Delhi Violence: ''''ਦੰਗੇ ਤਾਂ ਹੁੰਦੇ ਹੀ ਰਹਿੰਦੇ ਹਨ : ਹਰਿਆਣਾ ਦੇ ਮੰਤਰੀ ਰਣਜੀਤ ਚੌਟਾਲਾ ਦੀ ਬਿਆਨ - 5 ਅਹਿਮ ਖ਼ਬਰਾਂ

Friday, Feb 28, 2020 - 07:25 AM (IST)

Delhi Violence: ''''ਦੰਗੇ ਤਾਂ ਹੁੰਦੇ ਹੀ ਰਹਿੰਦੇ ਹਨ : ਹਰਿਆਣਾ ਦੇ ਮੰਤਰੀ ਰਣਜੀਤ ਚੌਟਾਲਾ ਦੀ ਬਿਆਨ - 5 ਅਹਿਮ ਖ਼ਬਰਾਂ
ਰਣਜੀਤ ਚੌਟਾਲਾ
Getty Images

"ਦੰਗੇ ਤਾਂ ਹੁੰਦੇ ਹੀ ਰਹਿੰਦੇ ਹਨ, ਪਹਿਲਾਂ ਵੀ ਹੁੰਦੇ ਰਹੇ ਹਨ। ਅਜਿਹਾ ਨਹੀਂ ਹੈ, ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਤਾਂ ਪੂਰੀ ਦਿੱਲੀ ਸੜ ਰਹੀ ਸੀ। ਇਹ ਤਾਂ ਜ਼ਿੰਦਗੀ ਦਾ ਹਿੱਸਾ ਹੈ ਜੋ ਹੁੰਦੇ ਰਹਿੰਦੇ ਹਨ।"

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਇਹ ਕਹਿਣਾ ਹੈ ਭਾਜਪਾ ਆਗੂ ਰਣਜੀਤ ਚੌਟਾਲਾ ਦਾ ਜੋ ਕਿ ਮਰਹੂਮ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੁੱਤ ਅਤੇ ਹਰਿਆਣਾ ਦੇ ਬਿਜਲੀ ਮੰਤਰੀ ਹਨ। ਉਨ੍ਹਾਂ ਨੇ ਰਣੀਆ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ।

ਉਨ੍ਹਾਂ ਅੱਗੇ ਕਿਹਾ, "ਸਰਕਾਰ ਇਸ ਮਾਮਲੇ ਵਿੱਚ ਮੁਸ਼ਤੈਦੀ ਨਾਲ ਕਾਬੂ ਕਰ ਰਹੀ ਹੈ ਅਤੇ ਹਰ ਜਗ੍ਹਾ ਕਰਫਿਊ ਲਾ ਦਿੱਤਾ ਗਿਆ।"

''ਇੱਥੇ ਤਾਂ ਪੁਲਿਸ ਨੇ ਇੱਕ ਐੱਮਪੀ ਦੀ ਨਹੀਂ ਸੁਣੀ ਫਿਰ...''

ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਕੁਮਾਰ ਗੁਜਰਾਲ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੂੰ ਲਿਖੀ ਚਿੱਠੀ ਲਿਖੀ ਹੈ।

ਨਰੇਸ਼ ਗੁਜਰਾਲ
Getty Images
ਨਰੇਸ਼ ਗੁਜਰਾਲ ਅਕਾਲੀ ਦਲ ਵੱਲੋਂ ਰਾਜ ਸਭਾ ਦੇ ਮੈਂਬਰ ਹਨ

ਇਸ ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਕਿਵੇਂ ਉਨ੍ਹਾਂ ਵੱਲੋਂ ਆਪਣੀ ਪਛਾਣ ਦੱਸਣ ਦੇ ਬਾਵਜੂਦ ਦਿੱਲੀ ਦੇ ਇੱਕ ਇਲਾਕੇ ਵਿੱਚ ਫ਼ਸੇ ਲੋਕਾਂ ਤੱਕ ਦਿੱਲੀ ਪੁਲਿਸ ਦੀ ਕੋਈ ਮਦਦ ਨਹੀਂ ਪਹੁੰਚੀ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਤਾਹਿਰ ਹੁਸੈਨ ਨੇ ਆਪਣੀ ਸਫਾਈ ''ਚ ਕੀ ਕਿਹਾ

ਦਿੱਲੀ ਹਿੰਸਾ ਵਿੱਚ ਮਾਰੇ ਗਏ ਖ਼ੂਫ਼ੀਆ ਮਹਿਕਮੇ ਦੇ ਕਰਮਚਾਰੀ ਅੰਕਿਤ ਸ਼ਰਮਾ ਦੇ ਪਿਤਾ, ਰਿਸ਼ਤੇਦਾਰਾਂ ਤੇ ਆਂਢ-ਗੁਆਂਢ ਵਾਲੇ ਉਨ੍ਹਾਂ ਦੀ ਮੌਤ ਲਈ ਆਮ ਆਦਮੀ ਪਾਰਟੀ ਦੇ ਮਿਊਂਸਪਲ ਕੌਂਸਲਰ ਤਾਹਿਰ ਹੁਸੈਨ ਨੂੰ ਜਿੰਮੇਵਾਰ ਠਹਿਰਾ ਰਹੇ ਹਨ।

ਇਲਜ਼ਾਮਾਂ ਦੇ ਬਚਾਅ ਵਿੱਚ 26 ਫ਼ਰਵਰੀ ਦੀ ਰਾਤ ਨੂੰ ਇੱਕ ਵੀਡੀਓ ''ਆਪ'' ਦੇ ਸੋਸ਼ਲ ਮੀਡੀਆ ਰਣਨੀਤੀਕਾਰ ਅੰਕਿਤ ਲਾਲ ਨੇ ਟਵੀਟ ਕੀਤਾ ਜਿਸ ਵਿੱਚ ਤਾਹਿਰ ਹੁਸੈਨ ਸਫ਼ਾਈ ਦੇ ਰਹੇ ਹਨ।

