ਕੋਰੋਨਾਵਾਇਰਸ: ਆਈਫ਼ਲ ਟਾਵਰ ਸਣੇ ਦੁਨੀਆਂ ਦੇ ਅਹਿਮ ਜਨਤਕ ਸਥਾਨ ਹੋਏ ਬੰਦ - 5 ਅਹਿਮ ਖ਼ਬਰਾਂ

Sunday, Mar 15, 2020 - 07:13 AM (IST)

ਕੋਰੋਨਾਵਾਇਰਸ: ਆਈਫ਼ਲ ਟਾਵਰ ਸਣੇ ਦੁਨੀਆਂ ਦੇ ਅਹਿਮ ਜਨਤਕ ਸਥਾਨ ਹੋਏ ਬੰਦ - 5 ਅਹਿਮ ਖ਼ਬਰਾਂ
ਕੋਰੋਨਾਵਾਇਰਸ
EPA
ਕੋਰੋਨਾਵਾਇਰਸ: ਆਈਫ਼ਲ ਟਾਵਰ ’ਤੇ ਵੀ ਯਾਤਰੀਆਂ ਦੇ ਆਉਣ ’ਤੇ ਲੱਗੀ ਰੋਕ

ਕੋਰੋਨਾਵਾਇਰਸ ਦੇ ਕਹਿਰ ਤੋਂ ਨਜਿੱਠਣ ਲਈ, ਫਰਾਂਸ ਵਿੱਚ ਸ਼ਨੀਵਾਰ ਦੀ ਅੱਧੀ ਰਾਤ ਤੋਂ ਸਾਰੇ ਗ਼ੈਰ-ਜ਼ਰੂਰੀ ਜਨਤਕ ਸਥਾਨਾਂ ਨੂੰ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।

ਫਰਾਂਸ ਦੇ ਪ੍ਰਧਾਨਮੰਤਰੀ ਦੁਆਰਾ ਜਾਰੀ ਇੱਕ ਆਦੇਸ਼ ਅਨੁਸਾਰ ਸ਼ਨੀਵਾਰ ਅੱਧੀ ਰਾਤ ਤੋਂ ਰੈਸਟੋਰੈਂਟਾਂ, ਕੈਫ਼ੇ, ਸਿਨੇਮਾ ਅਤੇ ਡਿਸਕੋ ਸਮੇਤ ਸਾਰੇ ਗ਼ੈਰ-ਜ਼ਰੂਰੀ ਕਾਰੋਬਾਰ ਵੀ ਬੰਦ ਕਰ ਦਿੱਤੇ ਗਏ ਹਨ।

ਪੈਰਿਸ ਦੇ ਮਸ਼ਹੂਰ ਆਈਫ਼ਲ ਟਾਵਰ ‘ਤੇ ਵੀ ਯਾਤਰੀਆਂ ਦੇ ਆਉਣ ’ਤੇ ਰੋਕ ਲਗਾ ਦਿੱਤੀ ਗਈ ਹੈ।

ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਫਰਾਂਸ ਵਿਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਵਿਚ ਜਾਣ ਤੋਂ ਬਚਣ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਿਤ ਹੋਣ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ.

ਫਰਾਂਸ ਵਿਚ 4499 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਿਲੇ ਹਨ। ਕੋਰੋਨਾਵਾਇਰਸ ਨਾਲ ਸੰਕਰਮਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੀ 79 ਹੋ ਗਈ ਹੈ।

ਕੋਰੋਨਾਵਾਇਰਸ ਨੇ ਪੰਜਾਬ ਵਿੱਚ ਕਿੱਥੇ-ਕਿੱਥੇ ਲਾਏ ਤਾਲੇ?

ਸੰਯੁਕਤ ਰਾਸ਼ਟਰ ਦੇ ਵਪਾਰ ਅਤੇ ਵਿਕਾਸ ਸਬੰਧੀ ਸੰਮੇਲਨ (UNCTAD) ''ਚ ਦੱਸਿਆ ਗਿਆ ਹੈ ਕਿ ਕੋਰੋਨਾਵਾਇਰਸ (ਕੋਵਿਡ-19) ਦੀ ਮਾਰ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਦੇਸਾਂ ''ਚੋਂ ਭਾਰਤ ਵੀ ਇੱਕ ਹੈ।

