋਸ ਕਿ ਇਹ ਸੱਚ ਹੈ। ਅਸੀਂ ਉਸ ਸਥਿਤੀ ਵਿਚ ਨਹੀਂ ਹਾਂ ਜਿਸ ਨੂੰ ਤੁਸੀਂ ''ਚਮਤਕਾਰ'' ਕਹਿੰਦੇ ਹੋ।"

ਇਸ ਦਾ ਮਤਲਬ ਹੈ ਕਿ, ਕੀ ਇਹ ਜੀਵਨ ਜਾਂ ਮੌਤ ਦੇ ਫੈਸਲੇ ਲੈਣੇ ਜ਼ਰੂਰੀ ਹਨ?

ਇਹ ਵੀ ਪੜ੍ਹੋ:

ਕੋਰੋਨਾਵਾਇਰਸ
Getty Images
ਕੋਰੋਨਾਵਾਇਰਸ ਇਸ ਵੇਲੇ ਇਟਲੀ ਵਿੱਚ ਖਾਸ ਤੌਰ ''ਤੇ ਘਾਤਕ ਸਾਬਤ ਹੋ ਰਿਹਾ ਹੈ

''ਇਹ ਚੋਣ ਕਰਨੀ ਆਸਾਨ ਨਹੀਂ''

ਕੋਰੋਨਾਵਾਇਰਸ ਕਾਰਨ ਇਟਲੀ ਵਿੱਚ 1000 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਮੌਤਾਂ ਦਾ ਇਹ ਅੰਕੜਾ ਚੀਨ ਦੇ ਬਾਹਰ ਸਭ ਤੋਂ ਵੱਧ ਹੈ।

ਸੰਯੁਕਤ ਰਾਸ਼ਟਰ ਦੇ ਅਨੁਸਾਰ ਜਪਾਨ ਤੋਂ ਬਾਅਦ ਦੁਨੀਆਂ ਵਿੱਚ ਇਟਲੀ ਅਜਿਹਾ ਦੇਸ ਹੈ ਜਿੱਥੇ ਬਜ਼ੁਰਗਾਂ ਦੀ ਵੱਧ ਗਿਣਤੀ ਹੈ।

ਇਸਦਾ ਅਰਥ ਹੈ ਕਿ ਜੇ ਉਹ ਵਾਇਰਸ ਦੀ ਚਪੇਟ ''ਚ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਖ਼ਤਰਾ ਜ਼ਿਆਦਾ ਹੈ।

ਕੋਰੋਨਾਵਾਇਰਸ
BBC

ਇਸ ਮਹੀਨੇ ਦੇ ਸ਼ੁਰੂਆਤ ਵਿਚ ਇਟਲੀ ਦੇ ਸਿਹਤ ਮਾਹਿਰਾਂ ਨੇ ਡਾਕਟਰਾਂ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ।

ਉਨ੍ਹਾਂ ਹਦਾਇਤਾਂ ਅਨੁਸਾਰ "ਖ਼ਾਸ ਹਾਲਾਤ ਵਿੱਚ" ਹੀ, ਇੰਟੈਨਸਿਵ ਕੇਅਰ ਬੈੱਡ ਦੇਣਾ ਚਾਹੀਦਾ ਹੈ ਜਿਸ ਦਾ ਮਤਲਬ ਹੈ ਕਿ ਹਰੇਕ ਲਈ ਇੱਥੇ ਜਗ੍ਹਾ ਨਹੀਂ ਹੋਵੇਗੀ।

''ਪਹਿਲਾਂ ਆਓ ਪਹਿਲਾਂ ਜਾਓ'' ਵਾਲੇ ਅਧਾਰ ''ਤੇ ਮਰੀਜ਼ਾਂ ਨੂੰ ਦਾਖ਼ਲ ਕਰਨ ਦੀ ਬਜਾਏ, ਡਾਕਟਰਾਂ ਅਤੇ ਨਰਸਾਂ ਨੂੰ ਸਲਾਹ ਦਿੱਤੀ ਗਈ ਕਿ ਉਸੇ ਮਰੀਜ਼ ''ਤੇ ਧਿਆਨ ਦਿੱਤਾ ਜਾਵੇ ਜਿਸ ਦੀ ਬਚਣ ਦੀ ਸੰਭਾਵਨਾ ਜ਼ਿਆਦਾ ਹੋਵੇ।

https://www.youtube.com/watch?v=1C0tnk2ztGk

ਕੋਰੋਨਾਵਾਇਰਸ ਕਾਰਨ ਹਾਲਾਤ ਵਿਗੜ ਰਹੇ

ਇਟਲੀ ਵਿੱਚ ਤਕਰੀਬਨ 5,200 ਇੰਟੈਨਸਿਵ ਕੇਅਰ ਬੈੱਡ ਹਨ, ਪਰ ਸਰਦੀਆਂ ਦੇ ਮਹੀਨਿਆਂ ਵਿੱਚ, ਇਨ੍ਹਾਂ ਵਿਚੋਂ ਬਹੁਤੇ ਪਹਿਲਾਂ ਹੀ ਸਾਹ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦੇ ਇਲਾਜ ਕਾਰਨ ਭਰ ਜਾਂਦੇ ਨਹ।

