Delhi Violence: ਅਕਾਲੀ ਦਲ ਦੇ ਐੱਮਪੀ ਨਰੇਸ਼ ਗੁਜਰਾਲ ਨੇ ਦਿੱਲੀ ਪੁਲਿਸ, ਅਮਿਤ ਸ਼ਾਹ ਤੇ ਉਪ ਰਾਜਪਾਲ ਨੂੰ ਲਿਖੀ ਚਿੱਠੀ ''''ਚ ਕਿਹਾ ''''ਇੱਥੇ ਤਾਂ ਪੁਲਿਸ ਨੇ ਇੱਕ ਐੱਮਪੀ ਦੀ ਨਹੀਂ ਸੁਣੀ ਫਿਰ ਆਮ ਲੋਕਾਂ ਦਾ ਕੀ...''''

Thursday, Feb 27, 2020 - 09:10 PM (IST)

Delhi Violence: ਅਕਾਲੀ ਦਲ ਦੇ ਐੱਮਪੀ ਨਰੇਸ਼ ਗੁਜਰਾਲ ਨੇ ਦਿੱਲੀ ਪੁਲਿਸ, ਅਮਿਤ ਸ਼ਾਹ ਤੇ ਉਪ ਰਾਜਪਾਲ ਨੂੰ ਲਿਖੀ ਚਿੱਠੀ ''''ਚ ਕਿਹਾ ''''ਇੱਥੇ ਤਾਂ ਪੁਲਿਸ ਨੇ ਇੱਕ ਐੱਮਪੀ ਦੀ ਨਹੀਂ ਸੁਣੀ ਫਿਰ ਆਮ ਲੋਕਾਂ ਦਾ ਕੀ...''''
ਨਰੇਸ਼ ਗੁਜਰਾਲ
Getty Images
ਨਰੇਸ਼ ਗੁਜਰਾਲ ਅਕਾਲੀ ਦਲ ਵੱਲੋਂ ਰਾਜ ਸਭਾ ਦੇ ਮੈਂਬਰ ਹਨ

"ਜਦੋਂ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਕੀਤੀ ਸ਼ਿਕਾਇਤ ਮਗਰੋਂ ਇਹ ਹਾਲ ਹੈ ਤਾਂ ਕੋਈ ਹੈਰਾਨੀ ਨਹੀਂ ਕਿ ਦਿੱਲੀ ਦੇ ਕੁਝ ਹਿੱਸੇ ਸੜ ਰਹੇ ਹਨ ਤੇ ਦਿੱਲੀ ਪੁਲਿਸ ਬੇਹਿੱਸ ਖੜ੍ਹੀ ਹੈ।"

ਇਹ ਸ਼ਬਦ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਕੁਮਾਰ ਗੁਜਰਾਲ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੂੰ ਲਿਖੀ ਚਿੱਠੀ ਵਿੱਚ ਲਿਖੇ ਹਨ।

ਗੁਜਰਾਲ ਨੇ ਲਿਖਿਆ ਹੈ ਕਿ ਕਿਵੇਂ ਉਨ੍ਹਾਂ ਵੱਲੋਂ ਆਪਣੀ ਪਛਾਣ ਦੱਸਣ ਦੇ ਬਾਵਜੂਦ ਦਿੱਲੀ ਦੇ ਇੱਕ ਇਲਾਕੇ ਵਿੱਚ ਫ਼ਸੇ ਲੋਕਾਂ ਤੱਕ ਦਿੱਲੀ ਪੁਲਿਸ ਦੀ ਕੋਈ ਮਦਦ ਨਹੀਂ ਪਹੁੰਚੀ।

ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਪਿਛਲੇ ਸਾਲ ਅਕਤੂਬਰ ਤੋਂ ਰੋਸ ਮੁਜ਼ਾਹਰੇ ਹੋ ਰਹੇ ਹਨ। 25 ਫ਼ਰਵਰੀ ਨੂੰ ਘਟਨਾਵਾਂ ਨੇ ਫ਼ਿਰਕੂ ਰੰਗ ਫੜ ਲਿਆ ਅਤੇ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਿੰਸਾ ਹੋਣ ਲੱਗੀ।

ਇਹ ਵੀ ਪੜ੍ਹੋ:

https://www.youtube.com/watch?v=8PEc79pWlpY

ਨਰੇਸ਼ ਕੁਮਾਰ ਗੁਜਰਾਲ ਨੇ ਚਿੱਠੀ ਵਿੱਚ ਕੀ ਲਿਖਿਆ

ਨਰੇਸ਼ ਕੁਮਾਰ ਗੁਜਰਾਲ ਨੇ ਪੱਤਰ ਵਿੱਚ 26 ਫ਼ਰਵਰੀ ਨੂੰ ਮਿਲੀ ਇੱਕ ਪੀੜਤ ਦੇ ਫੋਨ ਦਾ ਹਵਾਲਾ ਦਿੱਤਾ।