ਭਾਰਤ ਸਿਖਰਲੇ 15 ਪ੍ਰਭਾਵਿਤ ਅਰਥਚਾਰਿਆਂ ''ਚ ਸ਼ਾਮਲ ਹੈ। ਇਸ ਹਾਲਤ ''ਚ ਚੀਨ ਦੇ ਉਤਪਾਦਨ ''ਚ ਆਈ ਗਿਰਾਵਟ ਦੇ ਕਾਰਨ ਵਪਾਰ ''ਤੇ ਮਾੜਾ ਅਸਰ ਪਿਆ ਹੈ ਅਤੇ ਭਾਰਤ ਨੂੰ ਵੀ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਪੰਜਾਬ ਸਰਕਾਰ ਨੇ ਵੀ ਕੋਰੋਨਾਵਾਇਰਸ ਤੋਂ ਨਜਿੱਠਣ ਲਈ ਕਈ ਕਦਮ ਚੁੱਕੇ ਹਨ। ਜਾਣੋ ਇਸ ਵੀਡੀਓ ਰਾਹੀਂ:

ਇਹ ਵੀ ਪੜ੍ਹੋ:

ਕੋਰੋਨਾਵਾਇਰਸ
Reuters
ਲੱਖਾਂ ਲੋਕ ਪਬਲਿਕ ਟਰਾਂਸਪੋਰਟ ਵਰਤਦੇ ਹਨ ਅਜਿਹੇ ਵਿੱਚ ਵਾਇਰਸ ਤੋਂ ਖ਼ਤਰਾ ਜ਼ਿਆਦਾ ਹੈ

ਕੋਰੋਨਾਵਾਇਰਸ: ਬੱਸਾਂ ਜਾਂ ਟਰੇਨਾਂ ''ਚ ਸਫ਼ਰ ਕਰਦੇ ਹੋ ਤਾਂ ਜ਼ਰੂਰ ਪੜ੍ਹੋ

ਕੀ ਕੈਬ, ਟਰੇਨ ਜਾਂ ਜਹਾਜ਼ ਵਿੱਚ ਸਫ਼ਰ ਕਾਰਨ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ?

ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਕੇ ਪੂਰੀ ਦੁਨੀਆਂ ਵਿੱਚ 4600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਅਜਿਹੇ ਵਿੱਚ ਲੋਕਾਂ ਵਿੱਚ ਇਸ ਵਾਇਰਸ ਨਾਲ ਜੁੜੇ ਅਜਿਹੇ ਸਵਾਲ ਵੀ ਪੁੱਛ ਰਹੇ ਹਨ।

ਬੀਬੀਸੀ ਲਗਾਤਾਰ ਦੁਨੀਆਂ ਦੇ ਮੰਨੇ-ਪ੍ਰਮੰਨੇ ਮਾਹਿਰਾਂ ਨਾਲ ਗੱਲ ਕਰਕੇ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਰਿਹਾ ਹੈ।

ਇਸੇ ਲੜੀ ਵਿੱਚ ਕਈ ਲੋਕਾਂ ਨੇ ਇਹ ਸਵਾਲ ਪੁੱਛਿਆ ਹੈ ਕਿ ਕੀ ਜਨਤਕ ਆਵਾਜਾਈ ਸੇਵਾਵਾਂ ਜਿਵੇਂ ਕਿ ਟਰੇਨ, ਮੈਟਰੋ, ਸ਼ੇਅਰਿੰਗ ਟੈਕਸੀ ਜਾਂ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਨਾਲ ਇਸ ਵਾਇਰਸ ਤੋਂ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ?

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ।

ਕੋਰੋਨਾਵਾਇਰਸ
Getty Images
ਟਰੰਪ ਦੇਸ਼ ਵਿੱਚ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਵਿੱਚ ਕੀਤੇ ਆਪਣੀ ਸਰਕਾਰ ਦੇ ਉਪਰਾਲਿਆਂ ਪ੍ਰਤੀ ਬਚਾਅ ਕਰਦੇ ਆਏ ਹਨ

ਕੋਰੋਨਾਵਾਇਰਸ ਨੂੰ ਲੈ ਕੇ ਟਰੰਪ ਦੇ 6 ਦਾਅਵਿਆਂ ''ਤੇ ਬੀਬੀਸੀ ਦਾ ਫੈਕਟ ਚੈੱਕ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇਸ਼ ਵਿੱਚ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਵਿੱਚ ਕੀਤੇ ਆਪਣੀ ਸਰਕਾਰ ਦੇ ਉਪਰਾਲਿਆਂ ਪ੍ਰਤੀ ਬਚਾਅ ਕਰਦੇ ਆਏ ਹਨ।