ਲੋਮਬਾਰਡੀ ਅਤੇ ਵੇਨੇਟੋ ਦੇ ਉੱਤਰੀ ਖੇਤਰਾਂ ਵਿੱਚ ਨਿੱਜੀ ਅਤੇ ਜਨਤਕ ਸੰਸਥਾਵਾਂ ਵਿੱਚ ਸਿਰਫ਼ 1,800 ਬੈੱਡ ਹਨ।

ਲੋਮਬਾਰਡੀ ਦੇ ਇੱਕ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾਕਟਰ ਸਟੀਫ਼ਨੋ ਮੈਗਨੋਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੀ ਸਮਰੱਥਾ ਦੀ ਹੱਦ ਤੱਕ ਪਹੁੰਚ ਰਹੇ ਹਨ।

ਕੋਰੋਨਾਵਾਇਰਸ
Getty Images
ਲੋਮਬਾਰਡੀ ਅਤੇ ਵੇਨੇਟੋ ਦੇ ਉੱਤਰੀ ਖੇਤਰਾਂ ਵਿੱਚ ਨਿੱਜੀ ਅਤੇ ਜਨਤਕ ਸੰਸਥਾਵਾਂ ਵਿੱਚ ਸਿਰਫ਼ 1,800 ਬੈੱਡ ਹਨ

ਇਨ੍ਹਾਂ ਸੂਬਿਆਂ ਵਿੱਚ ਮਨੁੱਖੀ ਅਤੇ ਤਕਨੀਕੀ ਸਰੋਤ ਖ਼ਤਮ ਹੋ ਗਏ ਹਨ, ਇਸ ਲਈ ਨਵੇਂ ਵੈਂਟੀਲੇਟਰ ਅਤੇ ਨਵੇਂ ਉਪਕਰਣਾਂ ਦੀ ਉਡੀਕ ਕਰ ਰਹੇ ਹਾਂ।

ਇਸ ਹਫ਼ਤੇ ਦੇ ਸ਼ੁਰੂ ਵਿੱਚ, ਬਰਗੇਮੋ ਵਿੱਚ ਆਈਸੀਯੂ ਦੇ ਡਾਕਟਰ, ਡੈਨੀਅਲ ਮੈਕਿਨੀ ਦਾ ਇਹ ਬਿਆਨ ਟਵਿੱਟਰ ''ਤੇ ਵਾਇਰਲ ਹੋਇਆ।

ਇਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਟੀਮ "ਸੁਨਾਮੀ ਵਾਂਗ ਪ੍ਰਭਾਵਿਤ ਹੋ ਗਈ ਸੀ ਅਤੇ ਸਾਹ ਦੀਆਂ ਸਮੱਸਿਆਵਾਂ ਵਾਲੇ ਉਪਕਰਣ ਜਿਵੇਂ ਕਿ ਵੈਂਟੀਲੇਟਰ ਇਲਾਜ ਲਈ "ਸੋਨੇ ਵਰਗੇ" ਕੀਮਤੀ ਹੋ ਗਏ ਸਨ।

ਉਨ੍ਹਾਂ ਦੱਸਿਆ, "ਕੇਸ ਵੱਧ ਰਹੇ ਹਨ, ਪ੍ਰਤੀ ਦਿਨ 15-20 ਮਰੀਜ਼ ਦਾਖ਼ਲ ਹੋ ਰਹੇ ਹਨ, ਸਾਰੇ ਵਾਇਰਸ ਦੇ ਇਲਾਜ ਲਈ ਆ ਰਹੇ ਹਨ। ਐਮਰਜੈਂਸੀ ਰੂਮ ਵੀ ਹੁਣ ਆਪਣੀ ਸਮਰਥਾ ਟੱਪ ਚੁੱਕੇ ਹਨ।"

https://youtu.be/r7pG85koQNE

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

ਉਨ੍ਹਾਂ ਅੱਗੇ ਕਿਹਾ, "ਸਾਡੇ ਕੁਝ ਸਾਥੀ, ਜੋ ਸੰਕਰਮਿਤ ਹਨ, ਉਨ੍ਹਾਂ ਨੇ ਰਿਸ਼ਤੇਦਾਰਾਂ ਨੂੰ ਵੀ ਸੰਕਰਮਿਤ ਕੀਤਾ ਹੈ। ਕੁਝ ਲੋਕ ਤਾਂ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਲਮਕ ਰਹੇ ਹਨ।"