ਉਨ੍ਹਾਂ ਨੇ ਲਿਖਿਆ, "ਰਾਤੀਂ ਲਗਭਗ ਸਾਢੇ ਗਿਆਰਾਂ ਵਜੇ ਮੈਨੂੰ ਇੱਕ ਜਾਨਣ ਵਾਲੇ ਦਾ ਫੋਨ ਆਇਆ ਕਿ ਉਹ ਅਤੇ 15 ਹੋਰ ਮੁਸਲਿਮ ਲੋਕਾਂ ਘੋਂਡਾ ਚੌਂਕ ਨੇੜੇ ਇੱਕ ਘਰ ਵਿੱਚ ਫਸੇ ਹੋਏ ਹਨ। ਘਰ ਦੇ ਬਾਹਰ ਖੜ੍ਹਾ ਹਜੂਮ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।"

ਉਨ੍ਹਾਂ ਨੇ ਲਿਖਿਆ ਕਿ ਫ਼ੋਨ ਕਾਲ ਤੋਂ ਤੁਰੰਤ ਬਾਅਦ ਉਨ੍ਹਾਂ ਨੇ 100 ਨੰਬਰ ''ਤੇ ਫੋਨ ਕੀਤਾ ਤੇ ਉਸ ਵਿਅਕਤੀ ਦਾ ਵੀ ਨੰਬਰ ਪੁਲਿਸ ਵਾਲੇ ਨੂੰ ਦਿੱਤਾ।

ਹਾਲਾਤ ਦੀ ਗੰਭੀਰਤਾ ਬਿਆਨ ਕਰਨ ਤੋਂ ਬਾਅਦ ਗੁਜਰਾਲ ਨੇ ਪੁਲਿਸ ਵਾਲੇ ਨੂੰ ਦੱਸਿਆ ਕਿ ਉਹ ਮੈਂਬਰ ਪਾਰਲੀਮੈਂਟ ਬੋਲ ਰਹੇ ਹਨ।

ਗੁਜਰਾਲ ਅੱਗੇ ਲਿਖਦੇ ਹਨ ਕਿ 11.43 ਤੇ ਉਨ੍ਹਾਂ ਨੂੰ ਦਿੱਲੀ ਪੁਲਿਸ ਵੱਲੋਂ ਕੰਪਲੇਂਟ ਦਰਜ ਹੋਣ ਬਾਰੇ ਇੱਕ ਐੱਸਐੱਮਐੱਸ ਵੀ ਮਿਲ ਗਿਆ।

ਗੁਜਰਾਲ ਲਿਖਦੇ ਹਨ, "ਹਾਲਾਂਕਿ ਕਿ ਮੈਨੂੰ ਨਿਰਾਸ਼ਾ ਹੋਈ ਕਿ ਮੇਰੀ ਸ਼ਿਕਾਇਤ ਦੇ ਬਾਵਜੂਦ ਉਨ੍ਹਾਂ 16 ਜਣਿਆਂ ਨੂੰ ਦਿੱਲੀ ਪੁਲਿਸ ਵੱਲੋਂ ਕਿਸੇ ਵੀ ਕਿਸਮ ਦੀ ਸਹਾਇਤਾ ਨਹੀਂ ਮਿਲੀ। ਉਹ ਬਚਣ ਵਿੱਚ ਸਫ਼ਲ ਹੋ ਸਕੇ ਕਿਉਂਕਿ ਕੁਝ ਹਿੰਦੂ ਗੁਆਂਢੀਆਂ ਨੇ ਉਨ੍ਹਾਂ ਦੀ ਮਦਦ ਕੀਤੀ।"

ਨਿਰਾਸ਼ਾ ਪ੍ਰਗਟਾਉਂਦੇ ਗੁਜਰਾਲ ਨੇ ਅੱਗੇ ਲਿਖਿਆ,"ਜਦੋਂ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਕੀਤੀ ਨਿੱਜੀ ਸ਼ਿਕਾਇਤ ਮਗਰੋਂ ਇਹ ਹਾਲ ਹੈ ਤਾਂ ਕੋਈ ਹੈਰਾਨੀ ਨਹੀਂ ਕਿ ਦਿੱਲੀ ਦੇ ਕੁਝ ਹਿੱਸੇ ਸੜ ਰਹੇ ਹਨ ਤੇ ਦਿੱਲੀ ਪੁਲਿਸ ਬੇਹਿੱਸ ਖੜ੍ਹੀ ਹੈ।"