ਰਾਸ਼ਟਰਪਤੀ ਟਰੰਪ ਵੱਲੋਂ 26 ਯੂਰਪੀ ਦੇਸ਼ਾਂ ਤੋਂ ਅਮਰੀਕਾ ਦਾਖ਼ਲੇ ''ਤੇ ਲਾਈ ਰੋਕ ਲਾਗੂ ਹੋ ਗਈ। ਇਸ ਨਾਲ ਸ਼ੈਂਗਨ ਸਮਝੌਤੇ ਰਾਹੀਂ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਵਾਲੇ ਦੇਸ਼ਾਂ ਦੇ ਮੁਸਾਫ਼ਰ ਪ੍ਰਭਾਵਿਤ ਹੋਣਗੇ। ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 2,000 ਕੇਸਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੇ ਕਈ ਦਾਅਵੇ ਕੀਤੇ ਹਨ। ਬੀਬੀਸੀ ਦੀ ਫੈਕਟ ਚੈੱਕ ਟੀਮ ਨੇ ਇਨ੍ਹਾਂ ਦਾਅਵਿਆਂ ਦੀ ਪੜਤਾਲ ਕੀਤੀ ਹੈ। ਪੂਰੀ ਪੜਤਾਲ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ

https://youtu.be/r7pG85koQNE

ਓਲੰਪਿਕ
Getty Images
2018 AIBA ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਆਇਰਲੈਂਡ ਦੀ ਖਿਡਾਰਣ ਨੂੰ ਹਰਾਉਣ ਤੋਂ ਬਾਅਦ ਜਿੱਤ ਦੀ ਤਸਵੀਰ

ਮੁੱਕੇਬਾਜ਼ ਸਿਮਰਨਜੀਤ ਕੌਰ ਦੀ ਮਾਂ ਦੀ ਕਹਾਣੀ ਜਿਸ ਨੇ ਘਰਾਂ ''ਚ ਕੰਮ ਕਰਕੇ ਧੀ ਨੂੰ ਓਲੰਪਿਕ ਪਹੁੰਚਾਇਆ

ਲੁਧਿਆਣੇ ਜ਼ਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਚਕਰ ਤੋਂ ਟੋਕੀਓ ਓਲੰਪਿਕ ਤੱਕ ਪਹੁੰਚਣ ਲਈ ਜਿੰਨੀ ਮਿਹਨਤ ਸਿਮਰਨਜੀਤ ਕੌਰ ਨੇ ਕੀਤੀ ਉਸ ਤੋਂ ਜ਼ਿਆਦਾ ਮਿਹਨਤ ਉਨ੍ਹਾਂ ਦੀ ਮਾਂ ਰਾਜਪਾਲ ਕੌਰ ਨੇ ਕੀਤੀ।

ਸਿਮਰਨਜੀਤ ਨੇ ਟੋਕੀਓ ਓਲੰਪਿਕ 2020 ਲਈ 60 ਕਿੱਲੋ ਭਾਰ ਵਰਗ ਵਿੱਚ ਕਜ਼ਾਕਿਸਤਾਨ ਤੇ ਮੰਗੋਲੀਆ ਦੀਆਂ ਮੁੱਕੇਬਾਜ਼ਾਂ ਨੂੰ ਹਰਾ ਕੇ ਆਪਣੀ ਥਾਂ ਪੱਕੀ ਕੀਤੀ ਹੈ।

ਸਿਮਰਨਜੀਤ ਕੌਰ ਦੀ ਮਾਂ ਲਈ ਜੀਵਨ ਸਾਥੀ ਤੋਂ ਬਿਨਾਂ ਆਪਣੀਆਂ ਧੀਆਂ ਨੂੰ ਪਾਲਣਾ ਤੇ ਪੜ੍ਹਾਉਣਾ ਬਿਖੜਾ ਪਹਾੜ ਚੜ੍ਹਨ ਨਾਲੋਂ ਘੱਟ ਨਹੀਂ ਸੀ।

ਪਰ ਰਾਜਪਾਲ ਕੌਰ ਨੇ ਹਿੰਮਤ ਨਹੀਂ ਹਾਰੀ। ਇਸੇ ਦੇ ਸਦਕੇ ਸਿਮਰਨਜੀਤ ਅੱਜ ਇਸ ਮੁਕਾਮ ਤੱਕ ਪਹੁੰਚ ਸਕੀ ਹੈ। ਹੁਣ ਰਾਜਪਾਲ ਕੌਰ ਦੀ ਇੱਕੋ ਖ਼ਾਹਿਸ਼ ਹੈ ਕਿ ਧੀ ਓਲੰਪਿਕ ''ਚੋਂ ਸੋਨੇ ਦਾ ਮੈਡਲ ਲਿਆ ਕੇ ਉਨ੍ਹਾਂ ਦੇ ਹੱਥ ''ਤੇ ਧਰ ਸਕੇ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=4r20sxEXYW4

https://www.youtube.com/watch?v=qdY2ilqK9vQ

https://www.youtube.com/watch?v=gUecLbFwdik

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News