ਡਾ. ਸਲਾਰੌਲੀ ਨੇ ਕੈਰੀਅਰ ਨੂੰ ਦੱਸਿਆ ਕਿ ਮੈਡੀਕਲ ਸਟਾਫ਼ ''ਤੇ ਭਾਵਾਤਮਕ ਬੋਝ "ਵਿਨਾਸ਼ਕਾਰੀ" ਹੈ ਅਤੇ ਉਸਦੀ ਟੀਮ ਦੇ ਕੁਝ ਡਾਕਟਰਾਂ ''ਤੇ ਇਸ ਚੋਣ ਦਾ ਕਾਫ਼ੀ ਅਸਰ ਪਿਆ ਹੈ।

"ਇਹ ਇੱਕ ਚੀਫ਼ ਡਾਕਟਰ ਦੇ ਨਾਲ ਨਾਲ ਇੱਕ ਨਵੇਂ ਡਾਕਟਰ ਨਾਲ ਵੀ ਹੋ ਸਕਦਾ ਹੈ ਜੋ ਹੁਣੇ ਆਇਆ ਹੈ, ਅਤੇ ਉਸਨੂੰ ਕਿਸੇ ਮਨੁੱਖੀ ਜਾਨ ਦੀ ਕਿਸਮਤ ਦਾ ਫੈਸਲਾ ਕਰਨਾ ਪੈ ਸਕਦਾ ਹੈ।"

"ਮੈਂ ਤੀਹ ਸਾਲਾਂ ਦੇ ਤਜਰਬੇ ਵਾਲੀਆਂ ਨਰਸਾਂ ਨੂੰ ਰੌਂਦੇ ਵੇਖਿਆ ਹੈ, ਘਬਰਾਹਟ ਨਾਲ ਅਚਾਨਕ ਜਿਵੇਂ ਹਰ ਕੋਈ ਕੰਬ ਰਿਹਾ ਹੈ।"

ਇਹ ਵੀ ਪੜ੍ਹੋ:

ਕੋਰੋਨਾਵਾਇਰਸ
Getty Images
ਇਟਲੀ ਯੂਰਪ ਵਿੱਚ ਪਹਿਲੀ ਅਜਿਹੀ ਕੌਮ ਹੈ ਜੋ ਵਾਇਰਸ ਨਾਲ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ

ਇਟਲੀ ਦੀ ਯੂਰਪ ਨੂੰ ਅਪੀਲ

ਇਟਲੀ ਦੇ ਵਿਦੇਸ਼ ਮੰਤਰੀ, ਲੂਗੀ ਡੀ ਮਾਈਓ ਨੇ ਬੀਬੀਸੀ ਨਾਲ ਗੱਲ ਕਰਦਿਆਂ, ਯੂਰਪੀਅਨ ਯੂਨਿਟ ਨੂੰ ਯੂਰਪ ਦੇ ਸਾਰੇ ਹਸਪਤਾਲਾਂ ਅਤੇ ਕਲੀਨਿਕਾਂ ਲਈ ਸਪਲਾਈ ਦਾ ਤਾਲਮੇਲ ਕਰਨ ਦੀ ਮੰਗ ਕੀਤੀ।

ਪਰ ਉਨ੍ਹਾਂ ਨੇ ਆਸ਼ਾਵਾਦੀ ਹੋਣ ਦੀ ਗੱਲ ਵੀ ਕਹੀ। ਉੱਤਰੀ ਇਟਲੀ ਦੇ ਦਸ ਕਸਬਿਆਂ ਵਿੱਚ, ਜਿਥੇ ਰੈੱਡ ਜ਼ੋਨ ਲਗਾਇਆ ਗਿਆ ਸੀ, ਕੋਈ ਲਾਗ ਦਾ ਮਾਮਲਾ ਸਾਹਮਣੇ ਨਹੀਂ ਆਇਆ।

ਡੀ ਮਾਈਓ ਨੇ ਕਿਹਾ, "ਇਟਲੀ ਯੂਰਪ ਵਿੱਚ ਪਹਿਲੀ ਅਜਿਹਾ ਦੇਸ ਹੈ ਜੋ ਵਾਇਰਸ ਨਾਲ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪਰ ਮੈਂ ਉਮੀਦ ਕਰਦਾ ਹਾਂ ਕਿ ਇਸਦਾ ਅਰਥ ਇਹ ਵੀ ਹੋਵੇਗਾ ਕਿ ਇਟਲੀ ਐਮਰਜੈਂਸੀ ਨੂੰ ਪਿੱਛੇ ਛੱਡਣ ਵਾਲਾ ਮੁਲਕ ਹੈ।"

ਇਹ ਵੀ ਪੜ੍ਹੋ:

https://www.youtube.com/watch?v=4r20sxEXYW4

https://www.youtube.com/watch?v=qdY2ilqK9vQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News