"ਮੈਂ ਤੁਹਾਨੂੰ ਇਸ ਮਾਮਲੇ ਵਿੱਚ ਧਿਆਨ ਦੇਣ ਦੀ ਬੇਨਤੀ ਕਰਦਾ ਹਾਂ ਤਾਂ ਜੋ ਗੰਭੀਰ ਸ਼ਿਕਾਇਤਾਂ ਨੂੰ ਉਹ ਫੌਰੀ ਧਿਆਨ ਮਿਲੇ ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਦਿੱਲੀ ਦੇ ਹਾਲਤ ਤੇਜ਼ੀ ਨਾਲ ਕਾਬੂ ਹੇਠ ਆ ਜਾਣ।"

https://www.youtube.com/watch?v=OFiLEXgKnLU

ਨਾਗਰਿਕਤਾ ਸੋਧ ਕਾਨੂੰਨ ਬਾਰੇ ਅਕਾਲੀ ਦਲ ਦਾ ਸਟੈਂਡ

ਨਾਗਰਿਕਤਾ ਸੋਧ ਕਾਨੂੰਨ ਬਾਰੇ ਲੋਕ ਸਭਾ ਵਿੱਚ ਹੋਈ ਵੋਟਿੰਗ ਦੌਰਾਨ ਅਕਾਲੀ ਦਲ ਦੇ ਦੋਹਾਂ ਮੈਂਬਰਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਿਲ ਦੇ ਪੱਖ ਵਿੱਚ ਵੋਟ ਕੀਤੀ ਸੀ।

ਉਸ ਸਮੇਂ ਸੁਖਬੀਰ ਨੇ ਆਪਣੇ ਭਾਸ਼ਣ ਵਿੱਚ ਤਰਕ ਦਿੱਤਾ ਸੀ ਕਿ ਕਾਨੂੰਨ ਨਾਲ ਅਫ਼ਗਾਨਿਸਤਾਨ ਤੇ ਪਾਕਿਸਤਾਨ ਤੋਂ ਹਿਜਰਤ ਕਰ ਕੇ ਆਉਣ ਵਾਲੇ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਮਿਲੇਗੀ।

ਇਸ ਲਈ ਉਹ ਇਸ ਬਿਲ ਦੀ ਹਮਾਇਤ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਇਸ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਵੀਡੀਓ: ਸੀਏਏ ਬਾਰੇ ਅਕਾਲੀ ਦਲ ਦਾ ਕਿਹੋ-ਜਿਹਾ ਪੱਖ

https://www.youtube.com/watch?v=qY5RCMcE_cw

ਬਾਅਦ ਵਿੱਚ ਪਾਰਟੀ ਵੱਲੋਂ ਇਹ ਦਿੱਲੀ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਨਾ ਲੜਨ ਦਾ ਐਲਾਨ ਕੀਤਾ ਗਿਆ ਸੀ। ਉਸ ਨੇ ਚੋਣਾਂ ਵਿੱਚ ਸ਼ਾਮਲ ਹੋਣ ਤੋਂ ਹੀ ਕਿਨਾਰਾ ਕਰ ਲਿਆ ਸੀ। ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ,

''''ਸੁਖਬੀਰ ਬਾਦਲ ਨੇ ਸੀਏਏ ਨੇ ਜੋ ਸਟੈਂਡ ਲਿਆ ਉਸ ਕਾਰਨ ਭਾਰਤੀ ਜਨਤਾ ਪਾਰਟੀ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ।ਭਾਰਤੀ ਜਨਤਾ ਪਾਰਟੀ ਵਲੋਂ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਆਪਣਾ ਸਟੈਂਡ ਬਦਲਣ।ਅਕਾਲੀ ਦਲ ਉੱਤੇ ਮੁੜ ਵਿਚਾਰਨ ਦਾ ਦਬਾਅ ਬਣਾਇਆ ਗਿਆ ਪਰ ਅਕਾਲੀ ਦਲ ਨੇ ਇਸ ਤੋਂ ਇਨਕਾਰ ਕਰ ਦਿੱਤਾ।''''

ਹਾਲਾਂਕਿ ਬਾਅਦ ਵਿੱਚ ਸੁਖਬੀਰ ਬਾਦਲ ਦੀ ਦਿੱਲੀ ਵਿਚਲੀ ਰਿਹਾਇਸ਼ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ ਬੈਠਕ ਹੋਈ ਤੇ ਪਾਰਟੀ ਨੇ ਭਾਜਪਾ ਨੂੰ ਚੋਣਾਂ ਵਿੱਚ ਹਰ ਕਿਸਮ ਦਾ ਸਾਥ ਦੇਣ ਦਾ ਭਰੋਸਾ ਦਵਾਇਆ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: 1984 ਕਤਲੇਆਮ ਬਾਰੇ ਮਨਮੋਹਨ ਸਿੰਘ ਨੇ ਕਿਹਾ: ''ਇਹ ਰੁਕ ਜਾਂਦਾ ਜੇਕਰ ਗੁਜਰਾਲ ਦੀ ਮੰਨ ਲੈਂਦੇ’

https://www.youtube.com/watch?v=gALL10waamE

ਵੀਡੀਓ: ਸੱਜਣ ਕੁਮਾਰ ਨੂੰ ਸਜ਼ਾ ਦੇਣ ਵਾਲਾ ਜੱਜ ਦਿੱਲੀ ਹਿੰਸਾ ਬਾਰੇ ਵੀ ਰਿਹਾ ਸਖ਼ਤ

https://www.youtube.com/watch?v=ffSF7M0vR88

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News