ਇਹ ਵੀ ਪੜ੍ਹੋ:

ਵੀਡੀਓ ਵਿੱਚ ਤਾਹਿਰ ਕਹਿ ਰਹੇ ਹਨ, "ਮੇਰੇ ਬਾਰੇ ਵਿੱਚ ਜੋ ਖ਼ਬਰ ਚਲਾਈ ਜਾ ਰਹੀ ਹੈ, ਉਹ ਬਿਲਕੁਲ ਗ਼ਲਤ ਹੈ। ਇਹ ਗੰਦੀ ਰਾਜਨੀਤੀ ਦੇ ਚਲਦਿਆਂ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜਦੋਂ ਤੋਂ ਕਪਿਲ ਮਿਸ਼ਰਾ ਨੇ ਭੜਕਾਊ ਭਾਸ਼ਣ ਦਿੱਤੇ ਹਨ, ਉਦੋਂ ਤੋਂ ਹੀ ਦਿੱਲੀ ਦੇ ਹਾਲਾਤ ਖ਼ਰਾਬ ਹਨ। ਥਾਂ-ਥਾਂ ਤੋਂ ਪੱਥਰਬਾਜ਼ੀ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ।" ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

https://twitter.com/AnkitLal/status/1232716444661510144

''ਭੜਕਾਊ ਭਾਸ਼ਣ ਲਈ ਫਿਲਹਾਲ ਕਿਸੇ ਖਿਲਾਫ਼ FIR ਨਹੀਂ ਦਰਜ ਕਰਾਂਗੇ''

ਦਿੱਲੀ ਹਾਈ ਕੋਰਟ ਵਿੱਚ ਉੱਤਰੀ-ਪੂਰਬੀ ਦਿੱਲੀ ਦੇ ਇਲਾਕਿਆਂ ਵਿੱਚ ਭੜਕੀ ਹਿੰਸਾ ਨੂੰ ਲੈ ਕੇ ਸੁਣਵਾਈ ਜਾਰੀ ਹੈ।

ਦਿੱਲੀ ਪੁਲਿਸ ਨੇ ਕੋਰਟ ਵਿੱਚ ਕਿਹਾ, ਭੜਕਾਊ ਭਾਸ਼ਣ ਦੇ ਸਬੰਧ ਵਿੱਚ ਦਿੱਲੀ ਪੁਲਿਸ ਨੇ ਫੈਸਲਾ ਕੀਤਾ ਹੈ ਕਿ ਫਿਲਹਾਲ ਕਿਸੇ ਦੇ ਖਿਲਾਫ਼ ਐੱਫਆਈਆਰ ਦਰਜ ਨਹੀਂ ਕੀਤੀ ਜਾਵੇਗੀ ਕਿਉਂਕਿ ਇਸ ਨਾਲ ਸ਼ਾਂਤੀ ਕਾਇਮ ਕਰਨ ਵਿੱਚ ਮਦਦ ਨਹੀਂ ਮਿਲੇਗੀ।

ਪੁਲਿਸ ਮੁਤਾਬਕ ਉੱਤਰੀ-ਪੂਰਬੀ ਦਿੱਲੀ ਵਿੱਚ ਹਿੰਸਾ ਦੇ ਸਬੰਧ ਵਿੱਚ ਕੁੱਲ 48 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਦਿੱਲੀ ਹਾਈ ਕੋਰਟ ਨੇ ਹਿੰਸਾ ਵਿੱਚ ਕੇਂਦਰ ਸਰਕਾਰ ਨੂੰ ਧਿਰ ਬਣਾਇਆ ਹੈ ਅਤੇ 13 ਅਪ੍ਰੈਲ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਅੱਗ ਹਵਾਲੇ ਕੀਤੀ ਮਸਜਿਦ ਬਣੀ ਭਾਈਚਾਰੇ ਦੀ ਮਿਸਾਲ

ਦਿੱਲੀ ਦੇ ਅਸ਼ੋਕ ਨਗਰ ਇਲਾਕੇ ਵਿੱਚ ਕੁਝ ਦੰਗਾਕਾਰੀਆਂ ਨੇ ਇੱਕ ਮਸਜਿਦ ਨੂੰ ਅੱਗ ਲਾ ਦਿੱਤੀ ਸੀ। ਸਥਾਨਕ ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਥੋੜ੍ਹੀ-ਥੋੜ੍ਹੀ ਬਚਤ ਨਾਲ ਇਹ ਮਸਜਿਦ ਤਾਮੀਰ ਕਰਵਾਈ ਸੀ।

ਦਿੱਲੀ ਦੰਗੇ
BBC

ਜਦੋਂ ਅੱਗ ਲਾ ਦਿੱਤੀ ਗਈ ਤਾਂ ਗੁਆਂਢ ਵਿੱਚ ਰਹਿੰਦੇ ਇੱਕ ਹਿੰਦੂ ਵਸਨੀਕ ਨੇ ਆਪਣੇ ਘਰ ਦਾ ਸਬਮਰਸੀਬਲ ਚਲਾ ਕੇ ਅੱਗ ਬੁਝਾਉਣ ਵਿੱਚ ਮਦਦ ਕੀਤੀ।

ਪੂਰਾ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਦੇਖੋ

https://www.youtube.com/watch?v=NEcht3r4s_U

https://www.youtube.com/watch?v=8PEc79pWlpY

https://www.youtube.com/watch?v=3rXvLjXqfRE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News